ਸਬਦੁ ਭਾਖਤ; ਸਸਿ ਜੋਤਿ ਅਪਾਰਾ ॥
sabad bhaakhat; sas jot apaaraa |
Sant Singh KhalsaGiving voice to the Shabad, the moon of the mind is illuminated with infinity.
Manmohan Singh(Answers the Guru) A. 57: Uttering Good's Name, the mind moon is infinitely illumined.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 57: ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮਨ ਚੰਦਰਮਾ ਪਰਮ ਪ੍ਰਕਾਸ਼ ਹੋ ਜਾਂਦਾ ਹੈ।
Fareedkot Teeka(ਸਬਦੁ) ਗੁਰ ਉਪਦੇਸ ਜੋ ਹੈ ਤਿਸ ਕੇ (ਭਾਖਤ) ਉਚਾਰਨੇ ਸੇ ਸਤੋਗੁਣ ਰੂਪ ਚੰਦ੍ਰਮਾ ਕੀ ਅਪਾਰ ਜੋਤਿ ਪ੍ਰਾਪਤਿ ਹੋਤੀ ਹੈ ੧॥
Prof. Sahib Singh(ਉੱਤਰ:) (ਜਦੋਂ) ਸਤਿਗੁਰੂ ਦਾ ਸ਼ਬਦ ਉੱਚਾਰਦਿਆਂ (ਹਿਰਦੇ ਵਿਚ) ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ),ਪਦ ਅਰਥ ਭਾਖਤ = ਉੱਚਾਰਦਿਆਂ।
SikhNet (Spanish)Dijo el Guru, dando voz al Shabd, la luna de la mente es Iluminada Infinitamente
ਸਸਿ ਘਰਿ ਸੂਰੁ ਵਸੈ; ਮਿਟੈ ਅੰਧਿਆਰਾ ॥
sas ghar soor vasai; mittai andhiaaraa |
Sant Singh KhalsaWhen the sun dwells in the house of the moon, the darkness is dispelled.
Manmohan SinghA. 58: When the sun abides in the moon's is infinitely illumined.
Manmohan Singh (Punjabi)ਉ. 58: ਜਦ ਸੂਰਜ, ਚੰਦ ਦੇ ਗ੍ਰਹਿ ਵਿੱਚ ਟਿੱਕ ਜਾਂਦਾ ਹੈ ਤਾਂ ਇਹ ਪ੍ਰਕਾਸ਼ਦਾ ਹੈ ਤੇ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਗੁਰੋਂ ਦੁਆਰਾ (ਸਸਿ ਘਰਿ) ਸਤੋ ਗੁਣ ਸਹਿਤ ਰਿਦੇ ਮੇਂ ਗਿਆਨ ਰੂਪ ਸੂਰਜ ਜਬ ਵਸਤਾ ਹੈ ਤਬ ਅਗਿਆਨ ਅੰਧੇਰਾ ਮਿਟ ਜਾਤਾ ਹੈ ੨॥
Prof. Sahib Singhਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਭਾਵ, ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ) ਹਨੇਰਾ ਮਿਟ ਜਾਂਦਾ ਹੈ।ਪਦ ਅਰਥ ਸਸਿ = ਚੰਦ੍ਰਮਾ। ਘਰਿ = ਘਰ ਵਿਚ। ਸੂਰੁ = ਸੂਰਜ (ਭਾਵ, ਗਿਆਨ)।
SikhNet (Spanish)y la oscuridad interior se disipa cuando los vaivenes de la mente cesan y, apoyándose en el Naam, el Nombre del Señor,
ਸੁਖੁ ਦੁਖੁ ਸਮ ਕਰਿ; ਨਾਮੁ ਅਧਾਰਾ ॥
sukh dukh sam kar; naam adhaaraa |
Sant Singh KhalsaPleasure and pain are just the same, when one takes the Support of the Naam, the Name of the Lord.
Manmohan SinghA. 59: Leaning on the Name, death's spying ceases and one deems weal and woe alike.
