ੴ

ਸਿੱਖਬਾਣੀ · SikhBani

Ang 1119

Sri Guru Granth Sahib · Raag Kaydaaraa · 5 shabads, 35 lines
Translations
Shabad Guru Ramdas Ji Raag Kaydaaraa continued from Ang 1118

ਅੰਤਰ ਕਾ ਅਭਿਮਾਨੁ ਜੋਰੁ, ਤੂ ਕਿਛੁ ਕਿਛੁ, ਕਿਛੁ ਜਾਨਤਾ; ਇਹੁ ਦੂਰਿ ਕਰਹੁ, ਆਪਨ ਗਹੁ ਰੇ ॥

antar kaa abhimaan jor, too kichh kichh, kichh jaanataa; ihu door karahu, aapan gahu re |

Sant Singh KhalsaSo you think that the egotistical pride in power which you harbor deep within is everything. Let it go, and restrain your self-conceit.
Manmohan SinghThy mind's ego and power, which thou think to be much in thee, shed thou these and restrain thine ownself.
Manmohan Singh (Punjabi)ਆਪਣੇ ਮਨ ਦੀ ਹੰਗਤਾ ਅਤੇ ਤਾਕਤ, ਜਿਸ ਨੂੰ ਤੂੰ ਆਪਣੇ ਅੰਦਰ ਚੋਖੀ ਖਿਆਲ ਕਰਦਾ ਹੈ ਇਨ੍ਹਾਂ ਨੂੰ ਛੱਡ ਦੇ ਅਤੇ ਆਪਣੇ ਆਪ ਨੂੰ ਕਾਬੂ ਕਰ।
Fareedkot Teekaਅੰਤਰ ਕਾ ਅਭਿਮਾਨ ਜੋ ਕੁਛ ਜਾਨਤਾ ਹੈ ਔਰ ਸਰੀਰ ਕਾ ਜੋਰ ਜੋ ਕੁਛ ਜਾਨਤਾ ਹੈ, ਪੁਨਃ ਬਾਨੀ ਕੀ ਚਤੁਰਾਈ ਜੋ ਕੁਛ ਜਾਨਤਾ ਹੈ, ਸੋ ਇਹ ਦੂਰ ਕਰ ਦੇਹ ਔਰ (ਆਪਨ) ਹੰਕਾਰ ਕੋ ਗ੍ਰਹਣ ਨਾ ਕਰ; ਵਾ ਹੇ ਭਾਈ! ਅਪਨੇ ਸ੍ਵਰੂਪ ਕੋ ਗ੍ਰਹਣ ਕਰ, ਭਾਵ ਸਰੂਪ ਕੋ ਜਾਨ ਔਰ ਐਸੇ ਪ੍ਰਾਰਥਨਾ ਕਰ॥
Prof. Sahib Singhਆਪਣੇ ਅੰਦਰ ਦਾ ਇਹ ਮਾਣ ਹੈਂਕੜ ਦੂਰ ਕਰ ਕਿ ਤੂੰ ਬਹੁਤ ਕੁਝ ਜਾਣਦਾ ਹੈਂ (ਕਿ ਤੂੰ ਬੜਾ ਸਿਆਣਾ ਹੈਂ)। ਆਪਣੇ ਆਪ ਨੂੰ ਵੱਸ ਵਿਚ ਰੱਖ।

ਪਦ ਅਰਥ ਅੰਤਰ ਕਾ = ਅੰਦਰ ਦਾ। ਜੋਰੁ = ਹੈਂਕੜ। ਆਪਨ ਗਹੁ = ਆਪਣੇ ਆਪ ਨੂੰ ਵੱਸ ਵਿਚ ਰੱਖੋ।

SikhNet (Spanish)Tomando el control de tu ser, libérate de la actitud negativa y de la arrogancia de tu mente.

ਜਨ ਨਾਨਕ ਕਉ. ਹਰਿ ਦਇਆਲ ਹੋਹੁ ਸੁਆਮੀ; ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥

jan naanak kau. har deaal hohu suaamee; har santan kee dhoor kar hare |2|1|2|

Sant Singh KhalsaPlease be kind to servant Nanak, O Lord, my Lord and Master; please make him the dust of the Feet of the Saints. ||2||1||2||
Manmohan SinghO my God, the Lord Master, be Thou Merciful unto slave Nanak and make him the dust of Thine saints' feet.
Manmohan Singh (Punjabi)ਹੇ ਮੇਰੇ ਹਰੀ ਸੁਆਮੀ ਮਾਲਕ! ਤੂੰ ਗੋਲੇ ਨਾਨਕ ਉਤੇ ਦਇਆਵਾਨ ਹੋ ਅਤੇ ਉਸ ਨੂੰ ਆਪਣੇ ਸਾਧੂਆਂ ਦੇ ਪੈਰਾ ਦੀ ਧੂੜ ਬਣਾ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਰਬ ਕੇ ਹਰੇ ਕਰਨੇਹਾਰੇ ਹਰੀ ਸ੍ਵਾਮੀ! ਮੈਂ ਜਨ ਊਪਰ ਦਯਾਲ ਹੋਈਏ ਅਰ ਅਪਨੇ ਸੰਤ ਜਨੋਂ ਕੀ ਚਰਨ ਧੂਰੀ ਮੇਰੇ ਕੋ ਪ੍ਰਾਪਤਿ ਕਰੀਏ॥੨॥੧॥੨॥☬ਪਰਮੇਸ੍ਵਰ ਪ੍ਰਾਪਤੀ ਕਰ ਅਪਨੀ ਉਮੰਗ ਪ੍ਰਾਪਤ ਕਰਤੇ ਹੈਂ:
Prof. Sahib Singhਹੇ ਹਰੀ! ਹੇ ਸੁਆਮੀ! ਦਾਸ ਨਾਨਕ ਉਤੇ ਦਇਆਵਾਨ ਹੋਹੁ। (ਦਾਸ ਨਾਨਕ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ ॥੨॥੧॥੨॥

ਪਦ ਅਰਥ ਕਉ = ਨੂੰ, ਉਤੇ। ਸੁਆਮੀ = ਹੇ ਸੁਆਮੀ! ਹਰੇ = ਹੇ ਹਰੀ! ਕਰਿ = ਬਣਾ ਦੇਹ ॥੨॥੧॥੨॥

SikhNet (Spanish)Oh Maestro, ten Compasión de Nanak, Tu Sirviente, y vuélvelo el Polvo sobre el que pisan Tus Santos. (2-1-2)

Open this shabad (8 lines, Angs 1118-1119) →

Shabad Guru Arjan Dev Ji Raag Kaydaaraa

ਕੇਦਾਰਾ ਮਹਲਾ ੫ ਘਰੁ ੨ ॥

kedaaraa mahalaa 5 ghar 2 |

Sant Singh KhalsaKaydaaraa, Fifth Mehl, Second House:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kedara, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਾਈ. ਸੰਤਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ; ਜਪਤੀ ਨਾਮੁ ਨਿਧਾਨੀ ॥ ਰਹਾਉ ॥

