ਰਾਤੀ ਰੁਤੀ; ਥਿਤੀ ਵਾਰ ॥
raatee rutee; thitee vaar |
Sant Singh KhalsaNights, days, weeks and seasons;
Manmohan SinghGod created nights, seasons, lunar days, week days,
Manmohan Singh (Punjabi)ਵਾਹਿਗੁਰੂ ਨੇ ਰਾਤਾਂ, ਮੌਸਮ, ਚੰਦ ਦੇ ਦਿਨ, ਹਫਤੇ ਦੇ ਦਿਹਾੜੇ,
Fareedkot Teekaਹੇ ਸਿਧੋ! (ਰਾਤੀ) ਰਾਤ੍ਰਾਂ ,(ਰੁਤੀ) ਬਸੰਤ ੧, ਗ੍ਰੀਖਮ ੨, ਵਰਸਾਤ ੩, ਸਰਦ ੪, ਹਿਮੰਤ ੫, ਸਿਸਰ ੬, ਥਿੱਤੀ ੧੫, ਵਾਰ ੭॥
Prof. Sahib Singhਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ,ਪਦ ਅਰਥ ਰਾਤੀ = ਰਾਤਾਂ। ਰੁਤੀ = ਰੁੱਤਾਂ। ਥਿਤੀ = ਥਿੱਤਾਂ। ਵਾਰ = ਦਿਹਾੜੇ, ਦਿਨ।
SikhNet (Spanish)Él creó la noche junto con el día,
ਪਵਣ ਪਾਣੀ; ਅਗਨੀ ਪਾਤਾਲ ॥
pavan paanee; aganee paataal |
Sant Singh Khalsawind, water, fire and the nether regions
Manmohan Singhwind, water, fire and nether lands.
Manmohan Singh (Punjabi)ਹਵਾ, ਜਲ, ਅੱਗ ਤੇ ਪਇਆਲ ਪੈਦਾ ਕੀਤੇ।
Fareedkot Teekaਪੌਣ, ਪਾਣੀ, ਅਗਨੀ ,ਪਾਤਾਲਾਦਿ, ੧੪ ਲੋਕ, ਇਹ ਯਾਵਤ ਪ੍ਰਪੰਚੁ ਹੈ॥
Prof. Sahib Singhਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ)ਪਦ ਅਰਥ ਪਵਣ = ਸਭ ਪ੍ਰਕਾਰ ਦੀ ਹਵਾ। ਪਾਤਾਲ = ਸਾਰੇ ਪਾਤਾਲ।
SikhNet (Spanish)Él compuso los elementos del aire, el agua, el fuego, y las regiones inferiores,
ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮ ਸਾਲ ॥
tis vich, dharatee thaap rakhee; dharam saal |
Sant Singh Khalsain the midst of these, He established the earth as a home for Dharma.
Manmohan SinghIn the midst of these He established the earth as a home for the Lord's meditation.
Manmohan Singh (Punjabi)ਇਨ੍ਹਾਂ ਦੇ ਵਿਚਕਾਰ ਉਸ ਨੇ ਜ਼ਮੀਨ, ਸਾਈਂ ਦੇ ਸਿਮਰਨ ਦੇ ਘਰ ਵਜੋ, ਅਸਥਾਪਨ ਕੀਤੀ।
Fareedkot Teekaਤਿਸ ਮੈ ਕਰਤਾ ਪੁਰਖ ਨੇ (ਧਰਤੀ) ਜੋ ਹੈ, ਸੋ ਧਰਮਸਾਲਾ ਸਥਾਪਨ ਕਰ ਰਖੀ ਹੈ। ਇਤਨਾ ਉਪਰ ਸੇ ਸਮਝਨਾ ਕਿ ਧਰਤੀਯੋਂ ਮੇ ਭੀ ਭਾਰਤ ਭੂਮੀ ਮੁੱਖ ਹੈ। ਇਸੀ ਕੋ ਕਰਮਭੂਮੀ ਕਹਤੇ ਹੈਂ। ਈਹਾਂ ਕਾ ਕੀਆ ਹੂਆ ਕਰਮ ਜੀਉ ਔਰ ਖੰਡੋਂ, ਦੀਪੋਂ ਮੇ ਭੋਗਤਾ ਹੈ। ਤਾਂ ਤੇ ਭਾਰਤ ਹੀ ਕੋ 'ਧਰਮਸਾਲਾ' ਕਰ ਕੇ ਕਹਾ ਹੈ॥
Prof. Sahib Singhਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।ਪਦ ਅਰਥ ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ। ਇੱਥੇ 'ਤਿਸੁ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। 'ਤਿਸੁ' ਇਕ-ਵਚਨ ਹੈ, ਜਿਸ ਦਾ ਅਰਥ ਹੈ: 'ਸਾਰਿਆਂ ਦਾ ਇਕੱਠ'। ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ।
SikhNet (Spanish)y en medio de todo esto puso esta firme tierra como hogar para cumplir con Su Servicio
ਤਿਸੁ ਵਿਚਿ; ਜੀਅ ਜੁਗਤਿ ਕੇ ਰੰਗ ॥
tis vich; jeea jugat ke rang |
Sant Singh KhalsaUpon it, He placed the various species of beings.
