ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਹਿੰਦੂ ਤੁਰਕ ਕਹਾ ਤੇ ਆਏ; ਕਿਨਿ ਏਹ ਰਾਹ ਚਲਾਈ ॥
hindoo turak kahaa te aae; kin eeh raah chalaaee |
Sant Singh KhalsaWhere have the Hindus and Muslims come from? Who put them on their different paths?
Manmohan SinghWhence have come the Hindus and the Muslims and who has put them on these different paths?
Manmohan Singh (Punjabi)ਹਿੰਦੂ ਅਤੇ ਮੁਸਲਮਾਨ ਕਿੱਥੋਂ ਆਏ ਹਨ? ਕਿਸ ਨੇ ਉਨ੍ਹਾਂ ਨੂੰ ਇਨ੍ਹਾਂ ਮੁਖਤਲਿਫ ਰਸਤਿਆਂ ਤੇ ਤੋਰਿਆ ਹੈ?
Fareedkot Teekaਹੇ ਕਾਜੀ! ਇਹ ਕਹੋ, ਹਿੰਦੂ ਔਰ ਮੁਸਲਮਾਨ ਕਹਾਂ ਸੇ ਆਏ ਹੈਂ ਔਰ ਸ਼ਰਾ ਕੇ ਰਸਤੇ ਪਰ ਕਿਸਨੇ ਸ੍ਰਿਸ਼ਟੀ ਚਲਾਈ ਹੈ? ਭਾਵ ਇਹ ਕਿ ਮੁਸਲਮਾਨੋਂ ਕਾ ਮਤ ਨਵੀਨ ਹੈ॥
Prof. Sahib Singhਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ?)ਪਦ ਅਰਥ ਕਹਾ ਤੇ = ਕਿਥੋਂ? ਕਿਨਿ = ਕਿਸ ਨੇ? ਏਹ ਰਾਹ = ਹਿੰਦੂ ਤੇ ਮੁਸਲਮਾਨ ਦੀ ਮਰਯਾਦਾ ਦੇ ਇਹ ਰਸਤੇ।
SikhNet (Spanish)¿De dónde han venido los hindúes, de dónde los musulmanes? ¿Quién ha creado los dos caminos?
ਦਿਲ ਮਹਿ ਸੋਚਿ ਬਿਚਾਰਿ ਕਵਾਦੇ; ਭਿਸਤ ਦੋਜਕ. ਕਿਨਿ ਪਾਈ ॥੧॥
dil meh soch bichaar kavaade; bhisat dojak. kin paaee |1|
Sant Singh KhalsaThink of this, and contemplate it within your mind, O men of evil intentions. Who will go to heaven and hell? ||1||
Manmohan SinghThink and reflect in thy mind, O evil disputant! who obtains heaven and hell?
Manmohan Singh (Punjabi)ਆਪਣੇ ਮਨ ਅੰਦਰ ਚੰਗੀ ਤਰ੍ਹਾਂ ਖਿਆਲ ਤੇ ਧਿਆਨ ਕਰ, ਹੇ ਝਗੜਾਲੂ! ਕੌਣ ਸੁਰਗ ਅਤੇ ਨਰਕ ਨੂੰ ਪ੍ਰਾਪਤ ਹੁੰਦਾ ਹੈ?
Fareedkot Teekaਪਹਲੇ ਅਪਨੇ ਮਨ ਮੇਂ (ਸੋਚ) ਬਿਚਾਰ ਕਰ ਪੁਨਾ (ਕਵਾਦੇ) ਉਤਰ ਦੇਹ ਕਿ ਕਿਸ ਨੇ ਬਿਹਿਸਤ ਕੀ ਜਗਾ ਪਾਈ ਹੈ ਔਰ ਕਿਸ ਨੇ ਦੋਜਕ ਕੀ ਜਗਾ ਪਾਈ ਹੈ॥੧॥
Prof. Sahib Singhਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ) ॥੧॥ਪਦ ਅਰਥ ਕਵਾਦੇ = ਹੇ ਕੋਝੇ ਝਗੜਾਲੂ! ॥੧॥
SikhNet (Spanish)Oh hombre de intenciones malvadas, medita en esto, ¿quién, dime, es el Creador de la luz y de la oscuridad? (1)
ਕਾਜੀ; ਤੈ ਕਵਨ ਕਤੇਬ ਬਖਾਨੀ ॥
kaajee; tai kavan kateb bakhaanee |
Sant Singh KhalsaO Qazi, which book have you read?
