ਕੇਦਾਰਾ ਮਹਲਾ ੫ ਘਰੁ ੨ ॥
kedaaraa mahalaa 5 ghar 2 |
Sant Singh KhalsaKaydaaraa, Fifth Mehl, Second House:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kedara, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮਾਈ. ਸੰਤਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ; ਜਪਤੀ ਨਾਮੁ ਨਿਧਾਨੀ ॥ ਰਹਾਉ ॥
maaee. santasang jaagee | pria rang dekhai; japatee naam nidhaanee | rahaau |
Sant Singh KhalsaO mother, I have awakened in the Society of the Saints. Seeing the Love of my Beloved, I chant His Name, the greatest treasure ||Pause||
Manmohan SinghO my mother, in the society of the saints I am awakened. Seeing the love of my beloved, I utter. His Name, the treasure of bliss. Pause.
Manmohan Singh (Punjabi)ਹੇ ਮੇਰੀ ਮਾਤਾ! ਸੰਤਾਂ ਦੀ ਸੰਗਤ ਅੰਦਰ ਮੈਂ ਜਾਗ ਪਈ ਹਾਂ। ਆਪਣੇ ਪ੍ਰੀਤਮ ਦੇ ਪਿਆਰ ਨੂੰ ਵੇਖ ਮੈਂ ਉਸ ਦੇ ਨਾਮ ਨੂੰ ਉਚਾਰਦੀ ਹਾਂ ਜੋ ਕਿ ਖੁਸ਼ੀ ਦਾ ਖ਼ਜ਼ਾਨਾ ਹੈ। ਠਹਿਰਾਉ।
Fareedkot Teekaਹੇ ਭਾਈ! ਸੰਤ ਜਨੋਂ ਕੇ ਸੰਗ ਕਰ ਕੇ ਪਰਮੇਸ੍ਵਰ ਕੇ ਭਜਨ ਮੇਂ ਹਮਾਰੀ ਬੁਧੀ ਜਾਗੀ ਹੈ॥ ਅਨੰਦ ਰੂਪ ਪਤੀ ਕੋ ਦੇਖਤੀ ਭੀ ਹੈ ਤਾਂ ਵੀ ਤਿਸ ਸਰਬ ਸੁਖੋਂ ਕੀ (ਨਿਧਾਨੀ) ਨਿਧੀਓਂ ਕੀ ਕੋਠੜੀ ਰੂਪ ਵਾ ਖਜਾਨਾ ਰੂਪ ਰਾਮ ਕੇ ਨਾਮ ਕੋ ਜਪਤੀ ਹੈ, ਵਾ ਮੈਂ (ਨਿਧਾਨੀ) ਨਿਧਾਂਵਾਲੀ ਹੋ ਗਈ ਹਾਂ॥ ਰਹਾਉ ॥
Prof. Sahib Singhਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ, (ਉਹ ਹਰ ਪਾਸੇ) ਪਿਆਰੇ ਪ੍ਰਭੂ ਦੇ ਹੀ (ਕੀਤੇ) ਕੌਤਕ ਵੇਖਦੀ ਹੈ, (ਉਹ ਜੀਵ-ਇਸਤ੍ਰੀ ਪਰਮਾਤਮਾ ਦਾ) ਨਾਮ ਜਪਦੀ ਸੁਖਾਂ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ ॥ ਰਹਾਉ॥ਪਦ ਅਰਥ ਮਾਈ = ਹੇ ਮਾਂ! ਸੰਤ ਸੰਗਿ = ਗੁਰੂ ਦੀ ਸੰਗਤ ਵਿਚ। ਜਾਗੀ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ। ਪ੍ਰਿਅ ਰੰਗ = ਪਿਆਰੇ (ਪ੍ਰਭੂ) ਦੇ ਕੌਤਕ {ਬਹੁ-ਵਚਨ}। ਦੇਖੈ = ਵੇਖਦੀ ਹੈ। ਜਪਤੀ = ਜਪਦੀ ਜਪਦੀ। ਨਿਧਾਨੀ = ਨਿਧਾਨ ਵਾਲੀ, ਖ਼ਜ਼ਾਨੇ ਵਾਲੀ, ਖ਼ਜ਼ਾਨੇ ਦੀ ਮਾਲਕ, ਸੁਖਾਂ ਦੇ ਖ਼ਜ਼ਾਨੇ ਦੀ ਮਾਲਕ ॥ਰਹਾਉ॥
SikhNet (Spanish)Oh madre, en la Sociedad de los Santos, el Alma errante es despertada y viendo las Mar avillas de Dios, habita en el Nombre, el Tesoro del Éxtasis. (Pausa)
ਦਰਸਨ ਪਿਆਸ. ਲੋਚਨ ਤਾਰ ਲਾਗੀ ॥
darasan piaas. lochan taar laagee |
Sant Singh KhalsaI am so thirsty for the Blessed Vision of His Darshan. my eyes are focused on Him;
Manmohan SinghThirsting for His vision, mine eyes incessant glance is fixed on Him.
