ਰੰਚਕ ਰੇਤ, ਖੇਤ ਤਨਿ ਨਿਰਮਿਤ; ਦੁਰਲਭ ਦੇਹ ਸਵਾਰਿ ਧਰੀ ॥
ranchak ret, khet tan niramit; duralabh deh savaar dharee |
Sant Singh KhalsaThe little sperm is planted in the body-field of the mother, and the human body, so difficult to obtain, is formed.
Manmohan SinghSowing a little sperm in the field of the mother's body, the Lord has created the priceless human body.
Manmohan Singh (Punjabi)ਭੋਰਾ ਕੁ ਵੀਰਜ ਨੂੰ ਮਾਤਾ ਦੇ ਸਰੀਰ ਦੀ ਪੈਲੀ ਅੰਦਰ ਪਾਲ-ਪੋਸ ਕੇ ਸੁਆਮੀ ਨੇ ਅਮੋਲਕ ਮਨੁਸ਼ੀ ਸਰੀਰ ਰਚ ਦਿੱਤਾ ਹੈ।
Fareedkot Teekaਜਿਸ ਵਾਹਿਗੁਰੂ ਨੇ ਰੰਚਕ ਮਾਤ੍ਰ ਪਿਤਾ ਕੇ (ਰੇਤ) ਬੀਰਜ ਕੋ ਮਾਤਾ ਕੇ ਉਦਰ ਰੂਪੀ ਖੇਤ ਮੇਂ (ਨਿਰਮਿਤ) ਪ੍ਰਾਪਤ ਹੋਨੇ ਕਰ ਕੇ ਇਹ ਮਾਨਸ ਦੇਹ ਬਡੀ ਦੁਰਲਭ (ਸਵਾਰਿ) ਬਨਾਇ ਰਖੀ ਹੈ॥
Prof. Sahib Singh(ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ।ਪਦ ਅਰਥ ਰੰਚਕ ਰੇਤ = ਰਤਾ ਕੁ ਬੀਰਜ। ਖੇਤ = ਪੈਲੀ। ਤਨਿ = ਸਰੀਰ ਵਿਚ (ਭਾਵ, ਮਾਤਾ ਦੇ ਪੇਟ ਵਿਚ)। ਖੇਤ ਤਨਿ = ਮਾਂ ਦੇ ਪੇਟ-ਰੂਪੀ ਖੇਤ ਵਿਚ। ਨਿਰਮਿਤ = ਨਿੰਮਿਆ। ਦੇਹ = ਸਰੀਰ। ਦੁਰਲਭ = ਅਮੋਲਕ। ਸਵਾਰਿ = ਸਜਾ ਕੇ।
SikhNet (Spanish)El diminuto esperma es plantado en el campo del cuerpo de la madre, y el cuerpo humano, tan difícil de lograr es formado.
ਖਾਨ ਪਾਨ ਸੋਧੇ ਸੁਖ ਭੁੰਚਤ; ਸੰਕਟ ਕਾਟਿ ਬਿਪਤਿ ਹਰੀ ॥
khaan paan sodhe sukh bhunchat; sankatt kaatt bipat haree |
Sant Singh KhalsaHe eats and drinks, and enjoys pleasures; his pains are taken away, and his suffering is gone.
Manmohan SinghTo enable him to enjoy pleasures, the Lord blesses man with articles of food and drink and mansions and wards off his pain and rids him of his calamity.
