ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਲਾਲ ਗੋਪਾਲ; ਦਇਆਲ ਰੰਗੀਲੇ ॥
laal gopaal; deaal rangeele |
Sant Singh KhalsaO my Love, Sustainer of the World, Merciful, Loving Lord,
Manmohan SinghO my Beloved Lord! Thou art the world cherisher, kind,
Manmohan Singh (Punjabi)ਹੈ ਮੇਰੇ ਪ੍ਰੀਤਮ ਪ੍ਰਭੂ! ਤੂੰ ਸ੍ਰਿਸ਼ਟੀ ਦਾ ਪਾਲਣਹਾਰ ਮਿਹਰਬਾਨ,
Fareedkot Teekaਹੇ ਲਾਲ ਗਪਾਲ, ਹੇ ਦਯਾਲ ਰੰਗੀਲੇ!॥
Prof. Sahib Singhਹੇ ਪਿਆਰੇ ਪ੍ਰਭੂ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਦਇਆ ਦੇ ਘਰ! ਹੇ ਆਨੰਦ ਦੇ ਸੋਮੇ!ਪਦ ਅਰਥ ਲਾਲ = ਹੇ ਲਾਲ! ਹੇ ਪਿਆਰੇ! ਰੰਗੀਲੇ = ਹੇ ਰੰਗੀਲੇ! {ਰੰਗ-ਆਲਯ} ਹੇ ਆਨੰਦ ਦੇ ਸੋਮੇ!
SikhNet (Spanish)Oh mi Amor, mi Gopal, Todo Misericordioso, Todo Amor,
ਗਹਿਰ ਗੰਭੀਰ; ਬੇਅੰਤ ਗੋਵਿੰਦੇ ॥
gahir ganbheer; beant govinde |
Sant Singh KhalsaProfoundly Deep, Infinite Lord of the Universe,
Manmohan Singhblissful, deep, profound, infinite, the master of universe,
Manmohan Singh (Punjabi)ਅਨੰਦ-ਪੂਰਤ, ਡੂੰਘਾ, ਅਗਾਧ, ਅਨੰਤ, ਆਲਮ ਦਾ ਮਾਲਕ,
Fareedkot Teekaਹੇ ਗੋਬਿੰਦ ਬੇਅੰਤ! ਤੂੰ ਗਹਰ ਗੰਭੀਰ ਹੈਂ॥
Prof. Sahib Singhਹੇ ਡੂੰਘੇ ਤੇ ਵੱਡੇ ਜਿਗਰ ਵਾਲੇ! ਹੇ ਬੇਅੰਤ ਗੋਬਿੰਦ!ਪਦ ਅਰਥ ਗੰਭੀਰ = ਹੇ ਵੱਡੇ ਜਿਗਰੇ ਵਾਲੇ!
SikhNet (Spanish)Tú eres el Señor Insondable, el Maestro Profundo e Infinito Gobind, el Sostenedor.
ਊਚ ਅਥਾਹ ਬੇਅੰਤ ਸੁਆਮੀ; ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥
aooch athaah beant suaamee; simar simar hau jeevaan jeeo |1|
Sant Singh KhalsaHighest of the High, Unfathomable, Infinite Lord and Master: continually remembering You in deep meditation, I live. ||1||
Manmohan Singhlofty, fathomless and limitless. I live by continuously remembering Thee.
