ੴ

ਸਿੱਖਬਾਣੀ · SikhBani

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥

aap naraaein kalaa dhaar jag meh paravariyau
Bhatt Keerat ਭੱਟ ਕੀਰਤੁ · Svaiyay Third Mehl · Ang 1395 · 6 lines
Translations

ਆਪਿ ਨਰਾਇਣੁ. ਕਲਾ ਧਾਰਿ; ਜਗ ਮਹਿ ਪਰਵਰਿਯਉ ॥

aap naraaein. kalaa dhaar; jag meh paravariyau |

Sant Singh KhalsaThe Lord Himself wielded His Power and entered the world.
Manmohan SinghAssuming power, the Primal Being, of Himself, has entered into the world in the form of the True Guru.
Manmohan Singh (Punjabi)ਸੱਤਿਆਂ ਇਖਤਿਆਰ ਕਰ, ਪ੍ਰਿਥਮ ਪੁਰਖ ਨੇ ਖੁਦ, ਸੱਚੇ ਗੁਰਾਂ ਦੇ ਸਰੂਪ ਵਿੱਚ ਸੰਸਾਰ ਅੰਦਰ ਪ੍ਰਵੇਸ਼ ਕੀਤਾ ਹੈ।
Fareedkot Teekaਸਰਬ (ਕਲਾ) ਸ਼ਕਤੀਓਂ ਕੇ ਧਾਰਨੇਹਾਰਾ ਜੋ ਨਾਰਾਯਣ ਹੈ, ਸੋ ਆਪ ਹੀ ਸਤਿਗੁਰੂ ਰੂਪ ਹੋਇ ਕਰ ਕੇ ਜਗਤ ਬੀਚ (ਪਰਵਰਿਯਉ) ਪ੍ਰਵਿਰਤਿਆ ਹੈ, ਭਾਵ ਆਪ ਹੀ ਅਵਤਾਰ ਧਾਰਨ ਕੀਆ ਹੈ॥
Prof. Sahib Singh(ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿਚ ਪ੍ਰਵਿਰਤ ਹੋਇਆ ਹੈ।

ਪਦ ਅਰਥ ਕਲਾ ਧਾਰਿ = ਸੱਤਿਆ ਰਚ ਕੇ। ਜਗ ਮਹਿ = ਜਗਤ ਵਿਚ। ਪਰਵਰਿਯਉ = ਪ੍ਰਵਿਰਤ ਹੋਇਆ ਹੈ।

SikhNet (Spanish)El Dios Mismo forjó Su Poder y entró en el mundo,

ਨਿਰੰਕਾਰਿ ਆਕਾਰੁ; ਜੋਤਿ. ਜਗ ਮੰਡਲਿ ਕਰਿਯਉ ॥

nirankaar aakaar; jot. jag manddal kariyau |

Sant Singh KhalsaThe Formless Lord took form, and with His Light He illuminated the realms of the world.
Manmohan SinghAssuming the form of Guru Amar Dass, the Formless Lord has shed light in the world realm.
Manmohan Singh (Punjabi)ਗੁਰੂ ਅਮਰਦਾਸ ਦਾ ਸਰੂਪ ਧਾਰਨ ਕਰ, ਸਰੂਪ-ਰਹਿਤ ਸੁਆਮੀ ਨੇ ਜਗਤ ਪੁਰੀ ਅੰਦਰ ਚਾਨਣ ਕੀਤਾ ਹੈ।
Fareedkot Teekaਤਿਸ ਨਿਰੰਕਾਰ ਨੇ ਆਪ ਸਤਿਗੁਰ ਰੂਪ ਅਕਾਰ ਧਾਰ ਕੇ ਅਪਨੀ ਜੋਤਿ ਸੇ ਜਗਤ ਮੰਡਲ ਮੇਂ ਪ੍ਰਕਾਸ ਕੀਆ ਹੈ॥
Prof. Sahib Singhਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿਚ ਜੋਤਿ ਪ੍ਰਗਟਾਈ ਹੈ।

