ਏਕਾ ਮਾਈ. ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥
ekaa maaee. jugat viaaee; tin chele paravaan |
Sant Singh KhalsaThe One Divine Mother conceived and gave birth to the three deities.
Manmohan SinghThe unique Mother (Master) formulating a plan of propagation installed three approved disciples.
Manmohan Singh (Punjabi)ਅਦੁੱਤੀ ਮਾਲਕ (ਜਾਂ ਮਾਤਾ) ਨੇ ਉਤਪਤੀ ਦੀ ਵਿਉਂਤ ਰਚ ਕੇ ਤਿੰਨ ਮੰਨੇ ਮੁਰੀਦ ਅਸਥਾਪਨ ਕੀਤੇ।
Fareedkot Teekaਹੇ ਸਿਧੋ! ਏਕ ਜੋ ਅਕਾਲ ਮੂਰਤਿ ਪਰਮਾਤਮਾ ਹੈ, ਵਹੁ ਜਬ (ਮਾਈ) ਮਾਯਾ ਸਾਥ (ਜੁਗਤਿ) ਮਿਲਤਾ ਭਯਾ ਤਬ ਮਾਯਾ (ਵਿਆਈ) ਪ੍ਰਸੂਤ ਹੋਤੀ ਭਈ। ਬ੍ਰਹਮ, ਬਿਸਨੁ, ਮਹੇਸ, ਪ੍ਰਥਮ ਏਹੁ ਤੀਨ ਚੇਲੇ ਪ੍ਰਮਾਣੀਕ ਕੀਏ। ਵਾ (ਏਕਾ ਮਾਈ) ਇਕ ਜੋ ਮਾਯਾ ਵਾਲਾ ਈਸਰੁ ਹੈ ਤਿਸ ਸਾਥ ਮਾਯਾ ਜੁੜਕੇ (ਵਿਆਈ) ਪ੍ਰਸੂਤ ਹੋਤੀ ਭਈ, ਭਾਵ ਮਾਯਾ ਸੇ ਉਤਪੰਨ ਹੋਣੇ ਕਰ ਕੇ ਪੁਤ੍ਰ ਕਹੇ ਹੈਂ। ਪਰਮਾਤਮਾ ਨੇ ਉਪਦੇਸ਼ ਕੀਆ ਹੈ, ਇਸ ਵਾਸਤੇ ਚੇਲੇ ਕਹੇ ਹੈਂ॥
Prof. Sahib Singh(ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ।ਪਦ ਅਰਥ ਏਕਾ = ਇਕੱਲੀ। ਮਾਈ = ਮਾਇਆ। ਜੁਗਤਿ = ਜੁਗਤੀ ਨਾਲ, ਤਰੀਕੇ ਨਾਲ। ਵਿਆਈ = ਪ੍ਰਸੂਤ ਹੋਈ। ਪਰਵਾਣੁ = ਪਰਤੱਖ।
SikhNet (Spanish)Algunos hablan de la Madre Divina, Maya,
ਇਕੁ ਸੰਸਾਰੀ. ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥
eik sansaaree. ik bhanddaaree; ik laae deebaan |
Sant Singh KhalsaOne, the Creator of the World; One, the Sustainer; and One, the Destroyer.
Manmohan SinghOne the world's creator (Brahma), one steward who gives sustenance (Vishnu) and one who has the disposition of destroying (Shiva).
