ੴ

ਸਿੱਖਬਾਣੀ · SikhBani

ਟੂਟੇ ਅਨ ਭਰਾਨਿ ਹਾਂ ॥

ttootte an bharaan haan
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 409 · 17 lines
Translations

ਆਸਾਵਰੀ ਮਹਲਾ ੫ ॥

aasaavaree mahalaa 5 |

Sant Singh KhalsaAasaavaree, Fifth Mehl:
Manmohan SinghAsawari 5th Guru.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ।
SikhNet (Spanish)Asavari, Mejl Guru Aryan, Quinto Canal Divino.

ਮਨਸਾ. ਏਕ ਮਾਨਿ ਹਾਂ ॥

manasaa. ek maan haan |

Sant Singh KhalsaCherish one desire only:
Manmohan SinghCherish but one desire.
Manmohan Singh (Punjabi)ਕੇਵਲ ਇਕ ਇੱਛਿਆ ਹੀ ਧਾਰਨ ਕਰ।
Fareedkot Teekaਜੋ ਸੰਤ ਬੁਧੀ ਮੇਂ ਏਕ ਕੋ ਹੀ ਮਾਨਤੇ ਹੈਂ॥
Prof. Sahib Singh(ਹੇ ਮੇਰੇ ਮਨ!) ਇਕ (ਪਰਮਾਤਮਾ ਦੇ ਮਿਲਾਪ) ਦੀ ਤਾਂਘ (ਆਪਣੇ ਅੰਦਰ) ਕਾਇਮ ਕਰ।

ਪਦ ਅਰਥ ਮਨਸਾ = {मनीषा} ਇੱਛਾ। ਮਾਨਿ = ਮੰਨ, ਪੱਕੀ ਕਰ।

SikhNet (Spanish)Ten este único deseo,

ਗੁਰ ਸਿਉ. ਨੇਤ ਧਿਆਨਿ ਹਾਂ ॥

gur siau. net dhiaan haan |

Sant Singh Khalsameditate continually on the Guru.
Manmohan SinghEver fix thy attention on the Guru.
Manmohan Singh (Punjabi)ਆਪਣੀ ਬਿਰਤੀ ਸਦਾ ਗੁਰਾਂ ਨਾਲ ਜੋੜ।
Fareedkot Teekaਗੁਰੂ ਕੇ ਸਾਥ ਪ੍ਰੀਤਿ ਕਰ ਨਿਤ ਹੀ ਧ੍ਯਾਨ ਕਰਤੇ ਹੈਂ॥
Prof. Sahib Singhਗੁਰੂ-ਚਰਨਾਂ ਵਿਚ ਜੁੜ ਕੇ ਸਦਾ (ਪਰਮਾਤਮਾ ਦੇ) ਧਿਆਨ ਵਿਚ ਟਿਕਿਆ ਰਹੁ।

ਪਦ ਅਰਥ ਸਿਉ = ਨਾਲ। ਨੇਤ = ਨਿਤ, ਸਦਾ। ਧਿਆਨਿ = ਧਿਆਨ ਵਿਚ।

SikhNet (Spanish)el mantener siempre la mente en el Guru.

ਦ੍ਰਿੜੁ ਸੰਤ ਮੰਤ. ਗਿਆਨਿ ਹਾਂ ॥

drirr sant mant. giaan haan |

Sant Singh KhalsaInstall the wisdom of the Saints' Mantra.
Manmohan SinghFix the comprehension of the saints word in thy mind.
Manmohan Singh (Punjabi)ਸਾਧੂ ਦੇ ਸ਼ਬਦ ਦੀ ਗਿਆਤ ਨੂੰ ਆਪਣੇ ਮਨ ਮਨ ਅੰਦਰ ਪੱਕੀ ਕਰ।
Fareedkot Teekaਸੰਤੋਂ ਕੇ ਮੰਤ੍ਰ ਕਰ ਤਿਨ ਕੋ ਗ੍ਯਾਨ ਦ੍ਰਿੜ ਹੂਆ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਜਾਣ-ਪਛਾਣ ਵਿਚ ਮਜ਼ਬੂਤ-ਚਿੱਤ ਹੋ।

ਪਦ ਅਰਥ ਗਿਆਨਿ = ਡੂੰਘੀ ਸਾਂਝ ਵਿਚ।

SikhNet (Spanish)Enaltece la Palabra de los Santos en tu mente y alaba los Pies de tu Guru.

