ੴ

ਸਿੱਖਬਾਣੀ · SikhBani

Ang 477

Sri Guru Granth Sahib · Raag Aasaa · 5 shabads, 40 lines
Translations
Shabad Bhagat Kabir Ji Raag Aasaa continued from Ang 476

ਤੰਤ ਮੰਤ੍ਰ ਸਭ ਅਉਖਧ ਜਾਨਹਿ; ਅੰਤਿ ਤਊ ਮਰਨਾ ॥੨॥

tant mantr sabh aaukhadh jaaneh; ant taoo maranaa |2|

Sant Singh Khalsathose who know Tantras and mantras and all medicines - even they shall die in the end. ||2||
Manmohan SinghThey who know charms and incantations and all the meditates, ever they shall die at last;
Manmohan Singh (Punjabi)ਜੋ ਜਾਦੂ, ਟੁਣੇ ਟਾਮਣ ਅਤੇ ਸਮੁਹ ਦਵਾਈਆਂ ਨੂੰ ਜਾਣਦੇ ਹਨ, ਉਹ ਭੀ ਆਖਰਕਾਰ ਮਰ ਜਾਣਗੇ।
Fareedkot Teekaਤੰਤ੍ਰ ਮੰਤ੍ਰ ਔਖਧੀਆਂ ਕੋ ਭੀ ਜਾਨਤਾ ਹੋਇ ਤਉ ਭੀ ਅੰਤ ਕੋ ਮਰਨਾ ਹੈ॥੨॥
Prof. Sahib Singhਜੋ ਮਨੁੱਖ ਜਾਦੂ ਟੂਣੇ ਮੰਤ੍ਰ ਤੇ ਦਵਾਈਆਂ ਜਾਣਦੇ ਹਨ, ਉਹਨਾਂ ਦਾ ਭੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ ॥੨॥

ਪਦ ਅਰਥ ਤੰਤ = ਟੂਣੇ ਜਾਦੂ। ਅਉਖਧ = ਦਵਾਈਆਂ ॥੨॥

SikhNet (Spanish)Quienes conocen los Tantras y Mantras, medicinas y encantos, aún ellos perecerán al final.(2)

ਰਾਜ ਭੋਗ ਅਰੁ ਛਤ੍ਰ ਸਿੰਘਾਸਨ; ਬਹੁ ਸੁੰਦਰਿ ਰਮਨਾ ॥

raaj bhog ar chhatr singhaasan; bahu sundar ramanaa |

Sant Singh KhalsaThose who enjoy regal power and rule, royal canopies and thrones, many beautiful women,
Manmohan SinghWho enjoy kingdoms canopied thrones, good many a beautiful woman,
Manmohan Singh (Punjabi)ਜੋ ਪਾਤਸ਼ਾਹੀਆਂ ਸਿਰਛੱਤ੍ਰੀ-ਰਾਜ ਗੱਦੀਆਂ ਅਨੇਕਾਂ ਹੀ ਸੁਹਣੀਆਂ ਇਸਤਰੀਆਂ,
Fareedkot Teekaਰਾਜ ਭੋਗ ਪ੍ਰਾਪਤ ਹੋਇ, ਛਤ੍ਰ ਸਿੰਘਾਸਨ, ਬਹੁਤ (ਰਮਨਾ) ਰਮਣੀਕ ਸੁੰਦਰ ਇਸਤ੍ਰੀਆਂ ਭੀ ਹੋਇਂ॥
Prof. Sahib Singhਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖ਼ਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਦਾ ਹੈ, (ਮਹਿਲਾਂ ਵਿਚ) ਸੁੰਦਰ ਨਾਰਾਂ ਹਨ,

ਪਦ ਅਰਥ ਭੋਗ = ਮੌਜਾਂ। ਸਿੰਘਾਸਨ = ਤਖ਼ਤ। ਸੁੰਦਰਿ ਰਮਨਾ = ਸੋਹਣੀਆਂ ਇਸਤ੍ਰੀਆਂ।

SikhNet (Spanish)Aquél que goza de ser rey o tener extensiones de tierras, de carrozas reales y tronos, y mujeres

ਪਾਨ ਕਪੂਰ ਸੁਬਾਸਕ ਚੰਦਨ; ਅੰਤਿ ਤਊ ਮਰਨਾ ॥੩॥

paan kapoor subaasak chandan; ant taoo maranaa |3|

Sant Singh Khalsabetel nuts, camphor and fragrant sandalwood oil - in the end, they too shall die. ||3||
Manmohan Singhbetel, camphor and highly fragrant sandal, thy too shall perish ultimately.
Manmohan Singh (Punjabi)ਪਾਨ-ਬੀੜੇ ਕਾਫੁਰ ਅਤੇ ਪਰਮ ਸੁਗੰਧਤ ਚੰਨਣ ਮਾਣਦੇ ਹਨ, ਉਹ ਭੀ ਓੜਕ ਨੂੰ ਮਰ ਵੰਞਣਗੇ।
Fareedkot Teekaਪਾਨ ਕਪੂਰ ਚੰਦਨ ਭੀ ਸੁਬਾਸਿਤ ਹੋਇ ਤਉ ਭੀ ਅੰਤ ਕੋ ਮਰਨਾ ਹੈ॥੩॥
Prof. Sahib Singhਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ-ਮੌਤ ਦਾ ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ ॥੩॥

ਪਦ ਅਰਥ ਸੁਬਾਸਕ ਚੰਦਨ = ਸੋਹਣੀ ਸੁਗੰਧੀ ਦੇਣ ਵਾਲਾ ਚੰਦਨ ॥੩॥

SikhNet (Spanish)de gran belleza, y de aromas y fragancias también muere al final. (3)

ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ; ਕਹੂ ਨ ਊਬਰਨਾ ॥

bed puraan sinmrit sabh khoje; kahoo na aoobaranaa |

Sant Singh KhalsaI have searched all the Vedas, Puraanas and Simritees, but none of these can save anyone.
Manmohan SinghThe Vedas, Hindus mythical books and religious treatises, I have all searched, but none can save the man.
Manmohan Singh (Punjabi)ਵੇਦ, ਹਿੰਦੂ ਵਾਰਤਿਕ ਗੰਮਥ ਅਤੇ ਧਾਰਮਕ ਪੁਸਤਕਾ, ਮੈਂ ਸਮੂਹ ਘੋਖੀਆਂ ਹਨ, ਪ੍ਰੰਤੂ ਇਨ੍ਹਾਂ ਚੋਂ ਕੋਈ ਭੀ ਬੰਦੇ ਦਾ ਪਾਰ ਉਤਾਰਾ ਨਹੀਂ ਕਰ ਸਕਦਾ।
Fareedkot Teekaਹਮ ਨੇ ਸਿੰਮ੍ਰਤੀਆਂ ਔਰ ਬੇਦ ਔਰ ਪੁਰਾਨ ਸਭ ਖੋਜੇ ਹੈਂ, ਪਰੰਤੂ ਬਿਨਾਂ ਨਾਮ ਸੇ ਕਾਲ ਸੇ (ਊਬਰਨਾ) ਬਚਨਾ (ਕਹੂ) ਕਿਤੇ ਨਹੀਂ ਲਿਖਾ ਹੈ॥
Prof. Sahib Singhਵੇਦ, ਪੁਰਾਨ, ਸਿਮ੍ਰਿਤੀਆਂ ਸਾਰੇ ਖੋਜ ਵੇਖੇ ਹਨ (ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਭੀ ਜਨਮ ਮਰਨ ਦੇ ਗੇੜ ਤੋਂ ਬਚਾਉ ਨਹੀਂ ਮਿਲਦਾ;

ਪਦ ਅਰਥ ਕਹੂ = ਕਿਤੇ ਭੀ। ਊਬਰਨਾ = (ਜਨਮ ਮਰਨ ਦੇ ਗੇੜ ਤੋਂ) ਬਚਾਉ।

SikhNet (Spanish)He estudiado los Vedas, los Puranas y los Smritis; nadie de ellos nos puede salvar excepto Dios.

ਕਹੁ ਕਬੀਰ. ਇਉ ਰਾਮਹਿ ਜੰਪਉ; ਮੇਟਿ ਜਨਮ ਮਰਨਾ ॥੪॥੫॥

kahu kabeer. iau raameh janpau; mett janam maranaa |4|5|

Sant Singh KhalsaSays Kabeer, meditate on the Lord, and eliminate birth and death. ||4||5||
Manmohan SinghSays Kabir, so meditate thou on the Lord, that thy comings and goings may end.
Manmohan Singh (Punjabi)ਕਬੀਰ ਜੀ ਆਖਦੇ ਹਨ, ਇਸ ਲਈ ਤੂੰ ਸੁਆਮੀ ਦਾ ਸਿਮਰਨ ਕਰ, ਤਾਂ ਜੋ ਤੇਰੇ ਆਉਂਦੇ ਤੇ ਜਾਣੇ ਮੁੱਕ ਜਾਣ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਰਾਮ ਕੋ ਜਪੋ, ਇਉਂ ਜਨਮਨਾ ਮਰਨਾ ਮੇਟ ਦੇਹੋ॥੪॥੫॥☬ਵੰਝਿਆ ਕੇ ਪੁਤ੍ਰ ਕੇ ਬਿਵਾਹ ਕਾ ਇਹ ਸਾਰਾ ਸਬਦ ਆਜਾਤਬਾਦ ਹੈ। ਅਰਥਾਤ ਜੈਸੇ ਇਹ ਸਭ ਮਿਥਿਆ ਪਰਤੀਤ ਹੋਤਾ ਹੈ ਕਿ ਅਸੰਭਵ ਹੈ ਕਦਾਪਿ ਨਹੀਂ ਹੋਗਾ ਔਰ ਸਭ ਸਾਮਾਨ ਬਨਾ ਹੈ। ਤਿਸੀ ਪ੍ਰਕਾਰ ਪ੍ਰਪੰਚ ਮਿਥਿਆ ਹੈ। ਵਾਸਤਵ ਬ੍ਰਹਮ ਹੀ ਬ੍ਰਹਮ ਹੈ ਨ ਕੁਛ ਹੂਆ ਹੈ ਨ ਹੋਗਾ। ਇਹ ਏਕ ਕਲਪਨਾ ਮਾਤ੍ਰ ਹੈ। ਸਿਧਾਂਤ ਅਰਥ ਤੋ ਇਸ ਕਾ ਇਹ ਹੈ, ਪਰੰਤੂ ਬੁਧਵਾਨੋਂ ਨੇ ਔਰ ਭੀ ਅਰਥ ਕਲਪਨਾ ਕੀਆ ਹੈ॥☬ਉਥਾਨਕਾ- ਇਹ ਕਿ ਕਬੀਰ ਜੀ ਕੇ ਤਾਏ ਕੇ ਪੁਤ੍ਰ ਕਾ ਬਿਆਹ ਥਾ। ਲੋਕ ਬਰਾਤ ਮੇਂ ਚਲਨੇ ਵਾਸਤੇ ਕਹਨੇ ਲਗੇ। ਤਬ ਕਬੀਰ ਜੀ ਨੇ ਕਹਾ ਕਿ ਹਮਤੋ ਬਹੁਤ ਬੜੀ ਬੜੀ ਬਾਰਾਤੋਂ ਮੇਂ ਗਏ ਹੈਂ॥ ਇਸ ਅਰਥ ਮੇਂ ਬੰਸ ਕੋ ਪੂਤ ਬਿਆਹਨ ਚਲਿਓ ਇਹਾਂ ਸੇ ਅਰਥ ਕਰਨਾ ਵਾ ਉਪਦੇਸ ਵਾਕ੍ਯ ਜਾਨਣਾ।
Prof. Sahib Singhਕਬੀਰ ਆਖਦਾ ਹੈ- ਸੋ, ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਂਦਾ ਹੈ ॥੪॥੫॥

ਪਦ ਅਰਥ ਇਉ = ਇਸ ਵਾਸਤੇ। ਜੰਪਉ = ਮੈਂ ਜਪਦਾ ਹਾਂ, ਮੈਂ ਸਿਮਰਦਾ ਹਾਂ। ਮੇਟਿ = ਮੇਟੈ, ਮਿਟਾਉਂਦਾ ਹੈ ॥੪॥੫॥

SikhNet (Spanish)Dice Kabir, viviendo en el Nombre del Señor, mis idas y venidas terminan. (4‑5)