Manmohan Singh (Punjabi)ਉਸ ਦੇ ਦੀਦਾਰ ਦੀ ਤ੍ਰੇਹ ਅੰਦਰ ਮੇਰਾ ਨੇਤ੍ਰਾਂ ਦੀ ਇਕ-ਟਕ ਨੀਝ ਉਸ ਦੇ ਉਤੇ ਲੱਗੀ ਹੋਈ ਹੈ।
Fareedkot Teekaਦਰਸਨ ਕੀ ਪਿਆਸ ਕਰ ਨੇਤ੍ਰੋਂ ਕੀ (ਤਾਰ) ਬ੍ਰਿਤੀ ਤਿਸ ਕੀ ਓਰ ਲਾਗ ਰਹੀ ਹੈ॥
Prof. Sahib Singhਹੇ ਮਾਂ! (ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸੰਗਤ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ) ਦਰਸਨ ਦੀ ਤਾਂਘ ਬਣੀ ਰਹਿੰਦੀ ਹੈ (ਦਰਸਨ ਦੀ ਉਡੀਕ ਵਿਚ ਹੀ ਉਸ ਦੀਆਂ) ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ।ਪਦ ਅਰਥ ਪਿਆਸ = ਤਾਂਘ। ਲੋਚਨ = ਅੱਖਾਂ। ਲੋਚਨ ਤਾਰ = ਅੱਖਾਂ ਦੀ ਤਾਰ।
SikhNet (Spanish)Está sedienta por la Visión del Maestro y mentalmente sólo mira hacia su Dios,
ਬਿਸਰੀ. ਤਿਆਸ ਬਿਡਾਨੀ ॥੧॥
bisaree. tiaas biddaanee |1|
Sant Singh KhalsaI have forgotten other thirsts. ||1||
Manmohan SinghI have forgotten other thirsts now.
Manmohan Singh (Punjabi)ਮੈਨੂੰ ਹੁਣ ਹੋਰ ਤਰੇਹਾਂ (ਪਿਆਸਾਂ) ਭੁਲ ਗਈਆਂ ਹਨ।
Fareedkot Teekaਬੇਗਾਨੀ ਪ੍ਯਾਸ ਅਰਥਾਤ ਇਛਾ ਬਿਸਰ ਗਈ ਹੈ॥੧॥☬ਜੇ ਕਹੇ ਕੈਸੇ ਨਿਬ੍ਰਿਤ ਭਈ? ਸੋ ਕਹਤੇ ਹੈਂ:
Prof. Sahib Singhਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ ॥੧॥ਪਦ ਅਰਥ ਤਿਆਸ = ਤ੍ਰਿਹ, ਪਿਆਸ। ਬਿਡਾਨੀ = ਬਿਗਾਨੀ, ਹੋਰ ਹੋਰ ਪਾਸੇ ਦੀ ॥੧॥
SikhNet (Spanish)sí, no hay nada más que ella añore. (1)
ਅਬ ਗੁਰੁ ਪਾਇਓ ਹੈ. ਸਹਜ ਸੁਖਦਾਇਕ; ਦਰਸਨੁ ਪੇਖਤ ਮਨੁ ਲਪਟਾਨੀ ॥
ab gur paaeo hai. sehaj sukhadaaeik; darasan pekhat man lapattaanee |
Sant Singh KhalsaNow, I have found my Peace-giving Guru with ease; seeing His Darshan, my mind clings to Him.
Manmohan SinghI have now found my poise and peace-giving Guru, Seeing his sight, my mind has clung to him.