ਸੇਵਾ. ਗੁਰ ਚਰਾਨਿ ਹਾਂ ॥

sevaa. gur charaan haan |

Sant Singh KhalsaServe the Feet of the Guru,
Manmohan SinghServe the feet of the Guru.
Manmohan Singh (Punjabi)ਗੁਰਾਂ ਦੇ ਪੈਰਾਂ ਦੀ ਟਹਿਲ ਸੇਵਾ ਕਮਾ।
Fareedkot Teekaਗੁਰੋਂ ਕੇ ਚਰਨੋਂ ਕੀ ਸੇਵਾ ਕਰਤੇ ਹੈਂ॥
Prof. Sahib Singhਗੁਰੂ-ਚਰਨਾਂ ਵਿਚ (ਰਹਿ ਕੇ) ਸੇਵਾ-ਭਗਤੀ ਕਰ।

ਪਦ ਅਰਥ ਚਰਾਨਿ = ਚਰਨਿ, ਚਰਨ ਵਿਚ।

SikhNet (Spanish)Entonces por la Gracia el Guru,

ਤਉ ਮਿਲੀਐ. ਗੁਰ ਕ੍ਰਿਪਾਨਿ; ਮੇਰੇ ਮਨਾ ॥੧॥ ਰਹਾਉ ॥

tau mileeai. gur kripaan; mere manaa |1| rahaau |

Sant Singh Khalsaand you shall meet Him, by Guru's Grace, O my mind. ||1||Pause||
Manmohan SinghThen, by Guru's grace, shalt thou meet thy Master, O my soul. Pause.
Manmohan Singh (Punjabi)ਤਦ ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਮਾਲਕ ਨੂੰ ਮਿਲ ਪਵੇਗੀ, ਹੇ ਮੈਡੀ ਆਤਮਾ! ਠਹਿਰਾਉ।
Fareedkot Teekaਹੇ ਮੇਰੇ ਮਨ! ਜਬ ਗੁਰੂ ਕ੍ਰਿਪਾ ਕਰੇ ਤਬ ਮਿਲੀਤਾ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਤਦੋਂ ਹੀ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਨੂੰ) ਮਿਲ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਤਉ = ਤਦੋਂ ਹੀ। ਕ੍ਰਿਪਾਨਿ = ਕ੍ਰਿਪਾ ਦੀ ਰਾਹੀਂ ॥੧॥ ਰਹਾਉ ॥

SikhNet (Spanish)encontrarás a tu Señor, oh mi mente. (1‑Pausa)

ਟੂਟੇ. ਅਨ ਭਰਾਨਿ ਹਾਂ ॥

ttootte. an bharaan haan |

Sant Singh KhalsaAll doubts are dispelled,
Manmohan SinghThen, all the doubts are dispelled,
Manmohan Singh (Punjabi)ਤਦ, ਸਾਰੇ ਵਹਿਮ ਦੂਰ ਹੋ ਜਾਂਦੇ ਹਨ,
Fareedkot Teekaਜਿਨ ਪਰ ਗੁਰੋਂ ਕੀ ਕ੍ਰਿਪਾ ਭਈ ਹੈ, ਤਿਨ ਕੀ (ਅਨ) ਦ੍ਵੈਤ ਰੂਪ ਭ੍ਰਾਂਤਿ ਟੂਟ ਗਈ ਹੈ॥
Prof. Sahib Singhਹੇ ਮੇਰੇ ਮਨ! ਜਦੋਂ ਹੋਰ ਭਟਕਣਾਂ ਮੁੱਕ ਜਾਂਦੀਆਂ ਹਨ,

