ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਚਤੁਰ ਦਿਸਾ ਕੀਨੋ ਬਲੁ ਅਪਨਾ; ਸਿਰ ਊਪਰਿ ਕਰੁ ਧਾਰਿਓ ॥
chatur disaa keeno bal apanaa; sir aoopar kar dhaario |
Sant Singh KhalsaHe has extended His power in all four directions, and placed His hand upon my head.
Manmohan SinghThe Lord, has extended His might in the four directions and He has put His hand on my head.
Manmohan Singh (Punjabi)ਪ੍ਰਭੂ ਨੇ ਚੌਹਾਂ ਹੀ ਕੂੰਟਾਂ ਅੰਦਰ ਆਪਦੀਸ਼ਕਤੀ ਪਸਾਰੀ ਹੋਈ ਹ। ਅਤੇ ਮੇਰੇ ਸੀਸ ਉਤੇ ਆਪਣਾ ਹੱਥ ਟਿਕਾਇਆ ਹੋਇਆ ਹੈ।
Fareedkot Teekaਜਿਸ ਵਾਹਿਗੁਰੂ ਨੇ ਚਾਰੋਂ ਦਿਸ਼ੋਂ ਮੇਂ ਅਪਨਾ ਬਲ ਕੀਆ ਹੂਆ, ਭਾਵ ਸੇ ਸਰਬ ਸੰਸਾਰ ਜਿਸ ਕੇ ਅਧੀਨ ਹੈ, ਤਿਸ ਹਰੀ ਨੇ ਆਪਨੇ ਦਾਸ ਕੇ ਸੀਸ ਪਰ ਹਾਥ ਧਾਰਿਆ ਹੈ॥
Prof. Sahib Singhਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ।ਪਦ ਅਰਥ ਚਤੁਰ = ਚਾਰ। ਦਿਸਾ = ਤਰਫ਼ਾਂ, ਪਾਸੇ। ਥਲੁ = ਸ਼ਕਤੀ। ਕਰੁ = ਹੱਥ {ਇਕ-ਵਚਨ}।
SikhNet (Spanish)Por todas partes, el Señor ha manifestado Su Poder,
ਕ੍ਰਿਪਾ ਕਟਾਖੵ. ਅਵਲੋਕਨੁ ਕੀਨੋ; ਦਾਸ ਕਾ ਦੂਖੁ ਬਿਦਾਰਿਓ ॥੧॥
kripaa kattaakhay. avalokan keeno; daas kaa dookh bidaario |1|
Sant Singh KhalsaGazing upon me with his Eye of Mercy, He has dispelled the pains of His slave. ||1||
Manmohan SinghBeholding with His eye of mercy, He has dispelled the pains of his slave.
Manmohan Singh (Punjabi)ਆਪਣੀ ਮਿਹਰ ਦੀ ਅੱਖ ਨਾਲ ਵੇਖ ਕੇ ਉਸ ਨੇ ਆਪਣੇਦਾਸ ਦੇ ਦੁੱਖੜੇ ਦੂਰ ਕਰ ਦਿੱਤੇ ਹਨ।
Fareedkot Teekaਪੁਨਾ ਜਬ ਕ੍ਰਿਪਾ ਦ੍ਰਿਸਟੀ ਕਰ ਕੇ ਦੇਖਣਾ ਕੀਆ ਹੈ, ਤਿਸੀ ਤੇ ਦਾਸੋਂ ਕਾ ਪ੍ਰਤਖ ਵਾ ਜਨਮ ਮਰਨ ਆਦੀ ਦੁਖ (ਬਿਦਾਰਿਓ) ਨਸਟ ਕੀਆ ਹੈ॥੧॥
Prof. Sahib Singhਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ ॥੧॥ਪਦ ਅਰਥ ਕਟਾਖ੍ਹ = ਨਿਗਾਹ। ਅਵਲੋਕਨੁ = ਵੇਖਣ। ਅਵਲੋਕਨੁ ਕੀਨੋ = ਵੇਖਿਆ। ਬਿਦਾਰਿਓ = ਦੂਰ ਕਰ ਦਿੱਤਾ ॥੧॥
SikhNet (Spanish)y fijando Su Mirada de Gracia sobre mi, ha desvanecido todo mi dolor. (1)
ਹਰਿ ਜਨ ਰਾਖੇ ਗੁਰ ਗੋਵਿੰਦ ॥
har jan raakhe gur govind |
Sant Singh KhalsaThe Guru, the Lord of the Universe, has saved the Lord's humble servant.
Manmohan SinghGod's serf, the Guru-God has saved.
