ਕੇਦਾਰਾ ਮਹਲਾ ੫ ॥
kedaaraa mahalaa 5 | Ang 1119
Sant Singh KhalsaKaydaaraa, Fifth Mehl:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.
ਹਰਿ ਕੇ ਦਰਸਨ ਕੋ, ਮਨਿ ਚਾਉ ॥
har ke darasan ko, man chaau | Ang 1119
Sant Singh KhalsaMy mind yearns for the Blessed Vision of the Lord's Darshan.
Manmohan SinghI have a yearning in my mind for the vision of my God.
Manmohan Singh (Punjabi)ਮੈਨੂੰ ਆਪਣੇ ਵਾਹਿਗੁਰੂ ਦੇ ਦੀਦਾਰ ਦੀ ਆਪਣੇ ਚਿੱਤ ਅੰਦਰ ਉਮੰਗ ਹੈ।
Fareedkot Teekaਹੇ ਹਰੀ! ਮੇਰੇ ਮਨ ਕੇ ਵਿਖੇ ਤੇਰੇ ਦਰਸਨ ਕਾ ਚਾਉ ਹੈ॥
Prof. Sahib Singhਮੇਰੇ ਮਨ ਵਿਚ ਹਰੀ ਦੇ ਦਰਸਨ ਦੀ ਤਾਂਘ ਹੈ।ਪਦ ਅਰਥ ਕੋ = ਦਾ। ਮਨਿ = ਮਨ ਵਿਚ।
SikhNet (Spanish)Mi mente se muere por tener la Visión del Darshan de mi Señor.
ਕਰਿ ਕਿਰਪਾ ਸਤਸੰਗਿ ਮਿਲਾਵਹੁ; ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥
kar kirapaa satasang milaavahu; tum devahu apano naau | rahaau | Ang 1119
Sant Singh KhalsaPlease grant Your Grace, and unite me with the Society of the Saints; please bless me with Your Name. ||Pause||
Manmohan SinghIn Thy mercy, unite Thou me with the society of saints and bless me with Thy Name. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਤੂੰ ਮੈਨੂੰ ਸਤਿਸੰਗਤ ਨਾਲ ਜੋੜ ਦੇ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ। ਠਹਿਰਾਓ।
Fareedkot Teekaਕ੍ਰਿਪਾ ਦ੍ਰਿਸਟੀ ਕਰ ਕੇ ਮੇਰੇ ਕੋ ਸਤਸੰਗ ਮੇਂ ਮਿਲਾ ਦੇਵੋ ਅਰ ਤੁਮ ਅਪਨਾ ਨਾਮੁ ਮੇਰੇ ਕੋ ਦੋਵੋ॥ ਰਹਾਉ ॥
Prof. Sahib Singhਹੇ ਹਰੀ! ਮਿਹਰ ਕਰ ਕੇ ਮੈਨੂੰ ਸਾਧ ਸੰਗਤ ਵਿਚ ਮਿਲਾਈ ਰੱਖ, (ਤੇ ਉਥੇ ਰੱਖ ਕੇ) ਮੈਨੂੰ ਆਪਣਾ ਨਾਮ ਬਖ਼ਸ਼ ॥ ਰਹਾਉ॥ਪਦ ਅਰਥ ਕਰਿ = ਕਰ ਕੇ। ਸਤ ਸੰਗਿ = ਸਾਧ ਸੰਗਤ ਵਿਚ ॥ ਰਹਾਉ॥
SikhNet (Spanish)Ten Compasión de mí, guíame hasta Tus Santo y bendíceme con Tu Nombre. (Pausa)
ਕਰਉ ਸੇਵਾ. ਸਤ ਪੁਰਖ ਪਿਆਰੇ; ਜਤ ਸੁਨੀਐ. ਤਤ ਮਨਿ ਰਹਸਾਉ ॥
krau sevaa. sat purakh piaare; jat suneeai. tat man rahasaau | Ang 1119
Sant Singh KhalsaI serve my True Beloved Lord. Wherever I hear His Praise, there my mind is in ecstasy.
Manmohan SinghServe I my loved True Lord. Wherever I hear His praise, there my mind is in bloom.
