ਮਾਝ ਮਹਲਾ ੫ ॥
maajh mahalaa 5 | Ang 99
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਸਗਲ ਸੰਤਨ ਪਹਿ; ਵਸਤੁ ਇਕ ਮਾਂਗਉ ॥
sagal santan peh; vasat ik maangau | Ang 99
Sant Singh KhalsaI beg of all the Saints: please, give me the merchandise.
Manmohan SinghI beg of all the saints to give me a commodity.
Manmohan Singh (Punjabi)ਮੈਂ ਸਮੁਹ ਸਾਧੂਆਂ ਕੋਲੋਂ ਇਕ ਚੀਜ਼ ਦੀ ਯਾਚਨਾ ਕਰਦਾ ਹਾਂ।
Fareedkot Teekaਹੇ ਮਹਾਰਾਜ! ਸਰਬ ਸੰਤ ਜਨੋਂ ਕੇ (ਪਹਿ) ਪਾਸ ਇਕ ਜੋ ਧੂੜੀ ਰੂਪ ਵਸਤੂ ਹੈ, ਸੋ ਮੈਂ ਮਾਂਗਤਾ ਹਾਂ॥
Prof. Sahib Singh(ਹੇ ਪ੍ਰਭੂ!) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ,ਪਦ ਅਰਥ ਸਗਲ = ਸਾਰੇ। ਪਹਿ = ਪਾਸੋਂ। ਮਾਂਗਉ = ਮੈਂ ਮੰਗਦਾ ਹਾਂ। ਵਸਤੁ = ਚੰਗੀ ਸ਼ੈ।
SikhNet (Spanish)Les pido a todos los Santos, por favor, bendíganme con un regalo.
ਕਰਉ ਬਿਨੰਤੀ; ਮਾਨੁ ਤਿਆਗਉ ॥
krau binantee; maan tiaagau | Ang 99
Sant Singh KhalsaI offer my prayers-I have forsaken my pride.
Manmohan SinghI make a supplication and abandon my ego.
Manmohan Singh (Punjabi)ਮੈਂ ਇਕ ਪ੍ਰਾਰਥਨਾ ਕਰਦਾ ਹਾਂ ਤੇ ਆਪਣੀ ਹੰਗਤਾ ਨੂੰ ਛੱਡਦਾ ਹਾਂ।
Fareedkot Teekaਔਰ ਮਾਨ ਤਿਆਗ ਕਰ ਕੇ ਬੇਨਤੀ ਕਰਤਾ ਹੂੰ॥
Prof. Sahib Singhਤੇ (ਉਹਨਾਂ ਅੱਗੇ) ਬੇਨਤੀ ਕਰਦਾ ਹਾਂ (ਕਿ ਕਿਸੇ ਤਰ੍ਹਾਂ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਸਕਾਂ।ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਮਾਨੁ = ਅਹੰਕਾਰ। ਤਿਆਗਉ = ਤਿਆਗਉਂ, ਮੈਂ ਤਿਆਗ ਦਿਆਂ।
SikhNet (Spanish)Me postro ante ellos y les suplico humildemente,
ਵਾਰਿ ਵਾਰਿ ਜਾਈ ਲਖ ਵਰੀਆ; ਦੇਹੁ ਸੰਤਨ ਕੀ ਧੂਰਾ ਜੀਉ ॥੧॥
vaar vaar jaaee lakh vareea; dehu santan kee dhooraa jeeo |1| Ang 99
Sant Singh KhalsaI am a sacrifice, hundreds of thousands of times a sacrifice, and I pray: please, give me the dust of the feet of the Saints. ||1||
Manmohan SinghLakhs of times I am sacrifice unto them and pray for the grant of the dust of feet of the saints.
