ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਬਹੁਤੁ ਦਰਬੁ ਕਰਿ; ਮਨੁ ਨ ਅਘਾਨਾ ॥
bahut darab kar; man na aghaanaa |
Sant Singh KhalsaEven with vast sums of wealth, the mind is not satisfied.
Manmohan SinghWith vast wealth man 's mind is not satiated.
Manmohan Singh (Punjabi)ਵਧੇਰੇ ਪਦਾਰਥ ਨਾਲ ਇਨਸਾਨ ਦਾ ਚਿੱਤ ਨਹੀਂ ਰੱਜਦਾ।
Fareedkot Teekaਬਹੁਤੁ ਧਨ ਅਕਤ੍ਰ ਕਰਨੇ ਸੇ ਮਨ ਤ੍ਰਿਪਤ ਨਹੀਂ ਹੂਆ॥
Prof. Sahib Singhਬਹੁਤਾ ਧਨ ਜੋੜ ਕੇ (ਭੀ) ਮਨ ਰੱਜਦਾ ਨਹੀਂ।ਪਦ ਅਰਥ ਦਰਬੁ = {द्रव्य} ਧਨ। ਕਰਿ = (ਇਕੱਠਾ) ਕਰ ਕੇ। ਅਘਾਨਾ = ਰੱਜਦਾ {आघ्राण}।
SikhNet (Spanish)Junta todas las riquezas, pero no por eso tu mente se calmará;
ਅਨਿਕ ਰੂਪ ਦੇਖਿ; ਨਹ ਪਤੀਆਨਾ ॥
anik roop dekh; neh pateeaanaa |
Sant Singh KhalsaGazing upon countless beauties, the man is not satisfied.
Manmohan SinghBy beholding several beauties man is not appeased,
Manmohan Singh (Punjabi)ਅਨੇਕਾ ਸੁੰਦਰਤਾਈਆਂ ਤੱਕ ਕੇ ਆਦਮੀ ਧ੍ਰਾਪਦਾ ਨਹੀਂ।
Fareedkot Teekaਅਨੇਕ ਪ੍ਰਕਾਰ ਕੇ ਰੂਪ ਦੇਖ ਕਰ ਨਿਹਚਾ ਨਹੀਂ ਕੀਆ॥
Prof. Sahib Singhਅਨੇਕਾਂ (ਸੁੰਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ।ਪਦ ਅਰਥ ਦੇਖਿ = ਵੇਖ ਕੇ। ਪਤੀਆਨਾ = ਪਤੀਜਦਾ।
SikhNet (Spanish)aprecia toda la belleza, pero tu mente no estará satisfecha.
ਪੁਤ੍ਰ ਕਲਤ੍ਰ ਉਰਝਿਓ; ਜਾਨਿ ਮੇਰੀ ॥
putr kalatr urajhio; jaan meree |
Sant Singh KhalsaHe is so involved with his wife and sons - he believes that they belong to him.
Manmohan SinghDeeming them his own, he is entangled with his sons, and wife.
Manmohan Singh (Punjabi)ਉਨ੍ਹਾਂ ਨੂੰ ਆਪਣੇ ਨਿਜ ਦੇ ਜਾਣ ਕੇ, ਉਹ ਆਪਣੇ ਲੜਕਿਆਂ ਅਤੇ ਪਤਨੀ ਨਾਲ ਉਲਝਿਆ ਹੋਇਆ ਹੈ।
Fareedkot Teekaਪੁਤ੍ਰ ਪੁਨਾ ਇਸਤ੍ਰੀ ਆਦਿ ਬਿਭੂਤੀ ਮੇਂ ਮੇਰੀ ਜਾਨ ਕਰ ਫਸ ਰਹਾ ਹੈ॥
Prof. Sahib Singhਮਨੁੱਖ, ਇਹ ਸਮਝ ਕੇ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁਤ੍ਰ ਹੈ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।ਪਦ ਅਰਥ ਕਲਤ੍ਰ = ਇਸਤ੍ਰੀ। ਜਾਨਿ = ਸਮਝ ਕੇ।
SikhNet (Spanish)Uno está envuelto en sus hijos y en su esposa,
ਓਹ ਬਿਨਸੈ; ਓਇ ਭਸਮੈ ਢੇਰੀ ॥੧॥
oeh binasai; oe bhasamai dteree |1|
Sant Singh KhalsaThat wealth shall pass away, and those relatives shall be reduced to ashes. ||1||
Manmohan SinghThat wealth shall perish and those (relatives) shall become heaps of ashes.