Manmohan Singh (Punjabi)ਮੈਂ ਆਪਣੇ ਲਾਡਲੇ ਸਚੇ ਸੁਆਮੀ ਦੀ ਟਹਿਲ ਕਮਾਉਂਦਾ ਹਾ। ਜਿਥੇ ਭੀ ਮੈਂ ਉਸ ਦਾ ਜੱਸ ਸੁਣਦਾ ਹਾਂ, ਉਕੇ ਹੀ ਮੇਰਾ ਚਿੱਤ ਖਿੜ ਜਾਂਦਾ ਹੈ।
Fareedkot Teekaਹੇ ਪ੍ਯਾਰੇ ਪਰਮੇਸ੍ਵਰ! ਮੈਂ (ਸਤ ਪੁਰਖ) ਮਹਾਤਮਾ ਪੁਰਸ਼ੋਂ ਕੀ ਸੇਵਾ ਕਰੋਂ ਔਰ (ਜਤ) ਜਹਾਂ ਤੇਰਾ ਜਸੁ ਉਨ ਕੇ ਮੁਖ ਦ੍ਵਾਰਾ ਸ੍ਰਵਨ ਕਰੋਂ (ਤਤ) ਤਹਾਂ ਹੀ ਮਨ ਮੇਂ (ਰਹਸਾਉ) ਅਨੰਦ ਹੋਵੋਂ॥
Prof. Sahib Singhਹੇ ਪਿਆਰੇ ਹਰੀ! (ਮਿਹਰ ਕਰ) ਮੈਂ ਗੁਰਮੁਖਾਂ ਦੀ ਸੇਵਾ ਕਰਦਾ ਰਹਾਂ (ਕਿਉਂਕਿ ਗੁਰਮੁਖਾਂ ਦੀ ਸੰਗਤ ਵਿਚ) ਜਿਥੇ ਭੀ ਤੇਰਾ ਨਾਮ ਸੁਣਿਆ ਜਾਂਦਾ ਹੈ ਉਥੇ ਹੀ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ।ਪਦ ਅਰਥ ਕਰਉ = ਕਰਉਂ, ਮੈਂ ਕਰਾਂ। ਸੇਵਾ ਸਤ ਪੁਰਖ = ਗੁਰਮੁਖਾਂ ਦੀ ਸੇਵਾ। ਪਿਆਰੇ = ਹੇ ਪਿਆਰੇ ਪ੍ਰਭੂ! ਜਤ = {यत्र} ਜਿੱਥੇ। ਸੁਨੀਐ = ਸੁਣਿਆ ਜਾਂਦਾ ਹੈ। ਤਤ = ਉਥੇ। ਮਨਿ = ਮਨ ਵਿਚ। ਰਹਸਾਉ = ਰਹਸੁ, ਖਿੜਾਉ।
SikhNet (Spanish)Déjenme Servirte, oh Purusha Verdadero, oh Amor, y así como empiezo a escuchar de Ti, mi mente entra en Éxtasis.
ਵਾਰੀ ਫੇਰੀ ਸਦਾ ਘੁਮਾਈ; ਕਵਨੁ ਅਨੂਪੁ ਤੇਰੋ ਠਾਉ ॥੧॥
vaaree feree sadaa ghumaaee; kavan anoop tero tthaau |1| Ang 1120
Sant Singh KhalsaI am a sacrifice, a sacrifice, forever devoted to You. Your place is incomparably beautiful! ||1||
Manmohan SinghI am ever devoted and a sacrifice unto Thee. How beauteous is Thy abode.
Manmohan Singh (Punjabi)ਮੈਂ ਤੇਰੇ ਉਤੋਂ ਸਦੀਵ ਹੀ ਸਦਕੇ ਅਤੇ ਕੁਰਬਾਨ ਜਾਂਦਾ ਹਾਂ। ਕਿੰਨਾ ਸੁੰਦਰ ਹੈ ਤੇਰਾ ਨਿਵਾਸ ਅਸਥਾਨ।
Fareedkot Teekaਮੈਂ ਮਨ ਤਨ ਬਾਣੀ ਕਰ ਕੇ ਸਦੀਵ ਆਪ ਕੇ ਵਾਰਨੇ ਜਾਤਾ ਹੂੰ, ਪੁਨਾ ਤੇਰਾ ਵਹੁ ਕੌਨ ਉਪਮਾ ਤੇ ਪਰੇ ਅਸਥਾਨੁ ਹੈ ਜਹਾਂ ਤੂੰ ਇਸਥਿਤ ਹੈਂ, ਭਾਵ ਇਦੰਤਾ ਕਰ ਕੇ ਕੋਈ ਨਹੀਂ ਹੈ ਅਰ ਸਭ ਘਟਾਂ ਮੇਂ ਪੂਰਨ ਹੈਂ॥
Prof. Sahib Singhਹੇ ਪ੍ਰਭੂ! ਮੈਂ ਤੈਥੋਂ ਵਾਰਨੇ ਜਾਂਦਾ ਹਾਂ, ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ ॥੧॥ਪਦ ਅਰਥ ਵਾਰੀ, ਫੇਰੀ, ਘੁਮਾਈ = ਮੈਂ ਸਦਕੇ ਜਾਂਦਾ ਹਾਂ। ਅਨੂਪੁ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬਹੁਤ ਹੀ ਸੁੰਦਰ। ਠਾਉ = ਥਾਂ ॥੧॥
SikhNet (Spanish)Oh Dios, ofrezco mi ser en sacrificio, en sacrificio a Ti, Tu Recinto es de Incomparable Belleza. (1)
ਸਰਬ ਪ੍ਰਤਿਪਾਲਹਿ. ਸਗਲ ਸਮਾਲਹਿ; ਸਗਲਿਆ ਤੇਰੀ ਛਾਉ ॥
sarab pratipaaleh. sagal samaaleh; sagaliaa teree chhaau | Ang 1120
Sant Singh KhalsaYou cherish and nurture all; You take care of all, and Your shade covers all.