Manmohan Singh (Punjabi)ਖੁਸ਼ੀਆਂ ਮਾਨਣ ਲਈ, ਸੁਆਮੀ ਇਨਸਾਨ ਨੂੰ ਖਾਣ ਤੇ ਪੀਣ ਦੀਆਂ ਵਸਤੂਆਂ ਅਤੇ ਮੰਦਰ ਬਖਸ਼ਦਾ ਹੈ ਅਤੇ ਉਸ ਦੀ ਪੀੜ ਨੂੰ ਦੂਰ ਕਰ ਦਿੰਦਾ ਅਤੇ ਉਸ ਦੀ ਮੁਸੀਬਤ ਨੂੰ ਕਟ ਦਿੰਦਾ ਹੈ।
Fareedkot Teekaਜਿਸ ਕੀ ਕ੍ਰਿਪਾ ਤੇ ਖਾਨ ਪਾਨ ਆਦੀ (ਸੋਧੇ) ਮੰਦਰ ਕੇ ਸੁਖੋਂ ਕੋ ਇਹ ਜੀਵ ਭੋਗਤਾ ਹੈ ਔ ਸੰਕਟੋਂ ਕੋ ਕਾਟਣੇਹਾਰੇ ਵਾਹਿਗੁਰੂ ਨੇ ਇਸ ਜੀਵ ਕੀ ਗਰਭ ਮੇਂ ਰਹਿਨੇ ਕੀ ਦੁਖ ਰੂਪ ਬਿਪਤਾ ਦੂਰ ਕਰੀ ਹੈ॥
Prof. Sahib Singh(ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ।ਪਦ ਅਰਥ ਖਾਨ ਪਾਨ = ਖਾਣ ਪੀਣ ਦੇ ਪਦਾਰਥ। ਸੋਧੇ = ਮਹਲ-ਮਾੜੀਆਂ। ਸੁਖ ਭੁੰਚਤ = ਮਾਣਨ ਲਈ ਸੁਖ (ਦਿੱਤੇ)। ਸੰਕਟ = ਕਲੇਸ਼ (ਭਾਵ, ਮਾਂ ਦੇ ਉਦਰ ਵਿਚ ਪੁੱਠੇ ਰਹਿਣ ਵਾਲਾ ਕਲੇਸ਼)। ਕਾਟਿ = ਕੱਟ ਕੇ, ਹਟਾ ਕੇ। ਬਿਪਤ = ਬਿਪਤਾ, ਮੁਸੀਬਤ। ਹਰੀ = ਦੂਰ ਕੀਤੀ।
SikhNet (Spanish)Él come, bebe y vive disfrutando de todo tipo de placeres, su dolor le es quitado y su gran sufrimiento ha desaparecido.
ਮਾਤ ਪਿਤਾ ਭਾਈ ਅਰੁ ਬੰਧਪ; ਬੂਝਨ ਕੀ ਸਭ ਸੂਝ ਪਰੀ ॥
maat pitaa bhaaee ar bandhap; boojhan kee sabh soojh paree |
Sant Singh KhalsaHe is given the understanding to recognize mother, father, siblings and relatives.
Manmohan SinghThe entire understanding to recognise his mother, father, brothers and the Kinsmen, man has obtained from the Lord.
Manmohan Singh (Punjabi)ਆਪਣੀ ਅੰਮੜੀ, ਬਾਬਲ, ਵੀਰ ਅਤੇ ਸਨਬੰਧੀਆਂ ਨੂੰ ਸਿੰਞਾਣਨ ਦੀ ਸਾਰੀ ਸਮਝ ਇਨਸਾਨ ਨੂੰ ਪ੍ਰਭੂ ਪਾਸੋ ਪਰਾਪਤ ਹੋਈ ਹੈ।
Fareedkot Teekaਮਾਤਾ, ਪਿਤਾ, ਭ੍ਰਾਤਾ ਆਦੀ ਸਰਬ ਸੰਬੰਧੀਓਂ ਕੇ (ਬੂਝਨ) ਸਮਝਨੇ ਕੀ ਜਿਸ ਕੀ ਕ੍ਰਿਪਾ ਤੇ ਇਸ ਕੋ ਸੋਝੀ ਪੜੀ ਹੈ॥
Prof. Sahib Singh(ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ-ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ।ਪਦ ਅਰਥ ਅਰੁ = ਅਤੇ। ਬੰਧਪ = ਸੰਬੰਧੀ, ਸਾਕ-ਸੈਣ। ਬੂਝਨ ਕੀ = ਪਛਾਣਨ ਦੀ। ਸੂਝ = ਮੱਤ, ਬੁੱਧ। ਪਰੀ = (ਤੇਰੇ ਮਨ ਵਿਚ) ਪਈ।
SikhNet (Spanish)Se le ha dado el entendimiento para reconocer a la madre, al padre, hermanos y parientes, y así crece día con día,
ਬਰਧਮਾਨ ਹੋਵਤ. ਦਿਨ ਪ੍ਰਤਿ ਨਿਤ; ਆਵਤ ਨਿਕਟਿ ਬਿਖੰਮ ਜਰੀ ॥
baradhamaan hovat. din prat nit; aavat nikatt bikham jaree |
Sant Singh KhalsaHe grows day by day, as the horrible specter of old age comes closer and closer.