Manmohan Singh (Punjabi)ਉਹ ਦੌਲਤ ਨਾਸ਼ ਹੋ ਜਾਏਗੀ ਅਤੇ ਉਹ (ਸਬੰਧੀ) ਸੁਆਹ ਦੇ ਅੰਬਾਰ ਹੋ ਜਾਣਗੇ।
Fareedkot Teekaਵਹੁ ਜੋ ਪਦਾਰਥ ਹੈ, ਸੋ ਬਿਨਸ ਜਾਵੇਗਾ ਔਰ ਵਹੁ ਇਸਤ੍ਰੀ ਪੁਤ੍ਰ ਆਦਿ ਭਸਮ ਕੀ ਢੇਰੀ ਹੋ ਜਾਵੇਗੀ॥੧॥☬ਅਨੇਕ ਦ੍ਰਿਸਟਾਂਤੋਂ ਕਰ ਜੀਵ ਕੋ ਪ੍ਰੀਸ੍ਰਮੁ ਦਿਖਾਵਤੇ ਹੈਂ:
Prof. Sahib Singh(ਇਸਤ੍ਰੀਆਂ ਦੀ) ਸੁੰਦਰਤਾ ਨਾਸ ਹੋ ਜਾਂਦੀ ਹੈ, (ਉਹ ਆਪਣੇ ਮਿਥੇ ਹੋਏ) ਇਸਤ੍ਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ (ਕਿਸੇ ਨਾਲ ਭੀ ਸਾਥ ਨਹੀਂ ਨਿਭਦਾ) ॥੧॥ਪਦ ਅਰਥ ਓਹ = ਉਹ ਸੁੰਦਰਤਾ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਇਸਤ੍ਰੀ ਪੁਤ੍ਰ ॥੧॥
SikhNet (Spanish)pensando que son suyos, pero ellos serán convertidos en polvo algún día. (1)
ਬਿਨੁ ਹਰਿ ਭਜਨ; ਦੇਖਉ ਬਿਲਲਾਤੇ ॥
bin har bhajan; dekhau bilalaate |
Sant Singh KhalsaWithout meditating and vibrating on the Lord, they are crying out in pain.
Manmohan SinghWithout God's meditation, I see the mortals lamenting.
Manmohan Singh (Punjabi)ਰੱਬ ਦੇ ਸਿਮਰਨ ਦੇ ਬਾਝੋਂ ਮੈਂ ਪ੍ਰਾਣੀਆਂ ਨੂੰ ਵਿਰਲਾਪ ਕਰਦੇ ਤੱਕਦਾ ਹਾਂ।
Fareedkot Teekaਹੇ ਭਾਈ! ਹਰੀ ਕੇ ਭਜਨ ਸੇ ਬਿਨਾ ਜੀਵ ਬਿਰਲਾਪ ਕਰਤੇ ਦੇਖੀਤੇ ਹੈਂ॥
Prof. Sahib Singhਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜੀਵ ਵਿਲਕਦੇ ਹਨ।ਪਦ ਅਰਥ ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਬਿਲਲਾਤੇ = ਵਿਲਕਦੇ।
SikhNet (Spanish)Sin habitar en el Señor, los hombres lloran y se lamentan,
ਧ੍ਰਿਗੁ ਤਨੁ. ਧ੍ਰਿਗੁ ਧਨੁ; ਮਾਇਆ ਸੰਗਿ ਰਾਤੇ ॥੧॥ ਰਹਾਉ ॥
dhrig tan. dhrig dhan; maaeaa sang raate |1| rahaau |
Sant Singh KhalsaTheir bodies are cursed, and their wealth is cursed - they are imbued with Maya. ||1||Pause||
Manmohan SinghAccursed are the bodies and accursed the wealth of those who are imbued with mammon. Pause.
