ਚਿਤਿ ਚਿਤਵਉ ਅਰਦਾਸਿ ਕਹਉ; ਪਰੁ ਕਹਿ ਭਿ, ਨ ਸਕਉ ॥
chit chitvau aradaas khau; par keh bhi, na skau |
Sant Singh KhalsaI consciously pray within my consciousness, but I cannot express it in words.
Manmohan SinghO my Guru, within my mind, I think of making a supplication before thee, however, I can dare say it not.
Manmohan Singh (Punjabi)ਹੇ ਮੇਰੇ ਗੁਰਦੇਵ ਜੀ! ਆਪਣੇ ਮਨ ਅੰਦਰ ਮੈਂ ਤੇਰੇ ਮੂਹਰੇ ਇਕ ਬੇਨਤੀ ਕਰਨ ਦਾ ਖਿਆਲ ਕਰਦਾ ਹਾਂ, ਪ੍ਰੰਤੂ ਇਸ ਨੂੰ ਮੈਂ ਆਖਣ ਦਾ ਹੀਆ ਨਹੀਂ ਕਰ ਸਕਦਾ।
Fareedkot Teekaਹੇ ਸਤਿਗੁਰ ਜੀ! ਮੈਂ ਆਪ ਕੇ ਆਗੇ ਅਰਦਾਸ ਕਰਨੇ ਕੋ ਚਿਤ ਬੀਚ ਚਿਤਵਤਾ ਹੂੰ, ਪਰੰਤੂ ਆਪ ਕੇ ਆਗੇ ਕਹਿ ਭੀ ਨਹੀਂ ਸਕਤਾ ਹੂੰ, ਕਿਉਂ ਕਿ ਆਪ ਅੰਤਰਜਾਮੀ ਹੈਂ॥
Prof. Sahib Singh(ਹੇ ਗੁਰੂ ਅਮਰਦਾਸ ਜੀ!) ਮੈਂ ਚਿੱਤ ਵਿਚ ਸੋਚਾਂ ਸੋਚਦਾ ਹਾਂ ਕਿ (ਇਕ) ਬੇਨਤੀ ਆਖਾਂ; ਪਰ ਮੈਂ ਆਖ ਭੀ ਨਹੀਂ ਸਕਦਾ;ਪਦ ਅਰਥ ਚਿਤਿ = ਚਿੱਤ ਵਿਚ। ਚਿਤਵਉ = ਚਿਤਵਦਾ ਹਾਂ, ਵਿਚਾਰਦਾ ਹਾਂ। ਕਹਉ = ਆਖਦਾ ਹਾਂ, ਮੈਂ ਆਖਾਂ।
SikhNet (Spanish)Concientemente rezo, pero no lo puedo expresar en palabras, he puesto todas mis ansiedades y preocupaciones ante Ti y voy a la Saad Sangat, la Compañía de los Santos a pedir ayuda.
ਸਰਬ ਚਿੰਤ. ਤੁਝੁ ਪਾਸਿ; ਸਾਧਸੰਗਤਿ ਹਉ ਤਕਉ ॥
sarab chint. tujh paas; saadhasangat hau tkau |
Sant Singh KhalsaI place all my worries and anxieties before You; I look to the Saadh Sangat, the Company of the Holy, for help.
Manmohan SinghI leave all my care to thee and look to the saints congregation for help.
