ੴ

ਸਿੱਖਬਾਣੀ · SikhBani

ਅਨਿਕ ਜਤਨ ਨਹੀ ਹੋਤ ਛੁਟਾਰਾ ॥

anik jatan nahee hot chhuttaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 178, 179 · 19 lines
Translations

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 | Ang 178

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Guareri, Mejl Guru Aryan, Quinto Canal Divino.

ਅਨਿਕ ਜਤਨ; ਨਹੀ ਹੋਤ ਛੁਟਾਰਾ ॥

anik jatan; nahee hot chhuttaaraa | Ang 178

Sant Singh KhalsaBy all sorts of efforts, people do not find salvation.
Manmohan SinghThrough many endeavours, release is not secured.
Manmohan Singh (Punjabi)ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!
Fareedkot Teekaਨਾਮ ਸੇ ਬਿਨਾਂ ਔਰ ਅਨੇਕ ਉਪਾਇ ਕਰਨੇ ਸੇ ਭੀ ਛੂਟਨਾ ਨਹੀਂ ਹੋਤਾ॥
Prof. Sahib Singh(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ,

ਪਦ ਅਰਥ ਛੁਟਾਰਾ = ਖ਼ਲਾਸੀ।

SikhNet (Spanish)Aunque uno trate, no se salva por esfuerzo propio,

ਬਹੁਤੁ ਸਿਆਣਪ; ਆਗਲ ਭਾਰਾ ॥

bahut siaanap; aagal bhaaraa | Ang 178

Sant Singh KhalsaThrough clever tricks, the weight is only piled on more and more.
Manmohan SinghThe more the cleverness the more is the weight of sins.
Manmohan Singh (Punjabi)ਜਿਨ੍ਹੀ ਜਿਆਦਾ ਚਤੁਰਾਈ ਓਨਾ ਜਿਆਦਾ ਹੀ ਪਾਪਾਂ ਦਾ ਬੋਝ ਹੈ।
Fareedkot Teekaਕਿਉਂਕਿ ਬਹੁਤ ਚਤਰਾਈਓਂ ਕਰ (ਆਗਲ) ਬਹੁਤ ਪਾਪ ਰੂਪ ਵਾ ਬਿਉਹਾਰੋਂ ਕਾ ਭਾਰੁ ਹੀ ਹੋਤਾ ਹੈ॥
Prof. Sahib Singh(ਸਗੋਂ ਮਾਇਆ ਦੀ ਖ਼ਾਤਰ ਕੀਤੀ ਹੋਈ) ਬਹੁਤੀ ਚਤੁਰਾਈ (ਹੋਰ ਹੋਰ ਦੁੱਖਾਂ ਦਾ) ਬਹੁਤਾ ਭਾਰ (ਸਿਰ ਉਤੇ ਪਾ ਦੇਂਦੀ ਹੈ)।

ਪਦ ਅਰਥ ਆਗਲ = ਬਹੁਤਾ।

SikhNet (Spanish)pues el peso de su astucia siempre le rebota.

ਹਰਿ ਕੀ ਸੇਵਾ; ਨਿਰਮਲ ਹੇਤ ॥

har kee sevaa; niramal het | Ang 178

Sant Singh KhalsaServing the Lord with a pure heart,
Manmohan SinghBy Performing God 's service with pure affection,
Manmohan Singh (Punjabi)ਪਵਿੱਤਰ ਪ੍ਰੀਤ ਨਾਲ ਵਾਹਿਗੁਰੂ ਦੀ ਟਹਿਲ ਕਮਾਉਣ ਦੁਆਰਾ,
Fareedkot Teekaਤਾਂ ਤੇ ਹਰੀ ਕੀ (ਸੇਵਾ) ਭਗਤੀ ਹੀ ਨਿਰਮਲਤਾ ਕਾ ਹੇਤੂ ਹੈ॥
Prof. Sahib Singhਜੇ ਪਵਿਤ੍ਰ ਪਿਆਰ ਨਾਲ ਹਰੀ ਦੀ ਸੇਵਾ-ਭਗਤੀ ਕਰੀਏ,

