ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino,
ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ; ਪ੍ਰਗਟ ਪ੍ਰਤਾਪੁ ਤੁਮਾਰਾ ॥
doot dusaman sabh tujh te nivareh; pragatt prataap tumaaraa |
Sant Singh KhalsaAll demons and enemies are eradicated by You, Lord; Your glory is manifest and radiant.
Manmohan SinghAll the demons and adversaries are warded off by Thee, O Lord and manifest is Thy glory.
Manmohan Singh (Punjabi)ਸਾਰੇ ਦੋਖੀਆਂ ਤੇ ਦੁਸ਼ਮਨਾਂ ਨੂੰ ਤੂੰ, ਹੇ ਸਾਈਂ! ਦੂਰ ਕਰਦਾ ਹੈ, ਪ੍ਰਤੱਖ ਹੈ ਤੇਰਾ ਤੱਪ ਤੇਜ।
Fareedkot Teeka(ਦੂਤ) ਕਾਮ, ਕ੍ਰੋਧ ਆਦੀ ਵਾ ਦੂਤੀ ਕਰਨੇ ਹਾਰੇ ਦੂਤ ਔ (ਦੁਸਮਨ) ਸੱਤ੍ਰੂ ਸੰਪੂਰਨ ਤੁਝ ਤੇ (ਨਿਵਰਹਿ) ਦੂਰ ਹੋਤੇ ਹੈਂ, ਕਿਉਂਕਿ ਆਪ ਕਾ ਪ੍ਰਤਾਪ ਸੰਸਾਰ ਮੇਂ ਪ੍ਰਗਟ ਹੋ ਰਹਾ ਹੈ॥
Prof. Sahib Singhਹੇ ਪ੍ਰਭੂ! (ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ।ਪਦ ਅਰਥ ਦੂਤ = ਵੈਰੀ। ਸਭਿ = ਸਾਰੇ। ਤੁਝ ਤੇ = ਤੈਥੋਂ, ਤੇਰੀ ਕਿਰਪਾ ਨਾਲ। ਤੇ = ਤੋਂ। ਨਿਵਰਹਿ = ਦੂਰ ਹੋ ਜਾਂਦੇ ਹਨ। ਪ੍ਰਤਾਪੁ = ਤੇਜ, ਇਕਬਾਲ।
SikhNet (Spanish)Todos los enemigos y adversarios son humillados por Ti, Tu Gloria, oh Dios,
ਜੋ ਜੋ ਤੇਰੇ ਭਗਤ ਦੁਖਾਏ; ਓਹੁ ਤਤਕਾਲ ਤੁਮ ਮਾਰਾ ॥੧॥
jo jo tere bhagat dukhaae; ohu tatakaal tum maaraa |1|
Sant Singh KhalsaWhoever harms Your devotees, You destroy in an instant. ||1||
Manmohan SinghWho-so-ever annoys Thine saints, him Thou destroyest forth-with.
Manmohan Singh (Punjabi)ਜੋ ਕੋਈ ਭੀ ਤੇਰੇ ਸਾਧੂਆਂ ਨੂੰ ਦੁੱਖੀ ਕਰਦਾ ਹੈ, ਉਸ ਨੂੰ ਤੂੰ ਤੁਰੰਤ ਹੀ ਮਾਰ ਮੁਕਾਉਂਦਾ ਹੈ।
Fareedkot Teekaਜੋ ਜੋ ਤੁਮਾਰੇ ਭਗਤੋਂ ਕੋ ਦੁਖਾਵਤਾ ਹੈ, ਸੋ ਆਪ ਨੇ ਤਾਤਕਾਲ ਹੀ ਮਾਰਾ ਹੈ॥੧॥
Prof. Sahib Singhਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ ॥੧॥ਪਦ ਅਰਥ ਜੋ ਜੋ = ਜੇਹੜਾ ਜੇਹੜਾ ਮਨੁੱਖ। ਦੁਖਾਏ = ਦੁੱਖ ਦੇਂਦਾ ਹੈ। ਓਹੁ = {ਇਕ-ਵਚਨ} ਉਹ ਮਨੁੱਖ। ਤਤਕਾਲ = ਉਸੇ ਵੇਲੇ। ਮਾਰਾ = ਮਾਰ ਦਿੱਤਾ, ਆਤਮਕ ਮੌਤੇ ਮਾਰ ਦਿੱਤਾ ॥੧॥
SikhNet (Spanish)es manifiesta para todos; y aquél que cause algún dolor a Tus Devotos, a él lo destruyes en un instante. (1)
ਨਿਰਖਉ ਤੁਮਰੀ ਓਰਿ ਹਰਿ ਨੀਤ ॥
nirkhau tumaree or har neet |
Sant Singh KhalsaI look to You continually, Lord.
