ਐਸਾ ਨਾਮੁ ਰਤਨੁ ਨਿਰਮੋਲਕੁ; ਪੁੰਨਿ ਪਦਾਰਥੁ ਪਾਇਆ ॥
aisaa naam ratan niramolak; pun padaarath paaeaa |
Sant Singh KhalsaSuch is the Naam, the Name of the Lord, the invaluable jewel, the most sublime wealth, which I have found through good deeds.
Manmohan SinghSuch a Name, an invaluable jewel and he sublime wealth, I have attained through meritorious deeds.
Manmohan Singh (Punjabi)ਅਣਮੁੱਲਾ ਹੀਰਾ ਅਤੇ ਸ੍ਰੇਸ਼ਟ ਦੋਲਤ ਐਹੋ ਜੇਹੇ ਨਾਮ ਨੂੰ ਮੈਂ ਨੇਕ ਅਮਲਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ।
Fareedkot Teekaਐਸਾ ਜੋ ਨਾਮ ਰੂਪੀ ਰਤਨ ਅਮੋਲਕ ਪਦਾਰਥੁ ਹੈ, ਸੋ ਪੂਰਬਲੇ ਪੁੰਨੋਂ ਕਰ ਕੇ ਮੈਨੇ ਸਤਿਗੁਰੋਂ ਸੇ ਪਾਯਾ ਹੈ॥
Prof. Sahib Singhਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ।ਪਦ ਅਰਥ ਨਿਰਮੋਲਕੁ = ਜਿਸ ਦਾ ਮੁੱਲ ਨਹੀਂ ਪੈ ਸਕਦਾ, ਜੋ ਕਿਸੇ ਮੁੱਲ ਨਹੀਂ ਮਿਲ ਸਕਦਾ। ਪੁੰਨਿ = ਪੁੰਨ ਨਾਲ, ਭਾਗਾਂ ਨਾਲ। ਪਾਇਆ = ਪਾਈਦਾ ਹੈ, ਮਿਲਦਾ ਹੈ।
SikhNet (Spanish)Tal es la joya preciosa del Nombre del Señor que he obtenido por mis acciones pasadas.
ਅਨਿਕ ਜਤਨ ਕਰਿ ਹਿਰਦੈ ਰਾਖਿਆ; ਰਤਨੁ ਨ ਛਪੈ. ਛਪਾਇਆ ॥੧॥
anik jatan kar hiradai raakhiaa; ratan na chhapai. chhapaaeaa |1|
Sant Singh KhalsaBy various efforts, I have enshrined it within my heart; this jewel cannot be hidden by hiding it. ||1||
Manmohan SinghWith various efforts, I have enshrined it in my mind but, by concealing, the jewel cannot remain concealed.
Manmohan Singh (Punjabi)ਅਨੇਕਾਂ, ਉਪਰਾਲਿਆਂ ਨਾਲ ਮੈਂ ਇਸ ਨੂੰ ਆਪਣੇ ਨਾਮ-ਮਨ ਅੰਦਰ ਟਿਕਾਇਆ ਹੈ। ਲੁਕੋਣ ਦੁਆਰਾ ਹੀਰਾ ਲੁਕਿਆ ਨਹੀਂ ਰਹਿ ਸਕਦਾ।
Fareedkot Teekaਯਦ੍ਯਪਿ ਅਨੇਕ ਜਤਨੋਂ ਕਰ ਕੇ ਇਸ ਕੋ ਅਪਨੇ ਹਿਰਦੇ ਮੇਂ ਗੁਪਤ ਕਰ ਰਾਖਾ ਹੈ, ਤੋ ਭੀ ਇਹੁ ਰਤਨੁ ਕਿਸੀ ਕਾ ਛਪਾਯਾ ਛਪਤਾ ਨਹੀਂ ਹੈ, ਭਾਵ ਨਾਮ ਕਾ ਪ੍ਰਤਾਪ ਜਾਹਰ ਹੋ ਜਾਤਾ ਹੈ॥੧॥
Prof. Sahib Singhਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ ॥੧॥
SikhNet (Spanish)La he tratado de atesorar en mi corazón, pero no la puedo esconder. (1)
ਹਰਿ ਗੁਨ ਕਹਤੇ; ਕਹਨੁ ਨ ਜਾਈ ॥
har gun kahate; kehan na jaaee |
Sant Singh KhalsaThe Glorious Praises of the Lord cannot be spoken by speaking.