Open this shabad (11 lines, Angs 476-477) →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਫੀਲੁ ਰਬਾਬੀ ਬਲਦੁ ਪਖਾਵਜ; ਕਊਆ ਤਾਲ ਬਜਾਵੈ ॥

feel rabaabee balad pakhaavaj; kaooaa taal bajaavai |

Sant Singh KhalsaThe elephant is the guitar player, the ox is the drummer, and the crow plays the cymbals.
Manmohan SinghAn elephant is a rebeck-player, an ox a drummer and the crow plays the cymbals.
Manmohan Singh (Punjabi)ਹਾਥੀ ਸਤਾਰ ਵਜਾਉਣ ਵਾਲਾ ਹੈ ਅਤੇ ਬਲ੍ਹਦ ਜੋੜੀ ਵਜਾਉਣ ਵਾਲਾ। ਕਾਂ ਕੈਸੀਆਂ ਵਜਾਉਂਦਾ ਹੈ।
Fareedkot Teekaਮਨ ਜੋ (ਫੀਲੁ) ਹਸਤੀ ਵਤ ਥਾ, ਸੋ (ਰਬਾਬੀ) ਰਬ ਕੀ ਅਬ ਵਾਲਾ ਹੋ ਗਿਆ ਅਰਥਾਤ ਤਰਾਵਤ ਵਾਲਾ ਹੋ ਗਿਆ ਹੈ। (ਬਲਦੁ) ਆਲਸ ਭੀ ਪਰਮੇਸ੍ਵਰ ਕੇ (ਪਖਾਵਜੁ) ਪਖ੍ਯ ਮੇਂ ਆ ਬਜਾ ਹੈ ਕਿਆ ਪ੍ਰਗਟ ਹੈ। ਕ੍ਰੋਧ ਯੁਕਤ ਮਨ ਰੂਪ ਕਊਆ ਖ੍ਯਮਾ ਵਾਲਾ ਹੋ ਕਰ ਪਰਮੇਸ੍ਵਰ ਨਾਮੋ ਚਾਰਨ ਰੂਪ ਤਾਲ ਬਜਾਉਤਾ ਹੈ॥
Prof. Sahib Singh(ਮਨ ਦਾ) ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ), ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ।

ਪਦ ਅਰਥ ਫੀਲੁ = ਹਾਥੀ। ਪਖਾਵਜ = ਜੋੜੀ ਵਜਾਣ ਵਾਲਾ। ਕਊਆ = ਕਾਂ।

SikhNet (Spanish)El elefante toca el rabel, el toro toca el tamborín, el cuervo, los címbalos

ਪਹਿਰਿ ਚੋਲਨਾ ਗਦਹਾ ਨਾਚੈ; ਭੈਸਾ ਭਗਤਿ ਕਰਾਵੈ ॥੧॥

pahir cholanaa gadahaa naachai; bhaisaa bhagat karaavai |1|

Sant Singh KhalsaPutting on the skirt, the donkey dances around, and the water buffalo performs devotional worship. ||1||
Manmohan SinghPutting on the skirt, the donkey dances and the he buffalo performs worship.
Manmohan Singh (Punjabi)ਚੋਲਾ ਪਹਿਨ ਕੇ ਖੋਤਾ ਨੱਚਦਾ ਹੈ ਅਤੇ ਮੈਹਾਂ ਉਪਾਸ਼ਨਾ ਕਰਦਾ ਹੈ।
Fareedkot Teekaਕਾਮ ਯੁਕਤ ਮਨ ਰੂਪ ਜੋ ਗਧਾ ਥਾ, ਸੋ ਲੱਜਾ ਰੂਪ ਚੋਲਨਾ ਪਹਿਰ ਕਰ ਕੇ ਪਰਮੇਸ੍ਵਰ ਕੇ ਨਿਰਨੇ ਰੂਪ ਨਿਰਤ ਕਰਤਾ ਹੈ। (ਭੈਸਾ) ਲੋਭ ਯੁਕਤ ਭਗਤੀ ਕਰਤਾ ਹੈ ਔਰੋਂ ਸੇ ਭੀ ਕਰਾਵਤਾ ਹੈ, ਅਰਥਾਤ ਅਬ ਮਨ ਕੋ ਭਗਤੀ ਕਾ ਲੋਭ ਹੋ ਗਿਆ ਹੈ॥੧॥
Prof. Sahib Singhਖੋਤਾ (-ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ ॥੧॥

* ਭਾਵ: ਸੁਭਾਉ ਬਦਲਣ ਤੋਂ ਪਹਿਲਾਂ ਮਨ ਅਹੰਕਾਰ, ਆਲਸ, ਚਤੁਰਾਈ, ਕਾਮ ਅਤੇ ਅਮੋੜਪੁਨਾ-ਇਹਨਾਂ ਵਿਕਾਰਾਂ ਦੇ ਅਧੀਨ ਰਹਿੰਦਾ ਸੀ। ਪਰ, ਜਦੋਂ ਅੰਦਰ ਰਸ ਆਇਆ ਹੈ, ਤਾਂ ਪ੍ਰੇਮ ਵਿਚ ਭਿੱਜ ਕੇ ਮਨ ਇਸ ਨਵੇਂ ਵਿਆਹ ਵਿਚ ਉੱਦਮ ਕਰ ਕੇ ਸਹਾਈ ਬਣਦਾ ਹੈ।੧।

SikhNet (Spanish)y vestido de falda, el burro baila y los búfalos se encargan de la obra en el estrado. (1)

ਰਾਜਾ ਰਾਮ; ਕਕਰੀਆ ਬਰੇ ਪਕਾਏ ॥

raajaa raam; kakareea bare pakaae |

Sant Singh KhalsaThe Lord, the King, has cooked the cakes of ice,
Manmohan SinghLord the king has cooked the cakes of ice,
Manmohan Singh (Punjabi)ਪ੍ਰਭੂ ਪਾਤਸ਼ਾਹ ਨੇ ਬਰਫ ਦੇ ਪਕੋੜੇ ਤਲੇ ਹਨ,
Fareedkot Teekaਜੋ ਬਿਕਾਰ ਕਾਮਾਦਿ ਅਕੇ ਕੀਆਂ ਕੁਕੜੀਆਂ ਕੇ ਸਮ ਦੁਖ ਰੂਪ ਹੈ ਸਨ, ਸੋ ਗੁਰ ਕ੍ਰਿਪਾ ਸੇ ਰਾਜਾ ਰਾਮ ਕੇ ਉਪਦੇਸ ਲੇਨੇ ਸੇ ਆਂਬੋਂ ਸਮ ਸੁਖ ਰੂਪ ਹੋ ਜਾਤੇ ਭਏ ਹੈਂ॥
Prof. Sahib Singhਹੇ ਮੇਰੇ ਸੁਹਣੇ ਰਾਮ ਅੱਕਾਂ ਦੀਆਂ ਖੱਖੜੀਆਂ (ਹੁਣ) ਪੱਕੇ ਹੋਏ ਅੰਬ ਬਣ ਗਏ ਹਨ,

ਪਦ ਅਰਥ ਰਾਜਾ ਰਾਮ = ਹੇ ਸੁਹਣੇ ਰਾਮ! ਕਕਰੀਆ = ਅੱਕਾਂ ਦੀਆਂ ਖੱਖੜੀਆਂ। ਆਬਰੇ ਪਕਾਏ = ਪੱਕੇ ਅੰਬ।

SikhNet (Spanish)Mi Señor, el Rey, ha tostado las bolas de escarcha,

ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥

kinai boojhanahaarai khaae |1| rahaau |

Sant Singh Khalsabut only the rare man of understanding eats them. ||1||Pause||
Manmohan Singhand some man of understanding has eaten them. Pause.
Manmohan Singh (Punjabi)ਕਿਸੇ ਵਿਚਾਰਵਾਨ ਪੁਰਸ਼ ਨੇ ਉਨ੍ਹਾਂ ਨੂੰ ਖਾਧਾ ਹੈ। ਠਹਿਰਾਉ।
Fareedkot Teekaਕਿਸੇ ਬੂਝਨੇ ਹਾਰੇ ਨੇ ਇਹ ਆਂਬ ਖਾਏ ਹੈਂ, ਭਾਵ ਕਿਸੀ ਉਤਮ ਅਧਿਕਾਰੀ ਨੇ ਇਹ ਗੁਨ ਧਾਰਨ ਕਰੇ ਹੈਂ॥੧॥ ਰਹਾਉ ॥
Prof. Sahib Singhਪਰ ਖਾਧੇ ਕਿਸੇ ਵਿਰਲੇ ਵਿਚਾਰ ਵਾਲੇ ਨੇ ਹਨ ॥੧॥ ਰਹਾਉ ॥

ਪਦ ਅਰਥ ਕਿਨੈ = ਕਿਸੇ ਵਿਰਲੇ ਨੇ। ਬੂਝਨਹਾਰੈ = ਗਿਆਨਵਾਨ ਨੇ ॥੧॥ ਰਹਾਉ ॥

* ਭਾਵ: ਜਿਵੇਂ ਅੱਕਾਂ ਦੀਆਂ ਖੱਖੜੀਆਂ ਵੇਖਣ ਨੂੰ ਅੰਬਾਂ ਵਾਂਗ ਜਾਪਦੀਆਂ ਹਨ; ਤਿਵੇਂ ਮਨ ਪਹਿਲਾਂ ਸਾਰੇ ਕੰਮ ਦਿਖਾਵੇ ਵਾਲੇ ਕਰਦਾ ਸੀ। ਹੁਣ ਸਿਰਜਣਹਾਰ ਦੀ ਮਿਹਰ ਨਾਲ ਸਚ-ਮੁਚ ਪੱਕੇ ਹੋਏ ਅੰਬ ਬਣ ਗਏ ਹਨ, ਭਾਵ ਮਨ ਵਿਚ ਸੁਆਦ ਤੇ ਮਿਠਾਸ ਅਤੇ ਅਸਲੀਅਤ ਆ ਗਈ ਹੈ। ਇਹ ਸੁਆਦ ਵਿਰਲੇ ਭਾਗਾਂ ਵਾਲੇ ਬੰਦਿਆਂ ਨੂੰ ਮਿਲਦਾ ਹੈ।੧।ਰਹਾਉ। ਨੋਟ ੧: ਇਸ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਅਰਥਾਂ ਨੂੰ ਸਮਝਣ ਵਾਸਤੇ ਇਕ ਦੋ ਗੱਲਾਂ ਦੱਸਣੀਆਂ ਜ਼ਰੂਰੀ ਹਨ। ਸ਼ਬਦ ਨੂੰ ਸਮਝਣ ਲਈ 'ਰਹਾਉ' ਦੀ ਤੁਕ ਵਿਚ ਕਬੀਰ ਜੀ ਆਪਣੇ ਪਿਆਰੇ ਦਾਤਾਰ ਦੇ ਸ਼ੁਕਰ ਵਿਚ ਆ ਕੇ ਆਪਣੇ ਮਨ ਦੀ ਅਵਸਥਾ ਨੂੰ ਇਕ ਦ੍ਰਿਸ਼ਟਾਂਤ ਦੀ ਸ਼ਕਲ ਵਿਚ ਪੇਸ਼ ਕਰਦੇ ਹਨ। ਇਹ ਦ੍ਰਿਸ਼ਟਾਂਤ ਅੱਕਾਂ ਦੀਆਂ ਖੱਖੜੀਆਂ ਦਾ ਹੈ। ਨੋਟ ੨: 'ਰਹਾਉ' ਵਾਲੀ ਤੁਕ ਵਿਚ ਜੋ ਮੁਖ-ਭਾਵ ਹੈ ਉਸ ਨੂੰ ਬਾਕੀ ਦੇ ਸ਼ਬਦ ਵਿਚ ਖੋਲ੍ਹ ਕੇ ਪਰਗਟ ਕੀਤਾ ਹੈ। ਇਹਨਾਂ ਸਾਰੇ ਪਦਾਂ ਵਿਚ ਇਕ ਹੋਰ ਦ੍ਰਿਸ਼ਟਾਂਤ ਲਿਆ ਗਿਆ ਹੈ, ਵਿਆਹ ਦਾ। ਨੋਟ ੩: 'ਰਹਾਉ' ਦੀ ਤੁਕ ਵਿਚ ਕਬੀਰ ਜੀ ਆਖਦੇ ਹਨ ਕਿ ਇਹ ਮਨ ਜੋ ਅੱਕ ਦੀ ਖੱਖੜੀ ਵਰਗਾ ਸੀ, ਹੁਣ ਪੱਕਾ ਹੋਇਆ ਅੰਬ ਬਣ ਗਿਆ ਹੈ, ਪਰ ਇਹ ਸੁਆਦ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦਾ ਹੈ। ਸ਼ਬਦ ਦੇ ਬਾਕੀ ਪਦਾਂ ਵਿਚ ਇਸ ਤਬਦੀਲੀ ਨੂੰ ਵਿਸਥਾਰ ਨਾਲ ਬਿਆਨ ਕਰਦੇ ਹਨ। ਮਨ ਦੀਆਂ ਪਹਿਲੀਆਂ ਭੈੜੀਆਂ ਵਾਦੀਆਂ ਨੂੰ ਫੀਲ, ਬਲਦ ਆਦਿਕ ਪਸ਼ੂਆਂ ਦੇ ਪ੍ਰਸਿੱਧ ਸੁਭਾਵਾਂ ਦੀ ਰਾਹੀਂ ਦਿਖਲਾਇਆ ਹੈ, ਤੇ ਨਾਲ ਨਾਲ ਇਹ ਭੀ ਦੱਸਿਆ ਹੈ ਕ

