ੴ

ਸਿੱਖਬਾਣੀ · SikhBani

Ang 681

Sri Guru Granth Sahib · Raag Dhanaasree · 6 shabads, 37 lines
Translations
Shabad Guru Arjan Dev Ji Raag Dhanaasree continued from Ang 680

ਧੰਨਿ ਸੁ ਥਾਨੁ. ਧੰਨਿ ਓਇ ਭਵਨਾ; ਜਾ ਮਹਿ ਸੰਤ ਬਸਾਰੇ ॥

dhan su thaan. dhan oe bhavanaa; jaa meh sant basaare |

Sant Singh KhalsaBlessed is that place, and blessed is that house, in which the Saints dwell.
Manmohan SinghBlessed it the place and blessed the house wherein dwell the saints of God.
Manmohan Singh (Punjabi)ਸੁਲੱਖਣਾ ਹੈ ਉਹ ਥਾਂ ਅਤੇ ਸੁਲੱਖਣਾ ਉਹ ਘਰ ਜਿਸ ਵਿੱਚ ਵਾਹਿਗੁਰੂ ਦੇ ਸੰਤ ਨਿਵਾਸ ਕਰਦੇ ਹਨ।
Fareedkot Teekaਸੋ ਅਸਥਾਨ ਭੀ ਧੰਨ੍ਯ ਔਰ ਵੁਹ ਗ੍ਰਿਹ ਭੀ ਧੰਨ੍ਯ ਹੈ, ਜਿਸ ਮੇਂ ਸੰਤ ਬਸਤੇ ਹੈਂ॥
Prof. Sahib Singhਹੇ ਭਾਈ! ਉਹ ਥਾਂ ਭਾਗਾਂ ਵਾਲਾ ਹੈ, ਉਹ ਘਰ ਭਾਗਾਂ ਵਾਲੇ ਹਨ, ਜਿਨ੍ਹਾਂ ਵਿਚ ਸੰਤ ਜਨ ਵੱਸਦੇ ਹਨ।

ਪਦ ਅਰਥ ਧੰਨਿ = ਭਾਗਾਂ ਵਾਲਾ। ਸੁ = ਉਹ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਭਵਨਾ = ਘਰ। ਜਾ ਮਹਿ = ਜਿਨ੍ਹਾਂ ਵਿਚ। ਬਸਾਰੇ = ਵੱਸਦੇ ਹਨ।

SikhNet (Spanish)Bendito es el lugar donde habitan los Santos,

ਜਨ ਨਾਨਕ ਕੀ ਸਰਧਾ. ਪੂਰਹੁ ਠਾਕੁਰ; ਭਗਤ ਤੇਰੇ. ਨਮਸਕਾਰੇ ॥੨॥੯॥੪੦॥

jan naanak kee saradhaa. poorahu tthaakur; bhagat tere. namasakaare |2|9|40|

Sant Singh KhalsaFulfill this desire of servant Nanak, O Lord Master, that he may bow in reverence to Your devotees. ||2||9||40||
Manmohan SinghO Lord, fulfill this desire of slave Nanak, that he may make obeisance unto Thine saints.
Manmohan Singh (Punjabi)ਹੇ ਸਾਹਿਬ! ਗੋਲੇ ਨਾਨਕ ਦੀ ਇਹ ਸੱਧਰ ਪੂਰੀ ਕਰ ਕਿ ਉਹ ਤੇਰਿਆਂ ਸੰਤਾਂ, ਭਗਤਾਂ ਨੂੰ ਪ੍ਰਣਾਮ ਕਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਠਾਕੁਰ! ਮੈਂ ਜਨ ਕੀ ਸਰਧਾ ਪੂਰਨ ਕਰੀਏ, ਜੋ ਮੈਂ ਤੇਰੇ ਐਸੇ ਭਗਤੋਂ ਕੋ ਨਮਸਕਾਰ ਕਰਤਾ ਰਹੂੰ॥੨॥੯॥੪੦॥☬ਅਪਨੀ ਲਾਭ ਦਿਸਾ ਉਚਾਰਨ ਕਰਤੇ ਹੈਂ:
Prof. Sahib Singhਹੇ ਠਾਕੁਰ! ਦਾਸ ਨਾਨਕ ਦੀ ਤਾਂਘ ਪੂਰੀ ਕਰ, ਕਿ ਤੇਰੇ ਭਗਤਾਂ ਨੂੰ ਸਦਾ ਸਿਰ ਨਿਵਾਂਦਾ ਰਹੇ ॥੨॥੯॥੪੦॥

ਪਦ ਅਰਥ ਸਰਧਾ = ਤਾਂਘ। ਪੂਰਹੁ = ਪੂਰੀ ਕਰੋ ॥੨॥੯॥੪੦॥

SikhNet (Spanish)cumple el deseo del Sirviente Nanak, oh Señor Maestro, de que se pueda postrar en Reverencia a Tus Devotos. (2-9-40)

Open this shabad (7 lines, Angs 680-681) →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਛਡਾਇ ਲੀਓ. ਮਹਾ ਬਲੀ ਤੇ; ਅਪਨੇ ਚਰਨ ਪਰਾਤਿ ॥

chhaddaae leeo. mahaa balee te; apane charan paraat |

Sant Singh KhalsaHe has saved me from the awful power of Maya, by attaching me to His feet.
Manmohan SinghAttaching me to his feet, the True Guru has delivered me from the very powerful mammon.
Manmohan Singh (Punjabi)ਆਪਣੇ ਚਰਨੀ ਲਾ ਕੇ ਸੱਚੇ ਗੁਰਾਂ ਨੇ ਮੈਨੂੰ ਪਰਮ ਬਲਵਾਨ ਮਾਇਆ ਤੋਂ ਬਚਾ ਲਿਆ ਹੈ।
Fareedkot Teekaਮਹਾਂਬਲੀ ਜੋ ਮਾਯਾ ਹੈ ਤਿਸ ਤੇ ਮੇਰੇ ਕੋ ਅਪਨੇ ਚਰਨੋਂ ਮੇਂ ਪਾ ਕਰ ਕੇ ਪੂਰੇ ਸਤਿਗੁਰੋਂ ਨੇ ਛਡਾਇ ਲੀਆ ਹੈ ਅਰਥਾਤ ਰਾਖ ਲੀਆ ਹੈ॥
Prof. Sahib Singhਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ।

ਪਦ ਅਰਥ ਮਹਾ ਬਲੀ ਤੇ = ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ = ਪ੍ਰੋ ਕੇ।

SikhNet (Spanish)El Señor me ha liberado de las garras de Maya y me ha ofrecido el Refugio de Sus Pies.

ਏਕੁ ਨਾਮੁ ਦੀਓ ਮਨ ਮੰਤਾ; ਬਿਨਸਿ ਨ ਕਤਹੂ ਜਾਤਿ ॥੧॥

ek naam deeo man mantaa; binas na katahoo jaat |1|

Sant Singh KhalsaHe gave my mind the Mantra of the Naam, the Name of the One Lord, which shall never perish or leave me. ||1||
Manmohan SinghIn my mind, he has infused the spell of the one Name which perishes not, nor goes anywhere.
Manmohan Singh (Punjabi)ਮੇਰੇ ਰਿਦੇ ਵਿੱਚ ਉਨ੍ਹਾਂ ਨੇ ਇਕ ਨਾਮ ਦਾ ਮੰਤ੍ਰ ਵਸਾ ਦਿੱਤਾ ਹੈ, ਜੋ ਨਾਸ ਨਹੀਂ ਹੁੰਦਾ, ਤੇ ਨਾਂ ਹੀ ਕਿਧਰੇ ਜਾਂਦਾ ਹੈ।
Fareedkot Teekaਏਕ ਨਾਮ ਕਾ ਹੀ ਹਮਾਰੇ ਮਨ ਮੇਂ ਮੰਤ੍ਰ ਦੀਆ ਹੈ, ਜੋ ਕਬੀ ਬਿਨਸਤਾ ਨਹੀਂ ਔਰ ਨਾ ਕਹੀਂ ਤਿਆਗ ਕਰ ਜਾਤਾ ਹੈ॥੧॥
Prof. Sahib Singhਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ ॥੧॥