ਪਦ ਅਰਥ ਨਿਰੰਕਾਰਿ = ਨਿਰੰਕਾਰ ਨੇ। ਆਕਾਰੁ = ਅਕਾਰ ਰੂਪ ਹੋ ਕੇ, ਸਰੂਪ ਧਾਰ ਕੇ। ਜਗ ਮੰਡਲਿ = ਜਗਤ ਦੇ ਮੰਡਲ ਵਿਚ। ਜੋਤਿ ਕਰਿਯਉ = ਜੋਤਿ ਪ੍ਰਗਟਾਈ ਹੈ।

SikhNet (Spanish)el Señor sin Forma, tomó forma y con Su Luz iluminó los reinos del mundo.

ਜਹ ਕਹ ਤਹ ਭਰਪੂਰੁ; ਸਬਦੁ ਦੀਪਕਿ. ਦੀਪਾਯਉ ॥

jeh keh teh bharapoor; sabad deepak. deepaayau |

Sant Singh KhalsaHe is All-pervading everywhere; the Lamp of the Shabad, the Word, has been lit.
Manmohan SinghThe Lord is fully pervading every-where. It is the Guru, who has lighted the lamp of His Name.
Manmohan Singh (Punjabi)ਪ੍ਰਭੂ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਦੇਵ ਜੀ ਲੇ ਉਸ ਦੇ ਨਾਮ ਦਾ ਦੀਵਾ ਜਗਾਇਆ ਹੈ।
Fareedkot Teekaਤੀਨੋਂ ਲੋਕੋਂ ਮੇਂ ਜਹਾਂ ਕਹਾਂ ਜੋ ਬ੍ਰਹਮ ਪਰੀ ਪੂਰਨ ਹੋਇ ਰਹਿਆ ਹੈ ਤਿਸ ਪਾਰਬ੍ਰਹਮ ਕੋ ਸਤਿਗੁਰੋਂ ਨੇ ਜੀਵੋਂ ਕੇ ਰਿਦੇ ਮੇਂ (ਸਬਦੁ) ਉਪਦੇਸ ਰੂਪੀ ਦੀਪਕ ਕਰ ਕੇ ਪ੍ਰਕਾਸਿਆ ਹੈ, ਭਾਵ ਸਿਖੋਂ ਕੇ ਰਿਦੇ ਮੇਂ ਤਿਸ ਪਾਰਬ੍ਰਹਮ ਕਾ ਗਿਆਨ ਕੀਆ ਹੈ॥
Prof. Sahib Singh(ਨਿਰੰਕਾਰ ਨੇ) ਆਪਣੇ ਸ਼ਬਦ (-ਨਾਮ) ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, (ਗੁਰੂ ਅਮਰਦਾਸ-ਰੂਪ) ਦੀਵੇ ਦੀ ਰਾਹੀਂ ਪ੍ਰਗਟਾਇਆ ਹੈ।

ਪਦ ਅਰਥ ਜਹ ਕਹ = ਜਿੱਥੇ ਕਿੱਥੇ। ਤਹ = ਤਿਥੇ, ਉਥੇ ਹੀ। ਭਰਪੂਰੁ = ਵਿਆਪਕ, ਹਾਜ਼ਰ-ਨਾਜ਼ਰ। ਸਬਦੁ = ਸ਼ਬਦ ਨੂੰ। ਦੀਪਕ = ਦੀਵੇ ਨਾਲ (ਭਾਵ, ਗੁਰੂ ਅਮਰਦਾਸ-ਰੂਪ ਦੀਪਕ ਦੀ ਰਾਹੀਂ)। ਦੀਪਾਯਉ = ਜਗਾਇਆ ਹੈ, ਪ੍ਰਕਾਸ਼ਿਆ ਹੈ, ਪ੍ਰਗਟਾਇਆ ਹੈ।

SikhNet (Spanish)Está prevaleciendo en todas partes, la Lámpara del Shabd, la Palabra,

