ੴ

ਸਿੱਖਬਾਣੀ · SikhBani

Ang 1120

Sri Guru Granth Sahib · Raag Kaydaaraa · 6 shabads, 36 lines
Translations
Shabad Guru Arjan Dev Ji Raag Kaydaaraa continued from Ang 1119

ਵਾਰੀ ਫੇਰੀ ਸਦਾ ਘੁਮਾਈ; ਕਵਨੁ ਅਨੂਪੁ ਤੇਰੋ ਠਾਉ ॥੧॥

vaaree feree sadaa ghumaaee; kavan anoop tero tthaau |1|

Sant Singh KhalsaI am a sacrifice, a sacrifice, forever devoted to You. Your place is incomparably beautiful! ||1||
Manmohan SinghI am ever devoted and a sacrifice unto Thee. How beauteous is Thy abode.
Manmohan Singh (Punjabi)ਮੈਂ ਤੇਰੇ ਉਤੋਂ ਸਦੀਵ ਹੀ ਸਦਕੇ ਅਤੇ ਕੁਰਬਾਨ ਜਾਂਦਾ ਹਾਂ। ਕਿੰਨਾ ਸੁੰਦਰ ਹੈ ਤੇਰਾ ਨਿਵਾਸ ਅਸਥਾਨ।
Fareedkot Teekaਮੈਂ ਮਨ ਤਨ ਬਾਣੀ ਕਰ ਕੇ ਸਦੀਵ ਆਪ ਕੇ ਵਾਰਨੇ ਜਾਤਾ ਹੂੰ, ਪੁਨਾ ਤੇਰਾ ਵਹੁ ਕੌਨ ਉਪਮਾ ਤੇ ਪਰੇ ਅਸਥਾਨੁ ਹੈ ਜਹਾਂ ਤੂੰ ਇਸਥਿਤ ਹੈਂ, ਭਾਵ ਇਦੰਤਾ ਕਰ ਕੇ ਕੋਈ ਨਹੀਂ ਹੈ ਅਰ ਸਭ ਘਟਾਂ ਮੇਂ ਪੂਰਨ ਹੈਂ॥
Prof. Sahib Singhਹੇ ਪ੍ਰਭੂ! ਮੈਂ ਤੈਥੋਂ ਵਾਰਨੇ ਜਾਂਦਾ ਹਾਂ, ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ ॥੧॥

ਪਦ ਅਰਥ ਵਾਰੀ, ਫੇਰੀ, ਘੁਮਾਈ = ਮੈਂ ਸਦਕੇ ਜਾਂਦਾ ਹਾਂ। ਅਨੂਪੁ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬਹੁਤ ਹੀ ਸੁੰਦਰ। ਠਾਉ = ਥਾਂ ॥੧॥

SikhNet (Spanish)Oh Dios, ofrezco mi ser en sacrificio, en sacrificio a Ti, Tu Recinto es de Incomparable Belleza. (1)

ਸਰਬ ਪ੍ਰਤਿਪਾਲਹਿ. ਸਗਲ ਸਮਾਲਹਿ; ਸਗਲਿਆ ਤੇਰੀ ਛਾਉ ॥

sarab pratipaaleh. sagal samaaleh; sagaliaa teree chhaau |

Sant Singh KhalsaYou cherish and nurture all; You take care of all, and Your shade covers all.
Manmohan SinghThou cherish all and Thou take care of all and overall is Thy shade.
Manmohan Singh (Punjabi)ਤੂੰ ਸਾਰਿਆਂ ਨੂੰ ਪਾਲਦਾ-ਪੋਸਦਾ ਤੇ ਸਾਰਿਆਂ ਦੀ ਰੱਖਿਆ ਕਰਦਾ ਅਤੇ ਸਾਰਿਆਂ ਉਤੇ ਤੇਰੀ ਛਾਂ ਹੈ।
Fareedkot Teekaਸਰਬ ਜੀਵੋਂ ਕੀ ਪ੍ਰਤਿਪਾਲਾ ਕਰ ਰਹਾ ਹੈ ਔਰ ਸਭ ਕੀ ਸਮਾਲ ਕਰ ਰਹਾ ਹੈ, ਭਾਵ ਯਹਿ ਕਿ ਅੰਨ ਬਸਤ੍ਰਾਦਿਕ ਦੇਤਾ ਹੈ ਪੁਨਃ ਸਰਬ ਜੀਵੋਂ ਕੋ ਤੇਰੀ (ਛਾਉ) ਓਟ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।

ਪਦ ਅਰਥ ਪ੍ਰਤਿਪਾਲਹਿ = ਤੂੰ ਪਾਲਦਾ ਹੈਂ। ਸਮਾਲਹਿ = ਤੂੰ ਸੰਭਾਲ ਕਰਦਾ ਹੈਂ। ਛਾਉ = ਆਸਰਾ।

SikhNet (Spanish)Tú sostienes y soportas todo, sí, Tu Sombra de Frescura está sobre todo.

ਨਾਨਕ ਕੇ ਪ੍ਰਭ ਪੁਰਖ ਬਿਧਾਤੇ; ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥

naanak ke prabh purakh bidhaate; ghatt ghatt tujheh dikhaau |2|2|4|

Sant Singh KhalsaYou are the Primal Creator, the God of Nanak; I behold You in each and every heart. ||2||2||4||
Manmohan SinghThou are the creator Lord Master of Nanak and he sees Thee in every heart.
Manmohan Singh (Punjabi)ਤੂੰ ਨਾਨਕ ਦਾ ਸਿਰਜਣਹਾਰ ਸੁਆਮੀ ਮਾਲਕ ਹੈ ਅਤੇ ਉਹ ਤੈਨੂੰ ਹਰ ਦਿਲ ਅੰਦਰ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਮਾਰੇ (ਬਿਧਾਤੇ) ਫਲ ਪ੍ਰਦਾਤਾ ਪੁਰਸ਼! ਮੈਂ ਸਰਬ ਘਟੋਂ ਮੇਂ ਤੇਰੇ ਕੋ ਬ੍ਯਾਪਕ ਦੇਖਾਂ ਅਰ ਜਗ੍ਯਾਸੂਓਂ ਕੋ ਦਿਖਾਵਾਂ॥੨॥੨॥੪॥
Prof. Sahib Singhਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ ॥੨॥੨॥੪॥

ਪਦ ਅਰਥ ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਘਟਿ ਘਟਿ = ਹਰੇਕ ਘਟ ਵਿਚ। ਦਿਖਾਉ = ਮੈਂ ਵੇਖਦਾ ਹਾਂ ॥੨॥੨॥੪॥

SikhNet (Spanish)Dice Nanak, eres mi Señor Creador, el Dios y Te veo en cada corazón. (2-2-4)

Open this shabad (7 lines, Angs 1119-1120) →

Shabad Guru Arjan Dev Ji Raag Kaydaaraa

ਕੇਦਾਰਾ ਮਹਲਾ ੫ ॥

kedaaraa mahalaa 5 |

Sant Singh KhalsaKaydaaraa, Fifth Mehl:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਪ੍ਰਿਅ ਕੀ ਪ੍ਰੀਤਿ ਪਿਆਰੀ ॥

pria kee preet piaaree |

Sant Singh KhalsaI love the Love of my Beloved.
Manmohan SinghDear unto me is the love of my beloved.
Manmohan Singh (Punjabi)ਲਾਲਡਾ ਲਗਦਾ ਹੈ ਮੈਨੂੰ ਆਪਣੇ ਪ੍ਰੀਤਮ ਦਾ ਪ੍ਰੇਮ।
Fareedkot Teekaਹੇ ਪਤੀ! ਤੇਰੇ ਪ੍ਰੀਤ ਮੁਝ ਕੋ ਪਿਆਰੀ ਲਾਗਤੀ ਹੈ॥
Prof. Sahib Singhਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ।

ਪਦ ਅਰਥ ਪ੍ਰਿਅ ਕੀ = ਪਿਆਰੇ ਪ੍ਰਭੂ ਦੀ। ਪਿਆਰੀ = (ਮਨ ਨੂੰ) ਚੰਗੀ ਲੱਗਦੀ ਹੈ।

SikhNet (Spanish)Amoroso y lleno de Éxtasis es mi Señor, sí, mi mente está envuelta en el Pensamiento sobre Él,

