ੴ

ਸਿੱਖਬਾਣੀ · SikhBani

ਬ੍ਰਹਮ ਗਿਆਨੀ ਸਦਾ ਨਿਰਲੇਪ ॥

braham giaanee sadaa niralep
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 272 · 11 lines
Translations

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi VIII

ਬ੍ਰਹਮ ਗਿਆਨੀ; ਸਦਾ ਨਿਰਲੇਪ ॥

braham giaanee; sadaa niralep |

Sant Singh KhalsaThe God-conscious being is always unattached,
Manmohan SinghThe Knower of God, ever remains unattached,
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਹਮੇਸ਼ਾਂ ਅਟੰਕ ਰਹਿਦਾ ਹੈ,
Fareedkot Teekaਐਸਾ ਬ੍ਰਹਮ ਗਿਆਨੀ ਸਰਬ ਸੇ ਸਦਾ ਨਿਰਲੇਪ ਅਰਥਾਤ ਅਸੰਗ ਰਹਿਤਾ ਹੈ॥
Prof. Sahib Singhਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ)

ਪਦ ਅਰਥ ਨਿਰਲੇਪ = ਬੇਦਾਗ਼।

SikhNet (Spanish)El hombre despierto en Dios vive sin apegos en el mundo,

ਜੈਸੇ ਜਲ ਮਹਿ; ਕਮਲ ਅਲੇਪ ॥

jaise jal meh; kamal alep |

Sant Singh Khalsaas the lotus in the water remains detached.
Manmohan Singhlike the lotus, which abides detached in water.
Manmohan Singh (Punjabi)ਜਿਸ ਤਰ੍ਹਾਂ ਪਾਣੀ ਵਿੱਚ ਕੰਵਲ ਅਤੀਤ ਵਿਚਰਦਾ ਹੈ।
Fareedkot Teekaਜੈਸੇ ਜਲ ਮੇਂ ਕਮਲ ਰਹਿ ਕਰ ਜਲ ਸੇ ਅਲੇਪ ਰਹਿਤਾ ਹੈ॥
Prof. Sahib Singhਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ।

ਪਦ ਅਰਥ ਅਲੇਪ = (ਚਿੱਕੜ ਤੋਂ) ਸਾਫ਼।

SikhNet (Spanish)tal como el loto que descansa en agua estancada sin mancharse.

ਬ੍ਰਹਮ ਗਿਆਨੀ; ਸਦਾ ਨਿਰਦੋਖ ॥

braham giaanee; sadaa niradokh |

Sant Singh KhalsaThe God-conscious being is always unstained,
Manmohan SinghThe knower of God is ever stainless,
Manmohan Singh (Punjabi)ਰੱਬ ਨੂੰ ਜਾਨਣ ਵਾਲਾ, ਸਦੀਵ ਬੇਦਾਗ ਹੈ,
Fareedkot Teekaਬ੍ਰਹਮ ਗਿਆਨੀ ਸਦਾ ਦੋਸੋਂ ਸੇ ਰਹਤ ਹੈ॥
Prof. Sahib Singhਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ,

ਪਦ ਅਰਥ ਨਿਰਦੋਖ = ਦੋਖ-ਰਹਿਤ, ਪਾਪਾਂ ਤੋਂ ਬਰੀ।

SikhNet (Spanish)El hombre de Dios no puede ser condicionado por la maldad.

ਜੈਸੇ ਸੂਰੁ; ਸਰਬ ਕਉ ਸੋਖ ॥

jaise soor; sarab kau sokh |

Sant Singh Khalsalike the sun, which gives its comfort and warmth to all.
Manmohan Singhas the Sun gives comfort to all.
Manmohan Singh (Punjabi)ਜਿਵੇ ਸੂਰਜ ਸਾਰਿਆਂ ਨੂੰ ਸੁਖ ਦਿੰਦਾ ਹੈ।
Fareedkot Teekaਜਿਸ ਪ੍ਰਕਾਰ ਸੂਰਜ ਸਰਬ ਰਸੋਂ ਕੋ ਸੋਖ ਲੇਤਾ ਹੈ ਪਰੰਤੂ ਕਲੰਕਤ ਨਹੀਂ ਹੋਤਾ ਹੈ॥
Prof. Sahib Singhਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ।

