ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਗੋਬਿੰਦ ਗੋਬਿੰਦ. ਗੋਬਿੰਦ ਮਈ ॥
gobind gobind. gobind mee |
Sant Singh KhalsaChanting the Name of the Lord of the Universe, Gobind, Gobind, Gobind, we become like Him.
Manmohan SinghUttering the Lord's Name, I have become the Lord's incarnate myself.
Manmohan Singh (Punjabi)ਸੁਆਮੀ ਦਾ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਖੁਦ ਸੁਆਮੀ ਦਾ ਸਰੂਪ ਹੋ ਗਿਆ ਹਾਂ।
Fareedkot Teekaਅਬ ਮਨ ਤਨ ਬਾਣੀ ਕਰਿ ਗੋਬਿੰਦ ਸਰੂਪ ਭਏ ਹੈਂ॥
Prof. Sahib Singhਹੇ ਭਾਈ! ਸਦਾ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਮਨੁੱਖ ਗੋਬਿੰਦ ਦਾ ਰੂਪ ਹੀ ਹੋ ਜਾਂਦਾ ਹੈ।ਪਦ ਅਰਥ ਗੋਬਿੰਦ ਮਈ = ਗੋਬਿੰਦ-ਮਯ, ਗੋਬਿੰਦ ਦਾ ਰੂਪ।
SikhNet (Spanish)Recitando el Nombre del Señor, Jar, Jar, me he vuelto parte de Su Ser.
ਜਬ ਤੇ ਭੇਟੇ ਸਾਧ ਦਇਆਰਾ; ਤਬ ਤੇ. ਦੁਰਮਤਿ ਦੂਰਿ ਭਈ ॥੧॥ ਰਹਾਉ ॥
jab te bhette saadh deaaraa; tab te. duramat door bhee |1| rahaau |
Sant Singh KhalsaSince I met the compassionate, Holy Saints, my evil-mindedness has been driven far away. ||1||Pause||
Manmohan SinghFrom the time I have met the compassionate saints, since then my evil-intellect is shunted off. Pause.
Manmohan Singh (Punjabi)ਜਦੋਂ ਦੇ ਮੈਨੂੰ ਮਇਆਵਾਨ ਸੰਤ ਮਿਲੇ ਹਨ, ਉਦੋਂ ਦੀ ਮੇਰੀ ਮੰਦੀ ਅਕਲ ਨਵਿਰਤ ਹੋ ਗਈ ਹੈ। ਠਹਿਰਾਉ।
Fareedkot Teekaਸੰਤ ਜਨ ਦਿਆਲੂ ਮਿਲੇ ਹੈਂ ਤਬ ਤੇ ਸਭ ਖੋਟੀ ਮਤਿ ਦੂਰ ਭਈ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ (ਕਿਸੇ ਮਨੁੱਖ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪੈਂਦਾ ਹੈ, ਤਦੋਂ ਤੋਂ (ਉਸ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਜਬ ਤੇ = ਜਦੋਂ ਤੋਂ। ਭੇਟੇ = ਮਿਲੇ ਹਨ। ਸਾਧ = ਗੁਰੂ। ਦਇਆਰਾ = ਦਇਆਲ। ਦੁਰਮਤਿ = ਖੋਟੀ ਮਤਿ ॥੧॥ ਰਹਾਉ ॥
SikhNet (Spanish)Desde que encontré a la Saad Sangat me liberé de mi naturaleza malvada.(1-Pausa)
ਪੂਰਨ. ਪੂਰਿ ਰਹਿਓ ਸੰਪੂਰਨ; ਸੀਤਲ ਸਾਂਤਿ. ਦਇਆਲ ਦਈ ॥
pooran. poor rahio sanpooran; seetal saant. deaal dee |
Sant Singh KhalsaThe Perfect Lord is perfectly pervading everywhere. He is cool and calm, peaceful and compassionate.
Manmohan SinghThe Perfect Lord is fully filling all, He, the Lord is Cool, Quiet and Compassionate.