ਮਗਨ ਮਨੈ ਮਹਿ ਚਿਤਵਉ ਆਸਾ; ਨੈਨਹੁ ਤਾਰ ਤੁਹਾਰੀ ॥ ਰਹਾਉ ॥

magan manai meh chitvau aasaa; nainahu taar tuhaaree | rahaau |

Sant Singh KhalsaMy mind is intoxicated with delight, and my consciousness is filled with hope; my eyes are drenched with Your Love. ||Pause||
Manmohan SinghMy Lord, joy-immersed is my mind. I think of Thine support and within mine eyes is Thy love. Pause.
Manmohan Singh (Punjabi)ਮੇਰੇ ਸਾਈਂ, ਅਨੰਦ-ਭਿੰਨ ਹੈ ਮੇਰਾ ਮਨੂਆ। ਮੈਂ ਤੇਰੇ ਆਸਰੇ ਦਾ ਖਿਆਲ ਕਰਦਾ ਹਾਂ ਅਤੇ ਮੇਰੀਆਂ ਅੱਖਾਂ ਵਿੱਚ ਤੇਰੀ ਪ੍ਰੀਤ ਹੈ। ਠਹਿਰਾਉ।
Fareedkot Teekaਮਨ ਕੇ ਵਿਖੇ ਮਗਨ ਹੋ ਰਹਾ ਹੂੰ ਔਰ ਆਸਾ ਕਰ ਕੇ ਤੇਰਾ ਹੀ ਚਿੰਤਨ ਕਰਤਾ ਹੂੰ ਔਰ ਨੇਤ੍ਰੋਂ ਮੇਂ ਤੁਮਾਰੀ ਤਾਰ ਅਰਥਾਤ ਪ੍ਰੀਤੀ ਲਗ ਰਹੀ ਹੈ॥ ਰਹਾਉ ॥
Prof. Sahib Singhਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ॥ ਰਹਾਉ॥

ਪਦ ਅਰਥ ਮਗਨ = ਮਸਤ। ਮਨੈ ਮਹਿ = ਮਨ ਮਹਿ ਹੀ, ਮਨ ਵਿਚ ਹੀ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਨੈਨਹੁ = (ਮੇਰੀਆਂ) ਅੱਖਾਂ ਵਿਚ। ਤਾਰ ਤੁਹਾਰੀ = ਤੇਰੀ ਹੀ ਖਿੱਚ ॥ ਰਹਾਉ॥

SikhNet (Spanish)en Su Esperanza y mi atención esta entonada en Él. (1-Pausa)

ਓਇ ਦਿਨ ਪਹਰ. ਮੂਰਤ ਪਲ ਕੈਸੇ; ਓਇ ਪਲ ਘਰੀ, ਕਿਹਾਰੀ ॥

oe din pehar. moorat pal kaise; oe pal gharee, kihaaree |

Sant Singh KhalsaBlessed is that day, that hour, minute and second when the heavy, rigid shutters are opened, and desire is quenched.
Manmohan SinghHow good is that day, watch, moment and trice and how beauteous is that instant and hour,
Manmohan Singh (Punjabi)ਉਹ ਦਿਨ, ਪਹਿਰ, ਮੁਹਤ ਅਤੇ ਸਮਾਂ ਕਿਨਾਂ ਚੰਗਾ ਤੇ ਉਹ ਛਿਨ ਅਤੇ ਘੰਟਾ ਕਿੰਨਾ ਸੋਹਣਾ ਹੈ,
Fareedkot Teekaਵਹੁ ਦਿਨ ਅਰ ਪਹਿਰ, ਮਹੂਰਤ ਪੁਨਾ ਪਲ ਕੈਸੇ ਹੋਵੇਗੇ ਅਰ ਵਹੁ ਨੇਤ੍ਰੋਂ ਕੀ ਪਲਕ ਅਰ ਘੜੀ (ਕਿਹਾਰੀ) ਕੈਸੀ ਹੋਵੈਗੀ?
Prof. Sahib Singhਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ,

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੂਰਤ = ਮੁਹੂਰਤ। ਕੈਸੇ = ਕਿਹੋ ਜਿਹੇ? ਬੜੇ ਹੀ ਸੁਹਾਵਣੇ। ਘਰੀ = ਘੜੀ। ਕਿਹਾਰੀ = ਕਿਹੋ ਜਿਹੀ? ਬੜੀ ਹੀ ਸੋਹਣੀ।

SikhNet (Spanish)Oh Dios, qué auspicioso es ese día, esa hora, ese momento, cuando la Verdadera Puerta se abre,

ਖੂਲੇ ਕਪਟ ਧਪਟ. ਬੁਝਿ ਤ੍ਰਿਸਨਾ; ਜੀਵਉ ਪੇਖਿ ਦਰਸਾਰੀ ॥੧॥

khoole kapatt dhapatt. bujh trisanaa; jeevau pekh darasaaree |1|

Sant Singh KhalsaSeeing the Blessed Vision of Your Darshan, I live. ||1||
Manmohan Singhwhen the hard shutters are opened, the desire is quenched and I live by seeing Thine sight, O Lord.
Manmohan Singh (Punjabi)ਜਦ ਸਖਤ ਤਖਤੇ ਖੁਲ੍ਹ ਜਾਂਦੇ ਹਨ, ਮੇਰੀ ਖ਼ਾਹਿਸ਼ ਬੁਝ ਜਾਂਦੀ ਹੈ ਅਤੇ ਮੈਂ ਤੇਰਾ ਦੀਦਾਰ ਦੇਖ ਕੇ ਜੀਉਂਦਾ ਹਾਂ, ਹੇ ਸੁਆਮੀ!
Fareedkot Teekaਕਿ ਜਿਸ ਵੇਲੇ ਕਪਟ ਰੂਪ ਗਾਂਠ (ਧਪਟ) ਸੀਘ੍ਰ ਹੀ ਖੁਲ ਜਾਵੇਗੀ ਅਰ ਤ੍ਰਿਸਨਾ ਅਗਨੀ ਬੁਝ ਜਾਵੇਗੀ, ਅਰ ਤੇਰੇ ਸਰਗੁਣ ਵਾ ਨਿਰਗੁਣ ਦਰਸਨ ਕੋ ਵੇਖ ਕਰ ਜੀਵੋਂਗੀ॥੧॥
Prof. Sahib Singhਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ। ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥

ਪਦ ਅਰਥ ਕਪਟ = ਕਿਵਾੜ। ਧਪਟ = ਝਟਪਟ। ਬੁਝਿ = ਬੁਝ ਕੇ। ਜੀਵਉ = ਜੀਵਉਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪੇਖਿ = ਵੇਖ ਕੇ ॥੧॥

SikhNet (Spanish)las pasiones son sofocadas de inmediato y vivo entonces en Tu Presencia de Éxtasis. (1)

ਕਉਨੁ ਸੁ ਜਤਨੁ. ਉਪਾਉ ਕਿਨੇਹਾ; ਸੇਵਾ ਕਉਨ ਬੀਚਾਰੀ ॥

kaun su jatan. upaau kinehaa; sevaa kaun beechaaree |

Sant Singh KhalsaWhat is the method, what is the effort, and what is the service, which inspires me to contemplate You?
Manmohan SinghWhich is the way, what the effort and what service should I think of, to meet Thee, O Lord?
Manmohan Singh (Punjabi)ਤੈਨੂੰ ਮਿਲਣ ਲਈ ਮੈਂ ਕਿਹੜਾ ਤਰੀਕਾ ਕਰਾਂ, ਕੀ ਉਪਰਾਲਾ ਅਤੇ ਤੈਨੂੰ ਮਿਲਣ ਲਈ, ਮੈਂ ਕਿਹੜੀ ਘਾਲ ਦਾ ਖਿਆਲ ਕਰਾਂ, ਹੇ ਸਾਈਂ।
Fareedkot Teekaਬਾਣੀ ਕਰ ਕੇ ਪ੍ਰਾਪਤੀ ਕਾ ਕੌਨ ਸਾ ਜਤਨੁ ਹੈ ਅਰ ਮਨ ਕਰ ਕੇ ਕੈਸਾ ਉਪਾਇ ਕਰਨਾ ਜੋਗੁ ਹੈ ਪੁਨਾ ਤਨ ਕਰ ਕੇ ਕੌਨ ਸੀ ਸੇਵਾ ਬੀਚਾਰੀ ਹੈ, ਭਾਵ ਸਭ ਸਾਧਨ ਸਤਸੰਗ ਦੇ ਅੰਤ੍ਰ ਹੈਂ॥
Prof. Sahib Singh(ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ)।

ਪਦ ਅਰਥ ਸੁ = ਉਹ। ਉਪਾਉ = ਹੀਲਾ। ਬੀਚਾਰੀ = ਬੀਚਾਰੀਂ, ਮੈਂ ਵਿਚਾਰਾਂ।

SikhNet (Spanish)¿Qué tipo de esfuerzo me llevará hasta Ti? ¿Qué tipo de servicio podría hacer?

