ਨਾਨਕ. ਲੜਿ ਲਾਇ ਉਧਾਰਿਅਨੁ; ਦਯੁ ਸੇਵਿ ਅਮਿਤਾ ॥੧੯॥
naanak. larr laae udhaarian; day sev amitaa |19|
ਪਦ ਅਰਥ ਉਧਾਰਿਅਨੁ = ਉਸ (ਹਰੀ) ਨੇ ਉਧਾਰੇ ਹਨ। ਦਯੁ = ਪਿਆਰਾ (ਪ੍ਰਭੂ)। ਅਮਿਤਾ = ਬੇਅੰਤ ॥੧੯॥
ਨਾਨਕ. ਲੜਿ ਲਾਇ ਉਧਾਰਿਅਨੁ; ਦਯੁ ਸੇਵਿ ਅਮਿਤਾ ॥੧੯॥
naanak. larr laae udhaarian; day sev amitaa |19|
ਪਦ ਅਰਥ ਉਧਾਰਿਅਨੁ = ਉਸ (ਹਰੀ) ਨੇ ਉਧਾਰੇ ਹਨ। ਦਯੁ = ਪਿਆਰਾ (ਪ੍ਰਭੂ)। ਅਮਿਤਾ = ਬੇਅੰਤ ॥੧੯॥
ਸਲੋਕ ਮਃ ੫ ॥
salok mahalaa 5 |
ਧੰਧੜੇ ਕੁਲਾਹ; ਚਿਤਿ. ਨ ਆਵੈ ਹੇਕੜੋ ॥
dhandharre kulaah; chit. na aavai hekarro |
ਪਦ ਅਰਥ ਧੰਧੜੇ = ਕੋਝੇ ਧੰਧੇ। ਕੁਲਾਹ = (ਕੁ-ਲਾਹ) ਘਾਟੇ ਵਾਲੇ। ਚਿਤਿ = ਚਿੱਤ ਵਿਚ। ਹੇਕੜੋ = ਇੱਕ ਪਰਮਾਤਮਾ।
ਨਾਨਕ. ਸੇਈ ਤੰਨ ਫੁਟੰਨਿ; ਜਿਨਾ ਸਾਂਈ ਵਿਸਰੈ ॥੧॥
naanak. seee tan futtan; jinaa saanee visarai |1|
ਪਦ ਅਰਥ ਤੰਨ = ਸਰੀਰ। ਫੁਟੰਨਿ = ਫੁੱਟ ਜਾਂਦੇ ਹਨ, ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ॥੧॥
ਮਃ ੫ ॥
mahalaa 5 |
ਪਰੇਤਹੁ ਕੀਤੋਨੁ ਦੇਵਤਾ; ਤਿਨਿ ਕਰਣੈਹਾਰੇ ॥
paretahu keeton devataa; tin karanaihaare |
ਪਦ ਅਰਥ ਪਰਤੇਹੁ = ਪਰੇਤ ਤੋਂ, ਭੂਤ ਤੋਂ। ਕੀਤੋਨੁ = ਉਸ ਨੇ ਬਣਾ ਦਿੱਤਾ। ਤਿਨਿ = ਉਸ ਨੇ।
ਸਭੇ ਸਿਖ ਉਬਾਰਿਅਨੁ; ਪ੍ਰਭਿ ਕਾਜ ਸਵਾਰੇ ॥
sabhe sikh ubaarian; prabh kaaj savaare |
ਪਦ ਅਰਥ ਉਬਾਰਿਅਨੁ = ਉਸ ਨੇ ਬਚਾ ਲਏ। ਪ੍ਰਭਿ = ਪ੍ਰਭੂ ਨੇ।
ਨਿੰਦਕ ਪਕੜਿ ਪਛਾੜਿਅਨੁ ਝੂਠੇ; ਦਰਬਾਰੇ ॥
nindak pakarr pachhaarrian jhootthe; darabaare |