SikhNet (Spanish)pero sólo los Sabios conocen su sabor. (1-Pausa)

ਬੈਠਿ ਸਿੰਘੁ ਘਰਿ ਪਾਨ ਲਗਾਵੈ; ਘੀਸ ਗਲਉਰੇ ਲਿਆਵੈ ॥

baitth singh ghar paan lagaavai; ghees glaure liaavai |

Sant Singh KhalsaSitting in his den, the lion prepares the betel leaves, and the muskrat brings the betel nuts.
Manmohan SinghSitting in his den, the lion prepares the betel leaves and the muskrat brings the betel nuts.
Manmohan Singh (Punjabi)ਆਪਣੇ ਘੁਰਨੇ ਵਿੱਚ ਬੈਠਾ ਹੋਇਆ ਸ਼ੇਰ ਪਾਨ-ਬੀੜੇ ਤਿਆਰ ਕਰਦਾ ਹੈ ਅਤੇ ਚਕਚੂੰਦਰ ਸੁਪਾਰੀਆਂ ਲਿਆਉਂਦੀ ਹੈ।
Fareedkot Teekaਬੈਠ ਕਰ ਕੇ ਸਿੰਘ ਸੁਧ ਹੰਕਾਰ (ਘਰਿ) ਅੰਤਸਕਰਣ ਮੇਂ ਬੇਦ ਬਾਕ ਸਿੰਮ੍ਰਿਤ ਵਾਕ ਮਹਾਤਮਾਓਂ ਕੇ ਵਾਕ ਅਪਨਾ ਅਨਭਵ ਰੂਪ ਚੂਨਾ ਕਥਾ ਸੁਪਾਰੀ ਮਿਲਾ ਕਰ ਪਾਨ ਲਗਾਉਤਾ ਹੈ ਔਰ ਬੁਧੀ ਘੀਸ ਜਹਾਂ ਤਹਾਂ ਸੇ ਖੋਜ ਕਰ ਭਗਵੰਤ ਕੇ ਗੁਣ ਰੂਪ (ਗਲਉਰੇ) ਲਡੂ ਲਿਆਉਤੀ ਹੈ॥
Prof. Sahib Singh(ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)।

ਪਦ ਅਰਥ ਬੈਠਿ ਘਰਿ = ਅੰਦਰ ਟਿਕ ਕੇ। ਸਿੰਘੁ = ਹਿੰਸਾ ਵਾਲਾ ਸੁਭਾਉ ਨਿਰਦਇਤਾ। ਪਾਨ ਲਗਾਵੈ = (ਜਾਂਞੀਆਂ ਲਈ) ਪਾਨ ਤਿਆਰ ਕਰਦਾ ਹੈ (ਭਾਵ, ਸਭ ਦੀ ਸੇਵਾ ਕਰਨ ਦਾ ਉੱਦਮ ਕਰਦਾ ਹੈ)। ਘੀਸ = ਛਛੂੰਦਰ, ਮਨ ਦਾ ਘੀਸ ਵਾਲਾ ਸੁਭਾਉ, ਤ੍ਰਿਸ਼ਨਾ। ਗਲਉਰੇ = ਪਾਨਾਂ ਦੇ ਬੀੜੇ। "ਘੀਸ.....ਲਿਆਵੈ = ਭਾਵ, ਪਹਿਲਾਂ ਮਨ ਇਤਨਾ ਤ੍ਰਿਸ਼ਨਾ ਦੇ ਅਧੀਨ ਸੀ ਕਿ ਆਪ ਹੀ ਨਹੀਂ ਸੀ ਰੱਜਦਾ, ਪਰ ਹੁਣ ਹੋਰਨਾਂ ਦੀ ਸੇਵਾ ਕਰਦਾ ਹੈ।

SikhNet (Spanish)El león sentado en su cueva prepara las hojas de betel, las lagartijas traen las nueces,

ਘਰਿ ਘਰਿ ਮੁਸਰੀ ਮੰਗਲੁ ਗਾਵਹਿ; ਕਛੂਆ ਸੰਖੁ ਬਜਾਵੈ ॥੨॥

ghar ghar musaree mangal gaaveh; kachhooaa sankh bajaavai |2|

Sant Singh KhalsaGoing from house to house, the mouse sings the songs of joy, and the turtle blows on the conch-shell. ||2||
Manmohan SinghFrom house to house the mouse sings songs of joy and the tortoise blows a shell.
Manmohan Singh (Punjabi)ਮਕਾਨ ਤੇ ਚੂਹਾ ਖੁਸ਼ੀ ਦੇ ਗੀਤ ਗਾਉਂਦਾ ਹੈ ਅਤੇ ਕੱਛੂ ਘੁੱਗੂ ਵਜਾਉਂਦਾ ਹੈ।
Fareedkot Teekaਘਰ ਘਰ ਮੇਂ ਅਰਥਾਤ ਅਪਨੇ ਅਪਨੇ ਗੋਲਕੋਂ ਮੇਂ ਇੰਦ੍ਰੀਆਂ ਜੋ ਚੂਹੀ ਹੈਂ, ਸੋ ਪਰਮੇਸ੍ਵਰ ਕਾ ਜਸ ਗਾਉਤੀ ਹੈਂ। (ਕਛੂਆ) ਚਿਤ ਸੰਖ ਬਜਾਵੈ ਹੈ ਕਿਆ ਪਰਮੇਸ੍ਵਰ ਕਾ ਚਿੰਤਨ ਕਰਤਾ ਹੈ, ਅਸੰਖ ਪਰਮੇਸ੍ਵਰ ਕੋ ਚਿਤ ਕਛੁ ਚਿੰਤਨ ਕਰਤਾ ਹੈ॥੨॥
Prof. Sahib Singhਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕੱਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ॥੨॥

ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗੋਲਕ-ਅਸਥਾਨ ਵਿਚ। ਮੁਸਰੀ = ਚੂਹੀਆਂ, ਇੰਦ੍ਰੀਆਂ। (ਨੋਟ: ਸ਼ਬਦ 'ਮੁਸਰ' ਵਿਆਕਰਣ ਅਨੁਸਾਰ ਬਹੁ-ਵਚਨ ਹੈ, ਕਿਉਂਕਿ ਇਸ ਦੀ ਕ੍ਰਿਆ "ਗਾਵਹਿ" ਬਹੁ-ਵਚਨ ਹੈ)। ਕਛੂਆ = ਮਨ ਦਾ ਕੱਛੂ ਵਾਲਾ ਸੁਭਾਉ, ਮਨੁੱਖਾਂ ਤੋਂ ਸੰਕੋਚ, ਕਾਇਰਤਾ, ਮਨ ਦਾ ਸਤਸੰਗ ਤੋਂ ਡਰਨਾ। ਸੰਖੁ ਬਜਾਵੈ = ਭਾਵ, ਉਹ ਮਨ ਜੋ ਪਹਿਲਾਂ ਆਪ ਸਤਸੰਗ ਤੋਂ ਡਰਦਾ ਸੀ, ਹੁਣ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ॥੨॥

SikhNet (Spanish)los ratones cantan la canción de boda, y las tortugas soplan la concha. (2)

ਬੰਸ ਕੋ ਪੂਤੁ ਬੀਆਹਨ ਚਲਿਆ; ਸੁਇਨੇ ਮੰਡਪ ਛਾਏ ॥

bans ko poot beeaahan chaliaa; sueine manddap chhaae |

Sant Singh KhalsaThe son of the sterile woman goes to get married, and the golden canopy is spread out for him.
Manmohan SinghA sterile woman son goes to wed and golden canopy is spread.
Manmohan Singh (Punjabi)ਬਾਂਝ ਇਸਤਰੀ ਦਾ ਪੁੱਤ੍ਰ ਵਿਆਹ ਕਰਾਉਣ ਲਈ ਜਾਂਦਾ ਹੈ ਅਤੇ ਸੁਨਹਿਰੀ ਸ਼ਾਮਿਆਨੇ ਤਾਣੇ ਜਾਂਦੇ ਹਨ।
Fareedkot Teekaਬ੍ਰਹਮ ਬੰਸ ਕਾ ਜੋ ਜੀਵ ਸੋ ਪਵਿਤ੍ਰ ਹੋ ਕਰ ਜੋ (ਬੀਆ) ਦੂਸਰਾ ਭਾਉ ਥਾ ਤਿਸ ਕੋ ਹਨ ਕਰ ਕੇ ਚਲਾ ਹੈ, ਸੁੰਨ ਜੋ ਅਫੁਰ ਮੰਡਪ ਅਸਥਾਨ ਬ੍ਰਹਮ ਹੈ ਤਿਸਮੇਂ (ਛਾਏ) ਸਿਥਰ ਹੂਆ ਹੈ॥
Prof. Sahib Singh(ਜੋ ਪਹਿਲਾਂ) ਮਾਇਆ ਵਿਚ ਵੇੜ੍ਹਿਆ ਹੋਇਆ (ਸੀ, ਉਹ) ਮਨ (ਸੁਅੱਛ ਬ੍ਰਿਤੀ) ਵਿਆਹੁਣ ਤੁਰ ਪਿਆ ਹੈ, (ਹੁਣ) ਅੰਦਰ ਖਿੜਾਉ ਹੀ ਖਿੜਾਉ ਬਣ ਗਿਆ ਹੈ।

ਪਦ ਅਰਥ ਬੰਸ ਕੋ ਪੂਤੁ = ਬਾਂਝ ਇਸਤ੍ਰੀ ਦਾ ਪੁੱਤਰ, ਮਾਇਆ ਦਾ ਪੁੱਤਰ, ਮਾਇਆ-ਵੇੜ੍ਹਿਆ ਮਨ।

SikhNet (Spanish)El hijo de la mujer estéril se va a casar y es bienvenido en los recintos decorados con oro y se casa

