ਪਉੜੀ ॥
paurree | Ang 322
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਰਸਨਾ ਉਚਰੈ. ਹਰਿ ਸ੍ਰਵਣੀ ਸੁਣੈ; ਸੋ ਉਧਰੈ ਮਿਤਾ ॥
rasanaa ucharai. har sravanee sunai; so udharai mitaa | Ang 322
Sant Singh KhalsaThose who chant the Lord's Name with their tongues and hear it with their ears are saved, O my friend.
Manmohan SinghHe who utters God's Name with his tongue and hears it with his ears is saves, O my friend.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਨੂੰ ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਕੰਨਾਂ ਨਾਲ ਸ੍ਰਵਣ ਕਰਦਾ ਹੈ, ਉਹ ਤਰ ਜਾਂਦਾ ਹੈ, ਹੇ ਮੇਰੇ ਮਿੱਤ੍ਰ!
Fareedkot Teekaਹੇ ਪਿਆਰੇ! ਜੋ ਰਸਨਾ ਕਰ ਕੇ ਹਰੀ ਕਾ ਨਾਮ ਉਚਾਰਨ ਕਰਤਾ ਹੈ ਔਰ ਕਾਨੋਂ ਕਰ ਸੁਣਤਾ ਹੈ, ਸੋ ਸੰਸਾਰ ਸੇ ਉਧਰ ਜਾਤਾ ਹੈ॥
Prof. Sahib Singhਹੇ ਮਿੱਤਰ! ਜੋ ਮਨੁੱਖ ਜੀਭ ਨਾਲ ਹਰਿ-ਨਾਮ ਉਚਾਰਦਾ ਹੈ, ਤੇ ਕੰਨਾਂ ਨਾਲ ਹਰਿ-ਨਾਮ ਸੁਣਦਾ ਹੈ, ਉਹ (ਮਨੁੱਖ ਸੰਸਾਰ-ਸਾਗਰ ਤੋਂ) ਬਚ ਜਾਂਦਾ ਹੈ।ਪਦ ਅਰਥ ਰਸਨਾ = ਜੀਭ ਨਾਲ। ਸ੍ਰਵਣੀ = ਕੰਨਾਂ ਨਾਲ। ਮਿਤਾ = ਹੇ ਮਿੱਤਰ!
SikhNet (Spanish)Solamente es salvado, oh amigo, aquél que canta las Alabanzas del Señor.
ਹਰਿ ਜਸੁ ਲਿਖਹਿ. ਲਾਇ ਭਾਵਨੀ; ਸੇ ਹਸਤ ਪਵਿਤਾ ॥
har jas likheh. laae bhaavanee; se hasat pavitaa | Ang 322
Sant Singh KhalsaThose hands which lovingly write the Praises of the Lord are pure.
Manmohan SinghThe hands which write God's praise with love, are pure.
Manmohan Singh (Punjabi)ਜਿਹੜੇ ਹੱਥ ਪਿਆਰ ਨਾਲ ਵਾਹਿਗੁਰੂ ਦੀ ਕੀਰਤੀ ਲਿਖਦੇ ਹਨ, ਉਹ ਪਵਿੱਤ੍ਰ ਹਨ।
Fareedkot Teekaਔਰ ਸ੍ਰਧਾ ਲਗਾਇ ਕਰ ਹਰੀ ਜਸ ਕੋ ਲਿਖਤੇ ਹੈਂ, ਸੋ ਹਾਥ ਪਵਿੱਤ੍ਰ ਹੈਂ॥
Prof. Sahib Singhਉਸ ਦੇ ਉਹ ਹੱਥ ਪਵਿੱਤ੍ਰ ਹਨ ਜੋ ਸ਼ਰਧਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।ਪਦ ਅਰਥ ਭਾਵਨੀ = ਸਰਧਾ, ਪ੍ਰੇਮ। ਹਸਤ = ਹੱਥ।
SikhNet (Spanish)Puras son las manos que escriben con Devoción la Gloria de su Señor.
ਅਠਸਠਿ ਤੀਰਥ ਮਜਨਾ; ਸਭਿ ਪੁੰਨ ਤਿਨਿ ਕਿਤਾ ॥
atthasatth teerath majanaa; sabh pun tin kitaa | Ang 322
Sant Singh KhalsaIt is like performing all sorts of virtuous deeds, and bathing at the sixty-eight sacred shrines of pilgrimage.
Manmohan SinghSuch person obtains the merit of ablutions at sixty eight holies and is deemed to have performed all the virtuous deeds.