ਪਦ ਅਰਥ ਹੇਤ = ਹਿਤ, ਪਿਆਰ।

SikhNet (Spanish)Pero si uno sirve al Señor con el corazón puro,

ਪ੍ਰਭ ਕੀ ਦਰਗਹ; ਸੋਭਾ ਸੇਤ ॥੧॥

prabh kee daragah; sobhaa set |1| Ang 178

Sant Singh Khalsayou shall be received with honor at God's Court. ||1||
Manmohan Singhone goes to Lord 's court, with honour.
Manmohan Singh (Punjabi)ਜੀਵ ਸੁਆਮੀ ਦੇ ਦਰਬਾਰ ਵਿੱਚ ਇੱਜ਼ਤ-ਆਬਰੂ ਨਾਲ ਜਾਂਦਾ ਹੈ।
Fareedkot Teekaਔਰ ਭਗਤੀ ਕਰ ਕੇ ਪ੍ਰਭੂ ਕੀ ਦਰਗਹ ਮੇਂ (ਸੇਤ) ਉਜਲ ਅਰਥਾਤ ਨਿਸਕਲੰਕ ਸੋਭਾ ਹੋਤੀ ਹੈ; ਵਾ ਸੋਭਾ ਸਹਤ ਹੋਵੇਗਾ; ਵਾ ਪੁਲ ਸਮ ਸੋਭਾ ਹੀ ਪਾਰ ਕਰਨੇ ਵਾਲੀ ਹੋਵੇਗੀ॥੧॥
Prof. Sahib Singhਤਾਂ ਹਰੀ ਦੀ ਦਰਗਾਹ ਵਿਚ ਆਦਰ-ਵਡਿਆਈ ਨਾਲ ਪਹੁੰਚੀਦਾ ਹੈ ॥੧॥

ਪਦ ਅਰਥ ਸੇਤ = ਸੇਤੀ, ਨਾਲ ॥੧॥

SikhNet (Spanish)entonces es glorificado en la Corte del Señor.(1)

ਮਨ ਮੇਰੇ ਗਹੁ; ਹਰਿ ਨਾਮ ਕਾ ਓਲਾ ॥

man mere gahu; har naam kaa olaa | Ang 179

Sant Singh KhalsaO my mind, hold tight to the Support of the Lord's Name.
Manmohan SinghO my soul, hold fast the prop of God 's Name.
Manmohan Singh (Punjabi)ਹੇ ਮੇਰੀ ਜਿੰਦੇ! ਰੱਬ ਦੇ ਨਾਮ ਦਾ ਆਸਰਾ ਘੁਟ ਕੇ ਪਕੜ।
Fareedkot Teekaਹੇ ਮੇਰੇ ਮਨ! ਹਰੀ ਨਾਮ ਕਾ ਆਸਰਾ ਲੇਹੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਫੜ,

