ੴ

ਸਿੱਖਬਾਣੀ · SikhBani

ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥

bahu rang maaeaa bahu bidh pekhee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 179 · 21 lines
Translations

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਬਹੁ ਰੰਗ ਮਾਇਆ; ਬਹੁ ਬਿਧਿ ਪੇਖੀ ॥

bahu rang maaeaa; bahu bidh pekhee |

Sant Singh KhalsaI have gazed upon the many forms of Maya, in so many ways.
Manmohan SinghThe mammon of many forms, I have seen in many ways.
Manmohan Singh (Punjabi)ਕਈ ਸਰੂਪਾ ਵਾਲੀ ਮੋਹਨੀ ਮੈਂ ਅਨੇਕ ਤ੍ਰੀਕਿਆਂ ਨਾਲ ਵੇਖੀ ਹੈ।
Fareedkot Teekaਅਨੇਕ ਰੰਗੋਂ ਵਾਲੀ ਜੋ ਮਾਇਆ ਹੈ, ਸੋ ਬਹੁਤ ਬਿਧੋਂ ਕਰ ਕੇ ਸੁਖ ਕੇ ਵਾਸਤੇ ਦੇਖੀ ਹੈ, ਪਰ ਇਸ ਸੇ ਸੁਖ ਕਿਸੀ ਕੋ ਨਹੀਂ ਹੂਆ॥
Prof. Sahib Singhਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਂਹਦੀ ਵੇਖੀ ਹੈ।

ਪਦ ਅਰਥ ਬਿਧਿ = ਤਰੀਕਾ, ਢੰਗ। ਪੇਖੀ = ਮੈਂ ਵੇਖੀ।

SikhNet (Spanish)He visto las múltiples facetas de Maya, de muchas formas,

ਕਲਮ ਕਾਗਦ; ਸਿਆਨਪ ਲੇਖੀ ॥

kalam kaagad; siaanap lekhee |

Sant Singh KhalsaWith pen and paper, I have written clever things.
Manmohan SinghWith my pen, I have written ingenious things on paper
Manmohan Singh (Punjabi)ਆਪਣੀ ਲੇਖਣੀ ਨਾਲ ਮੈਂ ਕਾਗਜ ਉਤੇ ਪ੍ਰਬੀਨ ਗੱਲਾਂ ਲਿੱਖੀਆਂ ਹਨ।
Fareedkot Teekaਕਲਮ ਕਾਗਦ ਔਰੁ ਲਿਖਨੇ ਕੀ ਚਤਰਈ ਏਹੁ ਸਭੁ ਮਾਯਾ ਹੀ ਹੈ॥
Prof. Sahib Singhਕਾਗ਼ਜ਼ ਕਲਮ (ਲੈ ਕੇ ਕਈਆਂ ਨੇ) ਅਨੇਕਾਂ ਵਿਦਵਤਾ ਵਾਲੇ ਲੇਖ ਲਿਖੇ ਹਨ (ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿਚ ਮੋਹ ਰਹੀ ਹੈ)।

ਪਦ ਅਰਥ ਲੇਖੀ = ਲਿਖੀ।

SikhNet (Spanish)y he escrito astutamente de ellas con pluma y papel.

ਮਹਰ ਮਲੂਕ ਹੋਇ ਦੇਖਿਆ ਖਾਨ ॥

mehar malook hoe dekhiaa khaan |

Sant Singh KhalsaI have seen what it is to be a chief, a king, and an emperor,
Manmohan SinghI have seen what it is to be a Chief, a king and a Lord.
Manmohan Singh (Punjabi)ਮੈਂ ਚੌਧਰੀ, ਰਾਜਾ ਅਤੇ ਸਰਦਾਰ ਬਣਕੇ ਵੇਖ ਲਿਆ ਹੈ।
Fareedkot Teekaਮਹਰ ਮਲੂਕ ਔਰ ਖਾਨ ਹੋ ਕਰ ਦੇਖਿਆ ਹੈ॥
Prof. Sahib Singh(ਕਈਆਂ ਨੇ) ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ।