ਜਿਹ ਸਿਖਹ ਸੰਗ੍ਰਹਿਓ; ਤਤੁ ਹਰਿ ਚਰਣ ਮਿਲਾਯਉ ॥

jih sikhah sangrahio; tat har charan milaayau |

Sant Singh KhalsaWhoever gathers in the essence of the teachings shall be absorbed in the Feet of the Lord.
Manmohan SinghWhosoever grasps the quintessence of the Guru's instruction, him the Guru unites with the Lord's feet.
Manmohan Singh (Punjabi)ਜੋ ਕੋਈ ਗੁਰਾਂ ਦੀ ਸਿਖਿਆ ਦੇ ਜੋਹਰ ਨੂੰ ਗ੍ਰਹਿਣ ਕਰਦਾ ਹੈ, ਉਸ ਨੂੰ ਗੁਰੂ ਜੀ ਪ੍ਰਭੂ ਦੇ ਪੈਰਾਂ ਨਾਲ ਮਿਲਾ ਦਿੰਦੇ ਹਨ।
Fareedkot Teekaਜਿਨ ਸਿਖੋਂ ਨੇ ਤਿਸ ਉਪਦੇਸ਼ ਕੋ (ਸੰ) ਭਲੀ ਪ੍ਰਕਾਰ ਕਰ ਰਿਦੇ ਮੇਂ ਗ੍ਰਹਣ ਕੀਆ ਹੈ, ਤਿਸ ਕੋ ਸਤਗੁਰੋਂ ਨੇ ਤਾਤਕਾਲ ਹੀ ਹਰੀ ਕੇ ਚਰਨੋਂ ਮੇਂ ਮਿਲਾਇ ਦੀਆ ਹੈ॥
Prof. Sahib Singhਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਗ੍ਰਹਣ ਕੀਤਾ ਹੈ, (ਗੁਰੂ ਅਮਰਦਾਸ ਜੀ ਨੇ) ਤੁਰਤ (ਉਹਨਾਂ ਨੂੰ) ਹਰੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।

ਪਦ ਅਰਥ ਜਿਹ ਸਿਖਹ = ਜਿਨ੍ਹਾਂ ਸਿੱਖਾਂ ਨੇ। ਤਤੁ = ਤੁਰਤ, ਤਤਕਾਲ।

SikhNet (Spanish)ha sido encendida, quien sea que se junte con la Esencia de las Enseñanzas, será absorbido en los Pies del Señor,

ਨਾਨਕ ਕੁਲਿ ਨਿੰਮਲੁ ਅਵਤਰੵਿਉ; ਅੰਗਦ ਲਹਣੇ ਸੰਗਿ ਹੁਅ ॥

naanak kul ninmal avatarayiau; angad lahane sang hua |

Sant Singh KhalsaLehnaa, who became Guru Angad, and Guru Amar Daas, have been reincarnated into the pure house of Guru Nanak.
Manmohan SinghLehna-Angad, along with Amar Dass was born in the immaculate House of Guru Nanak.
Manmohan Singh (Punjabi)ਲਹਿਣੇ ਅੰਗਦ ਨੇ ਅਮਰਦਾਸ ਸਮੇਤ, ਗੁਰੂ ਲਾਨਕ ਦੇ ਨਿਰਮਲ ਖਾਨਦਾਨ ਅੰਦਰ ਜਨਮ ਲਿਆ।
Fareedkot Teekaਲਹਿਣੇ ਸੇ ਜੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਰੂਪ ਹੂਏ ਹੈਂ, ਤਿਨੋਂ ਕੀ ਹੀ ਸੰਗਤ ਸੇ ਆਪ ਸ੍ਰੀ ਗੁਰ ਨਾਨਕ ਦੇਵ ਜੀ ਕੀ ਨਿਰਮਲ ਸੰਪਰਦਾਇ ਰੂਪੀ ਜੋ ਕੁਲ ਹੈ ਤਿਸ ਕੇ ਬੀਚ ਅਵਤਰੇ ਹੈਂ॥
Prof. Sahib Singhਲਹਣੇ ਜੀ (ਭਾਵ) ਗੁਰੂ ਅੰਗਦ ਜੀ ਦੇ ਨਾਲ ਮਿਲ ਕੇ (ਗੁਰੂ ਅਮਰਦਾਸ) ਗੁਰੂ ਨਾਨਕ ਦੇਵ ਜੀ ਦੀ ਕੁਲ ਵਿਚ ਨਿਰਮਲ ਅਵਤਾਰ ਹੋਇਆ ਹੈ।