Manmohan Singh (Punjabi)ਉ. 59: ਨਾਮ ਦਾ ਆਸਰਾ ਲੈਣ ਦੁਆਰਾ ਮੌਤ ਦਾ ਸਦਾ ਦਾ ਤਕਾਉਂਦਾ ਮੁੱਕ ਜਾਂਦਾ ਹੈ ਅਤੇ ਬੰਦਾ ਖ਼ੁਸ਼ੀ ਤੇ ਗਮੀ ਨੂੰ ਇਕ ਤੁੱਲ ਜਾਣਦਾ ਹੈ।
Fareedkot Teekaਨਾਮ ਕੇ ਅਧਾਰ ਕਰਨੇ ਸੇ ਸੁਖ ਦੁਖ ਸਮ ਕਰਨ ਜਾਨਨੇ ਸੇ ਜੀਵ ਨਿਤ ਕਾਲ ਕੋ ਜੋਹਤਾ ਰਹਿਤਾ ਹੈ। ਭਾਵ ਜਿਸ ਸਮੇਂ ਦੁਖਾਦਿ ਪ੍ਰਾਪਤਿ ਹੋਤੇ ਹੈਂ ਤਬ ਤਿਨ ਕੋ ਮਹਾਤਮਾਂ ਅਨਿਤ ਜਾਣ ਕੇ ਸਹਾਰਤਾ ਹੂਆ ਹਰਖ ਸੋਗ ਨਹੀਂ ਕਰਤਾ ਹੈ ੩॥
Prof. Sahib Singh(ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਗੁਰਮੁਖਿ) ਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ 'ਨਾਮ' ਨੂੰ (ਜ਼ਿੰਦਗੀ ਦਾ) ਆਸਰਾ ਬਣਾਂਦਾ ਹੈ (ਭਾਵ, ਜਦੋਂ ਨਾਹ ਸੁਖ ਵਿਚ ਤੇ ਨਾਹ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ)ਪਦ ਅਰਥ ਸਮ = ਇੱਕੋ ਜਿਹਾ, ਬਰਾਬਰ। ਅਧਾਰ = ਆਸਰਾ।
SikhNet (Spanish)el placer y el dolor se vuelven lo mismo.
ਆਪੇ ਪਾਰਿ ਉਤਾਰਣਹਾਰਾ ॥
aape paar utaaranahaaraa |
Sant Singh KhalsaHe Himself saves, and carries us across.
Manmohan SinghA. 60: By His grace, the Lord Himself redeems the pious person and saves his honour.
Manmohan Singh (Punjabi)ਉ. 60: ਆਪਣੀ ਰਹਿਮਤ ਦੁਆਰਾ, ਪ੍ਰਭੂ ਆਪ ਹੀ ਪਵਿੱਤਰ ਪੁਰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਸ ਦੀ ਇੱਜ਼ਤ ਆਬਰੂ ਬਣਾਉਂਦਾ ਹੈ।
Fareedkot Teekaਆਪੇ ਹਰੀ ਸੰਸਾਰ ਸਮੁੰਦ੍ਰ ਸੇ ਪਾਰ ਉਤਾਰਨੇਹਾਰਾ ਹੈ। ਇਸ ਨਿਸਚੇ ਆਤਮਕ ਬੁਧੀ ਕਰ ਗੁਰਮੁਖੋਂ ਕੀ ਪਤਿ ਰਹਿਤੀ ਹੈ ੪॥
Prof. Sahib Singh(ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ("ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ।
SikhNet (Spanish)Así Dios, por Sí Mismo, nos lleva y nos carga a través.