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ; ਸੰਤਹ ਸੰਗਿ ਉਧਾਰੀ ॥੨॥੩॥੫॥

maan abhimaan mohu taj naanak; santah sang udhaaree |2|3|5|

Sant Singh KhalsaAbandon your egotistical pride and attachment; O Nanak, you shall be saved in the Society of the Saints. ||2||3||5||
Manmohan SinghShed thy self-conceit, pride and worldly love, O Nanak and thou shall be served in the society of saints.
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ, ਗਰੂਰ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ, ਹੇ ਨਾਨਕ! ਅਤੇ ਤੂੰ ਸਤਿਸੰਗਤ ਅੰਦਰ ਤਰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸੰਤੋਂ ਨੇ ਮਾਨ, ਅਭਮਾਨ ਅਰ ਮੋਹ ਕੋ ਤ੍ਯਾਗਾ ਹੈ, ਤਿਨ ਸੰਤੋਂ ਕੇ ਸੰਗ ਕਰਨੇ ਕਰ ਉਧਾਰ ਹੋਤਾ ਹੈ॥੨॥੩॥੫॥
Prof. Sahib Singhਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ॥੨॥੩॥੫॥

ਪਦ ਅਰਥ ਤਜਿ = ਤਿਆਗ ਕੇ। ਸੰਗਿ = ਸੰਗਤ ਵਿਚ। ਉਧਾਰੀ = ਉਧਾਰ, ਪਾਰ-ਉਤਾਰਾ ॥੨॥੩॥੫॥

SikhNet (Spanish)Deshazte de tu ego negativo y de tus deseos, oh, dice Nanak, y serás salvado, asociándote con los Santos. (2-3-5)

Open this shabad →

Shabad Guru Arjan Dev Ji Raag Kaydaaraa

ਕੇਦਾਰਾ ਮਹਲਾ ੫ ॥

kedaaraa mahalaa 5 |

Sant Singh KhalsaKaydaaraa, Fifth Mehl:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਹਰਿ ਹਰਿ ਹਰਿ ਗੁਨ ਗਾਵਹੁ ॥

har har har gun gaavahu |

Sant Singh KhalsaSing the Glorious Praises of the Lord, Har, Har, Har.
Manmohan SinghGod, God God's praise sing thou, O man.
Manmohan Singh (Punjabi)ਹਰੀ, ਹਰੀ, ਹਰੀ ਦਾ ਤੂੰ ਜੱਸ ਗਾਇਨ ਕਰ, ਹੇ ਬੰਦੇ!
Fareedkot Teekaਹੇ ਹਰੀ! ਮਨ ਤਨ ਬਾਣੀ ਕਰ ਮੈਂ ਤੇਰੇ ਗੁਣੋ ਕੋਂ ਗਾਵਣਾ ਕਰੋਂ॥
Prof. Sahib Singhਸਦਾ ਪਰਮਾਤਮਾ ਦੇ ਗੁਣ ਗਾਂਦੇ ਰਿਹਾ ਕਰੋ।
SikhNet (Spanish)Canta las Alabanzas del Señor.

ਕਰਹੁ ਕ੍ਰਿਪਾ ਗੋਪਾਲ ਗੋਬਿਦੇ; ਅਪਨਾ ਨਾਮੁ ਜਪਾਵਹੁ ॥ ਰਹਾਉ ॥

karahu kripaa gopaal gobide; apanaa naam japaavahu | rahaau |

Sant Singh KhalsaHave Mercy on me, O Life of the World, O Lord of the Universe, that I may chant Your Name. ||Pause||
Manmohan SinghO my Lord Master, show Thou mercy unto me, make me utter Thy Name. Pause.
Manmohan Singh (Punjabi)ਹੇ ਮੇਰੇ ਸੁਆਮੀ! ਮਾਲਕ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਪਾਸੋ ਆਪਣੇ ਨਾਮ ਦਾ ਉਚਾਰਨ ਕਰਵਾ। ਠਹਿਰਾਓ।
Fareedkot Teekaਹੇ ਗੋਬਿੰਦ! ਹੇ ਗੋਪਾਲ! ਆਪ ਮੇਰੇ ਪਰ ਕ੍ਰਿਪਾ ਦ੍ਰਿਸ੍ਟੀ ਕਰੋ ਔਰ ਮੇਰੇ ਸੇ ਅਪਨਾ ਨਾਮੁ ਜਪਾਵੋ॥ ਰਹਾਉ ॥
Prof. Sahib Singhਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਨਾਮ ਜਪਣ ਵਿਚ ਸਹਾਇਤਾ ਕਰ ॥ ਰਹਾਉ॥

ਪਦ ਅਰਥ ਗੋਪਾਲ = ਹੇ ਗੋਪਾਲ! ਜਪਾਵਹੁ = ਜਪਣ ਵਿਚ ਸਹਾਇਤਾ ਕਰੋ ॥ ਰਹਾਉ॥

SikhNet (Spanish)Oh Dios, ten Compasión y bendícenos con la Contemplación de Tu Nombre. (Pausa)

ਕਾਢਿ ਲੀਏ ਪ੍ਰਭ ਆਨ ਬਿਖੈ ਤੇ; ਸਾਧਸੰਗਿ ਮਨੁ ਲਾਵਹੁ ॥

kaadt lee prabh aan bikhai te; saadhasang man laavahu |

Sant Singh KhalsaPlease lift me up, God, out of vice and corruption, and attach my mind to the Saadh Sangat, the Company of the Holy.
Manmohan SinghMy Lord, pull me out of the relish of sins and attach my mind to the society of saints.
Manmohan Singh (Punjabi)ਮੇਰੇ ਸੁਆਮੀ, ਮੈਨੂੰ ਪਾਪਾਂ ਦੇ ਸੁਆਦਾਂ ਤੋਂ ਬਾਹਰ ਕਢ ਲੈ ਅਤੇ ਮੇਰੇ ਚਿੱਤ ਨੂੰ ਸਤਿਸੰਗਤ ਨਾਲ ਜੋੜ ਦੇ।
Fareedkot Teekaਹੇ ਪ੍ਰਭੂ! ਸਾਧੋਂ ਕੇ ਸੰਗ ਮੇਂ ਮੇਰੇ ਮਨ ਕੋ ਲਗਾਇ ਦੇਵੋ ਅਰ ਹੋਰ ਵਿਖਿਓਂ ਸੇ ਕਾਢ ਲੀਜੀਏ॥
Prof. Sahib Singhਹੇ ਪ੍ਰਭੂ! ਤੂੰ ਮਨੁੱਖਾਂ ਦਾ ਮਨ ਸਾਧ ਸੰਗਤ ਵਿਚ ਲਾਂਦਾ ਹੈਂ, ਉਹਨਾਂ ਨੂੰ ਤੂੰ ਹੋਰ ਹੋਰ ਵਿਸ਼ਿਆਂ ਵਿਚੋਂ ਕੱਢ ਲਿਆ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਤੇ = ਤੋਂ। ਆਨ = ਹੋਰ ਹੋਰ {अन्य}। ਆਨ ਬਿਖੈ ਤੇ = ਹੋਰ ਹੋਰ ਵਿਸ਼ਿਆਂ ਤੋਂ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਲਾਵਹੁ = (ਹੇ ਪ੍ਰਭੂ!) ਤੂੰ ਜੋੜਦਾ ਹੈਂ।

SikhNet (Spanish)Sácame del hoyo profundo del vicio y deja que mi mente se entone en Tus Santos.

ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ; ਅਪਨਾ ਦਰਸੁ ਦਿਖਾਵਹੁ ॥੧॥

bhram bhau mohu kattio gur bachanee; apanaa daras dikhaavahu |1|

Sant Singh KhalsaDoubt, fear and attachment are eradicated from that person who follows the Guru's Teachings, and gazes on the Blessed Vision of His Darshan. ||1||
Manmohan SinghThou show Thy vision unto him who through the Guru's word, is rid of his doubt, dread and secular love.
Manmohan Singh (Punjabi)ਤੂੰ ਉਸ ਨੂੰ ਆਪਣਾ ਦਰਸ਼ਨ ਵਿਖਾਲਦਾ ਹੈ, ਜਿਸ ਦਾ ਸੰਦੇਹ, ਡਰ ਅਤੇ ਸੰਸਾਰੀ ਮਮਤਾ, ਗੁਰਾਂ ਦੀ ਬਾਣੀ ਰਾਹੀਂ ਦੂਰ ਹੋ ਗਏ ਹਨ। ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵੇ।
Fareedkot Teekaਜਿਨ ਪੁਰਸੋਂ ਕਾ ਭ੍ਰਮੁ ਔ ਜਮਾਦੀ ਭੈ ਅਰ ਸੰਸਾਰ ਕਾ ਮੋਹੁ ਗੁਰੋਂ ਕੇ ਬਚਨੋਂ ਕਰ ਆਪਨੇ ਕਾਟਿ ਦੀਆ ਹੈ, ਤਿਨ ਕੋ ਅਪਨਾ ਦਰਸੁਨ ਦਿਖਾਇ ਦੇਤੇ ਹੋ, ਤਿਨੋਂ ਦ੍ਵਾਰਾ ਮੇਰੇ ਕੋ ਦਰਸਨੁ ਦਿਖਾਵੋ॥੧॥
Prof. Sahib Singhਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣਾ ਦਰਸਨ ਦੇਂਦਾ ਹੈਂ, ਗੁਰੂ ਦੇ ਬਚਨਾਂ ਦੀ ਰਾਹੀਂ ਉਹਨਾਂ ਦਾ ਭਰਮ ਉਹਨਾਂ ਦਾ ਡਰ ਉਹਨਾਂ ਦਾ ਮੋਹ ਕੱਟਿਆ ਜਾਂਦਾ ਹੈ ॥੧॥

ਪਦ ਅਰਥ ਕਟਿਓ = ਕੱਟਿਆ ਜਾਂਦਾ ਹੈ। ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਦਿਖਾਵਹੁ = ਤੂੰ ਦਿਖਾਂਦਾ ਹੈਂ ॥੧॥

SikhNet (Spanish)Libérame de la duda, del miedo y del deseo, a través de la Palabra del Guru, y llévame pronto hasta Tu Santa Presencia. (1)

ਸਭ ਕੀ ਰੇਨ, ਹੋਇ ਮਨੁ ਮੇਰਾ; ਅਹੰਬੁਧਿ ਤਜਾਵਹੁ ॥

sabh kee ren, hoe man meraa; ahanbudh tajaavahu |

Sant Singh KhalsaLet my mind become the dust of all; may I abandon my egotistical intellect.
Manmohan SinghMay my mind be the dust of all. My Master, make me shed my haughty intellect.
Manmohan Singh (Punjabi)ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵੇ ਮੇਰੇ ਮਾਲਕ, ਹੰਕਾਰੀ ਮਤ ਨੂੰ ਮੇਰੇ ਕੋਲੋਂ ਦੂਰ ਕਰ ਦਿਓ।
Fareedkot Teekaਤਾਂ ਤੇ ਤੇਰੇ ਸਭੀ ਭਗਤ ਜਨੋਂ ਕੇ ਚਰਨੋਂ ਕੀ ਧੂਰੀ ਮੇਰਾ ਮਨੁ ਹੋ ਜਾਵੇ ਔਰ ਹੰਕਾਰ ਬੁਧੀ ਮੇਰੇ ਸੇ ਤਿਆਗਨ ਕਰਾਇ ਦੀਜੀਏ॥
Prof. Sahib Singhਹੇ ਪ੍ਰਭੂ! (ਮਿਹਰ ਕਰ, ਮੇਰੇ ਅੰਦਰੋਂ) ਹਉਮੈ ਦੂਰ ਕਰਾ, ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ।

ਪਦ ਅਰਥ ਰੇਨ = ਚਰਨ-ਧੂੜ। ਅਹੰਬੁਧਿ = ਹਉਮੈ ਵਾਲੀ ਬੱਧ। ਤਜਾਵਹੁ = ਛੱਡਣ ਵਿਚ ਸਹਾਇਤਾ ਕਰੋ।

SikhNet (Spanish)Deja que mi mente sea como el polvo sobre el que todos pisan y deja liberarme de la conciencia del ego negativo.

ਅਪਨੀ ਭਗਤਿ ਦੇਹਿ ਦਇਆਲਾ; ਵਡਭਾਗੀ ਨਾਨਕ. ਹਰਿ ਪਾਵਹੁ ॥੨॥੪॥੬॥

apanee bhagat dehi deaalaa; vaddabhaagee naanak. har paavahu |2|4|6|

Sant Singh KhalsaPlease bless me with Your devotional worship, O Merciful Lord; by great good fortune, O Nanak, I have found the Lord. ||2||4||6||
Manmohan SinghO Merciful Master, bless, Thou me with Thy meditation. Through the great good luck, O Nanak, the Lord is obtained.
Manmohan Singh (Punjabi)ਹੇ ਮਿਹਰਬਾਨ ਮਾਲਿਕ! ਤੂੰ ਆਪਣਾ ਸਿਮਰਨ ਪਰਦਾਨ ਕਰ। ਭਾਰੇ ਚੰਗੇ ਭਾਗ ਰਾਹੀਂ, ਹੇ ਨਾਨਕ! ਪ੍ਰਭੂ ਪਰਾਪਤ ਹੁੰਦਾ ਹੈ।
Fareedkot Teekaਪੁਨਾ ਹੇ ਦ੍ਯਾਲ! ਮੇਰੇ ਕੋ ਅਪਨੀ ਭਗਤੀ ਦੀਜੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੇ ਕੋ ਪਾਇ ਕਰ ਵਡਭਾਗੀ ਹੋ ਜਾਵੋਂ॥੨॥੪॥੬॥
Prof. Sahib Singhਹੇ ਦਇਆਲ ਪ੍ਰਭੂ! (ਮਿਹਰ ਕਰ, ਮੈਨੂੰ) ਆਪਣੀ ਭਗਤੀ (ਦੀ ਦਾਤਿ) ਬਖ਼ਸ਼। ਹੇ ਨਾਨਕ! ਤੁਸੀਂ ਵੱਡੇ ਭਾਗਾਂ ਨਾਲ (ਹੀ) ਪਰਮਾਤਮਾ ਦਾ ਮਿਲਾਪ ਕਰ ਸਕਦੇ ਹੋ ॥੨॥੪॥੬॥

ਪਦ ਅਰਥ ਦਇਆਲਾ = ਹੇ ਦਇਆਲ! ਵਡਭਾਗੀ = ਵੱਡੇ ਭਾਗਾਂ ਨਾਲ। ਪਾਵਹੁ = (ਮਿਲਾਪ) ਹਾਸਲ ਕਰ ਸਕੋਗੇ ॥੨॥੪॥੬॥

SikhNet (Spanish)Oh Señor de Compasión, bendíceme con Tu Devoción, para que por una grandísima fortuna logre llegar hasta Ti. (2-4-6)

Open this shabad →

Shabad Guru Arjan Dev Ji Raag Kaydaaraa

ਕੇਦਾਰਾ ਮਹਲਾ ੫ ॥

kedaaraa mahalaa 5 |

Sant Singh KhalsaKaydaaraa, Fifth Mehl:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਹਰਿ ਬਿਨੁ; ਜਨਮੁ ਅਕਾਰਥ ਜਾਤ ॥

har bin; janam akaarath jaat |

Sant Singh KhalsaWithout the Lord, life is useless.
Manmohan SinghWithout God, the life goes in vain.
Manmohan Singh (Punjabi)ਵਾਹਿਗੁਰੂ ਦੇ ਬਗੈਰ ਜੀਵਨ ਵਿਅਰਥ ਜਾਂਦਾ ਹੈ।
Fareedkot Teekaਹੇ ਹਰੀ! ਤੇਰੇ ਭਜਨ ਸੇ ਬਿਨਾਂ ਜੀਵੋਂ ਕਾ ਜਨਮੁ ਬ੍ਯਰਥ ਹੀ ਬੀਤਤਾ ਜਾਤਾ ਹੈ॥
Prof. Sahib Singhਪਰਮਾਤਮਾ (ਦੇ ਭਜਨ) ਤੋਂ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।

ਪਦ ਅਰਥ ਅਕਾਰਥ = ਵਿਅਰਥ। ਜਾਤ = ਜਾਂਦਾ ਹੈ।

SikhNet (Spanish)Sin el Señor, la vida es desperdiciada en su totalidad.