maaee. santasang jaagee | pria rang dekhai; japatee naam nidhaanee | rahaau |

Sant Singh KhalsaO mother, I have awakened in the Society of the Saints. Seeing the Love of my Beloved, I chant His Name, the greatest treasure ||Pause||
Manmohan SinghO my mother, in the society of the saints I am awakened. Seeing the love of my beloved, I utter. His Name, the treasure of bliss. Pause.
Manmohan Singh (Punjabi)ਹੇ ਮੇਰੀ ਮਾਤਾ! ਸੰਤਾਂ ਦੀ ਸੰਗਤ ਅੰਦਰ ਮੈਂ ਜਾਗ ਪਈ ਹਾਂ। ਆਪਣੇ ਪ੍ਰੀਤਮ ਦੇ ਪਿਆਰ ਨੂੰ ਵੇਖ ਮੈਂ ਉਸ ਦੇ ਨਾਮ ਨੂੰ ਉਚਾਰਦੀ ਹਾਂ ਜੋ ਕਿ ਖੁਸ਼ੀ ਦਾ ਖ਼ਜ਼ਾਨਾ ਹੈ। ਠਹਿਰਾਉ।
Fareedkot Teekaਹੇ ਭਾਈ! ਸੰਤ ਜਨੋਂ ਕੇ ਸੰਗ ਕਰ ਕੇ ਪਰਮੇਸ੍ਵਰ ਕੇ ਭਜਨ ਮੇਂ ਹਮਾਰੀ ਬੁਧੀ ਜਾਗੀ ਹੈ॥ ਅਨੰਦ ਰੂਪ ਪਤੀ ਕੋ ਦੇਖਤੀ ਭੀ ਹੈ ਤਾਂ ਵੀ ਤਿਸ ਸਰਬ ਸੁਖੋਂ ਕੀ (ਨਿਧਾਨੀ) ਨਿਧੀਓਂ ਕੀ ਕੋਠੜੀ ਰੂਪ ਵਾ ਖਜਾਨਾ ਰੂਪ ਰਾਮ ਕੇ ਨਾਮ ਕੋ ਜਪਤੀ ਹੈ, ਵਾ ਮੈਂ (ਨਿਧਾਨੀ) ਨਿਧਾਂਵਾਲੀ ਹੋ ਗਈ ਹਾਂ॥ ਰਹਾਉ ॥
Prof. Sahib Singhਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ, (ਉਹ ਹਰ ਪਾਸੇ) ਪਿਆਰੇ ਪ੍ਰਭੂ ਦੇ ਹੀ (ਕੀਤੇ) ਕੌਤਕ ਵੇਖਦੀ ਹੈ, (ਉਹ ਜੀਵ-ਇਸਤ੍ਰੀ ਪਰਮਾਤਮਾ ਦਾ) ਨਾਮ ਜਪਦੀ ਸੁਖਾਂ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ ॥ ਰਹਾਉ॥

ਪਦ ਅਰਥ ਮਾਈ = ਹੇ ਮਾਂ! ਸੰਤ ਸੰਗਿ = ਗੁਰੂ ਦੀ ਸੰਗਤ ਵਿਚ। ਜਾਗੀ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ। ਪ੍ਰਿਅ ਰੰਗ = ਪਿਆਰੇ (ਪ੍ਰਭੂ) ਦੇ ਕੌਤਕ {ਬਹੁ-ਵਚਨ}। ਦੇਖੈ = ਵੇਖਦੀ ਹੈ। ਜਪਤੀ = ਜਪਦੀ ਜਪਦੀ। ਨਿਧਾਨੀ = ਨਿਧਾਨ ਵਾਲੀ, ਖ਼ਜ਼ਾਨੇ ਵਾਲੀ, ਖ਼ਜ਼ਾਨੇ ਦੀ ਮਾਲਕ, ਸੁਖਾਂ ਦੇ ਖ਼ਜ਼ਾਨੇ ਦੀ ਮਾਲਕ ॥ਰਹਾਉ॥

SikhNet (Spanish)Oh madre, en la Sociedad de los Santos, el Alma errante es despertada y viendo las Mar avillas de Dios, habita en el Nombre, el Tesoro del Éxtasis. (Pausa)

ਦਰਸਨ ਪਿਆਸ. ਲੋਚਨ ਤਾਰ ਲਾਗੀ ॥

darasan piaas. lochan taar laagee |

Sant Singh KhalsaI am so thirsty for the Blessed Vision of His Darshan. my eyes are focused on Him;
Manmohan SinghThirsting for His vision, mine eyes incessant glance is fixed on Him.
Manmohan Singh (Punjabi)ਉਸ ਦੇ ਦੀਦਾਰ ਦੀ ਤ੍ਰੇਹ ਅੰਦਰ ਮੇਰਾ ਨੇਤ੍ਰਾਂ ਦੀ ਇਕ-ਟਕ ਨੀਝ ਉਸ ਦੇ ਉਤੇ ਲੱਗੀ ਹੋਈ ਹੈ।
Fareedkot Teekaਦਰਸਨ ਕੀ ਪਿਆਸ ਕਰ ਨੇਤ੍ਰੋਂ ਕੀ (ਤਾਰ) ਬ੍ਰਿਤੀ ਤਿਸ ਕੀ ਓਰ ਲਾਗ ਰਹੀ ਹੈ॥
Prof. Sahib Singhਹੇ ਮਾਂ! (ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸੰਗਤ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ) ਦਰਸਨ ਦੀ ਤਾਂਘ ਬਣੀ ਰਹਿੰਦੀ ਹੈ (ਦਰਸਨ ਦੀ ਉਡੀਕ ਵਿਚ ਹੀ ਉਸ ਦੀਆਂ) ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ।

ਪਦ ਅਰਥ ਪਿਆਸ = ਤਾਂਘ। ਲੋਚਨ = ਅੱਖਾਂ। ਲੋਚਨ ਤਾਰ = ਅੱਖਾਂ ਦੀ ਤਾਰ।

SikhNet (Spanish)Está sedienta por la Visión del Maestro y mentalmente sólo mira hacia su Dios,

ਬਿਸਰੀ. ਤਿਆਸ ਬਿਡਾਨੀ ॥੧॥

bisaree. tiaas biddaanee |1|

Sant Singh KhalsaI have forgotten other thirsts. ||1||
Manmohan SinghI have forgotten other thirsts now.
Manmohan Singh (Punjabi)ਮੈਨੂੰ ਹੁਣ ਹੋਰ ਤਰੇਹਾਂ (ਪਿਆਸਾਂ) ਭੁਲ ਗਈਆਂ ਹਨ।
Fareedkot Teekaਬੇਗਾਨੀ ਪ੍ਯਾਸ ਅਰਥਾਤ ਇਛਾ ਬਿਸਰ ਗਈ ਹੈ॥੧॥☬ਜੇ ਕਹੇ ਕੈਸੇ ਨਿਬ੍ਰਿਤ ਭਈ? ਸੋ ਕਹਤੇ ਹੈਂ:
Prof. Sahib Singhਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ ॥੧॥

ਪਦ ਅਰਥ ਤਿਆਸ = ਤ੍ਰਿਹ, ਪਿਆਸ। ਬਿਡਾਨੀ = ਬਿਗਾਨੀ, ਹੋਰ ਹੋਰ ਪਾਸੇ ਦੀ ॥੧॥

SikhNet (Spanish)sí, no hay nada más que ella añore. (1)

ਅਬ ਗੁਰੁ ਪਾਇਓ ਹੈ. ਸਹਜ ਸੁਖਦਾਇਕ; ਦਰਸਨੁ ਪੇਖਤ ਮਨੁ ਲਪਟਾਨੀ ॥

ab gur paaeo hai. sehaj sukhadaaeik; darasan pekhat man lapattaanee |

Sant Singh KhalsaNow, I have found my Peace-giving Guru with ease; seeing His Darshan, my mind clings to Him.
Manmohan SinghI have now found my poise and peace-giving Guru, Seeing his sight, my mind has clung to him.
Manmohan Singh (Punjabi)ਮੈਂ ਹੁਣ ਆਪਣੇ ਅਡੋਲਤਾ ਅਤੇ ਆਰਾਮ ਦੇਣਹਾਰ ਗੁਰਦੇਵ ਜੀ ਨੂੰ ਪਾ ਲਿਆ ਹੈ। ਉਨ੍ਹਾਂ ਦਾ ਦੀਦਾਰ ਦੇਖ ਮੇਰਾ ਮਨੂਆ ਉਨ੍ਹਾਂ ਨਾਲ ਚਿਮੜ ਗਿਆ ਹੈ।
Fareedkot Teekaਅਬ (ਸਹਜ) ਆਤਮ ਸੁਖ ਕੇ ਦੇਣੇ ਵਾਲਾ ਗੁਰੂ ਪਾਇ ਲੀਆ ਹੈ ਔਰ ਗੁਰੋਂ ਦ੍ਵਾਰੇ ਪਰਮੇਸਰ ਕਾ ਦਰਸਨ ਦੇਖਤੇ ਹੀ ਤਿਸ ਮੇਂ ਮਨ ਕੀ ਬ੍ਰਿਤੀ ਲਪਟਾਨੀ ਹੈ॥
Prof. Sahib Singhਹੇ ਮਾਂ! (ਮੈਨੂੰ ਭੀ) ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ। (ਉਸ ਦਾ) ਦਰਸਨ ਕਰ ਕੇ (ਮੇਰਾ) ਮਨ (ਉਸ ਦੇ ਚਰਨਾਂ ਵਿਚ) ਲਪਟ ਗਿਆ ਹੈ।

