ੴ

ਸਿੱਖਬਾਣੀ · SikhBani

Ang 212

Sri Guru Granth Sahib · Raag Gauree · 6 shabads, 48 lines
Translations
Shabad Guru Arjan Dev Ji Raag Gauree

ਗਉੜੀ₂ ਮਹਲਾ ੫ ॥

gaurree₂ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜਾ ਕਉ ਬਿਸਰੈ ਰਾਮ ਨਾਮ; ਤਾਹੂ ਕਉ ਪੀਰ ॥

jaa kau bisarai raam naam; taahoo kau peer |

Sant Singh KhalsaOne who forgets the Lord's Name, suffers in pain.
Manmohan SinghPain afflicts him who forgets the Lord's Name.
Manmohan Singh (Punjabi)ਪੀੜ ਉਸ ਨੂੰ ਵਿਆਪਦੀ ਹੈ, ਜੋ ਸਾਹਿਬ ਦੇ ਨਾਮ ਨੂੰ ਭੁਲਾਉਂਦਾ ਹੈ।
Fareedkot Teekaਜਿਸ ਕੋ ਰਾਮ ਨਾਮ ਵਿਸਰ ਜਾਵੇ ਤਿਸੀ ਕੋ ਜਨਮ ਮਰਣ ਕੀ ਪੀਰ ਹੋਤੀ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸੇ ਨੂੰ ਹੀ ਦੁੱਖ ਆ ਘੇਰਦਾ ਹੈ।

ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ। ਤਾਹੂ ਕਉ = ਉਸੇ ਨੂੰ ਹੀ। ਪੀਰ = ਪੀੜ, ਦੁੱਖ।

SikhNet (Spanish)Aquél que se olvida del Naam, el Nombre del Señor habita en el dolor,

ਸਾਧਸੰਗਤਿ ਮਿਲਿ ਹਰਿ ਰਵਹਿ; ਸੇ ਗੁਣੀ ਗਹੀਰ ॥੧॥ ਰਹਾਉ ॥

saadhasangat mil har raveh; se gunee gaheer |1| rahaau |

Sant Singh KhalsaThose who join the Saadh Sangat, the Company of the Holy, and dwell upon the Lord, find the Ocean of virtue. ||1||Pause||
Manmohan SinghThey who remember God by joining the society of Saints are an ocean of excellences. Pause.
Manmohan Singh (Punjabi)ਜੋ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਚੰਗਿਆਈਆਂ ਦੇ ਸਮੁੰਦਰ ਹਨ। ਠਹਿਰਾਉ।
Fareedkot Teekaਔਰ ਜੋ ਸਾਧ ਸੰਗਤ ਮੇਂ ਮਿਲ ਕਰ ਹਰੀ ਕੇ ਗੁਨ ਉਚਾਰਤੇ ਹੈਂ, ਸੋ ਪੁਰਸ ਗੁਨੋਂ ਕੇ ਸਮੁੰਦਰ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ, ਉਹ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਰਵਹਿ = (ਜੋ) ਸਿਮਰਦੇ ਹਨ। ਗੁਣੀ = ਗੁਣਾਂ ਦੇ ਮਾਲਕ। ਗਹੀਰ = ਡੂੰਘੇ ਜਿਗਰੇ ਵਾਲੇ ॥੧॥ ਰਹਾਉ ॥

SikhNet (Spanish)y Aquél que habita en el Señor en la Saad Sangat, la Asamblea de los Santos, obtiene el Tesoro de Virtud. (1-Pausa)

ਜਾ ਕਉ; ਗੁਰਮੁਖਿ ਰਿਦੈ ਬੁਧਿ ॥

jaa kau; guramukh ridai budh |

Sant Singh KhalsaThose Gurmukhs whose hearts are filled with wisdom,
Manmohan SinghWho by Guru's grace has divine understanding within his mind,
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਜਿਸ ਦੇ ਹਿਰਦੇ ਅੰਦਰ ਬ੍ਰਹਿਮ-ਗਿਆਤ ਹੈ,
Fareedkot Teekaਜਿਸ ਕਉ ਗੁਰੋਂ ਦੁਆਰੇ ਰਿਦੇ ਮੇਂ ਪਰਮੇਸ੍ਵਰ ਕੇ ਭਜਨ ਕੀ ਬੁਧੀ ਪ੍ਰਾਪਤਿ ਹੂਈ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿਚ (ਸਿਮਰਨ ਦੀ) ਸੂਝ ਪੈਦਾ ਹੋ ਜਾਂਦੀ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਿਦੈ = ਹਿਰਦੇ ਵਿਚ। ਬੁਧਿ = (ਸਿਮਰਨ ਦੀ) ਅਕਲ।

SikhNet (Spanish)Aquél cuyo corazón despierta a la Sabiduría por la Gracia del Guru,

ਤਾ ਕੈ ਕਰ ਤਲ; ਨਵ ਨਿਧਿ ਸਿਧਿ ॥੧॥

taa kai kar tal; nav nidh sidh |1|

Sant Singh Khalsahold the nine treasures, and the miraculous spiritual powers of the Siddhas in the palms of their hands. ||1||
Manmohan Singhon his palm of hand are the nine treasures and supernatural powers.
Manmohan Singh (Punjabi)ਉਸ ਦੇ ਹੱਥ ਦੀ ਹਥੇਲੀ ਉਤੇ ਨੌ ਖ਼ਜ਼ਾਨੇ ਅਤੇ ਕਰਾਮਾਤੀ ਸ਼ਕਤੀਆਂ ਹਨ।
Fareedkot Teekaਨਵ ਨਿਧੀਆਂ ਅਠਾਰਾਂ ਸਿਧੀਆਂ ਤਿਸ ਕੇ ਹਾਥ ਕੀ ਹਥੇਲੀ ਪਰ ਹੈਂ, ਭਾਵ ਅਧੀਨ ਹੈਂ॥੧॥
Prof. Sahib Singhਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉਤੇ ਨੌ ਹੀ ਖ਼ਜ਼ਾਨੇ ਤੇ ਸਾਰੀਆਂ ਸਿੱਧੀਆਂ (ਆ ਟਿਕਦੀਆਂ ਹਨ) ॥੧॥

ਪਦ ਅਰਥ ਕਰ = ਹੱਥ। ਤਲ = ਤਲੀ। ਤਾ ਕੈ ਕਰ ਤਲ = ਉਸ ਦੇ ਹੱਥ ਦੀਆਂ ਤਲੀਆਂ ਉਤੇ। ਨਵ ਨਿਧਿ = ਨੌ ਖ਼ਜ਼ਾਨੇ। ਸਿਧਿ = ਸਿੱਧੀਆਂ ॥੧॥

SikhNet (Spanish)en sus manos están los Nueve Tesoros y los dieciocho milagros. (1)

ਜੋ ਜਾਨਹਿ; ਹਰਿ ਪ੍ਰਭ ਧਨੀ ॥

jo jaaneh; har prabh dhanee |

Sant Singh KhalsaThose who know the Lord God as their Master,
Manmohan SinghHe who knows Lord God as his Master with him,
Manmohan Singh (Punjabi)ਜੋ ਵਾਹਿਗੁਰੂ ਨੂੰ ਆਪਣਾ ਮਾਲਕ ਕਰਕੇ ਜਾਣਦਾ ਹੈ,
Fareedkot Teekaਜੋ ਪੁਰਸ ਹਰੀ ਪ੍ਰਭੂ ਕੋ ਅਪਨਾ ਮਾਲਕ ਜਾਨਤਾ ਹੈ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ (ਸਭ ਖ਼ਜ਼ਾਨਿਆਂ ਦੇ) ਮਾਲਕ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ,

ਪਦ ਅਰਥ ਜਾਨਹਿ = ਜਾਣਦੇ ਹਨ, ਡੂੰਘੀ ਸਾਂਝ ਪਾਂਦੇ ਹਨ। ਧਨੀ = ਮਾਲਕ।

SikhNet (Spanish)Aquél que toma al Señor como su Maestro,

ਕਿਛੁ ਨਾਹੀ; ਤਾ ਕੈ ਕਮੀ ॥੨॥

kichh naahee; taa kai kamee |2|

Sant Singh Khalsado not lack anything. ||2||
Manmohan Singhthere is no paucity of anything for him.
Manmohan Singh (Punjabi)ਉਸ ਨੂੰ ਕਿਸੇ ਭੀ ਚੀਜ਼ ਦਾ ਘਾਟਾ ਨਹੀਂ।
Fareedkot Teekaਤਿਸ ਕੋ ਕੁਛ ਕਮੀ ਨਹੀਂ ਹੈ॥੨॥
Prof. Sahib Singhਉਹਨਾਂ ਦੇ ਘਰ ਵਿਚ ਕਿਸੇ ਚੀਜ਼ ਦੀ ਕੋਈ ਥੁੜ ਨਹੀਂ ਰਹਿੰਦੀ ॥੨॥

ਪਦ ਅਰਥ ਤਾ ਕੈ = ਉਹਨਾਂ ਦੇ ਘਰ ਵਿਚ। ਕਮੀ = ਘਾਟ ॥੨॥

SikhNet (Spanish)no es privado de nada.(2)

ਕਰਣੈਹਾਰੁ ਪਛਾਨਿਆ ॥

karanaihaar pachhaaniaa |

Sant Singh KhalsaThose who realize the Creator Lord,
Manmohan SinghHe who realises the Creator,
Manmohan Singh (Punjabi)ਜੋ ਸਿਰਜਣਹਾਰ ਨੂੰ ਅਨੁਭਵ ਕਰ ਲੈਂਦਾ ਹੈ,
Fareedkot Teekaਪੁਨਾ ਜਿਸ ਨੇ ਕਰਣੇਹਾਰ ਕੋ ਪਛਾਣਿਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ,

ਪਦ ਅਰਥ ਕਰਣੈਹਾਰੁ = ਸਿਰਜਣਹਾਰ ਕਰਤਾਰ।

SikhNet (Spanish)Aquél que toma Conciencia del Señor Creador,

ਸਰਬ ਸੂਖ ਰੰਗ ਮਾਣਿਆ ॥੩॥

sarab sookh rang maaniaa |3|

Sant Singh Khalsaenjoy all peace and pleasure. ||3||
Manmohan Singhenjoys all the comforts and pleasures.
Manmohan Singh (Punjabi)ਉਹ ਸਾਰੇ ਆਰਾਮ ਤੇ ਖੁਸ਼ੀਆਂ ਭੋਗਦਾ ਹੈ।
Fareedkot Teekaਤਿਸ ਨੇ ਸਰਬ ਸੁਖੋਂ ਕੇ ਆਨੰਦ ਕੋ ਭੋਗਿਆ ਹੈ॥੩॥
Prof. Sahib Singhਉਹ ਆਤਮਕ ਸੁਖ ਤੇ ਆਨੰਦ ਮਾਣਦਾ ਹੈ ॥੩॥
SikhNet (Spanish)goza de su vida con una Paz increíble.

