ਧਰਮ ਖੰਡ ਕਾ; ਏਹੋ ਧਰਮੁ ॥
dharam khandd kaa; eho dharam |
Sant Singh KhalsaThis is righteous living in the realm of Dharma.
Manmohan SinghThis aforesaid is the moral duty of the realm of righteousness.
Manmohan Singh (Punjabi)ਇਹ ੳਪਰੋਕਤ ਦਸਿਆ ਇਖਲਾਕੀ ਫਰਜ਼ ਸਚਾਈ ਦੇ ਮੰਡਲ ਦਾ ਹੈ।
Fareedkot Teekaਕਰਮ ਕਾਂਡ ਕਾ ਏਹੋ ਹੀ ਪ੍ਰਕਾਰੁ ਹੈ, ਜੈਸੇ ਪੂਰਬ ਤੁਕੋਂ ਮੇਂ ਕਥਨ ਕੀਆ ਹੈ। ਵਾ "ਧਰਮ ਖੰਡ ਕਾ ਏਹੋ ਧਰਮੁ॥" ਕਹੀਏ ਕਰਮ ਕਾਂਡ ਕਾ ਇਸੀ ਰੀਤ ਕਾ ਧਰਮੁ ਹੈ - ਜੈਸਾ ਕਰਮੁ ਕਰੇ ਤੈਸਾ ਫਲੁ ਭੁਗਾ ਦੇਣ॥☬ਪ੍ਰਸ਼ਨ: ਗਿਯਾਂਨ ਕਾਂਡ ਕੀ ਰੀਤੀ ਕਹੋ?☬ਉੱਤਰ:
Prof. Sahib Singhਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ)।ਪਦ ਅਰਥ ਧਰਮੁ = ਮਨਤਵ, ਕਰਤੱਬ। ਆਖਹੁ = ਦੱਸੋ, ਵਰਣਨ ਕਰੋ, ਸਮਝ ਲਵੋ।
SikhNet (Spanish)Ahora después de hablar de la rectitud y servicio en el ámbito del Dharma,
ਗਿਆਨ ਖੰਡ ਕਾ; ਆਖਹੁ ਕਰਮੁ ॥
giaan khandd kaa; aakhahu karam |
Sant Singh KhalsaAnd now we speak of the realm of spiritual wisdom.
Manmohan SinghNow I describe the doings of the realm of knowledge.
Manmohan Singh (Punjabi)ਹੁਣ ਮੈਂ ਗਿਆਤ ਦੇ ਮੰਡਲ ਦੇ ਅਮਲ ਬਿਆਨ ਕਰਦਾ ਹਾਂ।
Fareedkot Teekaਹੇ ਸਿਧੋ! ਅੱਗੇ ਗਿਆਨ ਕਾਂਡ ਕਾ (ਕਰਮੁ) ਪ੍ਰਕਾਰੁ ਕਹਤੇ ਹਾਂ। ਜਿਨ ਕੋ ਸਰੂਪ ਕਾ ਬੋਧ ਹੂਆ ਹੈ, ਔਰੁ ਅਕਾਲ ਪੁਰਖ ਕੋ ਸਰਬ ਮੈ ਪੂਰਨ ਜਾਨਾ ਹੈ, ਔਰੁ ਕਰਤਾ ਪੁਰਖ ਕੀ ਬਿ੍ਯੰਤ ਸਕਤਿ ਦੇਖਤੇ ਹੈਂ, ਤਿਨ ਕੀ ਐਸੀ ਦ੍ਰਿਸਟਿ ਹੋਤੀ ਹੈ॥
Prof. Sahib Singhਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ)।ਪਦ ਅਰਥ ਕਰਮ = ਕੰਮ, ਕਰਤੱਬ। ਏਹੋ = ਇਹੀ ਜੋ ਉਪਰ ਦਸਿਆ ਗਿਆ ਹੈ।
* ਨੋਟ: ਸਤਿਗੁਰੂ ਜੀ ਪਉੜੀ ੩੪ ਤੋਂ ੩੭ ਤਾਈਂ ਮਨੁੱਖ ਦੀ ਆਤਮਕ ਅਵਸਥਾ ਦੇ ਪੰਜ ਹਿੱਸੇ ਦੱਸਦੇ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚਖੰਡ। ਇਹਨਾਂ ਚਾਰ ਪਉੜੀਆਂ ਵਿਚ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸਾਧਾਰਨ ਹਾਲਤ ਤੋਂ ਉੱਚਾ ਹੋ ਹੋ ਕੇ ਕਿਵੇਂ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ। ਪਹਿਲਾਂ ਮਨੁੱਖ ਦੁਨੀਆ ਦੇ ਵਿਸ਼ੇ-ਵਿਕਾਰਾਂ ਵਲੋਂ ਪਰਤ ਕੇ 'ਆਤਮਾ' ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀਹ ਪ੍ਰਯੋਜਨ ਹੈ, ਮੈਂ ਸੰਸਾਰ ਵਿਚ ਕਿਉਂ ਆਇਆ ਹਾਂ, ਮੇਰਾ ਕੀਹ ਫ਼ਰਜ਼ ਹੈ। ਇਸ ਅਵਸਥਾ ਵਿਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ; ਅਕਾਲ ਪੁਰਖ ਦੇ ਦਰ 'ਤੇ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਉੱਤੇ ਅਕਾਲ ਪੁਰਖ ਦੀ ਬਖ਼ਸ਼ਸ਼ ਹੁੰਦੀ ਹੈ। ਉਹ ਉਸ ਦੀ ਹਜ਼ੂਰੀ ਵਿਚ ਸੋਭਦੇ ਹਨ। ਇੱਥੇ ਦੁਨੀਆ ਵਿਚ ਆਦਰ ਜਾਂ ਨਿਰਾਦਰੀ ਕੋਈ ਮੁੱਲ ਨਹੀਂ ਰੱਖਦੇ, ਉਹੀ ਆਦਰ ਵਾਲੇ ਹਨ ਜੋ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹਨ। ਜਿਉਂ ਜਿਉਂ ਮਨੁੱਖ ਦੀ ਸੁਰਤਿ ਇਹੋ ਜਿਹੇ ਖ਼ਿਆਲਾਂ ਵਿਚ ਜੁੜਦੀ ਹੈ, ਤਿਉਂ ਤਿਉਂ ਉਸ ਅੰਦਰੋਂ 'ਸੁਆਰਥ' ਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪ੍ਰਵਾਰ ਨੂੰ ਹੀ 'ਆਪਣਾ' ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿਚ ਨਹੀਂ ਸੀ ਪੈਂਦਾ, ਹੁਣ ਆਪਣਾ 'ਧ
SikhNet (Spanish)pasemos a hablar del reino de la Sabiduría Espiritual.
ਕੇਤੇ ਪਵਣ ਪਾਣੀ ਵੈਸੰਤਰ; ਕੇਤੇ ਕਾਨ ਮਹੇਸ ॥
kete pavan paanee vaisantar; kete kaan mahes |
Sant Singh KhalsaSo many winds, waters and fires; so many Krishnas and Shivas.
Manmohan SinghGood many are winds, waters, fires and good many Krishanas and Shivas.
Manmohan Singh (Punjabi)ਘਨੇਰੇ ਹਨ ਹਵਾਵਾਂ, ਜਲ, ਅਗਾਂ ਅਤੇ ਘਨੇਰੇ ਕ੍ਰਿਸ਼ਨ ਤੇ ਸ਼ਿਵਜੀ।
Fareedkot Teekaਕਿਤਨੇ ਹੀ ਪੌਣ ਹੈਂ, ਪ੍ਰਾਣੀ ਹੈਂ, ਅਗਨਿ ਹੈਂ, ਕਿਤਨੇ ਹੀ ਕਿਸਨ ਅਵਤਾਰ ਹੈਂ, ਕਿਤਨੇ ਹੀ ਰੁਦ੍ਰ ਹੈਂ॥
Prof. Sahib Singh(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ।ਪਦ ਅਰਥ ਕੇਤੇ = ਕਈ, ਬੇਅੰਤ। ਵੈਸੰਤਰ = ਅਗਨੀਆਂ। ਮਹੇਸ = (ਕਈ) ਸ਼ਿਵ।
SikhNet (Spanish)Muchos son los elementos de la tierra, el aire, el agua y el fuego. Allí están los Shivas,
ਕੇਤੇ ਬਰਮੇ ਘਾੜਤਿ ਘੜੀਅਹਿ; ਰੂਪ ਰੰਗ ਕੇ ਵੇਸ ॥
kete barame ghaarrat gharreeeh; roop rang ke ves |
Sant Singh KhalsaSo many Brahmas, fashioning forms of great beauty, adorned and dressed in many colors.
