ੴ

ਸਿੱਖਬਾਣੀ · SikhBani

ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥

sabh jot teree jagajeevanaa too ghatt ghatt har rang...
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1313 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਭ ਜੋਤਿ ਤੇਰੀ ਜਗਜੀਵਨਾ; ਤੂ ਘਟਿ ਘਟਿ ਹਰਿ ਰੰਗ ਰੰਗਨਾ ॥

sabh jot teree jagajeevanaa; too ghatt ghatt har rang ranganaa |

Sant Singh KhalsaYou are the Light of all, the Life of the World; You imbue each and every heart with Your Love.
Manmohan SinghO God, the life of the world, Thy light illumines all light, Thou, O Lord, imbue every heart with Thy love.
Manmohan Singh (Punjabi)ਹੇ ਜਗਤ ਦੀ ਜਿੰਦ-ਜਾਨ ਵਾਹਿਗੁਰੂ! ਤੇਰਾ ਨੂਰ ਸਾਰਿਆਂ ਨੂਰਾਂ ਨੂੰ ਪ੍ਰਕਾਸ਼ਵਾਨ ਕਰ ਰਿਹਾ ਹੈ। ਤੂੰ, ਹੇ ਸੁਆਮੀ! ਸਾਰਿਆਂ ਦਿਲਾਂ ਨੂੰ ਆਪਣੀ ਪ੍ਰੀਤ ਨਾਲ ਰੰਗਦਾ ਹੈ।
Fareedkot Teekaਹੇ ਜਗਤ ਕੇ ਜੀਵਨ ਰੂਪ! ਸਰਬ ਮੇਂ ਤੇਰੀ ਜੋਤਿ ਹੈ। ਹੇ ਹਰੀ! ਤੂੰ ਘਟੋਂ ਘਟੋਂ ਕੇ ਰੰਗੋਂ ਮੇਂ ਰੰਗਾ ਹੂਆ ਵਾ ਰੰਗਨੇ ਵਾਲਾ ਹੈਂ, ਭਾਵ ਪ੍ਰੇਮ ਸਹਿਤ ਕਰਨੇ ਵਾਲਾ ਹੈਂ॥
Prof. Sahib Singhਹੇ ਜਗਤ ਦੇ ਜੀਵਨ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ (ਚਾਨਣ ਕਰ ਰਿਹਾ ਹੈ), ਤੂੰ ਹਰੇਕ ਸਰੀਰ ਵਿਚ (ਮੌਜੂਦ ਹੈਂ ਤੇ ਆਪਣੇ ਨਾਮ ਦੀ) ਰੰਗਣ ਚਾੜ੍ਹਨ ਵਾਲਾ ਹੈਂ।

ਪਦ ਅਰਥ ਸਭ = ਸਾਰੀ ਸ੍ਰਿਸ਼ਟੀ ਵਿਚ। ਜੋਤਿ = ਨੂਰ। ਜਗਜੀਵਨਾ = ਹੇ ਜਗਤ ਦੇ ਜੀਵਨ-ਦਾਤੇ! ਘਟਿ ਘਟਿ = ਹਰੇਕ ਸਰੀਰ ਵਿਚ। ਰੰਗ ਰੰਗਨਾ = (ਪ੍ਰੇਮ ਦੀ) ਰੰਗਣ ਚਾੜ੍ਹਨ ਵਾਲਾ।

SikhNet (Spanish)Eres la Luz de Todo, Eres la Luz del mundo y compenetras todos los corazones con Tu Amor.

ਸਭਿ ਧਿਆਵਹਿ ਤੁਧੁ. ਮੇਰੇ ਪ੍ਰੀਤਮਾ; ਤੂ ਸਤਿ ਸਤਿ ਪੁਰਖ ਨਿਰੰਜਨਾ ॥

sabh dhiaaveh tudh. mere preetamaa; too sat sat purakh niranjanaa |

Sant Singh KhalsaAll meditate on You, O my Beloved; You are the True, True Primal Being, the Immaculate Lord.
Manmohan SinghAll meditate on Thee, O my Beloved, True yea, true Thou are, O my Immaculate Lord.
Manmohan Singh (Punjabi)ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਮੇਰੇ ਪਿਆਰਿਆਂ! ਸੱਚਾ, ਸੱਚਾ, ਹਾਂ ਸੱਚਾ ਹੈ, ਤੂੰ ਹੇ ਮੇਰੇ ਪਵਿੱਤਰ ਪ੍ਰਭੂ!
Fareedkot Teekaਹੇ ਮੇਰੇ ਪ੍ਰੀਤਮ! ਸਭ ਤੇਰੇ ਕੋ ਧਿਆਵਤੇ ਹੈਂ। ਹੇ ਨਿਰੰਜਨ ਪੁਰਖ! ਤੂੰ (ਸਤਿ) ਨਿਸਚੇ ਕਰ ਕੇ ਸਤ ਸ੍ਵਰੂਪ ਹੈਂ॥
Prof. Sahib Singhਹੇ ਮੇਰੇ ਪ੍ਰੀਤਮ! ਸਾਰੇ ਜੀਵ ਤੈਨੂੰ (ਹੀ) ਸਿਮਰਦੇ ਹਨ। ਹੇ ਸਰਬ-ਵਿਆਪਕ (ਤੇ ਫਿਰ ਭੀ) ਨਿਰਲੇਪ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ।

