ੴ

ਸਿੱਖਬਾਣੀ · SikhBani

ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ ॥

kiaa ham jeea jant bechaare baran na saakah ek romaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 822 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਕਿਆ ਹਮ. ਜੀਅ ਜੰਤ ਬੇਚਾਰੇ; ਬਰਨਿ. ਨ ਸਾਕਹ, ਏਕ ਰੋਮਾਈ ॥

kiaa ham. jeea jant bechaare; baran. na saakah, ek romaaee |

Sant Singh KhalsaWhat am I? Just a poor living being. I cannot even describe one of Your hairs, O Lord.
Manmohan SinghWhat am I poor mortal? I can describe not even an hair an hair of Thine.
Manmohan Singh (Punjabi)ਮੈਂ ਗਰੀਬੜਾ ਜੀਵ ਕੀ ਹਾਂ? ਮੈਂ ਤੇਰੇ ਇਕ ਵਾਲ ਨੂੰ ਭੀ ਵਰਣਨ ਨਹੀਂ ਕਰ ਸਕਦਾ।
Fareedkot Teekaਹਮ ਜੀਵ ਵਿਚਾਰੇ ਕਿਆ (ਜੰਤ) ਕਿਰਮ ਸਮ ਤੁਛ ਹੈਂ। ਤੇਰਾ ਏਕ ਰੋਮ ਭੀ ਬਰਨਨ ਨਹੀਂ ਕਰ ਸਕਤੇ ਹੈਂ, ਕਿਉਂਕਿ ਤੇਰੇ ਏਕ ਏਕ ਰੋਮ ਵਿਖੇ ਕੋਟਾਨਕੋਟ ਬ੍ਰਹਮਾਂਡ ਲਿਖੇ ਹੈਂ॥
Prof. Sahib Singhਹੇ ਮੇਰੇ ਮਾਲਕ! (ਅਸੀਂ ਜੀਵ ਤੇਰੇ ਪੈਦਾ ਕੀਤੇ ਹੋਏ ਹਾਂ) ਅਸਾਂ ਵਿਚਾਰੇ ਜੀਵਾਂ ਦੀ ਕੋਈ ਪਾਂਇਆਂ ਹੀ ਨਹੀਂ ਕਿ ਤੇਰੀ ਬਾਬਤ ਇਕ ਰੋਮ ਜਿਤਨਾ ਭੀ ਕੁਝ ਕਹਿ ਸਕੀਏ।

ਪਦ ਅਰਥ ਬਰਨਿ ਨ ਸਾਕਹ = ਅਸੀਂ ਬਿਆਨ ਨਹੀਂ ਕਰ ਸਕਦੇ। ਸਾਕਹ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਰੋਮਾਈ = ਰੋਮ ਜਿਤਨਾ ਭੀ।

SikhNet (Spanish)Nosotros, pobres criaturas, no podríamos describir ni siquiera una pizca de Ti.

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ; ਬੇਅੰਤ ਠਾਕੁਰ. ਤੇਰੀ ਗਤਿ, ਨਹੀ ਪਾਈ ॥੧॥

braham mahes sidh mun indraa; beant tthaakur. teree gat, nahee paaee |1|

Sant Singh KhalsaEven Brahma, Shiva, the Siddhas and the silent sages do not know Your State, O Infinite Lord and Master. ||1||
Manmohan SinghMy infinite Lord, Brahma, Shiva, adepts, silent sages and Indra know not Thine state.
Manmohan Singh (Punjabi)ਮੇਰੇ ਅਨੰਦ ਸੁਆਮੀ, ਬ੍ਰਹਮਾ, ਸ਼ਿਵਜੀ, ਸਾਧਨਾ ਵਾਲੇ ਪੁਰਸ਼, ਖਾਮੋਸ਼, ਰਿਸ਼ੀ ਅਤੇ ਇੰਦ੍ਰ ਤੇਰੀ ਅਵਸਥਾ ਨੂੰ ਨਹੀਂ ਜਾਣਦੇ।
Fareedkot Teekaਬ੍ਰਹਮਾ, ਸਿਵਜੀ, ਸਿਧ, ਮੁਨੀ, ਇੰਦ੍ਰ ਆਦਿਕੋਂ ਨੇ ਭੀ ਹੇ ਬਿਅੰਤ ਠਾਕੁਰ! ਤੇਰੀ ਗਤੀ ਨਹੀਂ ਪਾਈ ਹੈ॥੧॥
Prof. Sahib Singh(ਅਸੀਂ ਸਾਧਾਰਨ ਜੀਵ ਤਾਂ ਕਿਸੇ ਗਿਣਤੀ ਵਿਚ ਹੀ ਨਹੀਂ) ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ (ਆਦਿਕ ਵਰਗੇ) ਬੇਅੰਤ ਇਹ ਨਹੀਂ ਸਮਝ ਸਕੇ ਕਿ ਤੂੰ ਕਿਹੋ ਜਿਹਾ ਹੈਂ ॥੧॥