ਪਦ ਅਰਥ ਪਛਾੜਿਅਨੁ = ਧਰਤੀ ਤੇ ਪਟਕਾ ਕੇ ਮਾਰੇ ਉਸ ਨੇ।
ਨਾਨਕ ਕਾ ਪ੍ਰਭੁ ਵਡਾ ਹੈ; ਆਪਿ ਸਾਜਿ ਸਵਾਰੇ ॥੨॥
naanak kaa prabh vaddaa hai; aap saaj savaare |2|
ਪਦ ਅਰਥ ਸਾਜਿ = ਪੈਦਾ ਕਰ ਕੇ ॥੨॥
ਪਉੜੀ ॥
paurree |
ਪ੍ਰਭੁ ਬੇਅੰਤੁ. ਕਿਛੁ ਅੰਤੁ ਨਾਹਿ; ਸਭੁ ਤਿਸੈ ਕਰਣਾ ॥
prabh beant. kichh ant naeh; sabh tisai karanaa |
ਅਗਮ ਅਗੋਚਰੁ ਸਾਹਿਬੋ; ਜੀਆਂ ਕਾ ਪਰਣਾ ॥
agam agochar saahibo; jeean kaa paranaa |
ਪਦ ਅਰਥ ਅਗਮੁ = ਪਹੁੰਚ ਤੋਂ ਪਰੇ। ਅਗੋਚਰੁ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਪਰਣਾ = ਆਸਰਾ।
ਹਸਤ ਦੇਇ ਪ੍ਰਤਿਪਾਲਦਾ; ਭਰਣ ਪੋਖਣੁ ਕਰਣਾ ॥
hasat dee pratipaaladaa; bharan pokhan karanaa |
ਪਦ ਅਰਥ ਹਸਤ = ਹੱਥ। ਦੇਇ = ਦੇ ਕੇ। ਭਰਣ ਪੋਖਣੁ = ਪਾਲਣਾ
ਮਿਹਰਵਾਨੁ ਬਖਸਿੰਦੁ ਆਪਿ; ਜਪਿ ਸਚੇ ਤਰਣਾ ॥
miharavaan bakhasind aap; jap sache taranaa |
ਜੋ ਤੁਧੁ ਭਾਵੈ. ਸੋ ਭਲਾ; ਨਾਨਕ ਦਾਸ ਸਰਣਾ ॥੨੦॥
jo tudh bhaavai. so bhalaa; naanak daas saranaa |20|
ਸਲੋਕ ਮਃ ੫ ॥
salok mahalaa 5 |
ਤਿੰਨਾ ਭੁਖ. ਨ ਕਾ ਰਹੀ; ਜਿਸ ਦਾ ਪ੍ਰਭੁ ਹੈ ਸੋਇ ॥
tinaa bhukh. na kaa rahee; jis daa prabh hai soe |
ਪਦ ਅਰਥ ਕਾ = ਕੋਈ, ਕਿਸੇ ਤਰ੍ਹਾਂ ਦੀ।
ਨਾਨਕ. ਚਰਣੀ ਲਗਿਆ; ਉਧਰੈ ਸਭੋ ਕੋਇ ॥੧॥
naanak. charanee lagiaa; udharai sabho koe |1|
ਪਦ ਅਰਥ ਸਭੋ ਕੋਇ = ਹਰੇਕ ਜੀਵ ॥੧॥
ਮਃ ੫ ॥
mahalaa 5 |
ਜਾਚਿਕੁ ਮੰਗੈ ਨਿਤ ਨਾਮੁ; ਸਾਹਿਬੁ ਕਰੇ ਕਬੂਲੁ ॥
jaachik mangai nit naam; saahib kare kabool |