Manmohan Singh (Punjabi)ਲੱਖਾਂ ਵਾਰੀ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਪਰਾਪਤੀ ਲਈ ਬੇਨਤੀ ਕਰਦਾ ਹਾਂ।
Fareedkot Teekaਔਰ ਅਨੇਕ ਵਾਰੀ ਤੁਮਾਰੇ ਊਪਰ ਸੇ ਬਲਿਹਾਰਨੇ ਜਾਤਾ ਹੂੰ, ਮੇਰੇ ਕੋ ਸੰਤ ਜਨੋਂ ਕੇ ਚਰਨੋਂ ਕੀ ਧੂੜੀ ਦੇਵੋ॥੧॥
Prof. Sahib Singhਹੇ ਪ੍ਰਭੂ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੧॥ਪਦ ਅਰਥ ਵਾਰਿ ਵਾਰਿ = ਸਦਕੇ ਕੁਰਬਾਨ। ਜਾਈ = ਜਾਈਂ, ਮੈਂ ਜਾਵਾਂ। ਵਰੀਆ = ਵਾਰੀ। ਧੂਰਾ = ਚਰਨ-ਧੂੜ ॥੧॥
SikhNet (Spanish)sin nada de orgullo, concédanme el Polvo de sus Pies. (1)
ਤੁਮ ਦਾਤੇ; ਤੁਮ ਪੁਰਖ ਬਿਧਾਤੇ ॥
tum daate; tum purakh bidhaate | Ang 99
Sant Singh KhalsaYou are the Giver, You are the Architect of Destiny.
Manmohan SinghThou, O Lord! art the donor and Thou the mighty destiny scribe.
Manmohan Singh (Punjabi)ਤੂੰ, ਹੇ ਸੁਆਮੀ! ਦਾਤਾਰ ਹੈ ਅਤੇ ਤੂੰ ਹੀ ਬਲਵਾਨ ਕਿਸਮਤ ਦਾ ਲਿਖਾਰੀ।
Fareedkot Teekaਤੁਮ ਦਾਤੇ ਹੋ ਔਰ ਬਿਧਾਤਾ ਪੁਰਖ ਹੋ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ।ਪਦ ਅਰਥ ਪੁਰਖ = ਸਰਬ-ਵਿਆਪਕ। ਬਿਧਾਤਾ = ਪੈਦਾ ਕਰਨ ਵਾਲਾ, ਸਿਰਜਣਹਾਰ {विधातृ}।
SikhNet (Spanish)Tú, oh Señor, eres el dador, el moldeador de nuestro Destino,
ਤੁਮ ਸਮਰਥ; ਸਦਾ ਸੁਖਦਾਤੇ ॥
tum samarath; sadaa sukhadaate | Ang 99
Sant Singh KhalsaYou are All-powerful, the Giver of Eternal Peace.
Manmohan SinghThou art Omnipotent and ever the peace-giver.
Manmohan Singh (Punjabi)ਤੂੰ ਸਰਬ-ਸ਼ਕਤੀਮਾਨ ਹੈ ਅਤੇ ਤੂੰ ਹੀ ਹਮੇਸ਼ਾਂ ਆਰਾਮ-ਦੇਣਹਾਰ।
Fareedkot Teekaਔਰ ਤੁਮ ਸਰਬ ਸੁਖੋਂ ਕੇ ਦੇਣੇ ਕੋ ਸਮਰੱਥ ਹੋ॥
Prof. Sahib Singhਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ।
SikhNet (Spanish)oh Ser Todopoderoso, y el Único Dador de la Paz Divina.
ਸਭ ਕੋ ਤੁਮ ਹੀ ਤੇ ਵਰਸਾਵੈ; ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥
sabh ko tum hee te varasaavai; aausar karahu hamaaraa pooraa jeeo |2| Ang 99
Sant Singh KhalsaYou bless everyone. Please bring my life to fulfillment. ||2||
Manmohan SinghAll are blessed by Thee, Do Thou make my lifetime, fruitful.