Manmohan SinghThere-in He placed beings of various types and colours.
Manmohan Singh (Punjabi)ਉਸ ਅੰਦਰ ਉਸ ਨੇ ਕਈ ਤਰ੍ਹਾਂ ਅਤੇ ਰੰਗਤਾਂ ਦੇ ਜੀਵ ਟਿਕਾ ਦਿੱਤੇ।
Fareedkot Teekaਤਿਸ ਧਰਮਸਾਲ ਭਾਰਤ ਭੂਮਿ ਮੇ ਅਨੇਕ ਭਾਂਤੋਂ ਕੇ ਜੀਵ ਹੈਂ। ਤਿਨਕੀ ਅਨੇਕ ਭਾਂਤ ਕੀ ਧਰਮ, ਕਰਮ, ਉਪਾਸਨਾ ਕੀ ਜੁਗਤਿ ਹੈ, ਅਰ ਤਿਨ ਕੇ ਅਨੇਕ ਭਾਂਤ ਕੇ ਗੌਰ, ਸ੍ਯਾਮ ਆਦਿ ਰੰਗ ਹੈਂ॥
Prof. Sahib Singhਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ),ਪਦ ਅਰਥ ਤਿਸੁ ਵਿਚਿ = ਉਸ ਧਰਤੀ ਉੱਤੇ। ਜੀਅ = ਜੀਵ ਜੰਤ। ਜੀਅ ਜੁਗਤਿ = ਜੀਵਾਂ ਦੀ ਜੁਗਤੀ, ਜੀਵਾਂ ਦੇ ਰਹਿਣ ਦੀ ਜੁਗਤੀ (ਬਣਾ ਦਿੱਤੀ) ਹੈ। ਕੇ ਰੰਗ = ਕਈ ਰੰਗਾਂ ਦੇ।
SikhNet (Spanish)y la pobló con todo tipo de gente, criaturas y seres, de diferentes formas, colores y tonos.
ਤਿਨ ਕੇ ਨਾਮ; ਅਨੇਕ ਅਨੰਤ ॥
tin ke naam; anek anant |
Sant Singh KhalsaTheir names are uncounted and endless.
Manmohan SinghVarious and endless are their names.