ਪਦ ਅਰਥ ਮਹਰ = ਚੌਧਰੀ। ਮਲੂਕ = ਬਾਦਸ਼ਾਹ। ਹੋਇ = ਬਣ ਕੇ।

SikhNet (Spanish)He visto lo que es ser un líder, un jefe, un rey;

ਤਾ ਤੇ; ਨਾਹੀ ਮਨੁ ਤ੍ਰਿਪਤਾਨ ॥੧॥

taa te; naahee man tripataan |1|

Sant Singh Khalsabut they do not satisfy the mind. ||1||
Manmohan SinghThrough them the mind is not sated.
Manmohan Singh (Punjabi)ਉਨ੍ਹਾਂ ਦੇ ਰਾਹੀਂ ਆਤਮਾ ਧ੍ਰਾਪਦੀ ਨਹੀਂ।
Fareedkot Teekaਤਿਸ ਕਰ ਭੀ ਮਨ ਤ੍ਰਿਪਤ ਨਹੀਂ ਹੂਆ॥੧॥
Prof. Sahib Singhਇਹਨਾਂ ਨਾਲ (ਕਿਸੇ ਦਾ) ਮਨ ਤ੍ਰਿਪਤ ਨਹੀਂ ਹੋ ਸਕਿਆ ॥੧॥

ਪਦ ਅਰਥ ਤਾ ਤੇ = ਉਸ ਨਾਲ ॥੧॥

SikhNet (Spanish)pues ninguno de estos estados puede saciar la mente. (1)

ਸੋ ਸੁਖੁ ਮੋ ਕਉ; ਸੰਤ ਬਤਾਵਹੁ ॥

so sukh mo kau; sant bataavahu |

Sant Singh KhalsaShow me that peace, O Saints,
Manmohan SinghShow me that comfort, O saints,
Manmohan Singh (Punjabi)ਮੈਨੂੰ ਉਹ ਠੰਢ-ਚੈਨ ਦਸੋ, ਹੇ ਸਾਧੂਓ!
Fareedkot Teekaਹੇ ਸੰਤ ਜਨੋਂ! ਮੇਰੇ ਕੋ ਸੋ ਸੁਖ ਕਹੋ॥
Prof. Sahib Singhਹੇ ਸੰਤ ਜਨੋ! ਮੈਨੂੰ ਉਹ ਆਤਮਕ ਆਨੰਦ ਦੱਸੋ (ਜਿਸ ਨਾਲ ਮੇਰੀ ਮਾਇਆ ਦੀ) ਤ੍ਰਿਸ਼ਨਾ ਮਿਟ ਜਾਏ।

ਪਦ ਅਰਥ ਮੋ ਕਉ = ਮੈਨੂੰ। ਸੰਤ = ਹੇ ਸੰਤ!

SikhNet (Spanish)Oh Santos, ¡díganme de algún placer

ਤ੍ਰਿਸਨਾ ਬੂਝੈ; ਮਨੁ ਤ੍ਰਿਪਤਾਵਹੁ ॥੧॥ ਰਹਾਉ ॥

trisanaa boojhai; man tripataavahu |1| rahaau |

Sant Singh Khalsawhich will quench my thirst and satisfy my mind. ||1||Pause||
Manmohan Singhby which desires may be quenched and the soul be satiated. Pause.
Manmohan Singh (Punjabi)ਜਿਸ ਦੁਆਰਾ ਖਾਹਿਸ਼ ਮਿਟ ਜਾਵੇ ਅਤੇ ਆਤਮਾ ਰੱਜ ਜਾਵੇ। ਠਹਿਰਾਉ।
Fareedkot Teekaਜਿਸ ਕੋ ਪਾਇ ਕਰ ਤ੍ਰਿਸਨਾ ਨਵਿਰਤ ਹੋਵੇ ਔਰ ਮਨ ਕੋ ਤ੍ਰਿਪਤੀ ਹੋਵੈ॥੧॥ ਰਹਾਉ ॥
Prof. Sahib Singhਹੇ ਸੰਤ ਜਨੋ! ਮੇਰੇ ਮਨ ਨੂੰ ਸੰਤੋਖੀ ਬਣਾ ਦਿਓ ॥੧॥ ਰਹਾਉ ॥

