ਜਪੁ ਤਪੁ ਸਤੁ ਸੰਤੋਖੁ; ਪਿਖਿ ਦਰਸਨੁ ਗੁਰ ਸਿਖਹ ॥
jap tap sat santokh; pikh darasan gur sikhah |
Sant Singh KhalsaGazing upon the Blessed Vision of His Darshan, the Gursikh is blessed with chanting and deep meditation, truth and contentment.
Manmohan SinghSeeing the Guru's vision, the disciple of the Guru is blessed with the Lord's meditation, service, truth and contentment.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਗੁਰਾਂ ਦੇ ਸਿਖ ਨੂੰ ਸੁਆਮੀ ਦੇ ਸਿਮਰਨ, ਸੇਵਾ ਸੋਚ ਅਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਂਦੀ ਹੈ।
Fareedkot Teekaਹੇ ਸਤਿਗੁਰ ਜੀ! ਆਪ ਕੇ ਸਿਖੋਂ ਕਾ ਦਰਸਨ ਕਰਨੇ ਸੇ ਜਪ, ਤਪ, ਸਤ, ਸੰਤੋਖ ਆਦੀ ਗੁਣੋਂ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ ਸਿੱਖਾਂ ਨੂੰ ਜਪ ਤਪ ਸਤ ਸੰਤੋਖ (ਪ੍ਰਾਪਤ ਹੁੰਦੇ ਹਨ)।ਪਦ ਅਰਥ ਪਿਖਿ = ਵੇਖ ਕੇ। ਗੁਰ ਦਰਸਨੁ = ਸਤਿਗੁਰੂ (ਅਮਰਦਾਸ ਜੀ) ਦਾ ਦਰਸਨ। ਸਿਖਹ = ਸਿੱਖਾਂ ਨੂੰ।
SikhNet (Spanish)Teniendo la Bendita Visión de Su Darshan, el Gursikj es bendecido con la entonación,
ਸਰਣਿ ਪਰਹਿ. ਤੇ ਉਬਰਹਿ; ਛੋਡਿ ਜਮ ਪੁਰ ਕੀ ਲਿਖਹ ॥
saran pareh. te ubareh; chhodd jam pur kee likhah |
Sant Singh KhalsaWhoever seeks His Sanctuary is saved; his account is cleared in the City of Death.
Manmohan SinghWhosoever seeks the Guru's refuge, he is emancipated and he is rid of the account of the city of death.
Manmohan Singh (Punjabi)ਜੋ ਕੋਈ ਗੁਰਾਂ ਦੀ ਪਨਾਹ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਉਹ ਮੌਤ ਦੇ ਸ਼ਹਿਰ ਦੇ ਲੇਖੇ ਪੱਤੇ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜੋ ਆਪ ਕੀ ਸਰਣਿ ਪੜਤੇ ਹੈਂ ਵਹੁ ਜਮਪੁਰੀ ਕੇ ਲਜਾਣੇ ਵਾਲੇ ਲਿਖਤ ਕੋ ਛੋਡ ਕਰ ਕੇ ਸੰਸਾਰ ਸਮੁੰਦ੍ਰ ਤੇ ਉਧਰ ਜਾਤੇ ਹੈਂ, ਭਾਵ ਕੁਕਰਮੋਂ ਕੋ ਨਹੀਂ ਕਰਤੇ॥
Prof. Sahib Singhਜੋ ਮਨੁੱਖ (ਗੁਰੂ ਦੀ) ਸਰਨ ਪੈਂਦੇ ਹਨ, ਉਹ ਜਮ-ਪੁਰੀ ਦੀ ਲਿਖਤ ਨੂੰ ਛੱਡ ਕੇ ਪਾਰ ਲੰਘ ਜਾਂਦੇ ਹਨ।ਪਦ ਅਰਥ ਪਰਹਿ = ਪੈਂਦੇ ਹਨ। ਉਬਰਹਿ = ਪਾਰ ਉਤਰ ਜਾਂਦੇ ਹਨ। ਛੋਡਿ = ਛੱਡ ਕੇ। ਲਿਖਹ = ਲਿਖਤ। ਜਮ ਪੁਰ ਕੀ = ਜਮ ਪੁਰੀ ਦੀ।
SikhNet (Spanish)quien sea que busque Su Santuario es salvado y sus cuentas son saldadas en la ciudad de la muerte.
ਭਗਤਿ ਭਾਇ ਭਰਪੂਰੁ; ਰਿਦੈ ਉਚਰੈ ਕਰਤਾਰੈ ॥
bhagat bhaae bharapoor; ridai ucharai karataarai |
Sant Singh KhalsaHis heart is totally filled with loving devotion; he chants to the Creator Lord.