ਗੁਰ ਪਰਚੈ; ਮਨੁ ਸਾਚਿ ਸਮਾਇ ॥
gur parachai; man saach samaae |
Sant Singh KhalsaWith faith in the Guru, the mind merges in Truth,
Manmohan SinghA. 61: Knowing the Guru's instruction, man merges in truth,
Manmohan Singh (Punjabi)ਉ. 61: ਗੁਰਾਂ ਦੇ ਉਪਦੇਸ਼ ਨੂੰ ਜਾਣਨ ਦੁਆਰਾ ਬੰਦਾ ਸੱਚ ਵਿੱਚ ਲੀਨ ਹੋ ਜਾਂਦਾ ਹੈ,
Prof. Sahib Singhਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ,ਪਦ ਅਰਥ ਗੁਰ ਪਰਚੈ = ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ। ਸਾਚਿ = ਸੱਚੇ ਪ੍ਰਭੂ ਵਿਚ।
SikhNet (Spanish)Con Fe en la Instrucción del Guru, uno se une a la Verdad y solamente entonces,
ਪ੍ਰਣਵਤਿ ਨਾਨਕੁ; ਕਾਲੁ. ਨ ਖਾਇ ॥੪੯॥
pranavat naanak; kaal. na khaae |49|
Sant Singh Khalsaand then, prays Nanak, one is not consumed by Death. ||49||
Manmohan Singhand then prays Nanak, death eats him not.
Manmohan Singh (Punjabi)ਅਤੇ ਤਦ, ਨਾਨਕ ਬੇਨਤੀ ਕਰਦਾ ਹੈ, ਮੌਤ ਉਸ ਨੂੰ ਨਹੀਂ ਖਾਂਦੀ।
Fareedkot Teekaਗੁਰੋਂ ਕੇ ਪਰਚੇ ਕਰ ਜੋ ਮਨ ਸਾਚ ਮੇਂ ਸਮਾਵੈ, ਗੁਰੂ ਜੀ ਕਹਿਤੇ ਹੈਂ: ਤਉ ਕਾਲ ਨਹੀਂ ਖਾਤਾ ਹੈ ਅਰਥਾਤ ਜਨਮ ਮਰਨ ਤੇ ਰਹਿਤ ਹੋ ਜਾਤਾ ਹੈ॥੪੯॥☬ਸਿਧਾਂਤ ਕੀ ਪਉੜੀ ਕਹਿਤੇ ਹੈਂ:
Prof. Sahib Singhਤੇ ਨਾਨਕ ਬੇਨਤੀ ਕਰਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ॥੪੯॥ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ ॥੪੯॥
SikhNet (Spanish)dice Nanak, el tiempo y la muerte no te devoran.(49)
ਨਾਮ ਤਤੁ; ਸਭ ਹੀ ਸਿਰਿ ਜਾਪੈ ॥
naam tat; sabh hee sir jaapai |
Sant Singh KhalsaThe essence of the Naam, the Name of the Lord, is known to be the most exalted and excellent of all.
Manmohan SinghThe quintessence of the Name is known to be the most exalted of all.
Manmohan Singh (Punjabi)ਨਾਮ ਦਾ ਜੌਹਰ ਸਾਰਿਆਂ ਦਾ ਸ੍ਰੋਮਣੀ ਜਾਣਿਆ ਜਾਂਦਾ ਹੈ।
Fareedkot Teekaਨਾਮ ਹੀ ਸਾਰ ਰੂਪ ਸਭ ਸਾਧਨੋਂ ਮੇਂ (ਸਿਰਿ) ਸਿਰੋਮਣੀ ਜਾਨੀਤਾ ਹੈ॥
Prof. Sahib Singhਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ।ਪਦ ਅਰਥ ਤਤੁ = ਅਸਲੀਅਤ, ਸੱਚਾਈ। ਨਾਮ ਤਤੁ = ਪ੍ਰਭੂ ਦੇ ਨਾਮ ਦੀ ਸੱਚਾਈ। ਸਭ ਹੀ ਸਿਰਿ ਜਾਪੈ = ਸਾਰੇ ਜਾਪਾਂ ਦੇ ਸਿਰ ਤੇ ਹੈ, ਸਾਰੇ ਜਾਪਾਂ ਤੋਂ ਸ੍ਰੇਸ਼ਟ ਹੈ।
SikhNet (Spanish)La Esencia del Naam, el Nombre del Señor es lo más Sublime y exaltado de todo.
