ਮਾਰੂ ਮਹਲਾ ੧ ॥
maaroo mahalaa 1 | Ang 1025
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਆਪੇ ਕਰਤਾ ਪੁਰਖੁ ਬਿਧਾਤਾ ॥
aape karataa purakh bidhaataa | Ang 1025
Sant Singh KhalsaHe Himself is the Creator Lord, the Architect of Destiny.
Manmohan SinghGod Himself is the Creator Lord,
Manmohan Singh (Punjabi)ਵਾਹਿਗੁਰੂ ਆਪ ਸਰਿਜਣਹਾਰ ਸੁਆਮੀ ਹੈ,
Fareedkot Teekaਹਰੀ ਆਪੇ ਹੀ ਕਰਨੇ ਵਾਲਾ ਹੈ ਜਗਤ ਕਾ, ਪੁਨਃ ਆਪ ਹੀ ਪੁਰਖੋਂ ਕੇ ਤਾਂਈ ਕਰਮ ਫਲ ਪਰਦਾਤਾ ਹੋ ਰਹਾ ਹੈ॥
Prof. Sahib Singhਕਰਤਾਰ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਵਿਚ ਵਿਆਪਕ ਹੈ।ਪਦ ਅਰਥ ਪੁਰਖੁ = ਸਰਬ-ਵਿਆਪਕ। ਬਿਧਾਤਾ = ਪੈਦਾ ਕਰਨ ਵਾਲਾ, ਸਿਰਜਣਹਾਰ।
SikhNet (Spanish)El Mismo Dios Absoluto es el Dios Creador,
ਜਿਨਿ ਆਪੇ ਆਪਿ ਉਪਾਇ ਪਛਾਤਾ ॥
jin aape aap upaae pachhaataa | Ang 1025
Sant Singh KhalsaHe evaluates those whom He Himself has created.
Manmohan Singhwho of Himself creating the creatures assays them.
Manmohan Singh (Punjabi)ਜੋ ਖ਼ੁਦ ਜੀਵਾਂ ਨੂੰ ਰੱਚ ਕੇ ਉਨ੍ਹਾਂ ਨੂੰ ਪਰਖਦਾ ਹੈ।
Fareedkot Teekaਜਿਸ ਤੈਨੇ ਅਪਨੇ ਆਪ ਹੀ ਉਤਪੰਨ ਕਰ ਕੇ ਜੀਵੋਂ ਕੋ ਪੁਨਾ ਤਿਨ ਕੇ ਕਰਮੋਂ ਕੋ ਪਛਾਤਾ ਹੈ॥
Prof. Sahib Singhਉਸ ਕਰਤਾਰ ਨੇ ਆਪ ਹੀ ਜਗਤ ਪੈਦਾ ਕਰ ਕੇ ਇਸ ਦੀ ਸੰਭਾਲ ਦਾ ਫ਼ਰਜ਼ ਭੀ ਪਛਾਣਿਆ ਹੈ।ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਉਪਾਇ = ਪੈਦਾ ਕਰ ਕੇ। ਪਛਾਤਾ = ਸੰਭਾਲ ਕੀਤੀ ਹੈ, ਸੰਭਾਲ ਦਾ ਫ਼ਰਜ਼ ਪਛਾਣ ਰਿਹਾ ਹੈ।
SikhNet (Spanish)Él nace de Sí Mismo y sólo Él Mismo conoce Su Propio Ser.
ਆਪੇ ਸਤਿਗੁਰੁ. ਆਪੇ ਸੇਵਕੁ; ਆਪੇ ਸ੍ਰਿਸਟਿ ਉਪਾਈ ਹੇ ॥੧॥
aape satigur. aape sevak; aape srisatt upaaee he |1| Ang 1025
Sant Singh KhalsaHe Himself is the True Guru, and He Himself is the servant; He Himself created the Universe. ||1||
Manmohan SinghHe Himself is the True Guru, Himself the attendant and of Himself creates the world.
Manmohan Singh (Punjabi)ਉਹ ਆਪ ਸੱਚਾ ਗੁਰੂ ਹੈ, ਆਪ ਹੀ ਟਹਿਲੂਆਂ ਅਤੇ ਆਪ ਹੀ ਸੰਸਾਰ ਨੂੰ ਸਾਜਦਾ ਹੈ।
Fareedkot Teekaਆਪ ਹੀ ਸਤਗੁਰ ਰੂਪ ਹੈ ਔ ਆਪ ਹੀ ਸੇਵਕ ਹੈ, ਔ ਆਪੇ ਹੀ ਕਰਮੋਂ ਕੇ ਅਨਸਾਰ ਸ੍ਰਿਸ੍ਟੀ ਉਪਾਈ ਹੈ॥੧॥
Prof. Sahib Singhਪ੍ਰਭੂ ਆਪ ਹੀ ਸਤਿਗੁਰੂ ਹੈ ਆਪ ਹੀ ਸੇਵਕ ਹੈ, ਪ੍ਰਭੂ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ॥੧॥
SikhNet (Spanish)Él Mismo es el Guru Verdadero, así como el buscador, pues Él Mismo ha creado lo que ha creado.(1)
ਆਪੇ ਨੇੜੈ; ਨਾਹੀ ਦੂਰੇ ॥
aape nerrai; naahee doore | Ang 1025
Sant Singh KhalsaHe is near at hand, not far away.
Manmohan SinghHe Himself is near, not far.
Manmohan Singh (Punjabi)ਉਹ ਆਪ ਨਜ਼ਦੀਕ ਹੈ, ਦੁਰੇਡੇ ਨਹੀਂ।
Fareedkot Teekaਆਪ ਸਭ ਕੇ ਨੇੜੇ ਹੈ ਦੂਰ ਨਹੀਂ॥
Prof. Sahib Singh(ਸਰਬ-ਵਿਆਪਕ ਹੋਣ ਕਰਕੇ ਪ੍ਰਭੂ) ਆਪ ਹੀ (ਹਰੇਕ ਜੀਵ ਦੇ) ਨੇੜੇ ਹੈ ਕਿਸੇ ਤੋਂ ਭੀ ਦੂਰ ਨਹੀਂ।
SikhNet (Spanish)Oh, Él, nuestro Dios, está cerca y no lejos y aquél que sabe esto,
ਬੂਝਹਿ ਗੁਰਮੁਖਿ; ਸੇ ਜਨ ਪੂਰੇ ॥
boojheh guramukh; se jan poore | Ang 1025
Sant Singh KhalsaThe Gurmukhs understand Him; perfect are those humble beings.
Manmohan SinghPerfect are the persons, who understand this; by Guru's grace.
Manmohan Singh (Punjabi)ਪੂਰਨ ਹਨ ਉਹ ਪੁਰਸ਼, ਜੋ ਇਸ ਨੂੰ ਗੁਰਾਂ ਦੀ ਦਇਆ ਦੁਆਰਾ ਸਮਝਦੇ ਹਨ।
Fareedkot Teekaਜੋ ਗੁਰੋਂ ਦ੍ਵਾਰੇ ਸਮਝਤੇ ਹੈਂ ਸੇ ਪੂਰੇ ਪੁਰਸ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਭੇਦ ਸਮਝ ਲੈਂਦੇ ਹਨ ਉਹ ਅਭੁੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।ਪਦ ਅਰਥ ਪੂਰੇ = ਸਾਰੇ ਗੁਣਾਂ ਦੇ ਮਾਲਕ।
SikhNet (Spanish)por la Gracia del Guru, es el que ha perfeccionado su ser.
ਤਿਨ ਕੀ ਸੰਗਤਿ ਅਹਿਨਿਸਿ ਲਾਹਾ; ਗੁਰ ਸੰਗਤਿ ਏਹ ਵਡਾਈ ਹੇ ॥੨॥
tin kee sangat ahinis laahaa; gur sangat eeh vaddaaee he |2| Ang 1025
Sant Singh KhalsaAssociating with them night and day is profitable. This is the glorious greatness of associating with the Guru. ||2||
Manmohan SinghThere is profit in associating with them day and night. This is the glory of the Guru's association.
Manmohan Singh (Punjabi)ਦਿਨ ਰਾਤ ਉਨ੍ਹਾਂ ਨਾਲ ਮੇਲ-ਮਿਲਾਪ ਕਰਨ ਵਿੱਚ ਲਾਭ ਹੈ। ਇਹ ਹੈ ਪ੍ਰਭਤਾ ਗੁਰਾਂ ਦੀ ਸਤਿਸੰਗਤ ਦੀ।
Fareedkot Teekaਤਿਨ ਕੀ ਸੰਗਤਿ ਮੇਂ ਰਾਤਿ ਦਿਨ ਲਾਭ ਹੈ, ਪਰੰਤੂ ਗੁਰੋਂ ਕੀ ਸੰਗਤਿ ਕਰ ਏਹੁ ਵਡਿਆਈ ਮਿਲਤੀ ਹੈ ਅਰਥਾਤ ਸਭ ਕੋਈ ਸਾਬਾਸੀ ਦੇਤਾ ਹੈ॥੨॥
Prof. Sahib Singhਗੁਰੂ ਦੀ ਸੰਗਤ ਕਰਨ ਕਰਕੇ ਉਹਨਾਂ ਨੂੰ ਇਹ ਮਹੱਤਤਾ ਮਿਲਦੀ ਹੈ ਕਿ ਉਹਨਾਂ ਦੀ ਸੰਗਤ ਤੋਂ ਭੀ ਦਿਨ ਰਾਤ ਲਾਭ ਹੀ ਲਾਭ ਮਿਲਦਾ ਹੈ ॥੨॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਲਾਹਾ = ਲਾਭ ॥੨॥
SikhNet (Spanish)Asociándose con él, uno gana el Mérito Eterno: tal es la Gloria de Sus Santos. (2)
ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥
jug jug sant bhale prabh tere | Ang 1025
Sant Singh KhalsaThroughout the ages, Your Saints are holy and sublime, O God.
Manmohan SinghSublime are Thine saints in every age, O Lord.
Manmohan Singh (Punjabi)ਸ੍ਰੇਸ਼ਟ ਹਨ ਤੇਰੇ ਸਾਧੂ ਹਰ ਯੁਗ ਅੰਦਰ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੇਰੇ ਭਗਤ ਜੁਗਾਂ ਜੁਗਾਂ ਮੇਂ ਸਦਾ ਭਲੇ ਹੈਂ॥
Prof. Sahib Singhਹੇ ਪ੍ਰਭੂ! ਹਰੇਕ ਜੁਗ ਵਿਚ ਤੇਰੇ ਸੰਤ ਨੇਕ ਬੰਦੇ ਹੁੰਦੇ ਹਨ,ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਪ੍ਰਭੂ = ਹੇ ਪ੍ਰਭੂ!