Manmohan Singh (Punjabi)ਇਕ (ਬ੍ਰਹਮਾ) ਸੰਸਾਰ ਰਚਨਵਾਲਾ, ਇਕ (ਵਿਸ਼ਨੂ ਜਾਂ ਮੋਦੀ) ਰੋਜ਼ੀ ਦੇਣ ਵਾਲਾ, ਤੇ ਇਕ (ਸ਼ਿਵ) ਨੂੰ ਲਯ ਕਰਨ ਦੀ ਵਾਦੀ ਹੈ।
Fareedkot Teekaਏਕ ਬ੍ਰਹਮਾ ਸੰਸਾਰ ਕੀ ਉਤਪਤੀ ਕਰਨੇ ਲਗਾ, ਤਾਂ ਤੇ ਸੰਸਾਰੀ ਕਹਾ। ਏਕੁ ਬਿਸਨੁ ਸਭ ਕੋ ਭੋਜਨ ਛਾਦਨੁ ਦੇ ਕਰ ਪ੍ਰਤਪਾਲਾ ਕਰਨੇ ਲਗਾ, ਤਾਂ ਤੇ ਭੰਡਾਰੀ ਕਹਾ। ਏਕ ਰੁਦ੍ਰ ਸੇ (ਦੀਬਾਣੁ) ਇਸ ਸੰਸਾਰ ਕੋ (ਲਾਏ) ਲਯ ਨਾਸੁ ਕਰਨੇ ਲਗਾ, ਵਾ ਏਕ ਰੁਦ੍ਰ ਕੀ ਲਯ ਨਾਸ ਕਰਨੇ ਕੀ ਬਾਨ ਹੋਤੀ ਭਈ॥
Prof. Sahib Singhਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।ਪਦ ਅਰਥ ਸੰਸਾਰੀ = ਘਰਬਾਰੀ। ਭੰਡਾਰੀ = ਭੰਡਾਰੇ ਦਾ ਮਾਲਕ, ਰਿਜ਼ਕ ਦੇਣ ਵਾਲਾ। ਲਾਏ = ਲਾਉਂਦਾ ਹੈ। ਦੀਬਾਣੁ = ਦਰਬਾਰ, ਕਚਹਿਰੀ। ❀ 'ਤਿਨਿ' ਬਾਰੇ ਨੋਟ: ਇਸ ਲਫ਼ਜ਼ ਦੇ ਤਿੰਨ ਸਰੂਪ ਹਨ: 'ਤਿਨ', ਤਿਨਿ ਅਤੇ 'ਤੀਨਿ'। 'ਤੀਨਿ' ਦਾ ਅਰਥ ਹੈ ਤ੍ਰੈ। 'ਤਿਨਿ' ਦਾ ਅਰਥ ਭੀ 'ਤ੍ਰੈ' ਹੈ, ਪਰ ਇਸ ਦਾ ਅਰਥ ਹੋਰ ਭੀ ਹੈ। 'ਤਿਨ' ਪੜਨਾਂਵ ਬਹੁ-ਵਚਨ ਹੈ ਅਤੇ 'ਤਿਨਿ' ਪੜਨਾਂਵ ਇਕ-ਵਚਨ ਹੈ। ਇਹਨਾਂ ਦੇ ਟਾਕਰੇ 'ਤੇ 'ਜਿਨ' ਬਹੁ-ਵਚਨ ਤੇ 'ਜਿਨਿ' ਇਕ-ਵਚਨ। (੧) ਤਿਨਿ = ਉਸ ਮਨੁੱਖ ਨੇ (ਇਕ-ਵਚਨ)। 'ਜਿਨਿ ਸੇਵਿਆ ਤਿਨਿ ਪਾਇਆ ਮਾਨੁ'। (ਪਉੜੀ ੫)। (੨) ਤਿਨ = ਉਹਨਾਂ ਮਨੁੱਖਾਂ ਨੇ (ਬਹੁ-ਵਚਨ)। ਜਿਨ ਹਰਿ ਜਪਿਆ ਤਿਨ ਫਲੁ ਪਾਇਆ, ਸਭਿ ਤੂਟੇ ਮਾਇਆ ਫੰਦੇ।੩। ❀ ਨੋਟ: ਸ਼ਬਦ 'ਪਰਵਾਣੁ' ਵਲ ਭੀ ਰਤਾ ਗਹੁ ਕਰਨ ਦੀ ਲੋੜ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ: (੧) ਪੰਚ ਪਰਵਾਣ, ਪੰਚ ਪਰਧਾਨੁ। (ਪਉੜੀ ੧੬)। (੨) ਅਮੁਲੁ ਤੁਲੁ, ਅਮੁਲੁ ਪਰਵਾਣੁ। (ਪਉੜੀ ੨੬)। (੩) ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ। (੪) ਤਿਥੈ ਸੋਹਨਿ ਪੰਚ ਪਰਵਾਣੁ। (ਪਉੜੀ ੩੪)। ਸੰਸਕ੍ਰਿਤ ਵਿਚ ਇਹ ਸ਼ਬਦ 'ਪ੍ਰਮਾਣ' ਹੈ, ਜਿਸ ਦੇ ਕਈ ਅਰਥ ਹਨ, ਜਿਵੇਂ: (ੳ) ਵੱਟਾ (ਅ) ਵਿੱਤ (ੲ) ਸਬੂਤ, ਗਵਾਹੀ। (ਸ) ਇਖ਼ਤਿਆਰ ਵਾਲਾ, ਮੰਨਿਆ-ਪ੍ਰਮੰਨਿਆ। ਇਸ ਅਰਥ ਵਿਚ ਇਹ ਸ਼ਬਦ ਦੋ ਤਰ੍ਹਾਂ ਵਰਤਿਆ ਜਾਂਦਾ ਹੈ। ਜਿਵੇਂ, 'ਵਿਆਕਰਣੇ ਪਾਣਿਨਿ ਪ੍ਰਮਾਣੰ' ਅਤੇ 'ਵੇਦਾਹ ਪ੍ਰਮਾਣਾਹ', ਭਾਵ, ਇਕ-ਵਚਨ ਵਿ
SikhNet (Spanish)quien en unión con Dios, dio nacimiento a las tres deidades, Brahma, el creador, Vishnú, el sostenedor y Shiva, el destructor.