ਪਦ ਅਰਥ ਨਾਨਕ ਕੁਲਿ = (ਗੁਰੂ) ਨਾਨਕ (ਦੇਵ ਜੀ) ਦੀ ਕੁਲ ਵਿਚ। ਨਿੰਮਲੁ = ਨਿਰਮਲ। ਅਵਤਰ੍ਯ੍ਯਿਉ = ਅਵਤਾਰ ਹੋਇਆ। ਲਹਣੇ ਸੰਗਿ ਹੁਅ = ਲਹਣੇ ਜੀ ਦੇ ਨਾਲ ਹੋ ਕੇ, ਨਾਲ ਮਿਲ ਕੇ।

SikhNet (Spanish)Lejna, Quien se volvió Guru Angad, y Guru Amar Das, nunca volvió a reencarnar en la Casa de Guru Nanak,

ਗੁਰ ਅਮਰਦਾਸ ਤਾਰਣ ਤਰਣ; ਜਨਮ ਜਨਮ ਪਾ ਸਰਣਿ ਤੁਅ ॥੨॥੧੬॥

gur amaradaas taaran taran; janam janam paa saran tua |2|16|

Sant Singh KhalsaGuru Amar Daas is our Saving Grace, who carries us across; in lifetime after lifetime, I seek the Sanctuary of Your Feet. ||2||16||
Manmohan SinghGuru Amar Dass is the ship to ferry across the mortals. In birth after births, I long for the protection of thine feet.
Manmohan Singh (Punjabi)ਪ੍ਰਾਣੀਆਂ ਨੂੰ ਪਾਰ ਕਰਨ ਲਈ ਗੁਰੂ ਅਮਰਦਾਸ ਜੀ ਇਕ ਜਹਾਜ ਹਨ। ਜਨਮਾਂ ਜਨਮਾਤਰਾ ਅੰਦਰ, ਮੈਂ ਤੇਰੇ ਪੈਰਾਂ ਦੀ ਪਲਾਹ ਲੋੜਦਾ ਹਾਂ।
Fareedkot Teekaਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਜੀਵੋਂ ਕੋ ਸੰਸਾਰ ਸਮੁੰਦ੍ਰ ਸੇ ਤਾਰਨੇ ਕੌ ਜਹਾਜ ਵਤ ਹੋ, ਤਾਂ ਤੇ ਮੈਂ ਆਪ ਕੇ (ਪਾ) ਚਰਨ ਕਮਲੋਂ ਕੀ ਜਨਮ ਜਨਮਾਂਤ੍ਰੋਂ ਮੇਂ ਸਰਨ ਹੂੰ॥੨॥੧੬॥
Prof. Sahib Singhਹੇ ਗੁਰੂ ਅਮਰਦਾਸ ਜੀ! ਹੇ ਸੰਸਾਰ ਦੇ ਤਾਰਨ ਨੂੰ ਜਹਾਜ਼! ਮੈਂ ਹਰੇਕ ਜਨਮ ਵਿਚ ਤੇਰੇ ਚਰਨਾਂ ਦੀ ਸਰਨ (ਰਹਾਂ) ॥੨॥੧੬॥

ਪਦ ਅਰਥ ਤਾਰਣ ਤਰਣ = ਤਾਰਣ ਲਈ ਜਹਾਜ਼। ਪਾ ਸਰਣਿ ਤੁਅ = ਤੇਰੇ ਚਰਨਾਂ ਦੀ ਸਰਨ (ਰਹਾਂ)। ਤਰਣ = ਜਹਾਜ਼ ॥੨॥੧੬॥

SikhNet (Spanish)Guru Amar Das es nuestra Gracia Salvadora, Quien nos lleva a través. Vida tras vida, he buscado el Santuario de Tus Pies. (2-16)
Answers quote the Granth verbatim with Ang citations. AI commentary is not Gurbani and not a religious ruling.