ਪਦ ਅਰਥ ਗਹੁ = ਫੜ। ਓਲਾ = ਆਸਰਾ।

SikhNet (Spanish)Oh mi mente, busca el Refugio del Naam, el Nombre del Señor,

ਤੁਝੈ. ਨ ਲਾਗੈ; ਤਾਤਾ ਝੋਲਾ ॥੧॥ ਰਹਾਉ ॥

tujhai. na laagai; taataa jholaa |1| rahaau | Ang 179

Sant Singh KhalsaThe hot winds shall never even touch you. ||1||Pause||
Manmohan SinghEven the hot puff of wind shall not touch thee. Pause.
Manmohan Singh (Punjabi)ਤੈਨੂੰ ਹਵਾ ਦਾ ਗਰਮ ਬੁੱਲਾ ਤਕ ਭੀ ਨਹੀਂ ਛੁਹੇਗਾ। ਠਹਿਰਾਉ।
Fareedkot Teekaਕਿਉਂਕਿ ਫੇਰ ਤੁਝ ਕੋ (ਤਾਤਾ) ਦੁਖੋਂ ਕਾ (ਝੋਲਾ) ਬੁਰਾ ਨਹੀਂ ਲਗੇਗਾ॥੧॥ ਰਹਾਉ ॥
Prof. Sahib Singhਤੈਨੂੰ (ਦੁਨੀਆ ਦੇ ਦੁਖ ਕਲੇਸ਼ਾਂ ਦੀ) ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ ॥੧॥ ਰਹਾਉ ॥

ਪਦ ਅਰਥ ਤਾਤਾ = ਤੱਤਾ। ਝੋਲਾ = (ਹਵਾ ਦਾ) ਬੁੱਲਾ ॥੧॥ ਰਹਾਉ ॥

SikhNet (Spanish)y entonces aun los vientos calientes no te tocarán. (1-Pausa)

ਜਿਉ ਬੋਹਿਥੁ; ਭੈ ਸਾਗਰ ਮਾਹਿ ॥

jiau bohith; bhai saagar maeh | Ang 179

Sant Singh KhalsaLike a boat in the ocean of fear;
Manmohan SinghAs the ship is helpful in the terrible ocean,
Manmohan Singh (Punjabi)ਜਿਸ ਤਰ੍ਹਾਂ ਭਿਆਨਕ ਸਮੁੰਦਰ ਵਿੱਚ ਜਹਾਜ ਸਹਾਈ ਹੁੰਦਾ ਹੈ,
Fareedkot Teekaਜੈਸੇ ਜਹਾਜ ਭੈਦਾਇਕ ਸਮੁੰਦ੍ਰ ਮੇਂ ਰਖ੍ਯਕ ਹੋਤਾ ਹੈ॥
Prof. Sahib Singh(ਹੇ ਭਾਈ!) ਜਿਵੇਂ ਡਰਾਵਣੇ ਸਮੁੰਦਰ ਵਿਚ ਜਹਾਜ਼ (ਮਨੁੱਖ ਨੂੰ ਡੁੱਬਣੋਂ ਬਚਾਂਦਾ ਹੈ,

ਪਦ ਅਰਥ ਬੋਹਿਥੁ = ਜਹਾਜ਼। ਭੈ ਸਾਗਰ = ਡਰਾਵਣਾ ਸਮੁੰਦਰ।

SikhNet (Spanish)Así como el barco te preserva en el mar agitado,

ਅੰਧਕਾਰ; ਦੀਪਕ ਦੀਪਾਹਿ ॥

andhakaar; deepak deepaeh | Ang 179

Sant Singh Khalsalike a lamp which illumines the darkness;
Manmohan Singhas a lamp enlightens the darkness,
Manmohan Singh (Punjabi)ਜਿਸ ਤਰ੍ਹਾਂ ਦੀਵਾ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,
Fareedkot Teekaਅੰਧੇਰੇ ਮੇਂ ਜੈਸੇ ਦੀਪਕ ਪ੍ਰਕਾਸ ਕਰਤਾ ਹੈ॥
Prof. Sahib Singhਜਿਵੇਂ ਹਨੇਰੇ ਵਿਚ ਦੀਵੇ ਚਾਨਣ ਕਰਦੇ ਹਨ (ਤੇ ਠੇਡਾ ਖਾਣ ਤੋਂ ਬਚਾਂਦੇ ਹਨ)।

