ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਹਰਿ ਹਰਿ ਨਾਮੁ ਅਪਾਰ ਅਮੋਲੀ ॥
har har naam apaar amolee |
Sant Singh KhalsaThe Name of the Lord, Har, Har, is infinite and priceless.
Manmohan SinghInfinite and Invaluable is the Lord Master's Name.
Manmohan Singh (Punjabi)ਬੇਅੰਤ ਤੇ ਅਣਮੁੱਲਾ ਹੈ ਸੁਆਮੀ ਮਾਲਕ ਦਾ ਨਾਮ।
Fareedkot Teekaਹਰਿ ਹਰਿ ਨਾਮ ਅਪਾਰ ਬਿਅੰਤ ਹੈ ਔ (ਅਮੋਲੀ) ਅਮੋਲਕ ਹੈ॥
Prof. Sahib Singh(ਹੇ ਸਹੇਲੀਏ!) ਬੇਅੰਤ ਹਰੀ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਵੱਟੇ ਨਹੀਂ ਮਿਲ ਸਕਦਾ।ਪਦ ਅਰਥ ਅਮੋਲੀ = ਅਮੋਲਕ, ਜੋ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ।
SikhNet (Spanish)El Nombre del Señor, Jar Jar, es Infinito e Invaluable;
ਪ੍ਰਾਨ ਪਿਆਰੋ. ਮਨਹਿ ਅਧਾਰੋ; ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥
praan piaaro. maneh adhaaro; cheet chitvau jaise paan tanbolee |1| rahaau |
Sant Singh KhalsaIt is the Beloved of my breath of life, and the Support of my mind; I remember it, as the betel leaf chewer remembers the betel leaf. ||1||Pause||
Manmohan SinghBeloved of my life, the Name is the support of soul. As the betel-eater remembers the betel, so I remember the Name in my mind. Pause.
Manmohan Singh (Punjabi)ਮੇਰੀ ਜਿੰਦ-ਜਾਨ ਦਾ ਪ੍ਰੀਤਮ ਨਾਮ ਮੇਰੀ ਆਤਮਾ ਦਾ ਆਸਰਾ ਹੈ। ਇਸ ਤਰ੍ਹਾਂ ਪਾਨ ਖਾਣ ਵਾਲਾ ਪਾਨ ਬੀੜੇ ਨੂੰ ਚੇਤੇ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਨਾਮ ਨੂੰ ਆਪਣੇ ਚਿੱਤ ਵਿੱਚ ਚੇਤੇ ਕਰਦਾ ਹਾਂ। ਠਹਿਰਾਉ।
Fareedkot Teekaਤਿਸ ਨਾਂਮ ਕੋ ਮੈਂ ਚਿਤ ਵਿਖੇ ਐਸੇ ਚਿਤਵਤਾ ਹਾਂ ਜੈਸੇ ਪਾਨੋਂ ਕੋ ਤੰਬੋਲੀ ਚਿਤਵਤਾ ਹੈ, ਭਾਵ ਪਾਨਾਂ ਕੇ ਗਲ ਜਾਣ ਕੇ ਭੈ ਕਰ ਯਾਦ ਰਖਦਾ ਹੈ, ਭਾਵ ਉਨ ਕੋ ਸਦਾ ਹਲਾਵਤਾ ਹੈ। ਤੈਸੇ ਸਦਾ ਨਾਮ ਕਾ ਅਭਿਆਸੁ ਹੈ, ਕਿਉਂਕਿ ਮੇਰੇ ਪ੍ਰਾਣੋਂ ਸਮ ਪਿਆਰਾ ਔ ਮਨ ਕਾ ਅਧਾਰ ਰੂਪ ਹੈ॥੧॥ ਰਹਾਉ ॥
Prof. Sahib Singhਉਹ ਹਰਿ-ਨਾਮ ਮੇਰੀ ਜਿੰਦ ਦਾ ਪਿਆਰਾ ਬਣ ਗਿਆ ਹੈ, ਮੇਰੇ ਮਨ ਦਾ ਸਹਾਰਾ ਬਣ ਗਿਆ ਹੈ। ਜਿਵੇਂ ਕੋਈ ਪਾਨ ਵੇਚਣ ਵਾਲੀ (ਆਪਣੇ) ਪਾਨਾਂ ਦਾ ਖ਼ਿਆਲ ਰੱਖਦੀ ਹੈ, ਤਿਵੇਂ ਮੈਂ ਹਰਿ-ਨਾਮ ਨੂੰ ਆਪਣੇ ਚਿੱਤ ਵਿਚ ਚਿਤਾਰਦੀ ਰਹਿੰਦੀ ਹਾਂ ॥੧॥ ਰਹਾਉ ॥ਪਦ ਅਰਥ ਪ੍ਰਾਨ ਪਿਆਰੋ = ਜਿੰਦ ਦਾ ਪਿਆਰਾ। ਮਨਹਿ ਅਧਾਰੋ = ਮਨ ਦਾ ਆਸਰਾ। ਚੀਤਿ = ਚਿੱਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਤੰਬੋਲੀ = ਪਾਠ ਵੇਚਣ ਵਾਲੀ ॥੧॥ ਰਹਾਉ ॥
SikhNet (Spanish)es el Mástil de mi mente, el Bienamado de mi vida, Lo recuerdo, sí, así como quien mastica la hoja de betel y no se olvida del betel.(1-Pausa)
ਸਹਜਿ ਸਮਾਇਓ ਗੁਰਹਿ ਬਤਾਇਓ; ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥
sehaj samaaeo gureh bataaeo; rang rangee mere tan kee cholee |
Sant Singh KhalsaI have been absorbed in celestial bliss, following the Guru's Teachings; my body-garment is imbued with the Lord's Love.