ਪਦ ਅਰਥ ਜਾਚਿਕੁ = ਮੰਗਤਾ।
ਨਾਨਕ. ਪਰਮੇਸਰੁ ਜਜਮਾਨੁ; ਤਿਸਹਿ. ਭੁਖ ਨ ਮੂਲਿ ॥੨॥
naanak. paramesar jajamaan; tiseh. bhukh na mool |2|
ਪਦ ਅਰਥ ਜਜਮਾਨੁ = ਦੱਛਨਾ ਦੇਣ ਵਾਲਾ। ਨ ਮੂਲਿ = ਰਤਾ ਭੀ ਨਹੀਂ ॥੨॥
ਪਉੜੀ ॥
paurree |
ਮਨੁ ਰਤਾ ਗੋਵਿੰਦ ਸੰਗਿ; ਸਚੁ ਭੋਜਨੁ ਜੋੜੇ ॥
man rataa govind sang; sach bhojan jorre |
ਪਦ ਅਰਥ ਸਚੁ = ਪ੍ਰਭੂ ਦਾ ਸਦਾ-ਥਿਰ ਨਾਮ। ਜੋੜੇ = ਪੁਸ਼ਾਕੇ।
ਪ੍ਰੀਤਿ ਲਗੀ. ਹਰਿ ਨਾਮ ਸਿਉ; ਏ ਹਸਤੀ ਘੋੜੇ ॥
preet lagee. har naam siau; e hasatee ghorre |
ਪਦ ਅਰਥ ਏ = ਇਹ ਪ੍ਰੀਤ। ਹਸਤੀ = ਹਾਥੀ।
ਰਾਜ ਮਿਲਖ. ਖੁਸੀਆ ਘਣੀ; ਧਿਆਇ. ਮੁਖੁ ਨ ਮੋੜੇ ॥
raaj milakh. khuseea ghanee; dhiaae. mukh na morre |
ਪਦ ਅਰਥ ਮਿਲਖ = ਜ਼ਮੀਨਾਂ। ਘਣੀ = ਬੜੀਆਂ।
ਢਾਢੀ ਦਰਿ ਪ੍ਰਭ ਮੰਗਣਾ; ਦਰੁ. ਕਦੇ ਨ ਛੋੜੇ ॥
dtaadtee dar prabh manganaa; dar. kade na chhorre |
ਪਦ ਅਰਥ ਢਾਢੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ। ਦਰਿ ਪ੍ਰਭ = ਪ੍ਰਭੂ ਦੇ ਦਰ ਤੇ।
ਨਾਨਕ. ਮਨਿ ਤਨਿ ਚਾਉ ਏਹੁ; ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ
naanak. man tan chaau ehu; nit prabh kau lorre |21|1| sudh keeche
* ਨੋਟ: ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਇਹ ਲਫ਼ਜ਼ ਹਾਸ਼ੀਏ ਤੋਂ ਬਾਹਰ ਹਨ। ਉਂਞ 'ਵਾਰ' ਦੇ ਮੁੱਕਣ ਤੇ ਬਾਕੀ ਕਾਫ਼ੀ ਪੱਤ੍ਰਾ ਖ਼ਾਲੀ ਪਿਆ ਹੈ। ਇਸ ਦਾ ਭਾਵ ਇਹ ਹੈ ਕਿ ਇਹਨਾਂ ਲਫ਼ਜ਼ਾਂ ਦਾ 'ਬਾਣੀ' ਨਾਲ ਕੋਈ ਸੰਬੰਧ ਨਹੀਂ ਹੈ। ਲਫ਼ਜ਼ 'ਸੁਧੁ ਕੀਚੇ' ਸਿਰਫ਼ ਇਸ 'ਵਾਰ' ਨਾਲ ਹੈ। ਬਾਕੀ 'ਵਾਰਾਂ' ਨਾਲ ਲਫ਼ਜ਼ 'ਸੁਧੁ' ਹਾਸ਼ੀਏ ਤੋਂ ਬਾਹਰ ਵਰਤਿਆ ਹੈ।