ਪਦ ਅਰਥ ਅਬ = ਹੁਣ। ਸਹਜ = ਆਤਮਕ ਅਡੋਲਤਾ। ਦਾਇਕ = ਦੇਣ ਵਾਲਾ। ਪੇਖਤ = ਵੇਖਦਿਆਂ। ਲਪਟਾਨੀ = ਮਗਨ ਹੋ ਜਾਂਦਾ ਹੈ।

SikhNet (Spanish)Ahora ella logra al Guru de Éxtasis y Dador de Paz y teniendo Su Visión se aferra a Él con todo su ser.

ਦੇਖਿ ਦਮੋਦਰ. ਰਹਸੁ ਮਨਿ ਉਪਜਿਓ; ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥

dekh damodar. rehas man upajio; naanak pria amrit baanee |2|1|

Sant Singh KhalsaSeeing my Lord, joy has welled up in my mind; O Nanak, the speech of my Beloved is so sweet! ||2||1||
Manmohan SinghSeeing my Lord, joy has swelled up in my mind. Nanak, Nectar sweet is the speech of my loved spouse.
Manmohan Singh (Punjabi)ਆਪਣੇ ਸੁਆਮੀ ਨੂੰ ਵੇਖ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ। ਨਾਨਕ, ਆਬਿ-ਹਿਯਾਤ ਵਰਗੀ ਮਿੱਠੜੀ ਹੈ ਮੇਰੇ ਪਿਆਰੇ ਪਤੀ ਦੀ ਬੋਲਬਾਣੀ।
Fareedkot Teekaਦਮੋਦਰ ਕੋ ਦੇਖ ਕਰ ਮਨ ਮੇਂ (ਰਹਸੁ) ਅਨੰਦ ਉਤਪਤਿ ਹੂਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਤੀ ਕੀ ਬਾਨੀ ਅੰਮ੍ਰਿਤ ਰੂਪ ਹੈ, ਭਾਵ ਯਹਿ ਕਿ ਜਿਸ ਪੁਰਸ ਨੇ ਪਰਮੇਸਰ ਕੇ ਨਾਮ ਅੰਮ੍ਰਿਤ ਕੋ ਪਾਨ ਕੀਆ ਹੈ ਤਿਸ ਕੋ ਆਤਮਾ ਅਨੰਦ ਪ੍ਰਾਪਤ ਹੂਆ ਹੈ ਪੁਨਾ ਅਮਰ ਹੂਆ ਹੈ॥੨॥੧॥
Prof. Sahib Singhਨਾਨਕ ਆਖਦਾ ਹੈ (ਹੇ ਮਾਂ!) ਪਰਮਾਤਮਾ ਦਾ ਦਰਸਨ ਕਰ ਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ। ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੨॥੧॥

ਪਦ ਅਰਥ ਦੇਖਿ = ਵੇਖ ਕੇ। ਦਮੋਦਰ = {ਦਾਮ-ਉਦਰ। ਦਾਮ = ਰੱਸੀ, ਤੜਾਗੀ। ਉਦਰ = ਪੇਟ। ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕ੍ਰਿਸ਼ਨ} ਪਰਮਾਤਮਾ। ਨਾਨਕ = ਹੇ ਨਾਨਕ! ਪ੍ਰਿਅ ਬਾਨੀ = ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਰਹਸੁ = ਹੁਲਾਸ, ਖ਼ੁਸ਼ੀ ॥੨॥੧॥

SikhNet (Spanish)Viendo a su Señor, a través de la Palabra Néctar de su Amado Señor, la Dicha invade su mente. (2-1)

Open this shabad →

Shabad Guru Arjan Dev Ji Raag Kaydaaraa

ਕੇਦਾਰਾ ਮਹਲਾ ੫ ਘਰੁ ੩ ॥

kedaaraa mahalaa 5 ghar 3 |

Sant Singh KhalsaKaydaaraa, Fifth Mehl, Third House:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kedara, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਦੀਨ ਬਿਨਉ ਸੁਨੁ, ਦਇਆਲ ॥

deen binau sun, deaal |

Sant Singh KhalsaPlease listen to the prayers of the humble, O Merciful Lord.
Manmohan SinghOf me, the meek one, hear Thou the supplication, O my Merciful Master.
Manmohan Singh (Punjabi)ਮੈਂ ਮਸਕੀਨ ਦੀ ਤੂੰ ਪ੍ਰਾਰਥਨਾ ਸੁਦ, ਹੈ ਮੇਰੇ ਮਿਹਰਬਾਨ ਮਾਲਕ।
Fareedkot Teekaਹੇ ਦ੍ਯਾਲ ਵਾਹਿਗੁਰੂ! ਮੁਝ ਦੀਨ ਕੀ ਬੇਨਤੀ ਸ੍ਰਵਣ ਕਰੀਏ॥
Prof. Sahib Singhਹੇ ਦਇਆਲ ਪ੍ਰਭੂ! ਹੇ ਅਨਾਥਾਂ ਦੇ ਨਾਥ! ਮੇਰੀ ਗਰੀਬ ਦੀ ਬੇਨਤੀ ਸੁਣ-

ਪਦ ਅਰਥ ਦੀਨ ਬਿਨਉ = ਦੀਨ ਦੀ ਬੇਨਤੀ, ਗ਼ਰੀਬ ਦੀ ਬੇਨਤੀ। ਦਇਆਲ = ਹੇ ਦਇਆਲ!

SikhNet (Spanish)Oh Dios Compasivo, escucha la oración de Tu más humilde criatura:

ਪੰਚ ਦਾਸ. ਤੀਨਿ ਦੋਖੀ; ਏਕ ਮਨੁ. ਅਨਾਥ ਨਾਥ ॥

panch daas. teen dokhee; ek man. anaath naath |

Sant Singh KhalsaThe five thieves and the three dispositions torment my mind.
Manmohan SinghThe five demons and three inimical dispositions, torture my soul. O kind Lord, the Patron of the patronless,
Manmohan Singh (Punjabi)ਪੰਜ ਭੂਤਨੇ ਅਤੇ ਤਿੰਨੇ ਵਿਰੋਧੀ ਸੁਪਾ, ਮੇਰੀ ਇਕ ਆਤਮਾ ਨੂੰ ਦੁਖ ਦਿੰਦੇ ਹਨ। ਹੇ ਨਿਖਸਮਿਆਂ ਦੇ ਖਸਮ, ਦਇਆਵਾਨ ਪ੍ਰਭੂ,
Fareedkot Teekaਪੰਚ ਜੋ ਕਾਮਾਦਿਕ ਬਿਕਾਰ ਹੈਂ ਮਨ ਤਿਨੋਂ ਕਾ ਦਾਸ ਹੋਇ ਰਹਾ ਹੈ; ਵਾ ਦਸ ਇੰਦ੍ਰੇ ਅਰ ਤੀਨੋਂ ਗੁਣ ਭੀ ਮਨ ਕੇ ਦ੍ਵੈਖੀ ਹੋ ਰਹੇ ਹੈਂ। ਹੇ (ਨਾਥ) ਸ੍ਵਾਮੀ! ਮੇਰਾ ਮਨ ਅਨਾਥ ਏਕ ਹੈ, ਭਾਵ ਯਹ ਕਿ ਤਿਸ ਕਾ ਔਰ ਕੋਈ ਰਖ੍ਯਕ ਨਹੀਂ॥
Prof. Sahib Singh(ਮੇਰਾ ਇਹ) ਇਕ ਮਨ ਹੈ, (ਕਾਮਾਦਿਕ) ਪੰਜਾਂ ਦਾ ਗ਼ੁਲਾਮ (ਬਣਿਆ ਪਿਆ) ਹੈ, ਮਾਇਆ ਦੇ ਤਿੰਨ ਗੁਣ ਇਸ ਦੇ ਵੈਰੀ ਹਨ।