Manmohan SinghO Qazi! which is the book that thou hast read?
Manmohan Singh (Punjabi)ਹੇ ਕਾਜੀ! ਤੈਂ ਕਿਹੜੀ ਪੁਸਤਕ ਪੜ੍ਹੀ ਹੈ?
Fareedkot Teekaਹੇ ਕਾਜੀ! ਤੈਨੇ ਕੌਨ ਕਿਤਾਬ ਕਾ ਮਤ ਲੇ ਕਰ ਸਰਾ ਹਮਸੇ ਕਹੀ ਹੈ?
Prof. Sahib Singhਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)?ਪਦ ਅਰਥ ਤੈ = ਤੂੰ। ਬਖਾਨੀ = ਦੱਸ ਰਿਹਾ ਹੈਂ।
SikhNet (Spanish)Oh Quazi, ¿cuál es el libro que has leído? Pues aquéllos que leyeron y meditaron como tú fueron destruidos,
ਪੜ੍ਹਤ ਗੁਨਤ ਐਸੇ ਸਭ ਮਾਰੇ; ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥
parrhat gunat aise sabh maare; kinahoon khabar na jaanee |1| rahaau |
Sant Singh KhalsaSuch scholars and students have all died, and none of them have discovered the inner meaning. ||1||Pause||
Manmohan SinghSuch readers and students as thou art, have all been doomed and none has obtained the knowledge. Pause.
Manmohan Singh (Punjabi)ਤੇਰੇ ਵਰਗੇ ਪੜ੍ਹਾਕੂ ਅਤੇ ਵਿਦਿਆਰਥੀ ਸਭ ਬਰਬਾਦ ਹੋ ਗਏ ਹਨ। ਕਿਸੇ ਨੂੰ ਭੀ ਗਿਆਤ ਪਰਾਪਤ ਨਹੀਂ ਹੋਈ। ਠਹਿਰਾਉ।
Fareedkot Teekaਜੋ ਸਰੈ ਕੀ ਕਿਤਾਬੋਂ ਕੋ ਪੜਤੇ ਬਿਚਾਰਤੇ ਥੇ, ਸੋ ਐਸੇ ਸਭ ਸਰੈ ਨੇ ਮਾਰ ਲੀਏ, ਖੁਦਾਇ ਕੀ ਖਬਰ ਕਿਸੀ ਨੇ ਨਹੀਂ ਜਾਨੀ ਹੈ॥੧॥ ਰਹਾਉ ॥
Prof. Sahib Singh(ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ॥੧॥ ਰਹਾਉ ॥ਪਦ ਅਰਥ ਗੁਨਤ = ਵਿਚਾਰਦੇ ॥੧॥ ਰਹਾਉ ॥
SikhNet (Spanish)pues no conocían la Esencia. (1‑Pausa)
ਸਕਤਿ ਸਨੇਹੁ ਕਰਿ, ਸੁੰਨਤਿ ਕਰੀਐ; ਮੈ. ਨ ਬਦਉਗਾ ਭਾਈ ॥
sakat sanehu kar, sunat kareeai; mai. na bdaugaa bhaaee |
Sant Singh KhalsaBecause of the love of woman, circumcision is done; I don't believe in it, O Siblings of Destiny.
Manmohan SinghBecause of the love of woman's circumcision is practised. I believe it not, O brother.