Manmohan SinghDay by day, the mortal is ever growing and the dreadful old age is drawing close to him.
Manmohan Singh (Punjabi)ਰੋਜ-ਬ-ਰੋਜ, ਪ੍ਰਾਣੀ ਸਦੀਵ ਹੀ ਵਧਦਾ ਜਾ ਰਿਹਾ ਹੈ ਅਤੇ ਪਿਆਨਕ ਬੁਢੇਪਾ ਉਸ ਦੇ ਨੇੜੇ ਢੁਕ ਰਿਹਾ ਹੈ।
Fareedkot Teekaਇਹ ਸਰੀਰ ਜਿਸ ਰਾਮ ਕੀ ਕ੍ਰਿਪਾ ਤੇ ਦਿਨ ਦਿਨ ਪ੍ਰਤੀ ਬਰਧਮਾਨ ਹੋਤਾ ਹੈ, ਭਾਵ ਵਧਤਾ ਜਾਤਾ ਹੈ। ਤਾਂ ਤੇ ਹੇ ਭਾਈ! ਅਬ (ਜਰੀ) ਬ੍ਰਿਧ ਅਵਸਥਾ ਜੋ ਪਰਮ (ਬਿਖਮ) ਕਠਨ ਹੈ, ਸੋ ਤੇਰੇ ਸਮੀਪ ਆਵਤੀ ਜਾਤੀ ਹੈ॥
Prof. Sahib Singhਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ।ਪਦ ਅਰਥ ਬਰਧਮਾਨ ਹੋਵਤ = ਵਧਦਾ ਹੈ। ਦਿਨ ਪ੍ਰਤਿ = ਪ੍ਰਤਿ ਦਿਨ, ਰੋਜ਼, ਦਿਨੋ-ਦਿਨ। ਨਿਤ = ਸਦਾ। ਨਿਕਟਿ = ਨੇੜੇ। ਬਿਖੰਮ = ਡਰਾਉਣਾ। ਜਰੀ = ਬੁਢੇਪਾ।
SikhNet (Spanish)así como el horrible espectáculo de la vejez se le acerca más y más.
ਰੇ ਗੁਨ ਹੀਨ, ਦੀਨ ਮਾਇਆ ਕ੍ਰਿਮ; ਸਿਮਰਿ ਸੁਆਮੀ ਏਕ ਘਰੀ ॥
re gun heen, deen maaeaa krim; simar suaamee ek gharee |
Sant Singh KhalsaYou worthless, petty worm of Maya - remember your Lord and Master, at least for an instant!
Manmohan SinghO despicable and virtueless worm of wealth, contemplate on thy Lord even for a moment.
