ਸਲੋਕੁ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਭਗਤਿ ਸਰੋਵਰੁ ਉਛਲੈ; ਸੁਭਰ ਭਰੇ ਵਹੰਨਿ ॥
bhagat sarovar uchhalai; subhar bhare vahan |
Sant Singh KhalsaThe sacred pool of devotional worship is filled to the brim and overflowing in torrents.
Manmohan SinghBrimful is the tank of devotion fill to the brim, it is flowing over.
Manmohan Singh (Punjabi)ਪਰੀਪੂਰਨ ਹੈ ਸ਼ਰਧਾ-ਪ੍ਰੇਮ ਦਾ ਤਾਲਾਬ! ਕੰਢਿਆ ਤਾਈਂ ਪੂਰਤ ਹੋ ਇਹ ਵਗ ਰਿਹਾ ਹੈ।
Fareedkot Teekaਭਗਤੀ ਕੇ ਸਰੋਵਰ ਸੰਤ ਜਨ ਉਛਲ ਰਹੇ ਹੈਂ, ਗ੍ਯਾਨਕਰ ਲਬਾਲਬ ਭਰੇ ਹੂਏ ਵਗ ਰਹੇ ਹੈਂ ਅਰਥਾਤ ਉਪਦੇਸ਼ ਕਰ ਰਹੇ ਹੈਂ॥
Prof. Sahib Singhਗੁਰੂ (ਇਕ ਐਸਾ) ਸਰੋਵਰ ਹੈ ਜਿਸ ਵਿਚ ਭਗਤੀ ਉਛਾਲੇ ਮਾਰ ਰਹੀ ਹੈ, (ਗੁਰੂ ਇਕ ਐਸਾ ਦਰੀਆ ਹੈ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ) ਨਾਲ ਨਕਾ-ਨਕ ਭਰੇ ਹੋਏ ਵਹਿਣ ਚੱਲ ਰਹੇ ਹਨ।
ਪਦ ਅਰਥ ਉਛਲੈ = ਉਛਾਲਾ ਆ ਰਿਹਾ ਹੈ। ਸੁਭਰ ਭਰੇ = ਨਕਾ-ਨਕ ਭਰੇ ਹੋਏ। ਵਹੰਨਿ = ਵਹਿ ਰਹੇ ਹਨ, ਵਗ ਰਹੇ ਹਨ।
SikhNet (Spanish)El Recinto Sagrado de Alabanza Devocional está lleno y se desborda en torrentes.
ਜਿਨਾ ਸਤਿਗੁਰੁ ਮੰਨਿਆ; ਜਨ ਨਾਨਕ. ਵਡਭਾਗ ਲਹੰਨਿ ॥੧॥
jinaa satigur maniaa; jan naanak. vaddabhaag lahan |1|
Sant Singh KhalsaThose who obey the True Guru, O servant Nanak, are very fortunate - they find it. ||1||
Manmohan SinghOnly the very fortunate ones, who obey the True Guru, obtain it, O slave Nanak.
Manmohan Singh (Punjabi)ਕੇਵਲ ਪਰਮ ਚੰਗੇ ਨਸੀਬਾ ਵਾਲੇ, ਜੋ ਸੱਚੇ ਗੁਰਾਂ ਦੀ ਆਗਿਆ ਦਾ ਪਾਲਣ ਕਰਦੇ ਹਨ, ਇਸ ਨੂੰ ਪਾ ਲੈਂਦੇ ਹਨ, ਹੇ ਗੋਲੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਤਿਗੁਰੋਂ ਕੋ ਈਸ਼੍ਵਰ ਰੂਪ ਜਾਣਕਰ ਪੂਜਾ ਹੈ ਵਹ ਬਡੇ ਭਾਗੋਂ ਵਾਲੇ (ਲਹੰਨਿ) ਜਾਣੀਤੇ ਹੈਂ॥੧॥
Prof. Sahib Singhਹੇ ਦਾਸ ਨਾਨਕ! ਜਿਹੜੇ ਮਨੁੱਖ ਗੁਰੂ ਵਿਚ ਸਰਧਾ ਬਣਾਂਦੇ ਹਨ ਉਹ ਵੱਡੇ ਭਾਗਾਂ ਨਾਲ (ਪਰਮਾਤਮਾ ਦੇ ਗੁਣਾਂ ਦੇ ਮੋਤੀ) ਲੱਭ ਲੈਂਦੇ ਹਨ ॥੧॥
ਪਦ ਅਰਥ ਮੰਨਿਆ = ਸਰਧਾ ਲਿਆਂਦੀ। ਲਹੰਨਿ = ਲੱਭ ਲੈਂਦੇ ਹਨ ॥੧॥
SikhNet (Spanish)Quienes obedecen al Verdadero Guru, oh, dice el Sirviente Nanak son muy afortunados, pues Lo encuentran. (1)