Manmohan Singh (Punjabi)ਮੈਂ ਸਾਰਾ ਫਿਕਰ ਤੇਰੇ ਤੇ ਛਡ ਦਿੱਤਾ ਹੈ ਅਤੇ ਸਹਾਇਤਾ ਲਈ ਮੈਂ ਸਤਿਸੰਗਤ ਵਲ ਵੇਖਦਾ ਹਾਂ।
Fareedkot Teekaਯਦਪਿ ਸਰਬ ਜੀਵੋਂ ਕੀ ਚਿਤਵਨਾ ਤੁਮਾਰੇ ਪਾਸ ਹੀ ਹੈ, ਭਾਵ ਸਰਬ ਕੇ ਰਿਦੇ ਕੀ ਆਪ ਜਾਨਤੇ ਹੀ ਹੈਂ ਤਾਂ ਵੀ ਮੈਂ ਆਪ ਕੇ ਪਾਸੋਂ ਸਾਧ ਸੰਗਤਿ ਕੇ ਦਰਸ਼ਨ ਦੇਖਨੇ ਕੀ ਜਾਚਨਾ ਕਰਤਾ ਹੂੰ, ਭਾਵ ਸੰਤੋਂ ਕਾ ਸੰਗ ਮੁਝ ਕੋ ਸਦਾ ਹੋਤਾ ਰਹੇ॥
Prof. Sahib Singh(ਹੇ ਸਤਿਗੁਰੂ!) ਮੇਰੇ ਸਾਰੇ ਫ਼ਿਕਰ ਤੇਰੇ ਹਵਾਲੇ ਹਨ (ਭਾਵ, ਤੈਨੂੰ ਹੀ ਮੇਰੇ ਸਾਰੇ ਫ਼ਿਕਰ ਹਨ), ਮੈਂ ਸਾਧ ਸੰਗਤ (ਦਾ ਆਸਰਾ) ਤੱਕਦਾ ਹਾਂ।ਪਦ ਅਰਥ ਸਰਬ ਚਿੰਤ = ਸਾਰੇ ਫ਼ਿਕਰ। ਤੁਝੁ ਪਾਸਿ = ਤੇਰੇ ਪਾਸ। ਹਉ = ਮੈਂ।
SikhNet (Spanish)Por el Jukam, el Mandato de Tu Voluntad, soy bendecido con Tu Insignia y así sirvo a mi Señor y Maestro.
ਤੇਰੈ ਹੁਕਮਿ ਪਵੈ ਨੀਸਾਣੁ; ਤਉ ਕਰਉ ਸਾਹਿਬ ਕੀ ਸੇਵਾ ॥
terai hukam pavai neesaan; tau krau saahib kee sevaa |
Sant Singh KhalsaBy the Hukam of Your Command, I am blessed with Your Insignia; I serve my Lord and Master.
Manmohan SinghIn thy will, I am blessed with the stamp of thy mercy and then serve I my Lord.
Manmohan Singh (Punjabi)ਤੇਰੀ ਰਜਾ ਅੰਦਰ, ਮੇਰੇ ਤੇ ਤੇਰੀ ਮਿਹਰ ਦੀ ਮੋਹਰ ਲਗਦੀ ਹੈ ਤੇ ਤਦ ਹੀ ਮੈਂ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹਾਂ।
Fareedkot Teekaਹੇ ਗੁਰੂ ਸਾਹਿਬ ਜੀ! ਜੇਕਰ ਆਪ ਕੇ ਹੁਕਮ ਕਰ ਕੇ ਮੇਰੇ ਮਸਤਕ ਪਰ ਉਤਮ ਨੀਸਾਣ ਲੇਖ ਪੜੇ ਤੌ ਮੈਂ ਆਪ ਕੇ ਚਰਨੋਂ ਕੀ ਸੇਵਾ ਕਰੂੰ॥
Prof. Sahib Singh(ਹੇ ਗੁਰੂ ਅਮਰਦਾਸ ਜੀ!) ਜੇ ਤੇਰੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਏ, ਤਾਂ ਮੈਂ ਮਾਲਕ-ਪ੍ਰਭੂ ਦੀ ਸੇਵਾ ਕਰਾਂ।ਪਦ ਅਰਥ ਤੇਰੈ ਹੁਕਮਿ = (ਹੇ ਸਤਿਗੁਰੂ!) ਤੇਰੀ ਰਜ਼ਾ ਵਿਚ। ਨੀਸਾਣੁ = ਪ੍ਰਵਾਨਗੀ। ਪਵੈ = ਮਿਲੇ। ਤਉ = ਤਦੋਂ।
SikhNet (Spanish)Cuando me ves, oh Guru, con tu Mirada de Gracia, el Fruto del Naam es puesto sobre mis labios.
ਜਬ ਗੁਰੁ ਦੇਖੈ ਸੁਭ ਦਿਸਟਿ; ਨਾਮੁ ਕਰਤਾ ਮੁਖਿ ਮੇਵਾ ॥
jab gur dekhai subh disatt; naam karataa mukh mevaa |
Sant Singh KhalsaWhen You, O Guru, gaze at me with Your Glance of Grace, the fruit of the Naam, the Name of the Creator, is placed within my mouth.
