ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਬਟੂਆ ਏਕੁ. ਬਹਤਰਿ ਆਧਾਰੀ; ਏਕੋ ਜਿਸਹਿ ਦੁਆਰਾ ॥
battooaa ek. bahatar aadhaaree; eko jiseh duaaraa |
Sant Singh KhalsaThe body is a bag with seventy-two chambers, and one opening, the Tenth Gate.
Manmohan SinghThe body is a wallet which has seventy two chambers and the one, the Tenth gate.
Manmohan Singh (Punjabi)ਦੇਹਿ ਇਕ ਥੈਲਾ ਹੈ, ਜਿਸ ਦੀਆਂ ਬਹੱਤਰ ਕੋਠੜੀਆਂ ਅਤੇ ਇੱਕ ਦਸਵਾਂ ਦਰਵਾਜਾ ਹੈ।
Fareedkot Teekaਏਕ ਰਾਮ ਨਾਮ ਰੂਪੀ (ਬਟੂਆ) ਤਨ ਕੋ ਲਗਾਉਣ ਵਾਲੀ ਭਸਮ ਕਾ ਗੋਲਾ ਹੈ। ਜਿਸਮੈਂ ਰਖੀਤਾ ਹੈ, ਸੋ ਬਹਤਰ ਕੋਠੜੀਆਂ ਵਾਲੀ ਦੇਹ (ਆਧਾਰੀ) ਝੋਲੀ ਹੈ। ਜਿਸ ਦੇਹ ਝੋਲੀ ਕਾ ਏਕ ਦੁਆਰਾ ਪ੍ਰਧਾਨ ਹੈ, ਭਾਵ ਮੁਖ ਸੇ ਨਾਮ ਉਚਾਰਾ ਜਾਤਾ ਹੈ॥
Prof. Sahib Singhਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ।ਪਦ ਅਰਥ ਬਟੂਆ = {Skt. वर्तुल Pkt. ब-ल Plural ਬਟੂਆ} ਉਹ ਥੈਲਾ ਜਿਸ ਵਿਚ ਜੋਗੀ ਬਿਭੂਤ ਪਾ ਕੇ ਰੱਖਦਾ ਹੈ। ਏਕੁ = ਇੱਕ ਪ੍ਰਭੂ-ਨਾਮੁ। ਬਹਤਰਿ = ਬਹੱਤਰ ਵੱਡੀਆਂ ਨਾੜੀਆਂ ਵਾਲਾ ਸਰੀਰ। ਆਧਾਰੀ = ਝੋਲੀ। ਜਿਸਹਿ = ਜਿਸ ਸਰੀਰ-ਰੂਪ ਝੋਲੀ ਨੂੰ। ਏਕੋ ਦੁਆਰਾ = (ਪ੍ਰਭੂ ਨਾਲ ਮਿਲਣ ਲਈ) ਇੱਕੋ (ਦਸਮ-ਦੁਆਰ ਰੂਪ) ਬੂਹਾ ਹੈ।
SikhNet (Spanish)En el costal del cuerpo, en el que existen setenta y dos venas, hay una apertura, la Décima Puerta.
ਨਵੈ ਖੰਡ ਕੀ ਪ੍ਰਿਥਮੀ ਮਾਗੈ; ਸੋ ਜੋਗੀ ਜਗਿ ਸਾਰਾ ॥੧॥
navai khandd kee prithamee maagai; so jogee jag saaraa |1|
Sant Singh KhalsaHe alone is a real Yogi on this earth, who asks for the primal world of the nine regions. ||1||
Manmohan SinghIn this world, he alone is the real Yogi who begs for the one Lord's Name, in the body earth, consisting of nine apertures or regions.
