ਮਃ ੨ ॥
mahalaa 2 |
Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Angad, Segundo Canal Divino.
ਰਾਤਿ ਕਾਰਣਿ ਧਨੁ ਸੰਚੀਐ; ਭਲਕੇ ਚਲਣੁ ਹੋਇ ॥
raat kaaran dhan sancheeai; bhalake chalan hoe |
Sant Singh KhalsaHe accumulates wealth during the night of his life, but in the morning, he must depart.
Manmohan SinghMan amasses wealth for a night and in the morning he must depart.
Manmohan Singh (Punjabi)ਇਕ ਰਾਤਰੀ ਲਈ ਇਨਸਾਨ ਦੌਲਤ ਇਕੱਤਰ ਕਰਦਾ ਹੈ, ਅਤੇ ਸਵੇਰ ਸਾਰ ਹੀ ਉਸ ਨੂੰ ਟੁਰਨਾ ਪੈਂਦਾ ਹੈ।
Fareedkot Teekaਜੈਸੇ ਏਕ ਰਾਤ ਰਹਣਾ ਹੈ, ਉਸ ਵਾਸਤੇ ਬਹੁਤ ਸਾ ਧਨੁ ਇਕੱਠਾ ਕਰੀਏ ਔਰੁ ਅਗਲੇ ਦਿਨ ਚਲਨਾ ਹੋ ਜਾਇ॥
Prof. Sahib Singhਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ,
SikhNet (Spanish)En la noche de la vida contamos nuestras riquezas, pero a la mañana siguiente nos tenemos que ir.
ਨਾਨਕ ਨਾਲਿ. ਨ ਚਲਈ; ਫਿਰਿ ਪਛੁਤਾਵਾ ਹੋਇ ॥੨॥
naanak naal. na chalee; fir pachhutaavaa hoe |2|
Sant Singh KhalsaO Nanak, it shall not go along with him, and so he regrets. ||2||
Manmohan SinghNanak, wealth goes not with him and then does he regret.
Manmohan Singh (Punjabi)ਨਾਨਕ, ਦੌਲਤ ਉਸ ਦੇ ਨਾਲ ਨਹੀਂ ਜਾਂਦੀ ਅਤੇ ਤਦ ਉਹ ਪਸਚਾਤਾਪ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਵੁਹ ਨਾਲ ਨ ਗਿਆ ਤੌ ਪਛਤਾਵਾ ਹੀ ਹੋਗਾ, ਤੈਸੇ ਥੋੜੇ ਜੀਵਨੇ ਮੇਂ ਫੈਲਾਵੇ ਕਰੀਤੇ ਹੈਂ ਸਾਥ ਕਿਸੇ ਨੇ ਨਹੀਂ ਜਾਣਾ ਹੈ॥੨॥
Prof. Sahib Singhਹੇ ਨਾਨਕ! (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ ॥੨॥
SikhNet (Spanish)Cuando vemos que no las podemos llevar con nosotros, entonces sufrimos. (2)