SikhNet (Spanish)Oh Dios, benditos sean Tus Santos en cada época, pues ellos
ਹਰਿ ਗੁਣ ਗਾਵਹਿ; ਰਸਨ ਰਸੇਰੇ ॥
har gun gaaveh; rasan rasere | Ang 1025
Sant Singh KhalsaThey sing the Glorious Praises of the Lord, savoring it with their tongues.
Manmohan SinghWith their tongue, happily sing they the Lord's praise.
Manmohan Singh (Punjabi)ਆਪਣੀ ਜੀਭ ਨਾਲ ਉਹ ਖੁਸ਼ੀ ਸਹਿਤ ਸਾਈਂ ਦਾ ਜੱਸ ਗਾਉਂਦੇ ਹਨ।
Fareedkot Teekaਜੋ ਰਸਨਾ ਕਰ ਤੇਰੇ ਗੁਨ ਗਾਵਤੇ ਹੈਂ, ਤਿਸੀ ਰਸ ਮੇਂ ਰਸੇ ਹੈਂ॥
Prof. Sahib Singhਉਹ ਜੀਭ ਨਾਲ ਰਸ ਲੈ ਕੇ ਤੇਰੇ ਗੁਣ ਗਾਂਦੇ ਹਨ।ਪਦ ਅਰਥ ਰਸਨ = ਜੀਭ। ਰਸੇਰੇ = ਰਸ ਆਨੰਦ ਨਾਲ।
SikhNet (Spanish)Te alaban siempre, endulzándolo todo con Tu Amor.
ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ; ਜਿਨ. ਨਾਹੀ ਚਿੰਤ ਪਰਾਈ ਹੇ ॥੩॥
ausatat kareh parahar dukh daalad; jin. naahee chint paraaee he |3| Ang 1025
Sant Singh KhalsaThey chant His Praises, and their pain and poverty are taken away; they are not afraid of anyone else. ||3||
Manmohan SinghThey utter the Lord's praise, are rid of pain and poverty and fear not anyone.
Manmohan Singh (Punjabi)ਉਹ ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਤਕਲਫ਼ਿ ਤੇ ਗ਼ਰੀਬੀ ਤੋਂ ਖ਼ਲਾਸੀ ਪਾ ਜਾਂਦੇ ਹਨ ਅਤੇ ਕਿਸੇ ਕੋਲੋਂ ਭੀ ਨਹੀਂ ਡਰਦੇ।
Fareedkot Teekaਜਿਨ ਕੋ ਪਰਾਈ ਅਰਥਾਤ ਦੂਸਰੇ ਕੀ ਚਿੰਤਾ ਨਹੀਂ ਹੈ, ਸੋ ਦੁਖ ਦਲਿਦ੍ਰ ਕੋ ਦੂਰ ਕਰ ਕੇ ਤੇਰੀ ਉਸਤਤੀ ਕਰਤੇ ਹੈਂ॥੩॥
Prof. Sahib Singhਤੈਥੋਂ ਬਿਨਾ ਉਹਨਾਂ ਨੂੰ ਕਿਸੇ ਹੋਰ ਦੀ ਆਸ ਨਹੀਂ ਹੁੰਦੀ, ਹੇ ਪ੍ਰਭੂ! ਉਹ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਆਪਣੇ ਅੰਦਰੋਂ) ਦੁੱਖ ਦਰਿੱਦ੍ਰ ਦੂਰ ਕਰ ਲੈਂਦੇ ਹਨ ॥੩॥ਪਦ ਅਰਥ ਪਰਹਰਿ = ਦੂਰ ਕਰ ਕੇ। ਚਿੰਤ = ਆਸ ॥੩॥
SikhNet (Spanish)Alabándote de esta forma se liberan de sus sufrimientos, no temen nada, sólo tienen profunda Reverencia por Ti.(3)
ਓਇ ਜਾਗਤ ਰਹਹਿ; ਨ ਸੂਤੇ ਦੀਸਹਿ ॥
oe jaagat raheh; na soote deeseh | Ang 1025
Sant Singh KhalsaThey remain awake and aware, and do not appear to sleep.
Manmohan SinghThey remain awake and are not seen asleep.
Manmohan Singh (Punjabi)ਉਹ ਜਾਗਦੇ ਰਹਿੰਦੇ ਹਨ, ਕਦੀ ਸੁੱਤੇ ਪਏ ਨਹੀਂ ਦਿਸਦੇ।
Fareedkot Teekaਵਹੁ ਜਾਗਤੇ ਰਹਿਤੇ ਹੈਂ ਕਬੀ ਸੋਏ ਹੂਏ ਨਹੀਂ ਦੇਖੀਤੇ॥
Prof. Sahib Singhਉਹ (ਸੰਤ ਜਨ ਮਾਇਆ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੇ ਹਨ, ਉਹ ਗ਼ਫ਼ਲਤ ਦੀ ਨੀਂਦ ਵਿਚ ਕਦੇ ਭੀ ਸੁੱਤੇ ਨਹੀਂ ਦਿੱਸਦੇ।ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}।
SikhNet (Spanish)Ellos están despiertos siempre, sí, ellos nunca se duermen
ਸੰਗਤਿ ਕੁਲ ਤਾਰੇ; ਸਾਚੁ ਪਰੀਸਹਿ ॥
sangat kul taare; saach pareeseh | Ang 1025
Sant Singh KhalsaThey serve up Truth, and so save their companions and relatives.
Manmohan SinghBy serving up truth they save their associates and lineage.
Manmohan Singh (Punjabi)ਸੱਚ ਨੂੰ ਪਰੋਸ ਕੇ ਉਹ ਆਪਣੇ ਮੇਲੀਆਂ ਅਤੇ ਵੰਸ ਦਾ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਸੰਮੂਹ ਸੰਗਤ ਅਰ ਕੁਲਾਂ ਕੋ ਤਾਰਤੇ ਹੈਂ ਔ ਸਾਚ ਕੋ ਹੀ ਪਰੋਸਤੇ ਹੈਂ; ਅਰਥਾਤ ਸਚ ਕਾ ਹੀ ਉਪਦੇਸ ਦੇਤੇ ਹੈਂ ਵਾ ਪਰਖਤੇ ਹੈਂ॥
Prof. Sahib Singhਉਹਨਾਂ ਦੀ ਸੰਗਤ ਅਨੇਕਾਂ ਕੁਲਾਂ ਤਾਰ ਦੇਂਦੀ ਹੈ ਕਿਉਂਕਿ ਉਹ ਸਭ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਵੰਡਦੇ ਹਨ।ਪਦ ਅਰਥ ਪਰੀਸਹਿ = ਪਰੀਂਹਦੇ ਹਨ, ਵੰਡਦੇ ਹਨ।
SikhNet (Spanish)y sólo actúan en la Verdad, y de esa forma salvan a todas sus generaciones.
ਕਲਿਮਲ ਮੈਲੁ ਨਾਹੀ. ਤੇ ਨਿਰਮਲ; ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥
kalimal mail naahee. te niramal; oe raheh bhagat liv laaee he |4| Ang 1025
Sant Singh KhalsaThey are not stained with the filth of sins; they are immaculate and pure, and remain absorbed in loving devotional worship. ||4||
Manmohan SinghThey have not the filth of sin, they are immaculate and ever remain absorbed in the Lord's devotion and love.
Manmohan Singh (Punjabi)ਉਨ੍ਹਾਂ ਨੂੰ ਪਾਪ ਦੀ ਗੰਦਗੀ ਨਹੀਂ ਲੱਗੀ ਹੋਈ, ਉਹ ਪਵਿੱਤ੍ਰ ਹਨ ਅਤੇ ਸਦਾ ਪ੍ਰਭੂ ਦੇ ਅਨੁਰਾਗ ਅਤੇ ਪਿਆਰ ਅੰਦਰ ਲੀਨ ਰਹਿੰਦੇ ਹਨ।
Fareedkot Teekaਕਲਜੁਗ ਕਾ ਸਮਾਂ ਜੋ ਮਲ ਰੂਪ ਹੈ ਅਰਥਾਤ ਪਾਪ ਰੂਪ ਹੈ, ਤਿਸ ਕੀ ਮੈਲ ਨਹੀਂ ਲਾਗੀ, ਤੇ ਪੁਰਸ ਪਾਪ ਰੂਪ ਮੈਲ ਰਹਿਤ ਹੈਂ। ਪੁਨਃ ਵਹੁ ਭਗਤੀ ਮੇਂ ਲਿਵ ਕੋ ਲਾਈ ਰਹਿਤੇ ਹੈਂ ਔਰ ਐਸੇ ਉਪਦੇਸ ਕਰਤੇ ਰਹਿਤੇ ਹੈਂ॥੪॥
Prof. Sahib Singh(ਉਹਨਾਂ ਦੇ ਅੰਦਰ) ਪਾਪਾਂ ਦੀ ਮੈਲ (ਰਤਾ ਭੀ) ਨਹੀਂ ਹੁੰਦੀ, ਉਹ ਪਵਿੱਤ੍ਰ ਜੀਵਨ ਵਾਲੇ ਹੁੰਦੇ ਹਨ, ਉਹ ਪ੍ਰਭੂ ਦੀ ਭਗਤੀ ਵਿਚ ਰੁੱਝੇ ਰਹਿੰਦੇ ਹਨ, ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ ॥੪॥ਪਦ ਅਰਥ ਕਲਿਮਲ = ਪਾਪ ॥੪॥
SikhNet (Spanish)Ellos están purgados de la mancha de sus errores, se vuelven inmaculados, entonados en la Adoración Amorosa de Dios.(4)
ਬੂਝਹੁ ਹਰਿ ਜਨ; ਸਤਿਗੁਰ ਬਾਣੀ ॥
boojhahu har jan; satigur baanee | Ang 1025
Sant Singh KhalsaO humble servants of the Lord, understand the Word of the Guru's Bani.
