ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਧੰਨੁ ਸੁ ਵੇਲਾ; ਜਿਤੁ ਮੈ. ਸਤਿਗੁਰੁ ਮਿਲਿਆ ॥
dhan su velaa; jit mai. satigur miliaa |
Sant Singh KhalsaBlessed is that time when I meet the True Guru.
Manmohan SinghBlessed is the time when I met the True Guru.
Manmohan Singh (Punjabi)ਮੁਬਾਰਕ ਹੈ ਉਹ ਸਮਾਂ ਜਦ ਮੈਂ ਸੱਚੇ ਗੁਰਾਂ ਨੂੰ ਭੇਟਿਆ।
Fareedkot Teekaਸੋ ਵੇਲਾ ਧੰਨ ਹੈ ਜਿਸ ਵਕਤ ਮੇਰੇ ਕੋ ਸਤਿਗੁਰੁ ਮਿਲਿਆ ਹੈ॥
Prof. Sahib Singh(ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ।ਪਦ ਅਰਥ ਧੰਨੁ = {घन्य} ਭਾਗਾਂ ਵਾਲਾ। ਜਿਤੁ = ਜਿਸ (ਵੇਲੇ) ਵਿਚ। ਮੈ = ਮੈਨੂੰ।
SikhNet (Spanish)Bendita es la hora en que encuentro al Verdadero Guru.
ਸਫਲੁ ਦਰਸਨੁ; ਨੇਤ੍ਰ ਪੇਖਤ ਤਰਿਆ ॥
safal darasan; netr pekhat tariaa |
Sant Singh KhalsaGazing upon the Fruitful Vision of His Darshan, I have been saved.
Manmohan SinghBy beholding his accredited sight with my eyes, I am saved.
Manmohan Singh (Punjabi)ਉਨ੍ਹਾਂ ਦਾ ਅਮੋਘ ਦੀਦਾਰ ਆਪਣੀਆਂ ਅੱਖਾਂ ਨਾਲ ਵੇਖਣ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਔਰ ਜਿਸ ਨੇ ਨੇਤ੍ਰੋਂ ਸੇ ਦੇਖਿਆ ਹੈ ਤਿਸ ਕੇ ਨੇਤ੍ਰ ਸਫਲ ਹੂਏ ਹੈਂ, ਪੁਨਾ ਸੰਸਾਰ ਸਮੁੰਦਰ ਸੇ ਤਰ ਗਇਆ ਹੈ ਵਾ ਮੈਂ ਤਰਾ ਹੂੰ॥
Prof. Sahib Singh(ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ) ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ।ਪਦ ਅਰਥ ਸਫਲੁ = ਫਲ ਦੇਣ ਵਾਲਾ। ਨੇਤ੍ਰ = ਅੱਖਾਂ ਨਾਲ।
SikhNet (Spanish)Su Presencia me eleva al Éxtasis, Su Mirada preservó mi Alma.
ਧੰਨੁ ਮੂਰਤ ਚਸੇ ਪਲ ਘੜੀਆ; ਧੰਨਿ ਸੁ ਓਇ ਸੰਜੋਗਾ ਜੀਉ ॥੧॥
dhan moorat chase pal gharreea; dhan su oe sanjogaa jeeo |1|
Sant Singh KhalsaBlessed are the hours, the minutes and the seconds-blessed is that Union with Him. ||1||
Manmohan SinghAuspicious are all durations of time the Mahurat (48 minutes) the chasa (4/5 seconds), the pal (24 seconds), ghari (24mintues) and felicitous is that union which is with the True Guru.