Manmohan Singh (Punjabi)ਅਨੰਦ-ਪੂਰਤ, ਡੂੰਘਾ, ਅਗਾਧ, ਅਨੰਤ, ਆਲਮ ਦਾ ਮਾਲਕ, ਬੁਲੰਦ, ਬੇਇਨਤਹਾ ਅਤੇ ਹਦਬੰਨਾ-ਰਹਿਤ ਹੈ। ਮੈਂ ਤੈਨੂੰ ਇਕ ਰਸ ਅਰਾਧਨ ਦੁਆਰਾ ਜੀਉਂਦਾ ਹਾਂ।
Fareedkot Teekaਪੁਨਾ ਸਰਬ ਸੇ ਊਚਾ ਹੈਂ ਔਰ ਅਥਾਹ ਹੈਂ, ਹੇ ਸੁਆਮੀ ਬੇਅੰਤ! ਤੇਰੇ ਕੋ ਮਨ ਤਨ ਸੇ ਸਿਮਰ ਕਰ ਮੈਂ ਜੀਵਤਾ ਹੂੰ॥੧॥
Prof. Sahib Singhਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ! ਹੇ ਸੁਆਮੀ! (ਤੇਰੀ ਮਿਹਰ ਨਾਲ ਤੇਰਾ ਨਾਮ) ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥ਪਦ ਅਰਥ ਹਉ = ਮੈਂ। ਜੀਵਾਂ = ਆਤਮਕ ਜੀਵਨ ਪ੍ਰਾਪਤ ਕਰਦਾ ਹਾਂ ॥੧॥
SikhNet (Spanish)Oh Maestro Glorioso, mi Señor, lo más Alto de lo alto, Inmensurable y Trascendente, vivo invocándote.(1)
ਦੁਖ ਭੰਜਨ; ਨਿਧਾਨ ਅਮੋਲੇ ॥
dukh bhanjan; nidhaan amole |
Sant Singh KhalsaO Destroyer of pain, Priceless Treasure,
Manmohan SinghThou art destroyer of pain, priceless, treasure,
Manmohan Singh (Punjabi)ਤੂੰ ਦਰਦ-ਨਾਸ਼ਕਰਤਾ, ਅਣਮੁੱਲਾ ਖ਼ਜ਼ਾਨਾ,
Fareedkot Teekaਹੇ ਦੁਖੋਂ ਕੇ ਨਾਸ ਕਰਨੇ ਵਾਲੇ, ਹੇ ਅਮੋਲਕ ਨਿਧੋਂ ਕੇ ਘਰ!॥
Prof. Sahib Singhਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ!ਪਦ ਅਰਥ ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਨਿਧਾਨ = ਹੇ ਖ਼ਜ਼ਾਨੇ!
SikhNet (Spanish)Oh Tú, el Destructor del miedo; oh Tú, el Tesoro Invaluable.
ਨਿਰਭਉ ਨਿਰਵੈਰ; ਅਥਾਹ ਅਤੋਲੇ ॥
nirbhau niravair; athaah atole |
Sant Singh KhalsaFearless, free of hate, Unfathomable, Immeasurable,
Manmohan Singhfearless, uninimical, unfathomable, unmeasirable, of immortal from, unborn and self-illumined. by pondering over Thee, within my mind, I becomes peaceful.
Manmohan Singh (Punjabi)ਭੈ-ਰਹਿਤ, ਦੁਸ਼ਮਨੀ-ਰਹਿਤ, ਬੇਥਾਹ, ਅਮਾਪ,
Fareedkot Teekaਤੂੰ ਨਿਰਭੈ ਹੈਂ ਅਰ ਨਿਰਵੈਰੁ ਹੈਂ, ਅਥਾਹ ਅਰ ਅਤੋਲੁ ਹੈਂ॥
Prof. Sahib Singhਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ!
SikhNet (Spanish)Tú, Valiente, Sin Venganza, Sin Fin, Sin Sustancia.
ਅਕਾਲ ਮੂਰਤਿ ਅਜੂਨੀ ਸੰਭੌ; ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥
akaal moorat ajoonee sanbhau; man simarat tthandtaa theevaan jeeo |2|
Sant Singh Khalsaof Undying Form, Unborn, Self-illumined: remembering You in meditation, my mind is filled with a deep and profound peace. ||2||
Manmohan Singhof immortal from, unborn and self-illumined. by pondering over Thee, within my mind, I becomes peaceful.
Manmohan Singh (Punjabi)ਅਮਰ, ਸਰੂਪ ਜੰਮਣ-ਮਰਣ ਰਹਿਤ ਅਤੇ ਸਵੈ ਪ੍ਰਕਾਸ਼ਵਾਨ ਹੈ। ਆਪਣੇ ਹਿਰਦੇ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਮੈਂ ਅਮਨ ਚੈਨ ਸਹਿਤ ਹੋ ਜਾਂਦਾ ਹਾਂ।
Fareedkot Teekaਅਕਾਲ ਮੂਰਤਿ ਹੈਂ ਪੁਨਾ ਜੂਨੀ ਸੇ ਰਹਤ ਹੈਂ ਔਰ ਸੁਤੇ ਹੀ ਪ੍ਰਗਾਸੁ ਹੈਂ, ਤੇਰੇ ਕੋ ਮਨ ਮੇਂ ਸਿਮਰ ਕਰ ਸੀਤਲ ਹੋਤਾ ਹੂੰ ॥੨॥
Prof. Sahib Singhਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ। (ਤੇਰਾ ਨਾਮ) ਮਨ ਵਿਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ ॥੨॥ਪਦ ਅਰਥ ਸੰਭੌ = {ਸ੍ਵਯੰਭੂ, स्वयंभु} ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਮਨਿ = ਮਨ ਵਿਚ। ਠੰਢਾ = ਸ਼ਾਂਤ ॥੨॥
SikhNet (Spanish)Oh Tú, el Ser Eterno, Inmortal, Autodeterminado. (2)
ਸਦਾ ਸੰਗੀ; ਹਰਿ ਰੰਗ ਗੋਪਾਲਾ ॥
sadaa sangee; har rang gopaalaa |
Sant Singh KhalsaThe Joyous Lord, the Sustainer of the World, is my constant Companion.