Manmohan Singh (Punjabi)ਅਨੇਕਾਂ ਅਤੇ ਹਦਬੰਨਾ-ਰਹਿਤ ਹਨ ਉਨ੍ਹਾਂ ਦੇ ਨਾਮ।
Fareedkot Teekaਤਿਨ ਕੇ ਅਨੇਕ ਪ੍ਰਕਾਰ ਕੇ ਨਾਮ ਹੈਂ, ਔਰ (ਅਨੰਤ) ਅਨੇਕ ਹੀ ਜੀਵ ਹੈਂ॥
Prof. Sahib Singhਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।ਪਦ ਅਰਥ ਤਿਨ ਕੇ = ਉਹਨਾਂ ਜੀਵਾਂ ਦੇ। ਅਨੰਤ = ਬੇਅੰਤ। ❀ 'ਕੇ ਰੰਗ' ਬਾਰੇ ਨੋਟ: ਇਸ 'ਕੇ ਰੰਗ' ਨੂੰ ਸਮਝਣ ਲਈ ਹੇਠ-ਲਿਖੀਆਂ ਤੁਕਾਂ ਨੂੰ ਗਹੁ ਨਾਲ ਵਿਚਾਰਨਾ ਜ਼ਰੂਰੀ ਹੈ: (੧) ਜੀਅ ਜਾਤਿ ਰੰਗਾ ਕੇ ਨਾਵ। ਸਭਨਾ ਲਿਖਿਆ ਵੁੜੀ ਕਲਾਮ। (ਪਉੜੀ ੧੬)। (੨) ਤਿਥੈ ਭਗਤ ਵਸਹਿ ਕੇ ਲੋਅ। (ਪਉੜੀ ੩੭)। (੩) ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ। (ਪਉੜੀ ੭)। (੪) ਆਪੇ ਜਾਣੈ ਆਪੇ ਦੇਇ। ਆਖਹਿ ਸਿ ਭਿ ਕੇਈ ਕੇਇ। (ਪਉੜੀ ੨੫)। (੫) ਏਤੇ ਕੀਤੇ ਹੋਰਿ ਕਰੇਹਿ। ਤਾ ਆਖਿ ਨ ਸਕਹਿ ਕੇਈ ਕੇਇ। (ਪਉੜੀ ੨੬)। (੬) ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ। ਇਹਨਾਂ ਸਾਰੀਆਂ ਤੁਕਾਂ ਵਿਚ 'ਕੇ' ਦਾ ਅਰਥ ਹੈ 'ਕਈ'; 'ਨ ਕੇ' ਅਰਥ ਹੈ 'ਕੋਈ ਭੀ ਨਹੀਂ'। ਪਉੜੀ ਨੰ: ੨੧ ਵਿਚ 'ਕੇਈ ਕੇਇ' ਵਰਤਿਆ ਗਿਆ ਹੈ, ਅੱਜ ਕੱਲ ਦੀ ਪੰਜਾਬੀ ਵਿਚ ਭੀ ਅਸੀਂ 'ਕਈ ਕਈ' ਆਖਦੇ ਹਾਂ। ਜਿਵੇਂ 'ਕੇ ਰੰਗ' ਦਾ ਅਰਥ ਹੈ 'ਕਈ ਰੰਗਾਂ ਦੇ', ਤਿਵੇਂ 'ਕੇ ਨਾਵ' ਦਾ ਅਰਥ ਹੈ 'ਕਈ ਨਾਵਾਂ ਵਾਲੇ', 'ਕੇ ਲੋਅ' ਦਾ ਅਰਥ 'ਕਈ ਲੋਕਾਂ ਦੇ, ਕਈ ਭਾਵਨਾਂ ਦੇ'।
SikhNet (Spanish)Él, el Uno en todo, comprende todo lo que pasa.
ਕਰਮੀ ਕਰਮੀ; ਹੋਇ ਵੀਚਾਰੁ ॥
karamee karamee; hoe veechaar |
Sant Singh KhalsaBy their deeds and their actions, they shall be judged.
Manmohan SinghThey are judged according to their deeds and actions.
Manmohan Singh (Punjabi)ਉਨ੍ਹਾਂ ਦੇ ਕੰਮਾਂ ਤੇ ਅਮਲਾ ਅਨੁਸਾਰ ਉਨ੍ਹਾਂ ਦਾ ਫੈਸਲਾ ਹੁੰਦਾ ਹੈ।
Fareedkot Teeka(ਕਰਮੀ ਕਰਮੀ) ਅਪਨੇ ਅਪਨੇ ਕਰਮੋਂ ਅਨੁਸਾਰ ਭਿੰਨ ਭਿੰਨ ਜੀਵੋਂ ਕਾ ਵੀਚਾਰੁ ਹੋਤਾ ਹੈ॥
Prof. Sahib Singh(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈਪਦ ਅਰਥ ਕਰਮੀ ਕਰਮੀ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ।
SikhNet (Spanish)Así como actuemos aquí así seremos juzgados.