Manmohan SinghHis mind is filled with the Lord's meditation and affection and he recites the Name of the Creator Lord.
Manmohan Singh (Punjabi)ਉਸ ਦਾ ਮਨ ਸਾਈਂ ਦੇ ਸਿਮਰਨ ਅਤੇ ਪਿਆਰ ਨਾਲ ਪਰੀਪੂਰਨ ਥੀ ਵੰਞਦਾ ਹੈ ਅਤੇ ਉਹ ਸਿਰਜਣਹਾਰ ਸੁਆਮੀ ਦੇ ਨਾਮ ਦਾ ਜਾਪ ਕਰਦਾ ਹੈ।
Fareedkot Teekaਕਿਉਂ ਕਿ ਆਪ ਕੇ ਰਿਦੇ ਮੇਂ ਭਗਤੀ ਔ ਪ੍ਰੇਮ ਪਰੀਪੂਰਨ ਹੈ ਇਸੀ ਤੇ ਸਦਾ ਕਰਤਾਰ ਕੇ ਨਾਮ ਕੋ ਹੀ ਉਚਾਰਨ ਕਰਤੇ ਹੋ॥
Prof. Sahib Singh(ਗੁਰੂ ਅਮਰਦਾਸ ਆਪਣੇ) ਹਿਰਦੇ ਵਿਚ (ਕਰਤਾਰ ਦੀ) ਭਗਤੀ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ, ਅਤੇ ਕਰਤਾਰ ਨੂੰ ਸਿਮਰਦਾ ਹੈ;ਪਦ ਅਰਥ ਭਗਤਿ ਭਾਇ = ਭਗਤੀ ਦੇ ਪ੍ਰੇਮ ਵਿਚ। ਰਿਦੈ = ਹਿਰਦੇ ਵਿਚ। ਉਚਰੈ = (ਗੁਰੂ ਅਮਰਦਾਸ) ਸਿਮਰਦਾ ਹੈ। ਕਰਤਾਰੈ = ਕਰਤਾਰ ਨੂੰ।
SikhNet (Spanish)Su corazón está lleno de amorosa Devoción, él alaba al Señor Creador.
ਗੁਰੁ ਗਉਹਰੁ ਦਰੀਆਉ; ਪਲਕ ਡੁਬੰਤੵਹ ਤਾਰੈ ॥
gur gauhar dareeaau; palak ddubantayeh taarai |
Sant Singh KhalsaThe Guru is the river of pearls; in an instant, he carries the drowning ones across.
Manmohan SinghThe Guru is the river of pearls and, in a moment, ferries across the drowning ones.
Manmohan Singh (Punjabi)ਗੁਰੂ ਜੀ ਮੋਤੀਆਂ ਦੇ ਦਰਿਆ ਹਨ ਅਤੇ ਡੁਬਦਿਆਂ ਹੋਇਆ ਨੂੰ ਇਕ ਮੁਹਤ ਵਿੱਚ ਪਾਰ ਕਰ ਦਿੰਦੇ ਹਨ।
Fareedkot Teekaਤਾਂ ਤੇ ਸਤਗੁਰ ਜੀ ਆਪ (ਗਉਹਰੁ) ਮੋਤੀ ਵਤ ਉਜਲ ਸਰੂਪ ਹੋ ਔ ਸੰਸਾਰ ਦਰੀਆਇ ਸੇ ਨਾਮ ਰੂਪੀ ਜਹਾਜ ਦੇ ਕਰ ਜੀਵੋਂ ਕਾ ਸਮਦਾਯ ਡੂਬਤਿਓਂ ਕੋ ਏਕ ਪਲ ਮੇਂ ਤਾਰ ਦੇਤੇ ਹੋ॥
Prof. Sahib Singhਸਤਿਗੁਰੂ (ਅਮਰਦਾਸ) ਗੰਭੀਰ ਹੈ, ਦਰੀਆ-ਦਿਲ ਹੈ, ਡੁੱਬਦੇ ਜੀਵਾਂ ਨੂੰ ਪਲ ਵਿਚ ਤਾਰ ਦੇਂਦਾ ਹੈ।ਪਦ ਅਰਥ ਗਉਹਰੁ = ਗਹਰ, ਗੰਭੀਰ। ਦਰੀਆਉ = ਦਰੀਆ-ਦਿਲ, ਸਖ਼ੀ। ਪਲਕ = ਪਲ ਵਿਚ। ਡੁਬੰਤ੍ਯ੍ਯਹ = ਡੁੱਬਦਿਆਂ ਨੂੰ।
SikhNet (Spanish)El Guru es el Río de Perlas, en un instante Él carga al que se está ahogando.