ਪਦ ਅਰਥ ਮੰਤਾ = ਮੰਤਰ, ਉਪਦੇਸ਼। ਬਿਨਸਿ ਨ ਜਾਤਿ = ਨਾਸ ਨਹੀਂ ਹੁੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ = ਕਿਤੇ ਭੀ ॥੧॥

SikhNet (Spanish)Me bendijo con el Mantra de Su Nombre, el Cuál no me abandona. (1)

ਸਤਿਗੁਰਿ ਪੂਰੈ. ਕੀਨੀ ਦਾਤਿ ॥

satigur poorai. keenee daat |

Sant Singh KhalsaThe Perfect True Guru has given this gift.
Manmohan SinghThe perfect True Guru has given me the gift of the praise of God's Name.
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਦਿੱਤੀ ਹੈ।
Fareedkot Teekaਪੂਰੇ ਸਤਿਗੁਰੋਂ ਨੇ ਹਮ ਕੋ ਅਪਨੀ ਦਾਤਿ ਕਰੀ ਹੈ॥☬ਸੋ ਕਿਆ ਦਾਤ ਹੈ?
Prof. Sahib Singhਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ।

ਪਦ ਅਰਥ ਸਤਿਗੁਰਿ = ਗੁਰੂ ਨੇ। ਦਾਤਿ = ਬਖ਼ਸ਼ਸ਼।

SikhNet (Spanish)El Guru Perfecto me bendijo con la Maravilla

ਹਰਿ ਹਰਿ ਨਾਮੁ ਦੀਓ ਕੀਰਤਨ ਕਉ; ਭਈ ਹਮਾਰੀ ਗਾਤਿ ॥ ਰਹਾਉ ॥

har har naam deeo keeratan kau; bhee hamaaree gaat | rahaau |

Sant Singh KhalsaHe has blessed me with the Kirtan of the Praises of the Name of the Lord, Har, Har, and I am emancipated. ||Pause||
Manmohan SinghHe has blessed me with the singing of the praise of the Lord God's Name, and so am I emancipated. Pause.
Manmohan Singh (Punjabi)ਉਨ੍ਹਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰਨਾ ਪ੍ਰਦਾਨ ਕੀਤਾ ਹੈ, ਜਿਸ ਕਰ ਕੇ ਮੈਂ ਮੁਕਤ ਹੋ ਗਿਆ ਹਾਂ। ਠਹਿਰਾਉ।
Fareedkot Teekaਹਰਿ ਹਰਿ ਨਾਮ ਕਾ ਉਪਦੇਸ਼ ਕੀਰਤਨ ਕਰਨੇ ਕੋ ਮੇਰੇ ਕੋ ਦੀਆ ਹੈ, ਤਿਸੀ ਜਾਪ ਸੇ ਹਮਾਰੀ (ਗਤਿ) ਕਲਿਆਣ ਭਈ ਹੈ॥ ਰਹਾਉ ॥
Prof. Sahib Singh(ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਰਹਾਉ॥

ਪਦ ਅਰਥ ਕਉ = ਵਾਸਤੇ। ਗਾਤਿ = ਗਤਿ, ਉੱਚੀ ਆਤਮਕ ਅਵਸਥਾ ॥ਰਹਾਉ॥

SikhNet (Spanish)del Nombre del Señor para Cantarlo y así fui emancipado. (1-Pausa)

ਅੰਗੀਕਾਰੁ ਕੀਓ ਪ੍ਰਭਿ ਅਪੁਨੈ; ਭਗਤਨ ਕੀ ਰਾਖੀ ਪਾਤਿ ॥

angeekaar keeo prabh apunai; bhagatan kee raakhee paat |

Sant Singh KhalsaMy God has made me His own, and saved the honor of His devotee.
Manmohan SinghMy Lord has taken my side and has saved the honour of His devoted slave.
Manmohan Singh (Punjabi)ਮੇਰੇ ਸੁਆਮੀ ਨੇ ਮੇਰਾ ਪੱਖ ਪੂਰਿਆ ਹੈ ਅਤੇ ਆਪਣੇ ਗੋਲੇ ਦੀ ਇੱਜ਼ਤ ਰੱਖ ਲਈ ਹੈ।
Fareedkot Teekaਜਿਸ ਪ੍ਰਭੂ ਨੇ ਭਗਤੋਂ ਕੀ ਪਤਿ ਸਦਾ ਰਾਖ ਲਈ ਹੈ, ਤਿਸ ਨੇ ਹਮਾਰਾ ਪ੍ਰੇਮ ਅੰਗੀਕਾਰ ਕੀਆ ਹੈ ਵਾ ਪਖ ਕੀਆ ਹੈ॥
Prof. Sahib Singhਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ।

ਪਦ ਅਰਥ ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਪਾਤਿ = ਪਤਿ, ਇੱਜ਼ਤ।

SikhNet (Spanish)El Señor me tomó como Suyo y así salvó el Honor de Su Devoto.

ਨਾਨਕ. ਚਰਨ ਗਹੇ ਪ੍ਰਭ ਅਪਨੇ; ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥

naanak. charan gahe prabh apane; sukh paaeo din raat |2|10|41|

Sant Singh KhalsaNanak has grasped the feet of his God, and has found peace, day and night. ||2||10||41||
Manmohan SinghNanak has grasped the feet of his Lord and had day and night, obtained peace.
Manmohan Singh (Punjabi)ਨਾਨਕ ਨੇ ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਅਤੇ ਦਿਨ ਰਾਤ ਆਰਾਮ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਪਨੇ ਪ੍ਰਭੂ ਕੇ ਹਮ ਨੇ ਚਰਨ ਗ੍ਰਹਿਣ ਕਰੇ ਹੈਂ, ਇਸੀ ਤੇ ਹਮ ਨੇ ਦਿਨੇ ਰਾਤਿ ਅਖੰਡ ਸੁਖ ਪਾਇਆ ਹੈ॥੨॥੧੦॥੪੧॥☬ਸਾਕਤੋਂ ਕੇ ਜਨਮ ਕੀ ਵਿਅਰਥਤਾ ਉਚਾਰਣ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ ॥੨॥੧੦॥੪੧॥

ਪਦ ਅਰਥ ਗਹੇ = ਫੜੇ ॥੨॥੧੦॥੪੧॥

SikhNet (Spanish)Nanak se ha aferrado a los Pies de Dios y vive siempre en Éxtasis. (2-10-41)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਪਰ ਹਰਨਾ. ਲੋਭੁ ਝੂਠ ਨਿੰਦ; ਇਵ ਹੀ ਕਰਤ. ਗੁਦਾਰੀ ॥

par haranaa. lobh jhootth nind; iv hee karat. gudaaree |

Sant Singh KhalsaStealing the property of others, acting in greed, lying and slandering - in these ways, he passes his life.
Manmohan SinghTo snatch others, property, to covet to lie, to slander and acting like wise, the man passes his life.
Manmohan Singh (Punjabi)ਹੋਰਨਾਂ ਦੀ ਜਾਇਦਾਦ ਖੱਸਣੀ, ਲਾਲਚ ਕਰਨਾ, ਕੂੜ ਬੱਕਣਾ, ਬਦਖੋਈ ਕਰਨੀ, ਇਸ ਤਰ੍ਹਾਂ ਕਰਦਾ ਹੋਇਆ ਆਦਮੀ ਆਪਣਾ ਜੀਵਨ ਬਿਤਾ ਦਿੰਦਾ ਹੈ।
Fareedkot Teekaਲੋਭ ਕਰ ਕੇ ਔਰ ਪੁਰਸ਼ੋਂ ਕਾ ਧਨ ਬਲ ਛਲ ਚੋਰੀ ਕਰ (ਪਰ ਹਰਨਾ) ਖੋਸ ਲੈਣਾਂ ਔਰ ਝੂਠ ਬੋਲਣਾ ਔਰ ਨਿੰਦਾ ਕਰਨੀ ਆਦੀ ਇਨ ਵਿਕਾਰੋਂ ਮੇਂ ਇਸ ਪ੍ਰਕਾਰ ਸਾਕਤੋਂ ਨੇ ਆਯੂ ਅਪਣੀ (ਗੁਦਾਰੀ) ਬਿਤਾਈ ਹੈ॥
Prof. Sahib Singhਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ।

ਪਦ ਅਰਥ ਪਰ = ਪਰਾਇਆ (ਧਨ)। ਹਰਨਾ = ਚੁਗਾਣਾ। ਨਿੰਦ = ਨਿੰਦਿਆ। ਇਵ ਹੀ = ਇਸੇ ਤਰ੍ਹਾਂ ਹੀ। ਗੁਦਾਰੀ = ਗੁਜ਼ਾਰੀ, ਲੰਘਾ ਦਿੱਤੀ।

SikhNet (Spanish)Robar, envidiar, mentir, calumniar, todas estas acciones están muy presentes en mi vida.