ਰਾਗੁ ਗਉੜੀ ਭਗਤਾਂ ਕੀ ਬਾਣੀ ॥
raag gaurree bhagataan kee baanee |
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
gaurree guaareree sree kabeer jeeo ke chaupade 14 |
ਅਬ ਮੋਹਿ ਜਲਤ; ਰਾਮ ਜਲੁ ਪਾਇਆ ॥
ab mohi jalat; raam jal paaeaa |
ਪਦ ਅਰਥ ਮੋਹਿ = ਮੈਂ। ਜਲਤ = ਸੜਦਿਆਂ, ਤਪਦਿਆਂ। ਰਾਮ ਜਲੁ = ਪ੍ਰਭੂ ਦੇ ਨਾਮ ਦਾ ਪਾਣੀ।
ਰਾਮ ਉਦਕਿ; ਤਨੁ ਜਲਤ ਬੁਝਾਇਆ ॥੧॥ ਰਹਾਉ ॥
raam udak; tan jalat bujhaaeaa |1| rahaau |
ਪਦ ਅਰਥ ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਤਨੁ = ਸਰੀਰ। ਬੁਝਾਇਆ = ਬੁਝਾ ਦਿੱਤਾ ਹੈ, ਠੰਡ ਪਾ ਦਿੱਤੀ ਹੈ ॥੧॥ ਰਹਾਉ ॥
ਮਨੁ ਮਾਰਣ ਕਾਰਣਿ; ਬਨ ਜਾਈਐ ॥
man maaran kaaran; ban jaaeeai |
ਪਦ ਅਰਥ ਮਾਰਣ ਕਾਰਣਿ = ਮਾਰਨ ਵਾਸਤੇ, ਕਾਬੂ ਕਰਨ ਲਈ। ਬਨ = ਜੰਗਲਾਂ ਵਲ। ਜਾਈਐ = ਜਾਈਦਾ ਹੈ।
ਸੋ ਜਲੁ; ਬਿਨੁ ਭਗਵੰਤ. ਨ ਪਾਈਐ ॥੧॥
so jal; bin bhagavant. na paaeeai |1|
ਪਦ ਅਰਥ ਸੋ ਜਲੁ = ਉਹ (ਨਾਮ-ਰੂਪ) ਪਾਣੀ (ਜੋ ਮਨ ਨੂੰ ਮਾਰ ਸਕੇ)। ਭਗਵੰਤ = ਪਰਮਾਤਮਾ ॥੧॥
ਜਿਹ ਪਾਵਕ; ਸੁਰਿ ਨਰ ਹੈ ਜਾਰੇ ॥
jih paavak; sur nar hai jaare |
ਪਦ ਅਰਥ ਜਿਹ ਪਾਵਕ = (ਵਿਸ਼ਿਆਂ ਦੀ) ਜਿਸ ਅੱਗ ਨੇ। ਪਾਵਕ = ਅੱਗ। ਸੁਰਿ = ਦੇਵਤੇ। ਨਰ = ਮਨੁੱਖ। ਹੈ ਜਾਰੇ = ਜਾਰੇ ਹੈਂ, ਸਾੜ ਦਿੱਤੇ ਹਨ।
ਰਾਮ ਉਦਕਿ; ਜਨ ਜਲਤ ਉਬਾਰੇ ॥੨॥
raam udak; jan jalat ubaare |2|