Manmohan Singh (Punjabi)ਇਸ ਜਹਾਨ ਅੰਦਰ ਕੇਵਲ ਓਹੀ ਅਸਲ ਯੋਗੀ ਹੈ, ਜੋ ਨਵਾਂ ਗੋਲਕਾਂ ਜਾਂ ਖਿਤਿਆਂ ਵਾਲੀ ਦੇਹਿ ਦੀ ਜ਼ਿਮੀ ਵਿੱਚ ਇੱਕ ਸੁਆਮੀ ਦੇ ਨਾਮ ਦਾ ਯਾਚਨਾ ਕਰਦਾ ਹੈ।
Fareedkot Teekaਪੁਨਾ ਨਵਖੰਡ ਪ੍ਰਿਥਵੀ ਕੇ ਮਾਲਕ ਪਰਮੇਸ਼੍ਵਰ ਕੇ ਮਾਂਗੇ ਸੋ ਜੋਗੀ ਜਗਤ ਮੇਂ (ਸਾਰਾ) ਸ੍ਰੇਸ਼ਟ ਹੈ ਵਾ ਪੂਰਨ ਹੈ॥੧॥
Prof. Sahib Singhਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ ॥੧॥ਪਦ ਅਰਥ ਨਵੈ ਖੰਡ ਕੀ = ਨੌ ਖੰਡਾਂ ਵਾਲੀ, ਨੌ ਗੋਲਕਾਂ ਵਾਲੀ (ਦੇਹੀ)। ਪ੍ਰਿਥਮੀ = ਸਰੀਰ-ਰੂਪ ਧਰਤੀ। ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ ॥੧॥
SikhNet (Spanish)Y sólo es un verdadero Yogui aquél que, no vagando por fuera, pide por el regalo en el interior del mundo de las nueve regiones.(1)
ਐਸਾ ਜੋਗੀ; ਨਉ ਨਿਧਿ ਪਾਵੈ ॥
aisaa jogee; nau nidh paavai |
Sant Singh KhalsaSuch a Yogi obtains the nine treasures.
Manmohan SinghSuch a Yogi obtains the nine treasures.
Manmohan Singh (Punjabi)ਐਹੋ ਜੇਹਾ ਯੋਗੀ ਨੌਂ ਖਜਾਨੇ ਪ੍ਰਾਪਤ ਕਰ ਲੈਂਦਾ ਹੈ।
Fareedkot Teekaਐਸਾ ਜੋ ਜੋਗੀ ਹੈ, ਸੋ ਨਉ ਨਿਧਿਓਂ ਕੋ ਪਾਉਤਾ ਹੈ॥
Prof. Sahib Singhਉਹ ਮਨੁੱਖ ਹੈ ਅਸਲ ਜੋਗੀ, ਉਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ,ਪਦ ਅਰਥ ਨਉ ਨਿਧਿ = ਨੌ ਖ਼ਜ਼ਾਨੇ। ਬ੍ਰਹਮੁ = ਪਰਮਾਤਮਾ।
SikhNet (Spanish)Tal Yogui realiza los Nueve Tesoros del ser,
ਤਲ ਕਾ ਬ੍ਰਹਮੁ; ਲੇ ਗਗਨਿ ਚਰਾਵੈ ॥੧॥ ਰਹਾਉ ॥
tal kaa braham; le gagan charaavai |1| rahaau |
Sant Singh KhalsaHe lifts his soul up from below, to the skies of the Tenth Gate. ||1||Pause||
Manmohan SinghHe lifts his soul from below to heaven. Pause.