Manmohan SinghInstructed by the Guru, I have merged in celestial bliss and my body bodice is imbued with the Lord's love.
Manmohan Singh (Punjabi)ਗੁਰਾਂ ਦਾ ਦਰਸਾਇਆ ਹੋਇਆ ਮੈਂ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਿਆ ਹਾਂ ਅਤੇ ਮੇਰੀ ਦੇਹ ਦੀ ਅੰਗਰਖੀ ਪ੍ਰਭੂ ਦੇ ਪ੍ਰੇਮ ਨਾਲ ਰੰਗੀਜ ਗਈ ਹੈ।
Fareedkot Teekaਜਬ ਐਸਾ ਨਾਮ ਕਾ ਪ੍ਰੇਮ ਗੁਰੋਂ ਨੇ ਮੁਝ ਕੋ ਬਤਾ੍ਯਾ ਹੈ ਤਬ ਮੇਰਾ ਮਨੁ (ਸਹਜਿ) ਸਾਂਤੀ ਮੇਂ ਸਮਾਯਾ ਹੈ। ਤਿਸੀ ਤੇ ਮੇਰੇ (ਤਨ) ਸੂਖਮ ਸਰੀਰ ਕੀ ਦੇਹ ਅਸਥੂਲ ਰੂਪੀ ਚੋਲੀ (ਰੰਗਿ) ਅਨੰਦ ਮੇਂ ਰੰਗੀ ਗਈ ਹੈ॥
Prof. Sahib Singh(ਹੇ ਸਹੇਲੀਏ!) ਜਦੋਂ ਗੁਰੂ ਨੇ ਮੈਨੂੰ (ਭੇਦ) ਦੱਸ ਦਿੱਤਾ, ਤਾਂ ਮੈਂ ਆਤਮਕ ਅਡੋਲਤਾ ਵਿਚ ਲੀਨ ਹੋ ਗਈ, ਹੁਣ ਮੇਰੀ ਸਰੀਰ-ਚੋਲੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਗੁਰਹਿ = ਗੁਰੂ ਨੇ! ਰੰਗਿ = ਪ੍ਰੇਮ-ਰੰਗ ਵਿਚ।
SikhNet (Spanish)Instruido por el Guru he logrado la Paz, y el sostén de mi cuerpo está teñido con el Color del Señor.
ਪ੍ਰਿਅ ਮੁਖਿ. ਲਾਗੋ ਜਉ ਵਡਭਾਗੋ; ਸੁਹਾਗੁ ਹਮਾਰੋ ਕਤਹੁ. ਨ ਡੋਲੀ ॥੧॥
pria mukh. laago jau vaddabhaago; suhaag hamaaro katahu. na ddolee |1|
Sant Singh KhalsaI come face to face with my Beloved, by great good fortune; my Husband Lord never wavers. ||1||
Manmohan SinghWhen good fortune dawned, I was ushered into my Love's presence, My Spouse is Eternal and wobbles not ever.
