ਪਉੜੀ ॥
paurree | Ang 1315
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਪੰਚੇ ਸਬਦ ਵਜੇ ਮਤਿ ਗੁਰਮਤਿ; ਵਡਭਾਗੀ ਅਨਹਦੁ ਵਜਿਆ ॥
panche sabad vaje mat guramat; vaddabhaagee anahad vajiaa | Ang 1315
Sant Singh KhalsaThe Panch Shabad, the Five Primal Sounds, vibrate with the Wisdom of the Guru's Teachings; by great good fortune, the Unstruck Melody resonates and resounds.
Manmohan SinghBy the Guru's instructions, the five tunes ring within my mind and through, great good fortune, hear I, the resounding of the celestial strain.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੇਰੇ ਮਨ ਅੰਦਰ ਪੰਜ ਧੁਨਾਂ ਗੂੰਜ ਦੀਆਂ ਹਨ ਅਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੈਨੂੰ ਬੈਕੂਠੀ ਕੀਰਤਨ ਦੀ ਗੂੰਜ ਸੁਣਾਈ ਦਿੰਦੀ ਹੈ।
Fareedkot Teeka(ਪੰਚੇ) ਸੰਤੋਂ ਕੇ ਉਪਦੇਸ ਸੇ (ਮਤੀ) ਬੁਧੀ ਮੇਂ ਗੁਰਮਤਿ ਧਾਰਨੇ ਕਰ ਵਡਾਭਾਗੀਓਂ ਕੋ (ਅਨਹਦੁ) ਏਕ ਰਸ ਵਾਹਿਗੁਰੂ ਵਜਿਆ ਪ੍ਰਗਟਿਆ, ਭਾਵ ਸਾਖ੍ਯਾਤਕਾਰ ਹੂਆ ਹੈ॥
Prof. Sahib Singhਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, ਮਾਨੋ) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ।ਪਦ ਅਰਥ ਪੰਚੇ ਸਬਦ = ਪੰਜਾਂ ਹੀ ਕਿਸਮਾਂ ਦੇ ਸਾਜ਼ ਜੋ ਮਿਲ ਕੇ ਇਕ ਅਸਚਰਜ ਸੁਰੀਲਾ ਰਾਗ ਪੈਦਾ ਕਰਦੇ ਹਨ। ਗੁਰਮਤਿ = ਗੁਰੂ ਦਾ ਉਪਦੇਸ਼। ਅਨਹਦ = ਉਹ ਰਾਗ ਜੋ ਬਿਨਾ ਸਾਜ ਵਜਾਏ ਹੁੰਦਾ ਰਹੇ, ਇਕ-ਰਸ ਰਾਗ।
SikhNet (Spanish)El Panch Shabd, los Cinco Sonidos Primordiales vibran con la Sabiduría de la Enseñanza del Guru. Por una maravillosa y buena fortuna, la Melodía Inefable suena y resuena.
ਆਨਦ ਮੂਲੁ ਰਾਮੁ ਸਭੁ ਦੇਖਿਆ; ਗੁਰਸਬਦੀ ਗੋਵਿਦੁ ਗਜਿਆ ॥
aanad mool raam sabh dekhiaa; gurasabadee govid gajiaa | Ang 1315
Sant Singh KhalsaI see the Lord, the Source of Bliss, everywhere; through the Word of the Guru's Shabad, the Lord of the Universe is revealed.
Manmohan SinghThrough the Guru's teachings, the Master of the universe has become manifest unto me and I now see the Lord, the source of bliss, pervading everywhere.
