ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਹੈ ਕੋਈ ਐਸਾ; ਹਉਮੈ ਤੋਰੈ ॥
hai koee aisaa; haumai torai |
Sant Singh KhalsaIs there anyone, who can shatter his ego,
Manmohan SinghIs there such a one who may shatter his ego,
Manmohan Singh (Punjabi)ਕੀ ਕੋਈ ਇਹੋ ਜੇਹਾ ਜਣਾ ਹੈ ਜੋ ਆਪਣੀ ਹੰਗਤਾ ਪਾਸ਼ ਪਾਸ਼ ਕਰ ਦੇਵੇ,
Fareedkot Teekaਕੋਈ ਐਸਾ ਹੈ, ਜੋ ਹੰਤਾ ਮਮਤਾ ਕੋ ਤੋੜ ਦੇਵੇ॥
Prof. Sahib Singh(ਹੇ ਭਾਈ!) ਕਿਤੇ ਕੋਈ ਅਜੇਹਾ ਮਨੁੱਖ ਭੀ ਮਿਲ ਜਾਇਗਾ, ਜੋ ਮੇਰੀ ਹਉਮੈ ਦਾ ਨਾਸ਼ ਕਰ ਦੇਵੇ,ਪਦ ਅਰਥ ਹੈ ਕੋਈ ਐਸਾ = ਕੀ ਕੋਈ ਇਹੋ ਜਿਹਾ ਹੈ? ਤੋਰੈ = ਤੋੜ ਦੇਵੇ।
SikhNet (Spanish)¿Existe alguien que destroce mi ego
ਇਸੁ ਮੀਠੀ ਤੇ; ਇਹੁ ਮਨੁ ਹੋਰੈ ॥੧॥ ਰਹਾਉ ॥
eis meetthee te; ihu man horai |1| rahaau |
Sant Singh Khalsaand turn his mind away from this sweet Maya? ||1||Pause||
Manmohan Singhand from this sweet mammon turn away this soul of him? Pause.
Manmohan Singh (Punjabi)ਅਤੇ ਇਹ ਮਿਠੜੀ ਮਾਇਆ ਤੋਂ ਆਪਣੀ ਇਹ ਆਤਮਾ ਨੂੰ ਹੋੜ ਲਵੇ? ਠਹਿਰਾਉ।
Fareedkot Teekaਔਰ ਇਸ (ਮੀਠੀ) ਮਾਯਾ ਸੇ ਇਸ ਮਨ ਕੋ ਹਟਾਵੇ॥੧॥ ਰਹਾਉ ॥
Prof. Sahib Singhਅਤੇ ਜੋ (ਮੇਰੇ) ਇਸ ਮਨ ਨੂੰ ਇਸ ਮਿੱਠੀ (ਲੱਗਣ ਵਾਲੀ ਮਾਇਆ ਦੇ ਮੋਹ) ਤੋਂ ਰੋਕ ਸਕੇ? ॥੧॥ ਰਹਾਉ ॥ਪਦ ਅਰਥ ਤੇ = ਤੋਂ। ਹੋਰੈ = ਰੋਕ ਦੇਵੇ ॥੧॥ ਰਹਾਉ ॥
SikhNet (Spanish)y mantenga mi mente alejada de los dulces perniciosos de Maya? (1-Pausa)
ਅਗਿਆਨੀ ਮਾਨੁਖੁ ਭਇਆ; ਜੋ ਨਾਹੀ. ਸੋ ਲੋਰੈ ॥
agiaanee maanukh bheaa; jo naahee. so lorai |
Sant Singh KhalsaHumanity is in spiritual ignorance; people see things that do not exist.
Manmohan SinghMan has become spiritually ignorant and seeks that what exists not.