Manmohan Singh (Punjabi)ਸੁਲੱਖਣੇ ਹਨ ਮਹੂਰਤ (48 ਮਿੰਟਾਂ), ਚਸਾ (4ੇ5 ਸੈਕਿੰਡਾਂ), ਪਲ (24 ਸੈਕਿੰਡਾ) ਅਤੇ ਘੜੀ (24 ਮਿੰਟਾ) ਦੇ ਅਰਸੇ ਅਤੇ ਸੁਬਹਾਨ ਹੈ ਉਹ ਮਿਲਾਪ ਜੋ ਸੱਚੇ ਗੁਰਾਂ ਦੇ ਨਾਲ ਹੈ।
Fareedkot Teekaਜਿਸ ਸਮੇਂ ਸਤਿਗੁਰੋਂ ਕਾ ਮਿਲਾਪ ਹੂਆ ਸੋ ਚਸਾ (ਮੂਰਤ) ਮਹੂਰਤ ਸੋ ਘੜੀਆਂ ਔਰ ਪਲ ਧੰਨ ਹੈਂ, ਔਰ ਧੰਨ ਵਹੁ ਪੂਰਬਲੇ ਸੁਭ ਕਰਮ ਹੈਂ ਜਿਨੋਂ ਕਰ ਕੇ ਗੁਰੋਂ ਕਾ ਸੰਜੋਗ ਹੂਆ ਹੈ॥੧॥
Prof. Sahib Singh(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ॥੧॥ਪਦ ਅਰਥ ਮੂਰਤ = {मुहुर्त} ਦੋ ਘੜੀਆਂ ਦਾ ਸਮਾ। ਚਸਾ = ਇਕ ਪਲ ਦਾ ਤ੍ਰੀਹਵਾਂ ਹਿੱਸਾ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਸੰਜੋਗਾ = ਮਿਲਾਪ ਦੇ ਸਮੇ ॥੧॥
SikhNet (Spanish)Bendito es el auspicioso momento y la hora en que encuentro al Señor, mi Dios. (1)
ਉਦਮੁ ਕਰਤ; ਮਨੁ ਨਿਰਮਲੁ ਹੋਆ ॥
audam karat; man niramal hoaa |
Sant Singh KhalsaMaking the effort, my mind has become pure.
Manmohan SinghMaking the effort, my mind is rendered pure.
Manmohan Singh (Punjabi)ਉਪਰਾਲਾ ਕਰਦਿਆਂ ਮੇਰਾ ਚਿੱਤ ਪਵਿੱਤ੍ਰ ਹੋ ਗਿਆ ਹੈ।
Fareedkot Teekaਗੁਰੋਂ ਕੀ ਸੰਗਤ ਕੇ ਵਾਸਤੇ ਪੁਰਖਾਰਥ ਕਰਨੇ ਸੇ ਮਨ ਨਿਰਮਲ ਹੂਆ ਹੈ॥
Prof. Sahib Singh(ਗੁਰੂ ਦੀ ਦੱਸੀ ਸਿਮਰਨ-ਕਾਰ ਵਾਸਤੇ) ਉੱਦਮ ਕਰਦਿਆਂ (ਮੇਰਾ) ਮਨ ਪਵਿਤ੍ਰ ਹੋ ਗਿਆ ਹੈ।ਪਦ ਅਰਥ ਕਰਤ = ਕਰਦਿਆਂ। ਹੋਆ = ਹੋ ਗਿਆ।
SikhNet (Spanish)Encausándola, mi mente se vuelve pura.
ਹਰਿ ਮਾਰਗਿ ਚਲਤ; ਭ੍ਰਮੁ ਸਗਲਾ ਖੋਇਆ ॥
har maarag chalat; bhram sagalaa khoeaa |
Sant Singh KhalsaWalking on the Lord's Path, my doubts have all been cast out.
Manmohan SinghBy walking in God's way, my doubt is all cast away.
Manmohan Singh (Punjabi)ਰੱਬ ਦੇ ਰਾਹੇਂ ਟੁਰਦਿਆਂ ਮੇਰਾ ਸੰਦੇਹ ਸਭ ਦੂਰ ਹੋ ਗਿਆ ਹੈ।
Fareedkot Teekaਔਰ ਗੁਰੋਂ ਦ੍ਵਾਰੇ ਹਰੀ ਮਾਰਗ ਮੇਂ ਚਲਨੇ ਕਰ ਸੰਪੂਰਨ ਭ੍ਰਮੁ ਖੋ ਦੀਆ ਹੈ॥
Prof. Sahib Singh(ਗੁਰੂ ਦੀ ਰਾਹੀਂ) ਪ੍ਰਭੂ ਦੇ ਰਸਤੇ ਉੱਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ।ਪਦ ਅਰਥ ਮਾਰਗਿ = ਰਸਤੇ ਉਤੇ। ਭ੍ਰਮੁ = ਭਟਕਦਾ।
SikhNet (Spanish)Caminando en Su Sendero, mis prejuicios se ven infundados.
