ਆਸਾਵਰੀ ਮਹਲਾ ੫ ॥
aasaavaree mahalaa 5 | Ang 409
Sant Singh KhalsaAasaavaree, Fifth Mehl:
Manmohan SinghAsawari 5th Guru.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ।
SikhNet (Spanish)Asavari, Mejl Guru Aryan, Quinto Canal Divino.
ਹਰਿ ਹਰਿ ਹਰਿ; ਗੁਨੀ ਹਾਂ ॥
har har har; gunee haan | Ang 409
Sant Singh KhalsaSing the Praises of the Lord, Har, Har, Har.
Manmohan SinghSing God, God, God, and His praises, O man!
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ ਗਾਇਨ ਕਰ, ਤੂੰ ਹੇ ਬੰਦੇ!
Fareedkot Teekaਹੇ ਮੇਰੇ ਮਨਾ! ਹਰਿ ਜੋ ਨਾਮ ਦੇ ਕਰ ਹਰ ਪ੍ਰਕਾਰ ਸੇ ਭਗਤੋਂ ਕੋ ਹਰੇ ਕਰਨੇ ਹਾਰਾ ਹੈ॥
Prof. Sahib Singh(ਹੇ ਮੇਰੇ ਮਨ!) ਉਸ ਪਰਮਾਤਮਾ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ,ਪਦ ਅਰਥ ਗੁਨੀ = ਸਾਰੇ ਗੁਣਾਂ ਦਾ ਮਾਲਕ।
SikhNet (Spanish)Canta las Alabanzas de Dios, Jar, Jar, Jar,
ਜਪੀਐ; ਸਹਜ ਧੁਨੀ ਹਾਂ ॥
japeeai; sehaj dhunee haan | Ang 409
Sant Singh KhalsaMeditate on the celestial music.
Manmohan Singhand Him thou utter with the music of equipoise.
Manmohan Singh (Punjabi)ਅਤੇ ਅਡੋਲਤਾ ਦੀ ਲੋਅ ਅੰਦਰ ਤੂੰ ਉਸ ਦਾ ਉਚਾਰਨ ਕਰ।
Fareedkot Teekaਤਿਸ ਕੋ ਸਾਂਤਿ ਰੂਪੀ ਧ੍ਵਨੀ ਕਰ ਕੇ ਜਪੀਐ॥
Prof. Sahib Singhਦਾ ਨਾਮ ਆਤਮਕ ਅਡੋਲਤਾ ਦੀ ਲਹਿਰ ਵਿਚ ਲੀਨ ਹੋ ਕੇ ਜਪਣਾ ਚਾਹੀਦਾ,ਪਦ ਅਰਥ ਸਹਜ ਧੁਨੀ = ਆਤਮਕ ਅਡੋਲਤਾ ਦੀ ਰੌ ਵਿਚ।
SikhNet (Spanish)y medita en la Melodía Celestial.
ਸਾਧੂ ਰਸਨ; ਭਨੀ ਹਾਂ ॥
saadhoo rasan; bhanee haan | Ang 409
Sant Singh KhalsaThe tongues of the holy Saints repeat it.
Manmohan SinghThe saints tongue repeats Lord's Name.
Manmohan Singh (Punjabi)ਸੰਤਾਂ ਦੀ ਜੀਭਾਂ ਪ੍ਰਭੂ ਦੇ ਨਾਮ ਦਾ ਜਾਪ ਕਰਦੀ ਹੈ।
Fareedkot Teekaਸਾਧੂਓਂ ਦ੍ਵਾਰਾ ਔ ਜੋ ਰਸਨਾ ਕਰ ਕੇ ਉਚਾਰਨ ਕਰੀਏ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਉਚਾਰ!ਪਦ ਅਰਥ ਸਾਧੂ = ਗੁਰੂ (ਦੀ ਸਰਨ ਪੈ ਕੇ)। ਰਸਨ = ਜੀਭ (ਨਾਲ)। ਭਨੀ = ਭਣਿ, ਉਚਾਰ।
SikhNet (Spanish)Las lenguas de los Santos siempre pronuncian Su Alabanza;
ਛੂਟਨ ਬਿਧਿ; ਸੁਨੀ ਹਾਂ ॥
chhoottan bidh; sunee haan | Ang 409
Sant Singh KhalsaI have heard that this is the way to emancipation.
Manmohan SinghThis, I have heard, is the only way to emancipation.