ਹਰਿ ਧਨੁ; ਜਾ ਕੈ ਗ੍ਰਿਹਿ ਵਸੈ ॥

har dhan; jaa kai grihi vasai |

Sant Singh KhalsaThose whose inner homes are filled with the Lord's wealth
Manmohan SinghSays Nanak the distress departs in the company of him,
Manmohan Singh (Punjabi)ਗੁਰੂ ਜੀ ਆਖਦੇ ਹਨ, ਉਸ ਦੀ ਸੰਗਤ ਵਿੱਚ ਤਕਲੀਫ ਦੂਰ ਹੋ ਜਾਂਦੀ ਹੈ,
Fareedkot Teekaਜਿਸ ਕੇ ਘਰ ਮੇਂ ਹਰੀ ਨਾਮ ਧਨ ਵਸਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਆ ਵੱਸਦਾ ਹੈ,

ਪਦ ਅਰਥ ਜਾ ਕੈ ਗ੍ਰਿਹਿ = ਜਿਨ੍ਹਾਂ ਦੇ ਹਿਰਦੇ-ਘਰ ਵਿਚ।

SikhNet (Spanish)Aquél que atesora al Señor en su hogar,

ਕਹੁ ਨਾਨਕ; ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥

kahu naanak; tin sang dukh nasai |4|9|147|

Sant Singh Khalsa- says Nanak, in their company, pain departs. ||4||9||147||
Manmohan Singhin whose heart-home God's wealth is treasured up.
Manmohan Singh (Punjabi)ਜਿਸ ਦੇ ਦਿਲ-ਘਰ ਅੰਦਰ ਵਾਹਿਗੁਰੂ ਦਾ ਪਦਾਰਥ ਪਰੀਪੂਰਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਮਹਾਤਮਾ ਕੇ ਸੰਗ ਕਰ ਦੁਖ ਨਵਿਰਤ ਹੋਤਾ ਹੈ॥੪॥੯॥੧੪੭॥
Prof. Sahib Singhਨਾਨਕ ਆਖਦਾ ਹੈ- ਉਹਨਾਂ ਦੀ ਸੰਗਤਿ ਵਿਚ ਰਿਹਾਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ॥੪॥੯॥੧੪੭॥

ਪਦ ਅਰਥ ਤਿਨ ਸੰਗਿ = ਉਹਨਾਂ ਦੀ ਸੰਗਤਿ ਵਿਚ ਰਿਹਾਂ ॥੪॥

SikhNet (Spanish)dice Nanak, en Su Compañía todas las penas se van. (4-9-147)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਗਰਬੁ ਬਡੋ; ਮੂਲੁ ਇਤਨੋ ॥

garab baddo; mool itano |

Sant Singh KhalsaYour pride is so great, but what about your origins?
Manmohan SinghO mortal great is thy pride from such as humble origin.
Manmohan Singh (Punjabi)ਹੈ ਪ੍ਰਾਣੀ! ਬੜਾ ਹੈ ਤੇਰਾ ਹੰਕਾਰ, ਇਤਨੇ ਤੁੱਛ ਅਮਲੇ ਤੋ।
Fareedkot Teekaਹੇ ਭਾਈ! ਦੇਹ ਕਾ ਹੰਕਾਰੁ ਤੋ ਬਡਾ ਕਰਤਾ ਹੈਂ, (ਮੂਲੁ) ਕਾਰਣ ਇਸ ਕਾ ਇਤਨਾ ਹੈ, ਭਾਵ ਏਹਿ ਕਿ ਰਕਤ ਬੀਰਜੁ ਹੈ॥
Prof. Sahib Singhਹੇ ਜੀਵ! ਤੈਨੂੰ (ਆਪਣੇ ਆਪ ਦਾ) ਅਹੰਕਾਰ ਤਾਂ ਬਹੁਤ ਹੈ, ਪਰ (ਇਸ ਅਹੰਕਾਰ ਦਾ) ਮੂਲ (ਤੇਰਾ ਆਪਣਾ ਵਿਤ) ਥੋੜਾ ਜਿਹਾ ਹੀ ਹੈ।

ਪਦ ਅਰਥ ਗਰਬੁ = {गर्व} ਅਹੰਕਾਰ। ਮੂਲੁ = ਪਾਂਇਆਂ, ਵਿਤ। ਇਤਨੋ = ਥੋੜਾ ਜਿਹਾ ਹੀ।

SikhNet (Spanish)Sin querer reconocer lo humilde de nuestro origen

ਰਹਨੁ ਨਹੀ; ਗਹੁ ਕਿਤਨੋ ॥੧॥ ਰਹਾਉ ॥

rehan nahee; gahu kitano |1| rahaau |

Sant Singh KhalsaYou cannot remain, no matter how much you try to hold on. ||1||Pause||
Manmohan SinghThou art not to stay however much thou mayest grasp the world. Pause.
Manmohan Singh (Punjabi)ਤੂੰ ਠਹਿਰਣਾ ਨਹੀਂ ਜਿੰਨਾ ਮਰਜ਼ੀ ਹੀ ਤੂੰ ਸੰਸਾਰ ਨੂੰ ਪਕੜ ਲੈ। ਠਹਿਰਾਉ।
Fareedkot Teeka(ਗਹੁ) ਮੋਹੁ ਕਿਤਨੋ ਕਰਤਾ ਹੈ ਅਰਥਾਤ ਮੋਹੁ ਬਹੁਤ ਕਰਤਾ ਹੈ॥੧॥ ਰਹਾਉ ॥
Prof. Sahib Singh(ਇਸ ਸੰਸਾਰ ਵਿਚ ਤੇਰਾ ਸਦਾ ਲਈ) ਟਿਕਾਣਾ ਨਹੀਂ ਹੈ, ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ ॥੧॥ ਰਹਾਉ ॥

ਪਦ ਅਰਥ ਗਹੁ = ਪਕੜ, ਮਾਇਆ ਵਲ ਖਿੱਚ। ਕਿਤਨੋ = (ਭਾਵ) ਬਹੁਤ ॥੧॥ ਰਹਾਉ ॥

SikhNet (Spanish)¡cómo somos orgullosos, y cómo nos aferramos a lo que no va a perdurar! (1-Pausa)

ਬੇਬਰਜਤ, ਬੇਦ ਸੰਤਨਾ; ਉਆਹੂ ਸਿਉ. ਰੇ ਹਿਤਨੋ ॥

bebarajat, bed santanaa; uaahoo siau. re hitano |

Sant Singh KhalsaThat which is forbidden by the Vedas and the Saints - with that, you are in love.
Manmohan SinghWhat is forbidden by the Vedas and Saints with that O mortal thou bearest love.
Manmohan Singh (Punjabi)ਜਿਹੜਾ ਕੁਛ ਵੇਦਾਂ ਤੇ ਸਾਧੂਆਂ ਨੇ ਮਨ੍ਹਾਂ ਕੀਤਾ ਹੈ, ਉਸ ਨਾਲ, ਹੇ ਪ੍ਰਾਣੀ, ਤੂੰ ਮੁਹੁੱਬਤ ਪਾਈ ਹੋਈ ਹੈ।
Fareedkot Teekaਜਿਸ ਕਰਮ ਸੇ ਬੇਦ ਔਰ ਸੰਤ ਜਨ (ਬੇਬਰਜਤ) ਹਟਾਵਤੇ ਹੈਂ, ਅਰੇ ਤਿਸੀ ਮੇਂ ਤੂੰ ਹਿਤ ਕਰਤਾ ਹੈਂ॥
Prof. Sahib Singhਹੇ ਜੀਵ! (ਜਿਸ ਮਾਇਆ ਦੇ ਮੋਹ ਵਲੋਂ) ਵੇਦ ਆਦਿਕ ਧਰਮ-ਪੁਸਤਕ ਵਰਜਦੇ ਹਨ, ਸੰਤ ਜਨ ਵਰਜਦੇ ਹਨ, ਉਸੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ ਹੈ,

ਪਦ ਅਰਥ ਬੇਬਰਜਤ = ਵਰਜਦੇ, ਰੋਕਦੇ। ਉਆ ਹੂ ਸਿਉ = ਉਸੇ ਨਾਲ। ਰੇ = ਹੇ ਭਾਈ!