Manmohan Singh (Punjabi)ਐਸਾ ਪੁਰਸ਼ ਅਠਾਹਠ ਧਰਮ-ਅਸਥਾਨਾਂ ਤੇ ਇਸ਼ਨਾਨ ਦਾ ਫਲ ਪਾ ਲੈਦਾ ਹੈ ਅਤੇ ਇਹ ਮੰਨ ਲਿਆ ਜਾਂਦਾ ਹੈ, ਕਿ ਉਸ ਨੇ ਸਾਰੇ ਨੇਕ ਕੰਮ ਕਰ ਲਏ ਹਨ।
Fareedkot Teekaਜਿਸ ਨੇ ਪੁਰਬੋਕਤ ਪ੍ਰਕਾਰ ਸੇ ਹਰੀ ਮੇਂ ਪ੍ਰੇਮ ਕੀਆ ਹੈ ਤਿਸ ਨੇ ਅਠਾਹਠ ਤੀਰਥੋਂ ਕਾ ਅਸਨਾਨ ਆਦਿ ਸੰਪੂਰਨ ਪੁੰਨ ਕਰ ਲੀਆ ਹੈ॥
Prof. Sahib Singhਉਸ ਮਨੁੱਖ ਨੇ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ।ਪਦ ਅਰਥ ਅਠਸਠਿ = ਅਠਾਹਠ। ਮਜਨਾ = ਇਸ਼ਨਾਨ। ਸਭਿ = ਸਾਰੇ। ਤਿਨਿ = ਉਸ (ਮਨੁੱਖ) ਨੇ।
SikhNet (Spanish)Él obtiene el mérito de bañarse en los sesenta y ocho lugares Santos; sí, infinita es su Virtud.
ਸੰਸਾਰ ਸਾਗਰ ਤੇ ਉਧਰੇ; ਬਿਖਿਆ ਗੜੁ ਜਿਤਾ ॥
sansaar saagar te udhare; bikhiaa garr jitaa | Ang 322
Sant Singh KhalsaThey cross over the world-ocean, and conquer the fortress of corruption.
Manmohan SinghHe crosses the world -ocean and subjugates the castle of evil.
Manmohan Singh (Punjabi)ਉਹ ਜਗਤ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਬਦੀ ਦੇ ਕਿਲ੍ਹੇ ਨੂੰ ਸਰ ਕਰ ਲੈਦਾ ਹੈ।
Fareedkot Teekaਬਿਖਿਓਂ ਰੂਪ ਗੜ ਕੋ ਜੀਤਾ ਹੈ ਅਰਥਾਤ ਇੰਦ੍ਰੀਓਂ ਕੋ ਵਸ ਕੀਆ ਹੈ ਔਰ ਸੰਸਾਰ ਸਾਗਰ ਸੇ ਉਧਰੇ ਹੈਂ॥
Prof. Sahib Singhਅਜੇਹੇ ਮਨੁੱਖ ਸੰਸਾਰ-ਸਮੁੰਦਰ (ਦੇ ਵਿਕਾਰਾਂ ਵਿਚ ਡੁੱਬਣ) ਤੋਂ ਬਚ ਜਾਂਦੇ ਹਨ, ਉਹਨਾਂ ਨੇ ਮਾਇਆ ਦਾ ਕਿਲ੍ਹਾ ਜਿੱਤ ਲਿਆ (ਸਮਝੋ)।ਪਦ ਅਰਥ ਬਿਖਿਆ = ਮਾਇਆ।
SikhNet (Spanish)Cruza el mar de la existencia y destruye la fortaleza de la maldad.
ਨਾਨਕ. ਲੜਿ ਲਾਇ ਉਧਾਰਿਅਨੁ; ਦਯੁ ਸੇਵਿ ਅਮਿਤਾ ॥੧੯॥
naanak. larr laae udhaarian; day sev amitaa |19| Ang 323
Sant Singh KhalsaO Nanak, serve the Infinite Lord; grasp the hem of His robe, and He will save you. ||19||
Manmohan SinghNanak, serve thou the Infinite Lord, who by attaching thee to His skirt shall save thee.
Manmohan Singh (Punjabi)ਨਾਨਕ ਤੂੰ ਬੇਅੰਤ ਸਾਹਿਬ ਦੀ ਘਾਲ ਕਮਾ, ਜੋ ਆਪਣੇ ਪੱਲੇ ਨਾਲ ਜੋੜਕੇ ਤੈਨੂੰ ਪਾਰ ਕਰ ਦੇਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਅਮਿਤਾ) ਵਾਹਗੁਰੂ ਕੇ ਸੇਵਣ ਹਾਰੇ ਲੜ ਲਗਾਇ ਕਰ ਅਰਥਾਤ ਸਤਸੰਗ ਦੇ ਕਰ ਔਰੋਂ ਕੋ ਭੀ ਉਧਾਰ ਲੇਤੇ ਹੈਂ॥੧੯॥
Prof. Sahib Singhਹੇ ਨਾਨਕ! ਐਸੇ ਬੇਅੰਤ ਪ੍ਰਭੂ ਨੂੰ ਸਿਮਰ, ਜਿਸ ਨੇ ਆਪਣੇ ਲੜ ਲਾ ਕੇ (ਅਨੇਕਾਂ ਜੀਵ) ਬਚਾਏ ਹਨ ॥੧੯॥ਪਦ ਅਰਥ ਉਧਾਰਿਅਨੁ = ਉਸ (ਹਰੀ) ਨੇ ਉਧਾਰੇ ਹਨ। ਦਯੁ = ਪਿਆਰਾ (ਪ੍ਰਭੂ)। ਅਮਿਤਾ = ਬੇਅੰਤ ॥੧੯॥
SikhNet (Spanish)Dice Nanak, sirve a tu Señor Infinito aferrándote a la Túnica, ya que puedes ser salvado. (19)