ੴ

ਸਿੱਖਬਾਣੀ · SikhBani

ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥

oe din pehar moorat pal kaise oe pal gharee kihaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaydaaraa · Ang 1120 · 7 lines
Translations

ਕੇਦਾਰਾ ਮਹਲਾ ੫ ॥

kedaaraa mahalaa 5 |

Sant Singh KhalsaKaydaaraa, Fifth Mehl:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਪ੍ਰਿਅ ਕੀ ਪ੍ਰੀਤਿ ਪਿਆਰੀ ॥

pria kee preet piaaree |

Sant Singh KhalsaI love the Love of my Beloved.
Manmohan SinghDear unto me is the love of my beloved.
Manmohan Singh (Punjabi)ਲਾਲਡਾ ਲਗਦਾ ਹੈ ਮੈਨੂੰ ਆਪਣੇ ਪ੍ਰੀਤਮ ਦਾ ਪ੍ਰੇਮ।
Fareedkot Teekaਹੇ ਪਤੀ! ਤੇਰੇ ਪ੍ਰੀਤ ਮੁਝ ਕੋ ਪਿਆਰੀ ਲਾਗਤੀ ਹੈ॥
Prof. Sahib Singhਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ।

ਪਦ ਅਰਥ ਪ੍ਰਿਅ ਕੀ = ਪਿਆਰੇ ਪ੍ਰਭੂ ਦੀ। ਪਿਆਰੀ = (ਮਨ ਨੂੰ) ਚੰਗੀ ਲੱਗਦੀ ਹੈ।

SikhNet (Spanish)Amoroso y lleno de Éxtasis es mi Señor, sí, mi mente está envuelta en el Pensamiento sobre Él,

ਮਗਨ ਮਨੈ ਮਹਿ ਚਿਤਵਉ ਆਸਾ; ਨੈਨਹੁ ਤਾਰ ਤੁਹਾਰੀ ॥ ਰਹਾਉ ॥

magan manai meh chitvau aasaa; nainahu taar tuhaaree | rahaau |

Sant Singh KhalsaMy mind is intoxicated with delight, and my consciousness is filled with hope; my eyes are drenched with Your Love. ||Pause||
Manmohan SinghMy Lord, joy-immersed is my mind. I think of Thine support and within mine eyes is Thy love. Pause.
Manmohan Singh (Punjabi)ਮੇਰੇ ਸਾਈਂ, ਅਨੰਦ-ਭਿੰਨ ਹੈ ਮੇਰਾ ਮਨੂਆ। ਮੈਂ ਤੇਰੇ ਆਸਰੇ ਦਾ ਖਿਆਲ ਕਰਦਾ ਹਾਂ ਅਤੇ ਮੇਰੀਆਂ ਅੱਖਾਂ ਵਿੱਚ ਤੇਰੀ ਪ੍ਰੀਤ ਹੈ। ਠਹਿਰਾਉ।
Fareedkot Teekaਮਨ ਕੇ ਵਿਖੇ ਮਗਨ ਹੋ ਰਹਾ ਹੂੰ ਔਰ ਆਸਾ ਕਰ ਕੇ ਤੇਰਾ ਹੀ ਚਿੰਤਨ ਕਰਤਾ ਹੂੰ ਔਰ ਨੇਤ੍ਰੋਂ ਮੇਂ ਤੁਮਾਰੀ ਤਾਰ ਅਰਥਾਤ ਪ੍ਰੀਤੀ ਲਗ ਰਹੀ ਹੈ॥ ਰਹਾਉ ॥
Prof. Sahib Singhਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ॥ ਰਹਾਉ॥

ਪਦ ਅਰਥ ਮਗਨ = ਮਸਤ। ਮਨੈ ਮਹਿ = ਮਨ ਮਹਿ ਹੀ, ਮਨ ਵਿਚ ਹੀ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਨੈਨਹੁ = (ਮੇਰੀਆਂ) ਅੱਖਾਂ ਵਿਚ। ਤਾਰ ਤੁਹਾਰੀ = ਤੇਰੀ ਹੀ ਖਿੱਚ ॥ ਰਹਾਉ॥

SikhNet (Spanish)en Su Esperanza y mi atención esta entonada en Él. (1-Pausa)