ਪਦ ਅਰਥ ਤ੍ਰਿਪਤਾਵਹੁ = ਤ੍ਰਿਪਤ ਕਰੋ, ਸੰਤੋਖੀ ਬਣਾਓ ॥੧॥ ਰਹਾਉ ॥

SikhNet (Spanish)que pueda calmar mi mente y saciar mi deseo! (1-Pausa)

ਅਸੁ ਪਵਨ; ਹਸਤਿ ਅਸਵਾਰੀ ॥

as pavan; hasat asavaaree |

Sant Singh KhalsaYou may have horses as fast as the wind, elephants to ride on,
Manmohan SinghI may have wind-fast horses and elephants to ride on.
Manmohan Singh (Punjabi)ਮੇਰੇ ਕੋਲ ਹਵਾ-ਵਰਗੇ ਤੇਜ ਕੋਤਲ ਸਵਾਰੀ ਕਰਨ ਨੂੰ ਹਾਥੀ ਹੋਣ।
Fareedkot Teekaਪਵਨ ਸਮ ਬੇਗ ਵਾਲੇ ਘੋੜੇ, ਪੁਨਾ ਹਸਤੀ ਕੀ ਭੀ ਅਸਵਾਰੀ ਕਰੀ॥
Prof. Sahib Singhਹਾਥੀਆਂ ਦੀ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ (ਕਈਆਂ ਨੇ ਕਰ ਵੇਖੀ ਹੈ),

ਪਦ ਅਰਥ ਅਸੁ = ਘੋੜੇ {अश्व}। ਅਸੁ ਪਵਨ = ਹਵਾ ਵਰਗੇ ਤੇਜ਼ ਘੋੜੇ {ਨੋਟ: ਲਫ਼ਜ਼ 'ਅਸੁ' ਦਾ (ੁ) ਸੰਸਕ੍ਰਿਤ ਲਫ਼ਜ਼ 'ਅਸ਼੍ਵ' ਦੇ 'ਵ' ਦਾ ਰੂਪਾਂਤਰ ਹੈ। ਸੋ, 'ਅਸੁ' ਇਕ-ਵਚਨ ਭੀ ਹੈ ਤੇ ਬਹੁ-ਵਚਨ ਭੀ)। ਹਸਤਿ = (हस्तिन्) ਹਾਥੀ।

SikhNet (Spanish)El montar los caballos rápidos como el viento, o los grandes elefantes;

ਚੋਆ ਚੰਦਨੁ; ਸੇਜ ਸੁੰਦਰਿ ਨਾਰੀ ॥

choaa chandan; sej sundar naaree |

Sant Singh Khalsasandalwood oil, and beautiful women in bed,
Manmohan SinghOtto of Sandal couches, beautiful ladies,
Manmohan Singh (Punjabi)ਚੰਨਣ ਦਾ ਅਰਕ, ਪਲੰਘ, ਮਨਮੋਹਣੀਆਂ ਇਸਤਰੀਆਂ,
Fareedkot Teekaਪੁਨਾ (ਚੋਆ ਚੰਦਨੁ) ਚੰਦਨ ਕਾ ਅਰਕ, ਭਾਵ ਅਤਰੁ ਸਰੀਰ ਪਰ ਮਰਦਨ ਕੀਆ ਔਰ ਅਤੀ ਸਰੂਪ ਵਾਲੀ ਇਸਤ੍ਰੀ ਸੇਜ ਪਰ ਪ੍ਰਾਪਤਿ ਹੋਈ॥
Prof. Sahib Singhਅਤਰ ਤੇ ਚੰਦਨ (ਵਰਤ ਵੇਖਿਆ ਹੈ), ਸੁੰਦਰ ਇਸਤ੍ਰੀ ਦੀ ਸੇਜ (ਮਾਣ ਵੇਖੀ) ਹੈ,