Manmohan Singh (Punjabi)ਉਹ ਆਪਣੀ ਆਤਮਾਂ ਨੂੰ ਹੇਠਾਂ ਤੋਂ ਅਸਮਾਨ ਨੂੰ ਚੁੱਕ ਲੈ ਜਾਂਦਾ ਹੈ। ਠਹਿਰਾਉ।
Fareedkot Teekaਤਲ ਕਾ ਬ੍ਰਹਮ ਜੀਵ ਕੋ (ਗਗਨਿ) ਊਪਰ ਕੇ ਬ੍ਰਹਮ ਮੇਂ ਬਿਚਰਾਵੈ ਅਰਥਾਤ ਜੀਵ ਕੋ ਬ੍ਰਹਮ ਰੂਪ ਕਰ ਚਿੰਤਨ ਕਰੈ॥੧॥ ਰਹਾਉ ॥
Prof. Sahib Singhਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਤਲ ਕਾ ਬ੍ਰਹਮੁ = ਪਰਮਾਤਮਾ ਦੀ ਉਹ ਅੰਸ ਜੋ ਹੇਠਾਂ ਹੀ ਟਿਕੀ ਰਹਿੰਦੀ ਹੈ, ਮਾਇਆ ਵਿਚ ਫਸਿਆ ਆਤਮਾ। {ਨੋਟ: 'ਬ੍ਰਹਮ' ਸੰਸਕ੍ਰਿਤ ਦਾ ਲਫ਼ਜ਼ ਹੈ, ਇਸ ਦਾ ਅਰਥ 'ਪ੍ਰਾਣ' ਨਹੀਂ ਹੈ; ਜੋਗ-ਮਤ ਦੇ ਸਾਰੇ ਲਫ਼ਜ਼ ਵੇਖ ਕੇ ਹਰੇਕ ਲਫ਼ਜ਼ ਦੇ ਅਰਥ ਬਦੋ-ਬਦੀ ਜੋਗ-ਮਤ ਨਾਲ ਮੇਲ ਖਾਣ ਵਾਲੇ ਕਰੀ ਜਾਣਾ ਠੀਕ ਨਹੀਂ ਹੈ। ਕਬੀਰ ਜੀ ਤਾਂ ਹਠ-ਜੋਗ ਦੇ ਥਾਂ ਇੱਥੇ ਨਾਮ ਸਿਮਰਨ ਦੀ ਵਡਿਆਈ ਦੱਸ ਰਹੇ ਹਨ। ਚੌਥੇ ਬੰਦ ਵਿਚ ਸਾਫ਼ ਦੱਸਦੇ ਹਨ ਕਿ ਨਾਮ ਦਾ ਸਿਮਰਨ ਸਭ ਤੋਂ ਸ੍ਰੇਸ਼ਟ 'ਜੋਗ' ਹੈ। ਪਹਿਲੇ ਬੰਦ ਵਿਚ ਭੀ ਇਹੀ ਦੱਸਦੇ ਹਨ ਕਿ ਸਾਡੀਆਂ ਨਜ਼ਰਾਂ ਵਿਚ ਉਹ ਜੋਗੀ ਸ੍ਰੇਸ਼ਟ ਹੈ, ਜਿਸ ਨੇ 'ਨਾਮ' ਨੂੰ ਬਟੂਆ ਬਣਾਇਆ ਹੈ}। ਗਗਨਿ = ਅਕਾਸ਼ ਵਿਚ, ਉਤਾਂਹ ਮਾਇਆ ਦੇ ਪ੍ਰਭਾਵ ਤੋਂ ਉੱਚਾ ॥੧॥ ਰਹਾਉ ॥
SikhNet (Spanish)pues jala el aire de abajo, lo lleva y lo sostiene hasta el cielo de la Décima Puerta. (1‑Pausa)
ਖਿੰਥਾ ਗਿਆਨ. ਧਿਆਨ ਕਰਿ ਸੂਈ; ਸਬਦੁ ਤਾਗਾ ਮਥਿ ਘਾਲੈ ॥
khinthaa giaan. dhiaan kar sooee; sabad taagaa math ghaalai |
Sant Singh KhalsaHe makes spiritual wisdom his patched coat, and meditation his needle. He twists the thread of the Word of the Shabad.
Manmohan SinghHe makes gnosis his patched coat and meditation his needle. Twisting the thread of God's word he puts it therein.