ਪਦ ਅਰਥ ਭਰਾਨਿ = ਭਰਾਂਤੀ, ਭਟਕਣਾ। ਅਨ = {अन्य} ਹੋਰ।

SikhNet (Spanish)Todas tus dudas se acabarán,

ਰਵਿਓ. ਸਰਬ ਥਾਨਿ ਹਾਂ ॥

ravio. sarab thaan haan |

Sant Singh Khalsaand the Lord is seen to be pervading all places.
Manmohan Singhand one sees the Lord contained in all the places.
Manmohan Singh (Punjabi)ਅਤੇ ਬੰਦਾ ਸਾਈਂ ਨੂੰ ਸਾਰੇ ਥਾਈ ਵਿਆਪਕ ਵੇਖਦਾ ਹੈ।
Fareedkot Teekaਸਰਬ ਸਥਾਨ ਮੇਂ ਰਮਾ ਹੂਆ ਅਕਾਲ ਪੁਰਖੁ ਜਾਨਿਆ ਹੈ॥
Prof. Sahib Singhਜਦੋਂ ਹਰੇਕ ਥਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ,

ਪਦ ਅਰਥ ਥਾਨਿ = ਥਾਂ ਵਿਚ। ਸਰਬ ਥਾਨਿ = ਹਰੇਕ ਥਾਂ ਵਿਚ।

SikhNet (Spanish)verás al Señor por todo el Universo,

ਲਹਿਓ. ਜਮ ਭਇਆਨਿ ਹਾਂ ॥

lahio. jam bheaan haan |

Sant Singh KhalsaThe fear of death is dispelled,
Manmohan SinghHis fear of death is dispelled;,
Manmohan Singh (Punjabi)ਉਸ ਦਾ ਮੌਤ ਦਾ ਡਰ ਮਿਟ ਜਾਂਦਾ ਹੈ,
Fareedkot Teekaਭ੍ਯਾਨਕ ਜਮ ਉਨ ਕੇ ਊਪਰ ਸੇ ਉਤਰ ਗ੍ਯਾ ਹੈ॥
Prof. Sahib Singhਤਦੋਂ ਡਰਾਉਣੇ ਜਮ ਦਾ ਸਹਮ ਲਹਿ ਜਾਂਦਾ ਹੈ,

ਪਦ ਅਰਥ ਭਇਆਨਿ = ਭਿਆਨਕ, ਡਰਾਉਣਾ। ਲਹਿਓ = ਲਹਿ ਜਾਂਦਾ ਹੈ।

SikhNet (Spanish)y tu miedo a la muerte se irá.

ਪਾਇਓ. ਪੇਡ ਥਾਨਿ ਹਾਂ ॥

paaeo. pedd thaan haan |

Sant Singh Khalsaand the primal place is obtained.
Manmohan Singhand he obtains the Primal Place.
Manmohan Singh (Punjabi)ਅਤੇ ਉਹ ਮੁਢਲੇ ਅਸਥਾਨ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teeka(ਪੇਡ ਥਾਨਿ) ਮੂਲ ਸਥਾਨ ਬ੍ਰਹਮ ਕੋ ਪਾਇਆ ਹੈ॥
Prof. Sahib Singhਸੰਸਾਰ-ਰੁੱਖ ਦੇ ਮੁੱਢ-ਹਰੀ ਦੇ ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ,

ਪਦ ਅਰਥ ਪੇਡ ਥਾਨਿ = ਸੰਸਾਰ-ਰੁੱਖ ਦੇ ਮੁੱਢ-ਹਰੀ ਦੀ ਹਜ਼ੂਰੀ ਵਿਚ।

SikhNet (Spanish)Encontrarás que Dios es la raíz de todas las cosas,

ਤਉ ਚੂਕੀ; ਸਗਲ ਕਾਨਿ ॥੧॥

tau chookee; sagal kaan |1|

Sant Singh KhalsaThen, all subservience is removed. ||1||
Manmohan SinghThen is removed the subservience of all.
Manmohan Singh (Punjabi)ਤਦ ਸਾਰਿਆਂ ਦੀ ਮੁਛੰਦਗੀ ਮੁੱਕ ਜਾਂਦੀ ਹੈ।
Fareedkot Teekaਤਬ ਸਭ ਕੀ ਕਾਨ ਛੁਟ ਗਈ ਹੈ ਅਰਥਾਤ ਅਪਰ ਦੇਵੀ ਦੇਵਤ੍ਯੋਂ ਕਾ ਪੀਛਾ ਛੁਟ ਗ੍ਯਾ ਹੈ॥੧॥
Prof. Sahib Singhਤਦੋਂ ਹਰੇਕ ਕਿਸਮ ਦੀ ਮੁਥਾਜੀ ਮੁੱਕ ਜਾਂਦੀ ਹੈ ॥੧॥