ਪਦ ਅਰਥ ਪੰਚ ਦਾਸ = ਕਾਮਾਦਿਕ ਪੰਜਾਂ ਦਾ ਗ਼ੁਲਾਮ। ਤੀਨਿ = ਰਜੋ, ਸਤੋ, ਤਮੋ; ਇਹ ਤਿੰਨੇ ਹੀ। ਦੋਖੀ = ਵੈਰੀ। ਅਨਾਥ ਨਾਥ = ਹੇ ਅਨਾਥਾਂ ਦੇ ਨਾਥ!

SikhNet (Spanish)Las cinco pasiones y los tres estados torturan mi mente,

ਰਾਖੁ; ਹੋ ਕਿਰਪਾਲ ॥ ਰਹਾਉ ॥

raakh; ho kirapaal | rahaau |

Sant Singh KhalsaO Merciful Lord, Master of the masterless, please save me from them. ||Pause||
Manmohan Singhsave Thee me from them. Pause.
Manmohan Singh (Punjabi)ਤੂੰ ਮੇਰੀ ਉਨ੍ਹਾਂ ਪਾਸੋ ਰੱਖਿਆ ਕਰ। ਠਹਿਰਾਉ।
Fareedkot Teekaਕ੍ਰਿਪਾਲ ਹੋ ਕਰ ਮਨ ਕੀ ਰਖ੍ਯਾ ਕਰੋ॥ ਰਹਾਉ ॥
Prof. Sahib Singhਹੇ ਕਿਰਪਾਲ ਪ੍ਰਭੂ! (ਮੈਨੂੰ ਇਹਨਾਂ ਤੋਂ) ਬਚਾ ਲੈ ॥ ਰਹਾਉ॥

ਪਦ ਅਰਥ ਹੋ ਕਿਰਪਾਲ = ਹੇ ਕਿਰਪਾਲ!ਰਹਾਉ। ਰਹਾਉ॥

SikhNet (Spanish)oh Soporte del que no lo tiene. Sálvame, oh sálvame, por Misericordia. (Pausa)

ਅਨਿਕ ਜਤਨ; ਗਵਨੁ ਕਰਉ ॥

anik jatan; gavan krau |

Sant Singh KhalsaI make all sorts of efforts and go on pilgrimages;
Manmohan SinghI make many efforts and go on pilgrimages.
Manmohan Singh (Punjabi)ਮੈਂ ਘਣੇਰੇ ਉਪਰਾਲੇ ਕਰਦਾ ਤੇ ਯਾਤਾ ਕਰਨ ਜਾਂਦਾ ਹਾਂ।
Fareedkot Teekaਅਨੇਕ ਹੀ ਜਤਨ ਕਰਤਾ ਹੂੰ ਔਰ ਅਨੇਕ ਦਿਸਾ ਕੋ ਗਾਵਨ ਕਰਤਾ ਹੂੰ॥
Prof. Sahib Singhਹੇ ਪ੍ਰਭੂ! (ਇਹਨਾਂ ਤੋਂ ਬਚਣ ਲਈ) ਮੈਂ ਕਦੀ ਜਤਨ ਕਰਦਾ ਹਾਂ, ਮੈਂ ਤੀਰਥਾਂ ਤੇ ਜਾਂਦਾ ਹਾਂ,

ਪਦ ਅਰਥ ਗਵਨੁ ਕਰਉ = (ਮੈਂ ਤੀਰਥਾਂ ਤੇ) ਗਵਨ ਕਰਦਾ ਹਾਂ। ਅਨਿਕ ਜਤਨ ਕਰਉ = ਮੈਂ ਕਈ ਜਤਨ ਕਰਦਾ ਹਾਂ।

SikhNet (Spanish)Hago todo tipo de esfuerzos, voy a peregrinajes,

ਖਟੁ ਕਰਮ ਜੁਗਤਿ; ਧਿਆਨੁ ਧਰਉ ॥

khatt karam jugat; dhiaan dhrau |

Sant Singh KhalsaI perform the six rituals, and meditate in the right way.
Manmohan SinghI perform six religious rites and contemplate in the right way.
Manmohan Singh (Punjabi)ਮੈਂ ਛੇ ਕਰਮ ਕਾਂਡ ਕਰਦਾ ਅਤੇ ਠੀਕ ਤਰੀਕੇ ਨਾਲ ਸੋਚਦਾ ਵੀਚਾਰਦਾ ਹਾਂ।
Fareedkot Teekaਖਟ ਕਰਮੋ ਕੇ ਸੰਜੁਗਤ ਹੋ ਕਰ ਦੇਵਤਿਓਂ ਕਾ ਧ੍ਯਾਨ ਕਰਤਾ ਹੂੰ। ਜਪ, ਹੋਮ, ਸੰਧ੍ਯਾ, ਦੇਵ ਅਰਚਾ, ਇਸਨਾਨ, ਅਤਿਥ ਪੂਜਾ, ਏਹ ਖਟ ਕਰਮ ਹੈਂ॥
Prof. Sahib Singhਮੈਂ ਛੇ (ਰੋਜ਼ਾਨਾ) ਕਰਮਾਂ ਦੀ ਮਰਯਾਦਾ ਨਿਬਾਹੁੰਦਾ ਹਾਂ, ਮੈਂ ਸਮਾਧੀਆਂ ਲਾਂਦਾ ਹਾਂ।

ਪਦ ਅਰਥ ਖਟੁ ਕਰਮ = ਬ੍ਰਾਹਮਣਾਂ ਵਾਸਤੇ ਜ਼ਰੂਰੀ ਮਿਥੇ ਹੋਏ ਛੇ ਕਰਮ = {अध्यापनमघ्ययनं, यजनं याजन तथा। दानां प्रतिग्रहश्चैव, षट् कर्माण्यग्रजन्मन M.S. ੧੦. ੭੫}। ਜੁਗਤਿ = ਮਰਯਾਦਾ। ਧਿਆਨੁ ਧਰਉ = ਮੈਂ ਸਮਾਧੀ ਲਾਂਦਾ ਹਾਂ।

SikhNet (Spanish)realizo los seis tipos de trabajos como un Yogui y vivo rectamente, pero nada me ayuda,