Manmohan SinghThere are many Barhmas, who are fashioning forms, and many beauties, colours and raiments.
Manmohan Singh (Punjabi)ਬਹੁਤੇ ਹਨ ਬਰ੍ਹਮੇ, ਜੋ ਸ਼ਕਲਾਂ ਸਾਜ ਰਹੇ ਹਨ ਅਤੇ ਘਨੇਰੀਆਂ ਸੁੰਦ੍ਰਤਾਈਆਂ, ਰੰਗਤਾ ਤੇ ਲਿਬਾਸ।
Fareedkot Teekaਕਿਤਨੇ ਹੀ ਬ੍ਰਹਮੇ ਸੰਸਾਰ ਕੀ ਘਾੜਤ ਘੜ ਰਹੇ ਹੈਂ, ਕਿਤਨੇ ਹੀ ਤਿਨ ਕੇ ਰੂਪ ਚਤੁਰ ਮੁਖ ਅਸਟ ਮੁਖਾਦਿ ਹੈਂ, ਕਿਤਨੇ ਹੀ ਤਿਨ ਕੇ ਸ੍ਵੇਤ, ਸ੍ਯਾਮਾਦਿ ਰੰਗ ਹੈਂ, ਕਿਤਨੇ ਹੀ ਵਸਤ੍ਰਾਦਿ ਭੇਖ ਹੈਂ॥
Prof. Sahib Singhਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।ਪਦ ਅਰਥ ਬਰਮੇ = ਕਈ ਬ੍ਰਹਮਾ। ਘਾੜਤਿ ਘੜੀਅਹਿ = ਘਾੜਤ ਵਿਚ ਘੜੀਦੇ ਹਨ, ਪੈਦਾ ਕੀਤੇ ਜਾ ਰਹੇ ਹਨ। ਕੇ ਵੇਸ = ਕਈ ਵੇਸਾਂ ਦੇ (ਇਸ 'ਕੇ' ਦੇ ਅਰਥ ਲਈ ਵੇਖੋ ਪਿਛਲੀ ਪਉੜੀ ਨੰ:੩੪)।
SikhNet (Spanish)los Krishnas y los Brahmas, dando forma a muchos mundos con todo tipo de géneros, tamaños, colores y tonos.
ਕੇਤੀਆ ਕਰਮ ਭੂਮੀ, ਮੇਰ ਕੇਤੇ; ਕੇਤੇ ਧੂ, ਉਪਦੇਸ ॥
keteea karam bhoomee, mer kete; kete dhoo, upades |
Sant Singh KhalsaSo many worlds and lands for working out karma. So very many lessons to be learned!
Manmohan SinghNumberless are the earths and the mountains for doing virtuous deeds and numberless over numberless Dhrus, the instruction receivers.
Manmohan Singh (Punjabi)ਅਣਗਿਣਤ ਹਨ ਧਰਤੀਆਂ ਤੇ ਪਹਾੜ ਨੇਕ ਅਮਲ ਕਮਾਉਣ ਦੇ ਵਾਸਤੇ ਅਤੇ ਅਣਗਿਣਤ ੳਤੇ ਅਣਗਿਣਤ ਸਿੱਖਿਆ ਲੈਣ ਵਾਲੇ ਧਰੂ।
Fareedkot Teekaਬ੍ਰਹਮਾਂਡੋਂ ਕੇ ਭੇਦ ਕਰ ਕਿਤਨੀਆਂ ਹੀ (ਕਰਮ ਭੂਮੀ) ਭਾਰਤ ਭੂੰਮੀਆਂ ਹੈਂ, ਕਿਤਨੇ ਹੀ ਸੁਮੇਰ ਪਰਬਤ ਹੈਂ, ਕਿਤਨੇ ਹੀ ਧ੍ਰੂ ਭਗਤ ਹੈਂ, ਕਿਤਨੇ ਹੀ ਤਿਨ ਕੇ ਉਪਦੇਸ਼ਟਾ ਨਾਰਦ ਰਿਖਿ ਹੈਂ॥
Prof. Sahib Singh(ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂਅ ਭਗਤ ਤੇ ਉਹਨਾਂ ਦੇ ਉਪਦੇਸ਼ ਹਨ।ਪਦ ਅਰਥ ਕੇਤੀਆ = ਕਈ, ਬੇਅੰਤ। ਕਰਮ ਭੂਮੀ = ਕੰਮ ਕਰਨ ਦੀਆਂ ਭੂਮੀਆਂ, ਧਰਤੀਆਂ। ਮੇਰ = ਮੇਰੁ ਪਰਬਤ। ਧੂ = ਧ੍ਰੂ ਭਗਤ। ਉਪਦੇਸ਼ = ਉਹਨਾਂ ਧਰੂ ਭਗਤਾਂ ਦੇ ਉਪਦੇਸ਼।
SikhNet (Spanish)Tantos espacios y tierras para trabajar el Karma, tantas lecciones que aprender
ਕੇਤੇ ਇੰਦ ਚੰਦ, ਸੂਰ ਕੇਤੇ; ਕੇਤੇ ਮੰਡਲ ਦੇਸ ॥
kete ind chand, soor kete; kete manddal des |
Sant Singh KhalsaSo many Indras, so many moons and suns, so many worlds and lands.
