ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਹਰਿ ਹਰਿ ਨਾਮੁ ਧਿਆਇ ਮਨ; ਹਰਿ ਦਰਗਹ ਪਾਵਹਿ ਮਾਨੁ ॥
har har naam dhiaae man; har daragah paaveh maan |
Sant Singh KhalsaO mind, meditate on the Name of the Lord, Har, Har; you shall be honored in the Court of the Lord.
Manmohan SinghO my mind, contemplate thou, thy Lord God's Name and thou shall obtain honour in the Lord's Court.
Manmohan Singh (Punjabi)ਹੇ ਮੇਰੇ ਮਨੂਏ! ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਅਤੇ ਤੂੰ ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
Fareedkot Teekaਹੇ ਭਾਈ! ਮਨ ਕਰਿ ਹਰਿ ਹਰਿ ਨਾਮ ਧ੍ਯਾਵਣਾ ਕਰੁ, ਫਿਰ ਹਰੀ ਕੀ ਦਰਗਾਹ ਮੇਂ ਸਨਮਾਨ ਪਾਵੇਂਗਾ॥
Prof. Sahib Singhਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।ਪਦ ਅਰਥ ਮਨ = ਹੇ ਮਨ! ਪਾਵਹਿ = ਤੂੰ ਹਾਸਲ ਕਰੇਂਗਾ।
SikhNet (Spanish)Oh mente, medita en el Nombre del Señor Jar, Jar, y serás honrado en la Corte del Señor.
ਜੋ ਇਛਹਿ ਸੋ ਫਲੁ ਪਾਇਸੀ; ਗੁਰਸਬਦੀ ਲਗੈ ਧਿਆਨੁ ॥
jo ichheh so fal paaeisee; gurasabadee lagai dhiaan |
Sant Singh KhalsaYou shall obtain the fruits that you desire, focusing your meditation on the Word of the Guru's Shabad.
Manmohan SinghFixing thy attention on the Guru's word, thou shall obtain the fruit that thou desire.
Manmohan Singh (Punjabi)ਗੁਰਾਂ ਦੀ ਬਾਣੀ ਨਾਲ ਬਿਰਤੀ ਜੋੜਨ ਦੁਆਰਾ, ਤੂੰ ਉਸ ਮੇਵੇ ਨੂੰ ਪਾ ਲਵੇਗਾ, ਜਿਸ ਨੂੰ ਤੂੰ ਚਾਹੁੰਦਾ ਹੈ।
Fareedkot Teekaਜੋ ਗੁਰ ਉਪਦੇਸ ਮੇਂ ਤੇਰਾ ਧ੍ਯਾਨ ਲਗ ਜਾਵੇਗਾ ਤੌ ਮਨ ਬਾਂਛਤ ਫਲ ਕੌ ਪਾਇ ਲੇਵੇਗਾ॥
Prof. Sahib Singh(ਪਰਮਾਤਮਾ ਪਾਸੋਂ) ਜੋ ਤੂੰ ਮੰਗੇਂਗਾ ਉਹੀ ਫਲ (ਉਹ) ਦੇਵੇਗਾ। (ਪਰ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਭੂ ਵਿਚ) ਸੁਰਤ ਜੁੜ ਸਕਦੀ ਹੈ।ਪਦ ਅਰਥ ਇਛਹਿ = ਤੂੰ ਚਾਹੇਂਗਾ। ਪਾਇਸੀ = ਦੇਵੇਗਾ। ਸਬਦੀ = ਸ਼ਬਦ ਦੀ ਰਾਹੀਂ।
SikhNet (Spanish)Obtendrás los Frutos de tu deseo, enfocando tu Meditación en la Palabra del Shabd del Guru.
ਕਿਲਵਿਖ ਪਾਪ ਸਭਿ ਕਟੀਅਹਿ; ਹਉਮੈ ਚੁਕੈ ਗੁਮਾਨੁ ॥
kilavikh paap sabh katteeeh; haumai chukai gumaan |
Sant Singh KhalsaAll your sins and mistakes shall be wiped away, and you shall be rid of egotism and pride.
Manmohan SinghAll thine misdeeds and sins shall be effaced and thou shall be rid of thy ego and self-conceit.
Manmohan Singh (Punjabi)ਤੇਰੇ ਸਾਰੇ ਕੁਕਰਮ ਅਤੇ ਗੁਨਾਹ ਮਿਟ ਜਾਣਗੇ ਅਤੇ ਤੂੰ ਆਪਣੇ ਹੰਕਾਰ ਅਤੇ ਸਵੈ-ਹੰਗਤਾ ਤੋਂ ਖਲਾਸੀ ਪਾ ਜਾਵੇਗਾ।
Fareedkot Teekaਛੋਟੇ ਬੜੇ ਪਾਪ ਸਭ ਕਟੇ ਜਾਵੇਂਗੇ, ਹੰਤਾ, ਮਮਤਾ ਔਰ ਗੁਮਾਨ ਭੀ ਚੁਕ ਜਾਵੇਗਾ॥
Prof. Sahib Singh(ਜਿਸ ਮਨੁੱਖ ਦੀ ਜੁੜਦੀ ਹੈ, ਉਸ ਦੇ) ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ; (ਉਸ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ ਅਹੰਕਾਰ ਦੂਰ ਹੋ ਜਾਂਦਾ ਹੈ।ਪਦ ਅਰਥ ਕਿਲਵਿਖ = ਪਾਪ। ਸਭਿ = ਸਾਰੇ। ਕਟੀਅਹਿ = ਕੱਟੇ ਜਾਂਦੇ ਹਨ। ਚੁਕੈ = ਮੁੱਕ ਜਾਂਦਾ ਹੈ।
SikhNet (Spanish)Tus faltas y errores desaparecerán y te encontrarás libre de egoísmo y orgullo.