ਉਪਾਵ ਸਗਲ ਕਰਿ. ਹਾਰਿਓ; ਨਹ ਨਹ ਹੁਟਹਿ, ਬਿਕਰਾਲ ॥੧॥

aupaav sagal kar. haario; neh neh hutteh, bikaraal |1|

Sant Singh KhalsaI am so tired of making all these efforts, but the horrible demons still do not leave me. ||1||
Manmohan SinghI have grown weary of making all the efforts, but the fearful sins leave me not, ever.
Manmohan Singh (Punjabi)ਮੈਂ ਸਾਰੇ ਉਪਰਾਲੇ ਕਰਦਾ ਹੰਭ ਗਿਆ ਹਾਂ, ਪ੍ਰੰਤੂ ਭਿਆਨਕ ਪਾਪ ਮੇਰਾ ਖਹਿਡਾ ਛਡਦੇ ਨਹੀਂ, ਕਦੇ ਭੀ ਨਹੀਂ।
Fareedkot Teekaਸੰਪੂਰਨ ਜਤਨ ਕਰ ਕੇ ਹਾਰ ਗਿਆ ਹੂੰ, ਪਰੰਤੂ ਯਹਿ (ਬਿਕਰਾਲ) ਭੈਦਾਇਕ ਕਾਮਾਦਿਕ ਅਨੇਕ ਜਤਨ ਕਰਨੇ ਸੇ (ਹੁਟਹਿ) ਥਕਤ ਨਹੀਂ ਹੋਤੇ। ਔਰ ਖਟ ਕਰਮੋਂ ਕੇ ਕਰਨੇ ਸੇ ਭੀ ਥਕਤ ਨਹੀਂ ਹੋਤੇ, ਭਾਵ ਮੇਰੇ ਪੀਛੇ ਕੋ ਛੋਡਤੇ ਨਹੀਂ॥੧॥
Prof. Sahib Singhਹੇ ਪ੍ਰਭੂ! ਮੈਂ ਸਾਰੇ ਹੀਲੇ ਕਰ ਕੇ ਥੱਕ ਗਿਆ ਹਾਂ, ਪਰ ਇਹ ਡਰਾਉਣੇ ਵਿਕਾਰ (ਮੇਰੇ ਉੱਤੇ ਹੱਲੇ ਕਰਨੋਂ) ਥੱਕਦੇ ਨਹੀਂ ਹਨ ॥੧॥

ਪਦ ਅਰਥ ਉਪਾਵ ਸਗਲ = ਸਾਰੇ ਹੀਲੇ। ਕਰਿ = ਕਰ ਕੇ। ਨਹ ਹੁਟਹਿ = ਥੱਕਦੇ ਨਹੀਂ ਹਨ। ਬਿਕਰਾਲ = ਡਰਾਉਣੇ (ਕਾਮਾਦਿਕ) ॥੧॥

SikhNet (Spanish)las pasiones salvajes no las puedo controlar. (1)

ਸਰਣਿ ਬੰਦਨ; ਕਰੁਣਾ ਪਤੇ ॥

saran bandan; karunaa pate |

Sant Singh KhalsaI seek Your Sanctuary, and bow to You, O Compassionate Lord.
Manmohan SinghO Lord of compassion, I seek Thine protection and make obeisance unto thee.
Manmohan Singh (Punjabi)ਹੇ ਰਹਿਮਤ ਦੇ ਸੁਆਮੀ! ਮੈਂ ਤੇਰੀ ਪਨਾਹ ਲੋੜਦਾ ਹਾਂ ਅਤੇ ਤੈਨੂੰ ਨਮਸਕਾਰ ਕਰਦਾ ਹਾਂ।
Fareedkot Teekaਹੇ ਕ੍ਰਿਪਾ ਸਰੂਪ ਸ੍ਵਾਮੀ! ਮੈਂ ਆਪ ਕੀ ਸਰਣ ਹੂੰ ਅਰ ਨਮਸਕਾਰ ਕਰਤਾ ਹੂੰ॥
Prof. Sahib Singhਹੇ ਦਇਆ ਦੇ ਮਾਲਕ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਸਿਰ ਨਿਵਾਉਂਦਾ ਹਾਂ।

ਪਦ ਅਰਥ ਬੰਦਨ = ਸਿਰ ਨਿਵਾਉਣਾ। ਕਰੁਣਾਪਤੇ = ਹੇ ਕਰੁਣਾ ਦੇ ਪਤੀ! {ਕਰੁਣਾ = ਤਰਸ} ਹੇ ਤਰਸ ਦੇ ਮਾਲਕ ਪ੍ਰਭੂ!

SikhNet (Spanish)Es así, oh Dios de Misericordia que he venido a postrarme ante Ti,

ਭਵ ਹਰਣ; ਹਰਿ ਹਰਿ ਹਰਿ ਹਰੇ ॥

bhav haran; har har har hare |

Sant Singh KhalsaYou are the Destroyer of fear, O Lord, Har, Har, Har, Har.
Manmohan SinghO God Lord, the Immortal Master, Thou are the Destroyer of dread.
Manmohan Singh (Punjabi)ਹੇ ਵਾਹਿਗੁਰੂ ਸੁਅਮੀ! ਆਬਿਨਾਸੀ ਮਾਲਕ! ਤੂੰ ਡਰ ਦੂਰ ਕਰਨਹਾਰ ਹੈ।
Fareedkot Teekaਤੂੰ (ਭਵ ਹਰਣ) ਜਨਮੋਂ ਕੇ ਹਰਣੇ ਵਾਲਾ ਹੈਂ, ਜਿਨ ਭਗਤ ਜਨੋਂ ਨੇ ਤੇਰਾ ਹਰਿ ਹਰਿ ਨਾਮ ਜਪਾ ਹੈ, ਤਿਨ ਕੇ ਦੁਖ ਤੈਨੇ (ਹਰੇ) ਨਸ਼ਟ ਕੀਏ ਹੈਂ॥
Prof. Sahib Singhਹੇ ਜਨਮ ਮਰਨ ਦਾ ਗੇੜ ਦੂਰ ਕਰਨ ਵਾਲੇ ਹਰੀ!

ਪਦ ਅਰਥ ਭਵ ਹਰਣ = ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹਰੇ = ਹੇ ਹਰੀ!

SikhNet (Spanish)pues sólo Tú puedes hacer que llegue hasta donde Tú estás.

ਏਕ ਤੂਹੀ. ਦੀਨ ਦਇਆਲ ॥

ek toohee. deen deaal |

Sant Singh KhalsaYou alone are Merciful to the meek.
Manmohan SinghThou alone are compassionate to the meek.
Manmohan Singh (Punjabi)ਕੇਵਲ ਤੂੰ ਹੀ ਮਸਕੀਨ ਉਤੇ ਮਿਹਰਬਾਨ ਹੈ।
Fareedkot Teekaਏਕ ਤੂੰ ਹੀ ਦੀਨੋਂ ਪਰ ਦਯਾਲਤਾ ਕਰਨੇ ਵਾਲਾ ਹੈ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! (ਮੇਰਾ) ਸਿਰਫ਼ ਤੂੰ ਹੀ (ਰਾਖਾ) ਹੈਂ।

ਪਦ ਅਰਥ ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ!

SikhNet (Spanish)Sólo Tú eres Compasivo con el débil,

ਪ੍ਰਭ ਚਰਨ; ਨਾਨਕ ਆਸਰੋ ॥

prabh charan; naanak aasaro |

Sant Singh KhalsaNanak takes the Support of God's Feet.
Manmohan SinghNanak has the support of the Lord's feet alone.
Manmohan Singh (Punjabi)ਨਾਨਕ ਨੂੰ ਕੇਵਲ ਸੁਆਮੀ ਦੇ ਚਰਨਾਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੇ ਕੋ ਤੇਰੇ ਹੀ ਚਰਨੋਂ ਕਾ ਆਸਰਾ ਹੈ॥
Prof. Sahib Singhਹੇ ਪ੍ਰਭੂ! ਨਾਨਕ ਨੂੰ ਤੇਰੇ ਹੀ ਚਰਨਾਂ ਦਾ ਆਸਰਾ ਹੈ।
SikhNet (Spanish)sí, sólo Tus Pies son mi Barco,

ਉਧਰੇ; ਭ੍ਰਮ ਮੋਹ ਸਾਗਰ ॥

audhare; bhram moh saagar |

Sant Singh KhalsaI have been rescued from the ocean of doubt,
Manmohan SinghI have crossed the ocean of doubt and worldly love,
Manmohan Singh (Punjabi)ਮੈਂ ਸੰਦੇਹ ਅਤੇ ਸੰਸਾਰੀ ਮਮਤਾ ਦੇ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ,
Fareedkot Teekaਭਰਮ ਅਰ ਮੋਹ ਕੇ ਸਮੁੰਦ੍ਰ ਸੇ ਵਹੁ ਪੁਰਸ਼ ਤੈਨੇ (ਉਧਰੇ) ਨਿਕਾਸੇ ਹੈਂ॥
Prof. Sahib Singhਹੇ ਪ੍ਰਭੂ! (ਅਨੇਕਾਂ ਜੀਵ) ਭਰਮ ਤੇ ਮੋਹ ਦੇ ਸਮੁੰਦਰ (ਵਿਚ ਡੁੱਬਣ) ਤੋਂ ਬਚ ਗਏ,