ਮ੍ਰਿਗ ਤ੍ਰਿਸਨਾ. ਆਸ ਮਿਥਿਆ ਮੀਠੀ; ਇਹ ਟੇਕ. ਮਨਹਿ ਸਾਧਾਰੀ ॥੧॥

mrig trisanaa. aas mithiaa meetthee; ih ttek. maneh saadhaaree |1|

Sant Singh KhalsaHe places his hopes in false mirages, believing them to be sweet; this is the support he installs in his mind. ||1||
Manmohan SinghThe man deems sweet the false hope of the optical illusion and this support he enshrines in his mind.
Manmohan Singh (Punjabi)ਇਨਸਾਨ ਦ੍ਰਿਸਕ ਧੋਖੇ ਦੀ ਝੂਠੀ ਉਮੈਦ ਨੂੰ ਮਿੱਠੀ ਜਾਣਦਾ ਹੈ। ਇਸ ਕੂੜੇ ਆਸਰੇ ਨੂੰ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ।
Fareedkot Teekaਮ੍ਰਿਗ ਤ੍ਰਿਸ਼ਨਾ ਵਤ ਜੋ ਪਦਾਰਥ ਝੂਠੇ ਹੈਂ, ਤਿਨੋਂ ਕੀ ਆਸਾ ਮੀਠੀ ਜਾਨ ਕਰ ਇਨਹੀਂ ਕੀ (ਟੇਕ) ਸਰਣ ਸਾਕਤੋਂ ਕੇ ਮਨ ਮੇਂ (ਸਾਧਾਰੀ) ਗ੍ਰਹਨ ਕਰੀ ਹੈ, ਭਾਵ ਮਨ ਮੇਂ ਪ੍ਰਾਪਤਿ ਭਈ ਹੈ॥੧॥
Prof. Sahib Singhਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ ॥੧॥

ਪਦ ਅਰਥ ਮ੍ਰਿਗ ਤ੍ਰਿਸਨਾ = ਠਗ-ਨੀਰਾ, ਤ੍ਰੇਹ ਦੇ ਮਾਰੇ ਹਰਨ ਨੂੰ ਪਾਣੀ ਦਿੱਸਣ ਵਾਲਾ ਰੇਤ-ਥਲਾ। ਮਿਥਿਆ = ਝੂਠੀ। ਮਨਹਿ = ਮਨ ਵਿਚ। ਸਾਧਾਰੀ = ਆਸਰਾ ਬਣਾ ਲਿਆ ॥੧॥

SikhNet (Spanish)Vivo añorando los espejismos y descanso mis esperanzas en puras ilusiones, así es como se encuentra mi mente. (1)

ਸਾਕਤ ਕੀ ਆਵਰਦਾ; ਜਾਇ ਬ੍ਰਿਥਾਰੀ ॥

saakat kee aavaradaa; jaae brithaaree |

Sant Singh KhalsaThe faithless cynic passes his life uselessly.
Manmohan SinghThe mammon worshipper life passes away in vain.
Manmohan Singh (Punjabi)ਮਾਇਆ ਦੇ ਪੁਜਾਰੀ ਦੀ ਜਿੰਦਗੀ ਵਿਅਰਥ ਚਲੀ ਜਾਂਦੀ ਹੈ, ਉਸੇ ਤਰ੍ਹਾ ਹੀ।
Fareedkot Teekaਹੇ ਭਾਈ! ਸਾਕਤ ਪੁਰਸ਼ੋਂ ਕੀ (ਆਵਰਦਾ) ਆਰਬਲਾ ਭਜਨ ਬਿਨਾਂ ਵਿਅਰਥ ਹੀ ਜਾਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ,

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ-ਵੇੜ੍ਹਿਆ ਜੀਵ। ਆਵਰਦਾ = ਆਰਜਾ, ਉਮਰ। ਬ੍ਰਿਥਾਰੀ = ਵਿਅਰਥ।

SikhNet (Spanish)Los días del malhechor pasan en vano.

ਜੈਸੇ ਕਾਗਦ ਕੇ ਭਾਰ. ਮੂਸਾ ਟੂਕਿ ਗਵਾਵਤ; ਕਾਮਿ ਨਹੀ. ਗਾਵਾਰੀ ॥ ਰਹਾਉ ॥

jaise kaagad ke bhaar. moosaa ttook gavaavat; kaam nahee. gaavaaree | rahaau |

Sant Singh KhalsaHe is like the mouse, gnawing away at the pile of paper, making it useless to the poor wretch. ||Pause||
Manmohan SinghAs the rat, gnawing dawn the load of paper, makes it useless, and it avails not the foolish rat either. Pause.
Manmohan Singh (Punjabi)ਜਿਸ ਤਰ੍ਹਾਂ ਕਾਗਜ਼ ਦੇ ਢੇਰ ਨੂੰ ਚੂਹਾ ਕੁਤਰ ਕੇ ਅਕਾਰਥ ਬਣਾ ਦਿੰਦਾ ਹੈ ਅਤੇ ਇਹ ਮੂਰਖ ਚੂਹੇ ਦੇ ਵੀ ਕਿਸੇ ਕੰਮ ਨਹੀਂ ਆਉਂਦਾ। ਠਹਿਰਾਉ।
Fareedkot Teekaਜੈਸੇ ਕਾਗਤੋਂ ਕੇ ਭਾਰ (ਮੂਸਾ) ਚੂਹਾ ਟੁਕ ਕਰ ਕੇ ਗਵਾਇ ਦੇਤਾ ਹੈ, ਤਿਸ (ਗਾਵਾਰੀ) ਮੂਰਖ ਕੇ ਕੰਮ ਨਹੀਂ ਆਵਤੇ ਹੈਂ। ਭਾਵ ਜੈਸੇ ਟੁਕੇ ਹੋਏ ਕਾਗਜੋਂ ਪਰ ਚੂਹੇ ਕਾ ਪੇਟ ਨਹੀਂ ਭਰਤਾ ਤੈਸੇ ਇਸ ਅਵਸਥਾ ਮੇਂ ਸਾਕਤੋਂ ਕੌ ਲਾਭ ਕੁਛ ਨਹੀਂ ਹੋਤਾ ਹੈ॥ ਰਹਾਉ ॥
Prof. Sahib Singhਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ ਰਹਾਉ॥

ਪਦ ਅਰਥ ਕਾਗਦ = ਕਾਗ਼ਜ਼ {ਲਫ਼ਜ਼ 'ਗੁਦਾਰੀ', 'ਆਵਰਦਾ', 'ਕਾਗਦ' ਦਾ ਅੱਖਰ 'ਦ' ਅੱਖਰ 'ਜ' ਤੋਂ ਬਦਲਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਕਾਜੀ' ਦਾ ਦੂਜਾ ਪਾਠ 'ਕਾਦੀ' ਹੈ। 'ਜਪੁ' ਵਿਚ ਲਫ਼ਜ਼ 'ਕਾਦੀਆ' ਮਿਰਜ਼ਈਆਂ ਦੇ ਨਗਰ 'ਕਾਦੀਆਂ' ਵਾਸਤੇ ਨਹੀਂ ਹੈ। ਉਹ ਲਫ਼ਜ਼ ਭੀ 'ਕਾਜੀਆ' ਦਾ ਦੂਜਾ ਪਾਠ ਹੈ}। ਟੂਕਿ = ਟੁੱਕ ਟੁੱਕ ਕੇ। ਗਾਵਾਰ = ਮੂਰਖ ॥ਰਹਾਉ॥