Manmohan SinghO God's saints! understand ye the True Guru's word;
Manmohan Singh (Punjabi)ਹੇ ਰੱਬ ਦੇ ਸੰਤੋ! ਤੁਸੀਂ ਸੰਚੇ ਗੁਰਾਂ ਦੀ ਬਾਣੀ ਨੂੰ ਸੋਚੋ ਸਮਝੋ;
Fareedkot Teekaਹੇ ਹਰੀ ਜਨੋਂ! ਸਤਿਗੁਰੋਂ ਸੇ ਉਪਦੇਸ ਰੂਪ ਬਾਣੀ ਕੋ ਸਮਝੋ॥
Prof. Sahib Singhਹੇ ਪ੍ਰਾਣੀਹੋ! ਹਰੀ-ਜਨਾਂ ਦੀ ਸੰਗਤ ਵਿਚ ਰਹਿ ਕੇ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ (ਇਹ ਪੱਕੀ ਗੱਲ) ਸਮਝ ਲਵੋ,ਪਦ ਅਰਥ ਹਰਿ ਜਨ = ਹੇ ਹਰੀ-ਜਨੋ!
SikhNet (Spanish)Oh Santos de Dios, realicen la Palabra del Guru Verdadero,
ਏਹੁ ਜੋਬਨੁ ਸਾਸੁ ਹੈ; ਦੇਹ ਪੁਰਾਣੀ ॥
ehu joban saas hai; deh puraanee | Ang 1025
Sant Singh KhalsaThis youth, breath and body shall pass away.
Manmohan Singhthis youth, breath and body, age and waste away.
Manmohan Singh (Punjabi)ਇਹ ਜੁਆਨੀ, ਸੁਆਸ਼ ਅਤੇ ਸਰੀਰ ਬੁੱਢੇ ਹੋ ਜਾਂਦੇ ਹਨ।
Fareedkot Teekaਇਹੁ ਜੋਬਨੁ ਆਦਿ ਸਰੀਰ ਕੀ ਸਵਸਥਾ ਸ੍ਵਾਸਾਂ ਪਰਯੰਤ ਹੈ ਔਰ ਇਸ ਦੇਹੀ ਕੋ ਪੁਰਾਣੀ ਹੂਈ ਹੀ ਜਾਣੋ॥
Prof. Sahib Singhਕਿ ਇਹ ਜੁਆਨੀ ਇਹ ਸੁਆਸ ਇਹ ਸਰੀਰ ਸਭ ਪੁਰਾਣੇ ਹੋ ਜਾਣ ਵਾਲੇ ਹਨ।ਪਦ ਅਰਥ ਸਾਸੁ = ਸੁਆਸ। ਦੇਹ = ਸਰੀਰ। ਪੁਰਾਣੀ = ਪੁਰਾਣੇ ਹੋ ਜਾਣ ਵਾਲੇ !
SikhNet (Spanish)pues la belleza, la respiración y la juventud, esas sin duda se desvanecen.
ਆਜੁ ਕਾਲਿ ਮਰਿ ਜਾਈਐ ਪ੍ਰਾਣੀ; ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥
aaj kaal mar jaaeeai praanee; har jap jap ridai dhiaaee he |5| Ang 1025
Sant Singh KhalsaO mortal, you shall die today or tomorrow; chant, and meditate on the Lord within your heart. ||5||
Manmohan SinghO mortal, thou shall die today or tomorrow. Utter thou the Lord's Name and meditate on it in thy mind.
Manmohan Singh (Punjabi)ਹੇ ਫ਼ਾਨੀ ਬੰਦੇ! ਤੂੰ ਅੱਜ ਜਾਂ ਸਵੇਰੇ ਮਰ ਵੰਝੇਗਾ। ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਆਰਾਧ।
Fareedkot Teekaਆਜ ਯਾ ਕਲ ਮਰ ਹੀ ਜਾਣਾ ਹੈ। ਹੇ ਪ੍ਰਾਣੀਓਂ! ਤਾਂ ਤੇ ਹਰੀ ਕੇ ਜਾਪ ਕੋ ਜਪ ਕੇ ਰਿਦੇ ਮੇਂ ਧਿਆਈ ਹੋਵੋ। ਭਾਵ ਹਰੀ ਨਾਮ ਕੋ ਸਿਮਰੋ ਔ ਹਰੀ ਕੇ ਸਰੂਪ ਕਾ ਰਿਦੇ ਮੇਂ ਧਿਆਨ ਕਰੋ॥੫॥
Prof. Sahib Singhਹੇ ਪ੍ਰਾਣੀ! (ਜੇਹੜਾ ਭੀ ਜੰਮਿਆ ਹੈ ਉਸ ਨੇ) ਥੋੜੇ ਹੀ ਸਮੇ ਵਿਚ ਮੌਤ ਦੇ ਵੱਸ ਆ ਜਾਣਾ ਹੈ, (ਇਸ ਵਾਸਤੇ) ਪਰਮਾਤਮਾ ਦਾ ਨਾਮ ਜਪੋ ਤੇ ਹਿਰਦੇ ਵਿਚ ਉਸ ਦਾ ਧਿਆਨ ਧਰੋ ॥੫॥
SikhNet (Spanish)Mira, uno muere el día de hoy o tal vez mañana, así que medita siempre en Tu Dios. (5)
ਛੋਡਹੁ ਪ੍ਰਾਣੀ; ਕੂੜ ਕਬਾੜਾ ॥
chhoddahu praanee; koorr kabaarraa | Ang 1025
Sant Singh KhalsaO mortal, abandon falsehood and your worthless ways.
Manmohan SinghO mortal, eschew thou falsehood and idle talk.
Manmohan Singh (Punjabi)ਹੇ ਜੀਵ! ਤੂੰ ਝੂਠ ਅਤੇ ਵਿਹਲੀਆਂ ਗੱਲਾਂ ਨੂੰ ਤਿਆਗ ਦੇ।
Fareedkot Teekaਹੇ ਪ੍ਰਾਣੀਓਂ! ਤੁਮ ਝੂਠੀਆਂ ਗੱਪਾਂ, ਭਾਵ ਬਿਅਰਥ ਬਾਤਾਂ ਕੋ ਤਿਆਗੋ॥
Prof. Sahib Singhਹੇ ਪ੍ਰਾਣੀ! ਨਿਰੇ ਮਾਇਆ ਦੇ ਮੋਹ ਦੀਆਂ ਗੱਲਾਂ ਛੱਡੋ।ਪਦ ਅਰਥ ਕੂੜ ਕਬਾੜਾ = ਕੂੜ ਦਾ ਕਬਾੜਾ, ਮਾਇਆ ਦੇ ਮੋਹ ਦੀਆਂ ਗੱਲਾਂ।
SikhNet (Spanish)Oh hombres, abandonen sus formas falsas de vivir,
ਕੂੜੁ ਮਾਰੇ; ਕਾਲੁ ਉਛਾਹਾੜਾ ॥
koorr maare; kaal uchhaahaarraa | Ang 1025
Sant Singh KhalsaDeath viciously kills the false beings.
Manmohan SinghDeath flays and kills the false one.
Manmohan Singh (Punjabi)ਝੂਠੇ ਨੂੰ ਮੌਤ ਖੱਲ ਲਾਹ ਕੇ ਮਾਰਦੀ ਹੈ।
Fareedkot Teekaਕਿਉਂਕਿ ਝੂਠ ਬੋਲਨਹਾਰੇ ਕੋ ਕਾਲ (ਉਛਾਹੜਾ) ਉਤਸ਼ਾਹ ਕਰ ਕੇ ਮਰਤਾ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ।ਪਦ ਅਰਥ ਉਛਾਹਾੜਾ = ਉਛਲ ਕੇ, ਉਤਸ਼ਾਹ ਨਾਲ।
SikhNet (Spanish)pues los seres falsos son atacados por la muerte de forma insidiosa.
ਸਾਕਤ ਕੂੜਿ ਪਚਹਿ. ਮਨਿ ਹਉਮੈ; ਦੁਹੁ ਮਾਰਗਿ ਪਚੈ ਪਚਾਈ ਹੇ ॥੬॥
saakat koorr pacheh. man haumai; duhu maarag pachai pachaaee he |6| Ang 1025
Sant Singh KhalsaThe faithless cynic is ruined through falsehood and his egotistical mind.On the path of duality, he rots away and decomposes. ||6||
Manmohan SinghThe mammon worshipper is ruined through falsehood and mental pride and putrefies in the way of duality.
Manmohan Singh (Punjabi)ਮਾਇਆ ਦਾ ਪੁਜਾਰੀ ਝੂਠ ਅਤੇ ਮਾਨਸਕ ਹੰਕਾਰ ਰਾਹੀਂ ਬਰਬਾਦ ਥੀ ਵੰਝਦਾ ਹੈ ਅਤੇ ਦਵੈਤ-ਭਾਵ ਦੇ ਰਸਤੇ ਅੰਦਰ ਗਲਸੜ ਜਾਂਦਾ ਹੈ।
Fareedkot Teekaਜੋ ਸਾਕਤ ਹੈਂ, ਸੋ ਝੂਠ ਕਰ ਕੇ ਜਲਤੇ ਹੈਂ, ਔ ਮਨ ਮੇਂ ਹਉਮੈਂ ਹੈ, ਸੋ ਤਿਸ ਸੇ ਖੋਟੇ ਮਾਰਗ ਕਰ ਆਪ ਜਲਤੇ ਹੈਂ ਔਰੋਂ ਕੋ ਜਲਾਵਤੇ ਹੈਂ॥੬॥
Prof. Sahib Singhਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ। ਜਿਸ ਮਨੁੱਖ ਦੇ ਮਨ ਵਿਚ ਹਉਮੈ ਹੈ ਉਹ ਮੇਰ-ਤੇਰ ਦੇ ਰਸਤੇ ਪੈ ਕੇ ਖ਼ੁਆਰ ਹੁੰਦਾ ਹੈ, ਹਉਮੈ ਉਸ ਨੂੰ ਖ਼ੁਆਰ ਕਰਦੀ ਹੈ ॥੬॥ਪਦ ਅਰਥ ਪਚਹਿ = ਖ਼ੁਆਰ ਹੁੰਦੇ ਹਨ। ਦੁਹੁ ਮਾਰਗਿ = ਹੋਰ ਹੋਰ ਆਸਰੇ ਦੀ ਝਾਕ ਵਾਲੇ ਰਸਤੇ ਵਿਚ ॥੬॥
SikhNet (Spanish)Sí, los amantes de Maya son destruidos por el ego y la dualidad. (6)
ਛੋਡਿਹੁ; ਨਿੰਦਾ ਤਾਤਿ ਪਰਾਈ ॥
chhoddihu; nindaa taat paraaee | Ang 1026
Sant Singh KhalsaAbandon slander and envy of others.
Manmohan SinghAbandon thou slander and jealousy of others.