ਜਿਵ ਤਿਸੁ ਭਾਵੈ. ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥
jiv tis bhaavai. tivai chalaavai; jiv hovai furamaan |
Sant Singh KhalsaHe makes things happen according to the Pleasure of His Will. Such is His Celestial Order.
Manmohan SinghAs it pleases Him and as is His order, He makes them walk.
Manmohan Singh (Punjabi)ਜਿਸ ਤਰ੍ਹਾਂ ਉਸ ਦਾ ਹੁਕਮ ਹੈ, ਅਤੇ ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਤੇ ਉਹ ਉਸੇ ਤਰ੍ਹਾਂ ਉਨ੍ਹਾਂ ਨੂੰ ਟੋਰਦਾ ਹੈ।
Fareedkot Teekaਜਿਸ ਜਿਸ ਪ੍ਰਕਾਰ ਤਿਸ ਅਕਾਲ ਮੂਰਤਿ ਕੋ ਭਾਵਤਾ ਹੈ, ਤਿਸ ਤਿਸ ਪ੍ਰਕਾਰ ਇਨ ਤੀਨੋ ਕੋ ਚਲਾਵਤਾ ਹੈ। ਔਰ ਜਿਸ ਜਿਸ ਪ੍ਰਕਾਰ (ਫੁਰਮਾਣੁ) ਹੁਕਮ ਹੋਤਾ ਹੈ, ਤਿਸ ਤਿਸ ਪ੍ਰਕਾਰ ਤੀਨੋ ਚਲਤੇ ਹੈਂ। ਵਾ ਜਿਸ ਤਰ੍ਹਾਂ ਤਿਸ ਪਰਮੇਸੁਰ ਨੂੰ ਭਾਵਤਾ ਹੈ, (ਤਿਵੈ) ਤਿਸੀ ਪ੍ਰਕਾਰ ਵਹੁ ਤੀਨੋ ਜਗਤ ਕੋ ਚਲਾਵਤੇ ਹੈਂ। ਜਿਸ ਪ੍ਰਕਾਰ ਪਰਮੇਸ੍ਵਰ ਕਾ (ਫੁਰਮਾਣੁ) ਹੁਕਮ ਹੋਤਾ ਹੈ, ਤਿਸੀ ਤਿਸੀ ਪ੍ਰਕਾਰ ਆਪ ਭੀ ਚਲਤੇ ਹੈਂ॥
Prof. Sahib Singh(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)।ਪਦ ਅਰਥ ਜਿਵ = ਜਿਵੇਂ, ਜਿਸ ਤਰ੍ਹਾਂ। ਤਿਸੁ = ਉਸ ਅਕਾਲ ਪੁਰਖ ਨੂੰ। ਚਲਾਵੈ = (ਸੰਸਾਰ ਦੀ ਕਾਰ) ਤੋਰਦਾ ਹੈ। ਫੁਰਮਾਣੁ = ਹੁਕਮ।
SikhNet (Spanish)Pero no, Dios comprende en Sí Mismo todo lo demás y Él hace danzar a estos tres como Le place.
ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥
ohu vekhai, onaa nadar na aavai; bahutaa ehu viddaan |
Sant Singh KhalsaHe watches over all, but none see Him. How wonderful this is!
Manmohan SinghHe beholds them but they see Him not. This is the greatest wonder.
Manmohan Singh (Punjabi)ਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ।
Fareedkot Teekaਓਹੁ ਅਕਾਲ ਪੁਰਖੁ ਤਿਨ ਚੇਲੇ ਬ੍ਰਹਮਾਦਿਕੋਂ ਕੇ ਆਦਿ ਅੰਤ ਕੇ ਸਮੇ ਅਰੁ ਬਲੁ ਕੋ ਦੇਖਤਾ ਹੈ, ਔਰੁ (ਓਨਾ) ਉਨ ਤੀਨੋ ਕੋ ਉਸ ਕਾ ਸਰੂਪ ਇਦੰਤਾ ਕਰ ਕੇ ਦਿਖਾਈ ਨਹੀਂ ਦੇਤਾ, ਏਹੁ ਵਡਾ ਭਾਰੀ (ਵਿਡਾਣੁ)⁽¹⁾ ਅਸਚਰਜੁ ਹੈ॥
Prof. Sahib Singhਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।ਪਦ ਅਰਥ ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।
SikhNet (Spanish)A todos los ve, pero nadie lo ve a Él, mientras tanto todos participan de Su Maravilloso Juego.
ਆਦੇਸੁ; ਤਿਸੈ ਆਦੇਸੁ ॥
aades; tisai aades |
Sant Singh KhalsaI bow to Him, I humbly bow.
Manmohan SinghObeisance my obeisance is unto the Lord.
Manmohan Singh (Punjabi)ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
Fareedkot Teekaਜੋਗੀ ਆਦੇਸੁ ਆਦੇਸੁ ਬੋਲੀ ਬੋਲਤੇ ਹੈਂ। ਆਦੇਸੁ ਨਾਮੁ ਨਮਸਕਾਰ ਕਾ ਹੈ।(ਆਦੇਸੁ) ਦੇਸ ਕਾਲ ਵਸਤੂ ਕੇ ਪ੍ਰਛੇਦ ਤੇ ਜੋ ਰਹਿਤ ਹੈ, ਤਿਸ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singh(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
SikhNet (Spanish)Me postro siempre y para siempre ante El Señor,
ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥
aad aneel. anaad anaahat; jug jug eko ves |30|
Sant Singh KhalsaThe Primal One, the Pure Light, without beginning, without end. Throughout all the ages, He is One and the Same. ||30||
Manmohan SinghHe is primal, pure, sans beginning, indestructible and of the same one vesture all the ages through.
Manmohan Singh (Punjabi)ਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰਿ ਉਸੇ ਇਕੋ ਲਿਬਾਸ ਵਾਲਾ ਹੈ।
Fareedkot Teekaਸੋ ਜੋ ਸਰਬ ਕੀ ਆਦ ਹੈ ਔਰ (ਅਨੀਲੁ) ਨੀਲਾਦਿਕ ਰੰਗੋਂ ਸੋ ਰਹਿਤ ਹੈਂ ਔਰ ਅਨਾਦ ਆਦਿ ਸੇ ਰਹਤ ਹੈ ਔਰ (ਅਨਾਹਤਿ) ਦੂਸਰੇ ਕਰ ਕੇ ਮਾਰ੍ਯਾ ਨਹੀ ਜਾਤਾ, ਭਾਵ ਏਕ ਰਸ ਹੈ, ਔਰ (ਜੁਗ ਜੁਗ) ਚਾਰੋਂ ਜੁਗੋਂ ਮੇ ਏਕ (ਵੇਸੁ) ਰੂਪੁ ਹੈ॥੩੦॥☬ਪ੍ਰਸ਼ਨ: ਐਸੇ ਨਾਥ ਕਾ ਆਸਨ ਕਿਸ ਸਥਾਨ ਮੈ ਹੈ?
Prof. Sahib Singhਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) ॥੩੦॥* ਭਾਵ: ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ।੩੦।
SikhNet (Spanish)Primordial, Puro, sin Principio, sin Fin, Quien prevalece siempre en todo. (30)