Manmohan Singh (Punjabi)ਸਾਰੇ ਤੇਰੇ ਕੋਲੋ ਬਰਕਤਾਂ ਪਰਾਪਤ ਕਰਦੇ ਹਨ! ਮੇਰਾ ਜੀਵਨ ਸਮਾਂ ਤੂੰ ਸਫਲਾ ਕਰ ਦੇ।
Fareedkot Teekaਯਾਂ ਤੇ ਸਭ ਕੋਈ ਆਪ ਸੇ ਹੀ ਵਰਸਾਉਂਦਾ ਹੈ, ਭਾਵ ਯਹਿ ਕਿ ਸਰਬ ਜੀਵ ਆਪ ਹੀ ਸੇ ਸਰਬ ਪਦਾਰਥੋਂ ਕੋ ਪ੍ਰਾਪਤਿ ਹੋਤੇ ਹੈਂ। (ਅਉਸਰੁ) ਸਮਯ ਭਾਵ ਮਨੁਖ ਜਨਮ ਹਮਾਰਾ (ਪੂਰਾ) ਸਫਲੁ ਕਰੋ॥੨॥
Prof. Sahib Singhਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ (ਮੈਂ ਭੀ ਤੇਰੇ ਪਾਸੋਂ ਇਹ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤ ਦੇ ਕੇ) ਮੇਰਾ ਮਨੁੱਖਾ ਜਨਮ ਦਾ ਸਮਾ ਕਾਮਯਾਬ ਕਰ ॥੨॥ਪਦ ਅਰਥ ਤੇ = ਤੋਂ। ਵਰਸਾਵੈ = ਫਲ ਪਾਂਦਾ ਹੈ। ਅਉਸਰੁ = ਸਮਾ, ਮਨੁੱਖਾ ਜਨਮ-ਰੂਪ ਸਮਾ। ਪੂਰਾ = ਸਫਲ, ਕਾਮਯਾਬ ॥੨॥
SikhNet (Spanish)Oh Amado, Tú siempre nos bendices; lleva mi vida también a la Plenitud.(2)
ਦਰਸਨਿ ਤੇਰੈ; ਭਵਨ ਪੁਨੀਤਾ ॥
darasan terai; bhavan puneetaa | Ang 99
Sant Singh KhalsaThe body-temple is sanctified by the Blessed Vision of Your Darshan,
Manmohan SinghWhose home body is rendered pure by Thine sight,
Manmohan Singh (Punjabi)ਜਿਨ੍ਹਾਂ ਦਾ ਘਰ (ਦੇਹਿ) ਤੇਰੇ ਦੀਦਾਰ ਦੁਆਰਾ ਪਵਿੱਤ੍ਰ ਹੋ ਗਿਆ ਹੈ,
Fareedkot Teekaਹੇ ਮਹਾਰਾਜ! ਤੇਰੇ ਦਰਸਨ ਕਰ ਕੇ ਹੀ (ਭਵਨ) ਚੌਦਾਂ ਲੋਕ ਪਵਿਤ੍ਰ ਹੋਤੇ ਹੈ॥
Prof. Sahib Singhਹੇ ਪ੍ਰਭੂ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ।ਪਦ ਅਰਥ ਦਰਸਨਿ = ਦਰਸਨ ਨਾਲ। ਭਵਨ = {ਬਹੁ-ਵਚਨ} ਸ਼ਹਰ, ਸਰੀਰ-ਸ਼ਹਰ। ਪੁਨੀਤਾ = ਪਵਿਤ੍ਰ।
SikhNet (Spanish)Aquéllos que estuvieron en Tu Presencia, bendecidos están sus cuerpos;
ਆਤਮ ਗੜੁ ਬਿਖਮੁ; ਤਿਨਾ ਹੀ ਜੀਤਾ ॥
aatam garr bikham; tinaa hee jeetaa | Ang 99
Sant Singh Khalsaand thus, the impregnable fort of the soul is conquered.
Manmohan Singhthey conquer the arduous soul fort.