Manmohan Singh (Punjabi)ਤੂੰ ਹੋਰਨਾਂ ਦੀ ਬਦਖੋਈ ਅਤੇ ਈਰਖਾ ਨੂੰ ਤਿਆਗ ਦੇ।
Fareedkot Teekaਤਾਂ ਤੇ ਤੁਸੀਂ ਪਰਾਈ ਨਿੰਦਾ ਔ ਉਸਤਤੀ ਕੋ ਛੋਡੋ॥
Prof. Sahib Singhਪਰਾਈ ਈਰਖਾ ਤੇ ਪਰਾਈ ਨਿੰਦਿਆ ਛੱਡ ਦਿਉ।ਪਦ ਅਰਥ ਤਾਤਿ = ਈਰਖਾ।
SikhNet (Spanish)Abandona la calumnia y la envidia a otros, pues aunque estudies más y más los textos sagrados,
ਪੜਿ ਪੜਿ ਦਝਹਿ; ਸਾਤਿ. ਨ ਆਈ ॥
parr parr dajheh; saat. na aaee | Ang 1026
Sant Singh KhalsaReading and studying, they burn, and do not find tranquility.
Manmohan SinghBy reading and perusing, men burn in pride and obtain not peace.
Manmohan Singh (Punjabi)ਪੜ੍ਹਨ ਅਤੇ ਵਾਚਣ ਦੁਆਰਾ, ਬੰਦੇ ਹੰਕਾਰ ਅੰਦਰ ਸੜਦੇ ਹਨ ਅਤੇ ਉਨ੍ਹਾਂ ਨੂੰ ਠੰਢ-ਚੈਣ ਪ੍ਰਾਪਤ ਨਹੀਂ ਹੁੰਦੀ।
Fareedkot Teekaਜੋ ਪੜ ਪੜ ਕੇ ਨਿੰਦਾ ਅਗਨੀ ਮੇਂ ਜਲਤੇ ਹੈਂ ਤਿਨ ਕੋ ਸਾਂਤੀ ਨਹੀਂ ਆਈ॥
Prof. Sahib Singh(ਜੇਹੜੇ ਨਿੰਦਿਆ ਤੇ ਈਰਖਾ ਕਰਦੇ ਹਨ ਉਹ ਨਿੰਦਿਆ ਤੇ ਈਰਖਾ ਦੀ ਸੜਨ ਵਿਚ) ਪੈ ਪੈ ਕੇ ਸੜਦੇ ਹਨ (ਉਹਨਾਂ ਨੂੰ ਆਪਣੇ ਆਪ ਨੂੰ ਭੀ) ਆਤਮਕ ਸ਼ਾਂਤੀ ਨਹੀਂ ਮਿਲਦੀ।ਪਦ ਅਰਥ ਪੜਿ ਪੜਿ = ਪੈ ਪੈ ਕੇ। ਦਝਹਿ = ਸੜਦੇ ਹਨ।
SikhNet (Spanish)de esa forma sólo te quemarás y te consumirás, no logrando ningún Confort.
ਮਿਲਿ ਸਤਸੰਗਤਿ ਨਾਮੁ ਸਲਾਹਹੁ; ਆਤਮ ਰਾਮੁ ਸਖਾਈ ਹੇ ॥੭॥
mil satasangat naam salaahahu; aatam raam sakhaaee he |7| Ang 1026
Sant Singh KhalsaJoining the Sat Sangat, the True Congregation, praise the Naam, the Name of the Lord. The Lord, the Supreme Soul, shall be your helper and companion. ||7||
Manmohan SinghMeeting the Society of saints, praise thou the Name and Pervading God shall be thy Helper.
Manmohan Singh (Punjabi)ਸਾਧ ਸੰਗਤ ਨਾਲ ਮਿਲ ਕੇ ਤੂੰ ਨਾਮ ਦੀ ਪ੍ਰਸੰਸਾ ਕਰ ਅਤੇ ਵਿਆਪਕ ਵਾਹਿਗੁਰੂ ਤੇਰਾ ਸਹਾਇਕ ਹੋਵੇਗਾ।
Fareedkot Teekaਤਾਂ ਤੇ ਸਾਧ ਸੰਗਤ ਮੇਂ ਮਿਲ ਕੇ ਨਾਮ ਕਾ ਸਲਾਹਣਾ ਕਰੋ, ਰਾਮ ਜੋ ਅਪਨਾ ਆਪੁ ਹੈ, ਸੋ ਤੁਮਾਰਾ ਸਹਾਈ ਹੋਵੇਗਾ॥੭॥
Prof. Sahib Singhਸਤ ਸੰਗਤ ਵਿਚ ਮਿਲ ਕੇ ਪ੍ਰਭੂ ਦੇ ਨਾਮ ਦੀ ਸਿਫ਼ਤ-ਸਾਲਾਹ ਕਰੋ (ਜੇਹੜੇ ਬੰਦੇ ਸਿਫ਼ਤ-ਸਾਲਾਹ ਕਰਦੇ ਹਨ) ਪਰਮਾਤਮਾ ਉਹਨਾਂ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ ॥੭॥ਪਦ ਅਰਥ ਆਤਮ ਰਾਮੁ = ਪਰਮਾਤਮਾ ॥੭॥
SikhNet (Spanish)Alaba entonces el Nombre del Señor, asociándote con los Santos, el Señor Todo Prevaleciente te dará Su Amistad y Su Amor.(7)
ਛੋਡਹੁ; ਕਾਮ ਕ੍ਰੋਧੁ ਬੁਰਿਆਈ ॥
chhoddahu; kaam krodh buriaaee | Ang 1026
Sant Singh KhalsaAbandon sexual desire, anger and wickedness.
Manmohan SinghRenounce thou lust, wrath and wickedness.
Manmohan Singh (Punjabi)ਤੂੰ ਵਿਸ਼ੇ ਭੋਗ, ਗੁੱਸੇ ਅਤੇ ਬਦੀ ਨੂੰ ਤਿਲਾਂਜਲੀ ਦੇ ਦੇ।
Fareedkot Teekaਇਸੀ ਤੇ ਬੁਰਾਈ, ਕਾਮ, ਕ੍ਰੋਧ ਕੋ ਛੋਡੋ॥
Prof. Sahib Singhਕਾਮ ਕ੍ਰੋਧ ਆਦਿਕ ਮੰਦ ਕਰਮ ਤਿਆਗੋ,
SikhNet (Spanish)Abandona la lujuria, el enojo y las acciones malvadas;
ਹਉਮੈ ਧੰਧੁ ਛੋਡਹੁ ਲੰਪਟਾਈ ॥
haumai dhandh chhoddahu lanpattaaee | Ang 1026
Sant Singh KhalsaAbandon your involvement in egotistical affairs and conflicts.
Manmohan SinghRenounce thou also involvement in the deeds of pride.
Manmohan Singh (Punjabi)ਤੂੰ ਹੰਕਾਰ ਦੇ ਵਿਹਾਰਾਂ ਅੰਦਰ ਖੱਚਤ ਚੋਦਾ ਭੀ ਤਿਆਗ ਦੇ।
Fareedkot Teekaਹੰਤਾ, ਮਮਤਾ ਔ ਧੰਧੋਂ ਕੀ (ਲੰਪਟਾਈ) ਤਦਾਕਾਰਤਾ ਕੋ ਛੋਡੋ॥
Prof. Sahib Singhਹਉਮੈ ਦੀ ਉਲਝਣ ਛੱਡੋ, (ਵਿਕਾਰਾਂ ਵਿਚ) ਖਚਿਤ ਹੋਣ ਤੋਂ ਬਚੋ।ਪਦ ਅਰਥ ਲੰਪਟਾਈ = ਲੰਪਟ ਹੋਣਾ, ਖਚਿਤ ਹੋਣਾ।
SikhNet (Spanish)abandona también tus relaciones y tus discordias que nacen del ego,
ਸਤਿਗੁਰ ਸਰਣਿ ਪਰਹੁ. ਤਾ ਉਬਰਹੁ; ਇਉ ਤਰੀਐ ਭਵਜਲੁ ਭਾਈ ਹੇ ॥੮॥
satigur saran parahu. taa ubarahu; iau tareeai bhavajal bhaaee he |8| Ang 1026
Sant Singh KhalsaIf you seek the Sanctuary of the True Guru, then you shall be saved. In this way you shall cross over the terrifying world-ocean, O Siblings of Destiny. ||8||
Manmohan SinghIf thou repair to the True Guru's refuge, then alone shall thou be saved. This wise, O brother, the dreadful world-ocean is crossed.
Manmohan Singh (Punjabi)ਜੇਕਰ ਤੂੰ ਸੱਚੇ ਗੁਰਾਂ ਦੀ ਪਨਾਹ ਲਵੇ, ਕੇਵਲ ਤਦ ਹੀ ਤੇਰਾ ਛੁਟਕਾਰਾ ਹੋਵੇਗਾ। ਇਸ ਤਰ੍ਹਾਂ ਹੇ ਵੀਰ! ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਿਆ ਜਾਂਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਸਰਣ ਪੜੋ ਤੋ ਬਚੋਗੇ, ਔ ਇਸੀ ਉਪਾਇ ਤੇ ਸੰਸਾਰ ਸਮੁੰਦ੍ਰ ਸੇ ਤਰੋਗੇ॥੮॥
Prof. Sahib Singh(ਪਰ ਇਹਨਾਂ ਵਿਕਾਰਾਂ ਤੋਂ) ਤਦੋਂ ਹੀ ਬਚ ਸਕੋਗੇ ਜੇ ਸਤਿਗੁਰੂ ਦਾ ਆਸਰਾ ਲਵੋਗੇ। ਇਸੇ ਤਰ੍ਹਾਂ ਹੀ (ਭਾਵ, ਗੁਰੂ ਦੀ ਸਰਨ ਪਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੮॥ਪਦ ਅਰਥ ਤਾ = ਤਦੋਂ ਹੀ ॥੮॥
SikhNet (Spanish)sí, si te postras en el Refugio del Guru, serás salvado, así es como uno nada a través del mar de la existencia.(8)
ਆਗੈ ਬਿਮਲ ਨਦੀ; ਅਗਨਿ ਬਿਖੁ ਝੇਲਾ ॥
aagai bimal nadee; agan bikh jhelaa | Ang 1026
Sant Singh KhalsaIn the hereafter, you shall have to cross over the fiery river of poisonous flames.
Manmohan SinghHereafter one has to cross the river of all fire with poisonous flame.