Manmohan Singh (Punjabi)ਮੈਂ ਸੁਣਿਆਂ ਹੈ ਕਿ ਖਲਾਸੀ ਪਾਉਣ ਦਾ ਕੇਵਲ ਇਹ ਹੀ ਰਸਤਾ ਹੈ।
Fareedkot Teekaਜਾਲ ਸੇ ਛੂਟਨੇ ਕੀ ਗੁਰੋਂ ਸੇ ਹੀ ਬਿਧਿ ਸੁਨੀ ਹੈ॥
Prof. Sahib Singhਸੁਣ, ਇਹੀ ਹੈ ਵਿਕਾਰਾਂ ਤੋਂ ਬਚਣ ਦਾ ਤਰੀਕਾ,ਪਦ ਅਰਥ ਬਿਧਿ = ਢੰਗ। ਸੁਨੀ = ਸੁਣਿ, ਸੁਣ।
SikhNet (Spanish)esto lo he conocido como el Único Camino a la Liberación.
ਪਾਈਐ ਵਡ ਪੁਨੀ; ਮੇਰੇ ਮਨਾ ॥੧॥ ਰਹਾਉ ॥
paaeeai vadd punee; mere manaa |1| rahaau | Ang 409
Sant Singh KhalsaThis is found by the greatest merit, O my mind. ||1||Pause||
Manmohan SinghThrough high merit alone this way is found, O my soul. Pause.
Manmohan Singh (Punjabi)ਸਿਰਫ ਭਾਰੀਆਂ ਗੁਣਾਂ ਰਾਹੀਂ ਇਹ ਮਾਰਗ ਲੱਭਦਾ ਹੈ, ਮੇਰੀ ਜਿੰਦੜੀਏ! ਠਹਿਰਾਉ।
Fareedkot Teekaਜੋ ਬੜੇ ਪੂਰਬਲੇ ਪੁਨੋਂ ਕਰ ਕੇ ਪ੍ਰਾਪਤਿ ਹੋਤੀ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਪਰ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਵਡ ਪੁਨੀ = ਭਾਗਾਂ ਨਾਲ ॥੧॥ ਰਹਾਉ ॥
SikhNet (Spanish)Pero solamente es virtuoso, oh mi mente, quien La obtiene. (1‑Pausa)
ਖੋਜਹਿ; ਜਨ ਮੁਨੀ ਹਾਂ ॥
khojeh; jan munee haan | Ang 409
Sant Singh KhalsaThe silent sages search for Him.
Manmohan SinghSearch Him the silent sages.
Manmohan Singh (Punjabi)ਖਾਮੋਸ਼ ਰਿਸ਼ੀ ਉਸ ਨੂੰ ਭਾਲਦੇ ਹਨ।
Fareedkot Teekaਹੇ ਮੇਰੇ ਮਨਾ! ਜਿਸ ਕੋ ਮੁਨਿ ਖੋਜਤੇ ਹੈਂ॥
Prof. Sahib Singhਸਾਰੇ ਰਿਸ਼ੀ ਮੁਨੀ ਉਸ ਪਰਮਾਤਮਾ ਨੂੰ ਖੋਜਦੇ ਆ ਰਹੇ ਹਨ,ਪਦ ਅਰਥ ਖੋਜਹਿ = ਖੋਜਦੇ ਹਨ। ਜਨ ਮੁਨੀ = ਮੁਨੀ ਜਨ।
SikhNet (Spanish)Tal hombre es buscado por los sabios
ਸ੍ਰਬ ਕਾ ਪ੍ਰਭ ਧਨੀ ਹਾਂ ॥
srab kaa prabh dhanee haan | Ang 409
Sant Singh KhalsaGod is the Master of all.
Manmohan SinghThe Lord is the Master of all.
Manmohan Singh (Punjabi)ਸੁਆਮੀ ਸਾਰਿਆਂ ਦਾ ਮਾਲਕ ਹੈ।
Fareedkot Teekaਸੋ ਪ੍ਰਭੂ ਸਰਬੱਤ੍ਰ ਕਾ ਧਨੀ ਹੈ॥
Prof. Sahib Singhਜੇਹੜਾ ਸਾਰੇ ਜੀਵਾਂ ਦਾ ਮਾਲਕ ਪ੍ਰਭੂ ਹੈ,ਪਦ ਅਰਥ ਸ੍ਰਬ = ਸਰਬ। ਧਨੀ = ਮਾਲਕ।
SikhNet (Spanish)y también por los buscadores, puesto que su Señor es el Amo de todos.
ਦੁਲਭ; ਕਲਿ ਦੁਨੀ ਹਾਂ ॥
dulabh; kal dunee haan | Ang 409
Sant Singh KhalsaIt is so difficult to find Him in this world, in this Dark Age of Kali Yuga.