SikhNet (Spanish)Así como el ratón roe un montón de papel, para el miserable todo pasa en vano. (Pausa)

ਕਰਿ ਕਿਰਪਾ ਪਾਰਬ੍ਰਹਮ ਸੁਆਮੀ; ਇਹ ਬੰਧਨ ਛੁਟਕਾਰੀ ॥

kar kirapaa paarabraham suaamee; ih bandhan chhuttakaaree |

Sant Singh KhalsaHave mercy on me, O Supreme Lord God, and release me from these bonds.
Manmohan SinghO Transcendent Lord, my Master, take pity on me and free me of these bounds.
Manmohan Singh (Punjabi)ਹੇ ਪਰਮ ਪ੍ਰਭੂ! ਮੇਰੇ ਮਾਲਕ, ਮੇਰੇ ਉਤੇ ਕਿਰਪਾ ਕਰ ਅਤੇ ਮੈਨੂੰ ਇਨ੍ਹਾਂ ਫਾਹਿਆਂ ਤੋਂ ਬੰਦ-ਖਲਾਸ ਕਰ ਦੇ।
Fareedkot Teekaਜਿਨੋਂ ਪਰ ਪਾਰਬ੍ਰਹਮ ਸੁਆਮੀ ਨੇ ਕਿਰਪਾ ਕਰੀ ਹੈ, ਤਿਨੋਂ ਕੋ ਇਨ ਬੰਧਨੋਂ ਕੀ ਪੰਕਤੀ ਤੇ ਛੁਡਾਇ ਲੀਆ ਹੈ॥
Prof. Sahib Singhਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ।

ਪਦ ਅਰਥ ਪਾਰਬ੍ਰਹਮ = ਹੇ ਪਰਮਾਤਮਾ!

SikhNet (Spanish)Oh Señor Trascendente, Maestro mío, ten Compasión de mi y quita todas mis amarras.

ਬੂਡਤ ਅੰਧ. ਨਾਨਕ ਪ੍ਰਭ ਕਾਢਤ; ਸਾਧ ਜਨਾ ਸੰਗਾਰੀ ॥੨॥੧੧॥੪੨॥

booddat andh. naanak prabh kaadtat; saadh janaa sangaaree |2|11|42|

Sant Singh KhalsaThe blind are sinking, O Nanak; God saves them, uniting them with the Saadh Sangat, the Company of the Holy. ||2||11||42||
Manmohan SinghThe sinking blind mortals, O Nanak, the Lords redeems by uniting them with the society of pious persons.
Manmohan Singh (Punjabi)ਡੁੱਬਦਿਆਂ ਹੋਇਆਂ, ਅੰਨ੍ਹਿਆਂ ਪ੍ਰਾਣੀਆਂ ਨੂੰ, ਹੇ ਨਾਨਕ! ਸੁਆਮੀ ਪਵਿੱਤਰ ਪੁਰਸ਼ਾਂ ਦੀ ਸੰਗਤ ਨਾਲ ਜੋੜ ਕੇ ਬਚਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਗਿਆਨ ਕਰ ਕੇ ਅੰਧੇ ਜੀਵੋਂ ਕੋ ਸੰਸਾਰ ਸਮੁੰਦਰ ਮੇਂ ਡੂਬਤਿਆਂ ਹੋਇਆਂ ਕੋ ਸਾਧ ਜਨੋਂ ਕੀ ਸੰਗਤ ਦੇ ਕਰ ਪ੍ਰਭ ਕਾਢ ਲੇਤਾ ਹੈ। ਭਾਵ ਸੇ ਜਿਸ ਪਰ ਕਿਰਪਾ ਕਰਤਾ ਹੈ ਤਿਸ ਕੀ ਕਲਿਆਣ ਕਰ ਦੇਤਾ ਹੈ॥੨॥੧੧॥੪੨॥☬ਵਾਹਿਗੁਰੂ ਕੋ ਆਪਣਾ ਸਰਬ ਪ੍ਰਕਾਰ ਰਖਿਯਕ ਉਚਾਰਣ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ ॥੨॥੧੧॥੪੨॥

ਪਦ ਅਰਥ ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ। ਪ੍ਰਭ = ਹੇ ਪ੍ਰਭੂ! ਸੰਗਾਰੀ = ਸੰਗਤਿ ਵਿਚ ॥੨॥੧੧॥੪੨॥

SikhNet (Spanish)Oh Dios, los Santos llevan a los ignorantes hasta su Redención, por favor sálvame. (2-11-42)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ; ਸੀਤਲ ਤਨੁ ਮਨੁ ਛਾਤੀ ॥

simar simar suaamee prabh apanaa; seetal tan man chhaatee |

Sant Singh KhalsaRemembering, remembering God, the Lord Master in meditation, my body, mind and heart are cooled and soothed.
Manmohan SinghRemembering and contemplating on my Lord Master, my body, soul and bosom are pacified.
Manmohan Singh (Punjabi)ਆਪਣੇ ਸੁਆਮੀ ਮਾਲਕ ਨੂੰ ਯਾਦ ਤੇ ਚੇਤੇ ਕਰਨ ਦੁਆਰਾ ਮੇਰੀ ਦੇਹ, ਆਤਮਾ ਅਤੇ ਹਿਕ ਨੂੰ ਠੰਢ ਪੈ ਗਈ ਹੈ।
Fareedkot Teekaਮਨ ਬਾਣੀ ਕਰ ਕੇ ਅਪਨਾ ਸ੍ਵਾਮੀ ਸਿਮਰ ਕਰ ਕੇ ਹਮਾਰੀ ਤਨ ਮਨ ਸੰਯੁਗਤਿ ਛਾਤੀ ਸੀਤਲ ਭਈ ਹੈ, ਵਾ ਤਨ ਮਨ ਮੇਂ ਅਨੰਤ ਛਲਤਾ ਛਾਇ ਰਹੀ ਹੈ॥
Prof. Sahib Singhਹੇ ਭਾਈ! ਮਾਲਕ ਪ੍ਰਭੂ (ਦਾ ਨਾਮ) ਮੁੜ ਮੁੜ ਸਿਮਰ ਕੇ ਸਰੀਰ ਮਨ ਹਿਰਦਾ ਸ਼ਾਂਤ ਹੋ ਜਾਂਦੇ ਹਨ।

ਪਦ ਅਰਥ ਸਿਮਰਿ = ਸਿਮਰ ਕੇ। ਸੀਤਲ = ਠੰਢਾ, ਸ਼ਾਂਤ। ਛਾਤੀ = ਹਿਰਦਾ।

SikhNet (Spanish)Medito en mi Maestro y mi cuerpo y mente son confortados, pues el Señor es mi Belleza,

ਰੂਪ ਰੰਗ ਸੂਖ ਧਨੁ ਜੀਅ ਕਾ; ਪਾਰਬ੍ਰਹਮ ਮੋਰੈ ਜਾਤੀ ॥੧॥

roop rang sookh dhan jeea kaa; paarabraham morai jaatee |1|

Sant Singh KhalsaThe Supreme Lord God is my beauty, pleasure, peace, wealth, soul and social status. ||1||
Manmohan SinghThe Transcendent Lord is my beauty, pleasure, peace, riches, sustenance and caste.
Manmohan Singh (Punjabi)ਪਰਮ ਪ੍ਰਭੂ ਹੀ ਮੇਰੀ ਸੁੰਦਰਤਾ, ਖੁਸ਼ੀ, ਆਰਾਮ, ਧਨ-ਦੌਲਤ, ਰਿਜ਼ਕ ਅਤੇ ਜਾਤ ਗੋਤ ਹੈ।
Fareedkot Teekaਰੂਪ ਔਰ ਬਿਹਾਰਕ (ਰੰਗ) ਅਨੰਦ, ਪੁਨਾ ਆਤਮ ਸੁਖ ਔ ਧਨ, ਪੁਨਾ (ਜੀਅ ਕਾ) ਅਵਜੀਵਕਾ ਗੁਜਾਰਾ ਅਰ ਜਾਤੀ ਮੇਰੇ ਪਾਸ ਤੋ ਸ੍ਰਬ ਰੂਪ ਪਾਰਬ੍ਰਹਮ ਹੀ ਹੈ॥੧॥
Prof. Sahib Singhਹੇ ਭਾਈ! ਮੇਰੇ ਵਾਸਤੇ ਭੀ ਪਰਮਾਤਮਾ ਦਾ ਨਾਮ ਹੀ ਰੂਪ ਹੈ, ਰੰਗ ਹੈ, ਸੁਖ ਹੈ, ਧਨ ਹੈ, ਤੇ, ਉੱਚੀ ਜਾਤਿ ਹੈ ॥੧॥