SikhNet (Spanish)Todo lo que los Santos y los Vedas prohíben, eso, de hecho, es nuestro primer amor

ਹਾਰ ਜੂਆਰ ਜੂਆ ਬਿਧੇ; ਇੰਦ੍ਰੀ ਵਸਿ ਲੈ. ਜਿਤਨੋ ॥੧॥

haar jooaar jooaa bidhe; indree vas lai. jitano |1|

Sant Singh KhalsaLike the gambler losing the game of chance, you are held in the power of sensory desires. ||1||
Manmohan SinghAs the game of gamble keeps attached to itself even the loser gambler so do the sense-passion conquer and hold thee in bondage.
Manmohan Singh (Punjabi)ਜਿਸ ਤਰ੍ਹਾਂ ਜੂਏ ਦੀ ਖੇਡ, ਹਾਰਣ ਵਾਲੇ ਜੁਆਰੀਰੇ ਨੂੰ ਭੀ ਆਪਣੇ ਨਾਲ ਜੋੜੀ ਰਖਦੀ ਹੈ, ਏਸੇ ਤਰ੍ਹਾਂ ਭੋਗ-ਅੰਗ ਤੈਨੂੰ ਜਿਤ ਕੇ ਆਪਣੇ ਕਾਬੂ ਕਰੀ ਰਖਦੇ ਹਨ।
Fareedkot Teekaਹੇ ਜੁਆਰੀ! ਜੂਏ ਕੇ (ਬਿਧੇ) ਪ੍ਰਕਾਰ ਤੈਂ ਅਪਨਾ ਜਨਮ ਵਿਖਿਓਂ ਮੇਂ ਹਾਰ ਦੀਆ ਔਰ ਜੋ ਤੇਰੇ ਕੋ ਇੰਦ੍ਰੀਓਂ ਨੇ ਅਪਨੇ ਅਪਨੇ ਵਿਖੇ ਕੋ ਵਸ ਕਰ ਲੀਆ ਹੈ ਏਹੀ ਤੇਰਾ ਜੀਤਨਾ ਕੀਆ ਹੈ॥੧॥
Prof. Sahib Singhਤੂੰ ਜੀਵਨ-ਬਾਜ਼ੀ ਹਾਰ ਰਿਹਾ ਹੈਂ ਜਿਵੇਂ ਜੂਏ ਵਿਚ ਜੁਆਰੀਆ ਹਾਰਦਾ ਹੈ। ਇੰਦ੍ਰੀ (ਕਾਮ-ਵਾਸਨਾ) ਨੇ ਆਪਣੇ ਵੱਸ ਵਿਚ ਲੈ ਕੇ ਤੈਨੂੰ ਜਿੱਤ ਰੱਖਿਆ ਹੈ ॥੧॥

ਪਦ ਅਰਥ ਬਿਧੇ = ਵਾਂਗ। ਵਸਿ ਲੈ = ਵੱਸ ਵਿਚ ਕਰ ਕੇ। ਜਿਤਨੋ = ਜਿੱਤ ਲਿਆ ਹੈ ॥੧॥

SikhNet (Spanish)y sobrellevados por el deseo de lo sensorial perdemos nuestra vida en un juego de azar. (1)

ਹਰਨ ਭਰਨ ਸੰਪੂਰਨਾ; ਚਰਨ ਕਮਲ ਰੰਗਿ, ਰਿਤਨੋ ॥

haran bharan sanpooranaa; charan kamal rang, ritano |

Sant Singh KhalsaThe One who is All-powerful to empty out and fill up - you have no love for His Lotus Feet.
Manmohan SinghOne who is completely potent to empty and to fill thou art devoid of the love of His lotus feet.
Manmohan Singh (Punjabi)ਜੋ ਖ਼ਾਲੀ ਤੇ ਪਰੀਪੂਰਨ ਕਰਨ ਲਈ ਪੂਰੀ ਤਰ੍ਹਾਂ ਸਮਰਥ ਹੈ, ਤੂੰ ਉਸਦੇ ਕੰਵਲ ਰੂਪੀ ਚਰਨ ਦੀ ਪ੍ਰੀਤ ਤੋਂ ਸੱਖਣਾ ਹੈ।
Fareedkot Teekaਜੋ ਸਰਬ ਕਾ (ਹਰਨ) ਲੈ ਕਰਤਾ ਔਰ (ਭਰਨ) ਪਾਲਨਾ ਕਰਤਾ ਪਰਮੇਸ੍ਵਰ ਹੈ, ਤਿਸ ਕੇ ਚਰਨ ਕਮਲੋਂ ਕੇ ਪ੍ਰੇਮ ਸੇ ਤੂੰ (ਰਿਤਨੋ) ਖਾਲੀ ਹੈਂ ਵਾ ਟਲਦਾ ਹੈ॥
Prof. Sahib Singhਹੇ ਜੀਵ! ਸਭ ਜੀਵਾਂ ਦੇ ਨਾਸ ਕਰਨ ਵਾਲੇ ਤੇ ਪਾਲਣ ਵਾਲੇ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿਚ (ਟਿਕਣ) ਤੋਂ ਤੂੰ ਸੱਖਣਾ ਹੈਂ।

ਪਦ ਅਰਥ ਹਰਨ ਭਰਨ ਸੰਪੂਰਨਾ = ਸਭ ਜੀਵਾਂ ਦਾ ਨਾਸ ਕਰਨ ਵਾਲਾ ਤੇ ਪਾਲਣ ਵਾਲਾ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਰਿਤਨੋ = ਖ਼ਾਲੀ।

SikhNet (Spanish)No tenemos nada de Amor por los Pies de Loto del Señor Todo Perfecto,

ਨਾਨਕ ਉਧਰੇ ਸਾਧਸੰਗਿ; ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥

naanak udhare saadhasang; kirapaa nidh mai ditano |2|10|148|

Sant Singh KhalsaO Nanak, I have been saved, in the Saadh Sangat, the Company of the Holy. I have been blessed by the Treasure of Mercy. ||2||10||148||
Manmohan SinghThe Treasure of Mercy has given me Nanak the Society of Saints by which I am saved.
Manmohan Singh (Punjabi)ਰਹਿਮਤ ਦੇ ਖਜ਼ਾਨੇ ਨੇ ਮੈਂ ਨਾਨਕ ਨੂੰ ਸਤਿਸੰਗਤ ਬਖਸ਼ੀ ਹੈ, ਜਿਸ ਦੁਆਰਾ ਮੈਂ ਪਾਰ ਉਤਰ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੋ ਸੰਤੋਂ ਕੇ ਸੰਗ ਕਰ ਉਧਰੇ ਹੈਂ ਕ੍ਰਿਪਾ ਨਿਧਿ ਪਰਮੇਸ੍ਵਰ ਨੇ ਮੇਰੇ ਕੋ ਸਤਸੰਗ ਦੀਆ ਹੈ॥੨॥੧੦॥੧੪੮॥
Prof. Sahib Singhਹੇ ਨਾਨਕ! (ਆਖ-ਜੇਹੜੇ ਮਨੁੱਖ) ਸਾਧ ਸੰਗਤਿ ਵਿਚ (ਜੁੜਦੇ ਹਨ, ਉਹ ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ। ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ (ਆਪਣੀ ਕਿਰਪਾ ਕਰ ਕੇ) ਮੈਨੂੰ (ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤਿ) ਦਿੱਤੀ ਹੈ ॥੨॥੧੦॥੧੪੮॥

ਪਦ ਅਰਥ ਉਧਰੋ = ਬਚ ਗਏ। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ ॥੨॥

SikhNet (Spanish)Quien llena o vacía todo en un instante. Oh, dice Nanak, por la Misericordia del Señor, la Gracia de los Santos me ha liberado. (2-10-148)

Open this shabad →

Shabad Guru Arjan Dev Ji Raag Gauree

ਗਉੜੀ₃ ਮਹਲਾ ੫ ॥

gaurree₃ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਮੋਹਿ ਦਾਸਰੋ; ਠਾਕੁਰ ਕੋ ॥

mohi daasaro; tthaakur ko |

Sant Singh KhalsaI am the slave of my Lord and Master.
Manmohan SinghI am an attendant of my Master.
Manmohan Singh (Punjabi)ਮੈਂ ਆਪਣੇ ਮਾਲਕ ਦਾ ਸੇਵਕ ਹਾਂ।
Fareedkot Teekaਮੈਂ ਪਰਮੇਸ੍ਵਰ ਕਾ ਦਾਸ ਹਾਂ॥
Prof. Sahib Singhਪਾਲਣਹਾਰ ਪ੍ਰਭੂ ਦਾ ਮੈਂ ਇਕ ਨਿਮਾਣਾ ਜਿਹਾ ਸੇਵਕ ਹਾਂ,

ਪਦ ਅਰਥ ਮੋਹਿ = ਮੈਂ। ਦਾਸਰੋ = ਗਰੀਬ ਜਿਹਾ ਦਾਸ। ਕੋ = ਦਾ।

SikhNet (Spanish)Yo soy el Esclavo de mi Maestro;

ਧਾਨੁ; ਪ੍ਰਭ ਕਾ ਖਾਨਾ ॥੧॥ ਰਹਾਉ ॥

dhaan; prabh kaa khaanaa |1| rahaau |

Sant Singh KhalsaI eat whatever God gives me. ||1||Pause||
Manmohan SinghI eat what is given to me in charity by the Lord. Pause.
Manmohan Singh (Punjabi)ਜੋ ਕੁਛ ਮੈਨੂੰ ਦਾਨ ਵਜੋਂ ਪ੍ਰਮਾਤਮਾ ਦਿੰਦਾ ਹੈ, ਮੈਂ ਉਹ ਖਾਂਦਾ ਹਾਂ। ਠਹਿਰਾਉ।
Fareedkot Teekaਪ੍ਰਭੂ ਕਾ ਦੀਆ ਹੂਆ ਅੰਨ ਖਾਤਾ ਹਾਂ॥੧॥ ਰਹਾਉ ॥
Prof. Sahib Singhਮੈਂ ਉਸੇ ਪ੍ਰਭੂ ਦਾ ਬਖ਼ਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਧਾਨੁ = ਦਾਨ ਵਜੋਂ ਦਿੱਤਾ ਹੋਇਆ ਅੰਨ ॥੧॥ ਰਹਾਉ ॥