Manmohan SinghJoyous Lord, the world-cherisher, is ever a companion of mine.
Manmohan Singh (Punjabi)ਸ੍ਰਿਸ਼ਟੀ ਦਾ ਪਾਲਣ ਪੋਸਣਹਾਰ, ਅਨੰਦੀ ਸਾਹਿਬ ਮੇਰਾ ਸਦੀਵ ਹੀ ਸਾਥੀ ਹੈ।
Fareedkot Teekaਹੇ ਹਰੀ ਗੋਪਾਲ! ਜੋ ਤੇਰੇ ਮੇਂ (ਰੰਗੁ) ਪ੍ਰੇਮ ਕਰਤੇ ਹੈਂ ਤਿਨ ਕੇ ਆਪ ਸਦਾ ਸੰਗੀ ਹੋ॥
Prof. Sahib Singhਪਰਮਾਤਮਾ (ਆਪਣੀ) ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ।
SikhNet (Spanish)Llamándote a Ti, mi mente siente la Paz Divina, ¡oh, Amado!
ਊਚ ਨੀਚ; ਕਰੇ ਪ੍ਰਤਿਪਾਲਾ ॥
aooch neech; kare pratipaalaa |
Sant Singh KhalsaHe cherishes the high and the low.
Manmohan SinghThe high and the low, He nurses.
Manmohan Singh (Punjabi)ਉਚਿਆ ਅਤੇ ਨੀਵਿਆਂ ਦੀ ਉਹ ਪਰਵਰਸ਼ ਕਰਦਾ ਹੈ।
Fareedkot Teekaਊਚ ਨੀਚ ਸਰਬ ਕੀ ਪ੍ਰਤਿਪਾਲ ਕਰਤੇ ਹੋ॥
Prof. Sahib Singh(ਜਗਤ ਵਿਚ) ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ।
SikhNet (Spanish)Mi Gopal, la Adoración del mundo, es siempre mi Amor; Él sostiene tanto a los elevados como a los humildes.
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ; ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥
naam rasaaein man tripataaein; guramukh amrit peevaan jeeo |3|
Sant Singh KhalsaThe Nectar of the Name satisfies my mind. As Gurmukh, I drink in the Ambrosial Nectar. ||3||
Manmohan SinghWith Lord's Name, the home of Nectar, my mind is satiated. By Guru's grace, I drink the Nectar.
Manmohan Singh (Punjabi)ਸੁਧਾਰਸ ਦੇ ਘਰ ਸਾਈਂ ਦੇ ਨਾਮ ਨਾਲ ਮੇਰਾ ਮਨੂਆ ਰੱਜ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਸੁਧਾਰਸ ਪਾਨ ਕਰਦਾ ਹਾਂ।
Fareedkot Teekaਤੇਰਾ ਨਾਮੁ ਰਸੋਂ ਕਾ ਘਰੁ ਮਨ ਕੇ ਤ੍ਰਿਪਤਿ ਕਰਨੇ ਵਾਲਾ ਹੈ, ਪਰੰਤੂ ਏਹੁ ਅੰਮ੍ਰਿਤੁ ਗੁਰੋਂ ਦ੍ਵਾਰਾ ਪੀਵਤਾ ਹੂੰ॥੩॥
Prof. Sahib Singhਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ (ਜੀਵਾਂ ਦੇ) ਮਨ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਤ੍ਰਿਪਤ ਕਰਨ ਵਾਲਾ ਹੈ। ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ ॥੩॥ਪਦ ਅਰਥ ਰਸਾਇਣੁ = ਰਸਾਂ ਦੇ ਘਰ। ਤ੍ਰਿਪਤਾਇਣੁ = ਤ੍ਰਿਪਤ ਕਰਨ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ ਰਸ ॥੩॥
SikhNet (Spanish)Su Nombre, la Esencia de toda alegría, sacia mi mente, y bebo el Néctar de Su Nombre por la Gracia del Guru. (3)
ਦੁਖਿ ਸੁਖਿ ਪਿਆਰੇ; ਤੁਧੁ ਧਿਆਈ ॥
dukh sukh piaare; tudh dhiaaee |
Sant Singh KhalsaIn suffering and in comfort, I meditate on You, O Beloved.
Manmohan SinghIn woe and weal. O Beloved! I remember Thee.