Manmohan SinghO God, I ever look towards Thee.
Manmohan Singh (Punjabi)ਹੇ ਹਰੀ! ਮੈਂ ਸਦਾ ਤੇਰੇ ਵੱਲ ਤਕਦਾ ਹਾਂ।
Fareedkot Teekaਹੇ ਹਰੀ! ਮੇਂ ਨਿਤੰਪ੍ਰਤੀ ਤੁਮਾਰੀ ਤਰਫ ਹੀ ਦੇਖਤਾ ਹੂੰ, ਭਾਵ ਸੇ ਆਪ ਕਾ ਹੀ ਭਰੋਸਾ ਹੈ॥
Prof. Sahib Singhਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ।ਪਦ ਅਰਥ ਨਿਰਖਉ = ਨਿਰਖਉਂ, ਮੈਂ ਧਿਆਨ ਨਾਲ ਵੇਖਦਾ ਹਾਂ, ਮੈਂ ਤੱਕਦਾ ਹਾਂ। ਓਰਿ = ਪਾਸੇ ਵਲ। ਨੀਤ = ਸਦਾ।
SikhNet (Spanish)Oh Dios,
ਮੁਰਾਰਿ ਸਹਾਇ ਹੋਹੁ ਦਾਸ ਕਉ; ਕਰੁ ਗਹਿ. ਉਧਰਹੁ ਮੀਤ ॥ ਰਹਾਉ ॥
muraar sahaae hohu daas kau; kar geh. udharahu meet | rahaau |
Sant Singh KhalsaO Lord, Destroyer of ego, please, be the helper and companion of Your slaves; take my hand, and save me, O my Friend! ||Pause||
Manmohan SinghO my Friend, the enemy of pride, be Thou Thy slave's succourer and holding me by the hand, rescue me. Pause.
Manmohan Singh (Punjabi)ਹੇ ਹੰਕਾਰ ਦੇ ਵੇਰੀ ਪ੍ਰਭੂ! ਮੇਰੇ ਮਿੱਤਰ, ਤੂੰ ਆਪਣੇ ਗੋਲੇ ਦਾ ਸਹਾਇਕ ਹੋ ਜਾ ਅਤੇ ਮੈਨੂੰ ਹੱਥੋਂ ਪਕੜ ਕੇ, ਮੇਰਾ ਪਾਰ ਉਤਾਰਾ ਕਰ। ਠਹਿਰਾਉ।
Fareedkot Teekaਤਾਂ ਤੇ ਹੇ ਮੁਰਾਰੀ ਮਿਤ੍ਰ! ਮੈਂ ਦਾਸ ਕੋ ਸਹਾਇਕ ਹੋ ਕਰ ਹਾਥ ਪਕੜ ਕਰ ਸੰਸਾਰ ਸਮੁੰਦਰ ਸੇ ਉਧਾਰੋ॥ ਰਹਾਉ ॥
Prof. Sahib Singh(ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ। ਹੇ ਮਿੱਤਰ ਪ੍ਰਭੂ! (ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ ਰਹਾਉ॥ਪਦ ਅਰਥ ਮੁਰਾਰਿ = ਹੇ ਮੁਰਾਰੀ! ਹੇ ਹਰੀ! ਸਹਾਇ = ਮਦਦਗਾਰ। ਕਰੁ = ਹੱਥ। ਗਹਿ = ਫੜ ਕੇ। ਉਧਰਹੁ = ਬਚਾ ਲਵੋ। ਮੀਤ = ਹੇ ਮਿੱਤਰ! ॥ਰਹਾਉ॥
SikhNet (Spanish)Te miro siempre, por favor sé mi Soporte, llévame de la mano y sálvame. (Pausa)
ਸੁਣੀ ਬੇਨਤੀ ਠਾਕੁਰਿ ਮੇਰੈ; ਖਸਮਾਨਾ ਕਰਿ ਆਪਿ ॥
sunee benatee tthaakur merai; khasamaanaa kar aap |
Sant Singh KhalsaMy Lord and Master has heard my prayer, and given me His protection.