SikhNet (Spanish)me alimento de lo que Él dispone para mí, de Su Bondad y de Su Misericordia. (1-Pausa)

ਐਸੋ ਹੈ ਰੇ; ਖਸਮੁ ਹਮਾਰਾ ॥

aiso hai re; khasam hamaaraa |

Sant Singh KhalsaSuch is my Lord and Master.
Manmohan SinghSuch is my Husband O men.
Manmohan Singh (Punjabi)ਇਹੋ ਜਿਹਾ ਹੈ, ਮੇਰਾ ਪਤੀ, ਹੇ ਲੋਕੋ।
Fareedkot Teekaਹੇ ਭਾਈ! ਐਸਾ ਹਮਾਰਾ ਖਸਮੁ ਹੈ॥
Prof. Sahib Singhਹੇ ਭਾਈ! ਮੇਰਾ ਖਸਮ-ਪ੍ਰਭੂ ਇਹੋ ਜਿਹਾ ਹੈ,

ਪਦ ਅਰਥ ਰੇ = ਹੇ ਭਾਈ! ਐਸੋ = ਇਹੋ ਜਿਹਾ।

SikhNet (Spanish)Tal es el Poder de mi Maestro:

ਖਿਨ ਮਹਿ; ਸਾਜਿ ਸਵਾਰਣਹਾਰਾ ॥੧॥

khin meh; saaj savaaranahaaraa |1|

Sant Singh KhalsaIn an instant, He creates and embellishes. ||1||
Manmohan SinghIn a moment He creates and embellishes.
Manmohan Singh (Punjabi)ਇਕ ਮੁਹਤ ਵਿੱਚ ਉਹ ਰਚਨ ਤੇ ਸ਼ਿੰਗਾਰਨ ਵਾਲਾ ਹੈ।
Fareedkot Teekaਜੋ ਖਿਨਮੈ ਰਚ ਕਰ ਪਾਲਨਾ ਕਰਨ ਵਾਲਾ ਹੈ॥੧॥
Prof. Sahib Singhਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ ॥੧॥

ਪਦ ਅਰਥ ਖਿਨ ਮਹਿ = ਥੋੜੇ ਜਿਤਨੇ ਸਮੇ ਵਿਚ ਹੀ। ਸਾਜਿ = ਸਾਜ ਕੇ। ਸਵਾਰਣਹਾਰਾ = ਸੋਹਣਾ ਬਣਾ ਦੇਣ ਦੀ ਸਮਰੱਥਾ ਵਾਲਾ ॥੧॥

SikhNet (Spanish)en un instante Él crea y adorna todo. (1)

ਕਾਮੁ ਕਰੀ; ਜੇ ਠਾਕੁਰ ਭਾਵਾ ॥

kaam karee; je tthaakur bhaavaa |

Sant Singh KhalsaI do that work which pleases my Lord and Master.
Manmohan SinghI do the work which pleases my Lord.
Manmohan Singh (Punjabi)ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੇਰੇ ਪ੍ਰਭੂ ਨੂੰ ਚੰਗਾ ਲਗਦਾ ਹੈ।
Fareedkot Teekaਸੋਈ ਕਾਮ ਕਰਤਾ ਹੂੰ ਜੋ ਪਰਮੇਸ੍ਵਰ ਕੋ ਭਾਵਤਾ ਹੈ॥☬ਪ੍ਰਸ਼ਨ: ਵਹੁ ਕੌਨ ਕਾਮ ਹੈ?☬ਉੱਤਰ:
Prof. Sahib Singh(ਹੇ ਭਾਈ! ਮੈਂ ਠਾਕੁਰ-ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ) ਜੇ ਉਸ ਠਾਕੁਰ-ਪ੍ਰਭੂ ਦੀ ਕਿਰਪਾ ਮੇਰੇ ਉਤੇ ਹੋਵੇ, ਤਾਂ ਮੈਂ (ਉਸ ਦਾ ਹੀ) ਕੰਮ ਕਰਾਂ,

ਪਦ ਅਰਥ ਕਰੀ = ਕਰੀਂ, ਮੈਂ ਕਰਾਂ। ਠਾਕੁਰ ਭਾਵਾ = ਠਾਕੁਰ ਨੂੰ ਚੰਗਾ ਲੱਗਾਂ।

SikhNet (Spanish)Hago aquel trabajo que contenta a mi Amo y Señor.

ਗੀਤ ਚਰਿਤ; ਪ੍ਰਭ ਕੇ ਗੁਨ ਗਾਵਾ ॥੨॥

geet charit; prabh ke gun gaavaa |2|

Sant Singh KhalsaI sing the songs of God's glory, and His wondrous play. ||2||
Manmohan SinghI sing the songs of Lord's praise and His wonderous plays.
Manmohan Singh (Punjabi)ਮੈਂ ਸੁਆਮੀ ਦੇ ਜੱਸ ਅਤੇ ਅਦਭੁਤ ਕਉਤਕਾ ਦੇ ਗਾਉਣ ਗਾਇਨ ਕਰਦਾ ਹਾਂ।
Fareedkot Teekaਜੋ ਪ੍ਰਭੂ ਨੇ ਰਾਮ ਕ੍ਰਿਸ਼ਨ ਆਦਿ ਅਵਤਾਰ ਧਾਰ ਕਰ ਕੰਸ ਰਾਵਣ ਬਧ ਆਦਿ ਚਰਿਤ੍ਰ ਕੀਏ ਹੈਂ, ਔਰ ਗੁਣ ਜੋ ਭੀਲਨੀ ਦ੍ਰੋਪਤੀ ਗਜ ਆਦਿਕ ਪਰ ਉਪਕਾਰ ਕੀਏ ਹੈਂ, (ਗੀਤ) ਬਿਸ਼ਨ ਪਦਿ ਮੇਂ ਗੁੰਥਨ ਕੀਏ ਹੈਂ, ਸੋ ਗਾਵਤਾ ਹੂੰ॥੨॥
Prof. Sahib Singhਉਸ ਦੇ ਗੁਣ ਗਾਂਦਾ ਰਹਾਂ, ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੨॥

ਪਦ ਅਰਥ ਚਰਿਤ = ਸਿਫ਼ਤਿ-ਸਾਲਾਹ ਦੀਆਂ ਗੱਲਾਂ ॥੨॥

SikhNet (Spanish)Yo canto Sus Milagros y trato de Complacerlo en todo lo que hago. (2)

ਸਰਣਿ ਪਰਿਓ; ਠਾਕੁਰ ਵਜੀਰਾ ॥

saran pario; tthaakur vajeeraa |

Sant Singh KhalsaI seek the Sanctuary of the Lord's Prime Minister;
Manmohan SinghI have sought the protection of Lord's Minister (the Guru).
Manmohan Singh (Punjabi)ਮੈਂ ਪ੍ਰਭੂ ਦੇ ਮੰਤ੍ਰੀ (ਗੁਰਾਂ) ਦੀ ਪਨਾਹ ਲਈ ਹੈ।
Fareedkot Teekaਪਰਮੇਸ੍ਵਰ ਕੇ ਜੋ ਮੰਤ੍ਰੀ ਹੈਂ ਅਰਥਾਤ ਨਾਮ ਕਾ ਉਪਦੇਸ਼ ਦੇਣੇ ਵਾਲੇ ਸੰਤ ਮੈਂ ਤਿਨ ਕੀ ਸਰਣ ਪੜਾ ਹੂੰ॥
Prof. Sahib Singh(ਹੇ ਭਾਈ!) ਮੈਂ ਉਸ ਠਾਕੁਰ-ਪ੍ਰਭੂ ਦੇ ਵਜ਼ੀਰਾਂ (ਸੰਤ ਜਨਾਂ) ਦੀ ਸਰਨ ਆ ਪਿਆ ਹਾਂ,

ਪਦ ਅਰਥ ਠਾਕੁਰ ਵਜੀਰਾ = ਠਾਕੁਰ ਦੇ ਵਜ਼ੀਰ, ਸੰਤ ਜਨ।

SikhNet (Spanish)Busco el Refugio de Su Ministro,

ਤਿਨਾ ਦੇਖਿ; ਮੇਰਾ ਮਨੁ ਧੀਰਾ ॥੩॥

tinaa dekh; meraa man dheeraa |3|

Sant Singh Khalsabeholding Him, my mind is comforted and consoled. ||3||
Manmohan SinghBy seeing him my mind has grown fortitude.
Manmohan Singh (Punjabi)ਉਨ੍ਹਾਂ ਨੂੰ ਵੇਖ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
Fareedkot Teekaਔਰ ਤਿਨੋਂ ਕਾ ਹੀ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਕੋ ਪ੍ਰਾਪਤ ਹੂਆ ਹੈ॥੩॥
Prof. Sahib Singhਉਹਨਾਂ ਦਾ ਦਰਸਨ ਕਰ ਕੇ ਮੇਰੇ ਮਨ ਨੂੰ ਭੀ ਹੌਸਲਾ ਬਣ ਰਿਹਾ ਹੈ (ਕਿ ਮੈਂ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰ ਸਕਾਂਗਾ) ॥੩॥

ਪਦ ਅਰਥ ਦੇਖਿ = ਵੇਖ ਕੇ। ਧੀਰਾ = ਧੀਰਜ ਵਾਲਾ ॥੩॥

SikhNet (Spanish)el Guru, Viéndolo, mi mente está confortada. (3)

