ਗਉੜੀ₃ ਮਹਲਾ ੫ ॥
gaurree₃ mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਮੋਹਿ ਦਾਸਰੋ; ਠਾਕੁਰ ਕੋ ॥
mohi daasaro; tthaakur ko |
Sant Singh KhalsaI am the slave of my Lord and Master.
Manmohan SinghI am an attendant of my Master.
Manmohan Singh (Punjabi)ਮੈਂ ਆਪਣੇ ਮਾਲਕ ਦਾ ਸੇਵਕ ਹਾਂ।
Fareedkot Teekaਮੈਂ ਪਰਮੇਸ੍ਵਰ ਕਾ ਦਾਸ ਹਾਂ॥
Prof. Sahib Singhਪਾਲਣਹਾਰ ਪ੍ਰਭੂ ਦਾ ਮੈਂ ਇਕ ਨਿਮਾਣਾ ਜਿਹਾ ਸੇਵਕ ਹਾਂ,ਪਦ ਅਰਥ ਮੋਹਿ = ਮੈਂ। ਦਾਸਰੋ = ਗਰੀਬ ਜਿਹਾ ਦਾਸ। ਕੋ = ਦਾ।
SikhNet (Spanish)Yo soy el Esclavo de mi Maestro;
ਧਾਨੁ; ਪ੍ਰਭ ਕਾ ਖਾਨਾ ॥੧॥ ਰਹਾਉ ॥
dhaan; prabh kaa khaanaa |1| rahaau |
Sant Singh KhalsaI eat whatever God gives me. ||1||Pause||
Manmohan SinghI eat what is given to me in charity by the Lord. Pause.
Manmohan Singh (Punjabi)ਜੋ ਕੁਛ ਮੈਨੂੰ ਦਾਨ ਵਜੋਂ ਪ੍ਰਮਾਤਮਾ ਦਿੰਦਾ ਹੈ, ਮੈਂ ਉਹ ਖਾਂਦਾ ਹਾਂ। ਠਹਿਰਾਉ।
Fareedkot Teekaਪ੍ਰਭੂ ਕਾ ਦੀਆ ਹੂਆ ਅੰਨ ਖਾਤਾ ਹਾਂ॥੧॥ ਰਹਾਉ ॥
Prof. Sahib Singhਮੈਂ ਉਸੇ ਪ੍ਰਭੂ ਦਾ ਬਖ਼ਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ॥੧॥ ਰਹਾਉ ॥ਪਦ ਅਰਥ ਧਾਨੁ = ਦਾਨ ਵਜੋਂ ਦਿੱਤਾ ਹੋਇਆ ਅੰਨ ॥੧॥ ਰਹਾਉ ॥
SikhNet (Spanish)me alimento de lo que Él dispone para mí, de Su Bondad y de Su Misericordia. (1-Pausa)
ਐਸੋ ਹੈ ਰੇ; ਖਸਮੁ ਹਮਾਰਾ ॥
aiso hai re; khasam hamaaraa |
Sant Singh KhalsaSuch is my Lord and Master.
Manmohan SinghSuch is my Husband O men.
Manmohan Singh (Punjabi)ਇਹੋ ਜਿਹਾ ਹੈ, ਮੇਰਾ ਪਤੀ, ਹੇ ਲੋਕੋ।
Fareedkot Teekaਹੇ ਭਾਈ! ਐਸਾ ਹਮਾਰਾ ਖਸਮੁ ਹੈ॥
Prof. Sahib Singhਹੇ ਭਾਈ! ਮੇਰਾ ਖਸਮ-ਪ੍ਰਭੂ ਇਹੋ ਜਿਹਾ ਹੈ,ਪਦ ਅਰਥ ਰੇ = ਹੇ ਭਾਈ! ਐਸੋ = ਇਹੋ ਜਿਹਾ।
SikhNet (Spanish)Tal es el Poder de mi Maestro:
ਖਿਨ ਮਹਿ; ਸਾਜਿ ਸਵਾਰਣਹਾਰਾ ॥੧॥
khin meh; saaj savaaranahaaraa |1|
Sant Singh KhalsaIn an instant, He creates and embellishes. ||1||
Manmohan SinghIn a moment He creates and embellishes.
Manmohan Singh (Punjabi)ਇਕ ਮੁਹਤ ਵਿੱਚ ਉਹ ਰਚਨ ਤੇ ਸ਼ਿੰਗਾਰਨ ਵਾਲਾ ਹੈ।
Fareedkot Teekaਜੋ ਖਿਨਮੈ ਰਚ ਕਰ ਪਾਲਨਾ ਕਰਨ ਵਾਲਾ ਹੈ॥੧॥
Prof. Sahib Singhਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ ॥੧॥ਪਦ ਅਰਥ ਖਿਨ ਮਹਿ = ਥੋੜੇ ਜਿਤਨੇ ਸਮੇ ਵਿਚ ਹੀ। ਸਾਜਿ = ਸਾਜ ਕੇ। ਸਵਾਰਣਹਾਰਾ = ਸੋਹਣਾ ਬਣਾ ਦੇਣ ਦੀ ਸਮਰੱਥਾ ਵਾਲਾ ॥੧॥
SikhNet (Spanish)en un instante Él crea y adorna todo. (1)
ਕਾਮੁ ਕਰੀ; ਜੇ ਠਾਕੁਰ ਭਾਵਾ ॥
kaam karee; je tthaakur bhaavaa |
Sant Singh KhalsaI do that work which pleases my Lord and Master.