ਗੁਰਮੁਖਿ ਕਮਲੁ ਵਿਗਸਿਆ; ਸਭੁ ਆਤਮ ਬ੍ਰਹਮੁ ਪਛਾਨੁ ॥
guramukh kamal vigasiaa; sabh aatam braham pachhaan |
Sant Singh KhalsaThe heart-lotus of the Gurmukh blossoms forth, recognizing God within every soul.
Manmohan SinghBy the Guru's grace, man's heart lotus flowers and he beholds the Lord within every mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬੰਦੇ ਦਾ ਦਿਲ ਕੰਵਲ ਪ੍ਰਫੁਲਤ ਹੋ ਜਾਂਦਾ ਹੈ ਅਤੇ ਉਹ ਹਰ ਮਨ ਅੰਦਰ ਸਾਈਂ ਨੂੰ ਅਨੁਭਵ ਕਰਦਾ ਹੈ।
Fareedkot Teekaਜਿਨੋਂ ਨੇ ਆਤਮਾ ਕੋ ਬ੍ਯਾਪਕ ਰੂਪ ਪਛਾਨਾ ਹੈ, ਭਾਵ ਆਪ ਕੋ ਪਰਮੇਸਰ ਨਾਲ ਅਭੇਦੁ ਸਮਝਾ ਹੈ, ਤਿਨ ਗੁਰਮੁਖੋਂ ਕਾ ਹਿਰਦਾ ਕਮਲ ਪ੍ਰਫੁਲਤਾ ਹੂਆ ਹੈ॥☬ਤਾਂ ਤੇ ਤੁਮ ਭੀ ਐਸੇ ਬੇਨਤੀ ਕਰੋ:
Prof. Sahib Singhਹੇ ਮੇਰੇ ਮਨ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ, ਉਹ ਥਾਂ ਪਰਮਾਤਮਾ ਨੂੰ ਵੱਸਦਾ ਪਛਾਨਣ-ਜੋਗ ਹੋ ਜਾਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਕਮਲੁ = (ਹਿਰਦੇ ਦਾ) ਕੌਲ ਫੁੱਲ। ਵਿਗਸਿਆ = ਖਿੜ ਪੈਂਦਾ ਹੈ। ਸਭੁ = ਹਰ ਥਾਂ। ਪਛਾਨੁ = ਪਛਾਣੂ, ਪਛਾਣਨ ਜੋਗ।
SikhNet (Spanish)El Loto del Corazón del Gurmukj florece encontrando a Dios en cada Alma.
ਹਰਿ ਹਰਿ ਕਿਰਪਾ ਧਾਰਿ ਪ੍ਰਭ; ਜਨ ਨਾਨਕ. ਜਪਿ ਹਰਿ ਨਾਮੁ ॥੧॥
har har kirapaa dhaar prabh; jan naanak. jap har naam |1|
Sant Singh KhalsaO Lord God, please shower Your Mercy upon servant Nanak, that he may chant the Lord's Name. ||1||
Manmohan SinghO God, the Lord Master, show Thou mercy unto slave Nanak, that he may utter the Lord's Name.
Manmohan Singh (Punjabi)ਹੇ ਵਾਹਿਗੁਰੂ ਸੁਆਮੀ ਮਾਲਕ! ਤੂੰ ਗੋਲੇ ਨਾਨਕ ਤੇ ਮਿਹਰ ਕਰ ਤਾਂ ਜੋ ਉਹ ਸੁਆਮੀ ਦੇ ਨਾਮ ਦਾ ਉਚਾਰਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਪ੍ਰਭੂ! ਮੇਰੇ ਪਰ ਹਰ ਪ੍ਰਕਾਰ ਐਸੀ ਕ੍ਰਿਪਾ ਧਾਰ ਜੋ ਹਰਿ ਹਰਿ ਨਾਮ ਕੋ ਜਪਤਾ ਰਹਾਂ॥੧॥
Prof. Sahib Singhਹੇ ਪ੍ਰਭੂ! ਦਾਸ (ਨਾਨਕ) ਉਤੇ ਮਿਹਰ ਕਰ, (ਮੈਂ ਤੇਰਾ ਦਾਸ ਭੀ) ਨਾਮ ਜਪਦਾ ਰਹਾਂ ॥੧॥ਪਦ ਅਰਥ ਜਪਿ = ਜਪੀਂ, ਮੈਂ ਜਪਾਂ ॥੧॥
SikhNet (Spanish)Oh, dios Nuestro Señor, por favor, rocía Tu Misericordia sobre el Sirviente Nanak para que él pueda cantar el Nombre del Señor. (1)