ਏਕ ਟੇਕ; ਏਕੋ ਆਧਾਰਾ ॥

ek ttek; eko aadhaaraa |

Sant Singh KhalsaThe One Lord is my support, the One is my steady anchor.
Manmohan SinghOne Lord's refuge and One's support (Nanak) seeks,
Manmohan Singh (Punjabi)ਇਕ ਸਾਈਂ ਦੀ ਸ਼ਰਣ ਤੇ ਇਕ ਦਾ ਹੀ ਆਸਰਾ (ਨਾਨਕ) ਲੋੜਦਾ ਹੈ,
Fareedkot Teekaਮਨ ਕਰ ਕੇ ਏਕ ਪਰਮੇਸਰ ਕੀ ਸਰਣ ਲਈ ਹੈ ਔਰ ਬਾਣੀ ਕਰ ਭੀ ਏਕ ਕਾ ਹੀ ਆਸਰਾ ਕੀਆ ਹੈ॥
Prof. Sahib Singh(ਠਾਕੁਰ ਦੇ ਵਜ਼ੀਰਾਂ ਦੀ ਸਰਨ ਪੈ ਕੇ) ਮੈਂ ਇਕ ਪਰਮਾਤਮਾ ਨੂੰ ਹੀ (ਆਪਣੇ ਜੀਵਨ ਦੀ) ਓਟ ਤੇ ਆਸਰਾ ਬਣਾਇਆ ਹੈ,

ਪਦ ਅਰਥ ਟੇਕ = ਆਸਰਾ। ਆਧਾਰਾ = ਆਸਰਾ।

SikhNet (Spanish)Oh, dice Nanak, Me dedico completamente al Servicio de mi Señor,

ਜਨ ਨਾਨਕ; ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥

jan naanak; har kee laagaa kaaraa |4|11|149|

Sant Singh KhalsaServant Nanak is engaged in the Lord's work. ||4||11||149||
Manmohan SinghSlave Nanak is engaged in God's service alone.
Manmohan Singh (Punjabi)ਗੋਲਾ ਨਾਨਕ ਕੇਵਲ ਵਾਹਿਗੁਰੂ ਦੀ ਸੇਵਾ ਅੰਦਰ ਹੀ ਜੁੜਿਆ ਹੋਇਆ ਹੈ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤਿਸ ਏਕ ਹਰੀ ਕੀ ਕਾਰ ਮੇਂ ਲਾਗ ਰਹਾਂਗਾ॥੪॥੧੧॥੧੪੯॥
Prof. Sahib Singhਤੇ, ਹੇ ਦਾਸ ਨਾਨਕ! (ਆਖ-ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀ ਕਾਰ ਵਿਚ ਲੱਗ ਪਿਆ ਹਾਂ ॥੪॥੧੧॥੧੪੯॥

ਪਦ ਅਰਥ ਲਾਗਾ = ਲੱਗ ਪਿਆ ਹਾਂ। ਕਾਰਾ = ਕਾਰ ਵਿਚ, ਕੰਮ ਵਿਚ ॥੪॥

SikhNet (Spanish)mi Único Soporte, mi Sostenedor. (4-11-149)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਹੈ ਕੋਈ ਐਸਾ; ਹਉਮੈ ਤੋਰੈ ॥

hai koee aisaa; haumai torai |

Sant Singh KhalsaIs there anyone, who can shatter his ego,
Manmohan SinghIs there such a one who may shatter his ego,
Manmohan Singh (Punjabi)ਕੀ ਕੋਈ ਇਹੋ ਜੇਹਾ ਜਣਾ ਹੈ ਜੋ ਆਪਣੀ ਹੰਗਤਾ ਪਾਸ਼ ਪਾਸ਼ ਕਰ ਦੇਵੇ,
Fareedkot Teekaਕੋਈ ਐਸਾ ਹੈ, ਜੋ ਹੰਤਾ ਮਮਤਾ ਕੋ ਤੋੜ ਦੇਵੇ॥
Prof. Sahib Singh(ਹੇ ਭਾਈ!) ਕਿਤੇ ਕੋਈ ਅਜੇਹਾ ਮਨੁੱਖ ਭੀ ਮਿਲ ਜਾਇਗਾ, ਜੋ ਮੇਰੀ ਹਉਮੈ ਦਾ ਨਾਸ਼ ਕਰ ਦੇਵੇ,

ਪਦ ਅਰਥ ਹੈ ਕੋਈ ਐਸਾ = ਕੀ ਕੋਈ ਇਹੋ ਜਿਹਾ ਹੈ? ਤੋਰੈ = ਤੋੜ ਦੇਵੇ।

SikhNet (Spanish)¿Existe alguien que destroce mi ego

ਇਸੁ ਮੀਠੀ ਤੇ; ਇਹੁ ਮਨੁ ਹੋਰੈ ॥੧॥ ਰਹਾਉ ॥

eis meetthee te; ihu man horai |1| rahaau |

Sant Singh Khalsaand turn his mind away from this sweet Maya? ||1||Pause||
Manmohan Singhand from this sweet mammon turn away this soul of him? Pause.
Manmohan Singh (Punjabi)ਅਤੇ ਇਹ ਮਿਠੜੀ ਮਾਇਆ ਤੋਂ ਆਪਣੀ ਇਹ ਆਤਮਾ ਨੂੰ ਹੋੜ ਲਵੇ? ਠਹਿਰਾਉ।
Fareedkot Teekaਔਰ ਇਸ (ਮੀਠੀ) ਮਾਯਾ ਸੇ ਇਸ ਮਨ ਕੋ ਹਟਾਵੇ॥੧॥ ਰਹਾਉ ॥
Prof. Sahib Singhਅਤੇ ਜੋ (ਮੇਰੇ) ਇਸ ਮਨ ਨੂੰ ਇਸ ਮਿੱਠੀ (ਲੱਗਣ ਵਾਲੀ ਮਾਇਆ ਦੇ ਮੋਹ) ਤੋਂ ਰੋਕ ਸਕੇ? ॥੧॥ ਰਹਾਉ ॥

ਪਦ ਅਰਥ ਤੇ = ਤੋਂ। ਹੋਰੈ = ਰੋਕ ਦੇਵੇ ॥੧॥ ਰਹਾਉ ॥

SikhNet (Spanish)y mantenga mi mente alejada de los dulces perniciosos de Maya? (1-Pausa)

ਅਗਿਆਨੀ ਮਾਨੁਖੁ ਭਇਆ; ਜੋ ਨਾਹੀ. ਸੋ ਲੋਰੈ ॥

agiaanee maanukh bheaa; jo naahee. so lorai |

Sant Singh KhalsaHumanity is in spiritual ignorance; people see things that do not exist.
Manmohan SinghMan has become spiritually ignorant and seeks that what exists not.
Manmohan Singh (Punjabi)ਆਦਮੀ ਰੂਹਾਨੀ ਤੌਰ ਤੇ ਬੇ-ਸਮਝ ਹੋ ਗਿਆ ਹੈ ਅਤੇ ਉਸ ਨੂੰ ਭਾਲਦਾ ਹੈ, ਜਿਹੜਾ ਹੈ ਹੀ ਨਹੀਂ।
Fareedkot Teekaਪੁਰਸ਼ ਅਗਿਆਨੀ ਹੂਆ ਹੂਆ ਜੋ ਪਦਾਰਥ ਨਹੀਂ ਰਹਣੇ ਵਾਲੇ ਸੋ ਚਾਹਤਾ ਹੈ॥
Prof. Sahib Singh(ਹੇ ਭਾਈ! ਇਸ ਮਿੱਠੀ ਦੇ ਅਸਰ ਹੇਠ) ਮਨੁੱਖ ਆਪਣੀ ਅਕਲ ਗਵਾ ਬੈਠਾ ਹੈ (ਕਿਉਂਕਿ) ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ਹੈ ਉਸੇ ਨੂੰ ਭਾਲਦਾ ਫਿਰਦਾ ਹੈ।

ਪਦ ਅਰਥ ਅਗਿਆਨੀ = ਬੇ-ਸਮਝ। ਜੋ ਨਾਹੀ = ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ। ਲੋਰੈ = ਲੋੜਦਾ ਹੈ, ਢੂੰਢਦਾ ਹੈ।

SikhNet (Spanish)El hombre se ha vuelto un ignorante; como un tonto busca lo que no hay.