Manmohan Singh (Punjabi)ਆਦਮੀ ਰੂਹਾਨੀ ਤੌਰ ਤੇ ਬੇ-ਸਮਝ ਹੋ ਗਿਆ ਹੈ ਅਤੇ ਉਸ ਨੂੰ ਭਾਲਦਾ ਹੈ, ਜਿਹੜਾ ਹੈ ਹੀ ਨਹੀਂ।
Fareedkot Teekaਪੁਰਸ਼ ਅਗਿਆਨੀ ਹੂਆ ਹੂਆ ਜੋ ਪਦਾਰਥ ਨਹੀਂ ਰਹਣੇ ਵਾਲੇ ਸੋ ਚਾਹਤਾ ਹੈ॥
Prof. Sahib Singh(ਹੇ ਭਾਈ! ਇਸ ਮਿੱਠੀ ਦੇ ਅਸਰ ਹੇਠ) ਮਨੁੱਖ ਆਪਣੀ ਅਕਲ ਗਵਾ ਬੈਠਾ ਹੈ (ਕਿਉਂਕਿ) ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ਹੈ ਉਸੇ ਨੂੰ ਭਾਲਦਾ ਫਿਰਦਾ ਹੈ।ਪਦ ਅਰਥ ਅਗਿਆਨੀ = ਬੇ-ਸਮਝ। ਜੋ ਨਾਹੀ = ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ। ਲੋਰੈ = ਲੋੜਦਾ ਹੈ, ਢੂੰਢਦਾ ਹੈ।
SikhNet (Spanish)El hombre se ha vuelto un ignorante; como un tonto busca lo que no hay.
ਰੈਣਿ ਅੰਧਾਰੀ ਕਾਰੀਆ; ਕਵਨ ਜੁਗਤਿ ਜਿਤੁ ਭੋਰੈ ॥੧॥
rain andhaaree kaareea; kavan jugat jit bhorai |1|
Sant Singh KhalsaThe night is dark and gloomy; how will the morning dawn? ||1||
Manmohan SinghThe night is dark and gloomy. What is the way by which morning may dawn for him?
Manmohan Singh (Punjabi)ਰਾਤ ਅਨ੍ਹੇਰੀ ਤੇ ਕਾਲੀ ਬੋਲੀ ਹੈ। ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਸ ਲਈ ਸਵੇਰ ਚੜ੍ਹ ਪਵੇ?
Fareedkot Teekaਜੈਸੇ ਅੰਧੇਰੀ ਰਾਤ੍ਰ ਹੋਤੀ ਹੈ, ਤੈਸੇ ਪਾਪੋਂ ਕਰ ਬੁਧੀ ਕਾਲੀ ਹੋ ਰਹੀ ਹੈ। ਵਹੁ ਕੌਨ ਸੀ ਰੀਤੀ ਹੈ ਜਿਸ ਕੋ ਸਮਝ ਕਰ ਗ੍ਯਾਨ ਰੂਪੀ (ਭੋਰੈ) ਸਵੇਰ ਹੋਵੇ ਅਗਿਆਨ ਅੰਧਕਾਰ ਨਾਸ ਹੋਵੇ॥੧॥
Prof. Sahib Singh(ਮਨੁੱਖ ਦੇ ਮਨ ਵਿਚ ਮਾਇਆ ਦੇ ਮੋਹ ਦੀ) ਕਾਲੀ ਹਨੇਰੀ ਰਾਤ ਪਈ ਹੋਈ ਹੈ। (ਹੇ ਭਾਈ!) ਉਹ ਕੇਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ (ਇਸ ਦੇ ਅੰਦਰ ਗਿਆਨ ਦਾ) ਦਿਨ ਚੜ੍ਹ ਪਏ? ॥੧॥ਪਦ ਅਰਥ ਰੈਣਿ = ਰਾਤ। ਅੰਧਾਰੀ = ਹਨੇਰੀ। ਕਾਰੀਆ = ਕਾਲੀ। ਜੁਗਤਿ = ਤਰੀਕਾ। ਜਿਤੁ = ਜਿਸ (ਤਰੀਕੇ) ਨਾਲ। ਭੋਰੈ = ਦਿਨ (ਚੜ੍ਹ ਪਏ) ॥੧॥
SikhNet (Spanish)La noche está totalmente obscura; oh Señor, ¿cómo veremos la luz del amanecer? (1)
ਭ੍ਰਮਤੋ ਭ੍ਰਮਤੋ ਹਾਰਿਆ; ਅਨਿਕ ਬਿਧੀ ਕਰਿ ਟੋਰੈ ॥
bhramato bhramato haariaa; anik bidhee kar ttorai |
Sant Singh KhalsaWandering, wandering all around, I have grown weary; trying all sorts of things, I have been searching.