Manmohan SinghI do the work which pleases my Lord.
Manmohan Singh (Punjabi)ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੇਰੇ ਪ੍ਰਭੂ ਨੂੰ ਚੰਗਾ ਲਗਦਾ ਹੈ।
Fareedkot Teekaਸੋਈ ਕਾਮ ਕਰਤਾ ਹੂੰ ਜੋ ਪਰਮੇਸ੍ਵਰ ਕੋ ਭਾਵਤਾ ਹੈ॥☬ਪ੍ਰਸ਼ਨ: ਵਹੁ ਕੌਨ ਕਾਮ ਹੈ?☬ਉੱਤਰ:
Prof. Sahib Singh(ਹੇ ਭਾਈ! ਮੈਂ ਠਾਕੁਰ-ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ) ਜੇ ਉਸ ਠਾਕੁਰ-ਪ੍ਰਭੂ ਦੀ ਕਿਰਪਾ ਮੇਰੇ ਉਤੇ ਹੋਵੇ, ਤਾਂ ਮੈਂ (ਉਸ ਦਾ ਹੀ) ਕੰਮ ਕਰਾਂ,ਪਦ ਅਰਥ ਕਰੀ = ਕਰੀਂ, ਮੈਂ ਕਰਾਂ। ਠਾਕੁਰ ਭਾਵਾ = ਠਾਕੁਰ ਨੂੰ ਚੰਗਾ ਲੱਗਾਂ।
SikhNet (Spanish)Hago aquel trabajo que contenta a mi Amo y Señor.
ਗੀਤ ਚਰਿਤ; ਪ੍ਰਭ ਕੇ ਗੁਨ ਗਾਵਾ ॥੨॥
geet charit; prabh ke gun gaavaa |2|
Sant Singh KhalsaI sing the songs of God's glory, and His wondrous play. ||2||
Manmohan SinghI sing the songs of Lord's praise and His wonderous plays.
Manmohan Singh (Punjabi)ਮੈਂ ਸੁਆਮੀ ਦੇ ਜੱਸ ਅਤੇ ਅਦਭੁਤ ਕਉਤਕਾ ਦੇ ਗਾਉਣ ਗਾਇਨ ਕਰਦਾ ਹਾਂ।
Fareedkot Teekaਜੋ ਪ੍ਰਭੂ ਨੇ ਰਾਮ ਕ੍ਰਿਸ਼ਨ ਆਦਿ ਅਵਤਾਰ ਧਾਰ ਕਰ ਕੰਸ ਰਾਵਣ ਬਧ ਆਦਿ ਚਰਿਤ੍ਰ ਕੀਏ ਹੈਂ, ਔਰ ਗੁਣ ਜੋ ਭੀਲਨੀ ਦ੍ਰੋਪਤੀ ਗਜ ਆਦਿਕ ਪਰ ਉਪਕਾਰ ਕੀਏ ਹੈਂ, (ਗੀਤ) ਬਿਸ਼ਨ ਪਦਿ ਮੇਂ ਗੁੰਥਨ ਕੀਏ ਹੈਂ, ਸੋ ਗਾਵਤਾ ਹੂੰ॥੨॥
Prof. Sahib Singhਉਸ ਦੇ ਗੁਣ ਗਾਂਦਾ ਰਹਾਂ, ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੨॥ਪਦ ਅਰਥ ਚਰਿਤ = ਸਿਫ਼ਤਿ-ਸਾਲਾਹ ਦੀਆਂ ਗੱਲਾਂ ॥੨॥
SikhNet (Spanish)Yo canto Sus Milagros y trato de Complacerlo en todo lo que hago. (2)
ਸਰਣਿ ਪਰਿਓ; ਠਾਕੁਰ ਵਜੀਰਾ ॥
saran pario; tthaakur vajeeraa |
Sant Singh KhalsaI seek the Sanctuary of the Lord's Prime Minister;
Manmohan SinghI have sought the protection of Lord's Minister (the Guru).