ਰੈਣਿ ਅੰਧਾਰੀ ਕਾਰੀਆ; ਕਵਨ ਜੁਗਤਿ ਜਿਤੁ ਭੋਰੈ ॥੧॥

rain andhaaree kaareea; kavan jugat jit bhorai |1|

Sant Singh KhalsaThe night is dark and gloomy; how will the morning dawn? ||1||
Manmohan SinghThe night is dark and gloomy. What is the way by which morning may dawn for him?
Manmohan Singh (Punjabi)ਰਾਤ ਅਨ੍ਹੇਰੀ ਤੇ ਕਾਲੀ ਬੋਲੀ ਹੈ। ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਸ ਲਈ ਸਵੇਰ ਚੜ੍ਹ ਪਵੇ?
Fareedkot Teekaਜੈਸੇ ਅੰਧੇਰੀ ਰਾਤ੍ਰ ਹੋਤੀ ਹੈ, ਤੈਸੇ ਪਾਪੋਂ ਕਰ ਬੁਧੀ ਕਾਲੀ ਹੋ ਰਹੀ ਹੈ। ਵਹੁ ਕੌਨ ਸੀ ਰੀਤੀ ਹੈ ਜਿਸ ਕੋ ਸਮਝ ਕਰ ਗ੍ਯਾਨ ਰੂਪੀ (ਭੋਰੈ) ਸਵੇਰ ਹੋਵੇ ਅਗਿਆਨ ਅੰਧਕਾਰ ਨਾਸ ਹੋਵੇ॥੧॥
Prof. Sahib Singh(ਮਨੁੱਖ ਦੇ ਮਨ ਵਿਚ ਮਾਇਆ ਦੇ ਮੋਹ ਦੀ) ਕਾਲੀ ਹਨੇਰੀ ਰਾਤ ਪਈ ਹੋਈ ਹੈ। (ਹੇ ਭਾਈ!) ਉਹ ਕੇਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ (ਇਸ ਦੇ ਅੰਦਰ ਗਿਆਨ ਦਾ) ਦਿਨ ਚੜ੍ਹ ਪਏ? ॥੧॥

ਪਦ ਅਰਥ ਰੈਣਿ = ਰਾਤ। ਅੰਧਾਰੀ = ਹਨੇਰੀ। ਕਾਰੀਆ = ਕਾਲੀ। ਜੁਗਤਿ = ਤਰੀਕਾ। ਜਿਤੁ = ਜਿਸ (ਤਰੀਕੇ) ਨਾਲ। ਭੋਰੈ = ਦਿਨ (ਚੜ੍ਹ ਪਏ) ॥੧॥

SikhNet (Spanish)La noche está totalmente obscura; oh Señor, ¿cómo veremos la luz del amanecer? (1)

ਭ੍ਰਮਤੋ ਭ੍ਰਮਤੋ ਹਾਰਿਆ; ਅਨਿਕ ਬਿਧੀ ਕਰਿ ਟੋਰੈ ॥

bhramato bhramato haariaa; anik bidhee kar ttorai |

Sant Singh KhalsaWandering, wandering all around, I have grown weary; trying all sorts of things, I have been searching.
Manmohan SinghWandering and roaming about I have grown weary. Adopting various ways I have searched the Lord.
Manmohan Singh (Punjabi)ਫਿਰਦਾ ਤੇ ਭਟਕਦਾ ਮੈਂ ਹਾਰ ਹੁਟ ਗਿਆ ਹਾਂ। ਅਨੇਕਾਂ ਢੰਗ ਅਖ਼ਤਿਆਰ ਕਰਕੇ ਮੈਂ ਸਾਈਂ ਨੂੰ ਢੂੰਡਿਆ ਹੈ।
Fareedkot Teekaਅਨੇਕ ਜੋਨੀਓਂ ਮੇਂ ਭ੍ਰਮਤਾ ਭ੍ਰਮਤਾ ਮੈਂ ਹਾਰ ਗਿਆ ਹਾਂ ਔਰ ਅਨੇਕ ਬਿਧ ਕਰ ਸੰਤ ਜਨ ਢੂੰਢੇ ਹੈਂ॥
Prof. Sahib Singh(ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਦੀ) ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ,

ਪਦ ਅਰਥ ਭ੍ਰਮਤੋ ਭ੍ਰਮਤੋ = ਭਟਕਦਾ ਭਟਕਦਾ। ਹਾਰਿਆ = ਥੱਕ ਗਿਆ। ਟੋਰੈ = ਟੋਲ, ਭਾਲ।

SikhNet (Spanish)Ando vagando por aquí y por allá, pero no Lo encuentro aunque busco de muchas, muchas maneras.

ਕਹੁ ਨਾਨਕ. ਕਿਰਪਾ ਭਈ; ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥

kahu naanak. kirapaa bhee; saadhasangat nidh morai |2|12|150|

Sant Singh KhalsaSays Nanak, He has shown mercy to me; I have found the treasure of the Saadh Sangat, the Company of the Holy. ||2||12||150||
Manmohan SinghSays Nanak, the Lord has shown mercy unto me and I have gained the treasure of Saints Society.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਹਿਬ ਨੇ ਮੇਰੇ ਉਤੇ ਮਿਹਰ ਕੀਤੀ ਹੈ ਤੇ ਮੈਨੂੰ ਸਤਿ ਸੰਗਤ ਦਾ ਖ਼ਜ਼ਾਨਾ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੰਤੋਂ ਕੀ ਕ੍ਰਿਪਾ ਹੂਈ ਤਬ ਸੰਤੋਂ ਕਾ ਸੰਗ ਕਰ ਮੇਰੇ ਕੋ ਨਿਧਿ ਰੂਪ ਪਰਮੇਸਰ ਕਾ ਗਿਆਨ ਪ੍ਰਾਪਤ ਹੂਆ ਹੈ। ਭਾਵ ਤੂੰ ਭੀ ਸਾਧ ਸੰਗਤ ਕਰ ਤੇਰੀ ਹਉਮੈ ਟੂਟੇਗੀ ਔਰ ਬਿਖਿਓਂ ਸੇ ਮਨ ਮੁੜੇਗਾ॥੨॥੧੨॥੧੫੦॥
Prof. Sahib Singhਨਾਨਕ ਆਖਦਾ ਹੈ- (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤਿ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ॥੨॥੧੨॥੧੫੦॥

ਪਦ ਅਰਥ ਨਿਧਿ = ਖ਼ਜ਼ਾਨਾ। ਮੋਰੈ = ਮੇਰੇ ਵਾਸਤੇ ॥੨॥

SikhNet (Spanish)Oh, dice Nanak, cuando el Señor es Misericordioso, encuentro mi Tesoro en la Saad Sangat, la Sociedad de los Santos.(2-12-50)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥

chintaaman karunaa me |1| rahaau |

Sant Singh KhalsaHe is the Wish-fulfilling Jewel, the Embodiment of Mercy. ||1||Pause||
Manmohan SinghThe Lord is the Desire-fulfilling Gem and Embodiment of Mercy. Pause.
Manmohan Singh (Punjabi)ਪ੍ਰਭੂ ਕਾਮਨਾ ਪੁਰਕ ਰਤਨ ਅਤੇ ਰਹਿਮਤ ਦਾ ਪੁੰਜ ਹੈ। ਠਹਿਰਾਉ।
Fareedkot Teekaਹੇ ਚਿੰਤਾਮਣੀ ਸਮ ਮਨ ਕਾਮਨਾ ਕੇ ਦੇਣੇ ਵਾਲੇ! ਹੇ ਕ੍ਰਿਪਾ ਸਰੂਪ! ॥੧॥
Prof. Sahib Singhਹੇ ਤਰਸ-ਰੂਪ ਪ੍ਰਭੂ! ਤੂੰ ਹੀ ਐਸਾ ਰਤਨ ਹੈਂ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈਂ ॥੧॥ ਰਹਾਉ ॥

ਪਦ ਅਰਥ ਚਿੰਤਾਮਣਿ = {ਚਿੰਤਾ-ਮਣਿ = ਹਰੇਕ ਚਿਤਵਨੀ ਪੂਰੀ ਕਰਨ ਵਾਲੀ ਮਣੀ = ਰਤਨ} ਪਰਮਾਤਮਾ ਜੋ ਜੀਵ ਦੀ ਹਰੇਕ ਚਿਤਵਨੀ ਪੂਰੀ ਕਰਨ ਵਾਲਾ ਹੈ। ਕਰੁਣਾ = ਤਰਸੁ, ਦਇਆ। ਕਰੁਣਾ ਮੈ = ਤਰਸ-ਰੂਪ, ਤਰਸ-ਭਰਪੂਰ। ਕਰੁਣਾ ਮਏ = ਹੇ ਤਰਸ-ਰੂਪ ਪ੍ਰਭੂ! ॥੧॥ ਰਹਾਉ ॥

SikhNet (Spanish)Oh Señor, Joya de fábula que cumple todos mis deseos; Tú eres la Esencia de la Compasión. (1-Pausa)

ਦੀਨ ਦਇਆਲਾ ਪਾਰਬ੍ਰਹਮ ॥ ਜਾ ਕੈ ਸਿਮਰਣਿ ਸੁਖ ਭਏ ॥੧॥

deen deaalaa paarabraham | jaa kai simaran sukh bhe |1|

Sant Singh KhalsaThe Supreme Lord God is Merciful to the meek; Meditating in remembrance on Him, peace is obtained. ||1||
Manmohan SinghThe Lofty Lord is merciful to the meek, by whose meditation peace is procured.
Manmohan Singh (Punjabi)ਬੁਲੰਦ ਸੁਆਮੀ ਮਸਕੀਨ ਉਤੇ ਮਿਹਰਬਾਨ ਹੈ, ਜਿਸ ਦੀ ਬੰਦਗੀ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਹੇ ਗਰੀਬੋਂ ਪਰ ਕ੍ਰਿਪਾ ਕਰਨੇ ਵਾਲੇ, ਹੇ ਪਾਰਬ੍ਰਹਮ! ॥ ਜਿਸ ਤੇਰੇ ਸਿਮਰਨ ਕਰ ਭਗਤ ਜਨ ਸੁਖ ਕੋ ਪ੍ਰਾਪਤ ਭਏ ਹੈਂ ॥੧॥
Prof. Sahib Singhਹੇ ਪਾਰਬ੍ਰਹਮ ਪ੍ਰਭੂ! ਤੂੰ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ (ਤੂੰ ਐਸਾ ਹੈਂ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥

ਪਦ ਅਰਥ ਜਾ ਕੈ ਸਿਮਰਿਣ = ਜਿਸ ਦੇ ਸਿਮਰਨ ਦੀ ਰਾਹੀਂ।

SikhNet (Spanish)Oh Señor Trascendente, Benefactor de los pobres; oh Señor, en Tu Alabanza está la Paz. (1)