ਓਇ ਦਿਨ ਪਹਰ. ਮੂਰਤ ਪਲ ਕੈਸੇ; ਓਇ ਪਲ ਘਰੀ, ਕਿਹਾਰੀ ॥

oe din pehar. moorat pal kaise; oe pal gharee, kihaaree |

Sant Singh KhalsaBlessed is that day, that hour, minute and second when the heavy, rigid shutters are opened, and desire is quenched.
Manmohan SinghHow good is that day, watch, moment and trice and how beauteous is that instant and hour,
Manmohan Singh (Punjabi)ਉਹ ਦਿਨ, ਪਹਿਰ, ਮੁਹਤ ਅਤੇ ਸਮਾਂ ਕਿਨਾਂ ਚੰਗਾ ਤੇ ਉਹ ਛਿਨ ਅਤੇ ਘੰਟਾ ਕਿੰਨਾ ਸੋਹਣਾ ਹੈ,
Fareedkot Teekaਵਹੁ ਦਿਨ ਅਰ ਪਹਿਰ, ਮਹੂਰਤ ਪੁਨਾ ਪਲ ਕੈਸੇ ਹੋਵੇਗੇ ਅਰ ਵਹੁ ਨੇਤ੍ਰੋਂ ਕੀ ਪਲਕ ਅਰ ਘੜੀ (ਕਿਹਾਰੀ) ਕੈਸੀ ਹੋਵੈਗੀ?
Prof. Sahib Singhਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ,

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੂਰਤ = ਮੁਹੂਰਤ। ਕੈਸੇ = ਕਿਹੋ ਜਿਹੇ? ਬੜੇ ਹੀ ਸੁਹਾਵਣੇ। ਘਰੀ = ਘੜੀ। ਕਿਹਾਰੀ = ਕਿਹੋ ਜਿਹੀ? ਬੜੀ ਹੀ ਸੋਹਣੀ।

SikhNet (Spanish)Oh Dios, qué auspicioso es ese día, esa hora, ese momento, cuando la Verdadera Puerta se abre,

ਖੂਲੇ ਕਪਟ ਧਪਟ. ਬੁਝਿ ਤ੍ਰਿਸਨਾ; ਜੀਵਉ ਪੇਖਿ ਦਰਸਾਰੀ ॥੧॥

khoole kapatt dhapatt. bujh trisanaa; jeevau pekh darasaaree |1|

Sant Singh KhalsaSeeing the Blessed Vision of Your Darshan, I live. ||1||
Manmohan Singhwhen the hard shutters are opened, the desire is quenched and I live by seeing Thine sight, O Lord.
Manmohan Singh (Punjabi)ਜਦ ਸਖਤ ਤਖਤੇ ਖੁਲ੍ਹ ਜਾਂਦੇ ਹਨ, ਮੇਰੀ ਖ਼ਾਹਿਸ਼ ਬੁਝ ਜਾਂਦੀ ਹੈ ਅਤੇ ਮੈਂ ਤੇਰਾ ਦੀਦਾਰ ਦੇਖ ਕੇ ਜੀਉਂਦਾ ਹਾਂ, ਹੇ ਸੁਆਮੀ!
Fareedkot Teekaਕਿ ਜਿਸ ਵੇਲੇ ਕਪਟ ਰੂਪ ਗਾਂਠ (ਧਪਟ) ਸੀਘ੍ਰ ਹੀ ਖੁਲ ਜਾਵੇਗੀ ਅਰ ਤ੍ਰਿਸਨਾ ਅਗਨੀ ਬੁਝ ਜਾਵੇਗੀ, ਅਰ ਤੇਰੇ ਸਰਗੁਣ ਵਾ ਨਿਰਗੁਣ ਦਰਸਨ ਕੋ ਵੇਖ ਕਰ ਜੀਵੋਂਗੀ॥੧॥
Prof. Sahib Singhਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ। ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥

ਪਦ ਅਰਥ ਕਪਟ = ਕਿਵਾੜ। ਧਪਟ = ਝਟਪਟ। ਬੁਝਿ = ਬੁਝ ਕੇ। ਜੀਵਉ = ਜੀਵਉਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪੇਖਿ = ਵੇਖ ਕੇ ॥੧॥