Manmohan Singh (Punjabi)ਮੁਕੰਮਲ ਮਾਲਕ ਸਾਰਿਆਂ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ। ਉਹ ਸੁਆਮੀ ਠੰਢਾ, ਧੀਰਜਵਾਨ ਅਤੇ ਮਿਹਰਬਾਨ ਹੈ।
Fareedkot Teekaਸੰਪੂਰਨ ਸੰਸਾਰ ਮੇਂ ਜੋ (ਪੂਰਨ) ਵਾਹਿਗੁਰੂ ਹੋ ਰਹਿਆ ਹੈ, ਤਿਸ ਦਇਆਲੂ ਨੇ ਸਾਂਤੀ ਰੂਪੀ ਸੀਤਲਤਾ ਹਮ ਕੋ ਦਈ ਹੈ॥
Prof. Sahib Singh(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਸ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ) ਦਇਆ ਅਤੇ ਸ਼ਾਂਤੀ ਦਾ ਪੁੰਜ ਸਾਰੇ ਗੁਣਾਂ ਨਾਲ ਭਰਪੂਰ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਹੈ।ਪਦ ਅਰਥ ਪੂਰਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ। ਸੀਤਲ = ਠੰਢ ਬਖ਼ਸ਼ਣ ਵਾਲਾ। ਦਈ = ਦਯੁ, ਪਿਆਰਾ।
SikhNet (Spanish)El Señor Perfecto lo llena todo; Él es el Señor de Paz, Compasivo y Santo.
ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ; ਤਨ ਤੇ ਹੋਏ ਸਗਲ ਖਈ ॥੧॥
kaam krodh trisanaa ahankaaraa; tan te hoe sagal khee |1|
Sant Singh KhalsaSexual desire, anger and egotistical desires have all been eliminated from my body. ||1||
Manmohan SinghLust, wrath, desire and self conceit, have all been effaced from my body.
Manmohan Singh (Punjabi)ਮਿਥਨ-ਹੁਲਾਸ, ਗੁੱਸਾ ਖਾਹਿਸ਼ ਅਤੇ ਸਵੈ-ਹੰਗਤਾ, ਮੇਰੇ ਸਰੀਰ ਵਿਚੋਂ ਸਾਰੇ ਨਾਸ ਹੋ ਗਏ ਹਨ।
Fareedkot Teekaਕਾਮ, ਕ੍ਰੋਧ, ਤ੍ਰਿਸਨਾ, ਹੰਕਾਰ ਆਦਿ ਸਭ ਵਿਕਾਰ ਤਨ ਤੇ (ਖਈ) ਨਸ੍ਟ ਹੋ ਗਏ ਹੈਂ॥੧॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਉਸ ਦੇ ਸਰੀਰ ਵਿਚੋਂ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਆਦਿਕ ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ॥੧॥ਪਦ ਅਰਥ ਤਨ ਤੇ = ਸਰੀਰ ਤੋਂ। ਖਈ = ਨਾਸ ਹੋ ਗਏ ॥੧॥
SikhNet (Spanish)Mi lujuria, enojo, deseo y ego han desaparecido para bien. (1)
ਸਤੁ ਸੰਤੋਖੁ ਦਇਆ ਧਰਮੁ ਸੁਚਿ; ਸੰਤਨ ਤੇ. ਇਹੁ ਮੰਤੁ ਲਈ ॥
sat santokh deaa dharam such; santan te. ihu mant lee |
Sant Singh KhalsaTruth, contentment, compassion, Dharmic faith and purity - I have received these from the Teachings of the Saints.
Manmohan SinghTo practise truth, contentment, compassion, faith and purity; this instruction I have received from the saints.