Manmohan Singh (Punjabi)ਗੁਰਾਂ ਦੀ ਸਿਖਮਤ ਰਾਹੀਂ, ਸ਼੍ਰਿਸ਼ਟ ਦਾ ਸੁਆਮੀ ਮੇਰੇ ਉਤੇ ਨਾਜ਼ਲ ਹੋ ਗਿਆ ਹੈ ਅਤੇ ਮੈਂ ਹੁਣ ਖੁਸ਼ੀ ਦੇ ਸੋਮੇ ਸੁਆਮੀ ਨੂੰ ਹਰ ਥਾਂ ਵਿਆਪਕ ਵੇਖਦਾ ਹਾਂ।
Fareedkot Teekaਜਬ ਗੁਰ ਉਪਦੇਸ ਕਰ ਗੋਵਿੰਦ ਕੋ (ਗਜਿਆ) ਉਚਾਰਨ ਕੀਆ ਤਬ ਅਨੰਦ ਕਾ ਮੂਲ ਰਾਮ ਹੀ ਸਰਬ ਮੇਂ ਪੂਰਨ ਦੇਖਾ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ।ਪਦ ਅਰਥ ਆਨਦ ਮੂਲੁ = ਆਨੰਦ ਦਾ ਸੋਮਾ। ਸਭੁ = ਹਰ ਥਾਂ। ਸਬਦੀ = ਸ਼ਬਦ ਦੀ ਰਾਹੀਂ। ਗਜਿਆ = ਗੱਜਿਆ, ਜ਼ੋਰ ਨਾਲ ਪਰਗਟ ਹੋ ਪਿਆ (ਜਿਵੇਂ ਬੱਦਲ ਗੱਜਣ ਤੇ ਹੋਰ ਅਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ)।
SikhNet (Spanish)Ahora veo al Señor, Fuente de Gloria, por todas partes. A través de la Palabra del Shabd del Guru el Señor del Universo es revelado.
ਆਦਿ ਜੁਗਾਦਿ ਵੇਸੁ ਹਰਿ ਏਕੋ; ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥
aad jugaad ves har eko; mat guramat har prabh bhajiaa | Ang 1315
Sant Singh KhalsaFrom the primal beginning, and throughout the ages, the Lord has One Form. Through the Wisdom of the Guru's Teachings, I vibrate and meditate on the Lord God.
Manmohan SinghSince the prime and the beginning of ages, the Lord has but One form. Through the Guru's instructions, within my mind, I now meditate on the Lord alone.
Manmohan Singh (Punjabi)ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਸੁਆਮੀ ਦਾ ਕੇਵਲ ਇਕ ਸਰੂਪ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਹਿਰਦੇ ਅੰਦਰ ਹੁਣ ਮੈਂ ਕੇਵਲ ਸੁਆਮੀ ਵਾਹਿਗੁਰੂ ਦਾ ਹੀ ਸਿਮਰਨ ਕਰਦਾ ਹਾਂ।
Fareedkot Teekaਆਦਿ ਔਰ ਜੁਗਾਦਿ ਮੇਂ ਜਿਸ ਕਾ ਏਕ ਹੀ ਵੇਸ ਹੈ ਤਿਸ ਹਰੀ ਪ੍ਰਭੂ ਕੋ ਬੁਧੀ ਮੇਂ ਗੁਰ ਸਿਖ੍ਯਾ ਲੈਕਰ ਭਜਾ ਹੈ॥☬ਤਾਂ ਤੇ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ।ਪਦ ਅਰਥ ਵੇਸੁ = ਸਰੂਪ, ਹਸਤੀ। ਜੁਗਾਦਿ = ਜੁਗਾਂ ਦੇ ਆਦਿ ਤੋਂ। ਭਜਿਆ = ਸਿਮਰਿਆ।
SikhNet (Spanish)El Señor siempre ha tenido una Sola Forma, desde el Principio Primordial y a través de todas las épocas. Mediante la Sabiduría y la Enseñanza del Guru, vibro y medito en Dios Nuestro Señor.
ਹਰਿ ਦੇਵਹੁ ਦਾਨੁ ਦਇਆਲ ਪ੍ਰਭ; ਜਨ ਰਾਖਹੁ ਹਰਿ ਪ੍ਰਭ ਲਜਿਆ ॥
har devahu daan deaal prabh; jan raakhahu har prabh lajiaa | Ang 1315
Sant Singh KhalsaO Merciful Lord God, please bless me with Your Bounty; O Lord God, please preserve and protect the honor of Your humble servant.
Manmohan SinghO My merciful Lord God, yea, the God Lord, bless Thou me with the gift of Thy Name and save the honour of Thy slave.