Manmohan SinghBy mere narration God's praises cannot be narrated.
Manmohan Singh (Punjabi)ਵਰਣਨ ਕਰਨ ਦੁਆਰਾ, ਹਰੀ ਦੀਆਂ ਸਿਫਤਾਂ ਵਰਣਨ ਕੀਤੀਆਂ ਨਹੀਂ ਜਾ ਸਕਦੀਆਂ।
Fareedkot Teekaਹੇ ਭਾਈ! ਜੇਕਰ ਹਰੀ ਕੇ ਗੁਣੋਂ ਕਾ ਅਨੰਦ ਹਮ ਕਹਤੇ ਹੈਂ ਤੋ ਵਹੁ ਹਮਾਰੇ ਸੇ ਕਹਾ ਨਹੀਂ ਜਾਤਾ ਹੈ॥
Prof. Sahib Singh(ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ),ਪਦ ਅਰਥ ਕਹਨੁ ਨ ਜਾਈ = (ਸੁਆਦ) ਦੱਸਿਆ ਨਹੀਂ ਜਾ ਸਕਦਾ।
SikhNet (Spanish)Oh Dios, no puedo describir Tus Virtudes,
ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥
jaise goonge kee mitthiaaee |1| rahaau |
Sant Singh KhalsaThey are like the sweet candies given to a mute. ||1||Pause||
Manmohan SinghThey are like sweets to a dumb person. Pause.
Manmohan Singh (Punjabi)ਉਹ ਗੁੰਗੇ ਇਨਸਾਨ ਦੀ ਮਠਿਆਈ ਦੀ ਮਾਨੰਦ ਹਨ। ਠਹਿਰਾਉ।
Fareedkot Teekaਜੈਸੇ ਗੁੰਗੇ ਕੀ ਮਿਠਿਆਈ ਖਾਈ ਕਾ ਅਨੰਦੁ ਉਸ ਸੇ ਕਹਾ ਨਹੀਂ ਜਾਤਾ ਹੈ, ਤੈਸੇ ਮੁਝ ਸੇ ਭੀ ਕਹਾ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ) ॥੧॥ ਰਹਾਉ ॥
SikhNet (Spanish)así como el mudo no puede describir el sabor de un dulce. (1‑Pausa)
ਰਸਨਾ ਰਮਤ. ਸੁਨਤ ਸੁਖੁ ਸ੍ਰਵਨਾ; ਚਿਤ ਚੇਤੇ ਸੁਖੁ ਹੋਈ ॥
rasanaa ramat. sunat sukh sravanaa; chit chete sukh hoee |
Sant Singh KhalsaThe tongue speaks, the ears listen, and the mind contemplates the Lord; they find peace and comfort.
Manmohan SinghMy tongue, by uttering, ears, on hearing, and mind, by reflecting over the Lord, are pleased and comforted.
Manmohan Singh (Punjabi)ਸੁਆਮੀ ਨੂੰ, ਮੇਰੀ ਜੀਭਾ ਉਚਾਰਦੀ, ਕੰਨ ਸੁਣਦੇ ਅਤੇ ਮਨ ਸਿਮਰਦਾ ਹੋਇਆ ਪ੍ਰਸੰਨ ਤੇ ਸੁਖੀ ਹੁੰਦਾ ਹੈ।
Fareedkot Teekaਤਿਸ ਸੁਖ ਸ੍ਵਰੂਪ ਨਾਮ ਕੋ ਰਸਨਾ ਸੇ (ਰਮਤ) ਉਚਾਰਨ ਕਰਨੇ ਸੇ ਔਰ ਸ੍ਰਵਨੋਂ ਦ੍ਵਾਰਾ ਸੁਨਣੇ ਸੇ, ਪੁਨਾ ਚਿਤ ਮੇਂ (ਚੇਤੇ) ਸਿਮਰਨੇ ਕਰ ਕੇ ਮੁਝ ਕੋ ਸੁਖ ਕੀ ਪ੍ਰਾਪਤੀ ਹੋਈ ਹੈ॥
Prof. Sahib Singh(ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ।ਪਦ ਅਰਥ ਰਸਨਾ = ਜੀਭ। ਰਮਤ = ਜਪਦਿਆਂ। ਸ੍ਰਵਨਾ = ਕੰਨਾਂ ਨੂੰ। ਚੇਤੇ = ਯਾਦ ਕਰਦਿਆਂ। ਹੋਈ = ਹੁੰਦਾ ਹੈ।
SikhNet (Spanish)Con los labios recitando, los oídos escuchando, la mente disfrutando, el Señor está complacido.