ਪਦ ਅਰਥ ਮਹੇਸ = ਸ਼ਿਵ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਮੁਨਿ = ਸਮਾਧੀਆਂ ਲਾਈ ਬੈਠੇ ਰਿਸ਼ੀ। ਠਾਕੁਰ = ਹੇ ਠਾਕੁਰ! ਗਤਿ = ਹਾਲਤ। ਤੇਰੀ ਗਤਿ ਨਹੀ ਪਾਈ = ਤੂੰ ਕਿਹੋ ਜਿਹਾ ਹੈਂ, ਇਸ ਗੱਲ ਦੀ ਸਮਝ ਨਹੀਂ ਆ ਸਕੀ ॥੧॥

SikhNet (Spanish)Pues ni Brahma, ni Shiva, ni los adeptos, ni Indra, ni los sabios han podido encontrar Tus Límites. (1)

ਕਿਆ ਕਥੀਐ; ਕਿਛੁ ਕਥਨੁ. ਨ ਜਾਈ ॥

kiaa katheeai; kichh kathan. na jaaee |

Sant Singh KhalsaWhat can I say? I cannot say anything.
Manmohan SinghWhat should I say, I can say not anything.
Manmohan Singh (Punjabi)ਮੈਂ ਕੀ ਆਖਾਂ, ਮੈਂ ਕੁਝ ਆਖ ਨਹੀਂ ਸਕਦਾ।
Fareedkot Teekaਕਿਆ ਕਥਨ ਕਰੀਏ ਤੇਰਾ ਸਰੂਪ ਬਾਣੀ ਕਰ ਕਛ ਕਥਨ ਕਰਿਆ ਨਹੀਂ ਜਾਤਾ॥
Prof. Sahib Singhਹੇ ਭਾਈ! (ਪਰਮਾਤਮਾ ਕਿਹੋ ਜਿਹਾ ਹੈ?-ਇਹ ਗੱਲ) ਕੀਹ ਦੱਸੀਏ? ਦੱਸੀ ਨਹੀਂ ਜਾ ਸਕਦੀ।

ਪਦ ਅਰਥ ਕਿਆ ਕਥੀਐ = ਕੀਹ ਦੱਸੀਏ?

SikhNet (Spanish)¿Qué puedo decir yo? Nada en verdad,

ਜਹ ਜਹ ਦੇਖਾ; ਤਹ ਰਹਿਆ ਸਮਾਈ ॥੧॥ ਰਹਾਉ ॥

jeh jeh dekhaa; teh rahiaa samaaee |1| rahaau |

Sant Singh KhalsaWherever I look, I see the Lord pervading. ||1||Pause||
Manmohan SinghWherever I see, I find Him pervading there. Pause.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਵਿਆਪਕ ਪਾਉਂਦਾ ਹਾਂ। ਠਹਿਰਾਉ।
Fareedkot Teekaਔਰ ਜਹਾਂ ਜਹਾਂ ਮੈਂ ਤੁਝ ਕੋ ਦੇਖਤਾ ਹੂੰ ਤਹਾਂ ਤਹਾਂ ਤੂੰ ਸਰਬ ਮੇਂ ਸਮਾਇ ਰਹਿਆ ਹੈਂ॥੧॥ ਰਹਾਉ ॥
Prof. Sahib Singhਮੈਂ ਤਾਂ ਜਿਧਰ ਤੱਕਦਾ ਹਾਂ, ਉਧਰ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ ॥੧॥ ਰਹਾਉ ॥

ਪਦ ਅਰਥ ਜਹ ਜਹ = ਜਿੱਥੇ ਜਿੱਥੇ, ਮੈਂ ਵੇਖਦਾ ਹਾਂ ॥੧॥ ਰਹਾਉ ॥

SikhNet (Spanish)pero donde sea que volteo a ver, ahí veo al Señor prevaleciendo en todo.