ਪਦ ਅਰਥ ਜੀਅ ਕਾ = ਜਿੰਦ ਦਾ, ਜਿੰਦ ਵਾਸਤੇ। ਮੋਰੈ = ਮੇਰੇ ਵਾਸਤੇ। ਜਾਤੀ = ਉੱਚੀ ਜਾਤਿ ॥੧॥

SikhNet (Spanish)mi Paz, la Única Riqueza de mi Alma y mi Verdadera Casta. (1)

ਰਸਨਾ; ਰਾਮ ਰਸਾਇਨਿ ਮਾਤੀ ॥

rasanaa; raam rasaaein maatee |

Sant Singh KhalsaMy tongue is intoxicated with the Lord, the source of nectar.
Manmohan SinghMy tongue is inebriated with Lord's Name, home of Nectar.
Manmohan Singh (Punjabi)ਮੇਰੀ ਜੀਭਾ ਅੰਮ੍ਰਿਤ ਤੇ ਘਰ-ਸੁਆਮੀ-ਦੇ ਨਾਮ ਨਾਲ ਖੀਵੀ ਹੋਈ ਹੋਈ ਹੈ।
Fareedkot Teekaਹਮਾਰੀ ਰਸਨਾ ਰਾਮ ਜੋ ਰਸੋਂ ਕਾ ਘਰ ਹੈ ਤਿਸ ਮੇਂ (ਮਾਤੀ) ਮਸਤ ਭਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦੀ ਹੈ,

ਪਦ ਅਰਥ ਰਸਨਾ = ਜੀਭ। ਰਸਾਇਨ = {ਰਸ-ਅਯਨ। ਅਯਨ = ਘਰ} ਰਸਾਂ ਦਾ ਘਰ, ਰਸਾਂ ਦਾ ਖ਼ਜ਼ਾਨਾ। ਰਸਾਇਨਿ = ਰਸਾਂ ਦੇ ਖ਼ਜ਼ਾਨੇ ਵਿਚ। ਮਾਤੀ = ਮਸਤ।

SikhNet (Spanish)Mis labios están imbuidos con la panacea del Nombre del Señor.

ਰੰਗ ਰੰਗੀ. ਰਾਮ ਅਪਨੇ ਕੈ; ਚਰਨ ਕਮਲ ਨਿਧਿ ਥਾਤੀ ॥ ਰਹਾਉ ॥

rang rangee. raam apane kai; charan kamal nidh thaatee | rahaau |

Sant Singh KhalsaI am in love, in love with the Lord's lotus feet, the treasure of riches. ||Pause||
Manmohan SinghIt is imbued with the love of its Lord, as the Lord's lotus feet are the treasure of wealth. Pause.
Manmohan Singh (Punjabi)ਇਹ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੀ ਹੋਈ ਹੈ। ਮੇਰੇ ਲਈ ਪ੍ਰਭੂ ਦੇ ਚਰਨ ਕੰਵਲ ਹੀ ਦੌਲਤ ਦਾ ਖਜਾਨਾ ਹਨ। ਠਹਿਰਾਉ।
Fareedkot Teekaਅਪਨੇ ਸ੍ਵਾਮੀ ਰਾਮ ਕੇ (ਰੰਗ) ਪ੍ਰੇਮ ਮੇਂ ਰੰਗੀ ਹੋਈ ਹੈ, ਕਿਉਂਕਿ ਹਰੀ ਕੇ ਚਰਨ ਕਮਲ ਜੋ ਨਿਧੋਂ ਕੀ (ਥਾਤੀ) ਥੈਲੀ ਹੈ, ਸੋ ਪਾਇ ਲਈ ਹੈ॥ ਰਹਾਉ ॥
Prof. Sahib Singhਅਤੇ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਨਾਲ ਰੰਗੀ ਜਾਂਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖ਼ਜ਼ਾਨਾ (ਆਪਣੇ ਹਿਰਦੇ ਵਿਚ) ਇਕੱਠਾ ਕਰ ਲੈਂਦਾ ਹੈ ਰਹਾਉ॥

ਪਦ ਅਰਥ ਨਿਧਿ = ਖ਼ਜ਼ਾਨਾ। ਥਾਤੀ = ਇਕੱਠਾ ਕੀਤਾ ॥ਰਹਾਉ॥

SikhNet (Spanish)Están repletos de su Único Dios. Para mí, los Pies de Loto del Señor, son el Tesoro de Riquezas. (Pausa)

ਜਿਸ ਕਾ ਸਾ. ਤਿਨ ਹੀ ਰਖਿ ਲੀਆ; ਪੂਰਨ ਪ੍ਰਭ ਕੀ ਭਾਤੀ ॥

jis kaa saa. tin hee rakh leea; pooran prabh kee bhaatee |

Sant Singh KhalsaI am His - He has saved me; this is God's perfect way.
Manmohan SinghHe, to whom I belong, has saved me and perfect is the Lord's way of saving.
Manmohan Singh (Punjabi)ਜਿਸ ਦੀ ਮੈਂ ਮਲਕੀਅਤ ਹਾਂ, ਉਸ ਨੇ ਮੈਨੂੰ ਬਚਾ ਲਿਆ ਹੈ। ਮੁਕੰਮਲ ਹੈ ਪ੍ਰਭੂ ਦੇ ਬਚਾਉਣ ਦਾ ਤਰੀਕਾ।
Fareedkot Teekaਜਿਸ ਵਾਹਿਗੁਰੂ ਕਾ ਮੈਂ ਦਾਸ ਥਾ ਤਿਸੀ ਨੇ ਮੇਰੇ ਕੋ ਰਾਖ ਲੀਆ ਹੈ। ਕਿਉਂਕਿ ਮੇਰੇ ਪ੍ਰਭੂ ਕੀ ਸਭ (ਭਾਤੀ) ਤਰਾਂ ਪੂਰਨ ਹੈ, ਵਾ ਮੇਰੇ ਕੋ ਮੇਰੇ ਪ੍ਰਭੂ ਕੀ ਪੂਰਨ ਪ੍ਰੀਤੀ ਭਾਵਤੀ ਹੈ॥
Prof. Sahib Singhਹੇ ਭਾਈ! ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਣ ਦਾ ਤਰੀਕਾ ਉੱਤਮ ਹੈ।

ਪਦ ਅਰਥ ਸਾ = ਸੀ। ਤਿਨ ਹੀ = {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਭਾਤੀ = ਤਰੀਕਾ, ਢੰਗ।

SikhNet (Spanish)Él, a Quien uno pertenece, nos salva también, pues Perfectas son las Maneras del Señor.