Manmohan Singh (Punjabi)ਅਗਾੜੀ ਬੰਦੇ ਨੂੰ ਜ਼ਹਿਰੀਲੀ ਲਾਟ ਵਾਲੇ ਨਿਰੋਲ ਅੱਗ ਦੇ ਦਰਿਆ ਵਿੱਚ ਦੀ ਲੰਘਣਾ ਪੈਣਾ ਹੈ।
Fareedkot Teekaਆਗੇ ਜਮ ਮਾਰਗ ਮੇਂ (ਬਿਮਲ) ਵਿਸੇਸ ਕਰ ਮੈਲ ਕੀ ਵੈਤਰਨੀ ਨਾਮ ਨਦੀ ਹੈ, ਭਾਵ ਪਾਰ ਹੋਨੇ ਲੀਏ ਉਸ ਨਦੀ ਪਰ ਤਰਨੀ ਨਾਮ ਨੌਕਾ ਨਹੀਂ ਹੈ। ਔ ਦਸ ਹਜਾਰ ਜੋਜਨ ਬੀਚ ਅਗਨ ਕਾ ਕੁੰਡ ਹੈ, ਪੁਨਃ ਬਿਖ ਸੰਜੁਗਤ ਜਿਨ ਬ੍ਰਿਛੋਂ ਕੇ ਪੁਤ੍ਰ ਹੈਂ ਐਸਾ (ਝੇਲਾ) ਝਲ ਹੈ ਅਰਥਾਤ ਸੰਬੂਹ ਬਨ ਹੈ॥
Prof. Sahib Singhਨਿੰਦਾ ਤਾਤਿ ਪਰਾਈ ਕਾਮ ਕ੍ਰੋਧ ਬੁਰਿਆਈ ਵਾਲੇ ਜੀਵਨ ਵਿਚ ਪਿਆਂ ਨਿਰੋਲ ਅੱਗ ਦੀ ਨਦੀ ਵਿਚੋਂ ਦੀ ਜੀਵਨ-ਪੰਧ ਬਣ ਜਾਂਦਾ ਹੈ ਜਿਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦੀਆਂ ਹਨ।ਪਦ ਅਰਥ ਆਗੈ = ਵਿਕਾਰਾਂ ਵਾਲੇ ਰਸਤੇ ਵਿਚ। ਬਿਮਲ ਅਗਨਿ ਨਦੀ = ਨਿਰੋਲ ਅੱਗ ਦੀ ਨਦੀ। ਬਿਖੁ = ਜ਼ਹਿਰ। ਝੇਲਾ = ਝਲ, ਲਾਟਾਂ।
SikhNet (Spanish)Después uno tendrá que cruzar el mar del fuego con sus flamas venenosas,
ਤਿਥੈ ਅਵਰੁ. ਨ ਕੋਈ; ਜੀਉ ਇਕੇਲਾ ॥
tithai avar. na koee; jeeo ikelaa | Ang 1026
Sant Singh KhalsaNo one else will be there; your soul shall be all alone.
Manmohan SinghNone else shall be there. The soul shall be all alone.
Manmohan Singh (Punjabi)ਓਥੇ ਹੋਰ ਕੋਈ ਭੀ ਨਹੀਂ ਹੋਣਾ। ਜਿੰਦੜੀ ਕੱਲਮਕੱਲੀ ਹੀ ਹੋਵੇਗੀ।
Fareedkot Teekaਤਹਾਂ ਹੋਰ ਕੋਈ ਸੰਗੀ ਨਹੀਂ ਹੋਤਾ, ਜੀਵ ਹੀ ਇਕੇਲਾ ਹੋਤਾ ਹੈ॥
Prof. Sahib Singhਉਸ ਆਤਮਕ ਬਿਪਤਾ ਵਿਚ ਕੋਈ ਹੋਰ ਸਾਥੀ ਨਹੀਂ ਬਣਦਾ, ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ।
SikhNet (Spanish)y ahí nadie nos acompaña más que el Alma propia.
ਭੜ ਭੜ ਅਗਨਿ ਸਾਗਰੁ ਦੇ ਲਹਰੀ; ਪੜਿ ਦਝਹਿ. ਮਨਮੁਖ ਤਾਈ ਹੇ ॥੯॥
bharr bharr agan saagar de laharee; parr dajheh. manamukh taaee he |9| Ang 1026
Sant Singh KhalsaThe ocean of fire spits out waves of searing flames; the self-willed manmukhs fall into it, and are roasted there. ||9||
Manmohan SinghThe ocean of fire emits virulently hissing waves. The perverse persons fall therein and are burnt down.
Manmohan Singh (Punjabi)ਅੱਗ ਦਾ ਸਮੁੰਦਰ ਸਖਤ ਗੂੰਜ ਵਾਲੇ ਤਰੰਗ ਛੱਡਦਾ ਹੈ। ਪ੍ਰਤੀਕੂਲ ਪੁਰਸ਼ ਉਸ ਵਿੱਚ ਪੈ ਕੇ ਸੜ ਜਾਂਦੇ ਹਨ।
Fareedkot Teekaਪੁਨ: ਜਿਸ ਮੇਂ ਅਗਨੀ ਭਠ ਕੀ ਤੌਰ ਭੜਕ ਰਹੀ ਹੈ ਐਸਾ ਸਾਗਰ ਲੈਹਰਾਂ ਕੋ ਦੇ ਰਹਾ ਹੈ। ਜਿਨ ਮੇਂ ਮਨਮੁਖਤਾ ਆਈ ਹੈ, ਸੋ ਤਿਸ ਮੇਂ ਪੜ ਕਰ ਜਲਤੇ ਹੈਂ॥੯॥
Prof. Sahib Singhਨਿੰਦਿਆ ਈਰਖਾ ਕਾਮ ਕ੍ਰੋਧ ਆਦਿਕ ਦੀ) ਅੱਗ ਦਾ ਸਮੁੰਦਰ ਇਤਨਾ ਭਾਂਬੜ ਬਾਲਦਾ ਹੈ ਤੇ ਇਤਨੀਆਂ ਲਾਟਾਂ ਛੱਡਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਸ ਵਿਚ ਪੈ ਕੇ ਸੜਦੇ ਹਨ (ਆਤਮਕ ਜੀਵਨ ਤਬਾਹ ਕਰ ਲੈਂਦੇ ਹਨ ਤੇ ਦੁਖੀ ਹੁੰਦੇ ਹਨ) ॥੯॥ਪਦ ਅਰਥ ਪੜਿ = ਪੈ ਕੇ। ਪਾਈ = ਉਥੇ ॥੯॥
SikhNet (Spanish)Sí, el mar del fuego destella, sus flamas llegan hasta lo alto, y el arrogante Manmukj es puesto y calcinado ahí.(+)
ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥
gur peh mukat daan de bhaanai | Ang 1026
Sant Singh KhalsaLiberation comes from the Guru; He grants this blessing by the Pleasure of His Will.
Manmohan SinghSalvation is with the Guru, He gives its gift in his will.
Manmohan Singh (Punjabi)ਮੋਖ਼ਸ਼ ਗੁਰਾਂ ਦੇ ਕੋਲ ਹੈ। ਉਹ ਆਪਣੀ ਰਜ਼ਾ ਅੰਦਰ ਇਸ ਦੀ ਦਾਤ ਦਿੰਦੇ ਹਨ।
Fareedkot Teekaਗੁਰੋਂ ਕੇ ਪਾਸ ਮੁਕਤ ਹੈ ਅਪਣੇ ਭਾਣੇ ਅਨੁਸਾਰ ਦਾਨ ਦੇਤੇ ਹੈਂ॥
Prof. Sahib Singh(ਇਸ ਅੱਗ ਦੇ ਸਮੁੰਦਰ ਤੋਂ) ਖ਼ਲਾਸੀ (ਦਾ ਵਸੀਲਾ) ਗੁਰੂ ਦੇ ਪਾਸ ਹੀ ਹੈ, ਗੁਰੂ ਆਪਣੀ ਰਜ਼ਾ ਵਿਚ (ਪਰਮਾਤਮਾ ਦੇ ਨਾਮ ਦੀ) ਖੈਰ ਪਾਂਦਾ ਹੈ।ਪਦ ਅਰਥ ਪਹਿ = ਪਾਸ, ਕੋਲ। ਭਾਣੈ = ਰਜ਼ਾ ਵਿਚ।
SikhNet (Spanish)Es el Guru Quien nos bendice, por Su Voluntad, con el Regalo de la Emancipación,
ਜਿਨਿ ਪਾਇਆ; ਸੋਈ ਬਿਧਿ ਜਾਣੈ ॥
jin paaeaa; soee bidh jaanai | Ang 1026
Sant Singh KhalsaHe alone knows the way, who obtains it.
Manmohan SinghHe alone knows the way to it, who meets with the Guru.
Manmohan Singh (Punjabi)ਕੇਵਲ ਉਹ ਹੀ ਇਸ ਦੇ ਮਾਰਗ ਨੂੰ ਜਾਣਦਾ ਹੈ ਜੋ ਗੁਰਾਂ ਨਾਲ ਮਿਲ ਪੈਂਦਾ ਹੈ।
Fareedkot Teekaਜਿਨੋਂ ਨੇ ਗੁਰੋਂ ਕੋ ਪਾਇਆ ਹੈ, ਸੋਈ ਮੁਕਤ ਕੀ ਬਿਧੀ ਕੋ ਜਾਨਤੇ ਹੈਂ॥
Prof. Sahib Singhਜਿਸ ਨੇ ਇਹ ਖੈਰ ਪ੍ਰਾਪਤ ਕੀਤੀ ਉਹ (ਇਸ ਸਮੁੰਦਰ ਵਿਚੋਂ ਬਚ ਨਿਕਲਣ ਦਾ) ਭੇਤ ਸਮਝ ਲੈਂਦਾ ਹੈ।
SikhNet (Spanish)y sólo conoce esto, quien Lo logra obtener.
ਜਿਨ ਪਾਇਆ ਤਿਨ ਪੂਛਹੁ ਭਾਈ; ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥
jin paaeaa tin poochhahu bhaaee; sukh satigur sev kamaaee he |10| Ang 1026
Sant Singh KhalsaSo ask one who has obtained it, O Siblings of Destiny. Serve the True Guru, and find peace. ||10||
Manmohan SinghO brother, ask thou him, who has been blessed with such a gift. Peace is procured by performing the True Guru's service.
