ਰੇ ਮਨ ਮੂਸ, ਬਿਲਾ ਮਹਿ ਗਰਬਤ; ਕਰਤਬ ਕਰਤ ਮਹਾਂ ਮੁਘਨਾਂ ॥
re man moos, bilaa meh garabat; karatab karat mahaan mughanaan |
Sant Singh KhalsaO mind, you are a mouse, living in the mousehole of the body; you are so proud of yourself, but you act like an absolute fool.
Manmohan SinghO my mind's mouse, living in thy body hole, thou pride on thyself and does the deeds of a great fool.
Manmohan Singh (Punjabi)ਹੇ ਮੇਰੇ ਚਿੱਤ ਦੇ ਚੂਹੇ! ਆਪਣੀ ਦੇਹ ਦੀ ਖੁੱਡ ਅੰਦਰ ਰਹਿੰਦਾ ਹੋਇਆ ਤੂੰ ਹੰਕਾਰ ਕਰਦਾ ਹੈ ਅਤੇ ਪਰਮ ਮੂਰਖਾ ਵਾਲੇ ਕੰਮ ਕਰਦਾ ਹੈ।
Fareedkot Teekaਹੇ ਮਨ ਰੂਪੀ (ਮੂਸ) ਚੂਹੇ! ਦੇਹ ਰੂਪੀ (ਬਿਲਾ) ਖੁਡ ਮੇਂ ਬੈਠ ਕਰ ਹੰਕਾਰ ਕਰਤਾ ਹੈਂ ਔਰ ਮਹਾਂ ਮੂਰਖੋਂ ਕੇ ਕਰਤਵ ਕਰਤਾ ਹੈਂ॥
Prof. Sahib Singhਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ।ਪਦ ਅਰਥ ਮੂਸ = ਚੂਹਾ। ਬਿਲਾ = ਖੁੱਡ। ਗਰਬਤ = (ਤੂੰ) ਹੰਕਾਰ ਕਰਦਾ ਹੈਂ। ਕਰਤਬ = ਕੰਮ, ਕਰਤੂਤ। ਮਹਾਂ ਮੁਘਨਾਂ = ਵੱਡੇ ਮੂਰਖਾਂ ਵਾਲੇ।
SikhNet (Spanish)Oh mente, eres un ratón, viviendo en el hogar del cuerpo, estás tan orgullosa de ti, pero actúas como un absoluto idiota.
ਸੰਪਤ ਦੋਲ ਝੋਲ ਸੰਗਿ ਝੂਲਤ; ਮਾਇਆ ਮਗਨ ਭ੍ਰਮਤ ਘੁਘਨਾ ॥
sanpat dol jhol sang jhoolat; maaeaa magan bhramat ghughanaa |
Sant Singh KhalsaYou swing in the swing of wealth, intoxicated with Maya, and you wander around like an owl.
Manmohan SinghThou sway with the swing of the cradle of riches and intoxicated with wealth, wander like an owl.