ਮੇਲਿ ਲੀਓ ਆਪੇ ਸੁਖਦਾਤੈ; ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥

mel leeo aape sukhadaatai; naanak har raakhee paatee |2|12|43|

Sant Singh KhalsaThe Giver of peace has blended Nanak with Himself; the Lord has preserved his honor. ||2||12||43||
Manmohan SinghGod, the Giver of peace, has Himself blended Nanak with Himself and has saved his honour.
Manmohan Singh (Punjabi)ਸੁੱਖਾਂ ਦੇ ਦਾਤੇ ਵਾਹਿਗੁਰੂ ਨੇ ਖੁਦ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਉਸ ਦੀ ਪਤ ਰੱਖ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਸੁਖਦਾਤੇ ਹਰੀ ਨੇ ਅਪਨੇ ਸਰੂਪ ਮੇਂ ਮੇਲ ਲੀਆ ਹੈ ਔਰ ਹਰ ਪ੍ਰਕਾਰ ਸੇ ਹਮਾਰੀ (ਪਾਤੀ) ਪਤਿਸ਼ਟਾ ਰਾਖੀ ਹੈ॥੨॥੧੨॥੪੩॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਜੇਹੜਾ ਮਨੁੱਖ ਉਸ ਪ੍ਰਭੂ ਦਾ (ਸੇਵਕ) ਬਣ ਗਿਆ, ਉਸ ਨੂੰ ਉਸ ਨੇ ਬਚਾ ਲਿਆ। ਹੇ ਨਾਨਕ! (ਸਰਨ ਪਏ ਮਨੁੱਖ ਨੂੰ) ਸੁਖਦਾਤੇ ਪ੍ਰਭੂ ਨੇ ਆਪ ਹੀ ਸਦਾ (ਆਪਣੇ ਚਰਨਾਂ ਵਿਚ) ਮਿਲਾ ਲਿਆ, ਅਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੨॥੪੩॥

ਪਦ ਅਰਥ ਸੁਖਦਾਤੈ = ਸੁਖਦਾਤੇ ਨੇ। ਪਾਤੀ = ਪਤਿ, ਇੱਜ਼ਤ ॥੨॥੧੨॥੪੩॥

SikhNet (Spanish)Él, el Dios Dador de Éxtasis, nos une en Su Ser, y así, Él Mismo salva nuestro honor. (2-12-43)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino,

ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ; ਪ੍ਰਗਟ ਪ੍ਰਤਾਪੁ ਤੁਮਾਰਾ ॥

doot dusaman sabh tujh te nivareh; pragatt prataap tumaaraa |

Sant Singh KhalsaAll demons and enemies are eradicated by You, Lord; Your glory is manifest and radiant.
Manmohan SinghAll the demons and adversaries are warded off by Thee, O Lord and manifest is Thy glory.
Manmohan Singh (Punjabi)ਸਾਰੇ ਦੋਖੀਆਂ ਤੇ ਦੁਸ਼ਮਨਾਂ ਨੂੰ ਤੂੰ, ਹੇ ਸਾਈਂ! ਦੂਰ ਕਰਦਾ ਹੈ, ਪ੍ਰਤੱਖ ਹੈ ਤੇਰਾ ਤੱਪ ਤੇਜ।
Fareedkot Teeka(ਦੂਤ) ਕਾਮ, ਕ੍ਰੋਧ ਆਦੀ ਵਾ ਦੂਤੀ ਕਰਨੇ ਹਾਰੇ ਦੂਤ ਔ (ਦੁਸਮਨ) ਸੱਤ੍ਰੂ ਸੰਪੂਰਨ ਤੁਝ ਤੇ (ਨਿਵਰਹਿ) ਦੂਰ ਹੋਤੇ ਹੈਂ, ਕਿਉਂਕਿ ਆਪ ਕਾ ਪ੍ਰਤਾਪ ਸੰਸਾਰ ਮੇਂ ਪ੍ਰਗਟ ਹੋ ਰਹਾ ਹੈ॥
Prof. Sahib Singhਹੇ ਪ੍ਰਭੂ! (ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ।

ਪਦ ਅਰਥ ਦੂਤ = ਵੈਰੀ। ਸਭਿ = ਸਾਰੇ। ਤੁਝ ਤੇ = ਤੈਥੋਂ, ਤੇਰੀ ਕਿਰਪਾ ਨਾਲ। ਤੇ = ਤੋਂ। ਨਿਵਰਹਿ = ਦੂਰ ਹੋ ਜਾਂਦੇ ਹਨ। ਪ੍ਰਤਾਪੁ = ਤੇਜ, ਇਕਬਾਲ।

SikhNet (Spanish)Todos los enemigos y adversarios son humillados por Ti, Tu Gloria, oh Dios,

ਜੋ ਜੋ ਤੇਰੇ ਭਗਤ ਦੁਖਾਏ; ਓਹੁ ਤਤਕਾਲ ਤੁਮ ਮਾਰਾ ॥੧॥

jo jo tere bhagat dukhaae; ohu tatakaal tum maaraa |1|

Sant Singh KhalsaWhoever harms Your devotees, You destroy in an instant. ||1||
Manmohan SinghWho-so-ever annoys Thine saints, him Thou destroyest forth-with.
Manmohan Singh (Punjabi)ਜੋ ਕੋਈ ਭੀ ਤੇਰੇ ਸਾਧੂਆਂ ਨੂੰ ਦੁੱਖੀ ਕਰਦਾ ਹੈ, ਉਸ ਨੂੰ ਤੂੰ ਤੁਰੰਤ ਹੀ ਮਾਰ ਮੁਕਾਉਂਦਾ ਹੈ।
Fareedkot Teekaਜੋ ਜੋ ਤੁਮਾਰੇ ਭਗਤੋਂ ਕੋ ਦੁਖਾਵਤਾ ਹੈ, ਸੋ ਆਪ ਨੇ ਤਾਤਕਾਲ ਹੀ ਮਾਰਾ ਹੈ॥੧॥
Prof. Sahib Singhਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ ॥੧॥

ਪਦ ਅਰਥ ਜੋ ਜੋ = ਜੇਹੜਾ ਜੇਹੜਾ ਮਨੁੱਖ। ਦੁਖਾਏ = ਦੁੱਖ ਦੇਂਦਾ ਹੈ। ਓਹੁ = {ਇਕ-ਵਚਨ} ਉਹ ਮਨੁੱਖ। ਤਤਕਾਲ = ਉਸੇ ਵੇਲੇ। ਮਾਰਾ = ਮਾਰ ਦਿੱਤਾ, ਆਤਮਕ ਮੌਤੇ ਮਾਰ ਦਿੱਤਾ ॥੧॥

SikhNet (Spanish)es manifiesta para todos; y aquél que cause algún dolor a Tus Devotos, a él lo destruyes en un instante. (1)

ਨਿਰਖਉ ਤੁਮਰੀ ਓਰਿ ਹਰਿ ਨੀਤ ॥

nirkhau tumaree or har neet |

Sant Singh KhalsaI look to You continually, Lord.
Manmohan SinghO God, I ever look towards Thee.
Manmohan Singh (Punjabi)ਹੇ ਹਰੀ! ਮੈਂ ਸਦਾ ਤੇਰੇ ਵੱਲ ਤਕਦਾ ਹਾਂ।
Fareedkot Teekaਹੇ ਹਰੀ! ਮੇਂ ਨਿਤੰਪ੍ਰਤੀ ਤੁਮਾਰੀ ਤਰਫ ਹੀ ਦੇਖਤਾ ਹੂੰ, ਭਾਵ ਸੇ ਆਪ ਕਾ ਹੀ ਭਰੋਸਾ ਹੈ॥
Prof. Sahib Singhਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ।

ਪਦ ਅਰਥ ਨਿਰਖਉ = ਨਿਰਖਉਂ, ਮੈਂ ਧਿਆਨ ਨਾਲ ਵੇਖਦਾ ਹਾਂ, ਮੈਂ ਤੱਕਦਾ ਹਾਂ। ਓਰਿ = ਪਾਸੇ ਵਲ। ਨੀਤ = ਸਦਾ।

SikhNet (Spanish)Oh Dios,

ਮੁਰਾਰਿ ਸਹਾਇ ਹੋਹੁ ਦਾਸ ਕਉ; ਕਰੁ ਗਹਿ. ਉਧਰਹੁ ਮੀਤ ॥ ਰਹਾਉ ॥

muraar sahaae hohu daas kau; kar geh. udharahu meet | rahaau |

Sant Singh KhalsaO Lord, Destroyer of ego, please, be the helper and companion of Your slaves; take my hand, and save me, O my Friend! ||Pause||
Manmohan SinghO my Friend, the enemy of pride, be Thou Thy slave's succourer and holding me by the hand, rescue me. Pause.
Manmohan Singh (Punjabi)ਹੇ ਹੰਕਾਰ ਦੇ ਵੇਰੀ ਪ੍ਰਭੂ! ਮੇਰੇ ਮਿੱਤਰ, ਤੂੰ ਆਪਣੇ ਗੋਲੇ ਦਾ ਸਹਾਇਕ ਹੋ ਜਾ ਅਤੇ ਮੈਨੂੰ ਹੱਥੋਂ ਪਕੜ ਕੇ, ਮੇਰਾ ਪਾਰ ਉਤਾਰਾ ਕਰ। ਠਹਿਰਾਉ।
Fareedkot Teekaਤਾਂ ਤੇ ਹੇ ਮੁਰਾਰੀ ਮਿਤ੍ਰ! ਮੈਂ ਦਾਸ ਕੋ ਸਹਾਇਕ ਹੋ ਕਰ ਹਾਥ ਪਕੜ ਕਰ ਸੰਸਾਰ ਸਮੁੰਦਰ ਸੇ ਉਧਾਰੋ॥ ਰਹਾਉ ॥
Prof. Sahib Singh(ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ। ਹੇ ਮਿੱਤਰ ਪ੍ਰਭੂ! (ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ ਰਹਾਉ॥