Manmohan SinghWandering and roaming about I have grown weary. Adopting various ways I have searched the Lord.
Manmohan Singh (Punjabi)ਫਿਰਦਾ ਤੇ ਭਟਕਦਾ ਮੈਂ ਹਾਰ ਹੁਟ ਗਿਆ ਹਾਂ। ਅਨੇਕਾਂ ਢੰਗ ਅਖ਼ਤਿਆਰ ਕਰਕੇ ਮੈਂ ਸਾਈਂ ਨੂੰ ਢੂੰਡਿਆ ਹੈ।
Fareedkot Teekaਅਨੇਕ ਜੋਨੀਓਂ ਮੇਂ ਭ੍ਰਮਤਾ ਭ੍ਰਮਤਾ ਮੈਂ ਹਾਰ ਗਿਆ ਹਾਂ ਔਰ ਅਨੇਕ ਬਿਧ ਕਰ ਸੰਤ ਜਨ ਢੂੰਢੇ ਹੈਂ॥
Prof. Sahib Singh(ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਦੀ) ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ,ਪਦ ਅਰਥ ਭ੍ਰਮਤੋ ਭ੍ਰਮਤੋ = ਭਟਕਦਾ ਭਟਕਦਾ। ਹਾਰਿਆ = ਥੱਕ ਗਿਆ। ਟੋਰੈ = ਟੋਲ, ਭਾਲ।
SikhNet (Spanish)Ando vagando por aquí y por allá, pero no Lo encuentro aunque busco de muchas, muchas maneras.
ਕਹੁ ਨਾਨਕ. ਕਿਰਪਾ ਭਈ; ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥
kahu naanak. kirapaa bhee; saadhasangat nidh morai |2|12|150|
Sant Singh KhalsaSays Nanak, He has shown mercy to me; I have found the treasure of the Saadh Sangat, the Company of the Holy. ||2||12||150||
Manmohan SinghSays Nanak, the Lord has shown mercy unto me and I have gained the treasure of Saints Society.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਹਿਬ ਨੇ ਮੇਰੇ ਉਤੇ ਮਿਹਰ ਕੀਤੀ ਹੈ ਤੇ ਮੈਨੂੰ ਸਤਿ ਸੰਗਤ ਦਾ ਖ਼ਜ਼ਾਨਾ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੰਤੋਂ ਕੀ ਕ੍ਰਿਪਾ ਹੂਈ ਤਬ ਸੰਤੋਂ ਕਾ ਸੰਗ ਕਰ ਮੇਰੇ ਕੋ ਨਿਧਿ ਰੂਪ ਪਰਮੇਸਰ ਕਾ ਗਿਆਨ ਪ੍ਰਾਪਤ ਹੂਆ ਹੈ। ਭਾਵ ਤੂੰ ਭੀ ਸਾਧ ਸੰਗਤ ਕਰ ਤੇਰੀ ਹਉਮੈ ਟੂਟੇਗੀ ਔਰ ਬਿਖਿਓਂ ਸੇ ਮਨ ਮੁੜੇਗਾ॥੨॥੧੨॥੧੫੦॥
Prof. Sahib Singhਨਾਨਕ ਆਖਦਾ ਹੈ- (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤਿ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ॥੨॥੧੨॥੧੫੦॥ਪਦ ਅਰਥ ਨਿਧਿ = ਖ਼ਜ਼ਾਨਾ। ਮੋਰੈ = ਮੇਰੇ ਵਾਸਤੇ ॥੨॥
SikhNet (Spanish)Oh, dice Nanak, cuando el Señor es Misericordioso, encuentro mi Tesoro en la Saad Sangat, la Sociedad de los Santos.(2-12-50)