Manmohan Singh (Punjabi)ਫਿਟੇ ਮੂੰਹ ਹੇ ਉਨ੍ਹਾਂ ਦੀਆਂ ਦੇਹਾਂ ਨੂੰ ਤੇ ਫਿੱਟੇ ਮੂੰਹ ਉਨ੍ਹਾਂ ਦੀ ਧਨ-ਦੌਲਤ ਨੂੰ ਜਿਹੜੇ ਮੋਹਨੀ ਨਾਲ ਰੰਗੇ ਹੋਏ ਹਨ। ਠਹਿਰਾਉ।
Fareedkot Teekaਔਰ ਵਹੁ ਸਰੀਰ ਧ੍ਰਿਗੁ ਹੈ, ਪੁਨਾ ਧਨ ਕੋ ਭੀ ਧਿਕਾਰ ਹੈ ਜਿਸ ਕੋ ਪਾਇ ਕਰ ਜੀਵ (ਮਾਇਆ) ਛਲੋਂ ਕੇ ਸੰਗ ਰਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਿਟਕਾਰ-ਜੋਗ ਹੈ ਉਹਨਾਂ ਦਾ ਧਨ ਫਿਟਕਾਰ-ਜੋਗ ਹੈ ॥੧॥ ਰਹਾਉ ॥ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਸੰਗਿ = ਨਾਲ ॥੧॥ ਰਹਾਉ ॥
SikhNet (Spanish)y maldecidos serán su cuerpo y sus riquezas si están imbuidos en el Amor a Maya.(1-Pausa)
ਜਿਉ ਬਿਗਾਰੀ ਕੈ ਸਿਰਿ; ਦੀਜਹਿ ਦਾਮ ॥
jiau bigaaree kai sir; deejeh daam |
Sant Singh KhalsaThe servant carries the bags of money on his head,
Manmohan SinghAs a bag of money is put on the head of a forced labourer,
Manmohan Singh (Punjabi)ਜਿਸ ਤਰ੍ਹਾਂ ਧਨ-ਦੋਲਤ ਦੀ ਥੈਲੀ ਵਿਗਾਰੀ ਦੇ ਸਿਰ ਤੇ ਰੱਖ ਦਿੱਤੀ ਜਾਂਦੀ ਹੈ,
Fareedkot Teekaਜੈਸੇ ਵਿਗਾਰੀ ਕੇ ਸਿਰ ਪਰ (ਦਾਮ) ਰੁਪਯੇ ਦੀਜੀਯੇ॥
Prof. Sahib Singhਜਿਵੇਂ ਕਿਸੇ ਵਿਗਾਰੀ ਦੇ ਸਿਰ ਉਤੇ ਪੈਸੇ-ਰੁਪਏ ਰੱਖੇ ਜਾਣ,ਪਦ ਅਰਥ ਸਿਰਿ = ਸਿਰ ਉਤੇ। ਦੀਜਹਿ = ਧਰੇ ਹੋਏ ਹੋਣ। ਦਾਮ = ਪੈਸੇ ਰੁਪਏ।
SikhNet (Spanish)Si un hombre es forzado a cargar un bulto de dinero de otro,
ਓਇ ਖਸਮੈ ਕੈ ਗ੍ਰਿਹਿ; ਉਨ ਦੂਖ ਸਹਾਮ ॥
oe khasamai kai grihi; un dookh sahaam |
Sant Singh Khalsabut it goes to his master's house, and he receives only pain.
Manmohan Singhthat money reaches the Master 's house and he just suffers pain.