ਰੂਪ ਕੰਨਿਆ ਸੁੰਦਰਿ ਬੇਧੀ; ਸਸੈ ਸਿੰਘ ਗੁਨ ਗਾਏ ॥੩॥

roop kaniaa sundar bedhee; sasai singh gun gaae |3|

Sant Singh KhalsaHe marries a beautiful and enticing young woman; the rabbit and the lion sing their praises. ||3||
Manmohan Singhhe marries a beautiful and enticing girl, and a hare and a lion sing their eulogies.
Manmohan Singh (Punjabi)ਉਹ ਇਕ ਰੂਪਵੰਤੀ ਅਤੇ ਮਨਮਮੋਹਣੀ ਕੁੜੀ ਨੂੰ ਵਿਆਹ ਲੈਦਾ ਹੈ ਅਤੇ ਸਿਹਾ ਤੇ ਸ਼ੇਰ-ਬੱਬਰ ਉਨ੍ਹਾਂ ਦੀਆਂ ਘੋੜੀਆਂ ਗਾਉਂਦੇ ਹਨ।
Fareedkot Teekaਸੁੰਦਰ ਰੂਪ ਵਾਲੀ ਮੋਖ੍ਯ ਕੰਨਿਆ (ਬੇਧੀ) ਮਿਲੀ ਹੈ, (ਸਸੈ) ਗਰੀਬ (ਸਿੰਘ) ਰਾਜੇ ਸਭ ਤਿਸ ਕੇ ਗੁਣ ਗਾਉਤੇ ਹੈਂ। ਵਾ ਜਬ ਪਰਮੇਸ੍ਵਰ ਕੇ ਗੁਣ ਗਾਏ ਹੈਂ ਤਬ ਜੀ ਸਸੇ ਤੇ ਸਿੰਘ ਹੋ ਗਿਆ ਹੈ ਅਰਥਾਤ ਬ੍ਰਹਮ ਰੂਪ ਹੋ ਗਿਆ ਹੈ॥੩॥
Prof. Sahib Singhਉਸ ਮਨ ਨੇ (ਹਰੀ ਨਾਲ ਜੁੜੀ ਉਹ ਬ੍ਰਿਤੀ-ਰੂਪ) ਸੁੰਦਰੀ ਵਿਆਹ ਲਈ ਹੈ ਜੋ ਵਿਕਾਰਾਂ ਵਲੋਂ ਕੁਆਰੀ ਹੈ (ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿਚ ਪੈਣ ਦੇ ਕਾਰਨ) ਸਹਿਆ (ਸੀ, ਭਾਵ, ਸਹਮਿਆ ਰਹਿੰਦਾ ਸੀ) ਨਿਰਭਉ ਹਰੀ ਦੇ ਗੁਣ ਗਾਉਂਦਾ ਹੈ ॥੩॥

* ਨੋਟ: 'ਮਾਇਆ' ਨੂੰ ਬਾਂਝ ਇਸਤ੍ਰੀ ਇਸ ਵਾਸਤੇ ਖ਼ਿਆਲ ਕੀਤਾ ਗਿਆ ਹੈ ਕਿ ਕੁਦਰਤ ਦੇ ਨਿਯਮ ਅਨੁਸਾਰ ਮਾਇਆ ਪੁੱਤਰ ਨਹੀਂ ਜੰਮਦੀ, ਜੁਗਤੀ ਨਾਲ ਜੰਮਦੀ ਹੈ। ਪੰਜ ਪੂਤ ਜਣੇ ਇਕ ਮਾਇ ॥ ਉਤਭੁਜ ਖੇਲੁ ਕਰਿ ਜਗਤ ਵਿਆਇ ॥ ਤੀਨਿ ਗੁਣਾਂ ਕੈ ਸੰਗਿ ਰਚਿ ਰਸੇ ॥ ਇਨ ਕਉ ਛੋਡਿ ਊਪਰਿ ਜਨ ਬਸੇ ॥੯॥੧੨॥ (ਗੋਂਡ ਮ: ੫)। ਬੀਆਹਨ ਚਲਿਆ-ਵਿਆਹੁਣ ਟੁਰ ਪਿਆ। * ਨੋਟ: ਆਮ ਤੌਰ ਤੇ ਗੁਰ-ਬਾਣੀ ਵਿਚ ਜੀਵ ਨੂੰ ਇਸਤ੍ਰੀ-ਭਾਵ ਵਿਚ ਦੱਸਿਆ ਗਿਆ ਹੈ। ਇਕ ਤੁਕ ਵਿਚ 'ਮਨ' ਵਿਆਹੁਣ ਤੁਰਿਆ ਲਿਖਿਆ ਹੈ। ਪ੍ਰਸ਼ਨ ਉੱਠਦਾ ਹੈ-ਕਿਸ ਨੂੰ ਵਿਆਹੁਣ ਚੱਲਿਆ? ਕਬੀਰ ਜੀ ਦਾ ਹੀ ਇਕ ਸ਼ਬਦ ਇਸ ਅਰਥ ਨੂੰ ਸਮਝਣ ਵਿਚ ਸਹਾਇਤਾ ਦੇਂਦਾ ਹੈ: ਪਹਿਲੀ ਕਰੂਪਿ ਕੁਜਾਤਿ ਕੁਲਖਨੀ, ਸਾਹੁਰੈ ਪੇਈਐ ਬੁਰੀ ॥ ਅਬ ਕੀ ਸਰੂਪਿ ਸੁਜਾਨਿ ਸੁਲਖਨੀ, ਸਹਜੇ ਉਦਰਿ ਧਰੀ ॥੧॥ ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ਰਹਾਉ॥ ਕਹੁ ਕਬੀਰ ਜਬ ਲਹੁਰੀ ਆਈ, ਬਡੀ ਕਾ ਸੁਹਾਗੁ ਟਰਿਓ ॥ ਲਹੁਰੀ ਸੰਗਿ ਭਈ ਅਬ ਮੇਰੈ, ਜੇਠੀ ਅਉਰੁ ਧਰਿਓ ॥੨॥੨॥੩੨॥ (ਆਸਾ ਕਬੀਰ ਜੀ)। ਅਗਲੀ ਤੁਕ ਦਾ ਪਹਿਲਾ ਹਿੱਸਾ 'ਰੂਪ ਕੰਨਿਆ ਸੁੰਦਰਿ ਬੇਧੀ' ਇਸ ਖ਼ਿਆਲ ਨੂੰ ਹੋਰ ਭੀ ਵਧੀਕ ਖੋਲ੍ਹ ਦੇਂਦਾ ਹੈ। ਸੁਇਨੇ ਮੰਡਪ ਛਾਏ-ਸੋਨੇ ਦੇ ਸ਼ਾਮੀਆਨੇ ਤਾਣੇ ਗਏ, ਦਸਮ-ਦੁਆਰ ਵਿਚ ਚਾਨਣ ਹੀ ਚਾਨਣ ਹੋ ਗਿਆ, ਅੰਦਰ ਖਿੜਾਉ ਹੀ ਖਿੜਾਉ ਹੋ ਗਿਆ। ਰੂਪ ਕੰਨਿਆ ਸੁੰਦਰਿ-ਉਹ ਸੁੰਦਰੀ ਜੋ ਕੰਨਿਆ-ਰੂਪ ਹੈ, ਜੋ ਕੁਆਰੀ ਹੈ, ਵਿਕਾਰਾਂ ਦੇ ਸੰਗ ਤੋਂ

SikhNet (Spanish)con una joven bella y la liebre y el león juntos cantan la Alabanza. (3)

ਕਹਤ ਕਬੀਰ. ਸੁਨਹੁ ਰੇ ਸੰਤਹੁ; ਕੀਟੀ ਪਰਬਤੁ ਖਾਇਆ ॥

kehat kabeer. sunahu re santahu; keettee parabat khaaeaa |

Sant Singh KhalsaSays Kabeer, listen, O Saints - the ant has eaten the mountain.
Manmohan SinghSays Kabir, hear O ye saints, an ant has eaten up a mountain.
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਸਾਧੂਓ! ਤੁਸੀਂ ਸ੍ਰਵਣ ਕਰੋ, ਕਿ ਕੀੜੀ ਨੇ ਪਹਾੜ ਨੂੰ ਪਾ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ ਸੁਨੋ! ਕੀਟੀ ਬ੍ਰਹਮਾਕਾਰ ਬਿਰਤੀ ਨੇ ਅਗਿਆਨ ਪਰਬਤ ਕੋ ਖਾਇ ਲੀਆ ਹੈ॥
Prof. Sahib Singhਕਬੀਰ ਆਖਦਾ ਹੈ-ਹੇ ਸੰਤ ਜਨੋਂ! ਸੁਣਹੁ (ਹੁਣ ਮਨ ਦੀ) ਨਿੰਮ੍ਰਤਾ ਨੇ ਅਹੰਕਾਰ ਨੂੰ ਮੁਕਾ ਦਿੱਤਾ ਹੈ।

ਪਦ ਅਰਥ ਕੀਟੀ = ਕੀੜੀ, ਨਿੰਮ੍ਰਤਾ। ਪਰਬਤ = (ਮਨ ਦਾ) ਅਹੰਕਾਰ।

SikhNet (Spanish)Dice Kabir, escuchen, oh Santos, la hormiga se ha comido la montaña

ਕਛੂਆ ਕਹੈ, ਅੰਗਾਰ ਭਿ ਲੋਰਉ; ਲੂਕੀ ਸਬਦੁ ਸੁਨਾਇਆ ॥੪॥੬॥

kachhooaa kahai, angaar bhi lorau; lookee sabad sunaaeaa |4|6|

Sant Singh KhalsaThe turtle says, "I need a burning coal, also." Listen to this mystery of the Shabad. ||4||6||
Manmohan SinghThe tortoise says, "I need a burning coal, too and the gnat preaches Divine hymns".
Manmohan Singh (Punjabi)ਕੱਛੂ ਆਖਦਾ ਹੈ, ਮੈਨੂੰ ਬਲਦਾ ਹੋਇਆ ਕੋਲਾ ਭੀ ਚਾਹੀਦਾ ਹੈ ਅਤੇ ਕੁਤੜੀ (ਡੰਗੀ, ਕੁਟਕੀ) ਈਸ਼ਵਰੀ ਦਾ ਭਜਨ ਪ੍ਰਚਾਰਦੀ ਹੈ।
Fareedkot Teekaਔਰ ਕਛੂਆ ਜੋ ਚਿਤ ਹੈ, ਸੋ ਕਹਤਾ ਹੈ ਕਿ ਰਾਮ ਨਾਮ ਅੰਗਿਆਰਾ ਕੋ ਮੇਂ ਚਾਹਤਾ ਹੂੰ। ਅਰਥਾਤ ਗਿਆਨ ਕੋ ਪਾਇ ਕਰ ਮਹਾਤਮਾ ਜੀਵੋਂ ਕੇ ਕਲਿਆਨ ਨਿਮਿਤ ਉਪਾਸਨਾ ਕਹਤੇ ਹੈਂ। ਸੋ ਇਹ ਸਿਧਾਂਤ ਕੀ ਬਾਤ (ਲੂਕੀ) ਛਪੀ ਹੂਈ ਥੀ, ਹੇ ਸਿਖ! ਸੋ ਉਪਦੇਸ਼ ਮੈਨੇ ਸੁਨਾਇਆ ਹੈ॥੪॥੬॥☬ਏਕ ਜੋਗੀ ਆਇਆ, ਤਿਸ ਨੇ ਸ੍ਰੀ ਕਬੀਰ ਜੀ ਸੇ ਕਹਾ ਕਿ ਆਪ ਜੋਗੀਓਂ ਕਾ ਭੇਖ ਲੇਓ। ਤਿਸ ਕੇ ਪ੍ਰਤਿ ਅੰਤਰੀਵ ਜੋਗ ਕਾ ਉਪਦੇਸ ਕਰਤੇ ਹੈਂ:
Prof. Sahib Singh(ਮਨ ਦਾ) ਕੋਰਾਪਨ (ਹਟ ਗਿਆ ਹੈ, ਤੇ ਮਨ) ਕਹਿੰਦਾ ਹੈ, ਮੈਨੂੰ ਨਿੱਘ ਚਾਹੀਦਾ ਹੈ, (ਭਾਵ, ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਵਾਨ ਹੈ)। (ਮਨ ਦੀ) ਅਗਿਆਨਤਾ ਉਲਟ ਕੇ ਗਿਆਨ ਬਣ ਗਿਆ ਹੈ, ਤੇ (ਹੁਣ ਮਨ ਹੋਰਨਾਂ ਨੂੰ) ਗੁਰੂ ਦਾ ਸ਼ਬਦ ਸੁਣਾ ਰਿਹਾ ਹੈ ॥੪॥੬॥

ਪਦ ਅਰਥ ਕਛੂਆ = ਸਰਦ-ਮੇਹਰੀ, ਕੋਰਾਪਨ। ਅੰਗਾਰੁ = ਸੇਕ, ਨਿੱਘ, ਪਿਆਰ, ਹਮਦਰਦੀ। ਲੋਰਉ = ਚਾਹੁੰਦਾ ਹਾਂ, ਲੋੜਦਾ ਹਾਂ। ਲੂਕੀ = ਗੱਤੀ, ਜੋ ਹਨੇਰੇ ਵਿਚ ਰਹਿੰਦੀ ਹੈ ਤੇ ਡੰਗ ਮਾਰਦੀ ਹੈ, ਭਾਵ, (ਮਨ ਦੀ) ਅਗਿਆਨਤਾ ਜੋ ਜੀਵ ਨੂੰ ਹਨੇਰੇ ਵਿਚ ਰੱਖਦੀ ਹੈ ਤੇ ਦੁੱਖੀ ਕਰਦੀ ਹੈ। ਲੂਕੀ ਸਬਦੁ ਸੁਣਾਇਆ = ਅਗਿਆਨਤਾ ਉਲਟ ਕੇ ਗਿਆਨ ਹੋ ਗਿਆ ਹੈ, ਤੇ ਮਨ ਹੁਣ ਹੋਰਨਾਂ ਨੂੰ ਭੀ ਉਪਦੇਸ਼ ਦੇਣ ਲੱਗ ਪਿਆ ਹੈ ॥੪॥੬॥

