ਜਨਮ ਜਨਮ ਭਰਮਤ ਫਿਰਿਓ; ਮਿਟਿਓ ਨ. ਜਮ ਕੋ ਤ੍ਰਾਸੁ ॥
janam janam bharamat firio; mittio na. jam ko traas |
Sant Singh KhalsaMortals wander lost and confused through countless lifetimes; their fear of death is never removed.
Manmohan SinghMan wanders about in many births and his fear of death is removed not.
Manmohan Singh (Punjabi)ਇਨਸਾਨ ਦੇ ਘਣੇਰਿਆਂ ਜਨਮਾਂ ਅੰਦਰ ਭਟਕਦਾ ਫਿਰਦਾ ਹੈ ਅਤੇ ਉਸ ਦਾ ਮੌਤ ਦਾ ਡਰ ਦੂਰ ਨਹੀਂ ਹੁੰਦਾ।
Fareedkot Teekaਹੇ (ਮਨ) ਪ੍ਯਾਰੇ! ਤੂੰ ਬਹੁਤ ਜਨਮੋਂ ਮੇਂ ਭ੍ਰਮਤਾ ਫਿਰਾ ਹੈਂ, ਪਰੰਤੂ ਜਮ ਕਾ ਭ੍ਯ ਤੇਰਾ ਨਹੀਂ ਮਿਟਾ ਹੈ॥
Prof. Sahib Singh(ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ।
ਪਦ ਅਰਥ ਜਨਮ ਜਨਮ = ਅਨੇਕਾਂ ਜਨਮਾਂ ਵਿਚ। ਕੋ = ਦਾ। ਤ੍ਰਾਸੁ = ਡਰ।
SikhNet (Spanish)Los mortales vagan perdidos y confundidos, a través de innumerables vidas,
ਕਹੁ ਨਾਨਕ. ਹਰਿ ਭਜੁ ਮਨਾ; ਨਿਰਭੈ ਪਾਵਹਿ ਬਾਸੁ ॥੩੩॥
kahu naanak. har bhaj manaa; nirabhai paaveh baas |33|
Sant Singh KhalsaSays Nanak, vibrate and meditate on the Lord, and you shall dwell in the Fearless Lord. ||33||
Manmohan SinghSays Nanak, O man, ponder thou over thy Lord, that thou may abides in the fearless God.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ, ਆਪਣੇ ਸਾਈਂ ਦਾ ਆਰਾਧਨ ਕਰ, ਤਾਂ ਜੋ ਤੈਨੂੰ ਨਿਡਰ ਹਰੀ ਵਿੱਚ ਵਾਸਾ ਮਿਲ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਅਬ ਭੀ ਹਰਿ ਕਾ ਭਜਨ ਕਰ, ਤੋ ਜਮ ਭਯ ਰਹਿਤ ਨਿਰਭ੍ਯ ਸਥਾਨ ਮੇਂ ਬਾਸਾ ਪਾਵੇਂਗਾ॥੩੩॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੩੩॥
ਪਦ ਅਰਥ ਨਿਰਭੈ = ਨਿਡਰ ਅਵਸਥਾ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੩੩॥
SikhNet (Spanish)su miedo a la muerte nunca le es removido, vibra y medita en el Señor y habitarás en el Valiente Señor. (33)