Manmohan Singh (Punjabi)ਤੂੰ ਧਨ-ਦੌਲਤ ਦੇ ਪੰਘੂੜੇ ਦੇ ਹੁਲਾਰੇ ਨਾਲ ਝੁਮਦਾ ਹੈ ਅਤੇ ਮਾਲ-ਮਿਲਖ ਨਾਲ ਮਤਵਾਲਾ ਹੋਇਆ ਹੋਇਆ ਉਲੂ ਦੀ ਤਰ੍ਹਾਂ ਭਟਕਦਾ ਹੈ।
Fareedkot Teekaਸੰਪਦਾ ਰੂਪੀ (ਦੋਲ) ਚੰਡੋਲ ਵਾ ਪੰਘੂੜੇ ਕੇ (ਝੋਲ) ਝੁਲਾਰੇ ਕੇ ਸਾਥ ਝੂਲਤਾ ਹੈਂ, ਤਿਸੀ ਤੇ (ਘੁਘਨਾ) ਉਲੂ ਵਤ ਹੂਆ ਹੂਆ ਮਾਯਾ ਮੇਂ ਮਗਨ ਹੂਆ ਭ੍ਰਮਤਾ ਹੈਂ॥
Prof. Sahib Singh(ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ।ਪਦ ਅਰਥ ਸੰਪਤ = ਧਨ, ਪਦਾਰਥ। ਦੋਲ = ਪੀਂਘ, ਪੰਘੂੜਾ। ਝੋਲ = ਹੁਲਾਰਾ। ਝੋਲ ਸੰਗ = ਹੁਲਾਰੇ ਨਾਲ। ਝੂਲਤ = (ਤੂੰ) ਝੂਲਦਾ ਹੈਂ। ਮਗਨ = ਮਸਤ। ਘੁਘਨਾ = ਉੱਲੂ ਵਾਂਗ।
SikhNet (Spanish)Te meces en el columpio de la riqueza, intoxicada por Maya y vagas por todas partes como búho,
ਸੁਤ ਬਨਿਤਾ, ਸਾਜਨ ਸੁਖ ਬੰਧਪ; ਤਾ ਸਿਉ ਮੋਹੁ ਬਢਿਓ ਸੁ ਘਨਾ ॥
sut banitaa, saajan sukh bandhap; taa siau mohu badtio su ghanaa |
Sant Singh KhalsaYou take pleasure in your children, spouse, friends and relatives; your emotional attachment to them is increasing.
Manmohan SinghFor thy own pleasure, thou are involved with thine sons, wife, friends and kinsmen and thy love for them immensely increases each day.
Manmohan Singh (Punjabi)ਆਪਣੀ ਨਿਜ ਦੀ ਖੁਸ਼ੀ ਲਈ, ਤੂੰ ਆਪਣੀ ਪੁਤ੍ਰਾਂ ਪਤਨੀ ਮਿਤਰਾਂ ਅਤੇ ਸਨਬੰਧੀਆਂ ਨਾਲ ਖਚਤ ਹੋਇਆ ਹੋਇਆ ਹੈ, ਅਤੇ ਉਨ੍ਹਾਂ ਨਾਲ ਤੇਰਾ ਪਿਆਰ ਹਰ ਰੋਜ ਹੀ ਬਹੁਤ ਜਿਆਦਾ ਵਧਦਾ ਜਾਂਦਾ ਹੈ।
Fareedkot Teekaਤਿਸੀ ਤੇ (ਸੁਤ) ਪੁਤ੍ਰ ਔ (ਬਨਿਤਾ) ਇਸਤ੍ਰੀ ਔ ਪਰਮ ਪਿਆਰੇ ਮਿਤ੍ਰੋਂ ਕੇ ਸੁਖ ਪੁਨਾ (ਬੰਧਪ) ਭਾਈ ਵਾ ਔਰ ਸਮਾਨ ਸਬੰਧੀ ਜੋ ਹੈਂ, ਤਿਨੋਂ ਕੇ ਸਾਥ ਤੇਰਾ ਮੋਹ ਅਤਸੈ ਕਰ (ਘਨਾ) ਬਹੁਤ ਹੀ ਵਧ ਰਿਹਾ ਹੈ॥
Prof. Sahib Singhਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ-ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ।ਪਦ ਅਰਥ ਸੁਤ = ਪੁੱਤ੍ਰ,। ਬਨਿਤਾ = ਇਸਤ੍ਰੀ। ਤਾ ਸਿਉ = ਇਹਨਾਂ ਨਾਲ। ਬਢਿਓ = ਵਧਿਆ ਹੋਇਆ ਹੈ। ਘਣਾ = ਬਹੁਤ।
SikhNet (Spanish)perdiéndote en el amor a tus hijos, pareja, amigos y parientes y día con día crece tu apego emocional a ellos.
