ਮਹਲਾ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.
ਕਬੀਰ. ਧਰਤੀ ਸਾਧ ਕੀ; ਤਸਕਰ ਬੈਸਹਿ ਗਾਹਿ ॥
kabeer. dharatee saadh kee; tasakar baiseh gaeh |
Sant Singh KhalsaKabeer, the earth belongs to the Holy, but it is being occupied by thieves.
Manmohan SinghKabir, the earth belongs to the saints, however, the thieves have occupied it.
Manmohan Singh (Punjabi)ਕਬੀਰ, ਜਮੀਨ ਸੰਤਾਂ ਦੀ ਮਲਕੀਅਤ ਹੈ ਪ੍ਰੰਤੂ, ਚੋਰਾਂ ਨੇ ਇਸ ਤੇ ਕਬਜਾ ਕਰ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਅੰਤਸਕਰਨ ਰੂਪੀ ਧਰਤੀ ਸ੍ਰੇਸ਼ਟ ਗੁਣੋਂ ਰੂਪੀ ਸੰਤੋਂ ਕੀ ਥੀ, ਤਿਸ ਕੋ ਕਾਮ, ਕ੍ਰੋਧਾਦੀ ਚੋਰ ਦਬਾਇ ਬੈਠੇ ਹੈਂ॥
Prof. Sahib Singhਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ,ਪਦ ਅਰਥ ਧਰਤੀ ਸਾਧ ਕੀ = ਸਤਿਗੁਰੂ ਦੀ ਧਰਤੀ, ਸਤਿਗੁਰੂ ਦੀ ਸੰਗਤ। ਤਸਕਰ = ਚੋਰ, ਵਿਕਾਰੀ ਬੰਦੇ। ਬੈਸਹਿ = ਆ ਬੈਠਦੇ ਹਨ, ਜੇ ਆ ਬੈਠਣ। ਗਾਹਿ = ਗਹਿ, ਮੱਲ ਕੇ, ਸਿਦਕ ਨਾਲ, ਹੋਰ ਖ਼ਿਆਲ ਛੱਡ ਕੇ (ਨੋਟ: ਕਈ ਟੀਕਾਕਾਰ ਇਸ ਲਫ਼ਜ਼ 'ਗਾਹਿ' ਦਾ ਅਰਥ 'ਕਦੇ' ਕਰਦੇ ਹਨ, ਤੇ ਇਸ ਨੂੰ ਫ਼ਾਰਸੀ ਦਾ ਲਫ਼ਜ਼ ਸਮਝਦੇ ਹਨ ਪਰ ਇਹ ਗ਼ਲਤ ਹੈ। ਇਸ ਸ਼ਲੋਕ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਪੜ੍ਹੋ, ਹਰੇਕ ਲਫ਼ਜ਼ ਸੰਸਕ੍ਰਿਤ-ਹਿੰਦੀ ਦਾ ਹੈ। ਮੁਸਲਮਾਨੀ ਮਤ ਦਾ ਭੀ ਇਥੇ ਕੋਈ ਜ਼ਿਕਰ ਨਹੀਂ ਹੈ। ਸੋ ਬਾਕੀ ਲਫ਼ਜ਼ਾਂ ਵਾਂਗ ਇਹ ਭੀ ਸੰਸਕ੍ਰਿਤ ਤੋਂ ਨੇੜੇ ਹੈ)।
SikhNet (Spanish)Kabir, la tierra le pertenece a los Santos, pero está siendo ocupada por ladrones,
ਧਰਤੀ ਭਾਰਿ. ਨ ਬਿਆਪਈ; ਉਨ ਕਉ ਲਾਹੂ ਲਾਹਿ ॥੨੧੦॥
dharatee bhaar. na biaapee; un kau laahoo laeh |210|
Sant Singh KhalsaThey are not a burden to the earth; they receive its blessings. ||210||
Manmohan SinghThe earth feels not their burden and to them it is a clear gain.
Manmohan Singh (Punjabi)ਜਮੀਨ ਉਨ੍ਹਾਂ ਦੇ ਬੋਝ ਨੂੰ ਮਹਿਸੂਸ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਨਿਰਾ-ਪੂਰਾ ਲਾਭ ਹੀ ਹੈ।
Fareedkot Teekaਤਿਸ ਕੀ ਬੁਧੀ ਰੂਪੀ ਧਰਤੀ ਕੋ ਪਾਪੋਂ ਕਾ ਭਾਰ ਨਹੀਂ ਵਿਆਪਤਾ ਹੈ, ਜਿਸ ਨੇ ਉਨ ਕਾਮ, ਕ੍ਰੋਧਾਦੀ ਵਿਕਾਰੋਂ ਕੇ (ਲਾਹੂ) ਸਮਦਾਯ ਕੋ ਲਾਹਿ ਦੀਆ ਹੈ, ਭਾਵ ਵਿਕਾਰੋਂ ਕੋ ਦੂਰ ਕੀਆ ਹੈ॥੨੧੦॥
Prof. Sahib Singhਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੨੧੦॥ਪਦ ਅਰਥ ਭਾਰਿ = ਭਾਰ ਨਾਲ, ਭਾਰ ਦੇ ਹੇਠ, ਤਸਕਰਾਂ ਦੇ ਭਾਰ ਹੇਠ। ਨ ਬਿਆਪਈ = ਦਬਦੀ ਨਹੀਂ, ਕੋਈ ਔਖਿਆਈ ਨਹੀਂ ਸਮਝਦੀ, ਅਸਰ ਹੇਠ ਨਹੀਂ ਆਉਂਦੀ। ਉਨ ਕਉ = ਉਹਨਾਂ ਤਸਕਰਾਂ ਨੂੰ। ਲਾਹੂ = ਲਾਹ ਹੀ, ਲਾਭ ਹੀ (ਮਿਲਦਾ ਹੈ)। ਲਾਹਿ = ਲਹਹਿ, ਉਹ ਤਸਕਰ ਲਾਭ ਹੀ ਲਹਹਿ, ਉਹ ਵਿਕਾਰੀ ਸਗੋਂ ਲਾਭ ਹੀ ਉਠਾਂਦੇ ਹਨ ॥੨੧੦॥
ਨੋਟ -ਸ਼ਲੋਕ ਨੰ: ੨੦੯ ਵਾਲੇ ਹੀ ਖ਼ਿਆਲ ਨੂੰ ਜਾਰੀ ਰੱਖਿਆ ਗਿਆ ਹੈ। ਵਿਕਾਰੀ ਬੰਦਿਆਂ ਦਾ ਜ਼ੋਰ ਗੁਰੂ ਅਤੇ ਗੁਰ-ਸੰਗਤਿ ਉੱਤੇ ਨਹੀਂ ਪੈ ਸਕਦਾ, ਕਿਉਂਕਿ ਗੁਰੂ ਮਹਾਨ ਉੱਚਾ ਹੈ। ਪਰ ਹਾਂ, ਸਤਿਗੁਰੂ ਤੇ ਉਸ ਦੀ ਸੰਗਤਿ ਦੀ ਬਰਕਤਿ ਨਾਲ ਵਿਕਾਰੀਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ।
SikhNet (Spanish)ellos no son un peso para la tierra y reciben bendiciones. (210)