ਸਚਾ ਆਪਿ; ਸਚਾ ਦਰਬਾਰੁ ॥
sachaa aap; sachaa darabaar |
Sant Singh KhalsaGod Himself is True, and True is His Court.
Manmohan SinghThe Lord Himself is true and true His Court.
Manmohan Singh (Punjabi)ਸੁਆਮੀ ਖੁਦ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਦਰਗਾਹ।
Fareedkot Teekaਸੱਚਾ ਆਪ ਹੈ, ਅਰ ਸੱਚਾ ਹੀ ਉਸ ਕਾ (ਦਰਬਾਰੁ) ਦੀਵਾਨ ਹੈ॥
Prof. Sahib Singh(ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ।
SikhNet (Spanish)Este mundo es Su Corte y El es verdadero.
ਤਿਥੈ ਸੋਹਨਿ; ਪੰਚ ਪਰਵਾਣੁ ॥
tithai sohan; panch paravaan |
Sant Singh KhalsaThere, in perfect grace and ease, sit the self-elect, the self-realized Saints.
Manmohan SinghThere the accepted saints look graceful
Manmohan Singh (Punjabi)ਉਥੇ ਕਬੂਲ ਪਏ ਹੋਏ ਸਾਧੁ ਸੁੰਦਰ ਲੱਗਦੇ ਹਨ
Fareedkot Teekaਜੋ ਪ੍ਰਮਾਣੀਕ (ਪੰਚ) ਸੰਤ ਹੈਂ, ਸੋ ਤਿਸ ਦਰਬਾਰ ਮੈ ਬੈਠੇ ਸੋਭਾ ਪਾਵਤੇ ਹੈਂ॥
Prof. Sahib Singhਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ 'ਤੇ ਸੋਭਦੇ ਹਨ,ਪਦ ਅਰਥ ਤਿਥੈ = ਅਕਾਲ ਪੁਰਖ ਦੇ ਦਰਬਾਰ ਵਿਚ। ਸੋਹਨਿ = ਸੋਭਦੇ ਹਨ। ਪਰਵਾਣੁ = ਪਰਤੱਖ ਤੌਰ 'ਤੇ।
SikhNet (Spanish)En su Corte, en su perfecta misericordia y gracia se sientan los galardonados y santos por merito.
ਨਦਰੀ ਕਰਮਿ; ਪਵੈ ਨੀਸਾਣੁ ॥
nadaree karam; pavai neesaan |
Sant Singh KhalsaThey receive the Mark of Grace from the Merciful Lord.
Manmohan Singhand they come to bear the mark of the grace of the merciful Master.
Manmohan Singh (Punjabi)ਅਤੇ ਉਨ੍ਹਾਂ ਉਤੇ ਮਿਹਰਬਾਨ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ।
Fareedkot Teekaਤਿਨ ਕੇ ਮਥੇ ਪਰ ਨਦਰੀ ਵਾਹਿਗੁਰੂ ਕੀ ਕ੍ਰਿਪਾ ਰੂਪੁ (ਨੀਸਾਣੁ) ਲੇਖੁ ਪੜਾ ਹੈ॥
Prof. Sahib Singhਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।ਪਦ ਅਰਥ ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ। ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ। ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ। ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ,ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ 'ਤੇ) ਚਮਕ ਪੈਂਦਾ ਹੈ।
SikhNet (Spanish)Los que lucen la Verdad son aprobados y señalados.
ਕਚ ਪਕਾਈ; ਓਥੈ ਪਾਇ ॥
kach pakaaee; othai paae |
Sant Singh KhalsaThe ripe and the unripe, the good and the bad, shall there be judged.
Manmohan SinghThe bad and the good shall, there, be assayed.