Manmohan Singh (Punjabi)ਉਹ ਬ੍ਰਹਿਮਬੋਧ ਨੂੰ ਆਪਣੀ ਖੱਫਣੀ ਅਤੇ ਭਜਨ ਬੰਦਗੀ ਨੂੰ ਆਪਣੀ ਖੰਧੂਈ (ਸੰਧੂਈ, ਸੂਈ) ਬਣਾਉਂਦਾ ਹੈ ਅਤੇ ਰੱਬੀ ਕਲਾਮ ਦੇ ਧਾਗੇ ਨੂੰ ਵੱਟ ਕੇ ਉਸ ਵਿੱਚ ਪਾਉਂਦਾ ਹੈ।
Fareedkot Teekaਗਿਆਨ ਰੂਪ (ਖਿੰਥਾ) ਗੋਦੜੀ ਕਰੈ, ਧਿਆਨ ਕੀ ਸੂਈ ਕਰੈ, (ਸਬਦੁ) ਗੁਰ ਉਪਦੇਸ ਕਾ ਤਾਗਾ (ਮਥਿ ਘਾਲੈ) ਬਿਚਾਰ ਸੇ ਬਟ ਕਰ ਕੇ ਪਾਵੈ॥
Prof. Sahib Singhਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ;ਪਦ ਅਰਥ ਖਿੰਥਾ = ਗੋਦੜੀ। ਮਥਿ = ਵੱਟ ਕੇ। ਘਾਲੈ = ਪਾਂਦਾ ਹੈ।
SikhNet (Spanish)Su abrigo es la Sabiduría, su aguja la Meditación y su hilo la Contemplación de la Palabra,
ਪੰਚ ਤਤੁ ਕੀ ਕਰਿ ਮਿਰਗਾਣੀ; ਗੁਰ ਕੈ ਮਾਰਗਿ ਚਾਲੈ ॥੨॥
panch tat kee kar miragaanee; gur kai maarag chaalai |2|
Sant Singh KhalsaMaking the five elements his deer skin to sit on, he walks on the Guru's Path. ||2||
Manmohan SinghMaking the five elements his deerskin, he walks in the way of His Guru.
Manmohan Singh (Punjabi)ਪੰਜਾਂ ਮੂਲ-ਅੰਸ਼ਾਂ ਨੂੰ ਆਪਣੀ ਆਪਣੀ ਮਿਰਗ-ਛਾਲਾ ਬਣਾ ਕੇ, ਉਹ ਆਪਣੇ ਗੁਰਾਂ ਦੇ ਰਾਹੇ ਟੁਰਦਾ ਹੈ।
Fareedkot Teekaਪੰਚ ਤਤ ਕੀ ਜੋ ਰਹਤ ਹੈ ਤਿਸ ਕੋ ਮ੍ਰਿਗਸ਼ਾਲਾ ਕਰੈ, ਗੁਰ ਉਪਦੇਸ਼ ਕੇ ਰਸਤੇ ਚਲੇ॥੨॥
Prof. Sahib Singhਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ॥੨॥ਪਦ ਅਰਥ ਪੰਚ ਤਤੁ = ਸਰੀਰ ਜੋ ਪੰਜ ਤੱਤਾਂ ਦਾ ਬਣਿਆ ਹੈ। ਮਿਰਗਾਣੀ = ਮ੍ਰਿਗਛਾਲਾ, ਆਸਣ। ਪੰਜ...ਮਿਰਗਾਣੀ = ਸਰੀਰ ਨੂੰ ਆਸਣ ਬਣਾ ਕੇ, ਸਰੀਰ ਦੇ ਮੋਹ ਨੂੰ ਪੈਰਾਂ ਹੇਠ ਰੱਖ ਕੇ, ਦੇਹ-ਅੱਧਿਆਸ ਨੂੰ ਮੁਕਾ ਕੇ। ਮਾਰਗਿ = ਰਸਤੇ ਉੱਤੇ। ਚਾਲੈ = ਤੁਰਦਾ ਹੈ ॥੨॥
SikhNet (Spanish)y de los cinco elementos hace la piel de venado para sentarse y caminar en el Sendero del Guru. (2)
ਦਇਆ ਫਾਹੁਰੀ. ਕਾਇਆ ਕਰਿ ਧੂਈ; ਦ੍ਰਿਸਟਿ ਕੀ ਅਗਨਿ ਜਲਾਵੈ ॥
deaa faahuree. kaaeaa kar dhooee; drisatt kee agan jalaavai |
Sant Singh KhalsaHe makes compassion his shovel, his body the firewood, and he kindles the fire of divine vision.