Manmohan SinghIn the Dark age, difficult is to obtain the Lord in this world.
Manmohan Singh (Punjabi)ਕਲਜੁਗ ਅੰਦਰ, ਮੁਸ਼ਕਲ ਹੈ ਪਰਾਪਤ ਕਰਨਾ ਸੁਆਮੀ ਦਾ, ਇਸ ਸੰਸਾਰ ਵਿੱਚ।
Fareedkot Teekaਕਲਿਜੁਗ ਕੇ ਸਮੈ ਕੀ ਸ੍ਰਿਸ੍ਟੀ ਮੇਂ ਹਰੀ ਨਾਮ ਦੁਲਭੁ ਹੈ॥
Prof. Sahib Singhਜੇਹੜਾ ਇਸ ਮਾਇਆ-ਵੇੜ੍ਹੀ ਦੁਨੀਆ ਵਿਚ ਲੱਭਣਾ ਔਖਾ ਹੈ,ਪਦ ਅਰਥ ਕਲਿ ਦੁਨੀ = ਕਲਿਜੁਗੀ ਦੁਨੀਆ ਵਿਚ।
SikhNet (Spanish)En la época oscura de Kali es difícil que,
ਦੂਖ ਬਿਨਾਸਨੀ; ਹਾਂ ॥
dookh binaasanee; haan | Ang 409
Sant Singh KhalsaHe is the Dispeller of distress.
Manmohan SinghHe is the Destroyer of distress.
Manmohan Singh (Punjabi)ਉਹ ਦਰਦ ਦੂਰ ਕਰਨ ਵਾਲਾ ਹੈ।
Fareedkot Teekaਦੁਖਾਂ ਦੇ ਨਾਸ ਕਰਨੇ ਵਾਲਾ ਹੈ॥
Prof. Sahib Singhਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ,ਪਦ ਅਰਥ ਦੂਖ ਬਿਨਾਸਨੀ = ਦੁੱਖਾਂ ਦਾ ਨਾਸ ਕਰਨ ਵਾਲਾ।
SikhNet (Spanish)en el mundo, se conciba al Señor.
ਪ੍ਰਭ ਪੂਰਨ ਆਸਨੀ; ਮੇਰੇ ਮਨਾ ॥੧॥
prabh pooran aasanee; mere manaa |1| Ang 409
Sant Singh KhalsaGod is the Fulfiller of desires, O my mind. ||1||
Manmohan SinghThe Lord is the Fulfiller of Desires, O my soul.
Manmohan Singh (Punjabi)ਸੁਆਮੀ ਚਾਹਣਾ ਪੁਰੀਆਂ ਕਰਨ ਵਾਲਾ ਹੈ, ਹੇ ਮੇਰੀ ਜਿੰਦੇ!
Fareedkot Teekaਹੇ ਪ੍ਯਾਰੇ! ਸੋ ਪ੍ਰਭੂ ਹੀ ਆਸਾ ਪੂਰਣ ਕਰਨ ਵਾਲਾ ਹੈ॥੧॥
Prof. Sahib Singhਹੇ ਮੇਰੇ ਮਨ! ਤੇ ਜੇਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ॥੧॥ਪਦ ਅਰਥ ਪੂਰਨ ਆਸਨੀ = ਆਸਾਂ ਪੂਰੀਆਂ ਕਰਨ ਵਾਲਾ ॥੧॥
SikhNet (Spanish)Él es el Destructor del dolor, y Él concede todos nuestros deseos. (1).
ਮਨ; ਸੋ ਸੇਵੀਐ ਹਾਂ ॥
man; so seveeai haan | Ang 409
Sant Singh KhalsaO my mind, serve Him.
Manmohan SinghMy soul, serve thou that Lord.
Manmohan Singh (Punjabi)ਮੈਡੀ ਜਿੰਦੜੀਏ! ਉਸ ਸਾਹਿਬ ਦੀ ਘਾਲ ਕਮਾ।
Fareedkot Teekaਹੇ ਮੇਰੇ ਮਨਾ! ਉਸ ਪ੍ਰਭੂ ਕਾ ਸੇਵਨ ਕਰੀਏ॥
Prof. Sahib Singhਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ,ਪਦ ਅਰਥ ਮਨ = ਹੇ ਮਨ! ਸੋ = ਉਸ ਪ੍ਰਭੂ ਨੂੰ।
SikhNet (Spanish)Él es Impenetrable
ਅਲਖ ਅਭੇਵੀਐ; ਹਾਂ ॥
alakh abheveeai; haan | Ang 410
Sant Singh KhalsaHe is unknowable and inscrutable.