Manmohan SinghWhen, O Guru, thou see me with the propitious glance, then the fruit of the Creator's Name is in my mouth.
Manmohan Singh (Punjabi)ਹੇ ਗੁਰਦੇਵ! ਜਦ ਤੁਸੀਂ ਆਪਣੀ ਮਿਹਰ ਦੀ ਨਜਰ ਨਾਲ ਮੈਨੂੰ ਦੇਖਦੇ ਹੋ, ਤਾਂ ਸਿਰਜਣਹਾਰ ਦੇ ਨਾਮ ਦਾ ਘਲ ਮੇਰੇ ਮੂਹ ਵਿੱਚ ਹੁੰਦਾ ਹੈ।
Fareedkot Teekaਤਿਸੀ ਤੇ ਹੇ ਸਤਿਗੁਰ ਜੀ! ਅਬ ਆਪ ਮੁਝ ਪਰ ਸੁਭ ਦ੍ਰਿਸਟੀ, ਭਾਵ ਕ੍ਰਿਪਾ ਦ੍ਰਿਸਟੀ ਸੇ ਦੇਖੋ ਤਬ ਮੇਰੇ ਮੁਖ ਮੇਂ ਕਰਤਾ ਪੁਰਖ ਕਾ ਨਾਮ (ਮੇਵਾ) ਸਮਾਵਤਾ ਹੈ, ਭਾਵ ਮੁਖ ਤੇ ਨਾਮ ਜਪਤਾ ਹੂੰ; ਵਾ ਮੁਖ ਮੇਂ ਮੇਵੇ ਵਤ ਲਾਗਤਾ ਹੈ॥
Prof. Sahib Singhਜਦੋਂ ਸਤਿਗੁਰੂ (ਅਮਰਦਾਸ) ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਕਰਤਾਰ ਦਾ ਨਾਮ-ਰੂਪ ਫਲ ਮੂੰਹ ਵਿਚ (ਭਾਵ, ਖਾਣ ਨੂੰ) ਮਿਲਦਾ ਹੈ।ਪਦ ਅਰਥ ਸੁਭ ਦਿਸਟਿ = ਮਿਹਰ ਦੀ ਨਜ਼ਰ ਕਰ ਕੇ। ਨਾਮੁ ਮੇਵਾ = ਨਾਮ ਰੂਪ-ਫਲ। ਕਰਤਾ = ਕਰਤਾਰ ਦਾ। ਮੁਖਿ = ਮੂੰਹ ਵਿਚ।
SikhNet (Spanish)Así como el Insondable, Invisible y Primordial Dios nuestro Señor, la Causa de causas, ordena, así hablo yo.
ਅਗਮ ਅਲਖ ਕਾਰਣ ਪੁਰਖ; ਜੋ ਫੁਰਮਾਵਹਿ ਸੋ ਕਹਉ ॥
agam alakh kaaran purakh; jo furamaaveh so khau |
Sant Singh KhalsaThe Unfathomable and Unseen Primal Lord God, the Cause of causes - as He orders, so do I speak.
Manmohan SinghWhatever is the command of the Unfathomable and Unseen Lord, who is the cause of all causes, that alone I recite.