ਪਦ ਅਰਥ ਮੁਰਾਰਿ = ਹੇ ਮੁਰਾਰੀ! ਹੇ ਹਰੀ! ਸਹਾਇ = ਮਦਦਗਾਰ। ਕਰੁ = ਹੱਥ। ਗਹਿ = ਫੜ ਕੇ। ਉਧਰਹੁ = ਬਚਾ ਲਵੋ। ਮੀਤ = ਹੇ ਮਿੱਤਰ! ॥ਰਹਾਉ॥

SikhNet (Spanish)Te miro siempre, por favor sé mi Soporte, llévame de la mano y sálvame. (Pausa)

ਸੁਣੀ ਬੇਨਤੀ ਠਾਕੁਰਿ ਮੇਰੈ; ਖਸਮਾਨਾ ਕਰਿ ਆਪਿ ॥

sunee benatee tthaakur merai; khasamaanaa kar aap |

Sant Singh KhalsaMy Lord and Master has heard my prayer, and given me His protection.
Manmohan SinghMy Lord has heard me supplication and has afforded me His refuge.
Manmohan Singh (Punjabi)ਮੇਰੇ ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ, ਅਤੇ ਮੈਨੂੰ ਆਪਣੀ ਪਨਾਹ (ਰਾਖੀ) ਪ੍ਰਦਾਨ ਕੀਤੀ ਹੈ।
Fareedkot Teekaਤਾਂ ਤੇ ਹੇ ਮੇਰੇ ਠਾਕੁਰ! ਆਪ ਨੇ ਮੇਰੀ ਬੇਨਤੀ ਜਬ ਸੇ ਸ੍ਰਵਨ ਕਰੀ ਹੈ ਤਬ ਤੇ ਹੀ ਮੇਰਾ (ਖਸਮਾਨਾ) ਪਖ੍ਯ ਕੀਆ ਹੈ॥
Prof. Sahib Singhਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ,

ਪਦ ਅਰਥ ਠਾਕੁਰਿ ਮੇਰੈ = ਮੇਰੇ ਠਾਕੁਰ ਨੇ। ਖਸਮਾਨਾ = ਖਸਮ ਵਾਲਾ ਫ਼ਰਜ਼। ਕਰਿ = ਕਰ ਕੇ।

SikhNet (Spanish)Vean, el Señor escuchó mi oración y me otorgó Su Refugio, y así es que vivo en Éxtasis,

ਨਾਨਕ ਅਨਦ ਭਏ. ਦੁਖ ਭਾਗੇ; ਸਦਾ ਸਦਾ ਹਰਿ ਜਾਪਿ ॥੨॥੧੩॥੪੪॥

naanak anad bhe. dukh bhaage; sadaa sadaa har jaap |2|13|44|

Sant Singh KhalsaNanak is in ecstasy, and his pains are gone; he meditates on the Lord, forever and ever. ||2||13||44||
Manmohan SinghNanak is in bliss, his woes are dispelled, and ever, ever, he meditates on the Lord.
Manmohan Singh (Punjabi)ਨਾਨਕ ਅਨੰਦਤ ਹੋ ਗਿਆ ਹੈ, ਉਸ ਦੇ ਦੁੱਖੜੇ ਦੂਰ ਹੋ ਗਏ ਹਨ ਅਤੇ ਨਿੱਤ ਨਿੱਤ ਹੀ ਉਹ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੀ ਤੇ ਹਰਿ ਨਾਮ ਜਾਪ ਕੋ ਮਨ ਤਨ ਸੇ ਸਰਬ ਕਾਲ ਮੇਂ ਜਪ ਕਰ ਕੇ ਹਮ ਅਨੰਦ ਭਏ ਹੈਂ ਔਰ ਦੁਖ ਹਮਾਰੇ ਭਾਗ ਗਏ ਹੈਂ ਅਰਥਾਤ ਦੂਰ ਭਏ ਹੈਂ॥੨॥੧੩॥੪੪॥☬ਪਰਮੇਸ੍ਵਰ ਕੀ ਭਗਤੋਂ ਪਰ ਦਿਆਲਤਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ ॥੨॥੧੩॥੪੪॥

ਪਦ ਅਰਥ ਜਾਪਿ = ਜਪ ਕੇ ॥੨॥੧੩॥੪੪॥

SikhNet (Spanish)mis aflicciones han sido disipadas y paso el tiempo de mi vida meditando en mi Único Dios. (2-13-44)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਚਤੁਰ ਦਿਸਾ ਕੀਨੋ ਬਲੁ ਅਪਨਾ; ਸਿਰ ਊਪਰਿ ਕਰੁ ਧਾਰਿਓ ॥

chatur disaa keeno bal apanaa; sir aoopar kar dhaario |

Sant Singh KhalsaHe has extended His power in all four directions, and placed His hand upon my head.
Manmohan SinghThe Lord, has extended His might in the four directions and He has put His hand on my head.
Manmohan Singh (Punjabi)ਪ੍ਰਭੂ ਨੇ ਚੌਹਾਂ ਹੀ ਕੂੰਟਾਂ ਅੰਦਰ ਆਪਦੀਸ਼ਕਤੀ ਪਸਾਰੀ ਹੋਈ ਹ। ਅਤੇ ਮੇਰੇ ਸੀਸ ਉਤੇ ਆਪਣਾ ਹੱਥ ਟਿਕਾਇਆ ਹੋਇਆ ਹੈ।
Fareedkot Teekaਜਿਸ ਵਾਹਿਗੁਰੂ ਨੇ ਚਾਰੋਂ ਦਿਸ਼ੋਂ ਮੇਂ ਅਪਨਾ ਬਲ ਕੀਆ ਹੂਆ, ਭਾਵ ਸੇ ਸਰਬ ਸੰਸਾਰ ਜਿਸ ਕੇ ਅਧੀਨ ਹੈ, ਤਿਸ ਹਰੀ ਨੇ ਆਪਨੇ ਦਾਸ ਕੇ ਸੀਸ ਪਰ ਹਾਥ ਧਾਰਿਆ ਹੈ॥
Prof. Sahib Singhਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ।

ਪਦ ਅਰਥ ਚਤੁਰ = ਚਾਰ। ਦਿਸਾ = ਤਰਫ਼ਾਂ, ਪਾਸੇ। ਥਲੁ = ਸ਼ਕਤੀ। ਕਰੁ = ਹੱਥ {ਇਕ-ਵਚਨ}।

SikhNet (Spanish)Por todas partes, el Señor ha manifestado Su Poder,

ਕ੍ਰਿਪਾ ਕਟਾਖੵ. ਅਵਲੋਕਨੁ ਕੀਨੋ; ਦਾਸ ਕਾ ਦੂਖੁ ਬਿਦਾਰਿਓ ॥੧॥

kripaa kattaakhay. avalokan keeno; daas kaa dookh bidaario |1|

Sant Singh KhalsaGazing upon me with his Eye of Mercy, He has dispelled the pains of His slave. ||1||
Manmohan SinghBeholding with His eye of mercy, He has dispelled the pains of his slave.
Manmohan Singh (Punjabi)ਆਪਣੀ ਮਿਹਰ ਦੀ ਅੱਖ ਨਾਲ ਵੇਖ ਕੇ ਉਸ ਨੇ ਆਪਣੇਦਾਸ ਦੇ ਦੁੱਖੜੇ ਦੂਰ ਕਰ ਦਿੱਤੇ ਹਨ।
Fareedkot Teekaਪੁਨਾ ਜਬ ਕ੍ਰਿਪਾ ਦ੍ਰਿਸਟੀ ਕਰ ਕੇ ਦੇਖਣਾ ਕੀਆ ਹੈ, ਤਿਸੀ ਤੇ ਦਾਸੋਂ ਕਾ ਪ੍ਰਤਖ ਵਾ ਜਨਮ ਮਰਨ ਆਦੀ ਦੁਖ (ਬਿਦਾਰਿਓ) ਨਸਟ ਕੀਆ ਹੈ॥੧॥
Prof. Sahib Singhਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ ॥੧॥