* ਨੋਟ: ਕੱਛੂ ਦੇ ਆਮ ਤੌਰ ਤੇ ਦੋ ਸੁਭਾਉ ਪ੍ਰਤੱਖ ਦਿੱਸਦੇ ਹਨ: ਇਕ, ਮਨੁੱਖ ਤੋਂ ਡਰਨਾ, ਦੂਜਾ, ਵਧੀਕ ਤੌਰ ਤੇ ਪਾਣੀ ਵਿਚ ਰਹਿਣਾ। ਇੱਥੇ ਇਸ ਦੇ 'ਪਾਣੀ ਦੇ ਪਿਆਰ' ਨੂੰ ਠੰਡ, ਸਰਦ-ਮੇਹਰੀ, ਕੋਰਾਪਨ ਦੇ ਭਾਵ ਵਿਚ ਲੈਣਾ ਹੈ।

SikhNet (Spanish)y la tortuga dice que aparte del agua necesita las brazas candentes también. Escuchen hombres, he pronunciado palabras llenas de misterios. (4‑6)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਬਟੂਆ ਏਕੁ. ਬਹਤਰਿ ਆਧਾਰੀ; ਏਕੋ ਜਿਸਹਿ ਦੁਆਰਾ ॥

battooaa ek. bahatar aadhaaree; eko jiseh duaaraa |

Sant Singh KhalsaThe body is a bag with seventy-two chambers, and one opening, the Tenth Gate.
Manmohan SinghThe body is a wallet which has seventy two chambers and the one, the Tenth gate.
Manmohan Singh (Punjabi)ਦੇਹਿ ਇਕ ਥੈਲਾ ਹੈ, ਜਿਸ ਦੀਆਂ ਬਹੱਤਰ ਕੋਠੜੀਆਂ ਅਤੇ ਇੱਕ ਦਸਵਾਂ ਦਰਵਾਜਾ ਹੈ।
Fareedkot Teekaਏਕ ਰਾਮ ਨਾਮ ਰੂਪੀ (ਬਟੂਆ) ਤਨ ਕੋ ਲਗਾਉਣ ਵਾਲੀ ਭਸਮ ਕਾ ਗੋਲਾ ਹੈ। ਜਿਸਮੈਂ ਰਖੀਤਾ ਹੈ, ਸੋ ਬਹਤਰ ਕੋਠੜੀਆਂ ਵਾਲੀ ਦੇਹ (ਆਧਾਰੀ) ਝੋਲੀ ਹੈ। ਜਿਸ ਦੇਹ ਝੋਲੀ ਕਾ ਏਕ ਦੁਆਰਾ ਪ੍ਰਧਾਨ ਹੈ, ਭਾਵ ਮੁਖ ਸੇ ਨਾਮ ਉਚਾਰਾ ਜਾਤਾ ਹੈ॥
Prof. Sahib Singhਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ।

ਪਦ ਅਰਥ ਬਟੂਆ = {Skt. वर्तुल Pkt. ब-ल Plural ਬਟੂਆ} ਉਹ ਥੈਲਾ ਜਿਸ ਵਿਚ ਜੋਗੀ ਬਿਭੂਤ ਪਾ ਕੇ ਰੱਖਦਾ ਹੈ। ਏਕੁ = ਇੱਕ ਪ੍ਰਭੂ-ਨਾਮੁ। ਬਹਤਰਿ = ਬਹੱਤਰ ਵੱਡੀਆਂ ਨਾੜੀਆਂ ਵਾਲਾ ਸਰੀਰ। ਆਧਾਰੀ = ਝੋਲੀ। ਜਿਸਹਿ = ਜਿਸ ਸਰੀਰ-ਰੂਪ ਝੋਲੀ ਨੂੰ। ਏਕੋ ਦੁਆਰਾ = (ਪ੍ਰਭੂ ਨਾਲ ਮਿਲਣ ਲਈ) ਇੱਕੋ (ਦਸਮ-ਦੁਆਰ ਰੂਪ) ਬੂਹਾ ਹੈ।

SikhNet (Spanish)En el costal del cuerpo, en el que existen setenta y dos venas, hay una apertura, la Décima Puerta.

ਨਵੈ ਖੰਡ ਕੀ ਪ੍ਰਿਥਮੀ ਮਾਗੈ; ਸੋ ਜੋਗੀ ਜਗਿ ਸਾਰਾ ॥੧॥

navai khandd kee prithamee maagai; so jogee jag saaraa |1|

Sant Singh KhalsaHe alone is a real Yogi on this earth, who asks for the primal world of the nine regions. ||1||
Manmohan SinghIn this world, he alone is the real Yogi who begs for the one Lord's Name, in the body earth, consisting of nine apertures or regions.
Manmohan Singh (Punjabi)ਇਸ ਜਹਾਨ ਅੰਦਰ ਕੇਵਲ ਓਹੀ ਅਸਲ ਯੋਗੀ ਹੈ, ਜੋ ਨਵਾਂ ਗੋਲਕਾਂ ਜਾਂ ਖਿਤਿਆਂ ਵਾਲੀ ਦੇਹਿ ਦੀ ਜ਼ਿਮੀ ਵਿੱਚ ਇੱਕ ਸੁਆਮੀ ਦੇ ਨਾਮ ਦਾ ਯਾਚਨਾ ਕਰਦਾ ਹੈ।
Fareedkot Teekaਪੁਨਾ ਨਵਖੰਡ ਪ੍ਰਿਥਵੀ ਕੇ ਮਾਲਕ ਪਰਮੇਸ਼੍ਵਰ ਕੇ ਮਾਂਗੇ ਸੋ ਜੋਗੀ ਜਗਤ ਮੇਂ (ਸਾਰਾ) ਸ੍ਰੇਸ਼ਟ ਹੈ ਵਾ ਪੂਰਨ ਹੈ॥੧॥
Prof. Sahib Singhਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ ॥੧॥

ਪਦ ਅਰਥ ਨਵੈ ਖੰਡ ਕੀ = ਨੌ ਖੰਡਾਂ ਵਾਲੀ, ਨੌ ਗੋਲਕਾਂ ਵਾਲੀ (ਦੇਹੀ)। ਪ੍ਰਿਥਮੀ = ਸਰੀਰ-ਰੂਪ ਧਰਤੀ। ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ ॥੧॥

SikhNet (Spanish)Y sólo es un verdadero Yogui aquél que, no vagando por fuera, pide por el regalo en el interior del mundo de las nueve regiones.(1)

ਐਸਾ ਜੋਗੀ; ਨਉ ਨਿਧਿ ਪਾਵੈ ॥

aisaa jogee; nau nidh paavai |

Sant Singh KhalsaSuch a Yogi obtains the nine treasures.
Manmohan SinghSuch a Yogi obtains the nine treasures.
Manmohan Singh (Punjabi)ਐਹੋ ਜੇਹਾ ਯੋਗੀ ਨੌਂ ਖਜਾਨੇ ਪ੍ਰਾਪਤ ਕਰ ਲੈਂਦਾ ਹੈ।
Fareedkot Teekaਐਸਾ ਜੋ ਜੋਗੀ ਹੈ, ਸੋ ਨਉ ਨਿਧਿਓਂ ਕੋ ਪਾਉਤਾ ਹੈ॥
Prof. Sahib Singhਉਹ ਮਨੁੱਖ ਹੈ ਅਸਲ ਜੋਗੀ, ਉਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ,

ਪਦ ਅਰਥ ਨਉ ਨਿਧਿ = ਨੌ ਖ਼ਜ਼ਾਨੇ। ਬ੍ਰਹਮੁ = ਪਰਮਾਤਮਾ।

SikhNet (Spanish)Tal Yogui realiza los Nueve Tesoros del ser,

ਤਲ ਕਾ ਬ੍ਰਹਮੁ; ਲੇ ਗਗਨਿ ਚਰਾਵੈ ॥੧॥ ਰਹਾਉ ॥

tal kaa braham; le gagan charaavai |1| rahaau |

Sant Singh KhalsaHe lifts his soul up from below, to the skies of the Tenth Gate. ||1||Pause||
Manmohan SinghHe lifts his soul from below to heaven. Pause.
Manmohan Singh (Punjabi)ਉਹ ਆਪਣੀ ਆਤਮਾਂ ਨੂੰ ਹੇਠਾਂ ਤੋਂ ਅਸਮਾਨ ਨੂੰ ਚੁੱਕ ਲੈ ਜਾਂਦਾ ਹੈ। ਠਹਿਰਾਉ।
Fareedkot Teekaਤਲ ਕਾ ਬ੍ਰਹਮ ਜੀਵ ਕੋ (ਗਗਨਿ) ਊਪਰ ਕੇ ਬ੍ਰਹਮ ਮੇਂ ਬਿਚਰਾਵੈ ਅਰਥਾਤ ਜੀਵ ਕੋ ਬ੍ਰਹਮ ਰੂਪ ਕਰ ਚਿੰਤਨ ਕਰੈ॥੧॥ ਰਹਾਉ ॥
Prof. Sahib Singhਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਤਲ ਕਾ ਬ੍ਰਹਮੁ = ਪਰਮਾਤਮਾ ਦੀ ਉਹ ਅੰਸ ਜੋ ਹੇਠਾਂ ਹੀ ਟਿਕੀ ਰਹਿੰਦੀ ਹੈ, ਮਾਇਆ ਵਿਚ ਫਸਿਆ ਆਤਮਾ। {ਨੋਟ: 'ਬ੍ਰਹਮ' ਸੰਸਕ੍ਰਿਤ ਦਾ ਲਫ਼ਜ਼ ਹੈ, ਇਸ ਦਾ ਅਰਥ 'ਪ੍ਰਾਣ' ਨਹੀਂ ਹੈ; ਜੋਗ-ਮਤ ਦੇ ਸਾਰੇ ਲਫ਼ਜ਼ ਵੇਖ ਕੇ ਹਰੇਕ ਲਫ਼ਜ਼ ਦੇ ਅਰਥ ਬਦੋ-ਬਦੀ ਜੋਗ-ਮਤ ਨਾਲ ਮੇਲ ਖਾਣ ਵਾਲੇ ਕਰੀ ਜਾਣਾ ਠੀਕ ਨਹੀਂ ਹੈ। ਕਬੀਰ ਜੀ ਤਾਂ ਹਠ-ਜੋਗ ਦੇ ਥਾਂ ਇੱਥੇ ਨਾਮ ਸਿਮਰਨ ਦੀ ਵਡਿਆਈ ਦੱਸ ਰਹੇ ਹਨ। ਚੌਥੇ ਬੰਦ ਵਿਚ ਸਾਫ਼ ਦੱਸਦੇ ਹਨ ਕਿ ਨਾਮ ਦਾ ਸਿਮਰਨ ਸਭ ਤੋਂ ਸ੍ਰੇਸ਼ਟ 'ਜੋਗ' ਹੈ। ਪਹਿਲੇ ਬੰਦ ਵਿਚ ਭੀ ਇਹੀ ਦੱਸਦੇ ਹਨ ਕਿ ਸਾਡੀਆਂ ਨਜ਼ਰਾਂ ਵਿਚ ਉਹ ਜੋਗੀ ਸ੍ਰੇਸ਼ਟ ਹੈ, ਜਿਸ ਨੇ 'ਨਾਮ' ਨੂੰ ਬਟੂਆ ਬਣਾਇਆ ਹੈ}। ਗਗਨਿ = ਅਕਾਸ਼ ਵਿਚ, ਉਤਾਂਹ ਮਾਇਆ ਦੇ ਪ੍ਰਭਾਵ ਤੋਂ ਉੱਚਾ ॥੧॥ ਰਹਾਉ ॥