Manmohan SinghCompassion he makes his shovel, his body the fire-material and kindles the fire of Divine vision.
Manmohan Singh (Punjabi)ਰਹਿਮ ਨੂੰ ਆਪਣੀ ਫਹੁੜੀ ਅਤੇ ਆਪਣੀ ਦੇਹ ਨੂੰ ਉਹ ਧੂਣੀ ਬਣਾਉਣਾ ਹੈ। ਰੱਬੀ ਨਿਗ੍ਹਾ ਦੀ ਉਹ ਅੱਗ ਬਾਲਦਾ ਹੈ।
Fareedkot Teekaਦਇਆ ਰੂਪ ਫਾਹੁਰੀ ਧਾਰਨ ਕਰੈ, ਲਿੰਗ ਸਰੀਰ, ਭਾਵ ਬੁਧੀ ਰੂਪੀ ਧੂਈ ਕਰੈ, ਤਿਸਮੈਂ ਬ੍ਰਹਮ ਦ੍ਰਿਸ਼ਟ ਰੂਪ ਅਗਨ ਕੋ ਲਗਾਵੈ॥
Prof. Sahib Singhਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ,ਪਦ ਅਰਥ ਫਾਹੁਰੀ = ਧੂਏਂ ਦੀ ਸੁਆਹ ਇਕੱਠੀ ਕਰਨ ਵਾਲੀ ਪਹੌੜੀ। ਧੂਈ = ਧੂਆਂ, ਧੂਣੀ। ਦ੍ਰਿਸਟਿ = (ਹਰ ਥਾਂ ਪ੍ਰਭੂ ਨੂੰਵੇਖਣ ਵਾਲੀ) ਨਜ਼ਰ।
SikhNet (Spanish)La Compasión es su plumero, su cuerpo la hoguera y el aquietar los ojos es para él apaciguar el fuego.
ਤਿਸ ਕਾ ਭਾਉ. ਲਏ ਰਿਦ ਅੰਤਰਿ; ਚਹੁ ਜੁਗ ਤਾੜੀ ਲਾਵੈ ॥੩॥
tis kaa bhaau. le rid antar; chahu jug taarree laavai |3|
Sant Singh KhalsaHe places love within his heart, and he remains in deep meditation throughout the four ages. ||3||
Manmohan SinghHis, love, he places within his mind and abides in the contemplative mood, the four ages through.
Manmohan Singh (Punjabi)ਉਸ ਦੀ ਪ੍ਰੀਤ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਚੌਹਾਂ ਹੀ ਯੁੱਗਾਂ ਵਿੱਚ ਉਹ ਧਿਆਨ ਅਵਸਥਾ ਅੰਦਰ ਵਿਚਰਦਾ ਹੈ।
Fareedkot Teekaਔਰ ਤਿਸ ਧੂਣੀ ਕਾ ਸਿਧਾਂਤ ਹਿਰਦੇ ਮੇਂ ਧਾਰਨ ਕਰ ਲੇ, ਚਾਰੋਂ ਜੁਗੋਂ ਮੇਂ ਪੂਰਨ ਪਰਮਾਤਮਾ ਕੇ ਦੇਖਨਾ ਇਹ (ਤਾੜੀ) ਸਮਾਧ ਲਗਾਵੈ॥੩॥
Prof. Sahib Singhਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ ॥੩॥ਪਦ ਅਰਥ ਤਿਸ ਕਾ = ਉਸ ਪ੍ਰਭੂ ਦਾ। ਭਾਉ = ਪਿਆਰ। ਚਹੁ ਜੁਗ = ਸਦਾ ਹੀ, ਅਟੱਲ। ਤਾੜੀ ਲਾਵੈ = ਸੁਰਤ ਜੋੜੀ ਰੱਖਦਾ ਹੈ ॥੩॥
SikhNet (Spanish)Y en su interior logra el Amor de su Señor y entra en el trance profundo a través de las cuatro épocas. (3)
ਸਭ ਜੋਗਤਣ ਰਾਮ ਨਾਮੁ ਹੈ; ਜਿਸ ਕਾ ਪਿੰਡੁ ਪਰਾਨਾ ॥
sabh jogatan raam naam hai; jis kaa pindd paraanaa |
Sant Singh KhalsaAll Yoga is in the Name of the Lord; the body and the breath of life belong to Him.