Manmohan Singh (Punjabi)ਇਸਤਰੀ ਦੇ ਪਿਆਰ ਕਰਕੇ ਸੁੰਨਤ ਕਰਾਈ ਜਾਂਦੀ ਹੈ। ਮੈਂ ਇਸ ਉਤੇ ਯਕੀਨ ਨਹੀਂ ਰੱਖਦਾ, ਹੇ ਵੀਰ।
Fareedkot Teekaਇਸਤ੍ਰੀ ਕੇ ਪ੍ਰੇਮ ਕਰ ਸੁੰਨਤ ਕਰੀਤੀ ਹੈ। ਕ੍ਯੋਂਕਿ ਇਬਰਾਹੀਮ ਨੇ ਅਪਨੀ ਪ੍ਰਿਥਮ ਇਸਤ੍ਰੀ ਸੇ ਨਿਜਮ ਕੀਆ ਥਾ ਕਿ ਮੇਂ ਦੂਸਰੀ ਇਸਤ੍ਰੀ ਕੇ ਸਾਥ ਜੋ ਜੋ ਅੰਗੁ ਸਪਰਸ ਕਰੋਂ ਤਉ ਤੂੰ ਮੇਰਾ ਸੋ ਸੋ ਅੰਗੁ ਕਾਟ ਲੇਵੀਂ। ਸੋ ਸਮ੍ਯ ਪਾ ਕਰ ਕਿਸੀ ਐਸੇ ਰੋਗ ਮੇਂ ਗ੍ਰਸਾ ਗ੍ਯਾ ਕਿ ਬੈਦੋਂ ਨੇ ਨਵੀਨ ਇਸਤ੍ਰੀ ਕਾ ਮੇਲ ਕਰਨਾ ਕਹਾ। ਜਬ ਇਬਰਾਹੀਮ ਨੇ ਉਸ ਪ੍ਰਥਮ ਨਿਯਮ ਸੇ ਬਿਰੁਧ ਕੀਆ ਤਬ ਪ੍ਰਥਮ ਇਸਤ੍ਰੀ ਨੇ ਯਹ ਸੁੰਨਤ ਕੀ। ਸੋਈ ਸ਼ਰਾ ਪ੍ਰਚਲਤ ਹੋ ਗਈ ਇਸੀ ਕੋ ਸੁੰਨਤ ਕਹਨੇ ਲਗੇ। ਸੋਮੈਂ ਇਸ ਸ਼ਰਾ ਕੋ ਨਹੀਂ ਮਾਨੋਗਾ॥
Prof. Sahib Singh(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)।ਪਦ ਅਰਥ ਸਕਤਿ = ਇਸਤ੍ਰੀ। ਸਨੇਹੁ = ਪਿਆਰ। ਸੁੰਨਤਿ = ਮੁਸਲਮਾਨਾਂ ਦੀ ਮਜ਼ਹਬੀ ਰਸਮ; ਛੋਟੀ ਉਮਰੇ ਮੁੰਡੇ ਦੀ ਇੰਦ੍ਰੀ ਦਾ ਸਿਰੇ ਦਾ ਮਾਸ ਕੱਟ ਦੇਂਦੇ ਹਨ। ਬਦਉਗਾ = ਮੰਨਾਂਗਾ। ਭਾਈ = ਹੇ ਭਾਈ!
SikhNet (Spanish)La circuncisión se hace para el amor a la mujer, por lo que no me convence su uso,
ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ; ਆਪਨ ਹੀ ਕਟਿ ਜਾਈ ॥੨॥
jau re khudaae mohi turak karaigaa; aapan hee katt jaaee |2|
Sant Singh KhalsaIf God wished me to be a Muslim, it would be cut off by itself. ||2||
Manmohan SinghO if God wishes me to be a Muslim, the organ shall get shorn off by itself.
Manmohan Singh (Punjabi)ਓ! ਜੇਕਰ ਰੱਬ ਮੈਨੂੰ ਮੁਸਲਮਾਨ ਕਰਿਆ ਲੋੜਦਾ ਹੈ ਤਾਂ ਇੰਦ੍ਰੀ ਆਪਣੇ ਆਪ ਹੀ ਕੱਟੀ ਜਾਊਗੀ।
Fareedkot Teekaਜੌ ਖੁਦਾਇ ਕੋ ਮੈਨੂੰ ਤੁਰਕ ਕਰਨਾ ਹੀ ਮਨਜੂਰ ਹੋਗਾ ਤੋ (ਆਪਨ ਹੀ) ਆਪੇ ਹੀ ਕਟੀ ਜਾਵੈਗੀ॥੨॥
Prof. Sahib Singhਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ ॥੨॥ਪਦ ਅਰਥ ਜਉ = ਜੇ। ਰੇ = ਹੇ ਭਾਈ! ਮੋਹਿ = ਮੈਨੂੰ ॥੨॥
SikhNet (Spanish)porque si el Señor deseara que por la circuncisión fuera musulmán, hubiera nacido circuncidado. (2)
ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ ॥
sunat kee turak je hoeigaa; aaurat kaa kiaa kareeai |
Sant Singh KhalsaIf circumcision makes one a Muslim, then what about a woman?
Manmohan SinghIf man becomes a Musalman by circumcision, what is to be done to a woman?