ਤਜਿ ਗੋਪਾਲ ਆਨ ਰੰਗਿ ਰਾਚਤ; ਮਿਥਿਆ ਪਹਿਰਤ ਖਾਤ ॥ ਰਹਾਉ ॥

taj gopaal aan rang raachat; mithiaa pahirat khaat | rahaau |

Sant Singh KhalsaThose who forsake the Lord, and become engrossed in other pleasures - false and useless are the clothes they wear, and the food they eat. ||Pause||
Manmohan SinghVain is the wearing and eating of him, who abandoning his Lord, is involved in the love of another. Pause.
Manmohan Singh (Punjabi)ਬੇਫਾਇਦਾ ਹੈ, ਉਸ ਦਾ ਪਹਿਨਣਾ ਅਤੇ ਖਾਣਾ ਜੋ ਆਪਣੇ ਸੁਆਮੀ ਨੂੰ ਛਡ ਕੇ, ਹੋਰਸ ਦੇ ਪਿਆਰ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਓ।
Fareedkot Teekaਹੇ ਗੋਪਾਲ! ਜੋ ਤੇਰੇ ਕੋ ਤ੍ਯਾਗ ਕਰ ਔਰ ਰੰਗੋਂ ਮੇਂ (ਰਾਚਤ) ਪ੍ਰਵਿਰਤ ਹੋਤੇ ਹੈਂ, ਵਹੁ ਪੁਰਾ ਜੋ ਪਹਿਰਤੇ ਖਾਤੇ ਹੈਂ ਤਿਨ ਕਾ ਸਭ ਮਿਥ੍ਯਾ, ਭਾਵ ਨਿਸਫਲ ਹੀ ਹੈ॥ ਰਹਾਉ ॥
Prof. Sahib Singh(ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ ॥ ਰਹਾਉ॥

ਪਦ ਅਰਥ ਤਜਿ = ਛੱਡ ਕੇ, ਭੁਲਾ ਕੇ। ਆਨ ਰੰਗਿ = ਹੋਰ (ਪਦਾਰਥਾਂ) ਦੇ ਪਿਆਰ ਵਿਚ। ਰਾਚਤ = ਮਸਤ। ਮਿਥਿਆ = ਵਿਅਰਥ। ਪਹਿਰਤ = ਪਹਿਨਦਾ। ਖਾਤ = ਖਾਂਦਾ ॥ ਰਹਾਉ॥

SikhNet (Spanish)Sí, vano es comer y vestirse si nos alejamos de Dios, y nos enamoramos del otro. (Pausa)

ਧਨੁ ਜੋਬਨੁ ਸੰਪੈ ਸੁਖ ਭੋੁਗਵੈ; ਸੰਗਿ. ਨ ਨਿਬਹਤ ਮਾਤ ॥

dhan joban sanpai sukh bhuogavai; sang. na nibahat maat |

Sant Singh KhalsaThe pleasures of wealth, youth, property and comforts will not stay with you, O mother.
Manmohan SinghThe enjoyments of wealth, youth, property and pleasures stand not by the man, O mother.
Manmohan Singh (Punjabi)ਧਨ-ਦੌਲਤ, ਜੁਆਨੀ ਜਾਇਦਾਦ ਅਤੇ ਹਾਸ ਬਿਲਾਸ ਦੇ ਅਨੰਦ ਮਾਣਨੇ, ਬੰਦੇ ਦਾ ਸਾਥ ਨਹੀਂ ਦਿੰਦੇ ਹੈ ਮਾਤਾ।
Fareedkot Teekaਧਨੁ ਅਰ ਜੋਬਨ ਅਵਸਥਾ ਪੁਨਾ ਸੰਪਦਾ ਅਰ ਭੋਗੋਂ ਕੇ ਸੁਖ ਜੋ ਹੈਂ, (ਵੈ) ਸੋ ਪ੍ਰਲੋਕ ਮੇਂ (ਮਾਤ) ਤੁਛ ਮਾਤ੍ਰ ਭੀ ਵਾ ਮਾਤਾ ਆਦਿ ਸਨਬੰਧੀ ਕੋਈ ਸਾਥ ਨਹੀਂ ਨਿਭਤਾ ਹੈ॥
Prof. Sahib Singh(ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ), ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ।

ਪਦ ਅਰਥ ਜੋਬਨੁ = ਜੁਆਨੀ ! ਸੰਪੈ = ਦੌਲਤ। ਭਗਵੈ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਪਾਠ ਹੈ 'ਭੋਗਵੈ'। ਇਥੇ 'ਭੁਗਵੈ' ਪੜ੍ਹਨਾ ਹੈ}। ਸੰਗਿ = ਨਾਲ। ਮਾਤ = ਮਾਤ੍ਰ, ਰਤਾ ਭਰ ਭੀ।

SikhNet (Spanish)Uno acumula riquezas, se embellece y regocija, pero ni una pizca de todo esto se va con uno.

ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ; ਦ੍ਰੁਮ ਛਾਇਆ ਰੰਗਿ ਰਾਤ ॥੧॥

mrig trisanaa dekh rachio baavar; drum chhaaeaa rang raat |1|

Sant Singh KhalsaSeeing the mirage, the madman is entangled in it; he is imbued with pleasures that pass away, like the shade of a tree. ||1||
Manmohan SinghSeeing the optical illusion the mad man is involved therein and is imbued with the passing pleasures like the shade of the tree.
Manmohan Singh (Punjabi)ਦ੍ਰਿਸ਼ਕ ਧੋਖੇ ਨੂੰ ਤੱਕ ਕੇ, ਪਗਲਾ ਪ੍ਰਾਨੀ ਉਸ ਅੰਦਰ ਖਚਤ ਹੋ ਰਿਹਾ ਹੈ ਅਤੇ ਬਿਰਛ ਦੀ ਛਾਂ ਦੀ ਮਾਨੰਦ ਉਡ ਪੁਡ ਜਾਣ ਵਾਲੀਆਂ ਖੁਸ਼ੀਆਂ ਨਾਲ ਰੰਗਿਆ ਹੋਇਆ ਹੈ।
Fareedkot Teekaਯਿਹ ਸਭ ਮ੍ਰਿਗ ਤ੍ਰਿਸਨਾ ਕੇ ਜਲਵਤ ਔ ਬ੍ਰਿਛ ਕੀ ਛਾਯਾ ਵਤ ਹੈਂ ਭਾਵ ਮਿਥ੍ਯਾ ਅਰ ਪ੍ਰਣਾਮੀ ਤਥਾ ਕਮਲਾ ਹੈਂ ਪੁਰਸੁ ਤਿਸੁ ਕੋ ਦੇਖ ਕਰ ਤਿਸ ਕੇ ਸੰਗ ਮੇਂ ਰਾਤਾ ਹੂਆ (ਰਚਿਓ) ਪ੍ਰਵਿਰਤਿ ਹੋ ਰਹਾ ਹੈ॥੧॥
Prof. Sahib Singhਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ ॥੧॥

ਪਦ ਅਰਥ ਮ੍ਰਿਗ ਤ੍ਰਿਸਨਾ = ਠਗਨੀਰਾ {ਰੇਤਲੇ ਇਲਾਕਿਆਂ ਵਿਚ ਸੂਰਜ ਦੀਆਂ ਕਿਰਨਾਂ ਨਾਲ ਰੇਤ ਇਉਂ ਜਾਪਦੀ ਹੈ ਜਿਵੇਂ ਪਾਣੀ ਠਾਠਾਂ ਮਾਰ ਰਿਹਾ ਹੈ। ਤ੍ਰਿਹ ਨਾਲ ਘਾਬਰੇ ਹੋਏ ਮ੍ਰਿਗ ਆਦਿਕ ਪਸ਼ੂ ਉਸ ਰੇਤ-ਥਲੇ ਨੂੰ ਪਾਣੀ ਸਮਝ ਕੇ ਉਸ ਵਲ ਦੌੜਦੇ ਹਨ। ਨੇੜੇ ਦਾ ਰੇਤ-ਥਲਾ ਤਾਂ ਧਰਤੀ ਹੀ ਦਿੱਸਦਾ ਹੈ, ਪਰ ਦੂਰ ਵਾਲਾ ਰੇਤ-ਥਲਾ ਪਾਣੀ ਜਾਪਦਾ ਹੈ। ਤਿਹਾਇਆ ਮ੍ਰਿਗ ਪਾਣੀ ਦੀ ਖ਼ਾਤਰ ਦੌੜ ਦੌੜ ਕੇ ਕਈ ਵਾਰੀ ਜਾਨ ਗਵਾ ਬੈਠਦਾ ਹੈ}। ਬਾਵਰ = ਕਮਲਾ, ਝੱਲਾ। ਦ੍ਰੁਮ = ਰੁੱਖ। ਰਾਤ = ਰੱਤਾ ਹੋਇਆ, ਮਸਤ ॥੧॥

SikhNet (Spanish)Sí, uno está enamorado de un espejismo, así como la pasajera sombra del árbol. (1)