Manmohan Singh (Punjabi)ਗ਼ਮੀ ਤੇ ਖੁਸ਼ੀ ਵਿੱਚ, ਹੈ ਪ੍ਰੀਤਮ! ਮੈਂ ਤੈਨੂੰ ਯਾਦ ਕਰਦਾ ਹਾਂ।
Fareedkot Teekaਹੇ ਪਿਆਰੇ! ਦੁਖ ਮੇਂ ਔਰ ਸੁਖ ਮੈਂ ਤੇਰੇ ਕੋ ਹੀ ਧਿਆਵਤਾ ਹੂੰ॥
Prof. Sahib Singhਹੇ ਪਿਆਰੇ ਪ੍ਰਭੂ! ਦੁੱਖ ਵਿਚ (ਫਸਿਆ ਪਿਆ ਹੋਵਾਂ, ਚਾਹੇ) ਸੁਖ ਵਿਚ (ਵੱਸ ਰਿਹਾ ਹੋਵਾਂ) ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ। (ਤੇਰਾ ਹੀ ਧਿਆਨ ਧਰਦਾ ਹਾਂ।)ਪਦ ਅਰਥ ਦੁਖਿ = ਦੁੱਖ ਵਿਚ। ਪਿਆਰੇ = ਹੇ ਪਿਆਰੇ! ਤੁਧੁ = ਤੈਨੂੰ।
SikhNet (Spanish)En la felicidad y en la tristeza Te llamo, oh Amado,
ਏਹ ਸੁਮਤਿ; ਗੁਰੂ ਤੇ ਪਾਈ ॥
eeh sumat; guroo te paaee |
Sant Singh KhalsaI have obtained this sublime understanding from the Guru.
Manmohan SinghThis sublime understanding I have obtained from the Guru.
Manmohan Singh (Punjabi)ਇਹ ਸਰੇਸ਼ਟ ਸਮਝ ਮੈਂ ਗੁਰਾਂ ਪਾਸੋਂ ਪਰਾਪਤ ਕੀਤੀ ਹੈ।
Fareedkot Teekaਏਹ ਸ੍ਰੇਸਟ ਮਤਿ ਗੁਰੂ ਸੇ ਪਾਈ ਹੈ॥
Prof. Sahib Singhਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ।ਪਦ ਅਰਥ ਸੁਮਤਿ = ਚੰਗੀ ਅਕਲ। ਤੇ = ਤੋਂ।
SikhNet (Spanish)esta buena disposición la he recibido por la Gracia del Guru,
ਨਾਨਕ ਕੀ ਧਰ ਤੂੰਹੈ ਠਾਕੁਰ; ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥
naanak kee dhar toonhai tthaakur; har rang paar pareevaan jeeo |4|9|16|
Sant Singh KhalsaYou are Nanak's Support, O my Lord and Master; through Your Love, I swim across to the other side. ||4||9||16||
Manmohan SinghThou art Nanak's support, O Lord God! By Thine love I swim across the sea of life.
Manmohan Singh (Punjabi)ਤੂੰ ਨਾਨਕ ਦਾ ਆਸਰਾ ਹੈਂ, ਹੇ ਵਾਹਿਗੁਰੂ ਸੁਆਮੀ! ਤੇਰੀ ਪ੍ਰੀਤ ਦੁਆਰਾ ਮੈਂ ਜੀਵਨ ਦੇ ਸਮੁੰਦਰ ਨੂੰ ਤਰ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ (ਧਰ) ਓਂਟ ਤੋ, ਹੇ ਸੁਆਮੀ! ਤੂੰ ਹੀ ਹੈਂ, ਹੇ ਹਰੀ! ਤੇਰੇ ਪ੍ਰੇਮ ਕਰ ਕੇ ਸੰਸਾਰ ਸਮੁੰਦ੍ਰ ਸੇ ਪਾਰ ਪੜੂੰਗਾ ॥੪॥੯॥੧੬॥
Prof. Sahib Singhਹੇ ਸਭ ਦੇ ਪਾਲਣਹਾਰ! ਨਾਨਕ ਦਾ ਆਸਰਾ ਤੂੰ ਹੀ ਹੈਂ। (ਹੇ ਭਾਈ!) ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਲੀਨ ਹੋ ਕੇ ਹੀ) ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ॥੪॥੯॥੧੬॥ਪਦ ਅਰਥ ਧਰ = ਆਸਰਾ। ਠਾਕੁਰ = ਹੇ ਠਾਕੁਰ! ਰੰਗਿ = ਪ੍ਰੇਮ ਵਿਚ ॥੪॥
SikhNet (Spanish)sólo Tú eres mi Refugio, oh Señor y en Tu Amor nado a través de este mar de existencias, oh Amado. (4-3-16)