ਪਦ ਅਰਥ ਚੋਆ = ਅਤਰ। ਸੁੰਦਰਿ = ਸੁੰਦਰੀ, ਸੋਹਣੀ।

SikhNet (Spanish)el gozar del incienso de sándalo y todo tipo de riquezas; el gozar de los placeres en la cama con una bella mujer;

ਨਟ ਨਾਟਿਕ; ਆਖਾਰੇ ਗਾਇਆ ॥

natt naattik; aakhaare gaaeaa |

Sant Singh Khalsaactors in dramas, singing in theaters
Manmohan Singhand actors singing for me at dreams in the arena,
Manmohan Singh (Punjabi)ਅਤੇ ਅਖਾੜਿਆਂ ਦੇ ਰੂਪਕਾ ਵਿੱਚ ਮੇਰੇ ਲਈ ਗਾਉਣ ਵਾਲੇ ਕਲਾਕਾਰ ਹੋਣ,
Fareedkot Teekaਨਟੋਂ ਕੇ ਤਮਾਸ਼ੇ ਦੇਖੇ, ਪੁਨਾ (ਗਾਇਆ) ਗਾਇਕੋਂ ਕੇ ਅਖਾੜੇ ਮੇਂ ਜਾ ਕਰ ਰਾਗ ਸੁਨੇ॥
Prof. Sahib Singhਮੈਂ ਰੰਗ-ਭੂਮੀ ਵਿਚ ਨਟਾਂ ਦੇ ਨਾਟਕ ਵੇਖੇ ਹਨ, ਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ।

ਪਦ ਅਰਥ ਨਟ = ਤਮਾਸ਼ਾ ਕਰਨ ਵਾਲੇ। ਆਖਾਰੇ = ਰੰਗ-ਭੂਮੀ।

SikhNet (Spanish)el ver miles de espectáculos opulentos.

ਤਾ ਮਹਿ; ਮਨਿ ਸੰਤੋਖੁ ਨ ਪਾਇਆ ॥੨॥

taa meh; man santokh na paaeaa |2|

Sant Singh Khalsa- but even with them, the mind does not find contentment. ||2||
Manmohan Singhin them the mind attain not contentment.
Manmohan Singh (Punjabi)ਉਨ੍ਹਾਂ ਵਿੱਚ ਚਿੱਤ ਨੂੰ ਸੰਤੁਸ਼ਟਤਾ ਪਰਾਪਤ ਨਹੀਂ ਹੁੰਦੀ।
Fareedkot Teekaਤਿਸ ਮੇਂ ਭੀ ਮਨ ਨੇ ਸੰਤੋਖ ਨਹੀਂ ਪਾਇਆ॥੨॥
Prof. Sahib Singhਇਹਨਾਂ ਵਿਚ ਰੁੱਝ ਕੇ ਭੀ (ਕਿਸੇ ਦੇ) ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ ॥੨॥

ਪਦ ਅਰਥ ਮਨਿ = ਮਨ ਨੇ ॥੨॥

SikhNet (Spanish)Nada de esto ha traído la Paz a mi mente.(2)

ਤਖਤੁ ਸਭਾ; ਮੰਡਨ ਦੋਲੀਚੇ ॥

takhat sabhaa; manddan doleeche |

Sant Singh KhalsaYou may have a throne at the royal court, with beautiful decorations and soft carpets,
Manmohan SinghThe throne, royal court, ornaments, rugs,
Manmohan Singh (Punjabi)ਰਾਜ ਸਿੰਘਾਸਣ, ਪਾਤਸ਼ਾਹੀ ਦਰਬਾਰ, ਗਹਿਣੇ, ਗਲੀਚੇ,
Fareedkot Teekaਸਭਾ ਮੇਂ ਰਾਜ ਤਖਤੋਂ ਪਰ ਔਰ ਦੁਲੀਚਿਓਂ ਕੇ ਫਰਸ ਬਿਛਾ ਕਰ (ਮੰਡਨ) ਭੂਖਨ ਪਹਰ ਕਰ ਬੈਠੇ॥
Prof. Sahib Singhਰਾਜ-ਦਰਬਾਰ ਦੀਆਂ ਸਜਾਵਟਾਂ, ਤਖ਼ਤ (ਉਤੇ ਬੈਠਣਾ), ਦੁਲੀਚੇ,

