ਸਲੋਕੁ ਮਃ ੨ ॥
salok mahalaa 2 |
Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Angad, Segundo Canal Divino.
ਜਿਨੀ ਚਲਣੁ ਜਾਣਿਆ; ਸੇ ਕਿਉ ਕਰਹਿ ਵਿਥਾਰ ॥
jinee chalan jaaniaa; se kiau kareh vithaar |
Sant Singh KhalsaThey know that they will have to depart, so why do they make such ostentatious displays?
Manmohan SinghWhy do those, who realise that they must depart make ostentations?
Manmohan Singh (Punjabi)ਜੋ ਅਨੁਭਵ ਕਰ ਲੈਂਦੇ ਹਨ, ਕਿ ਉਨ੍ਹਾਂ ਟੁਰ ਜਾਣਾ ਹੈ ਉਹ ਕਿਉਂ ਅਡੰਬਰ ਰਚਦੇ ਹਨ?
Fareedkot Teekaਵੈਰਾਗ ਮੇਂ ਸ੍ਰੀ ਗੁਰੂ ਅੰਗਦ ਜੀ ਕਹਤੇ ਹੈਂ: ਜਿਨੋਂ ਨੇ ਚਲਣਾ ਜਾਣਾ ਹੈ, ਸੋ ਕਿਉਂ ਧੰਧਿਓਂ ਕਾ ਬਿਸਥਾਰ ਕਰਤੇ ਹੈਂ, ਭਾਵ ਨਹੀਂ ਕਰਤੇ॥
Prof. Sahib Singhਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ;
SikhNet (Spanish)Sabiendo que tendrán que partir, ¿por qué se comportan de manera tan ostentosa?
ਚਲਣ ਸਾਰ. ਨ ਜਾਣਨੀ; ਕਾਜ ਸਵਾਰਣਹਾਰ ॥੧॥
chalan saar. na jaananee; kaaj savaaranahaar |1|
Sant Singh KhalsaThose who do not know that they will have to depart, continue to arrange their affairs. ||1||
Manmohan SinghThey who have no idea of departure, continue to arrange their worldly affairs.
Manmohan Singh (Punjabi)ਜਿਨ੍ਹਾਂ ਨੂੰ ਟੁਰ ਜਾਣ ਦਾ ਕੋਈ ਖਿਆਲ ਨਹੀਂ, ਉਹ ਆਪਣੇ ਸੰਸਾਰੀ ਵਿਹਾਰਾਂ ਨੂੰ ਰਾਸ ਕਰਨ ਵਿੱਚ ਲੱਗੇ ਰਹਿੰਦੇ ਹਨ।
Fareedkot Teekaਜੋ ਚਲਣੇ ਕੀ ਖਬਰ ਨਹੀਂ ਜਾਣਤੇ ਸੋ ਮਰਣਾ ਬਿਸਾਰਕੇ ਘਰ ਕੇ ਕਾਰਜ ਸਵਾਰਣੇ ਵਾਲੇ ਹੋ ਰਹੇ ਹੈਂ॥੧॥
Prof. Sahib Singhਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ ॥੧॥
SikhNet (Spanish)Quienes no entienden que tendrán que partir, viven concentrados en sus propios asuntos. (1)