ਨਾਨਕ ਕੁਲਿ ਨਿੰਮਲੁ ਅਵਤਰੵਿਉ; ਗੁਣ ਕਰਤਾਰੈ ਉਚਰੈ ॥
naanak kul ninmal avatarayiau; gun karataarai ucharai |
Sant Singh KhalsaHe was reincarnated into the House of Guru Nanak; He chants the Glorious Praises of the Creator Lord.
Manmohan SinghHe was incarnated in the immaculate lineage of Guru Nanak and recites the praise of the Creator-Lord.
Manmohan Singh (Punjabi)ਉਨ੍ਹਾਂ ਨੇ ਗੁਰੂ ਨਾਨਕ ਦੀ ਪਵਿੱਤਰ ਵੰਸ ਅੰਦਰ ਅਵਤਾਰ ਧਾਰਿਆ ਅਤੇ ਉਹ ਸਿਰਜਣਹਾਰ ਸੁਆਮੀ ਦੀਆਂ ਸਿਫਤਾਂ ਉਚਾਰਦੇ ਹਨ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਕੀ ਨਿਰਮਲ ਸੰਪ੍ਰਦਾਇ ਰੂਪੀ ਕੁਲ ਮੇਂ ਆਪ ਅਵਤਰੇ ਹੈਂ ਔ ਕਰਤਾਰ ਕੇ ਗੁਣੋਂ ਕੋ ਉਚਾਰਨ ਕਰਤੇ ਹੋ॥
Prof. Sahib Singh(ਗੁਰੂ) ਨਾਨਕ (ਦੇਵ ਜੀ) ਦੀ ਕੁਲ ਵਿਚ (ਗੁਰੂ ਅਮਰਦਾਸ ਜੀ) ਨਿਰਮਲ ਅਵਤਾਰ ਹੋਇਆ ਹੈ, ਜੋ ਕਰਤਾਰ ਦੇ ਗੁਣਾਂ ਨੂੰ ਉਚਾਰਦਾ ਹੈ।ਪਦ ਅਰਥ ਨਾਨਕ ਕੁਲਿ = (ਗੁਰੂ) ਨਾਨਕ ਦੀ ਕੁਲ ਵਿਚ। ਨਿੰਮਲੁ = ਨਿਰਮਲ। ਗੁਣ ਕਰਤਾਰੈ = ਕਰਤਾਰ ਦੇ ਗੁਣਾਂ ਨੂੰ।
SikhNet (Spanish)Quien reencarna en la Casa de Guru Nanak y canta las Gloriosas Alabanzas del Señor Creador,
ਗੁਰੁ ਅਮਰਦਾਸੁ. ਜਿਨੑ ਸੇਵਿਅਉ; ਤਿਨੑ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥
gur amaradaas. jina seviaau; tina dukh daridru parahar parai |3|17|
Sant Singh KhalsaThose who serve Guru Amar Daas - their pains and poverty are taken away, far away. ||3||17||
Manmohan SinghThey, who serve Amar Dass, the Guru, are rid of pain and poverty.
Manmohan Singh (Punjabi)ਜੋ, ਅਮਰਦਾਸ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਕਸ਼ਟ ਅਤੇ ਕੰਗਾਲਤਾ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਜਿਸ ਨੇ ਆਪ ਕੇ ਚਰਨ ਕਮਲੋਂ ਕੋ ਸੇਵਿਆ ਹੈ ਤਿਸ ਨੇ ਦੁਖ ਦਰਿਦ੍ਰ ਕੋ (ਪਰਹਰਿ) ਦੂਰ ਕਰ ਕੇ ਸਰਬ ਤੇ ਪਰੈ ਮੋਖ ਪਦ ਕੋ ਪਾਯਾ ਹੈ॥੩॥੧੭॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ, ਉਹਨਾਂ ਦਾ ਦੁੱਖ ਤੇ ਦਰਿਦ੍ਰ ਦੂਰ ਹੋ ਜਾਂਦਾ ਹੈ ॥੩॥੧੭॥ਪਦ ਅਰਥ ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਤਿਨ੍ਹ੍ਹ = ਉਹਨਾਂ ਦਾ। ਪਰਹਰਿ ਪਰੈ = ਦੂਰ ਹੋ ਜਾਂਦਾ ਹੈ ॥੩॥੧੭॥
SikhNet (Spanish)quien sirve a Guru Amar Das, sus penas y pobrezas le son removidas totalmente. (3-17)