ਕਹੁ ਭੀਖਨ. ਦੁਇ ਨੈਨ ਸੰਤੋਖੇ; ਜਹ ਦੇਖਾਂ ਤਹ ਸੋਈ ॥੨॥੨॥
kahu bheekhan. due nain santokhe; jeh dekhaan teh soee |2|2|
Sant Singh KhalsaSays Bheekhan, my eyes are content; wherever I look, there I see the Lord. ||2||2||
Manmohan SinghSays Bhikhan, both mine eyes are content and wherever I see, there I see the Lord.
Manmohan Singh (Punjabi)ਭੀਖਣ ਜੀ ਆਖਦੇ ਹਨ, ਮੇਰੇ ਦੋਨੋਂ ਨੇਤ੍ਰ ਸੰਤੁਸ਼ਟ ਹੋ ਗਏ ਹਨ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਸਾਈਂ ਨੂੰ ਵੇਖਦਾ ਹਾਂ।
Fareedkot Teekaਸ੍ਰੀ ਭੀਖਨ ਜੀ ਕਹਤੇ ਹੈਂ: ਤਿਸੀ ਨਾਮ ਕੇ ਪ੍ਰਾਪਤੀ ਸੇ ਇਹ ਦੋਨੋਂ ਨੇਤ੍ਰ ਮੇਰੇ (ਸੰਤੋਖੇ) ਪ੍ਰਸੰਨ ਹੋ ਰਹੇ ਹੈਂ, ਅਬ ਮੈਂ ਜਹਾਂ ਦੇਖਤਾ ਹੂੰ ਤਹਾਂ ਮੁਝ ਕੋ (ਸੋਈ) ਅਕਾਲ ਪੁਰਖ ਦੇਖਾਈ ਦੇਤਾ ਹੈ। ਭਾਵ ਸੇ ਜਿਸ ਕਾ ਸਿਮਰਨ ਕੀਆ ਥਾ ਸੋਈ ਪਾਰਬ੍ਰਹਮ ਰੂਪ ਮੁਝ ਕੋ ਦ੍ਰਿਸ਼ਟਿ ਆਵਤਾ ਹੈ॥੨॥੨॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੇਨਤੀ ਕਰਤੇ ਹੈਂ:
Prof. Sahib Singhਹੇ ਭੀਖਨ! (ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ ॥੨॥੨॥ਪਦ ਅਰਥ ਕਹੁ = ਆਖ। ਭੀਖਨ = ਹੇ ਭੀਖਨ! ਸੰਤੋਖੇ = ਸ਼ਾਂਤ ਹੋ ਗਏ ਹਨ, ਠੰਡ ਪੈ ਗਈ ਹੈ। ਦੇਖਾਂ = ਮੈਂ ਵੇਖਦਾ ਹਾਂ। ਤਹ = ਉਧਰ ਹੀ ॥੨॥੨॥
* ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਭੀਖਨ ਜੀ ਬਾਰੇ ਇਉਂ ਲਿਖਦੇ ਹਨ "ਦਸਿਆ ਹੈ ਕਿ ਭਗਤ ਭੀਖਨ ਜੀ ਇਬਰਾਹੀਮ ਦੇ ਸ਼ਿਸ਼ ਸਨ, ਪਰ ਇਹ ਖੋਜ ਸੱਚੀ ਸਿਧ ਨਹੀਂ ਹੁੰਦੀ। ਆਮ ਤੌਰ ਪਰ ਇਹਨਾਂ ਦੇ ਦੇਹਾਂਤ ਸੰਮਤ ੧੬੨੫ ਦੇ ਗਿਰਦੇ ਮੰਨੀਦਾ ਹੈ। ਵਾਸਤਵ ਵਿਚ ਭੀਖਨ ਜੀ ਕੋਈ ਬੇ-ਮਲੂਮ ਜਿਹੇ ਭਗਤ ਜਾਪਦੇ ਹਨ। ਭਗਤ-ਮੰਡਲੀ ਵਿਚ ਇਹਨਾਂ ਦੀ ਕੋਈ ਖ਼ਾਸ ਪ੍ਰਸਿੱਧੀ ਸਿਧ ਨਹੀਂ ਹੁੰਦੀ। ਇਸ ਨਾਲੋਂ ਜੱਲਣ, ਕਾਹਨਾ, ਛੱਜੂ ਆਦਿ ਭੀ ਵਧ ਪ੍ਰਸਿੱਧ ਹਨ। ਆਪ ਅਸਲੋਂ ਸੂਫ਼ੀ ਮੁਸਲਮਾਨ ਫ਼ਕੀਰਾਂ ਵਿਚੋਂ ਸਨ। ਆਪ ਜੀ ਨੂੰ ਸੇਖ਼ ਫ਼ਰੀਦ ਜੀ ਨਾਲ ਮਿਲਾ ਦੇਂਦੇ ਹਨ, ਪਰ ਇਹ ਪੁਸ਼ਟੀ ਇਹਨਾਂ ਦੀ ਬਾਣੀ ਤੋਂ ਨਹੀਂ ਹੁੰਦੀ। ਵੈਸੇ ਇਹਨਾਂ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ, ਇਸਲਾਮੀ ਸ਼ਰਹ ਦਾ ਇਕ ਲਫ਼ਜ਼ ਭੀ ਨਹੀਂ ਮਿਲਦਾ ਜਾਪਦਾ। ਇਸਲਾਮ ਮਤ ਛੱਡ ਕੇ ਜੀਵ-ਅਹਿੰਸਕ ਸਾਧਾਂ ਨਾਲ ਵਿਚਰਦੇ ਰਹੇ। ਆਪ ਜੀ ਦੇ ਦੋ ਸ਼ਬਦ ਭਗਤ ਬਾਣੀ ਸੰਗ੍ਰਹਿ ਵਿਖੇ ਆਏ ਹਨ, ਜਿਹਾ ਕਿ: "ਨੈਨਹੁ............ਮੋਹ ਦੁਆਰਾ।" (ਸੋਰਠਿ)। "ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਜੀ ਬੁਢੇਪੇ ਅਥਵਾ ਮੌਤ ਦੇ ਨੇੜ ਨੂੰ ਵੇਖ ਕੇ ਕਾਫ਼ੀ ਘਾਬਰ ਗਏ ਹਨ। ਉਸ ਵੇਲੇ ਬਨਵਾਰੀ (ਕ੍ਰਿਸ਼ਨ) ਜੀ ਨੂੰ ਯਾਦ ਕਰਦੇ ਹੋਏ ਵਾਸਤੇ ਕੱਢਦੇ ਹਨ। ਪਰ ਗੁਰਮਤਿ ਅੰਦਰ ਮੌਤ ਨੂੰ ਇਕ ਖੇਡ ਸਮਝਿਆ ਗਿਆ ਹੈ ਅਤੇ ਜੰਮਨ ਮਰਨ ਨੂੰ ਸੰਸਾਰੀ ਖੇਡ ਸਮਝ ਕੇ ਕੋਈ ਵੁਕਅਤ ਨਹੀਂ ਦਿੱਤੀ ਜਾਂਦੀ।......ਖਾਲਸੇ ਦੇ ਸਾਹਮਣੇ ਮੌਤ ਖੇਡ ਅਤੇ ਇਕ ਬਾਜ਼ੀ ਹੈ
SikhNet (Spanish)Dice Bikhan, los ojos están contentos: donde sea que miro, sólo veo a mi Señor. (2-2)