Manmohan Singh (Punjabi)ਰੱਬ ਦੇ ਗੋਲੇ ਨੂੰ ਰੱਬ ਰੂਪ ਗੁਰਾਂ ਨੇ ਬਚਾ ਲਿਆ ਹੈ।
Fareedkot Teekaਜੋ ਹਰਿ ਕੇ (ਜਨ) ਦਾਸ ਗੋਬਿੰਦ ਰੂਪ ਗੁਰੋਂ ਨੇ ਆਪ ਹੀ ਦੁਖੋਂ ਵਿਕਾਰੋਂ ਮੇਂ ਰਾਖੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ।ਪਦ ਅਰਥ ਜਨ = ਸੇਵਕ, ਦਾਸ {ਬਹੁ-ਵਚਨ}। ਗੁਰ ਗੋਵਿੰਦ = ਵੱਡੇ ਮਾਲਕ ਨੇ। ਗੋਵਿੰਦ = ਪ੍ਰਿਥਵੀ ਦਾ ਮਾਲਕ।
SikhNet (Spanish)A los Santos del Señor, el Señor Mismo los salva, y llevándome hasta Su Pecho,
ਕੰਠਿ ਲਾਇ. ਅਵਗੁਣ ਸਭਿ ਮੇਟੇ; ਦਇਆਲ ਪੁਰਖ ਬਖਸੰਦ ॥ ਰਹਾਉ ॥
kantth laae. avagun sabh mette; deaal purakh bakhasand | rahaau |
Sant Singh KhalsaHugging me close in His embrace, the merciful, forgiving Lord has erased all my sins. ||Pause||
Manmohan SinghHugging me to His bosom, the compassionate and forgiving Lord has wiped off all my sins. Pause.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ, ਮਿਹਰਬਾਨ ਅਤੇ ਬਖਸ਼ਣਹਾਰ ਸਾਹਿਬ ਨੇ ਮੇਰੇ ਸਾਰੇ ਪਾਪ ਮੇਟ ਛੱਡੇ ਹਨ। ਠਹਿਰਾਉ।
Fareedkot Teekaਤਿਨ ਕੋ ਦਿਆਲ ਪੁਰਖ ਨੇ ਅਪਨੇ ਕੰਠ ਸਾਥ ਲਗਾਇ ਕਰ ਕੇ ਸੰਪੂਰਨ ਅਵਗੁਣ ਮਿਟਾਇ ਦੀਏ ਹੈਂ॥ ਰਹਾਉ ॥
Prof. Sahib Singh(ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ ਰਹਾਉ॥ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ। ਸਭਿ = ਸਾਰੇ। ਪੁਰਖ = ਸਰਬ-ਵਿਆਪਕ ॥ਰਹਾਉ॥
SikhNet (Spanish)ha borrado todos mi errores, así de Bondadoso es mi Dios. (Pausa)
ਜੋ ਮਾਗਹਿ ਠਾਕੁਰ ਅਪੁਨੇ ਤੇ; ਸੋਈ ਸੋਈ ਦੇਵੈ ॥
jo maageh tthaakur apune te; soee soee devai |
Sant Singh KhalsaWhatever I ask for from my Lord and Master, he gives that to me.
Manmohan SinghWhatever I ask of my Lord exactly that He blessed me with.
Manmohan Singh (Punjabi)ਜਿਹੜਾ ਕੁਛ ਭੀ ਮੈਂ ਆਪਣੇ ਪ੍ਰਭੂ ਕੋਲੋਂ ਮੰਗਦਾ ਹਾਂ, ਉਹ, ਉਹ ਹੀ, ਉਹ ਮੈਨੂੰ ਬਖਸ਼ਸ਼ ਕਰਦਾ ਹੈ।
Fareedkot Teekaਵੁਹ ਦਾਸ ਅਪਨੇ ਠਾਕਰ ਤੇ ਜੋ ਜੋ ਮਾਂਗਤੇ ਹੈਂ ਵਾਹਿਗੁਰੂ ਤਿਨੋਂ ਕੋ ਸੋਈ ਸੋਈ ਪਦਾਰਥ ਦੇਤਾ ਹੈ, ਭਾਵ ਸੇ ਤਿਨ ਕੀ ਸਰਬ ਇਛਾ ਪੂਰਨ ਕਰਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ।ਪਦ ਅਰਥ ਮਾਗਹਿ = ਮੰਗਦੇ ਹਨ। ਤੇ = ਤੋਂ।
SikhNet (Spanish)Lo que sea que el Esclavo del Señor, Nanak recita con sus labios,
ਨਾਨਕ ਦਾਸੁ. ਮੁਖ ਤੇ ਜੋ ਬੋਲੈ; ਈਹਾ ਊਹਾ ਸਚੁ ਹੋਵੈ ॥੨॥੧੪॥੪੫॥
naanak daas. mukh te jo bolai; eehaa aoohaa sach hovai |2|14|45|
Sant Singh KhalsaWhatever the Lord's slave Nanak utters with his mouth, proves to be true, here and hereafter. ||2||14||45||
Manmohan SinghWhatever the Lord's slave Nanak utters with his mouth proves true both here and hereafter.
Manmohan Singh (Punjabi)ਜਿਹੜਾ ਕੁਝ ਭੀ ਸਾਈਂ ਦਾ ਸੇਵਕ ਨਾਨਕ, ਆਪਣੇ ਮੂੰਹ ਤੋਂ ਆਖਦਾ ਹੈ, ਉਹ ਏਥੇ ਤੇ ਓਥੇ (ਲੋਕ ਪ੍ਰਲੋਕ ਵਿੱਚ) ਦੋਨਾਂ ਥਾਈਂ ਸੱਚ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪ੍ਰਭੂ ਕਾ ਦਾਸ ਜੋ ਮੁਖ ਤੇ ਬਚਨ ਉਚਾਰਨ ਕਰਤਾ ਹੈ, ਸੋ ਇਸ ਲੋਕ ਔ ਪ੍ਰਲੋਕ ਮੇਂ ਸਚ ਹੋਤਾ ਹੈ॥੨॥੧੪॥੪੫॥
Prof. Sahib Singhਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ ॥੨॥੧੪॥੪੫॥ਪਦ ਅਰਥ ਮੁਖ ਤੇ = ਮੂੰਹੋਂ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਬਚਨ, ਅਟੱਲ ਬਚਨ ॥੨॥੧੪॥੪੫॥
SikhNet (Spanish)se vuelve Eternamente Verdad, aquí y aquí después. (2-14-45) P. 682.