ਪਦ ਅਰਥ ਉਧਰੇ = ਬਚ ਗਏ। ਸਾਗਰ = ਸਮੁੰਦਰ।

SikhNet (Spanish)con los que podré cruzar el mar del deseo y de la duda,

ਲਗਿ ਸੰਤਨਾ; ਪਗ ਪਾਲ ॥੨॥੧॥੨॥

lag santanaa; pag paal |2|1|2|

Sant Singh Khalsaholding tight to the feet and the robes of the Saints. ||2||1||2||
Manmohan Singhclinging to the feet and skirt of the saints.
Manmohan Singh (Punjabi)ਸਾਧੂਆਂ ਦੇ ਪੈਰਾਂ ਅਤੇ ਪੱਲੇ ਨਾਲ ਚਿਮੜਾ ਕੇ।
Fareedkot Teekaਜੋ ਪੁਰਸ਼ ਸੰਤੋਂ ਕੇ (ਪਗ) ਚਰਨੋਂ ਮੇਂ ਪੜ ਕਰ ਤੇਰੇ (ਪਾਲ) ਲੜ ਲਗੇ ਹੈਂ॥੨॥੧॥੨॥☬ਬੇਨਤੀ:
Prof. Sahib Singhਤੇਰੇ ਸੰਤ ਜਨਾਂ ਦੀ ਚਰਨੀਂ ਲੱਗ ਕੇ, ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ ॥੨॥੧॥੨॥

ਪਦ ਅਰਥ ਲਗਿ = ਲੱਗ ਕੇ। ਪਗ = ਪੈਰੀਂ। ਪਾਲ = ਪੱਲੇ ॥੨॥੧॥੨॥

SikhNet (Spanish)aferrado a los Pies y a la Túnica de Tus Santos. (2-1-2)

Open this shabad →

Shabad Guru Arjan Dev Ji Raag Kaydaaraa

ਕੇਦਾਰਾ ਮਹਲਾ ੫ ਘਰੁ ੪ ॥

kedaaraa mahalaa 5 ghar 4 |

Sant Singh KhalsaKaydaaraa, Fifth Mehl, Fourth House:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kedara, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਰਨੀ ਆਇਓ. ਨਾਥ ਨਿਧਾਨ ॥

saranee aaeo. naath nidhaan |

Sant Singh KhalsaI have come to Your Sanctuary, O Lord, O Supreme Treasure.
Manmohan SinghO Lord, the Treasure of bliss, I have sought Thy refuge.
Manmohan Singh (Punjabi)ਹੇ ਖੁਸ਼ੀ ਦੇ ਖ਼ਜ਼ਾਨੇ ਸੁਆਮੀ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਹੇ ਨਿਧੀਓਂ ਕੇ ਘਰ ਸ੍ਵਾਮੀ! ਮੈਂ ਆਪ ਕੀ ਸਰਨੀ ਆਯਾ ਹੂੰ॥
Prof. Sahib Singhਹੇ ਨਾਥ! ਹੇ (ਸਭ ਸੁਖਾਂ ਦੇ) ਖ਼ਜ਼ਾਨੇ! ਮੈਂ ਤੇਰੀ ਸਰਨ ਆਇਆ ਹਾਂ

ਪਦ ਅਰਥ ਨਾਥ = ਹੇ ਨਾਥ! ਨਿਧਾਨ = ਹੇ (ਸਭ ਸੁਖਾਂ ਦੇ) ਖ਼ਜ਼ਾਨੇ!

SikhNet (Spanish)Oh Maestro, oh Tesoro de Éxtasis, busco Tu Refugio.

ਨਾਮ ਪ੍ਰੀਤਿ ਲਾਗੀ. ਮਨ ਭੀਤਰਿ; ਮਾਗਨ ਕਉ ਹਰਿ ਦਾਨ ॥੧॥ ਰਹਾਉ ॥

naam preet laagee. man bheetar; maagan kau har daan |1| rahaau |

Sant Singh KhalsaLove for the Naam, the Name of the Lord, is enshrined within my mind; I beg for the gift of Your Name. ||1||Pause||
Manmohan SinghWithin my mind Thy love is enshrined, and I pray for the alms of Thine Name, O God. Pause.
Manmohan Singh (Punjabi)ਮੇਰੇ ਚਿੱਤ ਅੰਦਰ ਤੇਰਾ ਪਿਆਰ ਟਿਕਿਆਂ ਹੋਇਆ ਹੈ ਅਤੇ ਮੈਂ ਤੇਰੇ ਲਾਮ ਦੀ ਖੈਰ ਦੀ ਯਾਚਨਾ ਕਰਦਾ ਹਾਂ, ਹੇ ਵਾਹਿਗੁਰੂ! ਠਹਿਰਾਓ।
Fareedkot Teekaਮੇਰੇ ਮਨ ਬਿਖੇ ਤੇਰੇ ਨਾਮ ਕੀ ਪ੍ਰੀਤਿ ਲਗੀ ਹੈ, ਯਹੀ ਦਾਨ ਮਾਗਨੇ ਵਾਸਤੇ, ਹੇ ਹਰੀ! ਤੇਰੀ ਸਰਣਿ ਲਈ ਹੈ॥੧॥ ਰਹਾਉ ॥
Prof. Sahib Singhਮੇਰੇ ਮਨ ਵਿਚ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਹੈ। ਹੇ ਹਰੀ! ਤੇਰੇ ਨਾਮ ਦਾ ਦਾਨ ਮੰਗਣ ਲਈ (ਮੈਂ ਤੇਰੀ ਸਰਨ ਪਿਆ ਹਾਂ) ॥੧॥ ਰਹਾਉ ॥

ਪਦ ਅਰਥ ਮਨ ਭੀਤਰਿ = ਮਨ ਵਿਚ। ਮਾਗਨ ਕਉ = ਮੰਗਣ ਵਾਸਤੇ ॥੧॥ ਰਹਾਉ ॥

SikhNet (Spanish)En mi mente está Tu Amor enaltecido y rezo que me bendigas con Tu Ser. (1-Pausa)

ਸੁਖਦਾਈ ਪੂਰਨ ਪਰਮੇਸੁਰ; ਕਰਿ ਕਿਰਪਾ ਰਾਖਹੁ ਮਾਨ ॥

sukhadaaee pooran paramesur; kar kirapaa raakhahu maan |

Sant Singh KhalsaO Pefect Transcendent Lord, Giver of Peace, please grant Your Grace and save my honor.
Manmohan SinghO my peace-giving Perfect Lord, mercifully save Thou my honour.
Manmohan Singh (Punjabi)ਹੇ ਮੇਰੇ ਆਰਾਮ-ਬਖਸ਼ਣਹਾਰ ਪੁਰੇ ਪ੍ਰਭੂ! ਦਇਆ ਧਾਰ ਕੇ ਤੂੰ ਮੇਰੀ ਪਤਿ ਆਬਰੂ ਰੱਖ।
Fareedkot Teekaਹੇ ਪੂਰਨ ਪਰਮੇਸ੍ਵਰ ਸੁਖੋਂ ਕੇ ਦਾਤੇ! ਕ੍ਰਿਪਾ ਕਰ ਕੇ ਮੇਰਾ ਮਾਨੁ ਰਾਖ ਲੀਜੀਏ॥☬ਜੇ ਕਹੈ ਕਿਆ ਮਾਗਤੇ ਹੋ? ਸੋ ਕਹਤੇ ਹੈਂ:
Prof. Sahib Singhਹੇ ਸੁਖ ਦਾਤੇ! ਹੇ ਸਰਬ ਗੁਣ ਭਰਪੂਰ! ਹੇ ਸਭ ਤੋਂ ਉੱਚੇ ਮਾਲਕ! ਮਿਹਰ ਕਰ, (ਮੇਰੀ ਸਰਨ ਪਏ ਦੀ) ਲਾਜ ਰੱਖ।