ਪਦ ਅਰਥ ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ। ਜਨ = ਸੇਵਕ। ਉਬਾਰੇ = ਬਚਾ ਲਏ ਹਨ ॥੨॥
ਭਵ ਸਾਗਰ; ਸੁਖ ਸਾਗਰ ਮਾਹੀ ॥
bhav saagar; sukh saagar maahee |
ਪਦ ਅਰਥ ਭਵ ਸਾਗਰ = ਸੰਸਾਰ-ਸਮੁੰਦਰ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮਾਹੀ = ਵਿਚ।
ਪੀਵਿ ਰਹੇ ਜਲ; ਨਿਖੁਟਤ ਨਾਹੀ ॥੩॥
peev rahe jal; nikhuttat naahee |3|
ਪਦ ਅਰਥ ਪੀਵਿ ਰਹੇ = ਲਗਾਤਾਰ ਪੀ ਰਹੇ ਹਨ। ਨਿਖੁਟਤ ਨਾਹੀ = ਮੁੱਕਦਾ ਨਹੀਂ ॥੩॥
ਕਹਿ ਕਬੀਰ; ਭਜੁ ਸਾਰਿੰਗਪਾਨੀ ॥
keh kabeer; bhaj saaringapaanee |
ਪਦ ਅਰਥ ਭਜੁ = ਸਿਮਰ। ਸਾਰਿੰਗ ਪਾਨੀ = ਪਰਮਾਤਮਾ (ਜਿਸ ਦੇ ਹੱਥ ਵਿਚ 'ਸਾਰਿੰਗ' ਧਨੁਖ ਹੈ)। ਸਾਰਿੰਗ = ਵਿਸ਼ਨੂੰ ਦੇ ਧਨੁਖ ਦਾ ਨਾਮ ਹੈ। ਪਾਨੀ = ਹੱਥ।
ਰਾਮ ਉਦਕਿ; ਮੇਰੀ ਤਿਖਾ ਬੁਝਾਨੀ ॥੪॥੧॥
raam udak; meree tikhaa bujhaanee |4|1|
ਪਦ ਅਰਥ ਤਿਖਾ = ਤ੍ਰੇਹ, ਤ੍ਰਿਸ਼ਨਾ। ਬੁਝਾਨੀ = ਬੁਝਾ ਦਿੱਤੀ ਹੈ, ਸ਼ਾਂਤ ਕਰ ਦਿੱਤੀ ਹੈ। ਕਹਿ = ਕਹੈ, ਆਖਦਾ ਹੈ ॥੪॥੧॥
* ਸ਼ਬਦ ਦਾ ਭਾਵ: ਸੰਸਾਰ-ਸਮੁੰਦਰ ਵਿਚ ਜੀਵਾਂ ਦੇ ਮਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਤਪਾ ਰਹੀ ਹੈ; ਤੀਰਥ ਆਦਿਕਾਂ ਦਾ ਇਸ਼ਨਾਨ ਇਸ ਅੱਗ ਨੂੰ ਬੁਝਾ ਨਹੀਂ ਸਕਦਾ। ਪਰਮਾਤਮਾ ਦਾ ਨਾਮ ਅੰਮ੍ਰਿਤ ਹੀ ਤਪੇ ਹੋਏ ਹਿਰਦਿਆਂ ਨੂੰ ਠੰਢਾ ਕਰ ਕੇ ਸੁਖ ਦੇ ਸਕਦਾ ਹੈ।੧।
ਗਉੜੀ ਕਬੀਰ ਜੀ ॥
gaurree kabeer jee |
ਮਾਧਉ; ਜਲ ਕੀ ਪਿਆਸ. ਨ ਜਾਇ ॥
maadhau; jal kee piaas. na jaae |
ਪਦ ਅਰਥ ਮਾਧਉ = ਹੇ ਮਾਧਵ! ਹੇ ਮਾਇਆ ਦੇ ਪਤੀ ਪ੍ਰਭੂ! {ਮਾ = ਮਾਇਆ; ਧਵ = ਪਤੀ}। ਪਿਆਸ = ਤ੍ਰੇਹ। ਨ ਜਾਇ = ਮੁੱਕਦੀ ਨਹੀਂ।