Manmohan Singh (Punjabi)ਉਹ ਆਤਮਾ ਦੇ ਕਠਿਨ ਕਿਲ੍ਹੇ ਨੂੰ ਜਿੱਤ ਲੈਂਦੇ ਹਨ।
Fareedkot Teekaਜਿਨੋਂ ਨੇ ਦਰਸ਼ਨੁ ਕੀਆ ਹੈ ਤਿਨੋਂ ਨੇ (ਆਤਮ ਗੜੁ) ਮਨ ਰੂਪੀ ਜੋ (ਬਿਖਮੁ) ਕਠਨ ਕਿਲਾ ਹੈ, ਸੋ ਜੀਤ ਲੀਆ ਹੈ॥
Prof. Sahib Singhਉਹਨਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ।ਪਦ ਅਰਥ ਗੁੜ = ਗੜ੍ਹ, ਕਿਲ੍ਹਾ। ਬਿਖਮੁ = ਔਖਾ, ਜਿਸ ਨੂੰ ਜਿੱਤਣਾ ਔਖਾ ਹੈ।
SikhNet (Spanish)ellos ganaron una victoria sobre la invicta fortaleza de su ser interior.
ਤੁਮ ਦਾਤੇ ਤੁਮ ਪੁਰਖ ਬਿਧਾਤੇ; ਤੁਧੁ ਜੇਵਡੁ. ਅਵਰੁ ਨ ਸੂਰਾ ਜੀਉ ॥੩॥
tum daate tum purakh bidhaate; tudh jevadd. avar na sooraa jeeo |3| Ang 99
Sant Singh KhalsaYou are the Giver, You are the Architect of Destiny. There is no other warrior as great as You. ||3||
Manmohan SinghThou art the giver and Thou the powerful designer of chances. None is as great a warrior as Thou.00
Manmohan Singh (Punjabi)ਤੂੰ ਦੇਣ ਵਾਲਾ ਹੈ ਅਤੇ ਤੂੰ ਹੀ ਤਾਕਤਵਰ ਢੋ ਮੇਲ ਮੇਲਣਹਾਰ। ਤੇਰੇ ਜਿੱਡਾ ਵੱਡਾ ਹੋਰ ਕੋਈ ਯੋਧਾ ਨਹੀਂ।
Fareedkot Teekaਤੁਮ ਦਾਤੇ ਹੋ ਤੁਮ ਬਿਧਾਤੇ ਪੁਰਖ ਹੋ, ਤੇਰੇ ਜੈਸਾ ਵੱਡਾ ਔਰ ਕੋਈ ਸੂਰਬੀਰ ਨਹੀਂ ਹੈ॥੩॥
Prof. Sahib Singhਹੇ ਪ੍ਰਭੂ! ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ ॥੩॥ਪਦ ਅਰਥ ਸੂਰਾ = ਸੂਰਮਾ ॥੩॥
SikhNet (Spanish)Tú eres el Dador, el Moldeador de nuestro Destino; nadie es tan poderoso como Tú, oh Amado.(3)
ਰੇਨੁ ਸੰਤਨ ਕੀ; ਮੇਰੈ ਮੁਖਿ ਲਾਗੀ ॥
ren santan kee; merai mukh laagee | Ang 100
Sant Singh KhalsaI applied the dust of the feet of the Saints to my face.
Manmohan SinghI applied the dust of feet of the saints to my face.
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਲਾਈ।
Fareedkot Teekaਜਬ ਸੰਤੋਂ ਕੀ ਚਰਨ ਧੂੜ ਮੇਰੇ ਮੁਖ ਮੇਂ ਲਾਗੀ॥
Prof. Sahib Singh(ਜਦੋਂ ਦੀ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ।ਪਦ ਅਰਥ ਰੇਨੁ = ਚਰਨ-ਧੂੜ। ਮੁਖਿ = ਮੂੰਹ ਉੱਤੇ, ਮੱਥੇ ਉੱਤੇ।
SikhNet (Spanish)Aplico el maquillaje del Polvo de los Pies de los Santos a mí rostro,
ਦੁਰਮਤਿ ਬਿਨਸੀ; ਕੁਬੁਧਿ ਅਭਾਗੀ ॥
duramat binasee; kubudh abhaagee | Ang 100
Sant Singh KhalsaMy evil-mindedness disappeared, along with my misfortune and false-mindedness.
Manmohan SinghMy mal-understanding and unfortunate evil intellect did disappear.