ਪਦ ਅਰਥ ਦੀਪਕ = ਦੀਵੇ। ਦੀਪਾਹਿ = ਜਗਦੇ ਹਨ।

SikhNet (Spanish)así como la luz disipa la oscuridad abismal,

ਅਗਨਿ ਸੀਤ ਕਾ; ਲਾਹਸਿ ਦੂਖ ॥

agan seet kaa; laahas dookh | Ang 179

Sant Singh Khalsalike fire which takes away the pain of cold
Manmohan Singhas the heat of fire removes the pain of cold,
Manmohan Singh (Punjabi)ਜਿਸ ਤਰ੍ਹਾਂ ਅੱਗ ਠੰਢ ਦੀ ਪੀੜ ਨੂੰ ਦੂਰ ਕਰ ਦਿੰਦੀ ਹੈ,
Fareedkot Teekaਜੈਸੇ ਅਗਨੀ ਸੀਤ ਕਾ ਦੁਖ ਲਾਹੁਤੀ ਹੈ॥
Prof. Sahib Singhਜਿਵੇਂ, ਅੱਗ ਪਾਲੇ ਦਾ ਦੁੱਖ ਦੂਰ ਕਰ ਦੇਂਦੀ ਹੈ,

ਪਦ ਅਰਥ ਸੀਤ = ਠੰਡ। ਲਾਹਸਿ = ਲਾਹ ਦੇਂਦੀ ਹੈ।

SikhNet (Spanish)así como el fuego nos calienta en el frío,

ਨਾਮੁ ਜਪਤ; ਮਨਿ ਹੋਵਤ ਸੂਖ ॥੨॥

naam japat; man hovat sookh |2| Ang 179

Sant Singh Khalsa- just so, chanting the Name, the mind becomes peaceful. ||2||
Manmohan Singhso through Name's meditation the soul obtains peace.
Manmohan Singh (Punjabi)ਏਸੇ ਤਰ੍ਹਾਂ ਹੀ ਨਾਮ ਦੇ ਸਿਮਰਨ ਰਾਹੀਂ ਆਤਮਾ ਨੂੰ ਸ਼ਾਤੀ ਪ੍ਰਾਪਤ ਹੋ ਜਾਂਦੀ ਹੈ।
Fareedkot Teekaਤੈਸੇ ਹੀ ਹੇ ਮਨ! ਨਾਮ ਜਪਣੇ ਸੇ ਸੁਖ ਹੋਤਾ ਹੈ॥੨॥
Prof. Sahib Singhਤਿਵੇਂ ਪਰਮਾਤਮਾ ਦਾ ਨਾਮ ਸਿਮਰਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ ॥੨॥

ਪਦ ਅਰਥ ਮਨਿ = ਮਨ ਵਿਚ ॥੨॥

SikhNet (Spanish)así el Nombre del Señor trae Paz a la mente. (2)

ਉਤਰਿ ਜਾਇ; ਤੇਰੇ ਮਨ ਕੀ ਪਿਆਸ ॥

autar jaae; tere man kee piaas | Ang 179

Sant Singh KhalsaThe thirst of your mind shall be quenched,
Manmohan SinghThy mind 's thirst shall be quenched.
Manmohan Singh (Punjabi)ਤੇਰੇ ਮਨੂਏ ਦੀ ਤਿਹ ਬੁਝ ਜਾਵੇਗੀ।
Fareedkot Teekaਤੇਰੇ ਮਨ ਕੀ ਤ੍ਰਿਸਨਾ ਲਹਿ ਜਾਵੇਗੀ॥
Prof. Sahib Singh(ਨਾਮ ਦੀ ਬਰਕਤਿ ਨਾਲ) ਤੇਰੇ ਮਨ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਏਗੀ।
SikhNet (Spanish)La sed del hombre es saciada,