SikhNet (Spanish)pues jala el aire de abajo, lo lleva y lo sostiene hasta el cielo de la Décima Puerta. (1‑Pausa)

ਖਿੰਥਾ ਗਿਆਨ. ਧਿਆਨ ਕਰਿ ਸੂਈ; ਸਬਦੁ ਤਾਗਾ ਮਥਿ ਘਾਲੈ ॥

khinthaa giaan. dhiaan kar sooee; sabad taagaa math ghaalai |

Sant Singh KhalsaHe makes spiritual wisdom his patched coat, and meditation his needle. He twists the thread of the Word of the Shabad.
Manmohan SinghHe makes gnosis his patched coat and meditation his needle. Twisting the thread of God's word he puts it therein.
Manmohan Singh (Punjabi)ਉਹ ਬ੍ਰਹਿਮਬੋਧ ਨੂੰ ਆਪਣੀ ਖੱਫਣੀ ਅਤੇ ਭਜਨ ਬੰਦਗੀ ਨੂੰ ਆਪਣੀ ਖੰਧੂਈ (ਸੰਧੂਈ, ਸੂਈ) ਬਣਾਉਂਦਾ ਹੈ ਅਤੇ ਰੱਬੀ ਕਲਾਮ ਦੇ ਧਾਗੇ ਨੂੰ ਵੱਟ ਕੇ ਉਸ ਵਿੱਚ ਪਾਉਂਦਾ ਹੈ।
Fareedkot Teekaਗਿਆਨ ਰੂਪ (ਖਿੰਥਾ) ਗੋਦੜੀ ਕਰੈ, ਧਿਆਨ ਕੀ ਸੂਈ ਕਰੈ, (ਸਬਦੁ) ਗੁਰ ਉਪਦੇਸ ਕਾ ਤਾਗਾ (ਮਥਿ ਘਾਲੈ) ਬਿਚਾਰ ਸੇ ਬਟ ਕਰ ਕੇ ਪਾਵੈ॥
Prof. Sahib Singhਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ;

ਪਦ ਅਰਥ ਖਿੰਥਾ = ਗੋਦੜੀ। ਮਥਿ = ਵੱਟ ਕੇ। ਘਾਲੈ = ਪਾਂਦਾ ਹੈ।

SikhNet (Spanish)Su abrigo es la Sabiduría, su aguja la Meditación y su hilo la Contemplación de la Palabra,

ਪੰਚ ਤਤੁ ਕੀ ਕਰਿ ਮਿਰਗਾਣੀ; ਗੁਰ ਕੈ ਮਾਰਗਿ ਚਾਲੈ ॥੨॥

panch tat kee kar miragaanee; gur kai maarag chaalai |2|

Sant Singh KhalsaMaking the five elements his deer skin to sit on, he walks on the Guru's Path. ||2||
Manmohan SinghMaking the five elements his deerskin, he walks in the way of His Guru.
Manmohan Singh (Punjabi)ਪੰਜਾਂ ਮੂਲ-ਅੰਸ਼ਾਂ ਨੂੰ ਆਪਣੀ ਆਪਣੀ ਮਿਰਗ-ਛਾਲਾ ਬਣਾ ਕੇ, ਉਹ ਆਪਣੇ ਗੁਰਾਂ ਦੇ ਰਾਹੇ ਟੁਰਦਾ ਹੈ।
Fareedkot Teekaਪੰਚ ਤਤ ਕੀ ਜੋ ਰਹਤ ਹੈ ਤਿਸ ਕੋ ਮ੍ਰਿਗਸ਼ਾਲਾ ਕਰੈ, ਗੁਰ ਉਪਦੇਸ਼ ਕੇ ਰਸਤੇ ਚਲੇ॥੨॥
Prof. Sahib Singhਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ॥੨॥

ਪਦ ਅਰਥ ਪੰਚ ਤਤੁ = ਸਰੀਰ ਜੋ ਪੰਜ ਤੱਤਾਂ ਦਾ ਬਣਿਆ ਹੈ। ਮਿਰਗਾਣੀ = ਮ੍ਰਿਗਛਾਲਾ, ਆਸਣ। ਪੰਜ...ਮਿਰਗਾਣੀ = ਸਰੀਰ ਨੂੰ ਆਸਣ ਬਣਾ ਕੇ, ਸਰੀਰ ਦੇ ਮੋਹ ਨੂੰ ਪੈਰਾਂ ਹੇਠ ਰੱਖ ਕੇ, ਦੇਹ-ਅੱਧਿਆਸ ਨੂੰ ਮੁਕਾ ਕੇ। ਮਾਰਗਿ = ਰਸਤੇ ਉੱਤੇ। ਚਾਲੈ = ਤੁਰਦਾ ਹੈ ॥੨॥

SikhNet (Spanish)y de los cinco elementos hace la piel de venado para sentarse y caminar en el Sendero del Guru. (2)

ਦਇਆ ਫਾਹੁਰੀ. ਕਾਇਆ ਕਰਿ ਧੂਈ; ਦ੍ਰਿਸਟਿ ਕੀ ਅਗਨਿ ਜਲਾਵੈ ॥

deaa faahuree. kaaeaa kar dhooee; drisatt kee agan jalaavai |

Sant Singh KhalsaHe makes compassion his shovel, his body the firewood, and he kindles the fire of divine vision.
Manmohan SinghCompassion he makes his shovel, his body the fire-material and kindles the fire of Divine vision.
Manmohan Singh (Punjabi)ਰਹਿਮ ਨੂੰ ਆਪਣੀ ਫਹੁੜੀ ਅਤੇ ਆਪਣੀ ਦੇਹ ਨੂੰ ਉਹ ਧੂਣੀ ਬਣਾਉਣਾ ਹੈ। ਰੱਬੀ ਨਿਗ੍ਹਾ ਦੀ ਉਹ ਅੱਗ ਬਾਲਦਾ ਹੈ।
Fareedkot Teekaਦਇਆ ਰੂਪ ਫਾਹੁਰੀ ਧਾਰਨ ਕਰੈ, ਲਿੰਗ ਸਰੀਰ, ਭਾਵ ਬੁਧੀ ਰੂਪੀ ਧੂਈ ਕਰੈ, ਤਿਸਮੈਂ ਬ੍ਰਹਮ ਦ੍ਰਿਸ਼ਟ ਰੂਪ ਅਗਨ ਕੋ ਲਗਾਵੈ॥
Prof. Sahib Singhਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ,

ਪਦ ਅਰਥ ਫਾਹੁਰੀ = ਧੂਏਂ ਦੀ ਸੁਆਹ ਇਕੱਠੀ ਕਰਨ ਵਾਲੀ ਪਹੌੜੀ। ਧੂਈ = ਧੂਆਂ, ਧੂਣੀ। ਦ੍ਰਿਸਟਿ = (ਹਰ ਥਾਂ ਪ੍ਰਭੂ ਨੂੰਵੇਖਣ ਵਾਲੀ) ਨਜ਼ਰ।

SikhNet (Spanish)La Compasión es su plumero, su cuerpo la hoguera y el aquietar los ojos es para él apaciguar el fuego.

ਤਿਸ ਕਾ ਭਾਉ. ਲਏ ਰਿਦ ਅੰਤਰਿ; ਚਹੁ ਜੁਗ ਤਾੜੀ ਲਾਵੈ ॥੩॥

tis kaa bhaau. le rid antar; chahu jug taarree laavai |3|

Sant Singh KhalsaHe places love within his heart, and he remains in deep meditation throughout the four ages. ||3||
Manmohan SinghHis, love, he places within his mind and abides in the contemplative mood, the four ages through.
Manmohan Singh (Punjabi)ਉਸ ਦੀ ਪ੍ਰੀਤ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਚੌਹਾਂ ਹੀ ਯੁੱਗਾਂ ਵਿੱਚ ਉਹ ਧਿਆਨ ਅਵਸਥਾ ਅੰਦਰ ਵਿਚਰਦਾ ਹੈ।
Fareedkot Teekaਔਰ ਤਿਸ ਧੂਣੀ ਕਾ ਸਿਧਾਂਤ ਹਿਰਦੇ ਮੇਂ ਧਾਰਨ ਕਰ ਲੇ, ਚਾਰੋਂ ਜੁਗੋਂ ਮੇਂ ਪੂਰਨ ਪਰਮਾਤਮਾ ਕੇ ਦੇਖਨਾ ਇਹ (ਤਾੜੀ) ਸਮਾਧ ਲਗਾਵੈ॥੩॥
Prof. Sahib Singhਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ ॥੩॥

ਪਦ ਅਰਥ ਤਿਸ ਕਾ = ਉਸ ਪ੍ਰਭੂ ਦਾ। ਭਾਉ = ਪਿਆਰ। ਚਹੁ ਜੁਗ = ਸਦਾ ਹੀ, ਅਟੱਲ। ਤਾੜੀ ਲਾਵੈ = ਸੁਰਤ ਜੋੜੀ ਰੱਖਦਾ ਹੈ ॥੩॥

SikhNet (Spanish)Y en su interior logra el Amor de su Señor y entra en el trance profundo a través de las cuatro épocas. (3)

ਸਭ ਜੋਗਤਣ ਰਾਮ ਨਾਮੁ ਹੈ; ਜਿਸ ਕਾ ਪਿੰਡੁ ਪਰਾਨਾ ॥

sabh jogatan raam naam hai; jis kaa pindd paraanaa |

Sant Singh KhalsaAll Yoga is in the Name of the Lord; the body and the breath of life belong to Him.
Manmohan SinghAll Yoga is in the Name of the Master, to whom belong the body and soul.
Manmohan Singh (Punjabi)ਸਾਰਾ ਯੋਗੀ ਪੁਣਾ ਮਾਲਕ ਦੇ ਨਾਮ ਵਿੱਚ ਹੈ, ਜੀਹਦੀ ਮਲਕੀਅਤ ਹਨ ਦੇਹ ਅਤੇ ਆਤਮਾ।
Fareedkot Teekaਸਭ ਜੋਗ ਕਾ ਸਾਰ ਰਾਮ ਕਾ ਨਾਮ ਹੈ। ਜਿਸ ਰਾਮ ਕਾ (ਪਿੰਡੁ) ਸਰੀਰ ਮੇਂ ਪ੍ਰਾਣੋਂ ਕਾ ਸਮਦਾਇ ਧਾਰਨ ਕੀਆ ਹੂਆ ਹੈ॥
Prof. Sahib Singhਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ।

ਪਦ ਅਰਥ ਜੋਗਤਣ = ਜੋਗ ਕਮਾਉਣ ਦਾ ਉੱਦਮ। ਪਿੰਡੁ = ਸਰੀਰ।

SikhNet (Spanish)Toda Yoga se da en el Nombre del Señor a Quien Le pertenece el cuerpo y la respiración.