ਮਾਨ ਮੋਹ ਮਹਾ ਮਦ ਮੋਹਤ; ਕਾਮ ਕ੍ਰੋਧ ਕੈ ਖਾਤ ॥

maan moh mahaa mad mohat; kaam krodh kai khaat |

Sant Singh KhalsaTotally intoxicated with the wine of pride and attachment, he has fallen into the pit of sexual desire and anger.
Manmohan SinghGreatly intoxicated with the wine of self-conceit and worldly love, man has fallen into the pit of lust and wrath.
Manmohan Singh (Punjabi)ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਦੀ ਸ਼ਰਾਬ ਨਾਲ ਖਰਾ ਹੀ ਮਤਵਾਲਾ ਹੋਇਆ ਹੋਇਆ ਇਨਸਾਨ ਵਿਸ਼ੇ ਭੋਗ ਅਤੇ ਗੁੱਸੇ ਦੇ ਟੋਏ ਵਿੱਚ ਡਿਗਿਆ ਹੋਇਆ ਹੈ।
Fareedkot Teekaਮਾਨ ਮੋਹ ਅਰ ਅਤੀ (ਮਦ) ਹੰਕਾਰ ਕਰ ਮੋਹਤ ਹੂਆ ਜੀਵ ਕਾਮ ਕ੍ਰੋਧ ਰੂਪੀ (ਖਾਤ) ਟੋਏ ਵਿਖੇ ਪੜ ਰਹਾ ਹੈ॥
Prof. Sahib Singhਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕ੍ਰੋਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ।

ਪਦ ਅਰਥ ਮਦ = ਨਸ਼ਾ। ਕੈ ਖਾਤ = ਦੇ ਟੋਏ ਵਿਚ।

SikhNet (Spanish)Vive uno intoxicado con el licor del ego y el deseo, cayendo en la trampa de la lujuria y el enojo.

ਕਰੁ ਗਹਿ ਲੇਹੁ ਦਾਸ ਨਾਨਕ ਕਉ; ਪ੍ਰਭ ਜੀਉ ਹੋਇ ਸਹਾਤ ॥੨॥੫॥੭॥

kar geh lehu daas naanak kau; prabh jeeo hoe sahaat |2|5|7|

Sant Singh KhalsaO Dear God, please be the Help and Support of servant Nanak; please take me by the hand, and uplift me. ||2||5||7||
Manmohan SinghO reverend Lord, be Thou the succourer of slave Nanak and catching him by the hand, pull Thou him out.
Manmohan Singh (Punjabi)ਹੇ ਪੂਜਯ ਪ੍ਰਭੂ! ਤੂੰ ਗੋਲੇ ਨਾਨਕ ਦਾ ਸਹਾਇਕ ਹੋ ਜਾ ਅਤੇ ਉਸਨੂੰ ਹਥੋ ਪਕੜ ਕੇ ਬਾਹਰ ਕੱਢ ਲੈ।
Fareedkot Teekaਤਾਂਤੇ ਸ੍ਰੀ ਗੁਰੂ ਜੀ ਕਹਤੇ ਹੈਂ ਹੇ ਪ੍ਰਭ ਜੀ ਮੇਰੇ ਸਹਾਈ ਹੋਵੋ ਮੁਝ ਦਾਸ ਕਾ ਹਾਥ ਪਕੜ ਲੀਜੀਏ॥☬ਉਪਦੇਸ:
Prof. Sahib Singhਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ ॥੨॥੫॥੭॥

ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ ਲੇਹੁ = ਫੜ ਲੈ। ਹੋਇ = ਹੋ ਕੇ। ਸਹਾਤ = ਸਹਾਈ। ਪ੍ਰਭ = ਹੇ ਪ੍ਰਭੂ! ॥੨॥੫॥੭॥

SikhNet (Spanish)Oh Dios sé mi Esposo y llévame de la mano. (2-5-7)

Open this shabad →

Shabad Guru Arjan Dev Ji Raag Kaydaaraa

ਕੇਦਾਰਾ ਮਹਲਾ ੫ ॥

kedaaraa mahalaa 5 |

Sant Singh KhalsaKaydaaraa, Fifth Mehl:
Manmohan SinghKedara 5th Guru.
Manmohan Singh (Punjabi)ਕੇਦਾਰਾ ਪੰਜਵੀਂ ਪਾਤਿਸ਼ਾਹੀ।
SikhNet (Spanish)Kedara, Mejl Guru Aryan, Quinto Canal Divino.

ਹਰਿ ਬਿਨੁ; ਕੋਇ. ਨ ਚਾਲਸਿ ਸਾਥ ॥

har bin; koe. na chaalas saath |

Sant Singh KhalsaNothing goes along with the mortal, except for the Lord.
Manmohan SinghSave the Lord, nothing goes with the man.
Manmohan Singh (Punjabi)ਸੁਆਮੀ ਦੇ ਬਗੈਰ, ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ।
Fareedkot Teekaਹੇ ਭਾਈ! ਹਰੀ ਸੇ ਬਿਨਾਂ ਪ੍ਰਲੋਕ ਮੇਂ ਕੋਈ ਸਾਥ ਨਹੀਂ ਚਲੇਗਾ॥ ਵਹੁ ਹਰੀ ਕੈਸਾ ਹੈ?
Prof. Sahib Singh(ਜਗਤ ਤੋਂ ਤੁਰਨ ਵੇਲੇ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਜੀਵ ਦੇ) ਨਾਲ ਨਹੀਂ ਜਾਂਦਾ।

ਪਦ ਅਰਥ ਸਾਥ = ਨਾਲ। ਨ ਚਾਲਸਿ = ਨਹੀਂ ਜਾਂਦਾ।

SikhNet (Spanish)Nada se va contigo excepto tu Dios.

ਦੀਨਾ ਨਾਥ ਕਰੁਣਾਪਤਿ ਸੁਆਮੀ; ਅਨਾਥਾ ਕੇ ਨਾਥ ॥ ਰਹਾਉ ॥

deenaa naath karunaapat suaamee; anaathaa ke naath | rahaau |

Sant Singh KhalsaHe is the Master of the meek, the Lord of Mercy, my Lord and Master, the Master of the masterless. ||Pause||
Manmohan SinghGod is the Master of the meek, the Lord of mercy and the patron of the patronless. Pause.
Manmohan Singh (Punjabi)ਹਰੀ ਮਸਕੀਨਾ ਦਾ ਮਾਲਕ, ਰਹਿਮਤ ਦਾ ਸਾਈਂ ਅਤੇ ਨਿਖਸਮਿਆਂ ਦਾ ਖਸਮ ਹੈ। ਠਹਿਰਾਉ।
Fareedkot Teekaਦੀਨੋਂ ਕਾ ਨਾਥ ਹੈ ਕ੍ਰਿਪਾ ਰੂਪ ਸਰਬ ਕੋ (ਪਤਿ) ਇਜਤ ਦੇਣੇ ਵਾਲਾ ਸ੍ਵਾਮੀ ਅਰ ਅਨਾਥੋਂ ਕਾ ਨਾਥ ਹੈ॥ ਰਹਾਉ ॥
Prof. Sahib Singhਹੇ ਦੀਨਾਂ ਦੇ ਨਾਥ! ਹੇ ਮਿਹਰਾਂ ਦੇ ਸਾਈਂ! ਹੇ ਸੁਆਮੀ! ਹੇ ਅਨਾਥਾਂ ਦੇ ਨਾਥ! (ਤੇਰਾ ਨਾਮ ਹੀ ਅਸਲ ਸਾਥੀ ਹੈ) ॥ ਰਹਾਉ॥

ਪਦ ਅਰਥ ਦੀਨਾ ਨਾਥ = ਹੇ ਗ਼ਰੀਬਾਂ ਦੇ ਖਸਮ! ਕਰੁਣਾਪਤਿ = ਹੇ ਤਰਸ ਦੇ ਮਾਲਕ! ਹੇ ਮਿਹਰਾਂ ਦੇ ਸਾਈਂ! ਅਨਾਥਾ ਕੇ ਨਾਥ = ਹੇ ਨਿਆਸਰਿਆਂ ਦੇ ਆਸਰੇ! ॥ ਰਹਾਉ॥

SikhNet (Spanish)Sí, tu Dios es el Soporte de aquél que no lo tiene, el Señor de Misericordia, el Único Refugio del pobre. (Pausa)