ਜਲ ਮਹਿ; ਅਗਨਿ ਉਠੀ ਅਧਿਕਾਇ ॥੧॥ ਰਹਾਉ ॥
jal meh; agan utthee adhikaae |1| rahaau |
ਪਦ ਅਰਥ ਜਲ ਮਹਿ = ਨਾਮ-ਰੂਪ ਪਾਣੀ ਵਿਚ; ਨਾਮ-ਰੂਪ ਪਾਣੀ ਪੀਂਦਿਆਂ ਪੀਂਦਿਆਂ, ਨਾਮ ਜਪਦਿਆਂ ਜਪਦਿਆਂ। ਅਗਨਿ = ਤਾਂਘ-ਰੂਪ ਅੱਗ। ਉਠੀ = ਪੈਦਾ ਹੋ ਗਈ ਹੈ। ਅਧਿਕਾਇ = ਵਧੀਕ ॥੧॥ ਰਹਾਉ ॥
ਤੂੰ ਜਲਨਿਧਿ; ਹਉ ਜਲ ਕਾ ਮੀਨੁ ॥
toon jalanidh; hau jal kaa meen |
ਪਦ ਅਰਥ ਜਲ ਨਿਧਿ = ਸਮੁੰਦਰ {ਨਿਧਿ = ਖ਼ਜ਼ਾਨਾ}। ਮੀਨੁ = ਮੱਛ।
ਜਲ ਮਹਿ ਰਹਉ; ਜਲਹਿ ਬਿਨੁ ਖੀਨੁ ॥੧॥
jal meh rhau; jaleh bin kheen |1|
ਪਦ ਅਰਥ ਰਹਉ = ਰਹਉਂ, ਮੈਂ ਰਹਿੰਦਾ ਹਾਂ। ਜਲਹਿ ਬਿਨੁ = ਜਲ ਤੋਂ ਬਿਨਾ। ਖੀਨੁ = ਕਮਜ਼ੋਰ, ਮੁਰਦਾ ॥੧॥
ਤੂੰ ਪਿੰਜਰੁ; ਹਉ ਸੂਅਟਾ ਤੋਰ ॥
toon pinjar; hau sooattaa tor |
ਪਦ ਅਰਥ ਪਿੰਜਰੁ = ਪਿੰਜਰਾ। ਹਉ = ਮੈਂ। ਸੂਅਟਾ = ਕਮਜ਼ੋਰ ਜਿਹਾ ਤੋਤਾ {ਸੂਅ = ਸ਼ੁਕ, ਤੋਤਾ। ਪਿਛੇਤਰ = 'ਟਾ' ਛੋਟਾ-ਪਣ ਜ਼ਾਹਰ ਕਰਨ ਵਾਸਤੇ ਹੈ, ਜਿਵੇਂ 'ਚਮਰੇਟਾ' ਦਾ ਭਾਵ ਹੈ ਗ਼ਰੀਬ ਚਮਾਰ}। ਤੋਰ = ਤੇਰਾ।
ਜਮੁ ਮੰਜਾਰੁ; ਕਹਾ ਕਰੈ ਮੋਰ ॥੨॥
jam manjaar; kahaa karai mor |2|
ਪਦ ਅਰਥ ਮੰਜਾਰੁ = ਬਿੱਲਾ। ਕਹਾ ਕਰੈ = ਕੀਹ ਕਰ ਸਕਦਾ ਹੈ? ਕੀਹ ਵਿਗਾੜ ਸਕਦਾ ਹੈ? ਮੋਰ = ਮੇਰਾ ॥੨॥
ਤੂੰ ਤਰਵਰੁ; ਹਉ ਪੰਖੀ ਆਹਿ ॥
toon taravar; hau pankhee aaeh |
ਪਦ ਅਰਥ ਤਰਵਰੁ = ਸੋਹਣਾ ਰੁੱਖ {ਤਰ = ਰੁੱਖ। ਵਰ = ਸੋਹਣਾ, ਸ੍ਰੇਸ਼ਟ}। ਆਹਿ = ਹਾਂ।
ਮੰਦਭਾਗੀ; ਤੇਰੋ ਦਰਸਨੁ ਨਾਹਿ ॥੩॥
mandabhaagee; tero darasan naeh |3|
ਪਦ ਅਰਥ ਮੰਦ ਭਾਗੀ = ਮੰਦੇ ਭਾਗਾਂ ਵਾਲੇ ਨੂੰ। ਨਾਹਿ = ਨਹੀਂ ॥੩॥