Manmohan Singh (Punjabi)ਸੱਚ, ਸੰਤੁਸ਼ਟਤਾ, ਮਇਆ, ਈਮਾਨ ਅਤੇ ਪਵਿੱਤਰਤਾ ਦੀ ਕਮਾਈ ਕਰਨੀ, ਸਾਧੂਆਂ ਪਾਸੋਂ ਮੈਂ ਇਹ ਸਿੱਖ-ਮਤ ਪਰਾਪਤ ਕੀਤੀ ਹੈ।
Fareedkot Teekaਸਤ, ਸੰਤੋਖ, ਦਇਆ, ਧਰਮੁ, (ਸੁਚਿ) ਪਵਿਤ੍ਰਤਾ ਆਦੀ ਸੰਤ ਜਨੋਂ ਕੇ ਮੰਤ੍ਰ ਤੇ ਇਹ ਗੁਣੋਂ ਕੀ ਪੰਗਤੀ ਲਈ ਹੈ, ਭਾਵ ਸਿਖ੍ਯਾ ਕਰ ਗੁਨ ਧਾਰੇ ਹੈਂ॥
Prof. Sahib Singh(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸੇਵਾ, ਸੰਤੋਖ, ਦਇਆ, ਧਰਮ, ਪਵਿੱਤ੍ਰ ਜੀਵਨ (ਆਪਣੇ ਅੰਦਰ ਪੈਦਾ ਕਰਨ ਦਾ) ਇਹ ਉਪਦੇਸ਼ ਸੰਤ ਜਨਾਂ ਪਾਸੋਂ ਗ੍ਰਹਿਣ ਕਰਦਾ ਹੈ।ਪਦ ਅਰਥ ਸਤੁ = ਦਾਨ, ਸੇਵਾ। ਸੁਚਿ = ਆਤਮਕ ਪਵਿਤ੍ਰਤਾ। ਸੰਤਨ ਤੇ = ਸੰਤ ਜਨਾਂ ਪਾਸੋਂ। ਮੰਤੁ = ਉਪਦੇਸ਼।
SikhNet (Spanish)Instruido en el Mantra de los Santos, estoy poseído por la Verdad, Bondad, Contentamiento, Rectitud y Pureza. (2-4-90)
ਕਹੁ ਨਾਨਕ. ਜਿਨਿ ਮਨਹੁ ਪਛਾਨਿਆ; ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥
kahu naanak. jin manahu pachhaaniaa; tin kau sagalee sojh pee |2|4|90|
Sant Singh KhalsaSays Nanak, one who realizes this in his mind, achieves total understanding. ||2||4||90||
Manmohan SinghSays Nanak, he who realises the Lord in his mind, by him is possessed the entire under standing.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜੋ ਆਪਣੇ ਚਿੱਤ ਅੰਦਰ ਸੁਆਮੀ ਨੂੰ ਅਨੁਭਵ ਕਰਦਾ ਹੈ, ਉਸ ਨੂੰ ਸਾਰੀ ਸਮਝ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਇਸ ਪ੍ਰਕਾਰ ਵਾਹਿਗੁਰੂ ਕੇ ਸਰੂਪ ਕੋ ਵਾ ਮਨ ਕਰ ਕੇ ਪਛਾਨਿਆ ਹੈ, ਤਿਸ ਕੋ ਸੰਪੂਰਨ ਸੋਝੀ ਪਈ ਹੈ॥੨॥੪॥੯੦॥☬ਵਾਹਿਗੁਰੂ ਕੀ ਬਿਅੰਤਤਾ ਜਨਾਵਤੇ ਹੂਏ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ (ਗੁਰੂ ਨਾਲ) ਸਾਂਝ ਪਾਈ, ਉਹਨਾਂ ਨੂੰ (ਉੱਚੇ ਆਤਮਕ ਜੀਵਨ ਦੀ) ਸਾਰੀ ਸਮਝ ਆ ਗਈ ॥੨॥੪॥੯੦॥ਪਦ ਅਰਥ ਜਿਨਿ = ਜਿਨਿ ਜਿਨਿ, ਜਿਸ ਜਿਸ ਨੇ। ਮਨਹੁ = ਮਨ ਦੀ ਰਾਹੀਂ। ਪਛਾਨਿਆ = ਸਾਂਝ ਪਾਈ। ਸਗਲੀ = ਸਾਰੀ ॥੨॥੪॥੯੦॥
SikhNet (Spanish)Dice Nanak, aquél que vive la experiencia del Señor, a él se le revela el Misterio completo del Señor.