ਸੁਤ ਸੰਪਤਿ, ਬਿਖਿਆ ਰਸ ਭੋੁਗਵਤ; ਨਹ ਨਿਬਹਤ, ਜਮ ਕੈ ਪਾਥ ॥

sut sanpat, bikhiaa ras bhuogavat; neh nibahat, jam kai paath |

Sant Singh KhalsaChildren, possessions and the enjoyment of corrupt pleasures do not go along with the mortal on the path of Death.
Manmohan SinghThe son, wealth and the enjoying of the pleasures of vice, stand not by the man on the Yama's path.
Manmohan Singh (Punjabi)ਪੁੱਤ੍ਰ ਦੌਲਤ ਅਤੇ ਗੁਨਾਹ ਦੀਆਂ ਖੁਸ਼ੀਆਂ ਮਾਨਣਾ, ਯਮ ਦੇ ਮਾਰਗ ਉਤੇ ਬੰਦੇ ਦਾ ਪੱਖ ਨਹੀਂ ਪੂਰਦੀਆਂ।
Fareedkot Teekaਪੁਤ੍ਰ ਅਰ ਸੰਪਤੀ ਪੁਨਾ ਬਿਸ੍ਯ ਰਸੋਂ ਕਾ ਜੋ ਭੋਗਣਾ ਹੈ, ਸੋ ਜਮ ਕੇ (ਪਾਥ) ਮਾਰਗ ਮੇਂ ਨ੍ਰਿਬਾਹ ਨਹੀਂ ਕਰਤੇ ਹੈਂ, ਭਾਵ ਯਹ ਕਿ ਸਭ ਸਨਬੰਧੀ ਅਰ ਭੋਗ ਈਹਾਂ ਹੀ ਰਹ ਜਾਤੇ ਹੈਂ॥
Prof. Sahib Singh(ਮਨੁੱਖ ਦੇ ਪਾਸ) ਪੁੱਤਰ (ਹੁੰਦੇ ਹਨ), ਧਨ (ਹੁੰਦਾ ਹੈ), (ਮਨੁੱਖ) ਮਾਇਆ ਦੇ ਅਨੇਕਾਂ ਰਸ ਭੋਗਦਾ ਹੈ, ਪਰ ਜਮਰਾਜ ਦੇ ਰਸਤੇ ਤੁਰਨ ਵੇਲੇ ਕੋਈ ਸਾਥ ਨਹੀਂ ਨਿਬਾਹੁੰਦਾ।

ਪਦ ਅਰਥ ਸੁਤ = ਪੁੱਤਰ। ਸੰਪਤਿ = ਧਨ। ਬਿਖਿਆ = ਮਾਇਆ। ਭਗਵਤ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਭੋਗਵਤ'। ਇਥੇ 'ਭੁਗਵਤ' ਪੜ੍ਹਨਾ ਹੈ}। ਪਾਥ = ਰਸਤਾ। ਜਮ ਕੈ ਪਾਥ = ਜਮਰਾਜ ਦੇ ਰਸਤੇ ਪਿਆਂ।

SikhNet (Spanish)La riqueza, nuestros hijos, el gozar de los vicios, nada de esto tiene algún valor en el sendero de la muerte.

ਨਾਮੁ ਨਿਧਾਨੁ ਗਾਉ ਗੁਨ ਗੋਬਿੰਦ; ਉਧਰੁ ਸਾਗਰ ਕੇ ਖਾਤ ॥੧॥

naam nidhaan gaau gun gobind; udhar saagar ke khaat |1|

Sant Singh KhalsaSinging the Glorious Praises of the treasure of the Naam, and the Lord of the Universe, the mortal is carried across the deep ocean. ||1||
Manmohan SinghSinging the praise of God, the Name-treasure, the mortal is ferried. across the pit of the world ocean.
Manmohan Singh (Punjabi)ਨਾਮ ਦੇ ਖਜਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਪ੍ਰਾਨੀ ਸੰਸਾਰ ਸਮੁੰਦਰ ਦੇ ਟੋਏ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਤਾਂ ਤੇ ਮਨ ਕਰ ਕੇ ਨਿਧੋਂ ਕੇ ਅਸਥਾਨ ਕਾ ਨਾਮ ਜਪੀਏ ਔਰ ਬਾਣੀ ਕਰ ਤਿਸ ਗੋਬਿੰਦ ਕੇ ਗੁਣੋਂ ਕੋ ਗਾਵਣਾ ਕਰ। ਇਸ ਤੇ ਹੇ ਜੀਵ! (ਸਾਗਰ) ਸਮੁੰਦ੍ਰ ਰੂਪ ਸੰਸਾਰ ਕੇ ਖਾਤੇ ਸੇ (ਉਧਰੁ) ਨਿਕਸ, ਭਾਵ ਜੂਨੀਓਂ ਕੇ ਗਰਭ ਸੇ ਨਿਕਸ॥੧॥
Prof. Sahib Singhਪਰਮਾਤਮਾ ਦਾ ਨਾਮ ਹੀ (ਨਾਲ ਨਿਭਣ ਵਾਲਾ ਅਸਲ) ਖ਼ਜ਼ਾਨਾ ਹੈ। ਗੋਬਿੰਦ ਦੇ ਗੁਣ ਗਾਇਆ ਕਰ, (ਇਸ ਤਰ੍ਹਾਂ ਆਪਣੇ ਆਪ ਨੂੰ) ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਟੋਟੇ (ਵਿਚ ਡਿੱਗਣ) ਤੋਂ ਬਚਾ ਲੈ ॥੧॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਗਾਉ = ਗਾਇਆ ਕਰ। ਉਧਰੁ = (ਆਪਣੇ ਆਪ ਨੂੰ) ਬਚਾ ਲੈ। ਸਾਗਰ = (ਸੰਸਾਰ-) ਸਮੁੰਦਰ। ਖਾਤ = (ਵਿਕਾਰਾਂ ਦਾ) ਗੜ੍ਹਾ, ਟੋਆ ॥੧॥

SikhNet (Spanish)Alaba entonces a tu Dios y habita en el Nombre del Señor, el Tesoro de Éxtasis, para que seas llevado a través de terrible mar de las existencias. (1)

ਸਰਨਿ ਸਮਰਥ ਅਕਥ ਅਗੋਚਰ; ਹਰਿ ਸਿਮਰਤ ਦੁਖ ਲਾਥ ॥

saran samarath akath agochar; har simarat dukh laath |

Sant Singh KhalsaIn the Sanctuary of the All-powerful, Indescribable, Unfathomable Lord, meditate in remembrance on Him, and your pains shall vanish.
Manmohan SinghSeeking the refuge of the Omnipotent, Ineffable and Inapprehensible God and contemplating Him, mine woes are past.
Manmohan Singh (Punjabi)ਸਰਬ-ਸ਼ਕਤੀਵਾਨ, ਅਕਹਿ ਅਤੇ ਸਮਝ ਸੋਚ ਤੋਂ ਪਰੇਡੇ ਵਾਹਿਗੁਰੂ ਦੀ ਪਨਾਹ ਲੈਣ ਅਤੇ ਉਸ ਦਾ ਆਰਾਧਨ ਕਰਨ ਦੁਆਰਾ ਮੇਰੇ ਦੁਖੜੇ ਦੂਰ ਹੋ ਗਏ ਹਨ।
Fareedkot Teekaਜੋ ਸਰਣ ਦੇਣੇ ਕੋ ਸਾਮਰਥ ਅਰ ਅਕਥ ਪੁਨਾ ਅਵਿਸਯ ਰੂਪ ਹੈ, ਤਿਸ ਹਰੀ ਕੇ ਸਿਮਰਨੇ ਕਰ ਸਰਬ ਦੁਖ ਲਹ ਜਾਤੇ ਹੈਂ॥
Prof. Sahib Singhਹੇ ਸਮਰਥ! ਹੇ ਅਕੱਥ! ਹੇ ਅਗੋਚਰ! ਹੇ ਹਰੀ! (ਮੈਂ ਤੇਰੀ) ਸਰਨ (ਆਇਆ ਹਾਂ), (ਤੇਰਾ ਨਾਮ) ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ।

ਪਦ ਅਰਥ ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਅਕਥ = ਜਿਸ ਦੇ ਸਹੀ ਸਰੂਪ ਦਾ ਬਿਆਨ ਨਾਹ ਹੋ ਸਕੇ। ਅਗੋਚਰ = {ਅ-ਗੋ-ਚਰ। ਗੋ = ਗਿਆਨ ਇੰਦ੍ਰੇ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਲਾਥ = ਲਹਿ ਜਾਂਦੇ ਹਨ।

SikhNet (Spanish)El Insondable e Imperceptible Señor, es capaz de darnos Refugio a todos, sí, Contemplándolo uno se libera de sus aflicciones.