Manmohan Singh (Punjabi)ਜਿਹੜਾ ਕੁਛ ਬੇਥਾਹ, ਅਦ੍ਰਿਸ਼ਟ ਅਤੇ ਹੇਤੂਆਂ ਦਾ ਹੇਤੂ ਸੁਆਮੀ ਹੁਕਮ ਦਿੰਦਾ ਹੈ, ਕੇਵਲ ਉਹ ਹੀ ਮੈਂ ਉਚਾਰਨ ਕਰਦਾ ਹਾਂ।
Fareedkot Teekaਹੇ ਮਨ ਬਾਣੀ ਸੇ ਅਗੰਮ ਅਲਖ ਸਰੂਪ ਸਰਬ ਕੇ ਕਾਰਣ ਪੁਰਖ! ਜੋ ਜੋ ਆਪ ਫਰਮਾਵਤੇ ਹੋ ਸੋ ਸੋ ਮੈਂ ਕਰਤਾ ਹੂੰ॥
Prof. Sahib Singhਹੇ ਅਗਮ-ਰੂਪ ਸਤਿਗੁਰੂ! ਹੇ ਅਲੱਖ ਹਰੀ-ਰੂਪ ਗੁਰੂ! ਹੇ ਕਾਰਣ ਪੁਰਖ-ਰੂਪ ਗੁਰੂ ਅਮਰਦਾਸ ਜੀ! ਜੋ ਤੂੰ ਹੁਕਮ ਕਰਦਾ ਹੈਂ, ਮੈਂ ਸੋਈ ਆਖਦਾ ਹਾਂ।ਪਦ ਅਰਥ ਅਗਮ = ਹੇ ਅਗਮ ਹਰੀ-ਰੂਪ ਸਤਿਗੁਰੂ! ਫੁਰਮਾਵਹਿ = ਤੂੰ ਹੁਕਮ ਕਰਦਾ ਹੈਂ। ਕਾਰਣ ਕਰਣ = ਸ੍ਰਿਸ਼ਟੀ ਦਾ ਕਰਤਾ। ਅਗਮ = ਅਪਹੁੰਚ। ਅਲਖ = ਅਲੱਖ, ਜਿਸ ਦਾ ਸਰੂਪ ਦੱਸਿਆ ਨਾਹ ਜਾ ਸਕੇ। ਕਰਣ = ਸ੍ਰਿਸ਼ਟੀ। ਕਾਰਣ = (ਸ੍ਰਿਸ਼ਟੀ ਦਾ) ਮੂਲ। ਪੁਰਖ = ਸਰਬ-ਵਿਆਪਕ।
SikhNet (Spanish)Oh Guru Amar Das, el Hacedor, la Causa de causas, así como Tú me conservas yo permanezco,
ਗੁਰ ਅਮਰਦਾਸ ਕਾਰਣ ਕਰਣ; ਜਿਵ ਤੂ ਰਖਹਿ. ਤਿਵ ਰਹਉ ॥੪॥੧੮॥
gur amaradaas kaaran karan; jiv too rakheh. tiv rhau |4|18|
Sant Singh KhalsaO Guru Amar Daas, Doer of deeds, Cause of causes, as You keep me, I remain; as You protect me, I survive. ||4||18||
Manmohan SinghO Guru Amar Dass, thou are the doer of all deeds; as thou keep me, so do I live.
Manmohan Singh (Punjabi)ਹੇ ਸਾਰੇ ਕੰਮਾਂ ਦੇ ਕਰਨ ਵਾਲੇ, ਗੁਰੂ ਅਮਰਦਾਸ! ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
Fareedkot Teekaਤਾਂ ਤੇ ਹੇ ਸਰਬ ਕਾਰਣੋਂ ਕੇ ਕਰਨਹਾਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ! ਅਬ ਜਿਸ ਪ੍ਰਕਾਰ ਆਪ ਮੁਝ ਕੋ ਰਾਖੋ ਤਿਸੀ ਪ੍ਰਕਾਰ ਮੈਂ ਰਹੂੰ॥੪॥੧੮॥☬ਬ੍ਰਹਮਾ ਜੀ ਕੇ ਅਵਤਾਰ ਜੋ ਸ੍ਰੀ ਭਿਖਾ ਭੱਟ ਜੀ ਹੈਂ, ਸੋ ਉਚਾਰਨ ਕਰਤੇ ਹੈਂ:
Prof. Sahib Singhਹੇ ਸ੍ਰਿਸ਼ਟੀ ਦੇ ਕਰਤਾ-ਰੂਪ ਗੁਰੂ ਅਮਰਦਾਸ ਜੀ! ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਮੈਂ ਰਹਿੰਦਾ ਹਾਂ ॥੪॥੧੮॥* ਨੋਟ: ਇਹ ਚਾਰ ਸਵਈਏ ਭੱਟ ਕੀਰਤ ਦੇ ਉਚਾਰੇ ਹੋਏ ਹਨ।
SikhNet (Spanish)así como me proteges, sobrevivo. (4-18)