Manmohan Singh (Punjabi)ਜੇਕਰ ਇੰਦ੍ਰੀ ਕੱਟਣ ਨਾਲ ਮੁਸਲਮਾਨ ਹੋ, ਜਾਈਦਾ ਹੈ, ਤਾਂ ਇਸਤਰੀ ਦਾ ਕੀ ਕਰੀਏ?
Fareedkot Teekaਹੇ ਕਾਜੀ! ਜੇਕਰ ਸੁੰਨਤ ਕਰਨੇ ਹੀ ਸੇ ਤੁਰਕ ਮਤ ਸਿਧਿ ਹੋਇਗਾ ਤੋ ਇਸਤ੍ਰੀ ਕਾ ਕ੍ਯਾ ਕਰੀਏਗਾ, ਭਾਵ ਸੁੰਨਤ ਕੈਸੇ ਕਰੋਗੇ॥
Prof. Sahib Singhਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ।ਪਦ ਅਰਥ ਕੀਏ = ਕੀਤਿਆਂ। ਕਿਆ ਕਰੀਐ = ਕੀਹ ਕੀਤਾ ਜਾਏ?
SikhNet (Spanish)Si la circuncisión por sí sola hace a un musulmán, ¿qué será entonces de la mujer? Pues ella es nuestra otra mitad y no nos deja;
ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥੩॥
aradh sareeree naar na chhoddai; taa te hindoo hee raheeai |3|
Sant Singh KhalsaShe is the other half of a man's body, and she does not leave him, so he remains a Hindu. ||3||
Manmohan SinghAs leaves him not the woman who is half man's body, therefore he remains a Hindu.
Manmohan Singh (Punjabi)ਜ਼ਨਾਨੀ, ਜੋ ਆਦਮੀ ਦਾ ਅੱਧਾ ਜਿਸਮ ਹੈ, ਉਸ ਨੂੰ ਉਹ ਨਹੀਂ ਛੱਡਦਾ। ਇਸ ਲਈ ਉਹ ਹਿੰਦੁ ਹੀ ਰਹਿੰਦਾ ਹੈ।
Fareedkot Teekaਔਰ ਜੋ ਅਰਧ ਸਰੀਰੀ ਇਸਤ੍ਰੀ ਕਹੀ ਜਾਤੀ ਹੈ, ਸੋ ਛੋਡਤੀ ਨਹੀਂ ਹੈ, ਵਾ ਤਿਸ ਕੋ ਪੁਰਸ ਨਹੀਂ ਛੋਡਤਾ, ਤਾਂ ਤੇ ਹਿੰਦੂ ਹੀ ਰਹੀਏ ਤੋ ਠੀਕ ਹੈ॥੩॥
Prof. Sahib Singhਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ ॥੩॥ਪਦ ਅਰਥ ਅਰਧਸਰੀਰੀ = ਅੱਧੇ ਸਰੀਰ ਵਾਲੀ, ਅੱਧੇ ਸਰੀਰ ਦੀ ਮਾਲਕ, ਮਨੁੱਖ ਦੇ ਅੱਧ ਦੀ ਮਾਲਕ, ਸਦਾ ਦੀ ਸਾਥਣ। ਨਾਰਿ = ਵਹੁਟੀ। ਤਾ ਤੇ = ਇਸ ਵਾਸਤੇ ॥੩॥
SikhNet (Spanish)entonces, ¿por qué no permanecer como hindú? (3)
ਛਾਡਿ ਕਤੇਬ ਰਾਮੁ ਭਜੁ ਬਉਰੇ; ਜੁਲਮ ਕਰਤ ਹੈ ਭਾਰੀ ॥
chhaadd kateb raam bhaj baure; julam karat hai bhaaree |
Sant Singh KhalsaGive up your holy books, and remember the Lord, you fool, and stop oppressing others so badly.
Manmohan SinghGive up thy books and remember the Lord, O fool, Thou practisest grave oppression.