Manmohan SinghAll Yoga is in the Name of the Master, to whom belong the body and soul.
Manmohan Singh (Punjabi)ਸਾਰਾ ਯੋਗੀ ਪੁਣਾ ਮਾਲਕ ਦੇ ਨਾਮ ਵਿੱਚ ਹੈ, ਜੀਹਦੀ ਮਲਕੀਅਤ ਹਨ ਦੇਹ ਅਤੇ ਆਤਮਾ।
Fareedkot Teekaਸਭ ਜੋਗ ਕਾ ਸਾਰ ਰਾਮ ਕਾ ਨਾਮ ਹੈ। ਜਿਸ ਰਾਮ ਕਾ (ਪਿੰਡੁ) ਸਰੀਰ ਮੇਂ ਪ੍ਰਾਣੋਂ ਕਾ ਸਮਦਾਇ ਧਾਰਨ ਕੀਆ ਹੂਆ ਹੈ॥
Prof. Sahib Singhਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ।ਪਦ ਅਰਥ ਜੋਗਤਣ = ਜੋਗ ਕਮਾਉਣ ਦਾ ਉੱਦਮ। ਪਿੰਡੁ = ਸਰੀਰ।
SikhNet (Spanish)Toda Yoga se da en el Nombre del Señor a Quien Le pertenece el cuerpo y la respiración.
ਕਹੁ ਕਬੀਰ. ਜੇ ਕਿਰਪਾ ਧਾਰੈ; ਦੇਇ ਸਚਾ ਨੀਸਾਨਾ ॥੪॥੭॥
kahu kabeer. je kirapaa dhaarai; dee sachaa neesaanaa |4|7|
Sant Singh KhalsaSays Kabeer, if God grants His Grace, He bestows the insignia of Truth. ||4||7||
Manmohan SinghSays Kabir God shows mercy, He gives man a true mark.
Manmohan Singh (Punjabi)ਕਬੀਰ ਜੀ ਆਖਦੇ ਹਨ, ਜੇਕਰ ਵਾਹਿਗੁਰੂ ਮਿਹਰ ਕਰੇ, ਉਹ ਬੰਦੇ ਨੂੰ ਸੱਚਾ ਚਿੰਨ੍ਹ ਬਖਸ਼ ਦਿੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੌ ਰਾਮ ਕ੍ਰਿਪਾ ਧਾਰਨ ਕਰੈ ਤੋ ਨਾਮ ਰੂਪੀ ਸਚਾ (ਨੀਸਾਨਾ) ਪਰਵਾਨਾ ਦੇਤਾ ਹੈ॥੪॥੭॥☬ਕਾਜੀ ਨੇ ਗੁਸਾਈਂ ਕਬੀਰ ਜੀ ਸੇ ਕਹਾ: ਆਪ ਸ਼ਰਾ ਅਨੁਸਾਰ ਚਲਾ ਕਰੋ ਅੋਰ ਰੋਜਾ ਨਮਾਜ ਕੁਰਾਨ ਪਢਾ ਕਰੋ। ਤਿਸ ਪ੍ਰਤਿ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ ॥੪॥੭॥ਪਦ ਅਰਥ ਦੇਇ = ਦੇਂਦਾ ਹੈ। ਸਚਾ = ਸਦਾ ਟਿਕਿਆ ਰਹਿਣ ਵਾਲਾ। ਨੀਸਾਨਾ = ਨਿਸ਼ਾਨ, ਮੱਥੇ ਉੱਤੇ ਨੂਰ ॥੪॥੭॥
SikhNet (Spanish)Dice Kabir, si el Señor me muestra Misericordia, me bendice con la insignia de la Verdad. (4‑7)