Manmohan Singh (Punjabi)ਮੰਦੇ ਅਤੇ ਚੰਗੇ ਉਥੇ ਪਰਖੇ ਜਾਣਗੇ।
Fareedkot Teekaਇਸ ਲੋਕ ਮੇ ਜੀਵ ਬਾਹਰ ਕਾ ਪਖੰਡੂ ਜੈਸਾ ਚਾਹੇ ਤੈਸਾ ਬਨਾਇ ਲੇਵੇ, ਪਰੰਤੂ ਕੱਚਾ ਧਰਮੁ ਦਿਖਾਲੇ ਮਾਤ੍ਰ, ਪੱਕਾ ਦ੍ਰਿੜ ਧਰਮੁ ਅਰਥਾਤ ਸੁਭਾ ਸੁਭ ਕਰਮੋਂ ਕੀ (ਓਂਥੈ) ਉਸ ਸਚੇ ਦਰਬਾਰ ਮੇ ਰੀਤੀ ਪਾਈ, ਭਾਵ ਜਾਣੀ ਜਾਤੀ ਹੈ॥
Prof. Sahib Singh(ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ।ਪਦ ਅਰਥ ਕਚ = ਕਚਿਆਈ। ਪਕਾਈ = ਪਕਿਆਈ। ਓਥੈ = ਅਕਾਲ ਪੁਰਖ ਦੀ ਦਰਗਾਹ ਵਿਚ। ਪਾਇ = ਪਾਈ ਜਾਂਦੀ ਹੇ, ਪਤਾ ਲਗਦੀ ਹੈ।
SikhNet (Spanish)Cuando sus mentes estén ungidas con la señal de Su Gracia, los falsos o verdaderos serán claramente reconocidos.
ਨਾਨਕ; ਗਇਆ ਜਾਪੈ ਜਾਇ ॥੩੪॥
naanak; geaa jaapai jaae |34|
Sant Singh KhalsaO Nanak, when you go home, you will see this. ||34||
Manmohan SinghO Nanak! on arrival at that place this shall be seen.
Manmohan Singh (Punjabi)ਹੇ ਨਾਨਕ! ਉਸ ਜਗ੍ਹਾ ਉਤੇ ਪੁਜਣ ਤੇ ਇਹ ਮਲੂਮ ਹੋ ਜਾਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੱਚਾ ਝੂਠਾ ਆਗੇ ਜਾਨੇ ਸੇ (ਜਾਪੈ ਜਾਇ) ਜਾਨਾ ਜਾਤਾ ਹੈ॥
Prof. Sahib Singhਹੇ ਨਾਨਕ! ਅਕਾਲ ਪੁਰਖ ਦੇ ਦਰ 'ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ॥੩੪॥ਪਦ ਅਰਥ ਗਇਆ = ਜਾ ਕੇ ਹੀ, ਅੱਪੜ ਕੇ ਹੀ। ਜਾਪੈ ਜਾਇ = ਜਾਣਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਖ਼ਬਰ ਪੈਂਦੀ ਹੈ ॥੩੪॥
* ਭਾਵ: ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਸ਼ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਮਨੁੱਖ ਇਸ ਧਰਤੀ 'ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ। ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ ਇਹਨਾਂ ਸਭਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਬੇੜਾ ਹੁੰਦਾ ਹੈ ਕਿ ਕਿਸ ਕਿਸ ਨੇ ਮਨੁੱਖਾ-ਜਨਮ ਦੇ ਮਨੋਰਥ ਨੂੰ ਪੂਰਾ ਕੀਤਾ ਹੈ। ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ। * ਨੋਟ: ਉੱਪਰ ਦੱਸੀ ਵਿਚਾਰ ਆਤਮਕ ਰਸਤੇ ਵਿਚ ਜੀਵ ਦੀ ਪਹਿਲੀ ਅਵਸਥਾ, ਜਿੱਥੇ ਇਹ ਆਪਣੇ ਫ਼ਰਜ਼ ਨੂੰ ਪਛਾਣਦਾ ਹੈ। ਇਸ ਆਤਮਕ ਅਵਸਥਾ ਦਾ ਨਾਮ 'ਧਰਮ ਖੰਡ' ਹੈ।
SikhNet (Spanish)Oh, dice Nanak, en ese Estado de Conciencia todo será conocido. (34)