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ; ਮਿਟਿ ਗਏ ਸਗਲੇ ਰੋਗਾ ਜੀਉ ॥੨॥
naam nidhaan satiguroo sunaaeaa; mitt ge sagale rogaa jeeo |2|
Sant Singh KhalsaThe True Guru has inspired me to hear the Treasure of the Naam; all my illness has been dispelled. ||2||
Manmohan SinghThe True Guru has caused me to hear God's Name, the treasure of excellences, and all my ailments are eliminated.
Manmohan Singh (Punjabi)ਸੱਚੇ ਗੁਰਾਂ ਨੇ ਵਡਿਆਈਆਂ ਦਾ ਖ਼ਜ਼ਾਨਾ ਵਾਹਿਗੁਰੂ ਦਾ ਨਾਮ, ਮੈਨੂੰ ਸਰਵਣ ਕਰਾਇਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਮਲੀਆ-ਮੇਟ ਹੋ ਗਈਆਂ ਹਨ।
Fareedkot Teekaਨਾਮੁ ਜੋ ਨਿਧੋਂ ਕਾ ਘਰੁ ਹੈ, ਸੋ ਸਤਿਗੁਰੋਂ ਨੇ ਸੁਨਾਯਾ ਹੈ, ਯਾਂ ਤੇ ਸੰਪੂਰਨ ਰੋਗ ਮਿਟ ਗਏ ਹੈਂ॥੨॥
Prof. Sahib Singhਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ ॥੨॥
SikhNet (Spanish)El Verdadero Guru me ha conducido a conocer el Invaluable Nombre del Señor, y todas mis aflicciones se han ido. (2)
ਅੰਤਰਿ ਬਾਹਰਿ; ਤੇਰੀ ਬਾਣੀ ॥
antar baahar; teree baanee |
Sant Singh KhalsaThe Word of Your Bani is inside and outside as well.
Manmohan SinghWithin and without I chant Thine Gurbani.
Manmohan Singh (Punjabi)ਅੰਦਰ ਤੇ ਬਾਹਰਵਾਰ ਮੈਂ ਤੇਰੀ ਗੁਰਬਾਣੀ ਗਾਉਂਦਾ ਹਾਂ।
Fareedkot Teekaਹੇ ਭਗਵਨ! ਅੰਤਰ ਪਰਾ ੧, ਪਸੰਤੀ ੨, ਮਧਮਾ ੩, ਔਰ ਬਾਹਰ ਬੈਖਰੀ ਤੇਰੀ ਹੀ ਬਾਣੀ ਹੈ॥
Prof. Sahib Singh(ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ।
SikhNet (Spanish)Dentro y fuera de mí, resuena tu Palabra, oh Señor.
ਤੁਧੁ ਆਪਿ ਕਥੀ; ਤੈ ਆਪਿ ਵਖਾਣੀ ॥
tudh aap kathee; tai aap vakhaanee |
Sant Singh KhalsaYou Yourself chant it, and You Yourself speak it.
Manmohan SinghThou Thyself uttered it and Thyself did describe it.
