ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਧੰਧੜੇ ਕੁਲਾਹ; ਚਿਤਿ. ਨ ਆਵੈ ਹੇਕੜੋ ॥
dhandharre kulaah; chit. na aavai hekarro |
Sant Singh KhalsaWorldly affairs are unprofitable, if the One Lord does not come to mind.
Manmohan SinghUnprofitable are the worldly affairs wherein the One Lord comes not in man's min.
Manmohan Singh (Punjabi)ਕੁਨਫੇ-ਵੰਦੇ ਹਨ ਸੰਸਾਰੀ ਵਿਹਾਰ, ਜਿਨ੍ਹਾ ਅੰਦਰ ਇੱਕ ਸੁਆਮੀ ਬੰਦੇ ਦੇ ਮਨ ਵਿੱਚ ਨਹੀਂ ਆਉਂਦਾ।
Fareedkot Teekaਹੇ ਭਾਈ! ਜੋ ਸੰਸਾਰ ਕੇ ਧੰਧੇ (ਕੁਲਾਹ) ਖੋਟਾ ਲਾਭ ਦੇਣ ਵਾਲੇ ਹੈਂ ਇਨ ਮੇਂ ਲਾਭ ਨਹੀਂ। ਕਿਉਂਕਿ ਧੰਧਿਓਂ ਮੇਂ ਲਗਣੇ ਕਰ (ਹੇਕੜੋ) ਏਕ ਵਾਹਿਗੁਰੂ ਕਾ ਨਾਮ ਚਿਤ ਨਹੀਂ ਆਵਤਾ॥
Prof. Sahib Singhਉਹ ਕੋਝੇ ਧੰਧੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਪਰਮਾਤਮਾ ਚਿੱਤ ਵਿਚ ਨਾ ਆਵੇ,
ਪਦ ਅਰਥ ਧੰਧੜੇ = ਕੋਝੇ ਧੰਧੇ। ਕੁਲਾਹ = (ਕੁ-ਲਾਹ) ਘਾਟੇ ਵਾਲੇ। ਚਿਤਿ = ਚਿੱਤ ਵਿਚ। ਹੇਕੜੋ = ਇੱਕ ਪਰਮਾਤਮਾ।
SikhNet (Spanish)Concentrados en tareas infructuosas, no alabamos al Único Señor.
ਨਾਨਕ. ਸੇਈ ਤੰਨ ਫੁਟੰਨਿ; ਜਿਨਾ ਸਾਂਈ ਵਿਸਰੈ ॥੧॥
naanak. seee tan futtan; jinaa saanee visarai |1|
Sant Singh KhalsaO Nanak, the bodies of those who forget their Master shall burst apart. ||1||
Manmohan SinghNanak, burst out hose bodies who forget the Master.
Manmohan Singh (Punjabi)ਨਾਨਕ, ਉਹ ਸਰੀਰ ਪਾਟ ਜਾਂਦੇ ਹਨ, ਜਿਨ੍ਹਾਂ ਨੂੰ ਇਕ ਸਾਹਿਬ ਭੁੱਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਸਰੀਰ ਫੂਟ ਜਾਤੇ ਹੈਂ ਅਰਥਾਤ ਕੁਸਟੀ ਵਤ ਦੁਖੀ ਰਹਤੇ ਹੈਂ ਤਿਨ ਕੋ ਸਾਂਈ ਕਾ ਨਾਮ ਵਿਸਰ ਜਾਤਾ ਹੈ॥੧॥☬ਵਾਹਿਗੁਰੂ ਕਾ ਉਪਕਾਰ ਸੂਚਨ ਕਰਾਵਤੇ ਹੂਏ ਕਹਤੇ ਹੈਂ:
Prof. Sahib Singh(ਕਿਉਂਕਿ) ਹੇ ਨਾਨਕ! ਉਹ ਸਰੀਰ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਮਾਲਕ ਪ੍ਰਭੂ ਭੁੱਲ ਜਾਂਦਾ ਹੈ ॥੧॥
ਪਦ ਅਰਥ ਤੰਨ = ਸਰੀਰ। ਫੁਟੰਨਿ = ਫੁੱਟ ਜਾਂਦੇ ਹਨ, ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ॥੧॥
SikhNet (Spanish)Dice Nanak, aquéllos que se olvidan de su Dios son los seres más desafortunados. (1)