Manmohan Singh (Punjabi)ਜਦ ਚੰਗੀ ਪ੍ਰਾਲਭਧ ਉਦੈ ਹੋਈ, ਮੈਨੂੰ ਆਪਣੇ ਪ੍ਰੀਤਮ ਦੀ ਹਜ਼ੂਰੀ ਪਰਾਪਤ ਹੋ ਗਈ। ਮੇਰਾ ਕੰਤ ਕਾਲਸਥਾਈ ਹੈ ਅਤੇ ਕਦਾਚਿਤ ਡਿਕਡੋਲੇ ਨਹੀਂ ਖਾਂਦਾ।
Fareedkot Teekaਜੋ ਮੈਂ ਵੱਡੇ ਭਾਗੋਂ ਵਾਲਾ ਥਾ ਤੋ ਤਿਸ ਪਤੀ ਕਾ (ਮੁਖਿ ਲਾਗੋ) ਦਰਸਨ ਸਾਖ੍ਯਾਤਕਾਰ ਹੂਆ ਹੈ। ਤਾਂ ਤੇ ਅਬ ਹਮਾਰਾ ਸੁਹਾਗ ਕਬੀ ਨਹੀਂ ਡੋਲੈਗਾ, ਭਾਵ ਕਿ ਕਬੀ ਬ੍ਯੋਗ ਨਹੀਂ ਹੋਵੇਗਾ॥੧॥
Prof. Sahib Singhਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੇਰੇ ਵੱਡੇ ਭਾਗ ਜਾਗ ਪਏ ਹਨ, ਤਦੋਂ ਤੋਂ ਮੈਨੂੰ ਪਿਆਰੇ ਦਾ ਦਰਸਨ ਹੋ ਰਿਹਾ ਹੈ। ਹੁਣ ਮੇਰਾ ਇਹ ਸੁਹਾਗ (ਮੇਰੇ ਸਿਰ ਤੋਂ) ਲਾਂਭੇ ਨਹੀਂ ਹੋਵੇਗਾ ॥੧॥ਪਦ ਅਰਥ ਪ੍ਰਿਅ ਮੁਖਿ ਲਾਗੋ = ਪਿਆਰੇ ਦੇ ਮੂੰਹ ਲੱਗੀ, ਪਿਆਰੇ ਦਾ ਦਰਸਨ ਹੋਇਆ। ਜਉ = ਜਦੋਂ। ਕਤਹੁ = ਕਿਤੇ ਭੀ। ਡੋਲੀ = ਡੋਲਦਾ ॥੧॥
SikhNet (Spanish)Por fortuna vivo en la Presencia del Señor; mi Esposo es Eterno y no vacila. (1)
ਰੂਪ ਨ ਧੂਪ. ਨ ਗੰਧ, ਨ ਦੀਪਾ; ਓਤਿ ਪੋਤਿ, ਅੰਗ ਅੰਗ ਸੰਗਿ ਮਉਲੀ ॥
roop na dhoop. na gandh, na deepaa; ot pot, ang ang sang maulee |
Sant Singh KhalsaI do not need any image, or incense, or perfume, or lamps; through and through, He is blossoming forth, with me, life and limb.
Manmohan SinghTo adore the Lord, I need no image, no incense, no perfume, nor lamp, like warp and woof, He is blooming in all my limbs.
Manmohan Singh (Punjabi)ਪ੍ਰਭੂ ਨੂੰ ਪੂਜਣ ਲਈ ਮੈਨੂੰ ਨਾਂ ਮੂਰਤ, ਨਾਂ ਧੂਪ, ਨਾਂ ਸੁਗੰਧੀ, ਨਾਂ ਹੀ ਦੀਵੇ ਦੀ ਲੋੜ ਹੈ। ਤਾਣੇ ਪੇਟੇ ਦੀ ਤਰ੍ਹਾਂ, ਉਹ ਮੇਰੇ ਸਾਰੇ ਅੰਗਾਂ ਅੰਦਰ ਪ੍ਰਫੁਲਤ ਹੋ ਰਿਹਾ ਹੈ।
Fareedkot Teekaਨਾ ਮੇਰੇ ਮੇਂ (ਰੂਪ) ਸਫਾਈ ਹੈ ਨ ਤੇਰਾ (ਧੂਪ) ਜਸ ਹੀ ਕੀਆ ਹੈ, ਪੁਨਾ ਸੁਭ ਵਾਸਨਾ ਰੂਪੀ ਸੁਗੰਧੀ ਭੀ ਮੇਰੇ ਮੇਂ ਨਹੀਂ ਹੈ, ਔਰ ਬਿਬੇਕ ਰੂਪੀ ਦੀਪਕ ਭੀ ਨਹੀਂ ਹੈ। ਪਰੰਤੂ ਗੁਰੋਂ ਕੀ ਕ੍ਰਿਪਾ ਸੇ ਤਿਸ ਕੀ ਚੇਤਨਸੱਤਾ (ਓਤਿ ਪੋਤਿ) ਤਾਣੇ ਪੇਟੇਵਤ ਅੰਗ ਅੰਗ ਕੇ ਸਾਰ (ਮਉਲੀ) ਮਿਲ ਰਹੀ ਜਾਣੀ ਹੈ॥
Prof. Sahib Singh(ਹੇ ਸਹੇਲੀਏ!) ਨਾਹ ਕੋਈ ਸੋਹਣੇ ਪਦਾਰਥ, ਨਾਹ ਕੋਈ ਧੂਪ, ਨਾਹ ਸੁਗੰਧੀਆਂ, ਨਾਹ ਦੀਵੇ (-ਕੋਈ ਭੀ ਅਜੇਹੇ ਪਦਾਰਥ ਮੈਂ ਆਪਣੇ ਪਤੀ ਦੇਵ ਅੱਗੇ ਭੇਟਾ ਨਹੀਂ ਕੀਤੇ। ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਆਪਾ ਪ੍ਰਭੂ-ਪਤੀ ਨਾਲ ਇੱਕ-ਮਿੱਕ ਹੋ ਗਿਆ ਹੈ, ਉਸ ਦੇ ਨਾਲ ਮਿਲ ਕੇ ਮੇਰਾ ਮਨ ਖਿੜ ਪਿਆ ਹੈ।ਪਦ ਅਰਥ ਗੰਧ = ਸੁਗੰਧੀਆਂ। ਦੀਪਾ = ਦੀਵਾ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲ ਗਈ। ਸੰਗਿ = ਨਾਲ। ਮਉਲੀ = ਖਿੜ ਪਈ।
SikhNet (Spanish)No necesito imagen, ni incienso ni fragancia, ni lámpara de barro para lavarlo, pues el Señor está en Su Totalidad entretejido en mi ser como trama y urdimbre. Sí, Él ha florecido en mí.
