ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਨਾਮੁ ਸਲਾਹਨਿ ਭਾਉ ਕਰਿ; ਨਿਜ ਮਹਲੀ ਵਾਸਾ ॥
naam salaahan bhaau kar; nij mahalee vaasaa |
Sant Singh KhalsaThose who lovingly praise the Naam, and dwell in the mansion of the self deep within,
Manmohan SinghThey who eulogise the Name with love, abide in their own mansion.
Manmohan Singh (Punjabi)ਜੋ ਪਿਆਰ ਨਾਲ ਨਾਮ ਦਾ ਜੱਸ ਕਰਦੇ ਹਨ, ਉਹ ਆਪਣੇ ਨਿਜ ਦੇ ਮੰਦਰ ਅੰਦਰ ਵਸਦੇ ਹਨ।
Fareedkot Teekaਜੋ ਪਰਾਨੀ ਨਾਮ ਕੋ ਪ੍ਰੇਮ ਕਰ ਕੇ ਧਿਆਵਤੇ ਹੈਂ, ਸੋ ਸ੍ਵੈ ਸਰੂਪ ਮੇਂ ਵਾਸਾ ਪਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਨਿਰੋਲ ਆਪਣੇ (ਹਿਰਦੇ-ਰੂਪ, ਪ੍ਰਭੂ ਦੀ ਹਜ਼ੂਰੀ-ਰੂਪ) ਮਹਲ ਵਿਚ ਟਿਕੇ ਰਹਿੰਦੇ ਹਨ;ਪਦ ਅਰਥ ਭਾਉ = ਪ੍ਰੇਮ। ਭਾਉ ਕਰਿ = ਪ੍ਰੇਮ ਕਰ ਕੇ, ਪ੍ਰੇਮ ਨਾਲ। ਨਿਜ = ਨਿਰੋਲ ਆਪਣਾ।
SikhNet (Spanish)Los que alaban el Nombre del Señor con amor, habitan en Su Ser
ਓਇ ਬਾਹੁੜਿ ਜੋਨਿ. ਨ ਆਵਨੀ; ਫਿਰਿ ਹੋਹਿ. ਨ ਬਿਨਾਸਾ ॥
oe baahurr jon. na aavanee; fir hohi. na binaasaa |
Sant Singh Khalsado not enter into reincarnation ever again; they shall never be destroyed.
Manmohan SinghThey enter not into existences again and are destroyed not.
Manmohan Singh (Punjabi)ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਦੇ ਅਤੇ ਬਰਬਾਦ ਨਹੀਂ ਹੁੰਦੇ।
Fareedkot Teekaਵਹੁ ਫੇਰ ਗਰਬਜਨੀ ਮੇਂ ਨਹੀਂ ਆਵਤੇ ਹੈਂ ਪੁਨਾ ਤਿਨੋਂ ਕਾ ਬਿਨਾਸ ਭੀ ਨਹੀਂ ਹੋਤਾ ਹੈ॥
Prof. Sahib Singhਉਹ ਬੰਦੇ ਮੁੜ ਮੁੜ ਨਾਹ ਜੂਨਾਂ ਵਿਚ ਆਉਂਦੇ ਹਨ ਨਾਹ ਮਰਦੇ ਹਨ;ਪਦ ਅਰਥ ਬਾਹੁੜਿ = ਫਿਰ, ਮੁੜ ਕੇ। ਆਵਨ੍ਹ੍ਹੀ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਆਉਂਦੇ। ਬਿਨਾਸਾ = ਨਾਸ।
SikhNet (Spanish)y ya no regresan al mundo de las formas y no son destruidos en ningún otro momento.
ਹਰਿ ਸੇਤੀ ਰੰਗਿ ਰਵਿ ਰਹੇ; ਸਭ ਸਾਸ ਗਿਰਾਸਾ ॥
har setee rang rav rahe; sabh saas giraasaa |
Sant Singh KhalsaThey remain immersed and absorbed in the love of the Lord, with every breath and morsel of food.
Manmohan SinghWith every breath and morsel, they remain blended with the love of God.