ਪਦ ਅਰਥ ਸਭਿ = ਸਾਰੇ ਜੀਵ। ਸਤਿ = ਸਦਾ ਕਾਇਮ ਰਹਿਣ ਵਾਲਾ। ਪੁਰਖ = ਹੇ ਸਰਬ-ਵਿਆਪਕ! ਨਿਰੰਜਨ = ਹੇ ਨਿਰਲੇਪ!

SikhNet (Spanish)Todos meditan en Ti, oh mi Bienamado, Eres el Verdadero, el Verdadero Ser Primordial, el Señor Inmaculado, el Uno, el Dador.

ਇਕੁ ਦਾਤਾ. ਸਭੁ ਜਗਤੁ ਭਿਖਾਰੀਆ; ਹਰਿ ਜਾਚਹਿ ਸਭ ਮੰਗ ਮੰਗਨਾ ॥

eik daataa. sabh jagat bhikhaareea; har jaacheh sabh mang manganaa |

Sant Singh KhalsaThe One is the Giver; the whole world is the beggar. All the beggars beg for His Gifts.
Manmohan SinghThe One Lord alone is the Giver while the whole world is the mumper. All the mumpers beg and ask for the Lord's bounties.
Manmohan Singh (Punjabi)ਕੇਵਲ ਇਕ ਸੁਆਮੀ ਹੀ ਦੇਣ ਵਾਲਾ ਹੈ ਅਤੇ ਸਾਰਾ ਸੰਸਾਰ ਮੰਗਤਾ ਹੀ ਹੈ। ਸਾਰੇ ਮੰਗਤੇ ਪ੍ਰਭੂ ਪਾਸੋ ਖੈਰ ਮੰਗਦੇ ਅਤੇ ਪਿੰਨਦੇ ਹਨ।
Fareedkot Teekaਹੇ ਹਰੀ! ਤੂੰ ਇਕ ਦਾਤਾ ਹੈਂ ਔਰ ਸਭ ਜਗਤ ਤੇਰਾ ਭਿਛਕ ਹੈ ਔਰ ਤੇਰੇ ਸੇ (ਮੰਗਨਾ) ਮੰਗਤੇ ਹੋ ਕਰ ਮੰਗਨੇ ਕੀ (ਜਾਚਹਿ) ਚਾਹ ਕਰ ਰਹੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਦਾਤਾ ਦੇਣ ਵਾਲਾ ਹੈਂ, ਸਾਰਾ ਜਗਤ (ਤੇਰੇ ਦਰ ਦਾ) ਮੰਗਤਾ ਹੈ। ਹੇ ਹਰੀ! ਹਰੇਕ ਮੰਗ (ਜੀਵ ਤੈਥੋਂ ਹੀ) ਮੰਗਦੇ ਹਨ।

ਪਦ ਅਰਥ ਸਭੁ = ਸਾਰਾ। ਜਾਚਹਿ = ਮੰਗਦੇ ਹਨ। ਸਭ ਮੰਗ = ਹਰੇਕ ਮੰਗ, ਹਰੇਕ ਲੋੜ।

SikhNet (Spanish)El mundo entero es pordiosero y todos suplican por Tus Regalos.

ਸੇਵਕੁ ਠਾਕੁਰੁ ਸਭੁ ਤੂਹੈ ਤੂਹੈ; ਗੁਰਮਤੀ ਹਰਿ ਚੰਗ ਚੰਗਨਾ ॥

sevak tthaakur sabh toohai toohai; guramatee har chang changanaa |

Sant Singh KhalsaYou are the servant, and You are the Lord and Master of all. Through the Guru's Teachings, we are ennobled and uplifted.
Manmohan SinghThou Thyself are the servant and Thyself the Lord, By the Guru's instruction, the mortal becomes the sublime of the sublime.
Manmohan Singh (Punjabi)ਤੂੰ ਆਪ ਹੀ ਨੌਕਰ ਹੈ ਅਤੇ ਸੁਆਮੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਸ਼੍ਰੇਸ਼ਟਾ ਦਾ ਪਰਮ ਸ਼੍ਰੇਸ਼ਟ ਹੋ ਜਾਂਦਾ ਹੈ ਜਾਂਦਾ ਹੈ।
Fareedkot Teekaਸੇਵਕ ਭੀ ਤੂੰ ਆਪ ਹੈਂ ਔਰ ਸਭ ਸੇ ਸੇਵਾ ਕਰਾਵਨੇ ਵਾਲਾ ਠਾਕੁਰ ਭੀ ਤੂੰਹੀ ਹੈਂ। ਹੇ ਹਰੀ! ਗੁਰਮਤੀਓਂ ਕੋ ਸ੍ਰੇਸ਼ਟ ਸੇ (ਚੰਗਨਾ) ਸ੍ਰੇਸ਼ਟ ਕਰਤਾ ਹੈਂ॥
Prof. Sahib Singhਤੂੰ ਆਪ ਹੀ ਮਾਲਕ ਹੈਂ। ਹੇ ਹਰੀ! ਗੁਰੂ ਦੀ ਮੱਤ ਉਤੇ ਤੁਰਿਆ ਤੂੰ ਬਹੁਤ ਪਿਆਰਾ ਲੱਗਦਾ ਹੈਂ।