ਕਹੁ ਨਾਨਕ. ਪ੍ਰਿਅ ਰਵੀ ਸੁਹਾਗਨਿ; ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥
kahu naanak. pria ravee suhaagan; at neekee meree banee khattolee |2|3|89|
Sant Singh KhalsaSays Nanak, my Husband Lord has ravished and enjoyed His soul-bride; my bed has become very beautiful and sublime. ||2||3||89||
Manmohan SinghSays Nanak, my Spouse has enjoyed me, His chaste bride and exceedingly beauteous has become my couch.
Manmohan Singh (Punjabi)ਗੁਰੂ ਜੀ ਆਖਦੇ ਹਨ ਮੇਰੇ ਕੰਤ ਨੇ ਮੈਂ ਆਪਣੀ ਪਵਿੱਤਰ ਪਤਨੀ ਨੂੰ ਮਾਣ ਲਿਆ ਹੈ ਅਤੇ ਪਰਮ ਸੁੰਦਰ ਹੋ ਗਈ ਹੈ ਮੇਰੀ ਸੇਜ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਤਿਸ (ਪ੍ਰਿਅ) ਪਤੀ ਹਰੀ ਨੇ (ਰਵੀ) ਅਭੇਦ ਕਰੀ ਹਾਂ ਤਬ ਮੈਂ ਸੋਹਾਗਨ ਹੋਈ ਹੂੰ। ਭਾਵ ਨਿਤ ਸੁਖ ਕੀ ਪ੍ਰਾਪਤੀ ਅਤਸੇ ਕਰ ਚੰਗੀ ਮੇਰੀ ਸਰਧਾ ਵਾ ਅੰਤਹਕਰਣ ਰੂਪ (ਖਟੋਲੀ) ਮੰਜੀ ਬਣੀ ਹੈ, ਭਾਵ ਯਹਿ ਕਿ ਸਰਧਾ ਆਦਿ ਸੰਜੁਗਤ ਹੋ ਕਰ ਤਿਸ ਮੇਂ ਅਭੇਦ ਹੂਏ ਹੂੰ॥੨॥੩॥੮੯॥☬ਪੁਨਾ ਸੋਈ ਪ੍ਰਕਾਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਸਹੇਲੀਏ!) ਪਿਆਰੇ ਪ੍ਰਭੂ ਨੇ ਮੈਨੂੰ ਸੁਹਾਗਣ ਬਣਾ ਕੇ ਆਪਣੇ ਨਾਲ ਮਿਲਾ ਲਿਆ ਹੈ, ਮੇਰੀ ਹਿਰਦਾ-ਸੇਜ ਹੁਣ ਬਹੁਤ ਸੋਹਣੀ ਬਣ ਗਈ ਹੈ ॥੨॥੩॥੮੯॥ਪਦ ਅਰਥ ਪ੍ਰਿਅ = ਪਿਆਰੇ ਨੇ। ਰਵੀ = ਮੇਲ ਦਾ ਆਨੰਦ ਦਿੱਤਾ। ਅਤਿ ਨੀਕੀ = ਬਹੁਤ ਸੋਹਣੀ। ਖਟੋਲੀ = ਨਿੱਕੀ ਜਿਹੀ ਖਾਟ, ਹਿਰਦਾ-ਸੇਜ ॥੨॥੩॥੮੯॥
SikhNet (Spanish)Dice Nanak, el Señor ha gozado de mí, Su Esposa; oh, bello y maravilloso es mi Aposento Nupcial.(2-3-89)