ਬੋਇਓ ਬੀਜੁ ਅਹੰ. ਮਮ ਅੰਕੁਰੁ; ਬੀਤਤ ਅਉਧ, ਕਰਤ ਅਘਨਾਂ ॥
boeo beej ahan. mam ankur; beetat aaudh, karat aghanaan |
Sant Singh KhalsaYou have planted the seeds of egotism, and the sprout of possessiveness has come up. You pass your life making sinful mistakes.
Manmohan SinghThou have sown the seed of ego, and from it sprouted the plumule of mineness and thy life passes committing sins.
Manmohan Singh (Punjabi)ਤੂੰ ਹੰਕਾਰ ਦਾ ਬੀਜ ਬੀਜਿਆ ਹੈ ਅਤੇ ਇਸ ਤੋਂ ਅਪਣਤ ਦੀ ਕਰੁੰਮਲ ਪੁੰਗਰ ਆਈ ਹੈ ਅਤੇ ਤੇਰੀ ਅਵਸਥਾ ਪਾਪ ਕਮਾਉਦਿਆਂ ਲੰਘਦੀ ਜਾ ਰਹੀ ਹੈ।
Fareedkot Teekaਤੈਨੇ ਰਿਦੈ ਮੇਂ ਹੰਕਾਰ ਰੂਪੀ ਬੀਜ ਕਾ ਬੋਵਣਾ ਕੀਆ ਹੈ, ਤਿਸ ਤੇ ਮਮਤਾ ਰੂਪੀ ਅੰਕੁਰ ਹੋਇ ਆਵਤ ਭਯਾ, ਤਿਸੀ ਤੇ (ਅਘਨਾ) ਪਾਪੋਂ ਕੇ ਕਰਤਿਆਂ ਹੀ ਤੇਰੀ ਆਰਬਲਾ ਬੀਤਤੀ ਹੈ॥
Prof. Sahib Singhਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ), ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ।ਪਦ ਅਰਥ ਅਹੰ = ਹਉਮੈ। ਮਮ = ਮਮਤਾ। ਅੰਕੁਰੁ = ਅੰਗੂਰ। ਅਉਧ = ਉਮਰ। ਅਘਨਾਂ = ਪਾਪ।
SikhNet (Spanish)Has plantado la semilla del egoísmo, la actitud posesiva ha germinado en ti, te pasas la vida cometiendo error tras error.
ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ; ਭੁੰਚਤ ਭੁਗਤਿ ਭੂਖ ਭੁਖਨਾ ॥
mirat manjaar pasaar mukh nirakhat; bhunchat bhugat bhookh bhukhanaa |
Sant Singh KhalsaThe cat of death, with his mouth wide-open, is watching you. You eat food, but you are still hungry.
Manmohan SinghThe cat of death is watching thee with his mouth wide-opened. Even while taking food, you are hungry due to desires (for more).
Manmohan Singh (Punjabi)ਮੌਤ ਦਾ ਬਿੱਲਾ ਆਪਣਾ ਮੂੰਹ ਟੱਡ ਕੇ ਤੈਨੂੰ ਵੇਖ ਰਿਹਾ ਹੈ। ਖਾਣਾ ਖਾਂਦਾ ਹੋਇਆ ਭੀ ਤੂੰ ਖਾਹਿਸ਼ ਦੇ ਰਾਹੀਂ ਭੁੱਖਾ ਹੀ ਰਹਿੰਦਾ।
