ੴ

ਸਿੱਖਬਾਣੀ · SikhBani

ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥

kabeer chaaval kaarane tukh kau muhalee laae
Guru Arjan Dev Ji ਗੁਰੂ ਅਰਜਨ ਦੇਵ ਜੀ · Salok Kabeer Jee · Ang 1375 · 3 lines
Translations

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਕਬੀਰ. ਚਾਵਲ ਕਾਰਨੇ; ਤੁਖ ਕਉ ਮੁਹਲੀ ਲਾਇ ॥

kabeer. chaaval kaarane; tukh kau muhalee laae |

Sant Singh KhalsaKabeer, the rice is beaten with a mallet to get rid of the husk.
Manmohan SinghKabir, on account of husk, the rice is beaten with a mallet.
Manmohan Singh (Punjabi)ਕਬੀਰ, ਛਿਲਕੇ ਦੇ ਸਬੱਬ, ਚੌਲ ਮੂਹਲੇ ਨਾਲ ਛੜੇ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੇ ਚਾਵਲੋਂ ਕੇ ਵਾਸਤੇ ਤੁਖੋਂ ਕੋ ਮੋਹਲੀ ਲਾਈਤੀ ਹੈ॥
Prof. Sahib Singhਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ।

ਪਦ ਅਰਥ ਤੁਖ = ਤੋਹ, ਚੌਲਾਂ ਦੇ ਸਿੱਕੜ। ਲਾਇ = ਲੱਗਦੀ ਹੈ, ਵੱਜਦੀ ਹੈ।

SikhNet (Spanish)Kabir, el arroz es zarandeado para quitarle la cáscara,

ਸੰਗਿ ਕੁਸੰਗੀ ਬੈਸਤੇ; ਤਬ ਪੂਛੈ ਧਰਮ ਰਾਇ ॥੨੧੧॥

sang kusangee baisate; tab poochhai dharam raae |211|

Sant Singh KhalsaWhen people sit in evil company, the Righteous Judge of Dharma calls them to account. ||211||
Manmohan SinghSimilarly when men sit in bad company, then, the Righteous Lord calls them to account.
Manmohan Singh (Punjabi)ਏਸੇ ਤਰ੍ਹਾਂ ਜਦ ਬੰਦੇ ਮਾੜੀ ਸੰਗਤ ਅੰਦਰ ਜਾ ਬਹਿੰਦੇ ਹਨ, ਤਾਂ ਧਰਮਰਾਜਾ ਉਨ੍ਹਾਂ ਕੋਲੋ ਲੇਖਾ ਪੱਤਾ ਮੰਗਦਾ ਹੈ।
Fareedkot Teekaਤੈਸੇ ਹੀ ਕੁਸੰਗੀਓਂ ਕੇ ਸੰਗ ਮੇਂ ਜੋ ਬੈਠਤੇ ਹੈਂ ਤਬ ਤਿਨ ਕੋ ਪ੍ਰਲੋਕ ਮੇਂ ਧਰਮਰਾਇ ਅਵਸ੍ਯ ਪੂਛੇਗਾ॥੨੧੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਕੋ ਸੁਨਾਵਤੇ ਹੈਂ। ਇਕ ਸਮੇਂ ਭਗਤ ਤ੍ਰਿਲੋਚਨ ਜੀ ਨੇ ਬਿਲਾਸ ਕਰ ਤਰਕ ਕਰੀ, ਸੋਈ ਕਹਿਤੇ ਹੈਂ:
Prof. Sahib Singhਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨੧੧॥

* ਨੋਟ: ਸ਼ਲੋਕ ਨੰ: ੨੧੦ ਵਿਚ 'ਸਾਧ ਕੀ ਧਰਤੀ' ਅਤੇ 'ਤਸਕਰ' ਦੀ ਮਿਸਾਲ ਦੇ ਕੇ ਕਬੀਰ ਜੀ ਨੇ ਆਖਿਆ ਹੈ ਕਿ 'ਤਸਕਰਾਂ' ਦਾ ਅਸਰ 'ਧਰਤੀ' ਉਤੇ ਨਹੀਂ ਪੈ ਸਕਦਾ। ਕਿਉਂ? ਇਸ ਵਾਸਤੇ ਕਿ 'ਧਰਤੀ' ਦਾ ਭਾਰ 'ਤਸਕਰਾਂ' ਦੇ ਭਾਰ ਨਾਲੋਂ ਬਹੁਤ ਵਧੀਕ ਹੈ। 'ਸਾਧ ਕੀ ਧਰਤੀ' ਭਾਰੀ ਹੈ, ਬਲ ਵਾਲੀ ਹੈ, ਇਸ ਵਾਸਤੇ ਤਸਕਰ ਜ਼ੋਰ ਨਹੀਂ ਪਾ ਸਕਦੇ। ਜੇ ਭਲਾਈ ਵਾਲਾ ਪਾਸਾ ਤਕੜਾ ਹੋਵੇ, ਤਾਂ ਉਥੇ ਵਿਕਾਰੀ ਬੰਦੇ ਭੀ ਆ ਕੇ ਭਲਾਈ ਵੱਲ ਪਰਤ ਪੈਂਦੇ ਹਨ। ਨੰ: ੨੧੧ ਵਿਚ 'ਚਾਵਲ' ਅਤੇ 'ਤੁਖ' ਦੀ ਮਿਸਾਲ ਹੈ। ਵਜ਼ਨ ਵਿਚ 'ਚਾਵਲ' ਭਾਰਾ ਹੈ 'ਤੁਖ' ਹੌਲਾ ਹੈ। 'ਤੁਖ' (ਤੋਹ) ਕਮਜ਼ੋਰ ਹੋਣ ਕਰਕੇ ਮਾਰ ਖਾਂਦਾ ਹੈ; ਇਸੇ ਤਰ੍ਹਾਂ ਵਿਕਾਰੀਆਂ ਦੇ ਤਕੜੇ ਇਕੱਠ ਵਿਚ ਜੇ ਕੋਈ ਸਾਧਾਰਨ ਜਿਹਾ ਮਨੁੱਖ (ਭਾਵੇਂ ਉਹ ਭਲਾ ਹੀ ਹੋਵੇ, ਪਰ ਉਹਨਾਂ ਦੇ ਟਾਕਰੇ ਤੇ ਕਮਜ਼ੋਰ-ਦਿਲ ਹੋਵੇ) ਬੈਠਣਾ ਸ਼ੁਰੂ ਕਰ ਦੇਵੇ, ਤਾਂ ਉਹ ਭੀ ਉਸੇ ਸੁਭਾਵ ਦਾ ਬਣ ਕੇ ਵਿਕਾਰਾਂ ਤੋਂ ਮਾਰ ਖਾਂਦਾ ਹੈ।

SikhNet (Spanish)cuando la gente se sienta en mala compañía, el Juez Recto del Dharma lo llama a entregar cuentas. (211)
Answers quote the Granth verbatim with Ang citations. AI commentary is not Gurbani and not a religious ruling.