ਪਦ ਅਰਥ ਮੰਡਨ = ਸਜਾਵਟ।

SikhNet (Spanish)El trono en la corte real, los pisos decorados con alfombras,

ਸਗਲ ਮੇਵੇ; ਸੁੰਦਰ ਬਾਗੀਚੇ ॥

sagal meve; sundar baageeche |

Sant Singh Khalsaall sorts of luscious fruits and beautiful gardens,
Manmohan Singhall the fruits, the beautiful gardens,
Manmohan Singh (Punjabi)ਸਮੂਹ ਫਲ ਸੁਹਣੇ, ਬਾਗ,
Fareedkot Teekaਪੁਨਾ ਜਿਨ ਬਗੀਚਿਓਂ ਮੇਂ ਸੰਪੂਰਨ ਮੇਵੇ ਹੈਂ ਐਸੇ ਸੁੰਦਰ ਬਾਗੀਚਿਓਂ ਕਾ ਭੀ ਸੈਲ ਕੀਆ॥
Prof. Sahib Singhਸਭ ਕਿਸਮਾਂ ਦੇ ਫਲ, ਸੁੰਦਰ ਫੁਲਵਾੜੀਆਂ,

ਪਦ ਅਰਥ ਸਗਲ = ਸਾਰੇ।

SikhNet (Spanish)los bellos jardines adornados con miles de árboles frutales,

ਆਖੇੜ ਬਿਰਤਿ; ਰਾਜਨ ਕੀ ਲੀਲਾ ॥

aakherr birat; raajan kee leelaa |

Sant Singh Khalsathe excitement of the chase and princely pleasures
Manmohan Singhhobby of chase and the kingly entertainments,
Manmohan Singh (Punjabi)ਸ਼ਿਕਾਰ ਦਾ ਸ਼ੋਕ ਅਤੇ ਪਾਤਸ਼ਾਹੀ ਨਾਲ ਦਿਲ ਪ੍ਰਚਾਵੇ,
Fareedkot Teekaਔਰ ਸ਼ਿਕਾਰ ਖੇਲਨੇ ਕੀ ਬ੍ਰਿਤੀ ਧਾਰੀ ਤਥਾ ਔਰ ਭੀ ਜੋ ਰਾਜਿਓਂ ਕੇ ਚੋਜ ਹੋਤੇ ਹੈਂ, ਸੋ ਦੇਖੇ॥
Prof. Sahib Singhਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ-

ਪਦ ਅਰਥ ਆਖੇੜ = ਸ਼ਿਕਾਰ। ਬਿਰਤਿ = ਰੁਚੀ। ਲੀਲਾ = ਖੇਡ।

SikhNet (Spanish)el amor a la casería, y demás diversiones de los reyes.

ਮਨੁ ਨ ਸੁਹੇਲਾ; ਪਰਪੰਚੁ ਹੀਲਾ ॥੩॥

man na suhelaa; parapanch heelaa |3|

Sant Singh Khalsa- but still, the mind is not made happy by such illusory diversions. ||3||
Manmohan Singhthe heart becomes not happy by such deceptive efforts.
Manmohan Singh (Punjabi)ਐਸੇ ਛਲੀਏ ਹੀਲਿਆਂ ਦੁਆਰਾ, ਦਿਲ ਪਰਸੰਨ ਨਹੀਂ ਹੁੰਦਾ।
Fareedkot Teekaਪਰੰਤੂ ਮਨ ਸੁਖੀ ਨ ਹੂਆ॥☬ਪ੍ਰਸ਼ਨ: ਕਿਆ ਕਾਰਣ?☬ਉਤਰੁ: ਏਹਿ ਜਗਤ (ਹੀਲਾ) ਦੁਖ ਰੂਪ ਹੈ॥੩॥
Prof. Sahib Singh(ਇਹਨਾਂ ਸਭਨਾਂ ਨਾਲ ਭੀ) ਮਨ ਸੁਖੀ ਨਹੀਂ ਹੁੰਦਾ। ਇਹ ਸਾਰਾ ਜਤਨ ਛਲ ਹੀ ਸਾਬਤ ਹੁੰਦਾ ਹੈ ॥੩॥