Manmohan Singh (Punjabi)ਹੇ ਵੀਰ! ਤੂੰ ਉਸ ਪਾਸੋਂ ਪਤਾ ਕਰ, ਜਿਸ ਨੂੰ ਐਸੀ ਦਾਤ ਦੀ ਬਖ਼ਸ਼ਸ਼ ਹੋਈ ਹੈ। ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਹੇ ਭਾਈ! ਜਿਨੋਂ ਨੇ ਭਗਵਤ ਕੋ ਪਾਇਆ ਹੈ, ਤਿਨ ਸੋ ਪ੍ਰਾਪਤੀ ਕਾ ਸਾਧਨ ਪੂਛ। ਵਹੁ ਐਸੇ ਹੀ ਕਹੇਂਗੇ: ਜਿਨੋਂ ਨੇ ਸਤਿਗੁਰੋਂ ਕੀ ਸੇਵਾ ਕਮਾਈ ਹੈ ਤਿਨੋਂ ਨੇ ਸੁਖ ਸਰੂਪ ਵਾਹਿਗੁਰੂ ਪਾਇਆ ਹੈ ॥੧੦॥
Prof. Sahib Singhਜਿਨ੍ਹਾਂ ਨੂੰ ਗੁਰੂ ਤੋਂ ਨਾਮ-ਦਾਨ ਮਿਲਦਾ ਹੈ, ਉਹਨਾਂ ਤੋਂ ਪੁੱਛ ਕੇ ਵੇਖ ਲਵੋ (ਉਹ ਦੱਸਦੇ ਹਨ ਕਿ) ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਆਤਮਕ ਆਨੰਦ ਮਿਲਦਾ ਹੈ ॥੧੦॥
SikhNet (Spanish)Sí, pregunta a quien Lo ha experimentado, cómo el Servicio del Guru lo condujo a la Paz.(10)
ਗੁਰ ਬਿਨੁ; ਉਰਝਿ ਮਰਹਿ ਬੇਕਾਰਾ ॥
gur bin; urajh mareh bekaaraa | Ang 1026
Sant Singh KhalsaWithout the Guru, he dies entangled in sin and corruption.
Manmohan SinghWithout the Guru, one dies entangled in sins.
Manmohan Singh (Punjabi)ਗੁਰਾਂ ਦੇ ਬਾਝੋਂ, ਬੰਦਾ ਪਾਪਾਂ ਅੰਦਰ ਠੱਸ ਕੇ ਮਰ ਜਾਂਦਾ ਹੈ।
Fareedkot Teekaਗੁਰੋਂ ਬਿਨਾਂ ਬਿਕਾਰੋਂ ਮੇਂ ਫਸ ਕੇ ਮਰਤੇ ਹੈਂ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਵਿਕਾਰਾਂ ਵਿਚ ਫਸ ਕੇ ਆਤਮਕ ਮੌਤ ਸਹੇੜ ਲੈਂਦੇ ਹਨ।ਪਦ ਅਰਥ ਉਰਝਿ ਬੇਕਾਰਾ = ਵਿਕਾਰਾਂ ਵਿਚ ਫਸ ਕੇ।
SikhNet (Spanish)Sin el Guru uno se involucra en el vicio hasta la muerte
ਜਮੁ ਸਿਰਿ ਮਾਰੇ; ਕਰੇ ਖੁਆਰਾ ॥
jam sir maare; kare khuaaraa | Ang 1026
Sant Singh KhalsaThe Messenger of Death smashes his head and humiliates him.
Manmohan SinghThe Death's courier strikes him on his head and humiliates him.
Manmohan Singh (Punjabi)ਮੌਤ ਦਾ ਦੂਤ ਉਸ ਦੇ ਸਿਰ ਉਤੇ ਸੱਟ ਮਾਰਦਾ ਹੈ ਅਤੇ ਉਸ ਨੂੰ ਖ਼ਜਲ ਖ਼ੁਆਰ ਕਰਦਾ ਹੈ।
Fareedkot Teekaਜਮ ਸਿਰ ਤੋਂ ਪਕੜ ਕੇ ਮਾਰ ਕਰ ਖੁਆਰ ਕਰਤਾ ਹੈ॥
Prof. Sahib Singh(ਆਤਮਕ) ਮੌਤ (ਉਹਨਾਂ ਦੇ) ਸਿਰ ਉਤੇ (ਮੁੜ ਮੁੜ) ਚੋਟ ਮਾਰਦੀ ਹੈ ਤੇ (ਉਹਨਾਂ ਨੂੰ) ਖ਼ੁਆਰ ਕਰਦੀ (ਰਹਿੰਦੀ ਹੈ)।
SikhNet (Spanish)y Yama nos golpea en la cabeza y nos destruye.
ਬਾਧੇ. ਮੁਕਤਿ ਨਾਹੀ, ਨਰ ਨਿੰਦਕ; ਡੂਬਹਿ ਨਿੰਦ ਪਰਾਈ ਹੇ ॥੧੧॥
baadhe. mukat naahee, nar nindak; ddoobeh nind paraaee he |11| Ang 1026
Sant Singh KhalsaThe slanderous person is not freed of his bonds; he is drowned, slandering others. ||11||
Manmohan SinghThe slanderous person is not freed of his bonds and is drowned to death in slandering others.
Manmohan Singh (Punjabi)ਨਿੰਦਾ ਕਰਨ ਵਾਲਾ ਪੁਰਸ਼ ਮਾਇਆ ਬੰਧਨਾਂ ਤੋਂ ਖ਼ਲਾਸੀ ਨਹੀਂ ਪਾਉਂਦਾ ਅਤੇ ਹੋਰਨਾਂ ਦੀ ਬਦਖੋਈ ਕਰਨ ਵਿੱਚ ਡੁੱਬ ਮਰਦਾ ਹੈ।
Fareedkot Teekaਨਿੰਦਕ ਨਰ ਬਾਂਧੇ ਛੂਟਤੇ ਨਹੀਂ, ਵਹੁ ਪਰਾਈ ਨਿੰਦਾ ਰੂਪ ਨਦੀ ਮੇਂ ਡੂਬੇ ਹੈਂ॥੧੧॥
Prof. Sahib Singh(ਨਿੰਦਿਆ ਦੀ ਫਾਹੀ ਵਿਚ) ਬੱਝੇ ਹੋਏ ਨਿੰਦਕ ਬੰਦਿਆਂ ਨੂੰ (ਨਿੰਦਿਆ ਦੀ ਵਾਦੀ ਵਿਚੋਂ) ਖ਼ਲਾਸੀ ਨਸੀਬ ਨਹੀਂ ਹੁੰਦੀ, ਪਰਾਈ ਨਿੰਦਿਆ (ਦੇ ਸਮੁੰਦਰ ਵਿਚ) ਸਦਾ ਗੋਤੇ ਖਾਂਦੇ ਰਹਿੰਦੇ ਹਨ ॥੧੧॥
SikhNet (Spanish)Mira, los calumniadores están amarrados siempre al deseo, no son liberados, se ahogan en el mar de las calumnias.(11)
ਬੋਲਹੁ ਸਾਚੁ; ਪਛਾਣਹੁ ਅੰਦਰਿ ॥
bolahu saach; pachhaanahu andar | Ang 1026
Sant Singh KhalsaSo speak the Truth, and realize the Lord deep within.
Manmohan SinghUtter thou the truth and realise the Lord within.
Manmohan Singh (Punjabi)ਤੂੰ ਸੱਚ ਬੋਲ ਅਤੇ ਸੁਆਮੀ ਨੂੰ ਅੰਦਰ ਅਨੁਭਵ ਕਰ।
Fareedkot Teekaਸਾਚ ਬੋਲੋ ਤੌ ਅੰਦਰ ਹੀ ਪਛਾਣੋਂਗੇ॥
Prof. Sahib Singhਸਦਾ-ਥਿਰ ਪ੍ਰਭੂ ਦਾ ਨਾਮ ਜਪੋ, ਉਸ ਨੂੰ ਆਪਣੇ ਅੰਦਰ ਵੱਸਦਾ ਪ੍ਰਤੀਤ ਕਰੋ।
SikhNet (Spanish)Recita siempre la Verdad de Dios y toma Conciencia de Él en tu interior,
ਦੂਰਿ ਨਾਹੀ; ਦੇਖਹੁ ਕਰਿ ਨੰਦਰਿ ॥
door naahee; dekhahu kar nandar | Ang 1026
Sant Singh KhalsaHe is not far away; look, and see Him.
Manmohan SinghHe is not far off. See thou Him by casting a glance.
Manmohan Singh (Punjabi)ਉਹ ਦੁਰੇਡੇ ਨਹੀਂ। ਨਜ਼ਰ ਪਾ ਕੇ ਤੂੰ ਉਸ ਨੂੰ ਤੱਕ ਲੈ।
Fareedkot Teekaਜੇ ਨਦਰ ਕਰ ਦੇਖੋ ਤੌ ਵਾਹਿਗੁਰੂ ਦੂਰ ਨਹੀਂ ਹੈ ਅਰਥਾਤ ਤੁਮਾਰੇ ਅੰਦਰ ਹੀ ਹੈ॥
Prof. Sahib Singhਧਿਆਨ ਲਾ ਕੇ ਵੇਖੋ, ਉਹ ਤੁਹਾਥੋਂ ਦੂਰ ਨਹੀਂ ਹੈ।ਪਦ ਅਰਥ ਨੰਦਰਿ = ਨਜ਼ਰ, ਨਿਗਾਹ।
SikhNet (Spanish)pues Él no está lejos de ti, sólo tienes que abrir los ojos.
ਬਿਘਨੁ ਨਾਹੀ. ਗੁਰਮੁਖਿ ਤਰੁ ਤਾਰੀ; ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥
bighan naahee. guramukh tar taaree; iau bhavajal paar langhaaee he |12| Ang 1026
Sant Singh KhalsaNo obstacles shall block your way; become Gurmukh, and cross over to the other side. This is the way to cross over the terrifying world-ocean. ||12||
Manmohan SinghEmbarking on the supreme Guru's boat, cross thou over and no obstacle shall befall thee, Thus is the dreadful world-ocean ferried across.