ਪਦ ਅਰਥ ਕਾਨਿ = ਮੁਥਾਜਿ ॥੧॥

SikhNet (Spanish)y no te apoyarás en nadie más que en el Señor. (1)

ਲਹਨੋ. ਜਿਸੁ ਮਥਾਨਿ ਹਾਂ ॥

lahano. jis mathaan haan |

Sant Singh KhalsaOne who has such destiny recorded upon his forehead, obtains it;
Manmohan SinghOn whose brow there is such a writ,
Manmohan Singh (Punjabi)ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਹੈ,
Fareedkot Teekaਜਿਸ ਕੇ ਮਸ੍ਤਕ ਮੇਂ ਯਹ ਪ੍ਰਾਪਤ ਹੋਨਾ ਲਿਖਾ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗਦੇ ਹਨ,

ਪਦ ਅਰਥ ਲਹਨੋ = ਲਹਣਾ, ਭਾਗ। ਮਥਾਨਿ = ਮੱਥੇ ਉਤੇ।

SikhNet (Spanish)Solamente aquél que así lo tiene escrito en su frente, obtiene este Estado.

ਭੈ ਪਾਵਕ; ਪਾਰਿ ਪਰਾਨਿ ਹਾਂ ॥

bhai paavak; paar paraan haan |

Sant Singh Khalsahe crosses over the terrifying ocean of fire.
Manmohan Singhhe alone attains God's Name and crosses the dreadful fire ocean.
Manmohan Singh (Punjabi)ਕੇਵਲ ਓਹੀ ਰੱਬ ਦੇ ਨਾਮ ਨੂੰ ਪਾਉਂਦਾ ਹੈ ਅਤੇ ਉਹ ਭਿਆਨਕ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਭੈਦਾਇਕ ਕਾਮ ਕ੍ਰੋਧਾਦਿ (ਪਾਵਕ) ਅਗਨਿ ਵਾ ਭ੍ਯ ਰੂਪ ਅਗਨਿ ਸੇ ਪਾਰ ਹੂਆ ਹੈ॥
Prof. Sahib Singhਉਹ (ਵਿਕਾਰਾਂ ਦੀ) ਅੱਗ ਦੇ ਖ਼ਤਰੇ ਤੋਂ ਪਾਰ ਲੰਘ ਜਾਂਦਾ ਹੈ,

ਪਦ ਅਰਥ ਪਾਵਕ = ਅੱਗ। ਪਾਰਿ ਪਰਾਨਿ = ਪਾਰ ਪੈ ਜਾਂਦਾ ਹੈ।

SikhNet (Spanish)El que cruza el fuego del miedo

ਨਿਜ ਘਰਿ; ਤਿਸਹਿ ਥਾਨਿ ਹਾਂ ॥

nij ghar; tiseh thaan haan |

Sant Singh KhalsaHe obtains a place in the home of his own self,
Manmohan SinghHe acquires an abode in his own home,
Manmohan Singh (Punjabi)ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਹਾਸਲ ਕਰ ਲੈਦਾ ਹੈ,
Fareedkot Teeka(ਨਿਜ ਘਰਿ) ਨਿਜ ਸ੍ਵਰੂਪ ਮੇਂ ਤਿਸ ਕਾ ਸਥਾਨ ਹੂਆ ਹੈ॥
Prof. Sahib Singhਉਸ ਨੂੰ ਆਪਣੇ ਅਸਲ ਘਰ (ਪ੍ਰਭੂ-ਚਰਨਾਂ ਵਿਚ) ਥਾਂ ਮਿਲ ਜਾਂਦਾ ਹੈ,