Manmohan Singh (Punjabi)ਮੈਂ ਹੁਣ ਆਪਣੇ ਅਡੋਲਤਾ ਅਤੇ ਆਰਾਮ ਦੇਣਹਾਰ ਗੁਰਦੇਵ ਜੀ ਨੂੰ ਪਾ ਲਿਆ ਹੈ। ਉਨ੍ਹਾਂ ਦਾ ਦੀਦਾਰ ਦੇਖ ਮੇਰਾ ਮਨੂਆ ਉਨ੍ਹਾਂ ਨਾਲ ਚਿਮੜ ਗਿਆ ਹੈ।
Fareedkot Teekaਅਬ (ਸਹਜ) ਆਤਮ ਸੁਖ ਕੇ ਦੇਣੇ ਵਾਲਾ ਗੁਰੂ ਪਾਇ ਲੀਆ ਹੈ ਔਰ ਗੁਰੋਂ ਦ੍ਵਾਰੇ ਪਰਮੇਸਰ ਕਾ ਦਰਸਨ ਦੇਖਤੇ ਹੀ ਤਿਸ ਮੇਂ ਮਨ ਕੀ ਬ੍ਰਿਤੀ ਲਪਟਾਨੀ ਹੈ॥
Prof. Sahib Singhਹੇ ਮਾਂ! (ਮੈਨੂੰ ਭੀ) ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ। (ਉਸ ਦਾ) ਦਰਸਨ ਕਰ ਕੇ (ਮੇਰਾ) ਮਨ (ਉਸ ਦੇ ਚਰਨਾਂ ਵਿਚ) ਲਪਟ ਗਿਆ ਹੈ।ਪਦ ਅਰਥ ਅਬ = ਹੁਣ। ਸਹਜ = ਆਤਮਕ ਅਡੋਲਤਾ। ਦਾਇਕ = ਦੇਣ ਵਾਲਾ। ਪੇਖਤ = ਵੇਖਦਿਆਂ। ਲਪਟਾਨੀ = ਮਗਨ ਹੋ ਜਾਂਦਾ ਹੈ।
SikhNet (Spanish)Ahora ella logra al Guru de Éxtasis y Dador de Paz y teniendo Su Visión se aferra a Él con todo su ser.
ਦੇਖਿ ਦਮੋਦਰ. ਰਹਸੁ ਮਨਿ ਉਪਜਿਓ; ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥
dekh damodar. rehas man upajio; naanak pria amrit baanee |2|1|
Sant Singh KhalsaSeeing my Lord, joy has welled up in my mind; O Nanak, the speech of my Beloved is so sweet! ||2||1||
Manmohan SinghSeeing my Lord, joy has swelled up in my mind. Nanak, Nectar sweet is the speech of my loved spouse.
Manmohan Singh (Punjabi)ਆਪਣੇ ਸੁਆਮੀ ਨੂੰ ਵੇਖ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ। ਨਾਨਕ, ਆਬਿ-ਹਿਯਾਤ ਵਰਗੀ ਮਿੱਠੜੀ ਹੈ ਮੇਰੇ ਪਿਆਰੇ ਪਤੀ ਦੀ ਬੋਲਬਾਣੀ।
Fareedkot Teekaਦਮੋਦਰ ਕੋ ਦੇਖ ਕਰ ਮਨ ਮੇਂ (ਰਹਸੁ) ਅਨੰਦ ਉਤਪਤਿ ਹੂਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਤੀ ਕੀ ਬਾਨੀ ਅੰਮ੍ਰਿਤ ਰੂਪ ਹੈ, ਭਾਵ ਯਹਿ ਕਿ ਜਿਸ ਪੁਰਸ ਨੇ ਪਰਮੇਸਰ ਕੇ ਨਾਮ ਅੰਮ੍ਰਿਤ ਕੋ ਪਾਨ ਕੀਆ ਹੈ ਤਿਸ ਕੋ ਆਤਮਾ ਅਨੰਦ ਪ੍ਰਾਪਤ ਹੂਆ ਹੈ ਪੁਨਾ ਅਮਰ ਹੂਆ ਹੈ॥੨॥੧॥
Prof. Sahib Singhਨਾਨਕ ਆਖਦਾ ਹੈ (ਹੇ ਮਾਂ!) ਪਰਮਾਤਮਾ ਦਾ ਦਰਸਨ ਕਰ ਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ। ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੨॥੧॥ਪਦ ਅਰਥ ਦੇਖਿ = ਵੇਖ ਕੇ। ਦਮੋਦਰ = {ਦਾਮ-ਉਦਰ। ਦਾਮ = ਰੱਸੀ, ਤੜਾਗੀ। ਉਦਰ = ਪੇਟ। ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕ੍ਰਿਸ਼ਨ} ਪਰਮਾਤਮਾ। ਨਾਨਕ = ਹੇ ਨਾਨਕ! ਪ੍ਰਿਅ ਬਾਨੀ = ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਰਹਸੁ = ਹੁਲਾਸ, ਖ਼ੁਸ਼ੀ ॥੨॥੧॥
SikhNet (Spanish)Viendo a su Señor, a través de la Palabra Néctar de su Amado Señor, la Dicha invade su mente. (2-1)