ਕਹੁ ਕਬੀਰ. ਜੇ ਕਿਰਪਾ ਧਾਰੈ; ਦੇਇ ਸਚਾ ਨੀਸਾਨਾ ॥੪॥੭॥

kahu kabeer. je kirapaa dhaarai; dee sachaa neesaanaa |4|7|

Sant Singh KhalsaSays Kabeer, if God grants His Grace, He bestows the insignia of Truth. ||4||7||
Manmohan SinghSays Kabir God shows mercy, He gives man a true mark.
Manmohan Singh (Punjabi)ਕਬੀਰ ਜੀ ਆਖਦੇ ਹਨ, ਜੇਕਰ ਵਾਹਿਗੁਰੂ ਮਿਹਰ ਕਰੇ, ਉਹ ਬੰਦੇ ਨੂੰ ਸੱਚਾ ਚਿੰਨ੍ਹ ਬਖਸ਼ ਦਿੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੌ ਰਾਮ ਕ੍ਰਿਪਾ ਧਾਰਨ ਕਰੈ ਤੋ ਨਾਮ ਰੂਪੀ ਸਚਾ (ਨੀਸਾਨਾ) ਪਰਵਾਨਾ ਦੇਤਾ ਹੈ॥੪॥੭॥☬ਕਾਜੀ ਨੇ ਗੁਸਾਈਂ ਕਬੀਰ ਜੀ ਸੇ ਕਹਾ: ਆਪ ਸ਼ਰਾ ਅਨੁਸਾਰ ਚਲਾ ਕਰੋ ਅੋਰ ਰੋਜਾ ਨਮਾਜ ਕੁਰਾਨ ਪਢਾ ਕਰੋ। ਤਿਸ ਪ੍ਰਤਿ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ ॥੪॥੭॥

ਪਦ ਅਰਥ ਦੇਇ = ਦੇਂਦਾ ਹੈ। ਸਚਾ = ਸਦਾ ਟਿਕਿਆ ਰਹਿਣ ਵਾਲਾ। ਨੀਸਾਨਾ = ਨਿਸ਼ਾਨ, ਮੱਥੇ ਉੱਤੇ ਨੂਰ ॥੪॥੭॥

SikhNet (Spanish)Dice Kabir, si el Señor me muestra Misericordia, me bendice con la insignia de la Verdad. (4‑7)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਹਿੰਦੂ ਤੁਰਕ ਕਹਾ ਤੇ ਆਏ; ਕਿਨਿ ਏਹ ਰਾਹ ਚਲਾਈ ॥

hindoo turak kahaa te aae; kin eeh raah chalaaee |

Sant Singh KhalsaWhere have the Hindus and Muslims come from? Who put them on their different paths?
Manmohan SinghWhence have come the Hindus and the Muslims and who has put them on these different paths?
Manmohan Singh (Punjabi)ਹਿੰਦੂ ਅਤੇ ਮੁਸਲਮਾਨ ਕਿੱਥੋਂ ਆਏ ਹਨ? ਕਿਸ ਨੇ ਉਨ੍ਹਾਂ ਨੂੰ ਇਨ੍ਹਾਂ ਮੁਖਤਲਿਫ ਰਸਤਿਆਂ ਤੇ ਤੋਰਿਆ ਹੈ?
Fareedkot Teekaਹੇ ਕਾਜੀ! ਇਹ ਕਹੋ, ਹਿੰਦੂ ਔਰ ਮੁਸਲਮਾਨ ਕਹਾਂ ਸੇ ਆਏ ਹੈਂ ਔਰ ਸ਼ਰਾ ਕੇ ਰਸਤੇ ਪਰ ਕਿਸਨੇ ਸ੍ਰਿਸ਼ਟੀ ਚਲਾਈ ਹੈ? ਭਾਵ ਇਹ ਕਿ ਮੁਸਲਮਾਨੋਂ ਕਾ ਮਤ ਨਵੀਨ ਹੈ॥
Prof. Sahib Singhਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ?)

ਪਦ ਅਰਥ ਕਹਾ ਤੇ = ਕਿਥੋਂ? ਕਿਨਿ = ਕਿਸ ਨੇ? ਏਹ ਰਾਹ = ਹਿੰਦੂ ਤੇ ਮੁਸਲਮਾਨ ਦੀ ਮਰਯਾਦਾ ਦੇ ਇਹ ਰਸਤੇ।

SikhNet (Spanish)¿De dónde han venido los hindúes, de dónde los musulmanes? ¿Quién ha creado los dos caminos?

ਦਿਲ ਮਹਿ ਸੋਚਿ ਬਿਚਾਰਿ ਕਵਾਦੇ; ਭਿਸਤ ਦੋਜਕ. ਕਿਨਿ ਪਾਈ ॥੧॥

dil meh soch bichaar kavaade; bhisat dojak. kin paaee |1|

Sant Singh KhalsaThink of this, and contemplate it within your mind, O men of evil intentions. Who will go to heaven and hell? ||1||
Manmohan SinghThink and reflect in thy mind, O evil disputant! who obtains heaven and hell?
Manmohan Singh (Punjabi)ਆਪਣੇ ਮਨ ਅੰਦਰ ਚੰਗੀ ਤਰ੍ਹਾਂ ਖਿਆਲ ਤੇ ਧਿਆਨ ਕਰ, ਹੇ ਝਗੜਾਲੂ! ਕੌਣ ਸੁਰਗ ਅਤੇ ਨਰਕ ਨੂੰ ਪ੍ਰਾਪਤ ਹੁੰਦਾ ਹੈ?
Fareedkot Teekaਪਹਲੇ ਅਪਨੇ ਮਨ ਮੇਂ (ਸੋਚ) ਬਿਚਾਰ ਕਰ ਪੁਨਾ (ਕਵਾਦੇ) ਉਤਰ ਦੇਹ ਕਿ ਕਿਸ ਨੇ ਬਿਹਿਸਤ ਕੀ ਜਗਾ ਪਾਈ ਹੈ ਔਰ ਕਿਸ ਨੇ ਦੋਜਕ ਕੀ ਜਗਾ ਪਾਈ ਹੈ॥੧॥
Prof. Sahib Singhਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ) ॥੧॥

ਪਦ ਅਰਥ ਕਵਾਦੇ = ਹੇ ਕੋਝੇ ਝਗੜਾਲੂ! ॥੧॥

SikhNet (Spanish)Oh hombre de intenciones malvadas, medita en esto, ¿quién, dime, es el Creador de la luz y de la oscuridad? (1)

ਕਾਜੀ; ਤੈ ਕਵਨ ਕਤੇਬ ਬਖਾਨੀ ॥

kaajee; tai kavan kateb bakhaanee |

Sant Singh KhalsaO Qazi, which book have you read?
Manmohan SinghO Qazi! which is the book that thou hast read?
Manmohan Singh (Punjabi)ਹੇ ਕਾਜੀ! ਤੈਂ ਕਿਹੜੀ ਪੁਸਤਕ ਪੜ੍ਹੀ ਹੈ?
Fareedkot Teekaਹੇ ਕਾਜੀ! ਤੈਨੇ ਕੌਨ ਕਿਤਾਬ ਕਾ ਮਤ ਲੇ ਕਰ ਸਰਾ ਹਮਸੇ ਕਹੀ ਹੈ?
Prof. Sahib Singhਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)?

ਪਦ ਅਰਥ ਤੈ = ਤੂੰ। ਬਖਾਨੀ = ਦੱਸ ਰਿਹਾ ਹੈਂ।

SikhNet (Spanish)Oh Quazi, ¿cuál es el libro que has leído? Pues aquéllos que leyeron y meditaron como tú fueron destruidos,

ਪੜ੍ਹਤ ਗੁਨਤ ਐਸੇ ਸਭ ਮਾਰੇ; ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥

parrhat gunat aise sabh maare; kinahoon khabar na jaanee |1| rahaau |

Sant Singh KhalsaSuch scholars and students have all died, and none of them have discovered the inner meaning. ||1||Pause||
Manmohan SinghSuch readers and students as thou art, have all been doomed and none has obtained the knowledge. Pause.
Manmohan Singh (Punjabi)ਤੇਰੇ ਵਰਗੇ ਪੜ੍ਹਾਕੂ ਅਤੇ ਵਿਦਿਆਰਥੀ ਸਭ ਬਰਬਾਦ ਹੋ ਗਏ ਹਨ। ਕਿਸੇ ਨੂੰ ਭੀ ਗਿਆਤ ਪਰਾਪਤ ਨਹੀਂ ਹੋਈ। ਠਹਿਰਾਉ।
Fareedkot Teekaਜੋ ਸਰੈ ਕੀ ਕਿਤਾਬੋਂ ਕੋ ਪੜਤੇ ਬਿਚਾਰਤੇ ਥੇ, ਸੋ ਐਸੇ ਸਭ ਸਰੈ ਨੇ ਮਾਰ ਲੀਏ, ਖੁਦਾਇ ਕੀ ਖਬਰ ਕਿਸੀ ਨੇ ਨਹੀਂ ਜਾਨੀ ਹੈ॥੧॥ ਰਹਾਉ ॥
Prof. Sahib Singh(ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ॥੧॥ ਰਹਾਉ ॥

ਪਦ ਅਰਥ ਗੁਨਤ = ਵਿਚਾਰਦੇ ॥੧॥ ਰਹਾਉ ॥

SikhNet (Spanish)pues no conocían la Esencia. (1‑Pausa)

ਸਕਤਿ ਸਨੇਹੁ ਕਰਿ, ਸੁੰਨਤਿ ਕਰੀਐ; ਮੈ. ਨ ਬਦਉਗਾ ਭਾਈ ॥

sakat sanehu kar, sunat kareeai; mai. na bdaugaa bhaaee |

Sant Singh KhalsaBecause of the love of woman, circumcision is done; I don't believe in it, O Siblings of Destiny.
Manmohan SinghBecause of the love of woman's circumcision is practised. I believe it not, O brother.
Manmohan Singh (Punjabi)ਇਸਤਰੀ ਦੇ ਪਿਆਰ ਕਰਕੇ ਸੁੰਨਤ ਕਰਾਈ ਜਾਂਦੀ ਹੈ। ਮੈਂ ਇਸ ਉਤੇ ਯਕੀਨ ਨਹੀਂ ਰੱਖਦਾ, ਹੇ ਵੀਰ।
Fareedkot Teekaਇਸਤ੍ਰੀ ਕੇ ਪ੍ਰੇਮ ਕਰ ਸੁੰਨਤ ਕਰੀਤੀ ਹੈ। ਕ੍ਯੋਂਕਿ ਇਬਰਾਹੀਮ ਨੇ ਅਪਨੀ ਪ੍ਰਿਥਮ ਇਸਤ੍ਰੀ ਸੇ ਨਿਜਮ ਕੀਆ ਥਾ ਕਿ ਮੇਂ ਦੂਸਰੀ ਇਸਤ੍ਰੀ ਕੇ ਸਾਥ ਜੋ ਜੋ ਅੰਗੁ ਸਪਰਸ ਕਰੋਂ ਤਉ ਤੂੰ ਮੇਰਾ ਸੋ ਸੋ ਅੰਗੁ ਕਾਟ ਲੇਵੀਂ। ਸੋ ਸਮ੍ਯ ਪਾ ਕਰ ਕਿਸੀ ਐਸੇ ਰੋਗ ਮੇਂ ਗ੍ਰਸਾ ਗ੍ਯਾ ਕਿ ਬੈਦੋਂ ਨੇ ਨਵੀਨ ਇਸਤ੍ਰੀ ਕਾ ਮੇਲ ਕਰਨਾ ਕਹਾ। ਜਬ ਇਬਰਾਹੀਮ ਨੇ ਉਸ ਪ੍ਰਥਮ ਨਿਯਮ ਸੇ ਬਿਰੁਧ ਕੀਆ ਤਬ ਪ੍ਰਥਮ ਇਸਤ੍ਰੀ ਨੇ ਯਹ ਸੁੰਨਤ ਕੀ। ਸੋਈ ਸ਼ਰਾ ਪ੍ਰਚਲਤ ਹੋ ਗਈ ਇਸੀ ਕੋ ਸੁੰਨਤ ਕਹਨੇ ਲਗੇ। ਸੋਮੈਂ ਇਸ ਸ਼ਰਾ ਕੋ ਨਹੀਂ ਮਾਨੋਗਾ॥
Prof. Sahib Singh(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)।

ਪਦ ਅਰਥ ਸਕਤਿ = ਇਸਤ੍ਰੀ। ਸਨੇਹੁ = ਪਿਆਰ। ਸੁੰਨਤਿ = ਮੁਸਲਮਾਨਾਂ ਦੀ ਮਜ਼ਹਬੀ ਰਸਮ; ਛੋਟੀ ਉਮਰੇ ਮੁੰਡੇ ਦੀ ਇੰਦ੍ਰੀ ਦਾ ਸਿਰੇ ਦਾ ਮਾਸ ਕੱਟ ਦੇਂਦੇ ਹਨ। ਬਦਉਗਾ = ਮੰਨਾਂਗਾ। ਭਾਈ = ਹੇ ਭਾਈ!