Manmohan Singh (Punjabi)ਹੇ ਨੀਚ ਅਤੇ ਨੇਕੀ ਵਿਹੁਣਾ ਧਨ-ਦੌਲਤ ਦੇ ਕੀੜੇ, ਇਕ ਮੁਹਤ ਭਰ ਲਈ ਤਾਂ ਤੂੰ ਆਪਣੇ ਸਾਹਿਬ ਦਾ ਆਰਾਧਨ ਕਰ।
Fareedkot Teekaਹੇ ਗੁਣੋਂ ਸੇ ਹੀਨ! ਵਿਸ਼ਿਅਹੁੰ ਹੇਤ ਦੀਨ ਹੂਏ ਹੂਏ ਮਾਯਾ ਕੇ ਕੀੜੇ, ਹੇ ਜੀਵ! ਜਿਸ ਨੇ ਤੁਝ ਕੋ ਸਭ ਕੁਛ ਦੀਆ ਹੈ ਤਿਸ ਸ੍ਵਾਮੀ ਕੋ ਏਕ ਘੜੀ ਮਾਤ੍ਰ ਤੌ ਸਿਮਰ॥☬ਜੇ ਤੂੰ ਕਹੇ ਓਹ ਸਿਮਰਨ ਕੈਸਾ ਹੈ? ਤਿਸ ਪਰ ਕਹੇ ਹੈਂ ਕਿ ਤਿਸ ਕੇ ਆਗੇ ਐਸੇ ਬੇਨਤੀ ਕਰ:
Prof. Sahib Singhਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ)।ਪਦ ਅਰਥ ਗੁਨਹੀਨ = ਗੁਣਾਂ ਤੋਂ ਸੱਖਣਾ। ਦੀਨ = ਕੰਗਲਾ। ਕ੍ਰਿਮ = ਕੀੜਾ।
SikhNet (Spanish)Tú, sin valor alguno, gusano de Maya, das lástima, recuerda a tu Señor y Maestro aunque sea por un instante,
ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ; ਨਾਨਕ. ਕਾਟਿ ਭਰੰਮ ਭਰੀ ॥੩॥
kar geh lehu kripaal kripaa nidh; naanak. kaatt bharam bharee |3|
Sant Singh KhalsaPlease take Nanak's hand, O Merciful Ocean of Mercy, and take away this heavy load of doubt. ||3||
Manmohan SinghO the Ocean of compassion, my Merciful Master, Thou hold Nanak's hand and rid him of his load of doubt.
Manmohan Singh (Punjabi)ਹੇ ਰਹਿਮਤ ਦੇ ਸਮੁੰਦਰ, ਮੇਰੇ ਮਿਹਰਬਾਨ ਮਾਲਕ! ਤੂੰ ਨਾਨਕ ਦਾ ਹੱਥ ਫੜ ਲੈ ਅਤੇ ਉਸ ਦੀ ਸੰਦੇਹ ਦੇ ਬੋਝ ਤੋਂ ਖਲਾਸੀ ਕਰ।
Fareedkot Teekaਹੇ ਪਰਮ ਕ੍ਰਿਪਾਲੂ ਕ੍ਰਿਪਾ ਕੀ ਨਿਧੀ! ਮੇਰਾ ਹਾਥ ਪਕੜ ਲੀਜੀਏ। ਔ ਸ੍ਰੀ ਗੁਰੂ ਜੀ ਕਹਿਤੇ ਹੈਂ: ਭ੍ਰਮ ਕਰ ਮੇਰੀ ਬੁਧੀ ਭਰੀ ਹੈ ਤਿਸ ਭ੍ਰਮ ਕੋ ਕਾਟੋ॥੩॥
Prof. Sahib Singhਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ ॥੩॥ਪਦ ਅਰਥ ਕਰੁ = ਹੱਥ। ਗਹਿ = ਫੜ ਕੇ। ਗਹਿ ਲੇਹੁ = ਫੜ ਲਉ। ਕ੍ਰਿਪਾਲ = ਹੇ ਕ੍ਰਿਪਾਲ ਹਰੀ। ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਕਾਟਿ = ਦੂਰ ਕਰ। ਭਰੰਮ ਭਰੀ = ਭਰਮਾਂ ਦੀ ਪੰਡ ॥੩॥
SikhNet (Spanish)por favor toma la mano de Nanak, oh Océano de Misericordia, y quítame de encima esta carga de dudas tan pesada. (3)