ਪਦ ਅਰਥ ਨਿਜ ਘਰਿ = ਆਪਣੇ (ਅਸਲ) ਘਰ ਵਿਚ। ਤਿਸਹਿ = ਉਸ ਨੂੰ।

SikhNet (Spanish)y habita dentro de él mismo

ਹਰਿ ਰਸ; ਰਸਹਿ ਮਾਨਿ ਹਾਂ ॥

har ras; raseh maan haan |

Sant Singh Khalsaand enjoys the most sublime essence of the Lord's essence.
Manmohan Singhand he enjoys the Lord's relish of relishes.
Manmohan Singh (Punjabi)ਅਤੇ ਸੁਆਮੀ ਦੇ ਸੁਆਦਾ ਦੇ ਸੁਆਦ ਨੂੰ ਮਾਣਦਾ ਹੈ।
Fareedkot Teekaਹਰਿ ਰਸ ਕੋ ਰਸਕ ਹੋ ਕਰ (ਮਾਨਿ ਹਾਂ) ਭੋਗਤਾ ਹੈ॥
Prof. Sahib Singhਉਹ ਰਸਾਂ ਵਿਚ ਸ੍ਰੇਸ਼ਟ ਰਸ ਹਰਿ ਨਾਮ ਰਸ ਨੂੰ ਸਦਾ ਮਾਣਦਾ ਹੈ,

ਪਦ ਅਰਥ ਰਸਹਿ = ਰਸ ਨੂੰ। ਮਾਨਿ = ਮਾਣਦਾ ਹੈ।

SikhNet (Spanish)y disfruta las delicias de su Señor;

ਲਾਥੀ; ਤਿਸ ਭੁਖਾਨਿ ਹਾਂ ॥

laathee; tis bhukhaan haan |

Sant Singh KhalsaHis hunger is appeased;
Manmohan SinghHis hunger is appeased,
Manmohan Singh (Punjabi)ਉਸ ਦੀ ਭੁੱਖ ਨਵਿਰਤ ਹੋ ਜਾਂਦੀ ਹੈ,
Fareedkot Teekaਤਿਸ ਕੀ ਤ੍ਰਿਸਨਾ ਦੂਰ ਹੋ ਗਈ ਹੈ॥
Prof. Sahib Singhਉਸ ਦੀ (ਮਾਇਆ ਵਾਲੀ) ਤ੍ਰੇਹ ਭੁੱਖ ਦੂਰ ਹੋ ਜਾਂਦੀ ਹੈ,

ਪਦ ਅਰਥ ਤਿਸ = ਤ੍ਰਿਸ਼ਨਾ, ਤ੍ਰੇਹ {ਨੋਟ: ਲਫ਼ਜ਼ 'ਤਿਸੁ' ਪੜਨਾਂਵ ਹੈ, ਲਫ਼ਜ਼ 'ਤਿਸ' ਨਾਂਵ ਹੈ}।

SikhNet (Spanish)su hambre es saciada, y él,

ਨਾਨਕ. ਸਹਜਿ ਸਮਾਇਓ; ਰੇ ਮਨਾ ॥੨॥੨॥੧੫੮॥

naanak. sehaj samaaeo; re manaa |2|2|158|

Sant Singh KhalsaNanak, he is absorbed in celestial peace, O my mind. ||2||2||158||
Manmohan SinghSays Nanak, he is absorbed in the Lord, O my soul.
Manmohan Singh (Punjabi)ਗੁਰੂ ਜੀ ਆਖਦੇ ਹਨ, ਅਤੇ ਉਹ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ, ਹੇ ਮੇਰੀ ਜਿੰਦੜੀਏ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪ੍ਯਾਰੇ! ਸੋ ਜਨ ਸਹਜ ਮੇਂ ਸਮਾਯਾ ਹੈ॥੨॥੨॥੧੫੮॥
Prof. Sahib Singhਤੇ, ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੨॥੨॥੧੫੮॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ ॥੨॥੨॥੧੫੮॥

SikhNet (Spanish)oh, dice Nanak, está imbuido en el Señor. (2‑2‑158)
Answers quote the Granth verbatim with Ang citations. AI commentary is not Gurbani and not a religious ruling.