ਅਕਾਲ ਪੁਰਖ; ਅਗਾਧਿ ਬੋਧ ॥ ਸੁਨਤ ਜਸੋ; ਕੋਟਿ ਅਘ ਖਏ ॥੨॥

akaal purakh; agaadh bodh | sunat jaso; kott agh khe |2|

Sant Singh KhalsaThe Wisdom of the Undying Primal Being is beyond comprehension. Hearing His Praises, millions of sins are erased. ||2||
Manmohan SinghThe knowledge of the Immortal Lord is beyond comprehension. By hearing His praise millions of sins are effaced.
Manmohan Singh (Punjabi)ਅਬਿਨਾਸੀ ਸਾਹਿਬ ਦੀ ਗਿਆਤ ਸਮਝ ਸੋਚ ਤੋਂ ਪਰੇ ਹੈ। ਉਸ ਦੀ ਕੀਰਤੀ ਸ੍ਰਵਣ ਕਰਨ ਦੁਆਰਾ ਕ੍ਰੋੜਾ ਹੀ ਪਾਪ ਮਿਟ ਜਾਂਦੇ ਹਨ।
Fareedkot Teekaਹੇ ਅਕਾਲ ਪੁਰਖ! ਤੂੰ (ਆਗਾਧਿ) ਅਥਾਹ ਹੈਂ ਅਰਥਾਤ ਬੇਅੰਤ ਹੈਂ ਔਰ (ਬੋਧ) ਗਿਆਨ ਸਰੂਪ ਹੈਂ ॥ ਤੇਰਾ ਜਸੁ ਸੁਨ ਕਰ ਕ੍ਰੋੜੋਂ ਪਾਪ ਨਾਸ ਹੋਤੇ ਹੈਂ ਵਾ ਹੋਏ ਹੈਂ ॥੨॥
Prof. Sahib Singhਹੇ ਅਕਾਲ ਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ, ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੨॥

ਪਦ ਅਰਥ ਅਗਾਧਿ = ਅਥਾਹ। ਬੋਧ = ਗਿਆਨ, ਸਮਝ। ਅਗਾਧਿ ਬੋਧ = ਉਹ ਪ੍ਰਭੂ ਜਿਸ ਦੇ ਸਰੂਪ ਦੀ ਸਮਝ ਜੀਵਾਂ ਵਾਸਤੇ ਅਥਾਹ ਹੈ। ਜਸੋ = ਜਸੁ, ਸਿਫ਼ਤਿ-ਸਾਲਾਹ। ਕੋਟਿ = ਕ੍ਰੋੜਾਂ। ਅਘ = ਪਾਪ। ਖਏ = ਨਾਸ ਹੋ ਗਏ ॥੨॥

SikhNet (Spanish)Oh Señor, Espíritu Eterno e Insondable, cuando escucho Tu Alabanza, se absuelven millones de mis errores. (2)

ਕਿਰਪਾ ਨਿਧਿ ਪ੍ਰਭ; ਮਇਆ ਧਾਰਿ ॥ ਨਾਨਕ; ਹਰਿ ਹਰਿ ਨਾਮ ਲਏ ॥੩॥੧੩॥੧੫੧॥

kirapaa nidh prabh; meaa dhaar | naanak; har har naam le |3|13|151|

Sant Singh KhalsaO God, Treasure of Mercy, please bless Nanak with Your kindness, that he may repeat the Name of the Lord, Har, Har. ||3||13||151||
Manmohan SinghO Master the Treasure of benevolence show mercy, unto Nanak that he may repeat the Lord God's Name.
Manmohan Singh (Punjabi)ਹੇ ਰਹਿਮਤ ਦੇ ਖ਼ਜ਼ਾਨੇ ਮਾਲਕ! ਮਿਹਰ ਕਰ, ਨਾਨਕ ਉਤੇ, ਤਾਂ ਜੋ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰੇ।
Fareedkot Teekaਦਯਾ ਨਿਧਿ ਹਰੀ ਪ੍ਰਭੂ ਜਿਨ੍ਹੋਂ ਪਰ ਤੈਂ ਕ੍ਰਿਪਾ ਕਰੀ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ ਤੇਰਾ ਹਰਿ ਹਰਿ ਨਾਮ (ਲਏ) ਲੇਤੇ ਹੈਂ॥੩॥੧੩॥੧੫੧॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜਿਸ ਜਿਸ ਮਨੁੱਖ ਉਤੇ ਤੂੰ ਤਰਸ ਕਰਦਾ ਹੈਂ, ਹੇ ਨਾਨਕ! (ਆਖ-) ਉਹ ਤੇਰਾ ਹਰਿ-ਨਾਮ ਸਿਮਰਦਾ ਹੈ ॥੩॥੧੩॥੧੫੧॥

ਪਦ ਅਰਥ ਨਿਧਿ = ਖ਼ਜ਼ਾਨਾ। ਪ੍ਰਭ = ਹੇ ਪ੍ਰਭੂ! ਮਇਆ = ਦਇਆ। ਧਾਰਿ = ਧਾਰੀ, ਕੀਤੀ।

SikhNet (Spanish)Oh Señor, Tesoro de Misericordia, por Tu Gracia, deja que Nanak habite siempre y para siempre en Tu Nombre. (3-13-151)

Open this shabad →

Shabad Guru Arjan Dev Ji Raag Gauree continues on Ang 213

ਗਉੜੀ ਪੂਰਬੀ₄ ਮਹਲਾ ੫ ॥

gaurree poorabee₄ mahalaa 5 |

Sant Singh KhalsaGauree Poorbee, Fifth Mehl:
Manmohan SinghGauri Purbi 5th Guru.
Manmohan Singh (Punjabi)ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
SikhNet (Spanish)Pauri Purbi, Mejl Guru Aryan, Quinto Canal Divino.

ਮੇਰੇ ਮਨ; ਸਰਣਿ ਪ੍ਰਭੂ ਸੁਖ ਪਾਏ ॥

mere man; saran prabhoo sukh paae |

Sant Singh KhalsaO my mind, in the Sanctuary of God, peace is found.
Manmohan SinghO my soul in Lord's refuge peace is attained.
Manmohan Singh (Punjabi)ਹੇ ਮੇਰੀ ਜਿੰਦੇ! ਸਾਹਿਬ ਦੀ ਸ਼ਰਣਾਗਤਿ ਵਿੱਚ ਆਰਾਮ ਪਾਈਦਾ ਹੈ।
Fareedkot Teekaਮੇਰੇ ਮਨ ਨੇ ਪ੍ਰਭੂ ਕੀ ਸਰਣ ਮੇਂ ਹੋ ਕਰ ਸੁਖ ਪਾਏ ਹੈਂ॥
Prof. Sahib Singhਹੇ ਮੇਰੇ ਮਨ! ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਮਨ = ਹੇ ਮਨ! ਪਾਏ = ਪਾਂਦਾ ਹੈ, ਮਾਣਦਾ ਹੈ।

SikhNet (Spanish)Oh mi mente, busca la Paz en Su Refugio,

ਜਾ ਦਿਨਿ ਬਿਸਰੈ. ਪ੍ਰਾਨ ਸੁਖਦਾਤਾ; ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥

jaa din bisarai. praan sukhadaataa; so din jaat ajaae |1| rahaau |

Sant Singh KhalsaThat day, when the Giver of life and peace is forgotten - that day passes uselessly. ||1||Pause||
Manmohan SinghThe day when the Giver of life and solace is forgotten that day passes in vain. Pause.
Manmohan Singh (Punjabi)ਜਿਸ ਦਿਹਾੜੇ ਜਿੰਦ-ਜਾਨ ਠੰਢ-ਚੈਨ ਦੇਣ ਵਾਲਾ ਭੁਲ ਜਾਂਦਾ ਹੈ, ਉਹ ਦਿਹਾੜਾ ਵਿਅਰਥ ਬੀਤ ਜਾਂਦਾ ਹੈ। ਠਹਿਰਾਉ।
Fareedkot Teekaਅਰੁ ਜਿਸ ਦਿਨ ਪ੍ਰਾਣੋਂ ਕੇ ਸੁਖ ਦੇਣੇ ਵਾਲਾ ਪਰਮੇਸ੍ਵਰ ਅਰਥਾਤ ਸਰਬ ਜੜ੍ਹ ਸੰਘਾਤ ਕੋ ਚੇਤਨ ਕਰ ਵਰਤਾਵਨੇ ਵਾਲਾ ਵਿਸਰ ਜਾਵੇ ਸੋ ਦਿਨ ਬਿਅਰਥ ਜਾਤੇ ਹੈਂ॥੧॥ ਰਹਾਉ ॥
Prof. Sahib Singhਜਿਸ ਦਿਨ ਜਿੰਦ ਦਾ ਦਾਤਾ ਸੁਖਾਂ ਦਾ ਦੇਣ ਵਾਲਾ (ਪ੍ਰਭੂ) ਜੀਵ ਨੂੰ ਵਿਸਰ ਜਾਂਦਾ ਹੈ, (ਉਸ ਦਾ) ਉਹ ਦਿਨ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਦਿਨਿ = ਦਿਨ ਵਿਚ। ਜਾ ਦਿਨ = ਜਿਸ ਦਿਨ ਵਿਚ। ਅਜਾਏ = ਵਿਅਰਥ ॥੧॥ ਰਹਾਉ ॥

SikhNet (Spanish)porque el día pasa en vano si uno se olvida de su Señor. (1-Pausa)