Manmohan Singh (Punjabi)ਮੈਂ ਪ੍ਰਭੂ ਦੇ ਮੰਤ੍ਰੀ (ਗੁਰਾਂ) ਦੀ ਪਨਾਹ ਲਈ ਹੈ।
Fareedkot Teekaਪਰਮੇਸ੍ਵਰ ਕੇ ਜੋ ਮੰਤ੍ਰੀ ਹੈਂ ਅਰਥਾਤ ਨਾਮ ਕਾ ਉਪਦੇਸ਼ ਦੇਣੇ ਵਾਲੇ ਸੰਤ ਮੈਂ ਤਿਨ ਕੀ ਸਰਣ ਪੜਾ ਹੂੰ॥
Prof. Sahib Singh(ਹੇ ਭਾਈ!) ਮੈਂ ਉਸ ਠਾਕੁਰ-ਪ੍ਰਭੂ ਦੇ ਵਜ਼ੀਰਾਂ (ਸੰਤ ਜਨਾਂ) ਦੀ ਸਰਨ ਆ ਪਿਆ ਹਾਂ,ਪਦ ਅਰਥ ਠਾਕੁਰ ਵਜੀਰਾ = ਠਾਕੁਰ ਦੇ ਵਜ਼ੀਰ, ਸੰਤ ਜਨ।
SikhNet (Spanish)Busco el Refugio de Su Ministro,
ਤਿਨਾ ਦੇਖਿ; ਮੇਰਾ ਮਨੁ ਧੀਰਾ ॥੩॥
tinaa dekh; meraa man dheeraa |3|
Sant Singh Khalsabeholding Him, my mind is comforted and consoled. ||3||
Manmohan SinghBy seeing him my mind has grown fortitude.
Manmohan Singh (Punjabi)ਉਨ੍ਹਾਂ ਨੂੰ ਵੇਖ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
Fareedkot Teekaਔਰ ਤਿਨੋਂ ਕਾ ਹੀ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਕੋ ਪ੍ਰਾਪਤ ਹੂਆ ਹੈ॥੩॥
Prof. Sahib Singhਉਹਨਾਂ ਦਾ ਦਰਸਨ ਕਰ ਕੇ ਮੇਰੇ ਮਨ ਨੂੰ ਭੀ ਹੌਸਲਾ ਬਣ ਰਿਹਾ ਹੈ (ਕਿ ਮੈਂ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰ ਸਕਾਂਗਾ) ॥੩॥ਪਦ ਅਰਥ ਦੇਖਿ = ਵੇਖ ਕੇ। ਧੀਰਾ = ਧੀਰਜ ਵਾਲਾ ॥੩॥
SikhNet (Spanish)el Guru, Viéndolo, mi mente está confortada. (3)
ਏਕ ਟੇਕ; ਏਕੋ ਆਧਾਰਾ ॥
ek ttek; eko aadhaaraa |
Sant Singh KhalsaThe One Lord is my support, the One is my steady anchor.
Manmohan SinghOne Lord's refuge and One's support (Nanak) seeks,
Manmohan Singh (Punjabi)ਇਕ ਸਾਈਂ ਦੀ ਸ਼ਰਣ ਤੇ ਇਕ ਦਾ ਹੀ ਆਸਰਾ (ਨਾਨਕ) ਲੋੜਦਾ ਹੈ,
Fareedkot Teekaਮਨ ਕਰ ਕੇ ਏਕ ਪਰਮੇਸਰ ਕੀ ਸਰਣ ਲਈ ਹੈ ਔਰ ਬਾਣੀ ਕਰ ਭੀ ਏਕ ਕਾ ਹੀ ਆਸਰਾ ਕੀਆ ਹੈ॥
Prof. Sahib Singh(ਠਾਕੁਰ ਦੇ ਵਜ਼ੀਰਾਂ ਦੀ ਸਰਨ ਪੈ ਕੇ) ਮੈਂ ਇਕ ਪਰਮਾਤਮਾ ਨੂੰ ਹੀ (ਆਪਣੇ ਜੀਵਨ ਦੀ) ਓਟ ਤੇ ਆਸਰਾ ਬਣਾਇਆ ਹੈ,ਪਦ ਅਰਥ ਟੇਕ = ਆਸਰਾ। ਆਧਾਰਾ = ਆਸਰਾ।
SikhNet (Spanish)Oh, dice Nanak, Me dedico completamente al Servicio de mi Señor,
ਜਨ ਨਾਨਕ; ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥
jan naanak; har kee laagaa kaaraa |4|11|149|
Sant Singh KhalsaServant Nanak is engaged in the Lord's work. ||4||11||149||
Manmohan SinghSlave Nanak is engaged in God's service alone.
Manmohan Singh (Punjabi)ਗੋਲਾ ਨਾਨਕ ਕੇਵਲ ਵਾਹਿਗੁਰੂ ਦੀ ਸੇਵਾ ਅੰਦਰ ਹੀ ਜੁੜਿਆ ਹੋਇਆ ਹੈ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤਿਸ ਏਕ ਹਰੀ ਕੀ ਕਾਰ ਮੇਂ ਲਾਗ ਰਹਾਂਗਾ॥੪॥੧੧॥੧੪੯॥
Prof. Sahib Singhਤੇ, ਹੇ ਦਾਸ ਨਾਨਕ! (ਆਖ-ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀ ਕਾਰ ਵਿਚ ਲੱਗ ਪਿਆ ਹਾਂ ॥੪॥੧੧॥੧੪੯॥ਪਦ ਅਰਥ ਲਾਗਾ = ਲੱਗ ਪਿਆ ਹਾਂ। ਕਾਰਾ = ਕਾਰ ਵਿਚ, ਕੰਮ ਵਿਚ ॥੪॥
SikhNet (Spanish)mi Único Soporte, mi Sostenedor. (4-11-149)