ਜਹ ਮਹਾ ਭਇਆਨ ਦੂਖ ਜਮ ਸੁਨੀਐ; ਤਹ ਮੇਰੇ ਪ੍ਰਭ ਤੂਹੈ ਸਹਾਈ ॥

jeh mahaa bheaan dookh jam suneeai; teh mere prabh toohai sahaaee |

Sant Singh KhalsaAnd there, where the most terrible tortures are heard to be inflicted by the Messenger of Death, You are my only help and support, O my God.
Manmohan SinghWhere the most terrible tortures are heard to be inflicted by the Yama, there, Thou alone O my Lord, art the succourer.
Manmohan Singh (Punjabi)ਜਿਥੇ ਯਮ ਪਰਮ ਭਿਆਨਕ ਤਸੀਹੇ ਦਿੰਦਾ ਸੁਣਿਆ ਜਾਂਦਾ ਹੈ, ਓਥੇ ਕੇਵਲ ਤੂੰ ਹੀ, ਹੇ ਮੇਰੇ ਸੁਆਮੀ ਮਦਦਗਾਰ ਹੈਂ।
Fareedkot Teekaਜਹਾਂ ਮਹਾਂ ਭਇਆਨਕ ਜਮ ਕਾ ਦੁਖ ਸੁਨੀਤਾ ਹੈ, ਹੇ ਮੇਰੇ ਪ੍ਰਭੂ! ਤਹਾਂ ਤੂੰ ਹੀ ਸਹਾਈ ਹੈਂ॥
Prof. Sahib Singhਹੇ ਮੇਰੇ ਪ੍ਰਭੂ! ਜਿੱਥੇ ਇਹ ਸੁਣੀਦਾ ਹੈ ਕਿ ਜਮਾਂ ਦੇ ਬੜੇ ਹੀ ਭਿਆਨਕ ਦੁੱਖ ਮਿਲਦੇ ਹਨ, ਉਥੇ ਤੂੰ ਹੀ (ਬਚਾਣ ਵਾਸਤੇ) ਮਦਦਗਾਰ ਬਣਦਾ ਹੈਂ-

ਪਦ ਅਰਥ ਜਹ = ਜਿੱਥੇ। ਭਇਆਨ = ਭਿਆਨਕ। ਦੂਖ ਜਮ = ਜਮ ਦੂਖ, ਜਮਾਂ ਦੇ ਦੁੱਖ। ਤਹ = ਉੱਥੇ। ਪ੍ਰਭ = ਹੇ ਪ੍ਰਭੂ!

SikhNet (Spanish)Cuando el sendero de la muerte se vuelve muy salvaje, ahí Tú, oh Señor, eres mi Compañero y Amigo,

ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ; ਗੁਰਿ ਨਾਨਕ ਕਉ. ਬੂਝ ਬੁਝਾਈ ॥੨॥੫॥੯੧॥

saran pario har charan gahe prabh; gur naanak kau. boojh bujhaaee |2|5|91|

Sant Singh KhalsaI have sought His Sanctuary, and grasped hold of the Lord's Lotus Feet; God has helped Guru Nanak to understand this understanding. ||2||5||91||
Manmohan SinghI have sought God's protection and am attached to His feet. This understanding the Lord has imparted unto Guru Nanak.
Manmohan Singh (Punjabi)ਮੈਂ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਦੇ ਪੈਰਾਂ ਨਾਲ ਜੁੜਿਆ ਹੋਇਆ ਹਾਂ। ਇਹ ਸਮਝ ਸੁਆਮੀ ਨੇ ਗੁਰੂ ਨਾਨਕ ਨੂੰ ਪਰਦਾਨ ਕੀਤਾ ਹੈ।
Fareedkot Teekaਹੇ ਹਰੀ ਪ੍ਰਭੂ! ਜਬ ਮੈਂ ਗੁਰੋਂ ਕੀ ਸਰਨ ਪਰਿਆ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਸਤਿਗੁਰੋਂ ਨੇ ਮੁਝ ਕੋ (ਬੂਝ) ਗਿਆਤ (ਬੁਝਾਈ) ਸਮਝਾਈ ਹੈ ਔਰ ਤਬ ਤੇ ਹੀ ਮੈਂਨੇ ਤੇਰੇ ਚਰਣ ਗ੍ਰਹਣ ਕਰੇ ਹੈਂ॥੨॥੫॥੯੧॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਸਮਝ ਬਖ਼ਸ਼ੀ ਹੈ। ਤਾਹੀਏਂ ਮੈਂ ਨਾਨਕ ਤੇਰੀ ਸਰਨ ਆ ਪਿਆ ਹਾਂ, ਤੇਰੇ ਚਰਨ ਫੜ ਲਏ ਹਨ ॥੨॥੫॥੯੧॥

ਪਦ ਅਰਥ ਗਹੇ = ਫੜੇ। ਗੁਰਿ = ਗੁਰੂ ਨੇ। ਕਉ = ਨੂੰ। ਬੂਝ ਬੁਝਾਈ = ਸਮਝ ਬਖ਼ਸ਼ੀ ਹੈ ॥੨॥੫॥੯੧॥

SikhNet (Spanish)en Ti he descubierto el Santuario, oh Señor y me he postrado a los Pies del Guru y me has revelado el Misterio.(2-5-91)
Answers quote the Granth verbatim with Ang citations. AI commentary is not Gurbani and not a religious ruling.