Manmohan SinghNumberless are Indras, the moons the suns, numberless universes and numberless countries.
Manmohan Singh (Punjabi)ਅਣਗਿਣਤ ਹਨ ਇੰਦ੍ਰ, ਚੰਦਰਮੇਂ ਅਤੇ ਸੂਰਜ, ਅਣਗਿਣਤ ਆਲਮ ਅਤੇ ਅਣਗਿਣਤ ਮੁਲਕ।
Fareedkot Teekaਇੰਦ੍ਰ ਭੀ ਕੇਤੇ ਹੈਂ, ਚੰਦ੍ਰਮਾ ਭੀ ਕੇਤੇ ਹੈਂ, ਸੂਰਜ ਭੀ ਕੇਤੇ ਹੈਂ, ਮੰਡਲ ਭੀ ਕੇਤੇ ਹੈਂ, ਮੰਡਲਾਂਤਰ ਗਤਿ ਦੇਸ ਕੇਤੇ ਹੈਂ॥
Prof. Sahib Singhਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ।ਪਦ ਅਰਥ ਇੰਦ = ਇੰਦਰ ਦੇਵਤੇ। ਚੰਦ = ਚੰਦਰਮਾ। ਸੂਰ = ਸੂਰਜ। ਮੰਡਲ ਦੇਸ = ਭਵਣ-ਚਕੱਰ।
SikhNet (Spanish)Tantos Indras, tantas lunas y soles, tantos mundos y tierras.
ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ॥
kete sidh budh, naath kete; kete devee ves |
Sant Singh KhalsaSo many Siddhas and Buddhas, so many Yogic masters. So many goddesses of various kinds.
Manmohan SinghInnumerable there are proficients, Gautamas, great yogis and innumerable over innumerable the forms of goddesses.
Manmohan Singh (Punjabi)ਬੇਗਿਣਤ ਹਨ ਗੁਣੀ-ਜਨ, ਗੌਤਮ, ਵੱਡੇ ਯੋਗੀ ਅਤੇ ਬੇਗਿਣਤ ਉਤੇ ਬੇਗਿਣਤ ਭਵਾਨੀਆਂ ਦੇ ਸਰੂਪ।
Fareedkot Teekaਸਿੱਧ, (ਬੁਧ) ਪੰਡਤਿ ਵਾ ਬੁਧਿਵਾਨ ਅਰੁ ਨਾਥ ਭੀ (ਕੇਤੇ) ਬਹੁਤੇ ਹੈਂ॥
Prof. Sahib Singhਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।ਪਦ ਅਰਥ ਬੁਧ = ਬੁਧ ਅਵਤਾਰ। ਦੇਵੀ ਵੇਸ = ਦੇਵੀਆਂ ਦੇ ਪਹਿਰਾਵੇ। (ਨੋਟ: 'ਕੇਤੇ' ਪੁਲਿੰਗ ਹੈ ਜੋ 'ਵੇਸ' ਸ਼ਬਦ ਨਾਲ ਵਰਤਿਆ ਗਿਆ ਹੈ। ਇਸ ਵਾਸਤੇ 'ਦੇਵੀ ਵੇਸ' ਦਾ ਅਰਥ ਕਰਨਾ ਹੈ 'ਦੇਵੀਆਂ ਦੇ ਪਹਿਰਾਵੇ')।
SikhNet (Spanish)Tantos Siddas y Buddas; tantos maestros yoguis, tantas diosas de tan variadas
clases.