ਪੂਰਨ ਹੋਵੈ; ਸਗਲੀ ਆਸ ॥

pooran hovai; sagalee aas | Ang 179

Sant Singh Khalsaand all hopes shall be fulfilled.
Manmohan SinghAnd all the desires shall be fulfilled.
Manmohan Singh (Punjabi)ਸਾਰੀਆ ਖ਼ਾਹਿਸ਼ਾਂ ਖੂਰੀਆਂ ਹੋ ਜਾਣਗੀਆਂ।
Fareedkot Teekaਪੁਨਾ ਸੰਪੂਰਨ ਆਸਾ ਪੂਰਨ ਹੋਵੇਗੀਆਂ॥
Prof. Sahib Singhਤੇਰੀ ਸਾਰੀ ਹੀ ਆਸ ਪੂਰੀ ਹੋ ਜਾਇਗੀ (ਦੁਨੀਆ ਦੀਆਂ ਆਸਾਂ ਸਤਾਣੋਂ ਹਟ ਜਾਣਗੀਆਂ),

ਪਦ ਅਰਥ ਸਗਲੀ = ਸਾਰੀ।

SikhNet (Spanish)y todos sus deseos son satisfechos.

ਡੋਲੈ ਨਾਹੀ; ਤੁਮਰਾ ਚੀਤੁ ॥

ddolai naahee; tumaraa cheet | Ang 179

Sant Singh KhalsaYour consciousness shall not waver.
Manmohan SinghThy mind shall waver not.
Manmohan Singh (Punjabi)ਤੇਰਾ ਮਨੂਆ ਡਿਕਡੋਲੇ ਨਹੀਂ ਖਾਏਗਾ।
Fareedkot Teekaਤੁਮਾਰਾ ਚਿਤ ਨਹੀਂ ਡੋਲੈਗਾ॥
Prof. Sahib Singhਤੇ ਤੇਰਾ ਮਨ (ਮਾਇਆ ਦੀ ਲਾਲਸਾ ਵਿਚ) ਡੋਲੇਗਾ ਨਹੀਂ।
SikhNet (Spanish)Nuestra mente no divaga más si uno habita en el Naam,

ਅੰਮ੍ਰਿਤ ਨਾਮੁ; ਜਪਿ ਗੁਰਮੁਖਿ ਮੀਤ ॥੩॥

amrit naam; jap guramukh meet |3| Ang 179

Sant Singh KhalsaMeditate on the Ambrosial Naam as Gurmukh, O my friend. ||3||
Manmohan SinghIf O friend, through Guru's grace thou meditate on the ambrosial Name.
Manmohan Singh (Punjabi)ਜੇਕਰ ਹੇ ਮਿਤ੍ਰ! ਤੂੰ ਗੁਰਾਂ ਦੀ ਦਇਆ ਦੁਆਰਾ ਨਾਮ ਸੁਧਾਰਸ ਦਾ ਸਿਮਰਨ ਕਰੇ।
Fareedkot Teekaਤਾਂ ਤੇ ਹੇ ਮਿਤ੍ਰ! ਨਾਮ ਅੰਮ੍ਰਿਤ ਗੁਰੋਂ ਦੁਆਰਾ ਜਪੁ॥੩॥
Prof. Sahib Singh(ਤਾਂ ਤੇ) ਹੇ ਮਿੱਤਰ! ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ॥੩॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮੀਤ = ਹੇ ਮਿੱਤਰ! ॥੩॥

SikhNet (Spanish)el Nombre Ambrosial del Señor, por la Gracia del Guru.(3)

ਨਾਮੁ ਅਉਖਧੁ; ਸੋਈ ਜਨੁ ਪਾਵੈ ॥

naam aaukhadh; soee jan paavai | Ang 179

Sant Singh KhalsaHe alone receives the panacea, the medicine of the Naam,
Manmohan SinghThat man alone receives the Name 's medicine,
Manmohan Singh (Punjabi)ਕੇਵਲ ਓਹੀ ਇਨਸਾਨ ਨਾਮ ਦੀ ਦਵਾਈ ਨੂੰ ਪਾਉਂਦਾ ਹੈ,
Fareedkot Teekaਪਰੰਤੂ ਸੋਈ ਪੁਰਸ਼ ਨਾਮ ਰੂਪ ਔਖਧੀ ਪਾਵਤਾ ਹੈ॥
Prof. Sahib Singh(ਪਰ ਇਹ) ਹਰਿ-ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ,