Manmohan Singh (Punjabi)ਉਹ ਧਨ-ਦੌਲਤ ਮਾਲਕ ਦੇ ਘਰ ਪੁਜ ਜਾਂਦੀ ਹੈ ਪਰ ਉਹ ਤਾਂ ਕਸ਼ਟ ਸਹਾਰਦਾ ਹੈ।
Fareedkot Teekaਅਰਥਾਤ ਰਖ ਦਈਏ ਵਹੁ ਦੰਮ ਤੋ ਮਾਲਕ ਕੇ ਘਰ ਰਹ ਜਾਤੇ ਹੈਂ ਔਰ ਬੇਗਾਰੀ ਭਾਰ ਉਠਾਵਣੇ ਕਾ ਦੁਖੁ ਹੀ ਸਹਾਰਤਾ ਹੈ॥
Prof. Sahib Singhਉਹ ਪੈਸੇ-ਰੁਪਏ ਮਾਲਕ ਦੇ ਘਰ ਵਿਚ ਜਾ ਪਹੁੰਚਦੇ ਹਨ, ਉਸ ਵਿਗਾਰੀ ਨੇ (ਭਾਰ ਚੁੱਕਣ ਦਾ) ਦੁੱਖ ਹੀ ਸਹਾਰਿਆ ਹੁੰਦਾ ਹੈ।ਪਦ ਅਰਥ ਗ੍ਰਿਹਿ = ਘਰ ਵਿਚ। ਉਨਿ = ਉਸ ਵਿਗਾਰੀ ਨੇ।
SikhNet (Spanish)el dinero alcanza la mano del otro, mientras él sufre el peso.
ਜਿਉ ਸੁਪਨੈ; ਹੋਇ ਬੈਸਤ ਰਾਜਾ ॥
jiau supanai; hoe baisat raajaa |
Sant Singh KhalsaThe man sits as a king in his dreams,
Manmohan SinghAs when a man sits as a King in a dream,
Manmohan Singh (Punjabi)ਜਿਸ ਤਰ੍ਹਾਂ ਸੁਪਨੇ ਵਿੱਚ ਬੰਦਾ ਪਾਤਸ਼ਾਹ ਬਣਕੇ ਬਹਿ ਜਾਂਦਾ ਹੈ,
Fareedkot Teekaਔਰ ਜੈਸੇ ਰੰਕ ਸੁਪਨੇ ਮੇਂ ਰਾਜਾ ਹੋ ਬੈਠਤਾ ਹੈ॥
Prof. Sahib Singhਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ,
SikhNet (Spanish)El hombre se sienta como un rey en sus sueños,
ਨੇਤ੍ਰ ਪਸਾਰੈ; ਤਾ ਨਿਰਾਰਥ ਕਾਜਾ ॥੨॥
netr pasaarai; taa niraarath kaajaa |2|
Sant Singh Khalsabut when he opens his eyes, he sees that it was all in vain. ||2||
Manmohan Singhbut when he opens his eyes, then he finds that this affair is all in vain.
Manmohan Singh (Punjabi)ਪਰ ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਤਦ ਮਲੂਮ ਕਰਦਾ ਹੈ ਕਿ ਉਸ ਦਾ ਸਾਰਾ ਕੰਮ ਬੇਫਾਇਦਾ ਹੈ।
Fareedkot Teekaਜਬ ਨੇਤ੍ਰ (ਪਸਾਰੈ) ਖੋਲੈ ਤਬ ਰਾਜ ਕਾਜ ਨਿਫਲ ਦੇਖਾਈ ਦੇਤੇ ਹੈਂ॥੨॥
Prof. Sahib Singh(ਪਰ ਜਦੋਂ ਨੀਂਦ ਮੁੱਕ ਜਾਣ ਤੇ) ਅੱਖਾਂ ਖੋਲ੍ਹਦਾ ਹੈ, ਤਾਂ (ਸੁਪਨੇ ਵਿਚ ਮਿਲੇ ਰਾਜ ਦਾ ਸਾਰਾ) ਕੰਮ ਚੌੜ ਹੋ ਜਾਂਦਾ ਹੈ ॥੨॥ਪਦ ਅਰਥ ਪਸਾਰੈ = ਖੋਲ੍ਹਦਾ ਹੈ। ਨਿਰਾਰਥ = ਵਿਅਰਥ ॥੨॥
SikhNet (Spanish)y cuando abre sus ojos se percata de que todo lo que vio fue una ilusión.(2)
ਜਿਉ ਰਾਖਾ; ਖੇਤ ਊਪਰਿ ਪਰਾਏ ॥
jiau raakhaa; khet aoopar paraae |
Sant Singh KhalsaThe watchman oversees the field of another,