ਕੇਤੇ ਦੇਵ ਦਾਨਵ, ਮੁਨਿ ਕੇਤੇ; ਕੇਤੇ ਰਤਨ ਸਮੁੰਦ ॥
kete dev daanav, mun kete; kete ratan samund |
Sant Singh KhalsaSo many demi-gods and demons, so many silent sages. So many oceans of jewels.
Manmohan SinghHow many deities, demons and silent sages and how many over many oceans and jewels.
Manmohan Singh (Punjabi)ਕਿੰਨੇ ਕੁ ਦੇਵਤੇ, ਰਾਖਸ਼ ਤੇ ਚੁੱਪ ਕੀਤੇ ਰਿਸ਼ੀ ਅਤੇ ਕਿੰਨਿਆਂ ਉਤੇ ਕਿੰਨੇ ਹੀ ਸਮੁੰਦਰ ਅਤੇ ਜਵਾਹਿਰਾਤ।
Fareedkot Teekaਕਿਤਨੇ ਹੀ ਦੇਵਤਾ ਹੈਂ, ਕਿਤਨੇ ਹੀ ਦਾਨਵ ਹੈਂ, ਕਿਤਨੇ ਹੀ ਮੁਨੀ ਹੈਂ, ਰਤਨੋ ਵਾਲੇ ਕਿਤਨੇ ਹੀ ਸਮੁੰਦ ਵਾ ਕਿਤਨੇ ਹੀ ਰਤਨ, ਕਿਤਨੇ ਹੀ ਸਮੁੰਦ੍ਰ ਹੈਂ॥
Prof. Sahib Singh(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ।ਪਦ ਅਰਥ ਦਾਨਵ = ਰਾਖਸ਼, ਦੈਂਤ। ਮੁਨਿ = ਮੋਨ-ਧਾਰੀ ਰਿਸ਼ੀ। ਰਤਨ ਸੁਮੰਦ = ਰਤਨ ਅਤੇ ਸਮੁੰਦਰ।
SikhNet (Spanish)Muchos son los dioses, semidioses, seres malignos y sabios silenciosos; muchas las joyas nacidas de los océanos.
ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥
keteea khaanee, keteea baanee; kete paat narind |
Sant Singh KhalsaSo many ways of life, so many languages. So many dynasties of rulers.
Manmohan SinghHow many the mines of production, languages and many the dynasties of kings (or masters of men).
Manmohan Singh (Punjabi)ਕਿੰਨੀਆਂ ਹੀ ਉਤਪਤੀ ਦੀਆਂ ਕਾਨਾਂ, ਕਿੰਨੀਆਂ ਹੀ ਬੋਲੀਆਂ ਅਤੇ ਕਿੰਨੇ ਕੁ ਰਾਜਿਆਂ ਜਾਂ ਮਨੁੱਖਾਂ ਦਿਆਂ ਮਾਲਕਾਂ ਦੇ ਖਾਨਦਾਨ।
Fareedkot Teekaਕਿਤਨੀ ਹੀ ਅੰਡਜਾਦਿ ਖਾਣੀ ਹੈਂ, ਕਿਤਨੀ ਹੀ ਪਰਾ, ਪਸੰਤੀ, ਮੱਧਮਾ, ਬੈਖਰੀ ਬਾਣੀ ਹੈ, ਔਰੁ ਕਿਤਨੇ ਹੀ (ਪਾਤ) ਪਾਤਸ਼ਾਹ ਹੈ, ਔਰੁ ਕਿਤਨੇ ਹੀ (ਨਰਿੰਦ) ਰਾਜੇ ਹੈਂ॥
Prof. Sahib Singh(ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ,ਪਦ ਅਰਥ ਪਾਤ = ਪਾਤਸ਼ਾਹ। ਨਰਿੰਦ = ਰਾਜੇ।
SikhNet (Spanish)Muchas las formas de vida, lenguajes y dinastías de regidores.