Manmohan SinghThou cherish all and Thou take care of all and overall is Thy shade.
Manmohan Singh (Punjabi)ਤੂੰ ਸਾਰਿਆਂ ਨੂੰ ਪਾਲਦਾ-ਪੋਸਦਾ ਤੇ ਸਾਰਿਆਂ ਦੀ ਰੱਖਿਆ ਕਰਦਾ ਅਤੇ ਸਾਰਿਆਂ ਉਤੇ ਤੇਰੀ ਛਾਂ ਹੈ।
Fareedkot Teekaਸਰਬ ਜੀਵੋਂ ਕੀ ਪ੍ਰਤਿਪਾਲਾ ਕਰ ਰਹਾ ਹੈ ਔਰ ਸਭ ਕੀ ਸਮਾਲ ਕਰ ਰਹਾ ਹੈ, ਭਾਵ ਯਹਿ ਕਿ ਅੰਨ ਬਸਤ੍ਰਾਦਿਕ ਦੇਤਾ ਹੈ ਪੁਨਃ ਸਰਬ ਜੀਵੋਂ ਕੋ ਤੇਰੀ (ਛਾਉ) ਓਟ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।ਪਦ ਅਰਥ ਪ੍ਰਤਿਪਾਲਹਿ = ਤੂੰ ਪਾਲਦਾ ਹੈਂ। ਸਮਾਲਹਿ = ਤੂੰ ਸੰਭਾਲ ਕਰਦਾ ਹੈਂ। ਛਾਉ = ਆਸਰਾ।
SikhNet (Spanish)Tú sostienes y soportas todo, sí, Tu Sombra de Frescura está sobre todo.
ਨਾਨਕ ਕੇ ਪ੍ਰਭ ਪੁਰਖ ਬਿਧਾਤੇ; ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥
naanak ke prabh purakh bidhaate; ghatt ghatt tujheh dikhaau |2|2|4| Ang 1120
Sant Singh KhalsaYou are the Primal Creator, the God of Nanak; I behold You in each and every heart. ||2||2||4||
Manmohan SinghThou are the creator Lord Master of Nanak and he sees Thee in every heart.
Manmohan Singh (Punjabi)ਤੂੰ ਨਾਨਕ ਦਾ ਸਿਰਜਣਹਾਰ ਸੁਆਮੀ ਮਾਲਕ ਹੈ ਅਤੇ ਉਹ ਤੈਨੂੰ ਹਰ ਦਿਲ ਅੰਦਰ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਮਾਰੇ (ਬਿਧਾਤੇ) ਫਲ ਪ੍ਰਦਾਤਾ ਪੁਰਸ਼! ਮੈਂ ਸਰਬ ਘਟੋਂ ਮੇਂ ਤੇਰੇ ਕੋ ਬ੍ਯਾਪਕ ਦੇਖਾਂ ਅਰ ਜਗ੍ਯਾਸੂਓਂ ਕੋ ਦਿਖਾਵਾਂ॥੨॥੨॥੪॥
Prof. Sahib Singhਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ ॥੨॥੨॥੪॥ਪਦ ਅਰਥ ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਘਟਿ ਘਟਿ = ਹਰੇਕ ਘਟ ਵਿਚ। ਦਿਖਾਉ = ਮੈਂ ਵੇਖਦਾ ਹਾਂ ॥੨॥੨॥੪॥
SikhNet (Spanish)Dice Nanak, eres mi Señor Creador, el Dios y Te veo en cada corazón. (2-2-4)