Manmohan Singh (Punjabi)ਆਪਣੀਆਂ ਕਿਤਾਬਾਂ ਨੂੰ ਤਿਆਗ ਦੇ ਅਤੇ ਸਾਹਿਬ ਦਾ ਸਿਮਰਨ ਕਰ, ਹੇ ਮੂਰਖ! ਤੂੰ ਪਰਮ ਅiੱਤਆਚਾਰ ਕਮਾਉਂਦਾ ਹੈਂ।
Fareedkot Teekaਹੇ ਬਉਰੇ ਕਾਜੀ! ਤੂੰ ਬੀ (ਕਤੇਬ) ਕਿਤਾਬੋਂ ਕਾ ਪੜਨਾ ਛੋਡਕਰ ਰਾਮ ਰਾਮ ਭਜਨ ਕਰ, ਕ੍ਯੋਂ ਤੂੰ ਭਾਰੀ (ਜੁਲਮ) ਪਾਪ ਕਰਤਾ ਹੈਂ॥
Prof. Sahib Singhਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ।ਪਦ ਅਰਥ ਬਉਰੇ = ਹੇ ਕਮਲੇ!
SikhNet (Spanish)Deja ya tus libros y vive en el Señor y no presiones la vida. Kabir ha ido a su Señor,
ਕਬੀਰੈ ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ॥੪॥੮॥
kabeerai pakaree ttek raam kee; turak rahe pachihaaree |4|8|
Sant Singh KhalsaKabeer has grasped hold of the Lord's Support, and the Muslims have utterly failed. ||4||8||
Manmohan SinghKabir has taken hold of the Lord's prop and the Muslims have utterly failed.
Manmohan Singh (Punjabi)ਕਬੀਰ ਨੇ ਇਕ ਸੁਆਮੀ ਦਾ ਆਸਰਾ ਫੜਿਆ ਹੈ ਅਤੇ ਮੁਸਲਮਾਨ ਬੁਰੀ ਤਰ੍ਹਾਂ ਹਾਰ ਗਏ ਹਨ।
Fareedkot Teekaਸੋ ਮੈਂ ਕਬੀਰ ਨੇ ਤੋ ਰਾਮ ਕੀ ਟੇਕ ਲਈ ਹੈ। ਜਿਨ ਕੀ ਬੁਧੀ (ਪਚਿ) ਜਲ ਕਰ ਹਾਰੀ ਹੈ, ਸੋ (ਤੁਰਕ ਰਹੈ) ਚੁਪਕੇ ਹੋ ਰਹੇ ਹੈਂ॥੪॥੮॥☬ਮ੍ਰਿਤਕ ਹੂਏ ਕੋ ਦੇਖ ਕਰ ਵੈਰਾਗ੍ਯ ਮਈ ਸਬਦ ਉਚਾਰਨ ਕਰਤੇ ਹੈਂ:
Prof. Sahib Singhਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ ॥੪॥੮॥ਪਦ ਅਰਥ ਪਚਿ ਹਾਰੀ = ਖਪਦੇ ਰਹੇ, ਖ਼ੁਆਰ ਹੋਏ ॥੪॥੮॥
* ਨੋਟ: ਕਈ ਵਿਦਵਾਨ ਸੱਜਣ ਇਸ ਸ਼ਬਦ ਦੀ ਉਥਾਨਕਾ ਵਿਚ ਕਬੀਰ ਜੀ ਨੂੰ ਹਿੰਦੂ ਲਿਖਦੇ ਹਨ; ਪਰ ਜਿੱਥੇ ਸ਼ੁਰੂ ਵਿਚ ਸਾਰੇ ਭਗਤਾਂ ਦਾ ਵੇਰਵਾ ਲਿਖਦੇ ਹਨ, ਉੱਥੇ ਕਬੀਰ ਜੀ ਨੂੰ ਮੁਸਲਮਾਨ ਕਹਿ ਰਹੇ ਹਨ। ਇਹ ਭੁਲੇਖਾ ਉਹਨਾਂ ਨੂੰ ਰਵਿਦਾਸ ਜੀ ਦੇ ਰਾਗ ਮਲਾਰ ਵਿਚ ਲਿਖੇ ਦੂਜੇ ਸ਼ਬਦ ਤੋਂ ਪੈ ਰਿਹਾ ਜਾਪਦਾ ਹੈ। ਇਸ ਭਰਮ ਨੂੰ ਸਾਫ਼ ਕਰਨ ਲਈ ਪੜ੍ਹੋ ਮੇਰਾ ਲਿਖਿਆ ਨੋਟ ਭਗਤ ਰਵਿਦਾਸ ਜੀ ਦੇ ਉਸ ਸ਼ਬਦ ਨਾਲ।
SikhNet (Spanish)pero musulmanes como ustedes están muy frustrados por la inútil pelea. (4‑8)