Manmohan SinghHe is Unrealizable and Inscrutable.
Manmohan Singh (Punjabi)ਉਹ ਅਨੁਭਵ-ਰਹਿਤ ਅਤੇ ਭੇਦ-ਰਹਿਤ ਹੈ।
Fareedkot Teekaਜੋ ਅਲਖ ਅਭੇਵ ਹੈ॥
Prof. Sahib Singhਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ।ਪਦ ਅਰਥ ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਅਭੇਵੀਐ = ਅਭੇਵ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।
SikhNet (Spanish)e Incognoscible, enaltece tu Amor por Él,
ਤਾਂ ਸਿਉ; ਪ੍ਰੀਤਿ ਕਰਿ ਹਾਂ ॥
taan siau; preet kar haan | Ang 410
Sant Singh KhalsaEnshrine love for Him.
Manmohan SinghDo thou bear love with Him.
Manmohan Singh (Punjabi)ਉਸ ਦੇ ਨਾਲ ਤੂੰ ਆਪਣਾ ਪ੍ਰੇਮ ਪਾ।
Fareedkot Teekaਤਿਸ ਸੇ ਪ੍ਰੀਤ ਕਰੀਏ॥
Prof. Sahib Singh(ਹੇ ਮੇਰੇ ਮਨ!) ਉਸ ਪਰਮਾਤਮਾ ਨਾਲ ਪਿਆਰ ਪਾ,ਪਦ ਅਰਥ ਸਿਉ = ਨਾਲ।
SikhNet (Spanish)oh mi mente. Él no perece, o se va o muere,
ਬਿਨਸਿ ਨ ਜਾਇ ਮਰਿ ਹਾਂ ॥
binas na jaae mar haan | Ang 410
Sant Singh KhalsaHe does not perish, or go away, or die.
Manmohan SinghHe perishes and dies not.
Manmohan Singh (Punjabi)ਉਹ ਮਿੱਟਦਾ ਅਤੇ ਮਰੇਦਾ ਨਹੀਂ।
Fareedkot Teekaਜੋ ਬਿਨਸਿ ਨਹੀਂ ਜਾਤਾ ਔਰ ਪ੍ਰੀਤ ਕਰਨੇ ਹਾਰਾ ਭੀ ਨਹੀਂ ਮਰਤਾ॥
Prof. Sahib Singhਜੇਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ।ਪਦ ਅਰਥ ਨ ਜਾਇ = ਜੰਮਦਾ ਨਹੀਂ।
SikhNet (Spanish)y es conocido sólo a través del Guru.
ਗੁਰ ਤੇ ਜਾਨਿਆ. ਹਾਂ ॥
gur te jaaniaa. haan | Ang 410
Sant Singh KhalsaHe is known only through the Guru.
Manmohan SinghThought the Guru, He is known.
Manmohan Singh (Punjabi)ਗੁਰਾਂ ਦੇ ਰਾਹੀਂ ਉਹ ਜਾਣਿਆ ਜਾਂਦਾ ਹੈ।
Fareedkot Teekaਯਹ ਭੇਦ ਗੁਰੋਂ ਸੇ ਜਾਨਿਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ,ਪਦ ਅਰਥ ਤੇ = ਤੋਂ ਪਾਸੋਂ।
SikhNet (Spanish)Dice Nanak, mi mente está satisfecha
ਨਾਨਕ ਮਨੁ ਮਾਨਿਆ; ਮੇਰੇ ਮਨਾ ॥੨॥੩॥੧੫੯॥
naanak man maaniaa; mere manaa |2|3|159| Ang 410
Sant Singh KhalsaNanak, my mind is satisfied with the Lord, O my mind. ||2||3||159||
Manmohan SinghNanak, my mind is propitiated with the Lord, O my soul.
Manmohan Singh (Punjabi)ਨਾਨਕ, ਸਾਹਿਬ ਦੇ ਨਾਲ ਮੇਰਾ ਮਨੂਆ ਸੰਤੁਸ਼ਟ ਹੋ ਗਿਆ ਹੈ, ਹੇ ਮੇਰੀ ਜਿੰਦੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜਾਨਨੇ ਸੇ ਮੇਰਾ ਮਨ ਮਾਨਾ ਹੈ॥੨॥੩॥੧੫੯॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਮਨ! ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ ॥੨॥੩॥੧੫੯॥ਪਦ ਅਰਥ ਮਾਨਿਆ = ਪਤੀਜ ਜਾਂਦਾ ਹੈ ॥੨॥੩॥੧੫੯॥
SikhNet (Spanish)con el Señor, oh mi mente. (2‑3‑159)