Manmohan Singh (Punjabi)ਤੂੰ ਖੁਦ ਇਸ ਨੂੰ ਉਚਾਰਣ ਕੀਤਾ ਅਤੇ ਖੁਦ ਹੀ ਇਸ ਨੂੰ ਵਰਨਣ ਕੀਤਾ।
Fareedkot Teekaਹੇ ਭਗਵਨ! (ਤੁਧ) ਤੈਂਨੇ ਆਪ ਹੀ ਕਥਨ ਕਰੀ ਹੈ, ਭਾਵ ਏਹਿ ਕਿ ਬੇਦ ਰੂਪ ਕਰ ਕੇ ਪਰਗਟ ਕਰੀ ਹੈ, ਪੁਨਾ ਤੈਂਨੇ ਆਪ ਹੀ ਆਚਰਜ ਸਰੂਪ ਕਰ ਕੇ ਵਖ੍ਯਾਨ ਕਰੀ ਹੈ॥
Prof. Sahib Singhਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ।ਪਦ ਅਰਥ ਵਖਾਣੀ = ਬਿਆਨ ਕੀਤੀ। ਕਥੀ = ਆਖੀ। ਤੈ = ਤੈਂ, ਤੂੰ।
SikhNet (Spanish)Tú Mismo La pronunciaste, La describiste totalmente.
ਗੁਰਿ ਕਹਿਆ. ਸਭੁ ਏਕੋ ਏਕੋ; ਅਵਰੁ. ਨ ਕੋਈ ਹੋਇਗਾ ਜੀਉ ॥੩॥
gur kahiaa. sabh eko eko; avar. na koee hoeigaa jeeo |3|
Sant Singh KhalsaThe Guru has said that He is One-All is the One. There shall never be any other. ||3||
Manmohan SinghThe Guru did say "God is one and through all the times, He is but one, and there shall not be any other".
Manmohan Singh (Punjabi)ਗੁਰਾਂ ਨੇ ਆਖਿਆ, "ਵਾਹਿਗੁਰੂ ਇਕ ਹੈ ਅਤੇ ਸਾਰਿਆਂ ਸਮਿਆਂ ਅੰਦਰ ਕੇਵਲ ਇਕ ਹੈ ਅਤੇ ਹੋਰ ਕੋਈ ਬਿਲਕੁਲ ਨਹੀਂ ਹੋਵੇਗਾ।"
Fareedkot Teekaਤਿਸ ਬੇਦ ਰੂਪ ਬਾਣੀ ਕੇ ਸਿਧਾਂਤ ਕੋ ਲੇ ਕਰ ਗੁਰੋਂ ਨੇ ਐਸੇ ਕਥਨ ਕੀਆ ਹੈ: ਭੂਤਕਾਲ ਮੇਂ ਭੀ ਏਕ ਅਦੁਤੀਯ ਬ੍ਰਹਮ ਥਾ ਅਰ ਅਬ ਭੀ ਏਕ ਹੀ ਹੈ ਪੁਨਾ ਭਵਿਖਤ ਕਾਲ ਮੇਂ ਭੀ ਦੁਸਰਾ ਨਹੀਂ ਹੋਗਾ, ਜੀਉ ਪਦੁ ਸਨਮਾਨਾਰਥ ਹੈ॥੩॥
Prof. Sahib Singh(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ॥੩॥ਪਦ ਅਰਥ ਗੁਰਿ = ਗੁਰੂ ਨੇ। ਸਭੁ = ਹਰ ਥਾਂ ॥੩॥
SikhNet (Spanish)En verdad el Guru dijo: Él es Uno y Uno solamente; no hay ningún otro, no, ni uno.(3)
ਅੰਮ੍ਰਿਤ ਰਸੁ ਹਰਿ; ਗੁਰ ਤੇ ਪੀਆ ॥
amrit ras har; gur te peea |
Sant Singh KhalsaI drink in the Lord's Ambrosial Essence from the Guru;
Manmohan SinghThe immortalising Nectar I have quaffed from the Divine Guru.