Manmohan SinghAs is the watchman watches over the field of another,
Manmohan Singh (Punjabi)ਜਿਸ ਤਰ੍ਹਾਂ ਬਿਗਾਨੀ ਪੈਲੀ ਉਤੇ ਰਾਖੀ ਕਰਨ ਵਾਲਾ ਹੈ,
Fareedkot Teekaਪੁਨਾ ਜੈਸੇ ਪਰਾਏ ਖੇਤ ਪਰ ਰਖਵਾਲਾ ਹੋਤਾ ਹੈ॥
Prof. Sahib Singhਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉਤੇ (ਰਾਖੀ ਕਰਦਾ ਹੈ),
SikhNet (Spanish)Así como si uno cuidara la granja de otro,
ਖੇਤੁ ਖਸਮ ਕਾ; ਰਾਖਾ ਉਠਿ ਜਾਏ ॥
khet khasam kaa; raakhaa utth jaae |
Sant Singh Khalsabut the field belongs to his master, while he must get up and depart.
Manmohan Singhthe farm belongs to the owner, and the watchman gets up and departs when his work is over,
Manmohan Singh (Punjabi)ਪੈਲੀ ਮਾਲਕ ਦੀ ਮਲਕੀਅਤ ਹੈ ਅਤੇ ਪਹਿਰੇਦਾਰ ਜਦ ਉਸ ਦਾ ਕੰਮ ਮੁਕ ਜਾਂਦਾ ਹੈ,
Fareedkot Teekaਖੇਤ ਤੋ ਮਾਲਕ ਕਾ ਥਾ ਉਸ ਨੇ ਸੰਭਾਲ ਲੀਆ, ਰਾਖਾ ਖਾਲੀ ਚਲਾ ਜਾਤਾ ਹੈ॥
Prof. Sahib Singh(ਫ਼ਸਲ ਪੱਕਣ ਤੇ) ਫ਼ਸਲ ਮਾਲਕ ਦੀ ਮਲਕੀਅਤ ਹੋ ਜਾਂਦਾ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ।ਪਦ ਅਰਥ ਉਠਿ = ਉਠ ਕੇ।
SikhNet (Spanish)la granja se queda con el dueño mientras que el cuidador se va.
ਉਸੁ ਖੇਤ ਕਾਰਣਿ; ਰਾਖਾ ਕੜੈ ॥
aus khet kaaran; raakhaa karrai |
Sant Singh KhalsaHe works so hard, and suffers for that field,
Manmohan SinghFor that field the watchman toils hard,
Manmohan Singh (Punjabi)ਉਸ ਪੈਲੀ ਦੀ ਖਾਤਰ ਪਹਿਰੇਦਾਰ ਘਣਾ ਦੁਖ ਝੱਲਦਾ ਹੈ,
Fareedkot Teekaਉਸ ਖੇਤ ਕੇ ਵਾਸਤੇ ਰਾਖਾ (ਕੜੈ) ਝੂਰਦਾ ਵਾ ਤਪਦਾ ਹੈ॥
Prof. Sahib Singhਰਾਖਾ ਉਸ (ਪਰਾਏ) ਖੇਤ ਦੀ (ਰਾਖੀ ਦੀ) ਖ਼ਾਤਰ ਦੁਖੀ ਹੁੰਦਾ ਰਹਿੰਦਾ ਹੈ,ਪਦ ਅਰਥ ਕਾਰਣਿ = ਵਾਸਤੇ। ਕੜੈ = ਦੁਖੀ ਹੁੰਦਾ ਹੈ।
SikhNet (Spanish)Y aunque el cuidador sufre mucho para proteger la granja, sin embargo, se va al final con las manos vacías.
ਤਿਸ ਕੈ ਪਾਲੈ; ਕਛੂ ਨ ਪੜੈ ॥੩॥
tis kai paalai; kachhoo na parrai |3|
Sant Singh Khalsabut still, nothing comes into his hands. ||3||
Manmohan Singhbut there from nothing comes to his hand.