Manmohan Singh (Punjabi)ਹੇ ਮੇਰੇ ਮਇਆਵਾਨ ਵਾਹਿਗੁਰੂ ਸੁਆਮੀ! ਵਾਹਿਗੁਰੂ ਸੁਆਮੀ, ਤੂੰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਅਤੇ ਆਪਣੇ ਗੋਲੇ ਦੀ ਇੱਜ਼ਤ-ਆਬਰੂ ਰੱਖ।
Fareedkot Teekaਹੇ ਦ੍ਯਾਲ ਹਰੀ ਪ੍ਰਭੂ! ਮੇਰੇ ਕੋ ਦਾਨ ਦੀਜੀਏ ਔਰ ਹੇ ਹਰੀ ਪ੍ਰਭੂ! ਜਨੋਂ ਕੀ ਲਜਾ ਕੋ ਰਾਖ ਲੀਜੀਏ॥
Prof. Sahib Singhਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ।ਪਦ ਅਰਥ ਹਰਿ = ਹੇ ਹਰੀ! ਜਨ ਲਜਿਆ = (ਆਪਣੇ) ਦਾਸ ਦੀ ਲਾਜ।
SikhNet (Spanish)Oh, Dios, Señor Compasivo, por favor bendíceme con tu Abundancia. Oh Señor Dios, por favor, consérvame y protege el honor de Tu humilde Sirviente.
ਸਭਿ ਧੰਨੁ ਕਹਹੁ. ਗੁਰੁ ਸਤਿਗੁਰੂ. ਗੁਰੁ ਸਤਿਗੁਰੂ; ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥
sabh dhan kahahu. gur satiguroo. gur satiguroo; jit mil har parradaa kajiaa |7| Ang 1316
Sant Singh KhalsaLet everyone proclaim: Blessed is the Guru, the True Guru, the Guru, the True Guru; meeting Him, the Lord covers their faults and deficiencies. ||7||
Manmohan SinghLet all men proclaim, blest, blest is the great True Guru, great True Guru, meeting with whom the Lord covers the mortals demerits.
Manmohan Singh (Punjabi)ਸਾਰੇ ਜਣੇ ਆਖੋ ਮੁਬਾਰਕ ਮੁਬਾਰਕ ਹਨ ਵੱਡੇ ਸੱਚੇ ਗੁਰਦੇਵ ਜੀ, ਵੱਡੇ ਸੱਚੇ ਗੁਰਦੇਵ ਜੀ, ਜਿਨ੍ਹਾਂ ਨਾਲ ਮਿਲਣ ਦੁਆਰਾ ਪ੍ਰਭੂ ਪ੍ਰਾਣੀ ਦੇ ਐਬ ਢਕ ਦਿੰਦਾ ਹੈ।
Fareedkot Teekaਹੇ ਭਾਈ ਜਨੋਂ! ਸਭੀ ਮਨ ਬਾਣੀ ਕਰ ਉਚਾਰਨ ਕਰੋ ਕਿ ਪੂਜ ਸਤਿਗੁਰੂ ਧੰਨ ਹੈਂ, ਜਿਨ ਕੋ ਮਿਲ ਕਰ ਹਰੀ ਨੇ ਹਮਾਰਾ ਪੜਦਾ ਢਕ ਲੀਆ ਹੈ॥੭॥
Prof. Sahib Singhਤੁਸੀਂ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ ॥੭॥ਪਦ ਅਰਥ ਸਭਿ = ਸਾਰੇ। ਜਿਤੁ = ਜਿਸ ਦੀ ਰਾਹੀਂ। ਮਿਲਿ ਹਰਿ = ਪਰਮਾਤਮਾ ਨੂੰ ਮਿਲ ਕੇ। ਪੜਦਾ ਕਜਿਆ = ਇੱਜ਼ਤ ਬਚੀ ਰਹਿੰਦੀ ਹੈ ॥੭॥
SikhNet (Spanish)Que todos digan, Bendito sea el Guru, el Verdadero Guru, el Guru, el Verdadero Guru. Encontrándolo, el Señor cubre las faltas y las deficiencias de todos. (7)