ਨਾਨਕ ਦੀਨ. ਧੂਰਿ ਜਨ ਬਾਂਛਤ; ਮਿਲੈ ਲਿਖਤ ਧੁਰਿ ਮਾਥ ॥੨॥੬॥੮॥

naanak deen. dhoor jan baanchhat; milai likhat dhur maath |2|6|8|

Sant Singh KhalsaNanak longs for the dust of the feet of the Lord's humble servant; he shall obtain it only if such pre-ordained destiny is written on his forehead. ||2||6||8||
Manmohan SinghHumble Nanak, longs for the dust of the feet of God's slave. He shall be blest with it, if it be so preordained on his brow.
Manmohan Singh (Punjabi)ਮਸਕੀਨ ਨਾਨਕ ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਲੋੜਦਾ ਹੈ। ਜੇਕਰ ਉਸ ਦੇ ਮੱਥੇ ਉਤੇ ਮੁੱਢ ਤੋਂ ਐਸੇ ਭਾਗ ਲਿਖੇ ਹੋਏ ਹੋਣ ਤਾਂ ਉਹ ਇਸ ਨੂੰ ਪਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦੀਨ ਤਿਸ ਪਰਮੇਸ੍ਵਰ ਕੇ ਜਨੋਂ ਕੀ ਚਰਨ ਧੂਰੀ ਬਾਂਛਤਾ ਹੂੰ, ਅਰ ਵਹੁ ਧੂਰੀ ਤੋ ਮਿਲਤੀ ਹੈ ਜੇਕਰ ਆਦਿ ਸੇ ਮਾਥੇ ਪਰ ਲਿਖੀ ਹੋਵੈ॥੨॥੬॥੮॥
Prof. Sahib Singhਗਰੀਬ ਨਾਨਕ ਤੇਰੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ। ਇਹ ਚਰਨ-ਧੂੜ ਉਸ ਮਨੁੱਖ ਨੂੰ ਮਿਲਦੀ ਹੈ, ਜਿਸ ਦੇ ਮੱਥੇ ਉਤੇ ਧੁਰ-ਦਰਗਾਹ ਤੋਂ ਲਿਖੀ ਹੁੰਦੀ ਹੈ ॥੨॥੬॥੮॥

ਪਦ ਅਰਥ ਦੀਨ = ਗਰੀਬ। ਧੂਰਿ ਜਨ = ਸੰਤ ਜਨਾਂ ਦੀ ਚਰਨ-ਧੂੜ। ਬਾਂਛਤ = ਮੰਗਦਾ। ਲਿਖਤ ਧੁਰਿ ਮਾਥ = ਧੁਰ-ਦਰਗਾਹ ਤੋਂ ਮੱਥੇ ਉਤੇ ਲਿਖੇ ਅਨੁਸਾਰ ॥੨॥੬॥੮॥

SikhNet (Spanish)Dice Nanak, yo, Tu desvalido Sirviente, busca sólo el Polvo que Tus Santos han pisado, pero seré bendecido sólo si ese es el destino que traigo marcado en mi frente. (2-6-8)

Open this shabad →

Shabad Guru Arjan Dev Ji Raag Kaydaaraa continues on Ang 1121

ਕੇਦਾਰਾ ਮਹਲਾ ੫ ਘਰੁ ੫ ॥

kedaaraa mahalaa 5 ghar 5 |

Sant Singh KhalsaKaydaaraa, Fifth Mehl, Fifth House:
Manmohan SinghKedara. 5th Guru.
Manmohan Singh (Punjabi)ਕੇਦਾਰਾ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kedara, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਬਿਸਰਤ ਨਾਹਿ; ਮਨ ਤੇ ਹਰੀ ॥

bisarat naeh; man te haree |

Sant Singh KhalsaI do not forget the Lord in my mind.
Manmohan SinghFrom my mind, I forget not my God now.
Manmohan Singh (Punjabi)ਆਪਣੇ ਚਿੱਤ ਤੋਂ ਹੁਣ ਮੈਂ ਆਪਣੇ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ।
Fareedkot Teekaਮੇਰੇ ਮਨ ਤੇ ਹਰੀ ਬਿਸਰਤਾ ਨਹੀਂ॥
Prof. Sahib Singh(ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ,

ਪਦ ਅਰਥ ਤੇ = ਤੋਂ। ਹਰੀ = ਪਰਮਾਤਮਾ।

SikhNet (Spanish)Kedara, Mejl Guru Aryan, Quinto Canal Divino.Ahora ya no me olvido de mi Dios dentro de mi ser.

ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ; ਆਨ ਬਿਖੈ ਜਰੀ ॥ ਰਹਾਉ ॥

ab ih preet mahaa prabal bhee; aan bikhai jaree | rahaau |

Sant Singh KhalsaThis love has now become very strong; it has burnt away other corruption. ||Pause||
Manmohan SinghThis love has become very strong now and it has burnt other sinful affections. Pause.
Manmohan Singh (Punjabi)ਇਹ ਪਿਰਹੜੀ ਹੁਣ ਪਰਮਾਂ ਜੋਰਾਵਰ ਹੋ ਗਈ ਹੈ ਅਤੇ ਇਸ ਨੇ ਹੋਰ ਪਾਪ ਭਰੀਆਂ ਮੁਹੱਬਤਾਂ ਸਾੜ ਸੁਟੀਆਂ ਹਨ। ਠਹਿਰਾਉ।
Fareedkot Teekaਅਬ ਇਹ ਹਰੀ ਨਾਮ ਸਿਮਰਨੇ ਕੀ ਪ੍ਰੀਤੀ ਅਤ੍ਯੰਤ ਪ੍ਰਬਲ ਹੋ ਗਈ ਹੈ ਔਰ (ਆਨ) ਦੂਸਰੇ ਜੋ ਵਿਸ੍ਯੋਂ ਕੀ ਪ੍ਰੀਤੀ ਥੀ ਸੋ ਜਲ ਗਈ ਹੈ॥ ਰਹਾਉ ॥☬ਪ੍ਰੀਤੀ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ॥ ਰਹਾਉ॥

ਪਦ ਅਰਥ ਅਬ = ਹੁਣ। ਮਹਾ = ਬਹੁਤ। ਪ੍ਰਬਲ = ਤਕੜੀ। ਆਨੁ = {अन्य} ਹੋਰ। ਬਿਖੈ = ਵਿਸ਼ੇ। ਜਰੀ = ਸੜ ਗਏ ॥ ਰਹਾਉ॥

SikhNet (Spanish)Sí, Su Amor es tan fuerte que ha extinguido todas mis aflicciones. (Pausa)

ਬੂੰਦ ਕਹਾ ਤਿਆਗਿ ਚਾਤ੍ਰਿਕ; ਮੀਨ ਰਹਤ. ਨ ਘਰੀ ॥

boond kahaa tiaag chaatrik; meen rehat. na gharee |

Sant Singh KhalsaHow can the rainbird forsake the rain-drop? The fish cannot survive without water, even for an instant.
Manmohan SinghHow can the sparrow-hawk forsake the rain-drop? Without water, the flash can live not even for a trice.
Manmohan Singh (Punjabi)ਪਪੀਹਾ ਮੀਹ ਦੀ ਕਣੀ ਨੂੰ ਕਿਸ ਤਰ੍ਹਾਂ ਛੱਡ ਸਕਦਾ ਹੈ? ਪਾਣੀ ਦੇ ਬਿਨਾ ਮੱਛੀ ਇਕ ਦਿਨ ਭਰ ਭੀ ਬਚ ਨਹੀਂ ਂ ਂ ਸਕਦੀ।
Fareedkot Teekaਪਪੀਹਾ ਸ੍ਵਾਂਤੀ ਬੂੰਦ ਕਬ ਤ੍ਯਾਗ ਸਕਤਾ ਹੈ ਔਰ ਮਛੀ ਭੀ ਜਲ ਸੇ ਬਿਨਾਂ ਘੜੀ ਮਾਤ੍ਰ ਨਹੀਂ ਰਹ ਸਕਤੀ, ਭਾਵ ਯਹ ਕਿ ਹਮਾਰੀ ਪ੍ਰੀਤੀ ਭੀ ਐਸੀ ਹੈ॥
Prof. Sahib Singh(ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ। ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ।

ਪਦ ਅਰਥ ਬੂੰਦ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਕਣੀ। ਕਹਾ ਤਿਆਗਿ = ਕਿੱਥੇ ਤਿਆਗ ਸਕਦਾ ਹੈ? ਨਹੀਂ ਛੱਡ ਸਕਦਾ। ਚਾਤ੍ਰਿਕ = ਪਪੀਹਾ। ਮੀਨ = ਮੱਛੀ। ਘਰੀ = ਘੜੀ।

SikhNet (Spanish)¿Cómo puede estar el Chatrik sin su gota Svanti?, ¿cómo el pez puede vivir por un momento sin agua?

Open this shabad (8 lines, Angs 1120-1121) →

Ang 1120 of 1430