Manmohan SinghMy Lord has heard me supplication and has afforded me His refuge.
Manmohan Singh (Punjabi)ਮੇਰੇ ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ, ਅਤੇ ਮੈਨੂੰ ਆਪਣੀ ਪਨਾਹ (ਰਾਖੀ) ਪ੍ਰਦਾਨ ਕੀਤੀ ਹੈ।
Fareedkot Teekaਤਾਂ ਤੇ ਹੇ ਮੇਰੇ ਠਾਕੁਰ! ਆਪ ਨੇ ਮੇਰੀ ਬੇਨਤੀ ਜਬ ਸੇ ਸ੍ਰਵਨ ਕਰੀ ਹੈ ਤਬ ਤੇ ਹੀ ਮੇਰਾ (ਖਸਮਾਨਾ) ਪਖ੍ਯ ਕੀਆ ਹੈ॥
Prof. Sahib Singhਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ,ਪਦ ਅਰਥ ਠਾਕੁਰਿ ਮੇਰੈ = ਮੇਰੇ ਠਾਕੁਰ ਨੇ। ਖਸਮਾਨਾ = ਖਸਮ ਵਾਲਾ ਫ਼ਰਜ਼। ਕਰਿ = ਕਰ ਕੇ।
SikhNet (Spanish)Vean, el Señor escuchó mi oración y me otorgó Su Refugio, y así es que vivo en Éxtasis,
ਨਾਨਕ ਅਨਦ ਭਏ. ਦੁਖ ਭਾਗੇ; ਸਦਾ ਸਦਾ ਹਰਿ ਜਾਪਿ ॥੨॥੧੩॥੪੪॥
naanak anad bhe. dukh bhaage; sadaa sadaa har jaap |2|13|44|
Sant Singh KhalsaNanak is in ecstasy, and his pains are gone; he meditates on the Lord, forever and ever. ||2||13||44||
Manmohan SinghNanak is in bliss, his woes are dispelled, and ever, ever, he meditates on the Lord.
Manmohan Singh (Punjabi)ਨਾਨਕ ਅਨੰਦਤ ਹੋ ਗਿਆ ਹੈ, ਉਸ ਦੇ ਦੁੱਖੜੇ ਦੂਰ ਹੋ ਗਏ ਹਨ ਅਤੇ ਨਿੱਤ ਨਿੱਤ ਹੀ ਉਹ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੀ ਤੇ ਹਰਿ ਨਾਮ ਜਾਪ ਕੋ ਮਨ ਤਨ ਸੇ ਸਰਬ ਕਾਲ ਮੇਂ ਜਪ ਕਰ ਕੇ ਹਮ ਅਨੰਦ ਭਏ ਹੈਂ ਔਰ ਦੁਖ ਹਮਾਰੇ ਭਾਗ ਗਏ ਹੈਂ ਅਰਥਾਤ ਦੂਰ ਭਏ ਹੈਂ॥੨॥੧੩॥੪੪॥☬ਪਰਮੇਸ੍ਵਰ ਕੀ ਭਗਤੋਂ ਪਰ ਦਿਆਲਤਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ ॥੨॥੧੩॥੪੪॥ਪਦ ਅਰਥ ਜਾਪਿ = ਜਪ ਕੇ ॥੨॥੧੩॥੪੪॥
SikhNet (Spanish)mis aflicciones han sido disipadas y paso el tiempo de mi vida meditando en mi Único Dios. (2-13-44)