ਬਿਨੁ ਨਾਵੈ; ਦੁਖੁ ਕਾਲੁ ਸੰਤਾਪੈ ॥
bin naavai; dukh kaal santaapai |
Sant Singh KhalsaWithout the Name, one is afflicted by pain and death.
Manmohan SinghWithout the Name, pain and death afflict the mortal.
Manmohan Singh (Punjabi)ਨਾਮ ਦੇ ਬਾਝੋਂ, ਪੀੜ ਤੇ ਮੌਤ ਪ੍ਰਾਣੀ ਨੂੰ ਦੁਖ ਦਿੰਦੇ ਹਨ।
Fareedkot Teekaਬਿਨਾ ਨਾਮ ਸੇ ਕਾਲ ਕਾ ਦੁਖ ਸੰਤਪਤ ਕਰਤਾ ਹੈ॥
Prof. Sahib Singhਜਦ ਤਕ ਹਿਰਦੇ ਵਿਚ ਨਾਮ (-ਤੱਤ) ਸਹੀ ਨਹੀਂ ਹੁੰਦਾ, (ਮਨੁੱਖ ਨੂੰ ਕਈ ਕਿਸਮ ਦਾ) ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ।ਪਦ ਅਰਥ ਸੰਤਾਪੈ = ਦੁਖੀ ਕਰਦਾ ਹੈ।
SikhNet (Spanish)Sin el Nombre uno es afectado por el dolor y la muerte.
ਤਤੋ ਤਤੁ ਮਿਲੈ; ਮਨੁ ਮਾਨੈ ॥
tato tat milai; man maanai |
Sant Singh KhalsaWhen one's essence merges into the essence, the mind is satisfied and fulfilled.
Manmohan SinghWhen man's essence merges in the Lord's essence, then is his mind sated.
Manmohan Singh (Punjabi)ਜਦ ਇਨਸਾਨ ਦੀ ਮੂਲ ਵਸਤੂ, ਪ੍ਰਭੂ ਦੀ ਮੂਲ ਵਸਤੂ ਵਿੱਚ ਲੀਨ ਹੋ ਜਾਂਦੀ ਹੈ, ਤਦ ਉਸ ਦਾ ਚਿੱਤ ਪਤੀਜ ਜਾਂਦਾ ਹੈ।
Fareedkot Teekaਜਬ ਗੁਰੋਂ ਕੇ ਮੰਤਰ ਕੋ ਮਨ ਮੇਂ (ਮਾਨੈ) ਮਨਨ ਕਰੈ ਤਬ ਈਸਰ (ਤਤੋ ਤਤੁ) ਸਾਰ ਸਾਰ, ਭਾਵ ਵਾਚੋ ਕੋ ਤਿਆਗ ਕਰ ਲਖ ਲਖ ਭਾਗ ਅਭੇਦ ਹੋਤਾ ਹੈ॥
Prof. Sahib Singh(ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈ (ਭਾਵ, ਇਹ ਸਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ) ਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ,ਪਦ ਅਰਥ ਤਤੋ ਤਤੁ = ਤੱਤ ਹੀ ਤੱਤ, ਨਿਰੋਲ ਤੱਤ, ਨਿਰੋਲ ਪ੍ਰਭੂ-ਨਾਮ ਦੀ ਸੱਚਾਈ।
SikhNet (Spanish)Es solamente cuando nuestra Esencia se une a Dios que uno se vuelve pleno,
ਦੂਜਾ ਜਾਇ; ਇਕਤੁ ਘਰਿ ਆਨੈ ॥
doojaa jaae; ikat ghar aanai |
Sant Singh KhalsaDuality is gone, and one enters into the home of the One Lord.
Manmohan SinghWhen duality is dispelled, the soul enters into the One-Lord's Home.