ਪਦ ਅਰਥ ਪੂਰਨ = ਹੇ ਸਭ ਗੁਣਾਂ ਨਾਲ ਭਰਪੂਰ! ਪਰਮੇਸੁਰ = ਹੇ ਪਰਮ ਈਸੁਰ! ਹੇ ਸਭ ਤੋਂ ਉੱਚੇ ਮਾਲਕ! ਮਾਨ = ਲਾਜ।

SikhNet (Spanish)Eres el Dador de Éxtasis, Perfecto, Dios de dioses, salva ahora mi honor por Misericordia

ਦੇਹੁ ਪ੍ਰੀਤਿ. ਸਾਧੂ ਸੰਗਿ ਸੁਆਮੀ; ਹਰਿ ਗੁਨ ਰਸਨ ਬਖਾਨ ॥੧॥

dehu preet. saadhoo sang suaamee; har gun rasan bakhaan |1|

Sant Singh KhalsaPlease bless me with such love, O my Lord and Master, that in the Saadh Sangat, the Company of the Holy, I may chant the Glorious Praises of the Lord with my tongue. ||1||
Manmohan SinghBless Thou me with such love, O my Lord God, that in the saints society I may utter Thy praise with my tongue.
Manmohan Singh (Punjabi)ਮੈਨੂੰ ਐਹੋ ਜੇਹੀ ਪਿਰਹੜੀ ਪਰਦਾਨ ਕਰ, ਹੈ ਮੇਰੇ ਸਾਈਂ ਵਾਹਿਗੁਰੂ! ਕਿ ਸਤਿਸੰਗਤ ਅੰਦਰ ਆਪਣੀ ਜੀਹਭਾ ਨਾਲ ਤੇਰਾ ਜੱਸ ਉਚਾਰਨ ਕਰਾਂ।
Fareedkot Teekaਹੇ ਹਰੀ ਸ੍ਵਾਂਮੀ! ਐਸੀ ਪ੍ਰੀਤੀ ਮੇਰੇ ਕੋ ਦੀਜੀਏ ਜੋ ਸੰਤੋਂ ਕੇ ਸੰਗ ਕਰ ਰਸਨਾਂ ਦ੍ਵਾਰੇ ਤੇਰੇ ਗੁਣੋਂ ਕੋ ਕਥਨ ਕਰੂੰ॥੧॥
Prof. Sahib Singhਹੇ ਸੁਆਮੀ! ਗੁਰੂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣਾ) ਪਿਆਰ ਬਖ਼ਸ਼। ਹੇ ਹਰੀ! ਮੇਰੀ ਜੀਭ ਤੇਰੇ ਗੁਣ ਉਚਾਰਦੀ ਰਹੇ ॥੧॥

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਸੁਆਮੀ = ਹੇ ਮਾਲਕ! ਰਸਨ = ਜੀਭ (ਨਾਲ)। ਬਖਾਨ = ਉਚਾਰਨੇ ॥੧॥

SikhNet (Spanish)y bendíceme con el Amor de Tus Santos, para que con mi lengua pueda recitar siempre Tu Alabanza. (1)

ਗੋਪਾਲ ਦਇਆਲ ਗੋਬਿਦ ਦਮੋਦਰ; ਨਿਰਮਲ ਕਥਾ ਗਿਆਨ ॥

gopaal deaal gobid damodar; niramal kathaa giaan |

Sant Singh KhalsaO Lord of the World, Merciful Lord of the Universe, Your sermon and spiritual wisdom are immaculate and pure.
Manmohan SinghO my Merciful God, the cherisher of the world, the Lord of universe and with a string round Thy discourse and Divine knowledge.
Manmohan Singh (Punjabi)ਹੇ ਸੰਸਾਰ ਦੇ ਪਾਲਣ-ਪੋਸਣਹਾਰ ਆਲਮ ਦੇ ਸੁਆਮੀ! ਅਤੇ ਆਪਣੇ ਪੇਟ ਉਦਾਲੇ ਰੱਸੀ ਵਾਲੇ ਮੇਰੇ ਮਿਹਰਬਾਨ ਵਾਹਿਗੁਰੂ! ਪਵਿੱਤਰ ਹੈ ਤੇਰੀ ਕਥਾ ਵਾਰਤਾ ਅਤੇ ਬ੍ਰਹਮ ਵੀਚਾਰ।
Fareedkot Teekaਪੁਨਾ ਐਸੇ ਤੇਰੇ ਨਾਮ ਉਚਾਰਨ ਕਰੂੰ, ਹੇ ਗੁਪਾਲ! ਹੇ ਦਯਾਲ! ਹੇ ਗੋਬਿੰਦ! ਹੇ ਦਾਮੋਦਰ! ਅਰ ਤੇਰੀ ਨਿਰਮਲ ਕਥਾ ਕੋ ਸੁਨੋ ਅਰ ਸ੍ਵਰੂਪ ਗ੍ਯਾਨ ਭੀ ਦੀਜਏ॥
Prof. Sahib Singhਹੇ ਗੋਪਾਲ! ਹੇ ਦਇਆਲ! ਹੇ ਗੋਬਿੰਦ! ਹੇ ਦਮੋਦਰ! ਮੈਨੂੰ ਆਪਣੀ ਪਵਿੱਤਰ ਸਿਫ਼ਤ-ਸਾਲਾਹ ਦੀ ਸੂਝ (ਬਖ਼ਸ਼)।

ਪਦ ਅਰਥ ਗੋਪਾਲ = ਹੇ ਗੋਪਾਲ! ਦਮੋਦਰ = ਹੇ ਦਮੋਦਰ! ਕਥਾ = ਸਿਫ਼ਤ-ਸਾਲਾਹ। ਗਿਆਨ = ਸੂਝ।

SikhNet (Spanish)Oh Señor del mundo, Bondadoso Señor del Universo, Tu Sermón y Tu Sabiduría Espiritual, son Inmaculados y Puros,

ਨਾਨਕ ਕਉ. ਹਰਿ ਕੈ ਰੰਗਿ ਰਾਗਹੁ; ਚਰਨ ਕਮਲ ਸੰਗਿ ਧਿਆਨ ॥੨॥੧॥੩॥

naanak kau. har kai rang raagahu; charan kamal sang dhiaan |2|1|3|

Sant Singh KhalsaPlease attune Nanak to Your Love, O Lord, and focus his meditation on Your Lotus Feet. ||2||1||3||
Manmohan SinghThy belly, immaculate is Thy love, O Lord, and fix his attention with Thine lotus feet.
Manmohan Singh (Punjabi)ਤੂੰ ਨਾਨਕ ਨੂੰ ਆਪਣੇ ਪਿਆਰ ਨਾਲ ਰੰਗ ਦੇ, ਹੇ ਸੁਆਮੀ! ਅਤੇ ਉਸ ਦੀ ਬਿਰਤੀ ਆਪਣੇ ਕੰਵਲ ਰੂਪੀ ਪੈਰਾ ਨਾਲ ਜੋੜ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੁਝ ਕੋ ਆਪਣੇ ਸ੍ਵਰੂਪ ਕੇ (ਰੰਗਿ) ਪ੍ਰੇਮ ਮੇਂ ਰੰਗੋਂ ਔਰ ਮੇਰੇ ਮਨ ਕਾ ਤੇਰੇ ਚਰਨ ਕਮਲੋਂ ਸਾਥ ਧ੍ਯਾਨੁ ਰਹੇ॥੨॥੧॥੩॥
Prof. Sahib Singhਹੇ ਹਰੀ! ਨਾਨਕ ਨੂੰ ਆਪਣੇ (ਪਿਆਰ-) ਰੰਗ ਵਿਚ ਰੰਗ ਦੇਹ। (ਨਾਨਕ ਦੀ) ਸੁਰਤ ਤੇਰੇ ਸੋਹਣੇ ਚਰਨਾਂ ਵਿਚ ਟਿਕੀ ਰਹੇ ॥੨॥੧॥੩॥