Fareedkot Teekaਜੋ ਜੀਵੋਂ ਰੂਪੀ ਭੋਜਨ ਕੋ (ਭੁੰਚਤ) ਖਾਤਾ ਹੂਆ ਪੁਨਾ ਤਿਨੋਂ ਕੇ ਖਾਣੇ ਕੀ ਤ੍ਰਿਸ਼ਣਾ ਭੁਖ ਕਰ ਕੇ ਭੂਖਾ ਰਹਿਤਾ ਹੈ, ਭਾਵ ਜੋ ਜੀਵੋਂ ਕੋ ਮਾਰਤਾ ਹੂਆ ਤ੍ਰਿਪਤ ਨਹੀਂ ਹੋਤਾ। ਸੋ ਮ੍ਰਿਤੂ ਰੂਪੀ ਬਿੱਲਾ ਮੁਖ ਪਸਾਰ ਕਰ ਕੇ ਤੁਝ ਕੋ ਖਾਣੇ ਵਾਸਤੇ ਦੇਖ ਰਿਹਾ ਹੈ; ਵਾ ਹੇ ਜੀਵ! ਮ੍ਰਿਤ ਰੂਪ ਮੰਜਾਰ ਮੁਖ ਪਸਾਰ ਕਰ ਕੇ ਤੁਝ ਕੋ ਦੇਖ ਰਿਹਾ ਹੈ ਔਰ ਤੂੰ ਤਿਨ ਪਦਾਰਥੋਂ ਕੋ ਭੋਗਤਾ ਹੂਆ ਤੀਨੋਂ ਕਾਲ ਮੇਂ ਤ੍ਰਿਸ਼ਨਾ ਕੀ ਭੂਖ ਸੇ ਭੂਖਾ ਹੀ ਰਹਿਤਾ ਹੈਂ, ਭਾਵ ਪੁਨਾ ਤਿਨੋਂ ਕੋ ਹੀ ਭੋਗਿਆ ਚਾਹਤਾ ਹੈਂ॥
Prof. Sahib Singhਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ।ਪਦ ਅਰਥ ਮਿਰਤੁ = ਮੌਤ। ਮੰਜਾਰ = ਬਿੱਲਾ। ਮੁਖੁ ਪਸਾਰਿ = ਮੂੰਹ ਖੋਹਲ ਕੇ। ਨਿਰਖਤ = ਵੇਖਦਾ ਹੈ। ਭੁੰਚਤ ਭੁਗਤਿ = ਭੋਗਾਂ ਨੂੰ ਭੋਗਦਾ ਭੋਗਦਾ। ਭੁਗਤਿ = ਦੁਨੀਆ ਦੇ ਭੋਗ। ਭੂਖ = ਤ੍ਰਿਸ਼ਨਾ।
SikhNet (Spanish)El gato de la muerte, con su hocico bien abierto te observa, te comes tu alimento pero sigues con hambre.
ਸਿਮਰਿ ਗੁਪਾਲ ਦਇਆਲ ਸਤਸੰਗਤਿ; ਨਾਨਕ. ਜਗੁ ਜਾਨਤ ਸੁਪਨਾ ॥੪॥
simar gupaal deaal satasangat; naanak. jag jaanat supanaa |4|
Sant Singh KhalsaMeditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||
Manmohan SinghSays Nanak, in the saints' society, remember thou the Merciful Master, the Cherisher of the universe and deem the world to be just a dream.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਧ ਸਭਾ ਅੰਦਰ ਤੂੰ ਆਲਮ ਦੇ ਪਾਲਣਹਾਰ ਮਿਹਰਬਾਨ ਮਾਲਕ ਦਾ ਚਿੰਤਨ ਕਰ ਅਤੇ ਸੰਸਾਰ ਨੂੰ ਕੇਵਲ ਇਕ ਸੁਫਨਾ ਹੀ ਜਾਣ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਜੋ ਜਗਤ ਕੋ ਸੁਪਨੇ ਵਤ ਅਸੱਤ ਜਾਨਤੇ ਹੈਂ ਐਸੇ ਜੋ ਸੰਤ ਪਰਮ ਦਿਆਲੂ ਹੈਂ, ਤਿਨ ਕੀ ਸੰਗਤਿ ਕਰ ਕੇ ਗੋਪਾਲ ਕਾ ਸਿਮਰਨ ਕਰ॥੪॥
Prof. Sahib Singhਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ॥੪॥ਪਦ ਅਰਥ ਜਾਨਤ = ਜਾਣ ਕੇ, ਜਾਣਦਾ ਹੋਇਆ ॥੪॥
SikhNet (Spanish)Medita en el Misericordioso Señor del mundo, oh dice Nanak, en la Compañía de la Saad Sangat y entiende que el mundo es sólo un sueño. (4)