SikhNet (Spanish)La circuncisión se hace para el amor a la mujer, por lo que no me convence su uso,

ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ; ਆਪਨ ਹੀ ਕਟਿ ਜਾਈ ॥੨॥

jau re khudaae mohi turak karaigaa; aapan hee katt jaaee |2|

Sant Singh KhalsaIf God wished me to be a Muslim, it would be cut off by itself. ||2||
Manmohan SinghO if God wishes me to be a Muslim, the organ shall get shorn off by itself.
Manmohan Singh (Punjabi)ਓ! ਜੇਕਰ ਰੱਬ ਮੈਨੂੰ ਮੁਸਲਮਾਨ ਕਰਿਆ ਲੋੜਦਾ ਹੈ ਤਾਂ ਇੰਦ੍ਰੀ ਆਪਣੇ ਆਪ ਹੀ ਕੱਟੀ ਜਾਊਗੀ।
Fareedkot Teekaਜੌ ਖੁਦਾਇ ਕੋ ਮੈਨੂੰ ਤੁਰਕ ਕਰਨਾ ਹੀ ਮਨਜੂਰ ਹੋਗਾ ਤੋ (ਆਪਨ ਹੀ) ਆਪੇ ਹੀ ਕਟੀ ਜਾਵੈਗੀ॥੨॥
Prof. Sahib Singhਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ ॥੨॥

ਪਦ ਅਰਥ ਜਉ = ਜੇ। ਰੇ = ਹੇ ਭਾਈ! ਮੋਹਿ = ਮੈਨੂੰ ॥੨॥

SikhNet (Spanish)porque si el Señor deseara que por la circuncisión fuera musulmán, hubiera nacido circuncidado. (2)

ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ ॥

sunat kee turak je hoeigaa; aaurat kaa kiaa kareeai |

Sant Singh KhalsaIf circumcision makes one a Muslim, then what about a woman?
Manmohan SinghIf man becomes a Musalman by circumcision, what is to be done to a woman?
Manmohan Singh (Punjabi)ਜੇਕਰ ਇੰਦ੍ਰੀ ਕੱਟਣ ਨਾਲ ਮੁਸਲਮਾਨ ਹੋ, ਜਾਈਦਾ ਹੈ, ਤਾਂ ਇਸਤਰੀ ਦਾ ਕੀ ਕਰੀਏ?
Fareedkot Teekaਹੇ ਕਾਜੀ! ਜੇਕਰ ਸੁੰਨਤ ਕਰਨੇ ਹੀ ਸੇ ਤੁਰਕ ਮਤ ਸਿਧਿ ਹੋਇਗਾ ਤੋ ਇਸਤ੍ਰੀ ਕਾ ਕ੍ਯਾ ਕਰੀਏਗਾ, ਭਾਵ ਸੁੰਨਤ ਕੈਸੇ ਕਰੋਗੇ॥
Prof. Sahib Singhਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ।

ਪਦ ਅਰਥ ਕੀਏ = ਕੀਤਿਆਂ। ਕਿਆ ਕਰੀਐ = ਕੀਹ ਕੀਤਾ ਜਾਏ?

SikhNet (Spanish)Si la circuncisión por sí sola hace a un musulmán, ¿qué será entonces de la mujer? Pues ella es nuestra otra mitad y no nos deja;

ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥੩॥

aradh sareeree naar na chhoddai; taa te hindoo hee raheeai |3|

Sant Singh KhalsaShe is the other half of a man's body, and she does not leave him, so he remains a Hindu. ||3||
Manmohan SinghAs leaves him not the woman who is half man's body, therefore he remains a Hindu.
Manmohan Singh (Punjabi)ਜ਼ਨਾਨੀ, ਜੋ ਆਦਮੀ ਦਾ ਅੱਧਾ ਜਿਸਮ ਹੈ, ਉਸ ਨੂੰ ਉਹ ਨਹੀਂ ਛੱਡਦਾ। ਇਸ ਲਈ ਉਹ ਹਿੰਦੁ ਹੀ ਰਹਿੰਦਾ ਹੈ।
Fareedkot Teekaਔਰ ਜੋ ਅਰਧ ਸਰੀਰੀ ਇਸਤ੍ਰੀ ਕਹੀ ਜਾਤੀ ਹੈ, ਸੋ ਛੋਡਤੀ ਨਹੀਂ ਹੈ, ਵਾ ਤਿਸ ਕੋ ਪੁਰਸ ਨਹੀਂ ਛੋਡਤਾ, ਤਾਂ ਤੇ ਹਿੰਦੂ ਹੀ ਰਹੀਏ ਤੋ ਠੀਕ ਹੈ॥੩॥
Prof. Sahib Singhਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ ॥੩॥

ਪਦ ਅਰਥ ਅਰਧਸਰੀਰੀ = ਅੱਧੇ ਸਰੀਰ ਵਾਲੀ, ਅੱਧੇ ਸਰੀਰ ਦੀ ਮਾਲਕ, ਮਨੁੱਖ ਦੇ ਅੱਧ ਦੀ ਮਾਲਕ, ਸਦਾ ਦੀ ਸਾਥਣ। ਨਾਰਿ = ਵਹੁਟੀ। ਤਾ ਤੇ = ਇਸ ਵਾਸਤੇ ॥੩॥

SikhNet (Spanish)entonces, ¿por qué no permanecer como hindú? (3)

ਛਾਡਿ ਕਤੇਬ ਰਾਮੁ ਭਜੁ ਬਉਰੇ; ਜੁਲਮ ਕਰਤ ਹੈ ਭਾਰੀ ॥

chhaadd kateb raam bhaj baure; julam karat hai bhaaree |

Sant Singh KhalsaGive up your holy books, and remember the Lord, you fool, and stop oppressing others so badly.
Manmohan SinghGive up thy books and remember the Lord, O fool, Thou practisest grave oppression.
Manmohan Singh (Punjabi)ਆਪਣੀਆਂ ਕਿਤਾਬਾਂ ਨੂੰ ਤਿਆਗ ਦੇ ਅਤੇ ਸਾਹਿਬ ਦਾ ਸਿਮਰਨ ਕਰ, ਹੇ ਮੂਰਖ! ਤੂੰ ਪਰਮ ਅiੱਤਆਚਾਰ ਕਮਾਉਂਦਾ ਹੈਂ।
Fareedkot Teekaਹੇ ਬਉਰੇ ਕਾਜੀ! ਤੂੰ ਬੀ (ਕਤੇਬ) ਕਿਤਾਬੋਂ ਕਾ ਪੜਨਾ ਛੋਡਕਰ ਰਾਮ ਰਾਮ ਭਜਨ ਕਰ, ਕ੍ਯੋਂ ਤੂੰ ਭਾਰੀ (ਜੁਲਮ) ਪਾਪ ਕਰਤਾ ਹੈਂ॥
Prof. Sahib Singhਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ।

ਪਦ ਅਰਥ ਬਉਰੇ = ਹੇ ਕਮਲੇ!

SikhNet (Spanish)Deja ya tus libros y vive en el Señor y no presiones la vida. Kabir ha ido a su Señor,

ਕਬੀਰੈ ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ॥੪॥੮॥

kabeerai pakaree ttek raam kee; turak rahe pachihaaree |4|8|

Sant Singh KhalsaKabeer has grasped hold of the Lord's Support, and the Muslims have utterly failed. ||4||8||
Manmohan SinghKabir has taken hold of the Lord's prop and the Muslims have utterly failed.
Manmohan Singh (Punjabi)ਕਬੀਰ ਨੇ ਇਕ ਸੁਆਮੀ ਦਾ ਆਸਰਾ ਫੜਿਆ ਹੈ ਅਤੇ ਮੁਸਲਮਾਨ ਬੁਰੀ ਤਰ੍ਹਾਂ ਹਾਰ ਗਏ ਹਨ।
Fareedkot Teekaਸੋ ਮੈਂ ਕਬੀਰ ਨੇ ਤੋ ਰਾਮ ਕੀ ਟੇਕ ਲਈ ਹੈ। ਜਿਨ ਕੀ ਬੁਧੀ (ਪਚਿ) ਜਲ ਕਰ ਹਾਰੀ ਹੈ, ਸੋ (ਤੁਰਕ ਰਹੈ) ਚੁਪਕੇ ਹੋ ਰਹੇ ਹੈਂ॥੪॥੮॥☬ਮ੍ਰਿਤਕ ਹੂਏ ਕੋ ਦੇਖ ਕਰ ਵੈਰਾਗ੍ਯ ਮਈ ਸਬਦ ਉਚਾਰਨ ਕਰਤੇ ਹੈਂ:
Prof. Sahib Singhਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ ॥੪॥੮॥

ਪਦ ਅਰਥ ਪਚਿ ਹਾਰੀ = ਖਪਦੇ ਰਹੇ, ਖ਼ੁਆਰ ਹੋਏ ॥੪॥੮॥

* ਨੋਟ: ਕਈ ਵਿਦਵਾਨ ਸੱਜਣ ਇਸ ਸ਼ਬਦ ਦੀ ਉਥਾਨਕਾ ਵਿਚ ਕਬੀਰ ਜੀ ਨੂੰ ਹਿੰਦੂ ਲਿਖਦੇ ਹਨ; ਪਰ ਜਿੱਥੇ ਸ਼ੁਰੂ ਵਿਚ ਸਾਰੇ ਭਗਤਾਂ ਦਾ ਵੇਰਵਾ ਲਿਖਦੇ ਹਨ, ਉੱਥੇ ਕਬੀਰ ਜੀ ਨੂੰ ਮੁਸਲਮਾਨ ਕਹਿ ਰਹੇ ਹਨ। ਇਹ ਭੁਲੇਖਾ ਉਹਨਾਂ ਨੂੰ ਰਵਿਦਾਸ ਜੀ ਦੇ ਰਾਗ ਮਲਾਰ ਵਿਚ ਲਿਖੇ ਦੂਜੇ ਸ਼ਬਦ ਤੋਂ ਪੈ ਰਿਹਾ ਜਾਪਦਾ ਹੈ। ਇਸ ਭਰਮ ਨੂੰ ਸਾਫ਼ ਕਰਨ ਲਈ ਪੜ੍ਹੋ ਮੇਰਾ ਲਿਖਿਆ ਨੋਟ ਭਗਤ ਰਵਿਦਾਸ ਜੀ ਦੇ ਉਸ ਸ਼ਬਦ ਨਾਲ।

SikhNet (Spanish)pero musulmanes como ustedes están muy frustrados por la inútil pelea. (4‑8)

Open this shabad →

Shabad Bhagat Kabir Ji Raag Aasaa continues on Ang 478

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਜਬ ਲਗੁ. ਤੇਲੁ ਦੀਵੇ ਮੁਖਿ ਬਾਤੀ; ਤਬ ਸੂਝੈ ਸਭੁ ਕੋਈ ॥

jab lag. tel deeve mukh baatee; tab soojhai sabh koee |

Sant Singh KhalsaAs long as the oil and the wick are in the lamp, everything is illuminated.
Manmohan SinghAs long as the oil and the wick are in the lamp, till then everything is visible.
Manmohan Singh (Punjabi)ਜਦ ਤਾਈਂ ਤੇਲ ਤੇ ਬੱਤੀ ਲੈਪਂ ਵਿੱਚ ਹਨ, ਤਦ ਤਾਈਂ ਸਾਰਾ ਕੁੱਛ ਦਿਸਦਾ ਹੈ।
Fareedkot Teekaਦ੍ਰਿਸ੍ਟਾਂਤ- ਜਬ ਤਕ ਸੂਖਮ ਦੇਹ ਰੂਪ ਦੀਵੇ ਮੇਂ ਸ੍ਵਾਸ ਤੇਲੁ ਹੈ ਤਬ ਤਕ ਮੁਖ ਮੇਂ ਰਸਨਾ ਬਾਤੀ ਹੈ ਪ੍ਰਜਲਤੁ, ਭਾਵ ਬਚਨ ਬੋਲਤਾ ਹੈ। ਵਾ ਜਬ ਤਕ ਪ੍ਰਾਰਬਧ ਤੇਲੁ ਹੈ ਸ੍ਵਾਸ ਬਤੀ ਹੈ ਦੀਵਾ ਸਰੀਰ ਹੈ ਤਬ ਤਕ ਕਛੁ ਇਸਤ੍ਰੀ ਪੁਤ੍ਰਾਦਿ ਸੂਝਤਾ ਹੈ॥
Prof. Sahib Singh(ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ।

ਪਦ ਅਰਥ ਮੁਖਿ = ਮੂੰਹ ਵਿਚ। ਬਾਤੀ = ਵੱਟੀ। ਸੂਝੈ = ਨਜ਼ਰੀਂ ਆਉਂਦਾ ਹੈ। ਸਭੁ ਕੋਈ = ਹਰੇਕ ਚੀਜ਼।

SikhNet (Spanish)Mientras haya aceite de la vida en la lámpara del cuerpo, uno podrá ver todo lo que se puede ver,

Open this shabad (11 lines, Angs 477-478) →

Ang 477 of 1430