ਕੇਤੀਆ ਸੁਰਤੀ. ਸੇਵਕ ਕੇਤੇ; ਨਾਨਕ. ਅੰਤੁ ਨ ਅੰਤੁ ॥੩੫॥
keteea suratee. sevak kete; naanak. ant na ant |35|
Sant Singh KhalsaSo many intuitive people, so many selfless servants. O Nanak, His limit has no limit! ||35||
Manmohan SinghCountless are the men of Divine knowledge and countless the servants of God. O Nanak! there is no limit to His bounds.
Manmohan Singh (Punjabi)ਬੇਸ਼ੁਮਾਰ ਹਨ ਗਿਆਨਵਾਨ ਅਤੇ ਬੇਸ਼ੁਮਾਰ ਵਾਹਿਗੁਰੂ ਦੇ ਟਹਿਲੂਏ। ਹੇ ਨਾਨਕ! ਉਸ ਦੇ ਹੱਦ ਬੰਨੇ ਦਾ ਕੋਈ ਓੜਕ ਨਹੀਂ।
Fareedkot Teekaਕਿਤਨੀਆਂ ਹੀ ਸ੍ਰੁਤੀਆਂ ਹੈਂ, ਤਿਨ ਬੇਦਨ ਕੇ ਸੇਵਨ ਕਰਨਹਾਰੇ ਭੀ ਕਿਤਨੇ ਹੈਂ। ਇਸ ਪੌੜੀ ਮੈ ਸਭ ਅਸੰਖ ਹੀ ਕਹੇ ਹੈਂ। ਬ੍ਰਹਮ ਰੂਪ ਅਕਾਸ ਮੇ ਅਸੰਖ ਹੀ ਬ੍ਰਹਮਾਂਡ ਪ੍ਰਮਾਣ ਰੂਪ ਹੈਂ। ਬ੍ਰਹਮ ਸਮੁੰਦ੍ਰ ਸੇ ਅਸੰਖ ਬ੍ਰਹਮਾਂਡ ਲਹਿਰਾਂ ਹੈ, ਐਸੇ ਅਨੰਤਤਾ ਜਾਨਨੀ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਨਾ ਤੋ ਉਸ ਕੀ ਰਚਨਾ ਕਾ ਅੰਤੁ ਹੈ, ਨਾ ਕੋਈ ਪਰਮੇਸਰ ਦਾ ਅੰਤ ਜਾਨ ਸਕਤਾ ਹੈ, ਭਾਵ ਵਿਦ੍ਵਾਨ ਕੀ ਦ੍ਰਿਸਟੀ ਮੈ ਅਨਿਰਬਚਨੀ ਸ੍ਰਿਸਟਿ ਹੈ॥੩੫॥
Prof. Sahib Singhਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ ॥੩੫॥ਪਦ ਅਰਥ ਸੁਰਤੀ = ਸੁਰਤਾਂ, ਲਿਵ। (ਨੋਟ: ਇਸ ਸਾਰੀ ਪਉੜੀ ਵਲ ਰਤਾ ਧਿਆਨ ਦਿੱਤਿਆਂ ਇਹ ਸਪੱਸ਼ਟ ਮਲੂਮ ਹੋ ਜਾਂਦਾ ਹੈ ਕਿ 'ਕੇਤੇ' ਪੁਲਿੰਗ ਸ਼ਬਦਾਂ ਨਾਲ ਵਰਤਿਆ ਗਿਆ ਹੈ ਅਤੇ 'ਕੇਤੀਆ' ਇਸਤ੍ਰੀ-ਲਿੰਗ ਸ਼ਬਦਾਂ ਨਾਲ। ਸੋ 'ਸੁਰਤੀ' ਇਸਤ੍ਰੀ-ਲਿੰਗ ਹੈ, ਤੇ 'ਸੁਰਤਿ' ਦਾ ਬਹੁ-ਵਚਨ ਹੈ) ॥੩੪॥
* ਭਾਵ: ਮਨੁੱਖਾ ਜਨਮ ਦੇ ਫ਼ਰਜ਼ ('ਧਰਮ') ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿਚ ਬੱਝਾ ਹੋਇਆ ਇਹ ਜਵਿ ਬਹੁਤ ਤੰਗ-ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਟੱਬਰ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ।੩੫।
SikhNet (Spanish)Muchos los Devotos de Dios y hombres de Divina Sabiduría. Oh, dice Nanak, Sus Formas no tienen Límite. (35)