Manmohan Singh (Punjabi)ਜਦ ਦਵੈਤ ਭਾਵ ਦੂਰ ਹੋ ਜਾਂਦਾ ਹੈ ਤਾਂ ਆਤਮਾ ਇੱਕ ਸੁਆਮੀ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।
Fareedkot Teekaਇਸ ਰੀਤ ਸੇ (ਦੂਜਾ) ਦ੍ਵੈਤ ਭਾਵ ਜਾਏ ਔ ਏਕਤਾ ਕੇ ਘਰ ਮੇਂ ਮਨ ਕੋ ਲਿਆਵੈ॥☬ਪ੍ਰਸ਼ਨ: ਵੁਹ ਏਕ ਕੌਨ ਹੈ?☬ਉਤਰ:
Prof. Sahib Singhਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ।ਪਦ ਅਰਥ ਇਕਤੁ ਘਰਿ = ਇੱਕ ਘਰ ਵਿਚ (ਭਾਵ, ਏਕਤਾ ਦੇ ਘਰ ਵਿਚ)।
SikhNet (Spanish)deshace el sentido de dualidad y entra en el Hogar del Señor.
ਬੋਲੈ ਪਵਨਾ; ਗਗਨੁ ਗਰਜੈ ॥
bolai pavanaa; gagan garajai |
Sant Singh KhalsaThe breath blows across the sky of the Tenth Gate and vibrates.
Manmohan SinghWhen the spiritual breath flows and the sky of the tenth gate resounds,
Manmohan Singh (Punjabi)ਜਦ ਰੂਹਾਨੀ ਸੁਆਸ ਰੁਮਕ ਪੈਂਦਾ ਹੈ ਅਤੇ ਦਸਮ ਦੁਆਰ ਦਾ ਅਸਮਾਨ ਗੂੰਜਦਾ ਹੈ,
Fareedkot Teekaਜਿਸ ਕੀ ਸਤਾ ਕੋ ਪਾਇਕਰ ਪੌਨ ਬੋਲਤਾ ਹੈ ਔ ਅਕਾਸ ਗਰਜਤਾ ਹੈ⁽¹⁾॥
Prof. Sahib Singhਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ,ਪਦ ਅਰਥ ਪਵਨ = ਪ੍ਰਾਣ। ਬੋਲੈ ਪਵਨਾ = ਪ੍ਰਾਣ ਬੋਲਦਾ ਹੈ, ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ। ਗਗਨੁ = ਆਕਾਸ਼, ਦਸਮ-ਦੁਆਰ, ਰੱਬੀ ਮਿਲਾਪ ਦੀ ਅਵਸਥਾ। ਗਰਜੈ = ਗੱਜਦਾ ਹੈ, ਬਲਵਾਨ ਹੁੰਦਾ ਹੈ।
SikhNet (Spanish)Las corrientes de aire vital fluyen, y el cielo, en nuestra Décima Puerta, resuena con la Melodía Divina,
ਨਾਨਕ; ਨਿਹਚਲੁ ਮਿਲਣੁ ਸਹਜੈ ॥੫੦॥
naanak; nihachal milan sahajai |50|
Sant Singh KhalsaO Nanak, the mortal then intuitively meets the eternal, unchanging Lord. ||50||
Manmohan Singhone easily meets with the Moveless Lord, O Nanak.
Manmohan Singh (Punjabi)ਤਾਂ ਜੀਵ ਸੁਖੈਨ ਹੀ ਅਹਿਲ ਸੁਆਮੀ ਨਾਲ ਮਿਲ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨਿਸਚਲ ਰੂਪ ਕੋ (ਸਹਜੇ) ਗਿਆਨ ਕਰ ਮਿਲਨਾ ਹੋਤਾ ਹੈ॥੫੦॥
Prof. Sahib Singh(ਤੇ, ਇਸ ਤਰ੍ਹਾਂ) ਹੇ ਨਾਨਕ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ ॥੫੦॥ਪਦ ਅਰਥ ਮਿਲਣੁ = ਮਿਲਾਪ। ਸਹਜੈ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ ॥੫੦॥
SikhNet (Spanish)y así sentado en Paz uno conoce al Señor y alcanza un Estado Inamovible. (50)