ਪਦ ਅਰਥ ਸੁਹੇਲਾ = ਸੌਖਾ। ਪਰਪੰਚੁ = ਛਲ। ਹੀਲਾ = ਉੱਦਮ, ਜਤਨ ॥੩॥

SikhNet (Spanish)Nada de eso ha hecho a la mente feliz, sólo han probado ser pura ilusión.(3)

ਕਰਿ ਕਿਰਪਾ; ਸੰਤਨ ਸਚੁ ਕਹਿਆ ॥

kar kirapaa; santan sach kahiaa |

Sant Singh KhalsaIn their kindness, the Saints have told me of the True One,
Manmohan SinghOf their kindness, the saints have told me of the True One,
Manmohan Singh (Punjabi)ਆਪਣੀ ਦਇਆ ਦੁਆਰਾ ਸਾਧੂਆਂ ਨੇ ਮੈਨੂੰ ਸਤਿਪੁਰਖ ਬਾਰੇ ਦਰਸਾਇਆ ਹੈ,
Fareedkot Teekaਕਿਰਪਾ ਕਰ ਕੇ ਸੰਤੋਂ ਨੇ ਸਚੁ ਰੂਪ ਉਤਰ ਕਹਿਆ ਹੈ॥
Prof. Sahib Singh(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ,
SikhNet (Spanish)Gracias a su Misericordia, los Santos recitaron la Verdad

ਸਰਬ ਸੂਖ; ਇਹੁ ਆਨੰਦੁ ਲਹਿਆ ॥

sarab sookh; ihu aanand lahiaa |

Sant Singh Khalsaand so I have obtained all comforts and joy.
Manmohan Singhand I have obtained all this comfort and joy.
Manmohan Singh (Punjabi)ਅਤੇ ਮੈਂ ਇਹ ਸਾਰਾ ਆਰਾਮ ਅਤੇ ਅਨੰਦ ਪ੍ਰਾਪਤ ਕਰ ਲਿਆ ਹੈ।
Fareedkot Teekaਜਿਤ ਨੇ ਬਿਵਹਾਰਕ ਸੰਪੂਰਨ ਸੁਖ ਹੈਂ ਔਰ ਆਤਮਾ ਨੰਦ ਇਸੀ ਮੇਂ (ਲਹਿਆ) ਜਾਣ ਲੀਆ॥
Prof. Sahib Singhਕਿ ਸਾਰੇ ਸੁਖਾਂ ਦਾ ਮੂਲ ਇਹ ਆਤਮਕ ਆਨੰਦ ਤਾਂ ਮਿਲਦਾ ਹੈ,
SikhNet (Spanish)y así obtuve la Paz y la Dicha.

ਸਾਧਸੰਗਿ; ਹਰਿ ਕੀਰਤਨੁ ਗਾਈਐ ॥

saadhasang; har keeratan gaaeeai |

Sant Singh KhalsaIn the Saadh Sangat, the Company of the Holy, I sing the Kirtan of the Lord's Praises.
Manmohan SinghIn the Society of Saints sing the praises of God.
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਦੀ ਕੀਰਤੀ ਗਾਇਨ ਕਰ।
Fareedkot Teekaਹੇ ਭਾਈ! ਸੰਤੋਂ ਕਾ ਸੰਗੁ ਕਰ ਕੇ ਹਰੀ ਕਾ ਜਸੁ ਗਾਇਨ ਕਰੀਏ, ਏਹੁ ਕਹਾ ਹੈ॥
Prof. Sahib Singhਜੇ ਸਾਧ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਜਾਣ।
SikhNet (Spanish)En su Compañía canté las Alabanzas del Señor;