Manmohan Singh (Punjabi)ਮੇਰੀ ਖੋਟੀ ਸਮਝ ਅਤੇ ਬਦਕਿਸਮਤ ਮੰਦੀ ਅਕਲ ਅਲੋਪ ਹੋ ਗਈਆਂ।
Fareedkot Teekaਤਬ (ਦੁਰਮਤਿ) ਖੋਟੀ ਸਿਖਯਾ ਕੇ ਧਾਰਨੇ ਵਾਲੀ ਕੁਬੁਧਿ (ਅਭਾਗੀ) ਨਸ਼ਟ ਹੋ ਗਈ ਹੈ॥
Prof. Sahib Singhਮੇਰੀ ਭੈੜੀ ਮਤਿ ਨਾਸ ਹੋ ਗਈ ਹੈ, ਮੇਰੀ ਕੋਝੀ ਅਕਲ ਦੂਰ ਹੋ ਚੁਕੀ ਹੈ।ਪਦ ਅਰਥ ਦੁਰਮਤਿ = ਭੈੜੀ ਮਤਿ। ਕੁਬੁਧਿ = ਕੋਝੀ ਅਕਲ। ਅਭਾਗੀ = ਭੱਜ ਗਈ।
SikhNet (Spanish)y mi desgraciada ignorancia y falsos valores desaparecen.
ਸਚ ਘਰਿ ਬੈਸਿ ਰਹੇ. ਗੁਣ ਗਾਏ; ਨਾਨਕ. ਬਿਨਸੇ ਕੂਰਾ ਜੀਉ ॥੪॥੧੧॥੧੮॥
sach ghar bais rahe. gun gaae; naanak. binase kooraa jeeo |4|11|18| Ang 100
Sant Singh KhalsaI sit in the true home of my self; I sing His Glorious Praises. O Nanak, my falsehood has vanished! ||4||11||18||
Manmohan SinghI sit in the True Home and sing Lord's praises, and my falsehood is cast away, O Nanak!
Manmohan Singh (Punjabi)ਮੈਂ ਸੱਚੇ ਗ੍ਰਹਿ ਅੰਦਰ ਬਹਿੰਦਾ ਹਾਂ ਅਤੇ ਸੁਆਮੀ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰਾ ਝੂਠ ਨਾਸ ਹੋ ਗਿਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪਰਮੇਸ੍ਵਰ ਕੇ ਗੁਣ ਗਾਇਨ ਕਰਨੇ ਸੇ ਝੂਠ ਆਦਿ ਬਿਕਾਰ ਬਿਨਸ ਗਏ, ਤਬ ਸਚ ਘਰ ਮੇਂ ਬੈਠ ਰਹੇ ਹੈਂ ਅਰਥਾਤ ਸਰੂਪ ਮੇਂ ਅਭੇਦ ਦੂਏ ਹੈਂ, ਵਾ ਸਤਸੰਗ ਘਰ ਮੇਂ ਇਸਥਿਤ ਹੋ ਰਹੇ ਪੁਨਾ ਗੁਨ ਗਾਇਨ ਕੀਏ ਹੈਂ॥੪॥੧੧॥੧੮॥
Prof. Sahib Singhਹੇ ਨਾਨਕ! (ਆਖ-) ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ ਤੇ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਦੇ (ਅੰਦਰੋਂ ਮਾਇਆ ਦੇ ਮੋਹ ਵਾਲੇ) ਝੂਠੇ ਸੰਸਕਾਰ ਨਾਸ ਹੋ ਜਾਂਦੇ ਹਨ ॥੪॥੧੧॥੧੮॥ਪਦ ਅਰਥ ਸਚ ਘਰਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਕੂਰਾ = ਕੂੜ, ਮਾਇਆ ਦੇ ਮੋਹ ਦੇ ਝੂਠੇ ਸੰਸਕਾਰ ॥੪॥
SikhNet (Spanish)Habito en el Recinto de la Verdad en la Alabanza del Señor, y toda mi frivolidad es borrada. (4-11-18)