ਪਦ ਅਰਥ ਰੰਗਿ = ਰੰਗ ਵਿਚ। ਰਾਗਹੁ = ਰਾਂਗਹੁ, ਰੰਗ ਦੇਹ। ਸੰਗਿ = ਨਾਲ। ਧਿਆਨੁ = ਸੁਰਤ ॥੨॥੧॥੩॥

SikhNet (Spanish)por favor entona a Nanak en Tu Amor y enfoca su Meditación en el Loto de Tus Pies. (2-1-3)

Open this shabad →

Shabad Guru Arjan Dev Ji Raag Kaydaaraa continues on Ang 1120

ਕੇਦਾਰਾ ਮਹਲਾ ੫ ॥

kedaaraa mahalaa 5 |

Sant Singh KhalsaKaydaaraa, Fifth Mehl:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਹਰਿ ਕੇ ਦਰਸਨ ਕੋ, ਮਨਿ ਚਾਉ ॥

har ke darasan ko, man chaau |

Sant Singh KhalsaMy mind yearns for the Blessed Vision of the Lord's Darshan.
Manmohan SinghI have a yearning in my mind for the vision of my God.
Manmohan Singh (Punjabi)ਮੈਨੂੰ ਆਪਣੇ ਵਾਹਿਗੁਰੂ ਦੇ ਦੀਦਾਰ ਦੀ ਆਪਣੇ ਚਿੱਤ ਅੰਦਰ ਉਮੰਗ ਹੈ।
Fareedkot Teekaਹੇ ਹਰੀ! ਮੇਰੇ ਮਨ ਕੇ ਵਿਖੇ ਤੇਰੇ ਦਰਸਨ ਕਾ ਚਾਉ ਹੈ॥
Prof. Sahib Singhਮੇਰੇ ਮਨ ਵਿਚ ਹਰੀ ਦੇ ਦਰਸਨ ਦੀ ਤਾਂਘ ਹੈ।

ਪਦ ਅਰਥ ਕੋ = ਦਾ। ਮਨਿ = ਮਨ ਵਿਚ।

SikhNet (Spanish)Mi mente se muere por tener la Visión del Darshan de mi Señor.

ਕਰਿ ਕਿਰਪਾ ਸਤਸੰਗਿ ਮਿਲਾਵਹੁ; ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥

kar kirapaa satasang milaavahu; tum devahu apano naau | rahaau |

Sant Singh KhalsaPlease grant Your Grace, and unite me with the Society of the Saints; please bless me with Your Name. ||Pause||
Manmohan SinghIn Thy mercy, unite Thou me with the society of saints and bless me with Thy Name. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਤੂੰ ਮੈਨੂੰ ਸਤਿਸੰਗਤ ਨਾਲ ਜੋੜ ਦੇ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ। ਠਹਿਰਾਓ।
Fareedkot Teekaਕ੍ਰਿਪਾ ਦ੍ਰਿਸਟੀ ਕਰ ਕੇ ਮੇਰੇ ਕੋ ਸਤਸੰਗ ਮੇਂ ਮਿਲਾ ਦੇਵੋ ਅਰ ਤੁਮ ਅਪਨਾ ਨਾਮੁ ਮੇਰੇ ਕੋ ਦੋਵੋ॥ ਰਹਾਉ ॥
Prof. Sahib Singhਹੇ ਹਰੀ! ਮਿਹਰ ਕਰ ਕੇ ਮੈਨੂੰ ਸਾਧ ਸੰਗਤ ਵਿਚ ਮਿਲਾਈ ਰੱਖ, (ਤੇ ਉਥੇ ਰੱਖ ਕੇ) ਮੈਨੂੰ ਆਪਣਾ ਨਾਮ ਬਖ਼ਸ਼ ॥ ਰਹਾਉ॥

ਪਦ ਅਰਥ ਕਰਿ = ਕਰ ਕੇ। ਸਤ ਸੰਗਿ = ਸਾਧ ਸੰਗਤ ਵਿਚ ॥ ਰਹਾਉ॥

SikhNet (Spanish)Ten Compasión de mí, guíame hasta Tus Santo y bendíceme con Tu Nombre. (Pausa)

ਕਰਉ ਸੇਵਾ. ਸਤ ਪੁਰਖ ਪਿਆਰੇ; ਜਤ ਸੁਨੀਐ. ਤਤ ਮਨਿ ਰਹਸਾਉ ॥

krau sevaa. sat purakh piaare; jat suneeai. tat man rahasaau |

Sant Singh KhalsaI serve my True Beloved Lord. Wherever I hear His Praise, there my mind is in ecstasy.
Manmohan SinghServe I my loved True Lord. Wherever I hear His praise, there my mind is in bloom.
Manmohan Singh (Punjabi)ਮੈਂ ਆਪਣੇ ਲਾਡਲੇ ਸਚੇ ਸੁਆਮੀ ਦੀ ਟਹਿਲ ਕਮਾਉਂਦਾ ਹਾ। ਜਿਥੇ ਭੀ ਮੈਂ ਉਸ ਦਾ ਜੱਸ ਸੁਣਦਾ ਹਾਂ, ਉਕੇ ਹੀ ਮੇਰਾ ਚਿੱਤ ਖਿੜ ਜਾਂਦਾ ਹੈ।
Fareedkot Teekaਹੇ ਪ੍ਯਾਰੇ ਪਰਮੇਸ੍ਵਰ! ਮੈਂ (ਸਤ ਪੁਰਖ) ਮਹਾਤਮਾ ਪੁਰਸ਼ੋਂ ਕੀ ਸੇਵਾ ਕਰੋਂ ਔਰ (ਜਤ) ਜਹਾਂ ਤੇਰਾ ਜਸੁ ਉਨ ਕੇ ਮੁਖ ਦ੍ਵਾਰਾ ਸ੍ਰਵਨ ਕਰੋਂ (ਤਤ) ਤਹਾਂ ਹੀ ਮਨ ਮੇਂ (ਰਹਸਾਉ) ਅਨੰਦ ਹੋਵੋਂ॥
Prof. Sahib Singhਹੇ ਪਿਆਰੇ ਹਰੀ! (ਮਿਹਰ ਕਰ) ਮੈਂ ਗੁਰਮੁਖਾਂ ਦੀ ਸੇਵਾ ਕਰਦਾ ਰਹਾਂ (ਕਿਉਂਕਿ ਗੁਰਮੁਖਾਂ ਦੀ ਸੰਗਤ ਵਿਚ) ਜਿਥੇ ਭੀ ਤੇਰਾ ਨਾਮ ਸੁਣਿਆ ਜਾਂਦਾ ਹੈ ਉਥੇ ਹੀ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ।

ਪਦ ਅਰਥ ਕਰਉ = ਕਰਉਂ, ਮੈਂ ਕਰਾਂ। ਸੇਵਾ ਸਤ ਪੁਰਖ = ਗੁਰਮੁਖਾਂ ਦੀ ਸੇਵਾ। ਪਿਆਰੇ = ਹੇ ਪਿਆਰੇ ਪ੍ਰਭੂ! ਜਤ = {यत्र} ਜਿੱਥੇ। ਸੁਨੀਐ = ਸੁਣਿਆ ਜਾਂਦਾ ਹੈ। ਤਤ = ਉਥੇ। ਮਨਿ = ਮਨ ਵਿਚ। ਰਹਸਾਉ = ਰਹਸੁ, ਖਿੜਾਉ।

SikhNet (Spanish)Déjenme Servirte, oh Purusha Verdadero, oh Amor, y así como empiezo a escuchar de Ti, mi mente entra en Éxtasis.

Open this shabad (7 lines, Angs 1119-1120) →

Ang 1119 of 1430