ਕਹੁ ਨਾਨਕ; ਵਡਭਾਗੀ ਪਾਈਐ ॥੪॥

kahu naanak; vaddabhaagee paaeeai |4|

Sant Singh KhalsaSays Nanak, through great good fortune, I have found this. ||4||
Manmohan SinghSays Nanak, through the greatest good fortunes the Lord is found
Manmohan Singh (Punjabi)੍ਰਗੁਰੂ ਜੀ ਫੁਰਮਾਉਂਦੇ ਹਨ, ਪਰਮ ਭਾਰੇ ਭਾਗਾਂ ਰਾਹੀਂ ਪ੍ਰਭੂ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਵੱਡੇ ਪੁੰਨੋਂ ਕਰ ਸਤਸੰਗੁ ਪਾਈਤਾ ਹੈ॥੪॥
Prof. Sahib Singh(ਪਰ) ਨਾਨਕ ਆਖਦਾ ਹੈ- ਸਿਫ਼ਤ-ਸਾਲਾਹ ਦੀ ਇਹ ਦਾਤ ਵੱਡੇ ਭਾਗਾਂ ਨਾਲ ਮਿਲਦੀ ਹੈ ॥੪॥
SikhNet (Spanish)sí por la buena fortuna obtuve este Estado.

ਜਾ ਕੈ ਹਰਿ ਧਨੁ; ਸੋਈ ਸੁਹੇਲਾ ॥

jaa kai har dhan; soee suhelaa |

Sant Singh KhalsaOne who obtains the wealth of the Lord becomes happy.
Manmohan SinghHe, who possesses the wealth of God's Name is happy.
Manmohan Singh (Punjabi)ਜਿਸ ਪਾਸ ਰੱਬ ਦੇ ਨਾਮ ਦੀ ਦੌਲਤ ਹੈ, ਉਹੀ ਪਰਸੰਨ ਹੈ।
Fareedkot Teekaਜਿਸ ਕੇ ਰਿਦੇ ਮੇਂ ਸੰਤੋਂ ਦੁਆਰਾ ਹਰੀ ਧਨ ਹੈ, ਸੋਈ ਸੁਖੀਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ ਉਹੀ ਸੌਖਾ ਹੈ।

ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ।

SikhNet (Spanish)Oh, dice Nanak, aquél que posee la Riqueza del Naam, el Nombre del Señor,

ਪ੍ਰਭ ਕਿਰਪਾ ਤੇ; ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥

prabh kirapaa te; saadhasang melaa |1| rahaau doojaa |12|81|

Sant Singh KhalsaBy God's Grace, I have joined the Saadh Sangat. ||1||Second Pause||12||81||
Manmohan SinghBy Lord 's grace, the Society of Saints is received. Pause second.
Manmohan Singh (Punjabi)ਸੁਆਮੀ ਦੀ ਰਹਿਮਤ ਦੁਆਰਾ ਸਤਿ ਸੰਗਤ ਪ੍ਰਾਪਤ ਹੁੰਦੀ ਹੈ।ਠਹਿਰਾਉ ਦੂਜਾ।
Fareedkot Teekaਪਰੰਤੂ ਪ੍ਰਭੂ ਕੀ ਕਿਰਪਾ ਸੇ ਸਾਧ ਸੰਗਤ ਕਾ ਮਿਲਾਪੁ ਹੋਤਾ ਹੈ॥੧॥ ਰਹਾਉ ਦੂਜਾ ॥੪॥੧੨॥੮੧॥
Prof. Sahib Singhਸਾਧ ਸੰਗਤਿ ਵਿਚ ਮਿਲ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ ॥੧॥ਰਹਾਉ ਦੂਜਾ॥

ਪਦ ਅਰਥ ॥੧॥ਰਹਾਉ ਦੂਜਾ॥ ਨੋਟ: ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਹੈ, ਦੂਜੇ ਵਿਚ ਉਸ ਦਾ ਉੱਤਰ ਹੈ।

SikhNet (Spanish)por la Gracia del Señor es admitido en la Saad Sangat, la Sociedad de los Santos. (1-Seguda pausa-12-81)
Answers quote the Granth verbatim with Ang citations. AI commentary is not Gurbani and not a religious ruling.