ਪਦ ਅਰਥ ਚੰਗ ਚੰਗਨਾ = ਬਹੁਤ ਹੀ ਚੰਗਾ, ਬਹੁਤ ਹੀ ਪਿਆਰਾ।

SikhNet (Spanish)Eres el Sirviente, el Señor y Maestro de todo. Mediante la Enseñanza del Guru somos elevados y ennoblecidos.

ਸਭਿ ਕਹਹੁ ਮੁਖਹੁ, ਰਿਖੀਕੇਸੁ ਹਰੇ; ਰਿਖੀਕੇਸੁ ਹਰੇ, ਜਿਤੁ ਪਾਵਹਿ ਸਭ ਫਲ ਫਲਨਾ ॥੨॥

sabh kahahu mukhahu, rikheekes hare; rikheekes hare, jit paaveh sabh fal falanaa |2|

Sant Singh KhalsaLet everyone say that the Lord is the Master of the senses, the Master of all faculties; through Him, we obtain all fruits and rewards. ||2||
Manmohan SinghLet all the men, with their mouth recite that God is the Lord of all the faculties, God is the Lord of all the faculties, thatwise thou shall obtain the fruit of all the fruits.
Manmohan Singh (Punjabi)ਸਾਰੇ ਜਣੇ, ਆਪਣੇ ਮੂੰਹ ਨਾਲ, ਉਚਾਰਨ ਕਰੋ ਕਿ ਵਾਹਿਗੁਰੂ ਸਾਰੀਆਂ ਇੰਦ੍ਰੀਆਂ ਦਾ ਸੁਆਮੀ ਹੈ, ਵਾਹਿਗੁਰੂ ਸਾਰੀਆਂ ਇੰਦ੍ਰੀਆਂ ਦਾ ਸੁਆਮੀ ਹੈ। ਇਸ ਤਰ੍ਹਾਂ ਤੁਸੀਂ ਸਾਰਿਆਂ ਮੇਵਿਆਂ ਦੇ ਮੇਵੇ ਨੂੰ ਪਾ ਲਉਗੇ।
Fareedkot Teekaਤਾਂ ਤੇ ਸਭੀ ਮੁਖ ਸੇ ਰਿਖੀਕੇਸ਼ ਹਰੇ ਰਿਖੀਕੇਸ਼ ਹਰੇ ਐਸੇ ਉਚਾਰਨ ਕਰੋ, ਜਿਸ ਕਰ ਕੇ ਸੰਪੂਰਨ ਫਲੋਂ ਤੇ ਸ੍ਰੇਸ਼ਟ ਫਲ ਪਾਵਹੁਗੇ॥੨॥
Prof. Sahib Singhਪਰਮਾਤਮਾ (ਸਾਰੇ) ਇੰਦ੍ਰਿਆਂ ਦਾ ਮਾਲਕ ਹੈ, ਤੁਸੀਂ ਸਾਰੇ ਆਪਣੇ ਮੂੰਹੋਂ ਉਸ ਦੀ ਸਿਫ਼ਤ-ਸਾਲਾਹ ਕਰੋ, ਉਸ ਦਾ ਨਾਮ ਜਪੋ, ਉਸ ਦੇ ਨਾਮ ਦੀ ਬਰਕਤਿ ਨਾਲ ਹੀ (ਜੀਵ) ਸਾਰੇ ਫਲ ਪ੍ਰਾਪਤ ਕਰਦੇ ਹਨ ॥੨॥

ਪਦ ਅਰਥ ਰਿਖੀਕੇਸੁ = (ਰਿਖੀਕ = ਈਸ਼) ਇੰਦ੍ਰਿਆਂ ਦਾ ਮਾਲਕ ਪ੍ਰਭੂ। ਜਿਤੁ = ਜਿਸ (ਹਰਿ-ਨਾਮ) ਦੀ ਰਾਹੀਂ ॥੨॥

SikhNet (Spanish)Que todos digan que el Señor es el Maestro de los sentidos, el Maestro de las facultades. Mediante Él es como obtenemos los Frutos y la recompensa. (2)
Answers quote the Granth verbatim with Ang citations. AI commentary is not Gurbani and not a religious ruling.