ਪਦ ਅਰਥ ਕਟਾਖ੍ਹ = ਨਿਗਾਹ। ਅਵਲੋਕਨੁ = ਵੇਖਣ। ਅਵਲੋਕਨੁ ਕੀਨੋ = ਵੇਖਿਆ। ਬਿਦਾਰਿਓ = ਦੂਰ ਕਰ ਦਿੱਤਾ ॥੧॥

SikhNet (Spanish)y fijando Su Mirada de Gracia sobre mi, ha desvanecido todo mi dolor. (1)

ਹਰਿ ਜਨ ਰਾਖੇ ਗੁਰ ਗੋਵਿੰਦ ॥

har jan raakhe gur govind |

Sant Singh KhalsaThe Guru, the Lord of the Universe, has saved the Lord's humble servant.
Manmohan SinghGod's serf, the Guru-God has saved.
Manmohan Singh (Punjabi)ਰੱਬ ਦੇ ਗੋਲੇ ਨੂੰ ਰੱਬ ਰੂਪ ਗੁਰਾਂ ਨੇ ਬਚਾ ਲਿਆ ਹੈ।
Fareedkot Teekaਜੋ ਹਰਿ ਕੇ (ਜਨ) ਦਾਸ ਗੋਬਿੰਦ ਰੂਪ ਗੁਰੋਂ ਨੇ ਆਪ ਹੀ ਦੁਖੋਂ ਵਿਕਾਰੋਂ ਮੇਂ ਰਾਖੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ।

ਪਦ ਅਰਥ ਜਨ = ਸੇਵਕ, ਦਾਸ {ਬਹੁ-ਵਚਨ}। ਗੁਰ ਗੋਵਿੰਦ = ਵੱਡੇ ਮਾਲਕ ਨੇ। ਗੋਵਿੰਦ = ਪ੍ਰਿਥਵੀ ਦਾ ਮਾਲਕ।

SikhNet (Spanish)A los Santos del Señor, el Señor Mismo los salva, y llevándome hasta Su Pecho,

ਕੰਠਿ ਲਾਇ. ਅਵਗੁਣ ਸਭਿ ਮੇਟੇ; ਦਇਆਲ ਪੁਰਖ ਬਖਸੰਦ ॥ ਰਹਾਉ ॥

kantth laae. avagun sabh mette; deaal purakh bakhasand | rahaau |

Sant Singh KhalsaHugging me close in His embrace, the merciful, forgiving Lord has erased all my sins. ||Pause||
Manmohan SinghHugging me to His bosom, the compassionate and forgiving Lord has wiped off all my sins. Pause.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ, ਮਿਹਰਬਾਨ ਅਤੇ ਬਖਸ਼ਣਹਾਰ ਸਾਹਿਬ ਨੇ ਮੇਰੇ ਸਾਰੇ ਪਾਪ ਮੇਟ ਛੱਡੇ ਹਨ। ਠਹਿਰਾਉ।
Fareedkot Teekaਤਿਨ ਕੋ ਦਿਆਲ ਪੁਰਖ ਨੇ ਅਪਨੇ ਕੰਠ ਸਾਥ ਲਗਾਇ ਕਰ ਕੇ ਸੰਪੂਰਨ ਅਵਗੁਣ ਮਿਟਾਇ ਦੀਏ ਹੈਂ॥ ਰਹਾਉ ॥
Prof. Sahib Singh(ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ ਰਹਾਉ॥

ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ। ਸਭਿ = ਸਾਰੇ। ਪੁਰਖ = ਸਰਬ-ਵਿਆਪਕ ॥ਰਹਾਉ॥

SikhNet (Spanish)ha borrado todos mi errores, así de Bondadoso es mi Dios. (Pausa)

ਜੋ ਮਾਗਹਿ ਠਾਕੁਰ ਅਪੁਨੇ ਤੇ; ਸੋਈ ਸੋਈ ਦੇਵੈ ॥

jo maageh tthaakur apune te; soee soee devai |

Sant Singh KhalsaWhatever I ask for from my Lord and Master, he gives that to me.
Manmohan SinghWhatever I ask of my Lord exactly that He blessed me with.
Manmohan Singh (Punjabi)ਜਿਹੜਾ ਕੁਛ ਭੀ ਮੈਂ ਆਪਣੇ ਪ੍ਰਭੂ ਕੋਲੋਂ ਮੰਗਦਾ ਹਾਂ, ਉਹ, ਉਹ ਹੀ, ਉਹ ਮੈਨੂੰ ਬਖਸ਼ਸ਼ ਕਰਦਾ ਹੈ।
Fareedkot Teekaਵੁਹ ਦਾਸ ਅਪਨੇ ਠਾਕਰ ਤੇ ਜੋ ਜੋ ਮਾਂਗਤੇ ਹੈਂ ਵਾਹਿਗੁਰੂ ਤਿਨੋਂ ਕੋ ਸੋਈ ਸੋਈ ਪਦਾਰਥ ਦੇਤਾ ਹੈ, ਭਾਵ ਸੇ ਤਿਨ ਕੀ ਸਰਬ ਇਛਾ ਪੂਰਨ ਕਰਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ।

ਪਦ ਅਰਥ ਮਾਗਹਿ = ਮੰਗਦੇ ਹਨ। ਤੇ = ਤੋਂ।

SikhNet (Spanish)Lo que sea que el Esclavo del Señor, Nanak recita con sus labios,

ਨਾਨਕ ਦਾਸੁ. ਮੁਖ ਤੇ ਜੋ ਬੋਲੈ; ਈਹਾ ਊਹਾ ਸਚੁ ਹੋਵੈ ॥੨॥੧੪॥੪੫॥

naanak daas. mukh te jo bolai; eehaa aoohaa sach hovai |2|14|45|

Sant Singh KhalsaWhatever the Lord's slave Nanak utters with his mouth, proves to be true, here and hereafter. ||2||14||45||
Manmohan SinghWhatever the Lord's slave Nanak utters with his mouth proves true both here and hereafter.
Manmohan Singh (Punjabi)ਜਿਹੜਾ ਕੁਝ ਭੀ ਸਾਈਂ ਦਾ ਸੇਵਕ ਨਾਨਕ, ਆਪਣੇ ਮੂੰਹ ਤੋਂ ਆਖਦਾ ਹੈ, ਉਹ ਏਥੇ ਤੇ ਓਥੇ (ਲੋਕ ਪ੍ਰਲੋਕ ਵਿੱਚ) ਦੋਨਾਂ ਥਾਈਂ ਸੱਚ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪ੍ਰਭੂ ਕਾ ਦਾਸ ਜੋ ਮੁਖ ਤੇ ਬਚਨ ਉਚਾਰਨ ਕਰਤਾ ਹੈ, ਸੋ ਇਸ ਲੋਕ ਔ ਪ੍ਰਲੋਕ ਮੇਂ ਸਚ ਹੋਤਾ ਹੈ॥੨॥੧੪॥੪੫॥
Prof. Sahib Singhਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ ॥੨॥੧੪॥੪੫॥

ਪਦ ਅਰਥ ਮੁਖ ਤੇ = ਮੂੰਹੋਂ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਬਚਨ, ਅਟੱਲ ਬਚਨ ॥੨॥੧੪॥੪੫॥

SikhNet (Spanish)se vuelve Eternamente Verdad, aquí y aquí después. (2-14-45) P. 682.

Open this shabad →

Ang 681 of 1430