Manmohan Singh (Punjabi)ਪਰ ਉਸ ਵਿਚੋਂ ਉਸ ਦੇ ਹੱਥ-ਪਲੇ ਕੁਝ ਨਹੀਂ ਪੈਂਦਾ।
Fareedkot Teekaਤੌ ਤਿਸ ਕੇ ਪਲੇ ਕੁਛ ਨਹੀਂ ਪੜਤਾ, ਭਾਵ ਮਜੂਰੀ ਤੇ ਅਧਿਕ ਨਹੀਂ ਮਿਲਤਾ ਹੈ। ਤੈਸੇ ਹੀ ਇਹ ਜੀਵ ਅਸਤ ਰੂਪ ਪਦਾਰਥੋਂ ਕੇ ਵਾਸਤੇ ਝੂਰਦਾ ਹੈ, ਪਰੰਤੂ ਪਲੇ ਕੁਛ ਨਹੀਂ ਪੜਤਾ। ਮਜੂਰ ਸਮ ਖਾਨ ਪਾਨ ਸੇ ਅਧਕ ਜੀਵ ਕੇ ਸੰਗ ਪ੍ਰਲੋਕ ਮੇਂ ਕਛੁ ਨਹੀਂ ਜਾਤਾ ਹੈ॥੩॥
Prof. Sahib Singhਪਰ ਉਸ ਨੂੰ (ਆਖ਼ਰ) ਕੁਝ ਭੀ ਨਹੀਂ ਮਿਲਦਾ ॥੩॥ਪਦ ਅਰਥ ਪਾਲੈ = ਪੱਲੇ ॥੩॥
SikhNet (Spanish)Así el hombre rico se va de esta tierra sin haberse relacionado con su Dios.(3)
ਜਿਸ ਕਾ ਰਾਜੁ; ਤਿਸੈ ਕਾ ਸੁਪਨਾ ॥
jis kaa raaj; tisai kaa supanaa |
Sant Singh KhalsaThe dream is His, and the kingdom is His;
Manmohan SinghSimilarly, His is the dream to whom belongs the world empire.
Manmohan Singh (Punjabi)ਏਸੇ ਤਰ੍ਹਾਂ ਓਸ ਦਾ ਹੀ ਸੁਪਨਾ ਹੈ, ਜਗਤ ਦੀ ਪਾਤਸ਼ਾਹੀ ਜਿਸ ਦੀ ਮਲਕੀਅਤ ਹੈ।
Fareedkot Teekaਜਿਸ ਪਰਮਾਤਮਾ ਕਾ ਸਰਬ ਘਟੋਂ ਮੇਂ (ਰਾਜੁ) ਪ੍ਰਕਾਸ ਹੈ ਤਿਸ ਕਾ ਹੀ ਸੁਪਨਾ ਰੂਪ ਸੰਸਾਰ ਉਤਪਤਿ ਕੀਆ ਹੂਆ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ? ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ।ਪਦ ਅਰਥ ਜਿਸ ਕਾ = (ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ) ਜਿਸ (ਪਰਮਾਤਮਾ) ਦਾ।
SikhNet (Spanish)Dios es Quien confiere el reinado sobre nosotros;
ਜਿਨਿ ਮਾਇਆ ਦੀਨੀ; ਤਿਨਿ ਲਾਈ ਤ੍ਰਿਸਨਾ ॥
jin maaeaa deenee; tin laaee trisanaa |
Sant Singh KhalsaHe who has given the wealth of Maya, has infused the desire for it.
Manmohan SinghHe, who given wealth, has infused craving for it.