Manmohan Singh (Punjabi)ਸ਼੍ਰੋਮਣੀ ਗੁਰਾਂ ਦੀ ਬੇੜੀ ਉਤੇ ਚੜ੍ਹ ਕੇ ਤੂੰ ਪਾਰ ਹੋ ਜਾ ਅਤੇ ਤੈਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ। ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਜੌ ਗੁਰੋਂ ਦੁਆਰੇ ਉਪਦੇਸ ਰੂਪ ਨੌਕਾ ਪਰ ਇਸਥਤ ਹੋ ਕੇ ਤਰੋ ਤੌ ਬਿਘਨ ਕੋਈ ਨਾ ਹੋ, ਔ ਭਵਜਲ ਸੇ ਇਸੀ ਪਰਕਾਰ ਸੇ ਪਾਰ ਲੰਘ ਜਾਵੋ॥੧੨॥
Prof. Sahib Singhਗੁਰੂ ਦੀ ਸਰਨ ਪੈ ਕੇ (ਨਾਮ ਜਪੋ, ਨਾਮ ਸਿਮਰਨ ਦੀ) ਤਾਰੀ ਤਰੋ (ਜੀਵਨ-ਸਫ਼ਰ ਵਿਚ ਕੋਈ) ਰੁਕਾਵਟ ਨਹੀਂ ਆਵੇਗੀ। ਗੁਰੂ ਇਸ ਤਰ੍ਹਾਂ (ਭਾਵ, ਨਾਮ ਜਪਾ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧੨॥
SikhNet (Spanish)Cruza entonces el mar de la existencia, por la Gracia del Guru y no encontrarás obstrucción en el Sendero.(12)
ਦੇਹੀ ਅੰਦਰਿ; ਨਾਮੁ ਨਿਵਾਸੀ ॥
dehee andar; naam nivaasee | Ang 1026
Sant Singh KhalsaThe Naam, the Name of the Lord, abides deep within the body.
Manmohan SinghWithin the body abides the Lord's Name.
Manmohan Singh (Punjabi)ਸਰੀਰ ਦੇ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ।
Fareedkot Teekaਦੇਹੀ ਕੇ ਅੰਦ੍ਰ ਹੀ ਨਾਮੁ ਨਿਵਾਸ ਕਰ ਰਹਿਆ ਹੈ, ਨਾਮ ਔ ਨਾਮ ਕੀ ਅਭੇਦਤਾ ਹੈ; ਵਾ (ਦੇਹੀ) ਜੀਵ ਕੇ ਅੰਤ੍ਰ ਹੀ ਨਾਮੀ ਕਾ ਅਭੇਦ ਹੋਣੇ ਤੇ ਨਿਵਾਸ ਹੈ॥
Prof. Sahib Singhਪਰਮਾਤਮਾ ਦਾ ਨਾਮ ਹਰੇਕ ਜੀਵ ਦੇ ਸਰੀਰ ਦੇ ਅੰਦਰ ਨਿਵਾਸ ਰੱਖਦਾ ਹੈ,
SikhNet (Spanish)En el interior del cuerpo habita el Nombre de Dios,
ਆਪੇ ਕਰਤਾ ਹੈ ਅਬਿਨਾਸੀ ॥
aape karataa hai abinaasee | Ang 1026
Sant Singh KhalsaThe Creator Lord is eternal and imperishable.
Manmohan SinghOf Himself, the Creator-Lord is Imperishable.
Manmohan Singh (Punjabi)ਆਪ ਸਿਰਜਦਹਾਰ ਸੁਆਮੀ ਅਮਰ ਹੈ।
Fareedkot Teekaਅਰ ਵਹੁ ਕਰਤਾ ਪੁਰਖ ਆਪੇ ਅਬਨਾਸੀ ਹੈ॥
Prof. Sahib Singhਅਬਿਨਾਸ਼ੀ ਕਰਤਾਰ ਆਪ ਹੀ (ਹਰੇਕ ਦੇ ਅੰਦਰ ਮੌਜੂਦ) ਹੈ।
SikhNet (Spanish)Cuya Esencia es Eterna e Indestructible.
ਨਾ ਜੀਉ ਮਰੈ. ਨ ਮਾਰਿਆ ਜਾਈ; ਕਰਿ ਦੇਖੈ ਸਬਦਿ ਰਜਾਈ ਹੇ ॥੧੩॥
naa jeeo marai. na maariaa jaaee; kar dekhai sabad rajaaee he |13| Ang 1026
Sant Singh KhalsaThe soul does not die, and it cannot be killed; God creates and watches over all. Through the Word of the Shabad, His Will is manifest. ||13||
Manmohan SinghThe soul dies not, nor can it be slain. The Lord creates and cares for all. Through the Name is realised His will.
Manmohan Singh (Punjabi)ਆਤਮਾ ਮਰਦੀ ਨਹੀਂ, ਨਾਂ ਹੀ ਮਾਰੀ ਜਾ ਸਕਦੀ ਹੈ। ਸੁਆਮੀ ਸਾਰਿਆਂ ਨੂੰ ਰਚਦਾ ਤੇ ਸੰਭਾਲਤਾ ਹੈ ਨਾਮ ਦੇ ਰਾਹੀਂ ਉਸ ਦੀ ਰਜ਼ਾ ਅਨੁਭਵ ਕੀਤੀ ਜਾਂਦੀ ਹੈ।
Fareedkot Teekaਨ ਇਹੁ ਜੀਉ ਆਪ ਮਰਤਾ ਹੈ ਨ ਔਰ ਕਿਸੀ ਸੇ ਮਾਰਿਆ ਜਾਤਾ ਹੈ। ਹੇ ਭਾਈ! ਰਜਾਇ ਕੇ ਕਰਨੇ ਵਾਲਾ ਪਰਮੇਸੁਰ ਆਪ (ਸਬਦਿ) ਸੰਸਾਰ ਕੋ ਕਰ ਕੇ ਦੇਖ ਰਹਿਆ ਹੈ॥੧੩॥
Prof. Sahib Singh(ਜੀਵ ਉਸ ਪਰਮਾਤਮਾ ਦੀ ਹੀ ਅੰਸ ਹੈ, ਇਸ ਵਾਸਤੇ) ਜੀਵਾਤਮਾ ਨਾਹ ਮਰਦਾ ਹੈ, ਨਾਹ ਇਸ ਨੂੰ ਕੋਈ ਮਾਰ ਸਕਦਾ ਹੈ। ਰਜ਼ਾ ਦਾ ਮਾਲਕ ਕਰਤਾਰ (ਜੀਵ) ਪੈਦਾ ਕਰ ਕੇ ਆਪਣੇ ਹੁਕਮ ਵਿਚ (ਸਭ ਦੀ) ਸੰਭਾਲ ਕਰਦਾ ਹੈ ॥੧੩॥ਪਦ ਅਰਥ ਨਾ ਮਰੈ = ਆਤਮਕ ਮੌਤ ਨਹੀਂ ਮਰਦਾ ॥੧੩॥
SikhNet (Spanish)Es nuestra Alma que Lo enaltece, y mira, Él crea y cuida de todo, sí, a través de la Palabra es conocida Su Voluntad.(13)
ਓਹੁ ਨਿਰਮਲੁ ਹੈ; ਨਾਹੀ ਅੰਧਿਆਰਾ ॥
ohu niramal hai; naahee andhiaaraa | Ang 1026
Sant Singh KhalsaHe is immaculate, and has no darkness.
Manmohan SinghHe is immaculate and in Him there in no darkness.
Manmohan Singh (Punjabi)ਉਹ ਪਵਿੱਤ੍ਰ ਹੈ ਤੇ ਉਸ ਵਿੱਚ ਅਨ੍ਹੇਰਾ ਨਹੀਂ।
Fareedkot Teekaਵਹੁ ਨਿਰਮਲੁ ਹੈ ਔ ਅਗ੍ਯਾਨ ਤਿਸ ਵਿਖੇ ਨਹੀਂ ਹੈ॥
Prof. Sahib Singhਉਹ ਪਰਮਾਤਮਾ ਸੁੱਧ-ਸਰੂਪ ਹੈ, ਉਸ ਵਿਚ (ਮਾਇਆ ਦੇ ਮੋਹ ਆਦਿਕ ਦਾ) ਰਤਾ ਭੀ ਹਨੇਰਾ ਨਹੀਂ ਹੈ।ਪਦ ਅਰਥ ਓਹੁ = ਪਰਮਾਤਮਾ।
SikhNet (Spanish)Él es Inmaculado, y Toda Luz, sin oscuridad alguna
ਓਹੁ ਆਪੇ ਤਖਤਿ ਬਹੈ; ਸਚਿਆਰਾ ॥
ohu aape takhat bahai; sachiaaraa | Ang 1026
Sant Singh KhalsaThe True Lord Himself sits upon His throne.
Manmohan SinghHe, the True Lord, Himself sits on the Throne.
Manmohan Singh (Punjabi)ਉਹ ਸੱਚਾ ਸੁਆਮੀ ਆਪ ਹੀ ਰਾਜਸਿੰਾਘਾਸਣ ਤੇ ਬੈਠਦਾ ਹੈ।
Fareedkot Teekaਵਹੁ ਸਚਾ ਆਪ ਹੀ ਵੈਕੁੰਠ ਤਖਤ ਮੇਂ ਵਾ ਸਤਸੰਗ ਮੇਂ ਬੈਠਤਾ ਹੈ॥
Prof. Sahib Singhਉਹ ਸੱਚ-ਸਰੂਪ ਪ੍ਰਭੂ ਆਪ ਹੀ (ਹਰੇਕ ਦੇ) ਹਿਰਦੇ ਤਖ਼ਤ ਉਤੇ ਬੈਠਾ ਹੋਇਆ ਹੈ।
SikhNet (Spanish)y Él, el Uno Verdadero, sólo Él ocupa este Trono Verdadero.
ਸਾਕਤ ਕੂੜੇ ਬੰਧਿ ਭਵਾਈਅਹਿ; ਮਰਿ ਜਨਮਹਿ ਆਈ ਜਾਈ ਹੇ ॥੧੪॥
saakat koorre bandh bhavaaeeeh; mar janameh aaee jaaee he |14| Ang 1026
Sant Singh KhalsaThe faithless cynics are bound and gagged, and forced to wander in reincarnation. They die, and are reborn, and continue coming and going. ||14||
Manmohan SinghThe false mammon-worshipper are bound and made to wander in existences. They die, are reborn and continue coming and going
Manmohan Singh (Punjabi)ਝੂਠੇ ਮਾਇਆ ਦੇ ਪੁਜਾਰੀ ਨਰੜ ਕੇ ਜੂਨੀਆਂ ਅੰਦਰ ਭਟਕਾਏ ਜਾਂਦੇ ਹਨ। ਉਹ ਮਰ ਜਾਂਦੇ, ਮੁੜ ਜੰਮਦੇ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਸਾਕਤ ਜੋ ਝੂਠੇ ਹੈਂ, ਸੋ ਬੰਧ ਕੇ ਨਰਕੋਂ ਮੇਂ ਭਵਾਈਤੇ ਹੈਂ। ਮਰਤੇ ਜਨਮਤੇ, ਆਵਤੇ ਜਾਤੇ ਹੈਂ॥੧੪॥
Prof. Sahib Singhਪਰ ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਬੱਝ ਕੇ ਭਟਕਣਾ ਵਿਚ ਪਏ ਹੋਏ ਹਨ, ਮਰਦੇ ਹਨ ਜੰਮਦੇ ਹਨ, ਉਹਨਾਂ ਦਾ ਇਹ ਆਵਾਗਵਨ ਦਾ ਗੇੜ ਬਣਿਆ ਰਹਿੰਦਾ ਹੈ ॥੧੪॥
SikhNet (Spanish)Los que alaban a Maya, van y vienen, atados al deseo, nacen y mueren una y otra vez.(14)
ਗੁਰ ਕੇ ਸੇਵਕ; ਸਤਿਗੁਰ ਪਿਆਰੇ ॥
gur ke sevak; satigur piaare | Ang 1026
Sant Singh KhalsaThe Guru's servants are the Beloveds of the True Guru.