ਪਦ ਅਰਥ ਸੂਰੁ = ਸੂਰਜ। ਸੋਖ = {Skt. शोषण} ਸੁਕਾਉਣ ਵਾਲਾ।

SikhNet (Spanish)Así como el sol calienta a todos por igual

ਬ੍ਰਹਮ ਗਿਆਨੀ ਕੈ; ਦ੍ਰਿਸਟਿ ਸਮਾਨਿ ॥

braham giaanee kai; drisatt samaan |

Sant Singh KhalsaThe God-conscious being looks upon all alike,
Manmohan SinghThe Knower go God looks on all as equal,
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਹੈ,
Fareedkot Teekaਜੈਸੇ ਹੀ ਬ੍ਰਹਮ ਗਿਆਨੀ ਕੀ ਦ੍ਰਿਸਟੀ ਸਭ ਮੇਂ ਏਕ ਸਮਾਨ ਹੀ ਹੋਤੀ ਹੈ॥
Prof. Sahib Singhਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ,

ਪਦ ਅਰਥ ਦ੍ਰਿਸਟਿ = ਨਜ਼ਰ। ਸਮਾਨਿ = ਇਕੋ ਜਿਹੀ।

SikhNet (Spanish)y el viento refresca lo mismo al rey que al mendigo,

ਜੈਸੇ ਰਾਜ ਰੰਕ ਕਉ; ਲਾਗੈ ਤੁਲਿ ਪਵਾਨ ॥

jaise raaj rank kau; laagai tul pavaan |

Sant Singh Khalsalike the wind, which blows equally upon the king and the poor beggar.
Manmohan Singhlike the wind that blows alike on the King and the poor.
Manmohan Singh (Punjabi)ਜਿਸ ਤਰ੍ਹਾਂ ਹਵਾਂ, ਰਾਜੇ ਅਤੇ ਕੰਗਾਲ ਨੂੰ ਇਕਸਾਰ ਲਗਦੀ ਹੈ।
Fareedkot Teekaਤੈਸੇ ਰਾਜਾ ਔਰ (ਰੰਕ) ਗਰੀਬ ਕੋ ਏਕ ਸਮਾਨ ਹੀ ਪਵਨ ਲਗਤੀ ਹੈ॥
Prof. Sahib Singhਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ।

ਪਦ ਅਰਥ ਰੰਕ = ਕੰਗਾਲ। ਤੁਲਿ = ਬਰਾਬਰ। ਪਵਾਨ = ਪਵਨ, ਹਵਾ।

SikhNet (Spanish)así también, aquel hombre se interesa por los demás sin hacer distinciones.

ਬ੍ਰਹਮ ਗਿਆਨੀ ਕੈ; ਧੀਰਜੁ ਏਕ ॥

braham giaanee kai; dheeraj ek |

Sant Singh KhalsaThe God-conscious being has a steady patience,
Manmohan SinghThe knower of God has even patience,
Manmohan Singh (Punjabi)ਰੱਬ ਨਾਂ ਜਾਨਣ ਵਾਲੇ ਦੀ ਸਹਿਨੀਲਤਾ ਇਕਸਾਰ ਹੁੰਦੀ ਹੈ,
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਏਕ ਧੀਰਜ ਹੀ ਮੁਖ ਰੂਪ ਹੈ॥
Prof. Sahib Singh(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,