Manmohan Singh (Punjabi)ਹਰ ਸੁਆਸ ਅਤੇ ਬੁਰਕੀ ਨਾਲ ਉਹ ਵਾਹਿਗੁਰੂ ਦੇ ਪਿਆਰ ਨਾਲ ਅਭੇਦ ਹੋਏ ਰਹਿੰਦੇ ਹਨ।
Fareedkot Teekaਵਹੁ ਸਭ ਸੁਆਸ ਗਿਰਾਸੋਂ ਕਰ (ਰੰਗਿ) ਪ੍ਰੇਮ ਸਾਥ ਹਰੀ ਕੋ ਜਪ ਰਹੇ ਹੈਂ॥
Prof. Sahib Singhਸੁਆਸ ਸੁਆਸ, ਖਾਂਦਿਆਂ ਖਾਂਦਿਆਂ (ਹਰ ਵੇਲੇ) ਉਹ ਪ੍ਰੇਮ ਨਾਲ ਪ੍ਰਭੂ ਵਿਚ ਰਚੇ-ਮਿਚੇ ਰਹਿੰਦੇ ਹਨ;ਪਦ ਅਰਥ ਰੰਗਿ = ਪ੍ਰੇਮ ਨਾਲ। ਰਵਿ ਰਹੇ = ਰਚ-ਮਿਚ ਜਾਂਦੇ ਹਨ। ਸਾਸ ਗਿਰਾਸਾ = ਸਾਹ ਲੈਂਦਿਆਂ ਤੇ ਗਿਰਾਹੀ ਖਾਂਦਿਆਂ, ਸੁਆਸ ਸੁਆਸ ਖਾਂਦਿਆਂ ਪੀਂਦਿਆਂ।
SikhNet (Spanish)Viven imbuidos en el Amor a Dios, por siempre y para siempre;
ਹਰਿ ਕਾ ਰੰਗੁ ਕਦੇ. ਨ ਉਤਰੈ; ਗੁਰਮੁਖਿ ਪਰਗਾਸਾ ॥
har kaa rang kade. na utarai; guramukh paragaasaa |
Sant Singh KhalsaThe color of the Lord's Love never fades away; the Gurmukhs are enlightened.
Manmohan SinghGod's love fades not ever and by the Guru's grace, their mind is illumined.
Manmohan Singh (Punjabi)ਵਾਹਿਗੁਰੂ ਦਾ ਪਿਆਰ ਕਦਾਚਿਤ ਲਹਿੰਦਾ ਨਹੀਂ ਅਤੇ ਗੁਰਾਂ ਦੀ ਦਇਆ ਦੁਆਰਾ, ਉਹਨਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ।
Fareedkot Teekaਹਰੀ ਕਾ ਪ੍ਰੇਮ ਕਬੀ ਉਤਰਤਾ ਨਹੀਂ ਹੈ ਪ੍ਰੇਮ ਕਰ ਗੁਰਮੁਖੋਂ ਕੋ ਪ੍ਰਗਾਸ ਗਿਆਨ ਹੂਆ ਹੈ॥
Prof. Sahib Singhਉਹਨਾਂ ਗੁਰਮੁਖਾਂ ਦੇ ਅੰਦਰ ਹਰਿ-ਨਾਮ ਦਾ ਚਾਨਣ ਹੋ ਜਾਂਦਾ ਹੈ, ਹਰਿ-ਨਾਮ ਦਾ ਰੰਗ ਕਦੇ (ਉਹਨਾਂ ਦੇ ਮਨ ਤੋਂ) ਉਤਰਦਾ ਨਹੀਂ ਹੈ।ਪਦ ਅਰਥ ਰੰਗੁ = ਪਿਆਰ।
SikhNet (Spanish)viven teñidos en lo profundo en Dios, y a través del Guru, su mente es iluminada;
ਓਇ. ਕਿਰਪਾ ਕਰਿ ਕੈ ਮੇਲਿਅਨੁ; ਨਾਨਕ. ਹਰਿ ਪਾਸਾ ॥੨੬॥
oe. kirapaa kar kai melian; naanak. har paasaa |26|
Sant Singh KhalsaGranting His Grace, He unites them with Himself; O Nanak, the Lord keeps them by His side. ||26||
Manmohan SinghNanak, they remain on the side of God and showing His mercy, He unites them with Himself
Manmohan Singh (Punjabi)ਨਾਨਕ, ਉਹ ਵਾਹਿਗੁਰੂ ਦੇ ਪਾਸੋ ਰਹਿੰਦੇ ਹਨ ਅਤੇ ਆਪਣੀ ਮਿਹਰ ਧਾਰ, ਉਹ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਕਿਰਪਾ ਕਰ ਕੇ ਹਰੀ ਨੇ ਅਪਨੇ (ਪਾਸਾ), ਭਾਵ ਸਾਥ ਮੇਲੇ ਹੈਂ॥੨੬॥
Prof. Sahib Singhਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ, ਉਹ ਸਦਾ ਪ੍ਰਭੂ ਦੇ ਨੇੜੇ ਵੱਸਦੇ ਹਨ ॥੨੬॥ਪਦ ਅਰਥ ਓਇ = (ਲਫ਼ਜ਼ 'ਓਹੁ' ਇਕ-ਵਚਨ ਹੈ, 'ਓਇ' ਬਹੁ-ਵਚਨ ਹੈ) ਉਹ ਬੰਦੇ। ਮੇਲਿਅਨੁ = ਮੇਲ ਲਏ ਹਨ ਉਸ (ਪ੍ਰਭੂ ਨੇ)। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲੇ ਮਨੁੱਖ ॥੨੬॥
SikhNet (Spanish)estando al lado de Dios, el Señor los une a Su Ser. (26)