Manmohan SinghThe Guru's slaves are the beloveds of the True Guru.
Manmohan Singh (Punjabi)ਗੁਰਾਂ ਦੇ ਗੋਲੇ, ਸੱਚੇ ਗੁਰਾਂ ਨੂੰ, ਮਿਠੜੇ ਲਗਦੇ ਹਨ।
Fareedkot Teekaਗੁਰੋਂ ਕੇ ਜੋ ਸੇਵਕ ਹੈਂ, ਸੋ ਸਤਿਗੁਰੋਂ ਕੇ ਪਿਆਰੇ ਹੈਂ॥
Prof. Sahib Singhਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਦੇ ਸੇਵਕ (ਮਾਇਆ-ਮੋਹ ਤੋਂ ਨਿਰਲੇਪ ਰਹਿ ਕੇ)
SikhNet (Spanish)Los Sirvientes del Guru son Sus Bienamados,
ਓਇ ਬੈਸਹਿ ਤਖਤਿ; ਸੁ ਸਬਦੁ ਵੀਚਾਰੇ ॥
oe baiseh takhat; su sabad veechaare | Ang 1026
Sant Singh KhalsaContemplating the Shabad, they sit upon His throne.
Manmohan SinghThey meditate on that Lord and sit on the throne.
Manmohan Singh (Punjabi)ਉਹ ਉਸ ਸਾਈਂ ਨੂੰ ਸਿਮਰਦੇ ਹਨ ਅਤੇ ਰਾਜਸਿੰਘਾਸਣ ਉੱਤੇ ਬੈਠਦੇ ਹਨ।
Fareedkot Teekaਵਹੁ ਸੁੰਦਰ ਬ੍ਰਹਮ ਕਾ ਵਿਚਾਰ ਕਰਤੇ ਹੂਏ ਅਪਨੇ ਸੂਰਪ ਤਖਤ ਪਰ ਬੈਠਤੇ ਅਰਥਾਤ ਇਸਥਤ ਹੋਤੇ ਹੈਂ॥
Prof. Sahib Singhਹਿਰਦੇ-ਤਖ਼ਤ ਉਤੇ ਬੈਠੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਦੇ ਮੰਡਲ ਵਿਚ ਟਿਕਾਂਦੇ ਹਨ।
SikhNet (Spanish)y se sientan en el Trono de su propio ser a contemplar la Palabra del Guru.
ਤਤੁ ਲਹਹਿ ਅੰਤਰਗਤਿ ਜਾਣਹਿ; ਸਤਸੰਗਤਿ ਸਾਚੁ ਵਡਾਈ ਹੇ ॥੧੫॥
tat laheh antaragat jaaneh; satasangat saach vaddaaee he |15| Ang 1026
Sant Singh KhalsaThey realize the essence of reality, and know the state of their inner being. This is the true glorious greatness of those who join the Sat Sangat. ||15||
Manmohan SinghThey obtain the Lord's quintessence and know the state of their inner-self; such is the True glory of those who join the society of the saints.
Manmohan Singh (Punjabi)ਉਹ ਪ੍ਰਭੂ ਦੇ ਜੌਹਰ ਨੂੰ ਪਾ ਲੈਂਦੇ ਹਨ ਅਤੇ ਆਪਣੀ ਅੰਦਰਲੀ ਅਵਸਥਾ ਨੂੰ ਜਾਣ ਲੈਂਦੇ ਹਨ। ਐਹੋ ਜੇਹੀ ਹੀ ਸੱਚੀ ਪ੍ਰਭਤਾ ਸਾਧ ਸੰਗਤ ਨਾਲ ਜੁੜਨ ਵਾਲਿਆਂ ਦੀ।
Fareedkot Teekaਤਤ ਕੌ ਕਮਾਵਤੇ ਹੈਂ। ਕੈਸੇ? ਅਪਨੇ ਅੰਤਰ ਹੀ ਪ੍ਰਾਪਤ ਜਾਨਤੇ ਹੈਂ, ਇਸੀ ਤੇ ਤਿਨ ਕੀ ਸਤਸੰਗ ਮੇਂ ਸਚੀ ਵਡਿਆਈ ਹੋਤੀ ਹੈ॥੧੫॥
Prof. Sahib Singhਉਹ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦੇ ਹਨ, ਆਪਣੇ ਅੰਦਰ ਵੱਸਦਾ ਪਛਾਣ ਲੈਂਦੇ ਹਨ, ਸਾਧ ਸੰਗਤ ਵਿਚ ਟਿਕ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਤੇ ਆਦਰ ਪਾਂਦੇ ਹਨ ॥੧੫॥ਪਦ ਅਰਥ ਅੰਤਰਗਤਿ = ਆਪਣੇ ਅੰਦਰ ਹੀ ॥੧੫॥
SikhNet (Spanish)Ellos encuentran la Quintaesencia de Dios en su interior. Oh, tal es la Gloria Verdadera de aquéllos que se asocian con los Santos.(15)
ਆਪਿ ਤਰੈ; ਜਨੁ ਪਿਤਰਾ ਤਾਰੇ ॥
aap tarai; jan pitaraa taare | Ang 1026
Sant Singh KhalsaHe Himself saves His humble servant, and saves his ancestors as well.
Manmohan SinghGod's slave saves himself and saves his ancestors as well.
Manmohan Singh (Punjabi)ਰੱਬ ਦਾ ਗੋਲਾ ਖ਼ੁਦਾ ਪਾਰ ਉੱਤਰ ਜਾਂਦਾ ਹੈ ਅਤੇ ਆਪਣੇ ਵੱਡਿਆਂ ਵਡੇਰਿਆਂ ਦਾ ਭੀ ਪਾਰ ਉਤਾਰਾ ਕਰ ਲੈਂਦਾ ਹੈ।
Fareedkot Teekaਆਪ ਤੌ ਤਰੇ ਹੈਂ ਉਨ ਜਨੋਂ ਨੇ ਪਿਤਰੋਂ ਕੋ ਭੀ ਤਾਰਿਆ ਹੈ॥
Prof. Sahib Singh(ਜੇਹੜਾ ਮਨੁੱਖ ਨਾਮ ਸਿਮਰਦਾ ਹੈ) ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ (ਪਿਉ ਦਾਦਾ ਆਦਿਕ ਬਜ਼ੁਰਗਾਂ ਨੂੰ) ਭੀ ਪਾਰ ਲੰਘਾ ਲੈਂਦਾ ਹੈ।ਪਦ ਅਰਥ ਜਨ = ਸੇਵਕ।
SikhNet (Spanish)El Santo nada a través, y también salva a todo su linaje.
ਸੰਗਤਿ ਮੁਕਤਿ; ਸੁ ਪਾਰਿ ਉਤਾਰੇ ॥
sangat mukat; su paar utaare | Ang 1026
Sant Singh KhalsaHis companions are liberated; He carries them across.
Manmohan SinghHis associates are emancipated and them he ferries across.
Manmohan Singh (Punjabi)ਉਸ ਦੇ ਮੇਲ-ਮਿਲਾਪੀ ਮੋਖ਼ਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਹ ਪਾਰ ਲੰਘਾ ਦਿੰਦਾ ਹੈ।
Fareedkot Teekaਉਨ ਕੇ ਸੰਗੀਓਂ ਨੇ ਭੀ ਮੁਕਤ ਹੋ ਕੇ ਪੁਨਃ ਕਈ ਪਾਰ ਉਤਾਰੇ ਹੈਂ॥
Prof. Sahib Singhਉਸ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਭੀ ਮਾਇਆ ਦੇ ਬੰਧਨਾਂ ਤੋਂ ਸੁਤੰਤ੍ਰਤਾ ਮਿਲ ਜਾਂਦੀ ਹੈ। ਉਹ ਸੇਵਕ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈ।
SikhNet (Spanish)Sí, aquél que es liberado por los Santos, libera a otros también.
ਨਾਨਕੁ. ਤਿਸ ਕਾ ਲਾਲਾ ਗੋਲਾ; ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥
naanak. tis kaa laalaa golaa; jin guramukh har liv laaee he |16|6| Ang 1026
Sant Singh KhalsaNanak is the servant and slave of that Gurmukh who lovingly focuses his consciousness on the Lord. ||16||6||
Manmohan SinghNanak is the serf and slave of him, who by the Guru's grace, enshrines love for the Lord.
Manmohan Singh (Punjabi)ਨਾਨਕ ਉਸ ਦਾ ਗੁਲਾਮ ਅਤੇ ਗੁਮਾਸ਼ਤਾ ਹੈ ਜੋ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਦਾਸੋਂ ਕਾ ਦਾਸ ਹੂੰ ਜਿਨੋਂ ਨੇ ਗੁਰੋਂ ਦ੍ਵਾਰਾ ਹਰੀ ਮੇਂ ਏਕ ਰਸ ਬਿਰਤੀ ਲਗਾਈ ਹੈ॥੧੬॥੬॥☬ਪਰਲੋ ਕਾ ਪਰਕਾਰ ਕਹਤੇ ਹੈਂ:
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਹੈ ਨਾਨਕ (ਭੀ) ਉਸ (ਵਡ-ਭਾਗੀ) ਦਾ ਸੇਵਕ ਹੈ ਗ਼ੁਲਾਮ ਹੈ ॥੧੬॥੬॥ਪਦ ਅਰਥ ਗੋਲਾ = ਗ਼ੁਲਾਮ ॥੧੬॥੬॥
SikhNet (Spanish)Nanak es el esclavo de aquél que, por la Gracia del Guru, vive entonado en Dios. (16-6)