ਪਦ ਅਰਥ ਏਕ = ਇਕ-ਤਾਰ।

SikhNet (Spanish)El hombre de Dios se mantiene estable en la paciencia,

ਜਿਉ ਬਸੁਧਾ; ਕੋਊ ਖੋਦੈ. ਕੋਊ ਚੰਦਨ ਲੇਪ ॥

jiau basudhaa; koaoo khodai. koaoo chandan lep |

Sant Singh Khalsalike the earth, which is dug up by one, and anointed with sandal paste by another.
Manmohan Singhlike the earth, which one man digs and another smears with sandal.
Manmohan Singh (Punjabi)ਜਿਸ ਤਰ੍ਹਾਂ ਧਰਤੀ ਨੂੰ ਇਕ ਜਣਾ ਪੁਟਦਾ ਹੈ ਤੇ ਦੂਜਾ ਚੰਨਣ ਨਾਲ ਲਿਪਦਾ ਹੈ।
Fareedkot Teekaਜੈਸੇ (ਬਸੁਧਾ) ਪ੍ਰਿਥਵੀ ਕੋ ਕੋਈ ਖੋਦੈ ਔਰ ਕੋਈ ਚੰਦਨ ਕਾ ਲੇਪ ਕਰੇ। ਭਾਵ ਸੇ ਜੈਸੇ ਪ੍ਰਿਥਵੀ ਖੋਦਨੇ ਵਾਲੇ ਕੋ ਸ੍ਰਾਪ ਔਰ ਚੰਦਨ ਲੇਪਨ ਹਾਰੇ ਕੌ ਵਰ ਨਹੀਂ ਦੇਤੀ, ਤੈਸੇ ਬ੍ਰਹਮ ਗਿਆਨੀ ਸੇਵਾ ਕਰਨੇ ਵਾਰੇ ਕੋ ਪ੍ਰਸੰਨ ਹੋ ਕਰ ਵਰ ਨਹੀਂ ਦੇਤਾ ਔਰ ਕਸਟ ਦੇਣੇ ਵਾਰੇ ਕੋ ਕੋਪ ਕਰ ਸ੍ਰਾਪ ਨਹੀਂ ਦੇਤਾ। ਯਦਪਿ ਗਿਆਨੀ ਵਰ ਸ੍ਰਾਪ ਦੇਤੇ ਹੈਂ, ਤਦਪਿ ਵਹੁ ਦ੍ਵੈਤ ਭਾਵ ਸੇ ਨਹੀਂ ਦੇਤੇ, ਉਨ ਪੁਰਸੋਂ ਕੀ ਭਾਵਨਾ ਹੀ ਵਰ ਸਰਾਪ ਰੂਪ ਹੋ ਜਾਤੀ ਹੈ॥
Prof. Sahib Singhਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)।

ਪਦ ਅਰਥ ਬਸੁਧਾ = ਧਰਤੀ। ਲੇਪ = ਪੋਚੈ, ਲੇਪਣ।

SikhNet (Spanish)tal como la tierra que no se inmuta al ser devastada por unos y sembrada por otros.

ਬ੍ਰਹਮ ਗਿਆਨੀ ਕਾ; ਇਹੈ ਗੁਨਾਉ ॥

braham giaanee kaa; ihai gunaau |

Sant Singh KhalsaThis is the quality of the God-conscious being:
Manmohan SinghThis is the attribute of the knower of God.
Manmohan Singh (Punjabi)ਇਹ ਹੈ ਗੁਣ ਵਾਹਿਗੁਰੂ ਨੂੰ ਜਾਣਨ ਵਾਲੇ ਦਾ।
Fareedkot Teekaਜੈਸੇ ਬ੍ਰਹਮ ਗਿਆਨੀ ਕਾ ਸੁਭਾਵਕ ਇਹ (ਗੁਨਾਉ) ਗੁਣ ਹੈ, ਜੋ ਤਿਨ ਕੇ ਸਮੀਪ ਆਵਤਾ ਹੈ ਤਿਨੋਂ ਕਾ ਜੜਤਾ ਰੂਪ ਪਾਲਾ ਔ ਅਗਿਆਨ ਅੰਧੇਰਾ ਔ ਜਨਮਾਦਿਕੋਂ ਕਾ ਭੈ ਅਗਨੀ ਵਤ ਦੂਰ ਕਰ ਦੇਤਾ ਹੈ
Prof. Sahib Singhਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ,

ਪਦ ਅਰਥ ਗੁਨਾਉ = ਗੁਣ।

SikhNet (Spanish)El hombre de Dios tiene un valor ilimitado;

ਨਾਨਕ. ਜਿਉ ਪਾਵਕ ਕਾ; ਸਹਜ ਸੁਭਾਉ ॥੧॥

naanak. jiau paavak kaa; sehaj subhaau |1|

Sant Singh KhalsaO Nanak, his inherent nature is like a warming fire. ||1||
Manmohan SinghNanak, his inherent nature is all-purifying like the fire.
Manmohan Singh (Punjabi)ਨਾਨਕ ਉਸ ਦਾ ਜਮਾਂਦਰੂ ਸੁਭਾਅ ਅੱਗ ਦੀ ਮਾਨਿਦ ਸਭਸ ਨੂੰ ਪਵਿੱਤ੍ਰ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੈਸੇ ਹੀ (ਪਾਵਕ) ਅਗਨੀ ਸਹਜ ਸੁਭਾਵਕ ਨਿਕਟ ਆਏ ਕਾ ਤਮ ਤੁਖਾਰ ਭੈ ਗਵਾਇ ਦੇਤਾ ਹੈ॥੧॥
Prof. Sahib Singhਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ॥੧॥

ਪਦ ਅਰਥ ਪਾਵਕ = ਅੱਗ। ਸਹਜ = ਕੁਦਰਤੀ ॥੧॥

SikhNet (Spanish)es intenso como el fuego que abrasa cuanto lo rodea. (1)
Answers quote the Granth verbatim with Ang citations. AI commentary is not Gurbani and not a religious ruling.