Manmohan Singh (Punjabi)ਜਿਸ ਨੇ ਧਨ-ਦੌਲਤ ਦਿੱਤੀ ਹੈ, ਉਸ ਨੇ ਹੀ ਇਸ ਲਈ ਖਿਚ ਅੰਦਰ ਫੂਕੀ ਹੈ।
Fareedkot Teekaਵਾ ਜਿਸ ਸੰਕਲਪ ਕੀ ਜਾਗ੍ਰਤ ਵਿਖੇ ਰਾਜ ਭਾਵ ਬਹੁਲਤਾ ਹੋਤੀ ਹੈ, ਤਿਸੀ ਕਾ ਸੁਪਨਾ ਆਵਤਾ ਹੈ; ਜਿਸ ਨੇ ਮਾਇਆ ਦਈ ਹੈ, ਤਿਸੀ ਨੇ ਤ੍ਰਿਸਨਾ ਲਾਈ ਹੈ॥
Prof. Sahib Singhਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ।ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤਿਨਿ = ਉਸ ਨੇ।
SikhNet (Spanish)Él es Quien nos hace soñar, Él es Quien creó la Maya y también la añoranza por ella,
ਆਪਿ ਬਿਨਾਹੇ; ਆਪਿ ਕਰੇ ਰਾਸਿ ॥
aap binaahe; aap kare raas |
Sant Singh KhalsaHe Himself annihilates, and He Himself restores.
Manmohan SinghThe Lord Himself annihilates and Himself sets aright the mortal.
Manmohan Singh (Punjabi)ਸੁਆਮੀ ਖੁਦ ਪ੍ਰਾਣੀ ਨੂੰ ਤਬਾਹ ਕਰਦਾ ਹੈ ਤੇ ਖੁਦ ਹੀ ਉਸ ਨੂੰ ਦਰੂਸਤ ਕਰਦਾ ਹੈ।
Fareedkot Teekaਆਪ ਹੀ ਨਾਸ ਕਰਤਾ ਹੈ ਪੁਨਾ ਆਪ ਹੀ (ਰਾਸਿ) ਬਨਾਵਨਾ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ (ਤ੍ਰਿਸ਼ਨਾ ਚੰਬੋੜ ਕੇ) ਆਤਮਕ ਮੌਤ ਦੇਂਦਾ ਹੈ, ਆਪ ਹੀ (ਆਪਣੇ ਨਾਮ ਦੀ ਦਾਤ ਦੇ ਕੇ) ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ।ਪਦ ਅਰਥ ਬਿਨਾਹੇ = ਨਾਸ ਕਰਦਾ ਹੈ, ਆਤਮਕ ਮੌਤ ਦੇਂਦਾ ਹੈ। ਕਰੇ ਰਾਸਿ = (ਜੀਵਨ-ਮਨੋਰਥ) ਸਫਲ ਕਰਦਾ ਹੈ।
SikhNet (Spanish)Él Mismo destruye; Él Mismo resucita.
ਨਾਨਕ; ਪ੍ਰਭ ਆਗੈ ਅਰਦਾਸਿ ॥੪॥੧੧॥੮੦॥
naanak; prabh aagai aradaas |4|11|80|
Sant Singh KhalsaNanak offers this prayer to God. ||4||11||80||
Manmohan SinghBefore the Lord, Nanak makes the supplication.
Manmohan Singh (Punjabi)ਸਾਹਿਬ ਦੇ ਮੂਹਰੇ, ਨਾਨਕ ਪ੍ਰਾਰਥਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਐਸੇ ਪ੍ਰਭੂ ਆਗੇ ਬੇਨਤੀ ਕਰੀਏ, ਇਸਤ੍ਰੀ ਪੁਤ੍ਰ ਆਦਿ ਵਿਭੂਤੀ ਅਪਨੀ ਕੁਛ ਨ ਸਮਝੀਏ॥੪॥੧੧॥੮੦॥
Prof. Sahib Singhਹੇ ਨਾਨਕ! ਪ੍ਰਭੂ ਦੇ ਦਰ ਤੇ ਹੀ (ਸਦਾ ਨਾਮ ਦੀ ਦਾਤ ਵਾਸਤੇ) ਅਰਦਾਸ ਕਰਨੀ ਚਾਹੀਦੀ ਹੈ ॥੪॥੧੧॥੮੦॥
SikhNet (Spanish)Oh, dice Nanak, haz oración entonces, con toda humildad, a tu Señor.(4-11-80)