Manmohan Singh (Punjabi)ਅਮਰ ਕਰਣ ਵਾਲਾ ਆਬਿ-ਹਿਯਾਤ ਮੈਂ ਰੱਬ-ਰੂਪ ਗੁਰਾਂ ਪਾਸੋਂ ਪੀਤਾ ਹੈ।
Fareedkot Teekaਹਰਿ ਨਾਮੁ ਰੂਪੀ ਅੰਮ੍ਰਿਤ ਰਸ ਗੁਰੋਂ ਸੇ ਪੀਆ ਹੈ ਕਿਉਂਕਿ ਜਿਨੋਂ ਨੇ ਗੁਰੋਂ ਕਾ ਉਪਦੇਸ਼ ਲੀਆ ਹੈ॥
Prof. Sahib Singhਪਰਮਾਤਮਾ ਦੇ ਨਾਮ-ਰਸ ਦਾ ਸੁਆਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ।ਪਦ ਅਰਥ ਅੰਮ੍ਰਿਤ ਰਸੁ = ਨਾਮ ਅੰਮ੍ਰਿਤ ਦਾ ਸੁਆਦ। ਤੇ = ਤੋਂ।
SikhNet (Spanish)Tomé del Guru el Néctar del Nombre,
ਹਰਿ ਪੈਨਣੁ ਨਾਮੁ ਭੋਜਨੁ ਥੀਆ ॥
har painan naam bhojan theea |
Sant Singh Khalsathe Lord's Name has become my clothing and food.
Manmohan SinghGod's Name has becomes my raiment and diet.
Manmohan Singh (Punjabi)ਵਾਹਿਗੁਰੂ ਦਾ ਨਾਮ ਮੇਰੀ ਪੁਸ਼ਾਕ ਤੇ ਖੁਰਾਕ ਬਣ ਗਿਆ ਹੈ।
Fareedkot Teekaਤਿਨੋਂ ਕਾ ਹਰਿ ਨਾਮੁ ਭੀ ਭੋਜਨ ਔਰ ਹਰੀ ਕੇ ਨਾਮ ਕਾ ਹੀ ਪੈਨਣੁ (ਥੀਆ) ਹੂਆ ਹੈ॥
Prof. Sahib Singhਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ-ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ।ਪਦ ਅਰਥ ਥੀਆ = ਹੋ ਗਿਆ ਹੈ।
SikhNet (Spanish)y el Nombre se volvió mi ropa y mi comida.
ਨਾਮਿ ਰੰਗ ਨਾਮਿ ਚੋਜ ਤਮਾਸੇ; ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥
naam rang naam choj tamaase; naau naanak keene bhogaa jeeo |4|10|17|
Sant Singh KhalsaThe Name is my delight, the Name is my play and entertainment. O Nanak, I have made the Name my enjoyment. ||4||10||17||
Manmohan SinghFor me the Name is delight, and Name the sports and entertainments. God's Name, Nanak has made his dainties.
Manmohan Singh (Punjabi)ਮੇਰੇ ਲਈ ਨਾਮ ਖੁਸ਼ੀ ਹੈ ਅਤੇ ਨਾਮ ਹੀ ਖੇਡਾਂ ਤੇ ਦਿਲ ਬਹਿਲਾਵੇ। ਵਾਹਿਗੁਰੂ ਦੇ ਨਾਮ ਨੂੰ ਹੀ ਨਾਨਕ ਨੇ ਆਪਣੀਆਂ ਨਿਹਮਤਾ ਬਣਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮੁ ਕਾ ਹੀ (ਰੰਗ) ਅਨੰਦ ਨਾਮ ਕੇ (ਚੋਜ) ਅਸਚਰਜ ਤਮਾਸ਼ੇ ਨਾਮ ਕਾ ਹੀ ਭੋਗਣਾ ਕੀਆ ਹੈ, ਭਾਵ ਏਹਿ ਕਿ ਸਰਬ ਮੇਂ ਪਰਮੇਸ੍ਵਰ ਨਾਮੀ ਕੋ ਹੀ ਜਾਣਿਆ ਹੈ॥੪॥੧੦॥੧੭॥
Prof. Sahib Singhਹੇ ਨਾਨਕ! (ਆਖ-) ਪ੍ਰਭੂ-ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖ਼ੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ-ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ ॥੪॥੧੦॥੧੭॥ਪਦ ਅਰਥ ਨਾਮਿ = ਨਾਮ ਵਿਚ (ਜੁੜੇ ਰਹਿਣਾ)। ਭੋਗਾ = ਦੁਨੀਆ ਦੇ ਪਦਾਰਥ ਮਾਣਨੇ ॥੪॥
SikhNet (Spanish)Amé el Nombre y me regocijé en Él. ¡Qué Maravillosa era Su Alegría, oh amigo!(4-10-17)