ਏਕ ਰੈਣ ਕੇ ਪਾਹੁਨ ਤੁਮ ਆਏ; ਬਹੁ ਜੁਗ ਆਸ ਬਧਾਏ ॥

ek rain ke paahun tum aae; bahu jug aas badhaae |

Sant Singh KhalsaYou have come as a guest for one short night, and yet you hope to live for many ages.
Manmohan SinghThou hast come as guest of one night, yet thou hast extended the hope of living for many ages.
Manmohan Singh (Punjabi)ਤੂੰ ਇਕ ਰਾਤ ਦੇ ਪ੍ਰਾਹੁਣੇ ਵਜੋ ਆਇਆ ਹੈ ਪ੍ਰੰਤੂ ਤੂੰ ਅਨੇਕਾਂ ਯੁਗਾਂ ਲਈ ਰਹਿਣ ਦੀ ਉਮੈਦ ਵਧਾ ਲਈ ਹੈ।
Fareedkot Teekaਤੁਮ ਏਕ ਰਾਤ ਕੇ ਪਾਹੁਨ ਅਰਥਾਤ ਅਲਪ ਕਾਲ ਕੇ ਰਹਣੇ ਕੋ ਬਟਾਊ ਸਮ ਆਏ ਹੋ। ਅਨੇਕ ਜੁਗੋਂ ਕੀ ਆਸ ਕਰ ਬੰਧਾਇਮਾਨ ਹੋ ਰਹੇ ਹੋ। ਭਾਵ ਯਹਿ ਕਿ ਯਗ੍ਯ ਆਦਿ ਕਰਮ ਕਰਤੇ ਹੋ ਕਿ ਅਨੇਕ ਜੁਗ ਸੁਵਰਗ ਭੋਗੇਂਗੇ, ਐਸੀ ਆਸਾ ਮੇਂ ਬੰਧੇ ਹੂਏ ਹੋ॥
Prof. Sahib Singh(ਹੇ ਭਾਈ!) ਤੁਸੀ ਇਕ ਰਾਤ (ਕਿਤੇ ਸਫ਼ਰ ਵਿਚ) ਗੁਜ਼ਾਰਨ ਵਾਲੇ ਪ੍ਰਾਹੁਣੇ ਵਾਂਗ (ਜਗਤ ਵਿਚ) ਆਏ ਹੋ ਪਰ ਇਥੇ ਕਈ ਜੁਗ ਜੀਊਂਦੇ ਰਹਿਣ ਦੀਆਂ ਆਸਾਂ ਬੰਨ੍ਹ ਰਹੇ ਹੋ।

ਪਦ ਅਰਥ ਰੈਣ = ਰਾਤ। ਪਾਹੁਨ = ਪ੍ਰਾਹੁਣੇ। ਬਧਾਏ = ਬੰਨ੍ਹਦੇ ਹੋ।

SikhNet (Spanish)Uno vino aquí para pasar una noche, y ahora piensa quedarse épocas enteras;

ਗ੍ਰਿਹ ਮੰਦਰ ਸੰਪੈ ਜੋ ਦੀਸੈ; ਜਿਉ ਤਰਵਰ ਕੀ ਛਾਏ ॥੧॥

grih mandar sanpai jo deesai; jiau taravar kee chhaae |1|

Sant Singh KhalsaHouseholds, mansions and wealth - whatever is seen, is like the shade of a tree. ||1||
Manmohan SinghHouses, mansions and riches whatever is seen is like the shade of a tree.
Manmohan Singh (Punjabi)ਘਰ, ਮਹਲ ਅਤੇ ਧਨ-ਦੌਲਤ ਜੋ ਕੁਛ ਭੀ ਨਜ਼ਰੀ ਪੈਂਦਾ ਹੈ ਇਕ ਬ੍ਰਿਛ ਦੀ ਛਾਂ ਦੀ ਤਰ੍ਹਾਂ ਹੈ।
Fareedkot Teekaਘਰ ਔਰ ਪੱਕੇ ਮੰਦਰ ਪੁਨਾ ਵਿਭੂਤੀ ਜੋ ਦੇਖੀਤੀ ਹੈ, ਸੋ ਅਲਪ ਕਾਲ ਰਹਣੇ ਵਾਲੀ ਹੈ। ਇਸ ਸਮੈਂ ਦ੍ਰਿਸ਼੍ਟਾਂਤ ਜੈਸੇ ਬ੍ਰਿਛ ਕੀ ਛਾਇਆ ਅਨਿਸਥਿਰ ਹੈ, ਤੈਸੇ ਏਹ ਹੈ॥੧॥
Prof. Sahib Singh(ਹੇ ਭਾਈ!) ਇਹ ਘਰ ਮਹਲ ਧਨ-ਪਦਾਰਥ-ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਰੁੱਖ ਦੀ ਛਾਂ ਵਾਂਗ ਹੈ (ਸਦਾ ਸਾਥ ਨਹੀਂ ਨਿਬਾਹੁੰਦਾ) ॥੧॥

ਪਦ ਅਰਥ ਗ੍ਰਿਹ = ਘਰ। ਮੰਦਰ = ਸੋਹਣੇ ਮਕਾਨ। ਸੰਪੈ = ਧਨ। ਤਰਵਰ = ਰੁੱਖ। ਛਾਏ = ਛਾਂ ॥੧॥

SikhNet (Spanish)pero el hogar y las riquezas de uno son como la sombra pasajera de un árbol.(1)

ਤਨੁ ਮੇਰਾ ਸੰਪੈ ਸਭ ਮੇਰੀ; ਬਾਗ ਮਿਲਖ ਸਭ ਜਾਏ ॥

tan meraa sanpai sabh meree; baag milakh sabh jaae |

Sant Singh KhalsaMy body, wealth, and all my gardens and property shall all pass away.
Manmohan SinghMy body, my entire wealth, gardens and property all shall pass away.
Manmohan Singh (Punjabi)ਮੇਰੀ ਦੇਹਿ, ਮੇਰੀ ਸਾਰੀ ਦੌਲਤ, ਬਗੀਚੇ, ਅਤੇ ਜਾਇਦਾਦ, ਸਮੂਹ ਖਤਮ ਹੋ ਜਾਣਗੇ।
Fareedkot Teekaਮੇਰਾ ਸਰੀਰ ਔਰ ਮੇਰੀ ਵਿਭੂਤੀ ਤਥਾ ਬਾਗ ਔਰ (ਮਿਲਖ) ਜਾਗੀਰ ਔਰ ਸਭ ਜਾਗਾ ਮੇਰੀ ਹੈ, ਇਨ ਪ੍ਰਮੱਤ ਹੋ ਕਰ॥
Prof. Sahib Singhਇਹ ਸਰੀਰ ਮੇਰਾ ਹੈ, ਇਹ ਧਨ-ਪਦਾਰਥ ਸਾਰਾ ਮੇਰਾ ਹੈ, ਇਹ ਬਾਗ਼ ਮੇਰੇ ਹਨ, ਇਹ ਜ਼ਮੀਨਾਂ ਮੇਰੀਆਂ ਹਨ, ਇਹ ਸਾਰੇ ਥਾਂ ਮੇਰੇ ਹਨ-

ਪਦ ਅਰਥ ਮਿਲਖ = ਜ਼ਮੀਨ। ਜਾਏ = ਥਾਂਵਾਂ।

SikhNet (Spanish)El cuerpo, las propiedades y pertenencias se irán todas;

ਦੇਵਨਹਾਰਾ ਬਿਸਰਿਓ ਠਾਕੁਰੁ; ਖਿਨ ਮਹਿ ਹੋਤ ਪਰਾਏ ॥੨॥

devanahaaraa bisario tthaakur; khin meh hot paraae |2|

Sant Singh KhalsaYou have forgotten your Lord and Master, the Great Giver. In an instant, these shall belong to somebody else. ||2||
Manmohan SinghThou hast forgotten Lord the Giver In an instant these things shall belong to else one.
Manmohan Singh (Punjabi)ਤੂੰ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ। ਇਕ ਨਿਮਖ ਵਿੱਚ ਇਹ ਚੀਜ਼ਾ ਕਿਸੇ ਹੋਰਸੁ ਦੀਆਂ ਹੋ ਜਾਣਗੀਆਂ।
Fareedkot Teekaਦੇਵਨਹਾਰ ਪਰਮੇਸ੍ਵਰ ਕੋ ਭੁਲਾਇ ਦੀਆ ਹੈ। ਜਿਸ ਖਿਨ ਮੇਂ ਪ੍ਰਾਣੋਂ ਕਾ ਵਿਜੋਗ ਹੋਤਾ ਹੈ ਉਸੀ ਖਿਨ ਮੇਂ ਪਰਾਏ ਹੋ ਜਾਤੇ ਹੈਂ। ਵਾ ਪ੍ਰਾਣੋਂ ਕੇ ਹੋਤਿਆਂ ਹੀ ਸਤ੍ਰੂ ਵਾ ਚੋਰ ਆਦੀ ਖੋਸ ਲੇ ਜਾਤੇ ਹੈਂ। ਤਬ ਪੂਰਬ ਉਕਤ ਪਦਾਰਥ ਅਲਪ ਕਾਲ ਮੇਂ ਪਰਾਏ ਹੋ ਜਾਤੇ ਹੈਂ॥੨॥
Prof. Sahib Singh(ਹੇ ਭਾਈ! ਇਸ ਮਮਤਾ ਵਿਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ) ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ (ਤੇ, ਇਹ ਸਾਰੇ ਹੀ ਪਦਾਰਥ) ਇਕ ਖਿਨ ਵਿਚ ਓਪਰੇ ਹੋ ਜਾਂਦੇ ਹਨ (ਇਸ ਤਰ੍ਹਾਂ ਆਖ਼ਰ ਖ਼ਾਲੀ-ਹੱਥ ਤੁਰ ਪੈਂਦਾ ਹੈ) ॥੨॥

ਪਦ ਅਰਥ ਠਾਕੁਰੁ = ਪਾਲਣਹਾਰ ਪ੍ਰਭੂ। ਪਰਾਏ = ਓਪਰੇ ॥੨॥

SikhNet (Spanish)si abandonamos al Señor, el Dador, en un instante todo se esfuma.(2)

Open this shabad (11 lines, Angs 212-213) →

Ang 212 of 1430