ਪਦ ਅਰਥ ਅਉਖਧੁ = ਦਵਾਈ।

SikhNet (Spanish)Solamente recibe el Nombre, la Cura de todo,

ਕਰਿ ਕਿਰਪਾ; ਜਿਸੁ ਆਪਿ ਦਿਵਾਵੈ ॥

kar kirapaa; jis aap divaavai | Ang 179

Sant Singh Khalsaunto whom the Lord, in His Grace, bestows it.
Manmohan Singhwhom the Lord Himself mercifully, cause it to be given.
Manmohan Singh (Punjabi)ਜਿਸ ਨੂੰ ਪ੍ਰਭੂ ਆਪੇ ਦਇਆ ਧਾਰ ਕੇ ਦਿਵਾਉਂਦਾ ਹੈ।
Fareedkot Teekaਜਿਸ ਕੋ ਗੁਰੋਂ ਦੁਆਰਾ ਆਪ ਕ੍ਰਿਪਾ ਕਰ ਕੇ ਦਿਵਾਵਤਾ ਹੈ॥
Prof. Sahib Singhਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ (ਗੁਰੂ ਪਾਸੋਂ) ਦਿਵਾਂਦਾ ਹੈ।

ਪਦ ਅਰਥ ਕਰਿ = ਕਰ ਕੇ।

SikhNet (Spanish)aquél sobre el cual está puesta la Gracia del Señor.

ਹਰਿ ਹਰਿ ਨਾਮੁ; ਜਾ ਕੈ ਹਿਰਦੈ ਵਸੈ ॥

har har naam; jaa kai hiradai vasai | Ang 179

Sant Singh KhalsaOne whose heart is filled with the Name of the Lord, Har, Har
Manmohan SinghHe in whose heart abides the Name of Lord God,
Manmohan Singh (Punjabi)ਜਿਸ ਦੇ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਨਿਵਾਸ ਰਖਦਾ ਹੈ,
Fareedkot Teekaਜਿਸ ਕੇ ਹਿਰਦੈ ਮੇਂ ਹਰਿ ਹਰਿ ਨਾਮ ਵਸਤਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
SikhNet (Spanish)Oh, dice Nanak, de aquél en cuyo corazón habita el Nombre,

ਦੂਖੁ ਦਰਦੁ ਤਿਹ; ਨਾਨਕ. ਨਸੈ ॥੪॥੧੦॥੭੯॥

dookh darad tih; naanak. nasai |4|10|79| Ang 179

Sant Singh Khalsa- O Nanak, his pains and sorrows are eliminated. ||4||10||79||
Manmohan Singhhis pain and sorrow are eliminated, O Nanak.
Manmohan Singh (Punjabi)ਹੇ ਨਾਨਕ! ਉਸ ਦੀ ਪੀੜ ਤੇ ਗਮ ਨਵਿਰਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੁਖ ਔਰ ਦਰਦ ਤਿਸ ਪੁਰਸ ਕਾ ਨਾਸ ਹੋ ਜਾਤਾ ਹੈ॥੪॥੧੦॥੭੯॥
Prof. Sahib Singhਉਸ ਦਾ ਸਾਰਾ ਦੁਖ-ਦਰਦ ਦੂਰ ਹੋ ਜਾਂਦਾ ਹੈ ॥੪॥੧੦॥੭੯॥

ਪਦ ਅਰਥ ਤਿਹ = ਉਸ (ਮਨੁੱਖ) ਦਾ ॥੪॥

SikhNet (Spanish)todo el dolor y la tristeza desaparecen.(4-10-79)
Answers quote the Granth verbatim with Ang citations. AI commentary is not Gurbani and not a religious ruling.