SikhNet (Spanish)las pasiones son sofocadas de inmediato y vivo entonces en Tu Presencia de Éxtasis. (1)

ਕਉਨੁ ਸੁ ਜਤਨੁ. ਉਪਾਉ ਕਿਨੇਹਾ; ਸੇਵਾ ਕਉਨ ਬੀਚਾਰੀ ॥

kaun su jatan. upaau kinehaa; sevaa kaun beechaaree |

Sant Singh KhalsaWhat is the method, what is the effort, and what is the service, which inspires me to contemplate You?
Manmohan SinghWhich is the way, what the effort and what service should I think of, to meet Thee, O Lord?
Manmohan Singh (Punjabi)ਤੈਨੂੰ ਮਿਲਣ ਲਈ ਮੈਂ ਕਿਹੜਾ ਤਰੀਕਾ ਕਰਾਂ, ਕੀ ਉਪਰਾਲਾ ਅਤੇ ਤੈਨੂੰ ਮਿਲਣ ਲਈ, ਮੈਂ ਕਿਹੜੀ ਘਾਲ ਦਾ ਖਿਆਲ ਕਰਾਂ, ਹੇ ਸਾਈਂ।
Fareedkot Teekaਬਾਣੀ ਕਰ ਕੇ ਪ੍ਰਾਪਤੀ ਕਾ ਕੌਨ ਸਾ ਜਤਨੁ ਹੈ ਅਰ ਮਨ ਕਰ ਕੇ ਕੈਸਾ ਉਪਾਇ ਕਰਨਾ ਜੋਗੁ ਹੈ ਪੁਨਾ ਤਨ ਕਰ ਕੇ ਕੌਨ ਸੀ ਸੇਵਾ ਬੀਚਾਰੀ ਹੈ, ਭਾਵ ਸਭ ਸਾਧਨ ਸਤਸੰਗ ਦੇ ਅੰਤ੍ਰ ਹੈਂ॥
Prof. Sahib Singh(ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ)।

ਪਦ ਅਰਥ ਸੁ = ਉਹ। ਉਪਾਉ = ਹੀਲਾ। ਬੀਚਾਰੀ = ਬੀਚਾਰੀਂ, ਮੈਂ ਵਿਚਾਰਾਂ।

SikhNet (Spanish)¿Qué tipo de esfuerzo me llevará hasta Ti? ¿Qué tipo de servicio podría hacer?

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ; ਸੰਤਹ ਸੰਗਿ ਉਧਾਰੀ ॥੨॥੩॥੫॥

maan abhimaan mohu taj naanak; santah sang udhaaree |2|3|5|

Sant Singh KhalsaAbandon your egotistical pride and attachment; O Nanak, you shall be saved in the Society of the Saints. ||2||3||5||
Manmohan SinghShed thy self-conceit, pride and worldly love, O Nanak and thou shall be served in the society of saints.
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ, ਗਰੂਰ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ, ਹੇ ਨਾਨਕ! ਅਤੇ ਤੂੰ ਸਤਿਸੰਗਤ ਅੰਦਰ ਤਰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸੰਤੋਂ ਨੇ ਮਾਨ, ਅਭਮਾਨ ਅਰ ਮੋਹ ਕੋ ਤ੍ਯਾਗਾ ਹੈ, ਤਿਨ ਸੰਤੋਂ ਕੇ ਸੰਗ ਕਰਨੇ ਕਰ ਉਧਾਰ ਹੋਤਾ ਹੈ॥੨॥੩॥੫॥
Prof. Sahib Singhਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ॥੨॥੩॥੫॥

ਪਦ ਅਰਥ ਤਜਿ = ਤਿਆਗ ਕੇ। ਸੰਗਿ = ਸੰਗਤ ਵਿਚ। ਉਧਾਰੀ = ਉਧਾਰ, ਪਾਰ-ਉਤਾਰਾ ॥੨॥੩॥੫॥

SikhNet (Spanish)Deshazte de tu ego negativo y de tus deseos, oh, dice Nanak, y serás salvado, asociándote con los Santos. (2-3-5)
Answers quote the Granth verbatim with Ang citations. AI commentary is not Gurbani and not a religious ruling.